.

(ਸੰਪਾਦਕੀ ਨੋਟ:- ਡਾ: ਗੁਰਮੁਖ ਸਿੰਘ ਜੀ ਉਹ ਵਿਆਕਤੀ ਹਨ ਜਿਹਨਾ ਨੇ ਸਭ ਤੋਂ ਪਹਿਲਾਂ ਪੂਰੇ ਦਸਮ ਗ੍ਰੰਥ ਨੂੰ ਲਿਖਤੀ ਤੌਰ ਤੇ ਰੱਦ ਕੀਤਾ ਹੈ ਕਿ ਇਸ ਵਿੱਚ ਕੋਈ ਵੀ ਰਚਨਾ ਦਸਵੇਂ ਪਾਤਸ਼ਾਹ ਦੀ ਨਹੀਂ ਹੈ। ਇਸ ਤੋਂ ਬਾਅਦ ਇਹਨਾ ਨੇ ਪੁਰਾਤਨ ਇਤਿਹਾਸ ਬਾਰੇ ਕੁੱਝ ਔਡੀਓ ਰੀਕਾਰਡਿੰਗ ਕਰਕੇ ਆਪਣੇ ਵੈੱਬ ਸਾਈਟ ਤੇ ਪਾਈ ਸੀ। ਸਮੇ ਦੀ ਘਾਟ ਕਰਕੇ ਮੈਂ ਤਾਂ ਹਾਲੇ ਤੱਕ ਕੁੱਝ ਨਹੀਂ ਸੁਣ ਸਕਿਆ ਪਰ ਜਿਹਨਾ ਨੇ ਸੁਣੀ ਸੀ ਉਹਨਾ ਦੇ ਕੁੱਝ ਸਵਾਲ ਸਨ। ਇਹ ਲੇਖ ਉਹਨਾ ਸਵਾਲਾਂ ਦੇ ਅਧਾਰ ਤੇ ਮੈਂ ਹੀ ਲਿਖਣ ਲਈ ਕਿਹਾ ਸੀ ਕਿ ਜੇ ਕਰ ਤੁਸੀਂ ਖੰਡੇ ਦੀ ਪਹੁਲ ਨੂੰ ਰੱਦ ਕਰਦੇ ਹੋ ਤਾਂ ਫਿਰ ਇਹ ਦੱਸੋ ਕਿ ਪਹਿਲੇ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਸਿੱਖੀ ਦੇ ਪਰਵੇਸ਼ ਲਈ ਕੀ ਵਿਧਾਨ ਸੀ ਅਤੇ ਹੁਣ ਕੀ ਹੋਣਾ ਚਾਹੀਦਾ ਹੈ? ਸਿੰਘ ਅਤੇ ਕੌਰ ਲਿਖਣਾ ਕਦੋਂ ਸ਼ੁਰੂ ਹੋਇਆ? ਸਿੰਘ ਅਤੇ ਕੌਰ ਦਾ ਇਹ ਕਹਿੰਦੇ ਕਿ ਮੇਰੇ ਕੋਲ ਕੋਈ ਜਵਾਬ ਨਹੀਂ ਹੈ ਬਾਕੀ ਗੱਲਾਂ ਦਾ ਜਵਾਬ ਇਹਨਾ ਨੇ ਆਪਣੀ ਸੋਚਣੀ ਮੁਤਾਬਕ ਗੁਰਬਾਣੀ ਦੇ ਅਧਾਰ ਤੇ ਦੇਣ ਦੀ ਕੋਸ਼ਿਸ਼ ਕੀਤੀ ਹੈ ਜਿਸ ਨਾਲ ‘ਸਿੱਖ ਮਾਰਗ’ ਦਾ ਅਤੇ ਪਾਠਕਾਂ ਦਾ ਸਹਿਮਤ ਹੋਣਾ ਜਰੂਰੀ ਨਹੀਂ। ਇਹ ਸਿਰਫ ਉਹਨਾ ਨੇ ਆਪਣੇ ਖਿਆਲ ਪ੍ਰਕਟ ਕੀਤੇ ਹਨ)

ਸਿੱਖ ਧਰਮ ਵਿੱਚ ਪਰਵੇਸ਼ ਦੀ ਵਿਧੀ ਗੁਰਬਾਣੀ ਉਪਦੇਸਾਂ ਅਨੁਸਾਰ ਤੇ ‘ਗੁਰਬਾਣੀ ਅਧਾਰ’ ਤੇ ਸਿੱਖ ਦੀ ਪਛਾਣ

ਗਰੁਬਾਣੀ ਅਨੁਸਾਰ, ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤਕ ਸਿਖੀ ਵਿੱਚ ਪਰਵੇਸ਼ ਕਰਨ ਲਈ ਗੁਰੂ ਜੀ ਗੁਰ ਉਪਦੇਸੁ, ਗਰੁਮੰਤ੍ਰ ਨਾਮ ਕੰਨ ਵਿੱਚ ਦਿੰਦੇ ਸਨ। ਕੁੱਝ ਇਤਹਾਸਕਾਰਾਂ ਦੀ ਰਾਏ ਹੈ ਕਿ ਗੁਰੂ ਜੀ ਚਰਨ ਪਹੁਲ ਦੇ ਕੇ ਸੀਖਿਆ ਦੀਖਿਆ ਦਿੰਦੇ ਸਨ।

ਉਧਾਰਨ ਗੁਰਬਾਣੀ

ਗੁਰ ੳਪੁਦੇਸੁ ਮੋਹਿ ਕਾਨੀ ਸੁਨਿਆ॥ ਪ ੧੩੪੭

ਗੁਰੂ ਜੀ ਗੁਰਮੰਤ੍ਰ ਸਬਦੁ ਸਚੁ ਗੁਰਸਿਖ ਨੂੰ ਦਿੰਦੇ ਸਨ।

ਗੁਰਮੰਤ੍ਰ = ਸਬਦੁ ਸਚੁ, ‘ਵਾਹਿਗੁਰੂ’ ਦਾ ਜਪ, ਸਿਮਰਨ, ਅਰਾਧਨਾਂ, ਧਿਆਨ ਕਰਨ ਨਾਲ ਗੁਰਸਿਖ ਨੂੰ ਅੰਤਰਗਤ ਗੁਰਬਾਣੀ ਤੇ ਅਕਾਲ ਪੁਰਖ, ਬ੍ਰਹਮ ਦੀ ਸੋਝੀ ਤੇ ਗਿਆਨ ਪ੍ਰਾਪਤ ਹੁੰਦਾ ਹੈ। ਗੁਰਮੰਤ੍ਰ ਨਾਮੁ ਗਿਆਨ ਰਾਸਿ ਹੈ, ਜੋ ਗੁਰੂ ਜੀ ਸਿਖੀ ਪਰਵੇਸ਼ ਕਰਨ ਸਮੇਂ ਦਿਂਦੇ ਹਨ।

ਸੁਣਿ ਸਜਣ ਜੀ ਮੈਡੜੇ ਮੀਤਾ ਰਾਮ॥ ਗਰੁਮੰਤ੍ਰ ਸਬਦੁ ਸਚੁ ਦੀਤਾ ਰਾਮ॥

ਸਚੁ ਸਬਦੁ ਧਿਆਇਆ ਮੰਗਲੁ ਗਾਇਆ ਚੂਕੇ ਮਨਹੁ ਅਦੇਸਾ॥ ਪ ੫੭੬

ਗੁਰੁ ਮੰਤ੍ਰ ਦ੍ਰਿੜਾਏ ਹਰਿ ਰਸਕਿ ਰਸਾਏ ਹਰਿ ਅਮ੍ਰਿਤੁ ਮੁਖਿ ਚੋਇ ਜੀਉ॥ ਪ ੪੪੭

ਗੁਰ ਸਬਦੀ ਜਪੀਐ ਸਚੁ ਲਾਹਾ॥ ਪ ੧੨੬੧

(ਗੁਰ ਸਬਦ, ਸਚੁ ਸਬਦੁ ਤੇ ਗੁਰਮੰਤ੍ਰ ਨਾਮ ਇੱਕ ਹੀ ਹਨ)

ਮਨ ਰੇ ਸਦਾ ਭਜਹੁ ਹਰਿ ਸਰਣਾਈ॥ ਗੁਰ ਕਾ ਸਬਦੁ ਅੰਤਰਿ ਵਸੈ ਤਾ ਹਰਿ ਵਿਸਰਿ ਨ ਜਾਈ॥ ਪ ੩੧

ਗੁਰੂ ਗਰੰਥ ਸਾਹਿਬ ਪੂਰੇ ਸਤਿਗੁਰੂ ਹਨ, ਗੁਰਬਾਣੀ ਗੁਰੂ ਹੈ। ਦੇਹ ਵਿੱਚ ਗੁਰੂ ਦੀ ਪ੍ਰਥਾ ਸਮਾਪਤ ਹੋਣ ਤੋਂ ਬਾਦ ਕੇਵਲ ਗੁਰੂ ਗ੍ਰੰਥ ਸਾਹਿਬ ਹੀ ਸਿਖੀ ਵਿੱਚ ਪਰਵੇਸ਼ ਲਈ, ਦੀਖਿਆ, ਗੁਰਉਪਦੇਸ ਗੁਰਮੰਤ੍ਰ ਨਾਮ ਦੀ ਦਾਤ ਦੇ ਸਕਦੇ ਹਨ।

ਅਸੀਂ ਸਿੱਖੀ ਵਿੱਚ ਪਰਵੇਸ਼ ਲਈ ਨਵਾਂ ਵਿਧਾਨ, ਗੁਰਬਾਣੀ ਉਪਦੇਸਾਂ ਅਨੁਸਾਰ ਬਨਾਣ ਲਈ, ਹੇਠ ਲਿਖਿਆ ਤਰੀਕਾ ਅਪਣਾ ਸਕਦੇ ਹਾਂ। ਇਸ ਤੇ ਆਪਸੀ ਵਿਚਾਰ ਕਰ ਕੇ ਨਿਰਣਾ ਲਿਆ ਜਾ ਸਕਦਾ ਹੈ।

ਸਤਿ ਸੰਗਤਿ ਵਿੱਚ ਕੀਰਤਨ, ਕਥਾ ਤੋਂ ਬਾਦ ਅਰਦਾਸ ਕਰਨ ਵਾਲਾ ਗੁਰਸਿਖ ਅਖੀਰ ਵਿੱਚ ਬੇਨਤੀ ਕਰੇ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਿਖੀ ਵਿੱਚ ਪਰਵੇਸ਼ ਦੀ ਯਾਚਨਾ ਕਰਨ ਵਾਲੇ ਪ੍ਰੇਮੀ ਆਪ ਜੀ ਦੇ ਹਜ਼ੂਰ ਖੜੇ ਹੋ ਕੇ ਨਾਮ ਦੀ ਦਾਤ ਲਈ, ਅਰਦਾਸ ਬੇਨਤੀ ਕਰ ਰਹੇ ਹਨ। ਨਾਮ ਅਭਿਲਾਖੀ ਪ੍ਰੇਮੀਆਂ ਨੂੰ ਉਪਦੇਸੁ ਦਿਉ, ਗ੍ਰੁਰ ਮੰਤ੍ਰ ਨਾਮ ਦੀ ਦਾਤ ਬਖਸ਼ੋ॥ ਹੁਕਮ ਨਾਮਾ ਬਖਸ਼ ਕੇ ਪਰਵਾਨਗੀ ਦਿਉ।

ਹੁਕਮਨਾਮਾ ਲੈਣ ਤੋਂ ਬਾਦ ਗ੍ਰੰਥੀ ਸਿੰਘ ਸੰਗਤਿ ਵਿੱਚ ਕਹੇ, ਗੁਰਸਬਦ, ਗੁਰਮੰਤ੍ਰ ਨਾਮ, ‘ਵਾਹਿਗੁਰੂ’, ਮੇਰੇ ਨਾਲ ਪੰਜ ਵਾਰੀ ਬੋਲੋ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਗੁਰੂ ਜੀ ਗੁਰਮੰਤ੍ਰ੍ਰ ਨਾਮ ਦੇ ਜਪ ਸਿਮਰਣ, ਆਰਾਧਨਾਂ ਦਾ ਉਪਦੇਸ ਦਿੰਦੇ ਹਨ। ਗਰੂ ਜੀ ਦਾ ਹੁਕਮ ਹੈ ਸਿਖੀ ਵਿੱਚ ਪਰਵੇਸ਼ ਕਰਨ ਲਈ ਅਪਣੇ ਪਹਿਲੇ ਧਰਮ ਦੇ ਵਿਸ਼ਵਾਸ਼ਾਂ, ਜਿਸ ਤਰਾਂ ਬੇਦਬਾਣੀ ਦੇ ਉਪਦੇਸਾਂ, ਦੇਵੀ ਦੇਵਤਿਆਂ ਦੀ ਪੂਜਾ ਬੰਦਗੀ, ਤੀਰਥ ਇਸ਼ਨਾਨ ਆਦਿ ਨੂੰ ਤਿਆਗ ਕੇ ਆਓ। ਸਿਖੀ ਵਿੱਚ ਪਰਵੇਸ਼ ਤੋਂ ਪਹਿਲਾਂ ਗੁਰੂ ਅੰਗਦ ਦੇਵ ਤੇ ਗੁਰੁ ਅਮਰਦਾਸ ਜੀ ਨੇ ਇਹਨਾਂ ਹੁਕਮਾਂ ਦੀ ਤਾਮੀਲ ਕੀਤੀ ਸੀ। ਸਿਖੀ ਵਿੱਚ ਪਰਵੇਸ਼ ਤੋਂ ਬਾਦ ਵੀ ਇਹ ਹੁਕਮ ਲਾਗੂ ਹੈ।

ਆਪ ਨੇ ਸਾਬਤ ਸੂਰਤ ਕੇਸਾਧਾਰੀ ਰਹਿਣਾ ਹੈ। ਇਸ ਦੀ ਗਵਾਹੀ ਵੀ ਸਾਨੂੰ ਗੁਰਬਾਣੀ ਤੋਂ ਮਿਲਦੀ ਹੈ। ਗੁਰੂ ਜੀ ਦੇ ਹੁਕਮ ਹਨ, ਗ੍ਰਹਿਸਤ ਜੀਵਨ ਵਿੱਚ ਰਹੋ, ਧਰਮ ਦੀ ਕਿਰਤ ਕਰੋ, ਵੰਡ ਛਕੋ, ਬੁਰਿਆਈਆਂ ਤੋਂ ਬਚੋ, ਨੇਕ ਕਰਮ ਕਰੋ, ਤੇ ਨਾਮ ਜਪੋ। ਤੁਸੀਂ ਨਾਮ ਜਪੋਗੇ ਤਾਂ ਗੁਰੂ ਜੀ ਤੁਹਾਨੂੰ, ਚੰਗੇ ਆਚਾਰ ਬਿਉਹਾਰ ਵਾਲਾ ਸੁਖੀ ਜੀਵਨ ਬਖਸ਼ਣਗੇ ਤੇ ਹਰ ਥਾਂਈ ਸਹਾਈ ਹੋਣਗੇ। ਗੁਰਬਾਣੀ ਅਨੁਸਾਰ ਭਗਤ ਉਹ ਹੈ ਜੋ ਗੁਰਿਮਤਿ ਨਾਮ ਦਾ ਜਪ, ਸਿਮਰਨ, ਆਰਾਧਨਾ ਕਰਦਾ ਹੈ।

ਸਿਖ ਕੀ ਗੁਰੁ ਦੁਰਮਤਿ ਮਲੁ ਹਿਰੈ॥ ਗੁਰ ਬਚਨੀ ਹਰਿ ਨਾਮੁ ਉਚਰੈ॥ ਸਤਿਗੁਰੁ ਸਿਖ ਕੇ ਬੰਧਨ ਕਾਟੈ॥

ਗੁਰ ਕਾ ਸਿਖੁ ਬਿਕਾਰ ਤੇ ਹਾਟੈ॥ ਸਤਿਗੁਰੁ ਸਿਖ ਕਉ ਨਾਮ ਧਨੁ ਦੇਇ॥ ਗੁਰ ਕਾ ਸਿਖੁ ਵਡਭਾਗੀ ਹੇ॥ ਸਤਿਗੁਰੁ ਸਿਖ ਕਾ ਹਲਤੁ ਪਲਤੁ ਸਵਾਰੈ॥ ਨਾਨਕ ਸਿਤਿਗੁਰੁ ਸਿਖ ਕਉ ਜੀਅ ਨਾਲ ਸਮਾਰੈ॥ ਪ ੨੮੬॥ (ਗੁਰਮੰਤ੍ਰ ਨਾਮ= ਨਾਮ ਧਨੁ)

ਗੁਰਬਾਣੀ ਸਿਖ ਅਖਵਾਓਨ ਵਾਲੇ ਦੀ ਇੱਕ ਹੋਰ ਪਛਾਣ ਦਸਦੀ ਹੈ।

ਗੁਰ ਸਤਿਗੁਰ ਕਾ ਜੋ ਸਿਖ ਅਖਾਏ ਸੁ ਭਲਕੇ ਉਠ ਹਰਿ ਨਾਮ ਧਿਆਵੈ॥ ਉਦਮ ਕਰੇ ਭਲਕੇ ਪਰਭਾਤੀ ਇਸਨਾਨ ਕਰੇ ਅਮ੍ਰਿਤ ਸਰਿ ਨਾਵੈ॥ ਉਪਦੇਿਸ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲ਼ਹਿ ਜਾਵੈ॥ ਫਿਰ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ॥ ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖ ਗੁਰੂ ਮਨ ਭਾਵੈ॥ ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸ ਗੁਰਸਿਖ ਗੁਰੂ ਉਪਦੇਸੁ ਸੁਣਾਵੈ॥ ਜਨੁ ਨਾਨਕ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪ ਜਪੈ ਅਵਰਹ ਨਾਮੁ ਜਪਾਵੈ॥ ਪਨਾ ੩੦੫-੬

ਮਥਾ ਟੇਕੋ ਤੇ ਅਪਣੇ ਅਸਥਾਨ ਤੇ ਬੈਠ ਜਾਓ ਜੀ।

ਗੁਰ ਉਪਦੇਸੁ ਗੁਰਮੰਤ੍ਰ ਨਾਮ ਲੈ ਕੇ ਨਵੇਂ ਸਜੇ ਗੁਰਸਿਖਾਂ ਦੇ ਨਾਮ ਗ੍ਰੰਥੀ ਸਿੰਘ ਰਜਿਸਟਰ ਵਿੱਚ ਲਿਖ ਲਏ।

ਇਸ ਸਮੇਂ ਖੰਡੇ ਦੀ ਪਹੁਲ ਪੀ ਕੇ ਸਿਖੀ ਵਿੱਚ ਪ੍ਰਵੇਸ਼ ਦੀ ਵਿਧੀ ਪੁਰਾਤਨ ਸਿਖ ਇਤਿਹਾਸ ਦੀਆਂ ਪੁਸਤਕਾਂ ਦਸਮ ਗ੍ਰੰਥ, ਸਰਬ ਲੋਹ ਗ੍ਰੰਥ, ਰਹਿਤਤਨਾਮੇਂ ਤੇ ਜਨਮ ਸਾਖੀਆਂ ਦੇ ਅਧਾਰ ਤੇ ਬਣੀ ਹੈ। ਇਹਨਾਂ ਪੁਸਤਕਾਂ ਦੇ ਅਧਿਐਨ ਤੋਂ ਬਾਦ ਅਸੀਂ ਯਕੀਨਨ ਕਹਿ ਸਕਦੇ ਹਾਂ ਕਿ ਇਹ ਸਾਰਾ ਇਤਿਹਾਸ ਬ੍ਰਾਹਮਣ, ਹਿੰਦੂ ਜਥੇਬੰਦੀਆਂ, ਨੇ ਲਿਖਵਾਇਆ ਤੇ ਝੂਠੀ ਕਾਲਪਨਿਕ ਕਹਾਣੀਂ ਰਚੀ, ਜੋ ਗੁਰਬਾਣੀ ਉਪਦੇਸ਼ਾ ਵਿਰੁਧ ਹੈ। ਇਹਨਾਂ ਕਹਾਣੀਆਂ ਅਨੁਸਾਰ ਗੁਰੁ ਗੋਬਿੰਦ ਜੀ ਭਗਓੁਤੀ, ਕਾਲ, ਮਹਾਂਕਾਲ, ਚੰਡੀ, ਦੁਰਗਾ ਤੇ ਦੇਵੀ ਦੇ “ਸ਼ਸਤਰਾਂ ਅਸਤਰਾਂ ਵਾਲੇ ਅਨੇਕਾਂ ਰੂਪਾਂ” ਦੇ ਉਪਾਸ਼ਕ ਸਨ ਤੇ ਸ਼ਸਤਰਾਂ ਦੀ ਜੈ ਜੈ ਕਾਰ ਤੇ ਆਰਾਧਨਾ ਕਰਦੇ ਸਨ।

ਇਹਨਾ ਪੁਸਤਕਾਂ ਅਨੁਸਾਰ, ਖੰਡੇ ਦੀ ਪਹੁਲ ਦੀ ਕਹਾਣੀ ਇਸ ਪ੍ਰਕਾਰ ਹੈ। ਗੁਰੁ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਨ ਤੋਂ ਪਹਿਲਾਂ ਗਿਆਰਾਂ ਮਹੀਨੇ ਨੈਨਾ ਦੇਵੀ ਦੀ ਪਹਾੜੀ ਤੇ ਦੇਵੀ ਪੂਜਨ ਕਰਵਾਇਆ ਤੇ ਦੇਵੀ ਤੋਂ ਸ਼ਕਤੀ ਪ੍ਰਾਪਤ ਕਰ ਕੇ ਖੰਡੇ ਬਾਟੇ ਦਾ ਅਮ੍ਰਿਤ ਤਿਆਰ ਕੀਤਾ।

ਰਹਿਤ ਨਾਮਾ ਭਾਈ ਦਯਾ ਸਿੰਘ ਅਨੁਸਾਰ ਖੰਡੇ ਦੀ ਪਹੁਲ ਤਿਆਰ ਕਰਨ ਸਮੇਂ ਜਬ ਦੇਵੀ ਪਰਗਟ ਭਈ, ਤਬ ਸਭ ਦੇਵੀ ਦੇਵਤਾ ਆਏ, ਗੁਰੁ ਨਾਨਕ ਸਾਹਿਬ ਤੇ ਗੁਰੁ ਅਮਰਦਾਸ ਵੀ ਆਏ। ਮਿਸਟਾਨ ਇੰਦਰ ਦੇਵਤਾ ਨੇ ਦੀਆ, ਲੋਹ ਪਾਤ੍ਰ (ਲੋਹੇ ਦਾ ਬਾਟਾ) ਯਮਰਾਜ ਨੇ ਦਿਤਾ, ਸਰਬ ਲੋਹ ਦੀ ਕਰਦ (ਖੰਡਾ) ਯੁਧ ਕੇ ਵਾਸਤੇ ਕਾਲ ਦੇਵਤਾ ਨੇ ਦਿਤਾ, ਕੇਸ ਚੰਡੀ ਨੇ ਦਿਤੇ, ਕਛ ਹਨੂਮਾਨ ਨੇ ਦਿਤੀ। ਇਹਨਾਂ ਬ੍ਰਾਹਮਨ ਦੀਆਂ ਰਚੀਆਂ ਕਹਾਣੀਆਂ ਅਨੁਸਾਰ ਗੁਰੁ ਗੋਬਿੰਦ ਸਿੰਘ ਜੀ ਦੇਵੀ ਦੇਵਤਿਆਂ ਦੇ ਚਾਕਰ ਸਨ ਤੇ ਗੁਰੂ ਜੀ ਨੇ, ਉਹਨਾਂ ਤੋਂ ਸ਼ਕਤੀ ਲੈ ਕੇ ਉਹਨਾਂ ਦੇ ਹੁਕਮਾਂ ਅਨੁਸਾਰ ਖੰਡੇ ਦੀ ਪਹੁਲ ਤਿਆਰ ਕੀਤੀ ਤੇ ਖਾਲਸਾ ਸਾਜਿਆ।

ਸਰਬ ਲੋਹ ਗਰੰਥ ਅਨੁਸਾਰ ਗੁਰੂ ਜੀ ਨੇ ਚੰਡੀ ਦੇਵੀ/ ਭਗਉਤੀ ਦੀ ਅਰਾਧਨਾ ਕਰ ਕੇ ਤੇ ਦੇਵੀ ਤੋਂ ਸ਼ਕਤੀ ਲੈ ਕੇ ਮੁਗਲ ਦੈਤਾਂ ਨੂੰ ਪਛਾੜਿਆ ਸੀ। ਇਸ ਗ੍ਰੰਥ ਅਨੁਸਾਰ ਖਾਲਸਾ ਕਾਲ ਦੇਵਤਾ ਦਾ ਉਪਾਸ਼ਕ ਹੈ ਤੇ ਉਸਦਾ ਛਤ੍ਰੀ ਧਰਮ ਹੈ, ਇਸੇ ਗ੍ਰੰਥ ਅਨੁਸਾਰ ਖਾਲਸਾ ਕਛ, ਕੇਸ, ਕ੍ਰਿਪਾਨ ਨਾਲ ਸਜਾਇਆ ਗਿਆ, ਖਾਲਸੇ ਦੀ ਮਾਤਾ ਭਗਉਤੀ ਦੇਵੀ ਹੈ, ਪਿਤਾ ਕਾਲ ਪੁਰਖ (ਕਾਲ ਦੇਵਤਾ) ਹੈ, ਖਾਲਸਾ ਗਊ ਬ੍ਰਾਹਮਨ ਦਾ ਰਖਸ਼ਕ ਹੈ।

ਲਿਖਿਆ ਹੈ ਪੁਨਹ ਏਕ ਸਿੰਘ ਸਰਬਤ੍ਰ ਆਗਿਆ ਲੈ, ਹਥ ਮੈ ਕਟੋਰਾ ਲੈ ਕਰ ਅਮ੍ਰਿਤ ਛਕਾਵੈ, ਇਹ ਕਰਦ ਉਸ ਕੀ ਪਾਗ ਮੋਂ ਧਰ ਦੇ। ਛਕਨ ਵਾਲਾ ਬਾਂਏ ਹਾਥ ਪਰ ਦਾਇਆਂ ਰਖ ਕੈ ਛਕੈ। ਵਹ ਕਹੇ-ਬੋਲ ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

ਪੰਜ ਭੁਚੰਗੀ ਹੈ ਮਹਾ ਮੁਕਤੇ ਨਾਮ—ਰਾਮ ਸਿੰਘ, ਫਤਹਿ ਸਿੰਘ, ਦੇਵਾ ਸਿੰਘ, ਟਹਿਲ ਸਿੰਘ, ਈਸ਼ਰ ਸਿੰਘ—ਇਨਹੋਂ ਨੇ ਹਾਥ ਸੇ ਅਮਿਤ੍ਰ ਛਕਾ ਥਾ।

ਉਪਰ ਦਿਤੇ ਤਥਾਂ ਤੋਂ ਜ਼ਾਹਰ ਹੈ ਕਿ ਖਾਲ਼ਸੇ ਦੀ ਸਾਜਨਾਂ, ਖਾਲਸਾ, ਖੰਡੇ ਦੀ ਪਹੁਲ, ਕਛ, ਕੜਾ, ਕਿਰਪਾਨ, ਖਾਲਸੇ ਦੀ ਮਾਤਾ ਖਾਲਸੇ ਦਾ ਪਿਤਾ, ਬੋਲ ‘ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ’, ਗੁਰਸਿਖਾਂ ਨੂੰ ਬ੍ਰਾਹਮਣ ਦੀਆਂ ਘੜੀਆਂ ਕਹਾਣੀਆਂ ਦੀ ਦੇਣ ਹੈ। ਇਹ ਦੇਵੀ ਦੇਵਤਿਆਂ ਨੂੰ ਅਰਾਧਨ ਵਾਲਾ, ਗੁਰੂ ਗੋਬਿੰਦ ਸਿੰਘ ਦਾ ਕੂੜਾ ਸਰੂਪ ਵੀ ਬ੍ਰਾਹਮਣ ਨੇ ਘੜਿਆ।

ਗੁਰਸਿਖ ਇਹਨਾਂ ਵਿਚੋਂ ਕਿਸੇ ਵੀ ਮਨਘੜੰਤ ਗੁਰੂ ਗੋਬਿੰਦ ਸਿੰਘ ਦੇ ਹੁਕਮ ਨੂੰ, ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿਘ ਦੇ ਸਿਖ ਧਰਮ ਵਿੱਚ ਦਾਖਲ ਨਹੀਂ ਕਰ ਸਕਦੇ, ਜੇ ਅਸੀਂ ਕਰੀਏ ਤਾਂ ਅਸੀਂ ਫਿਰ ਦੇਵੀ ਦੇਵਤਿਆ ਦੇ ਮਾਇਆ ਜਾਲ ਵਿੱਚ ਫਸ ਕੇ ਅਮੋਲਕ ਮਨੁਖਾ ਜਨਮ ਗਵਾ ਲਵਾਂਗੇ।

ਦਾਸ ਨੇ ਅਪਨੀ Audio Book ਵਿਚ ਇਹਨਾਂ ਤਥਾਂ ਦੀ ਚਰਚਾ ਕੀਤੀ ਹੈ। audio book can be downloaded from my website sikhpanth .org। ਦਾਸ ਨੇ ਸਚ ਤੇ ਪਹਿਰਾ ਦਿਤਾ ਹੈ। ਜੇ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੋਵੇ ਤਾਂ ਦਾਸ ਖਿਮਾ ਦਾ ਜਾਚਕ ਹੈ।

ਇਸ ਸਮੇਂ ਸਿਖ ਪੰਥ ਦੇ ਦੁਸ਼ਮਣ ਬ੍ਰਾਹਮਣ ਦੇ ਰਚੇ ਮਨਘੜੰਤ ਪੁਰਾਤਨ ਸਿਖ ਇਤਹਾਸ ਨੂੰ ਜਾਣਨ ਵਾਲੇ ਗੁਰਸਿਖ ਗੁਰਬਾਣੀ ਦੇ ਆਧਾਰ ਤੇ ਨਵੀਂ ਸਿਖ ਰਹਿਤ ਮਰਯਾਦਾ ਬਨਾਣ ਦੇ ਕੰਮ ਵਿੱਚ ਜੁਟੇ ਹਨ। ਅਸੀਂ ਜਾਣਦੇ ਹਾਂ ਕਿ ੧੯੩੬ ਵਾਲੀ ਰਹਿਤ ਮਰਯਾਦਾ ਦਾ ਮੂਲ ਕੂੜਾ ਇਤਿਹਾਸ ਸੀ ਤੇ ਇਸ ਵਿੱਚ ਭਗਉਤੀ ਦੇਵੀ ਦਾ ਸਿਮਰਨ, ਨਿਤ ਨੇਮ ਵਿੱਚ ਕਚੀਆਂ ਬਾਣੀਆਂ ਦਾ ਪਾਠ ਤੇ ਕੀਰਤਨ ਸ਼ਾਮਲ ਹੈ, ਜਿਸ ਨਾਲ ਗੁਰਸਿਖ ਦੇਵੀ ਦੇਵਤਿਆਂ ਦੀ ਉਸਤਤਿ, ਆਰਾਧਨਾਂ ਨਿਤ ਨੇਮ ਨਾਲ ਕਰ ਰਹੇ ਹਨ। ਇਹ ਦੁਰਮਤਿ ਅਜ ਸਿਖਾਂ ਦੀ ਚੇਤਨਾ ਵਿੱਚ ਵਸੀ ਹੈ ਤੇ ਨਿਰੋਲ ਗੁਰਮਤਿ ਤੋਂ ਸਾਨੂੰ ਮਹਿਰੂਮ ਰੱਖਦੀ ਹੈ।

ਦਾਸ ਦਾ ਸੁਝਾਓੁ ਹੈ ਕਿ ਅਸੀਂ ਪ੍ਰਚਲਤ ਰਹਿਤ ਮਰਯਾਦਾ ਨੂੰ ਸੁਧਾਰਨ ਦੀ ਬਜਾਏ ਕੇਵਲ ਗੁਰਬਾਣੀ ਤੋਂ ਨਵੀਂ ਰਹਿਤ ਮਰਯਾਦਾ ਬਣਾਈਏ।

ਸਿੱਖ ਦੀ ਪਛਾਣ ਗੁਰਬਾਣੀ ਅਧਾਰ ਤੇ।

ਸਿਖ ਓਹ ਹੈ ਜਿਸ ਨੇ ਪੂਰੇ ਗੁਰੂ ਤੋਂ ਦੀਖਿਆ ਲਈ ਹੈ। ਸਿਖ ਕਿਸੇ ਹੋਰ ਧਰਮ ਦੇ ਗ੍ਰੰਥ, ਜਾਂ ਉਪਦੇਸ਼ ਨੂੰ ਨਹੀਂ ਮੰਨਦਾ। ਸਿਖ ਮੂਲ ਮੰਤ੍ਰ ਵਿੱਚ ਦਰਸਾਏ ਨਾਮ ਜੋਤਿ ਰੂਪ ਅਕਾਲ ਪੁਰਖ ਤੋਂ ਇਲਾਵਾ ਕਿਸੇ ਹੋਰ ਦੇਵੀ ਦੇਵਤੇ, ਰਬ, ਅਲਾ, ਖੁਦਾ, ਭਗਵਾਨ ਨੂੰ ਸਚਾ ਨਹੀਂ ਮੰਨਦਾ।

ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਸਿਖ ਕੇਸਾਂ ਦਾੜੀ ਵਾਲੇ ਸਾਬਤ ਸੂਰਤਿ, ਪਰਮੇਸਰ ਦੀ ਦਿਤੀ ਦਾਤ ਨੂੰ ਕਾਇਮ ਰਖਦੇ ਸਨ। ਸਭ ਗੁਰੂ ਸਾਹਿਬਾਨ ਸਾਬਤ ਸੂਰਤ ਕੇਸਾ ਦਾੜੀ ਦੇ ਧਾਰਨੀ ਸਨ, ਸਭ ਨੇ ਗ੍ਰਹਿਸਤ ਜੀਵਨ ਨਿਭਾਇਆ।

ਕੇਸਾਂ ਦਾੜੀ ਬਾਰੇ ਗੁਰਬਾਣੀ ਫੁਰਮਾਣ:

ਕੇਸ ਸੰਗ ਦਾਸ ਪਗ ਝਾਰਉ ਇਹੈ ਮਨੋਰਥ ਮੋਰ॥ ਪਨਾ ੫੦੦

ਕੇਸਾ ਕਰ ਚਵਰ ਢੁਲਾਵਾ, ਚਰਣ ਧੂੜ ਮੁਖ ਲਾਈ॥ ਪਨਾ ੩੪੯

ਕੇਸਾ ਕਰ ਬੀਜਨਾ ਸੰਤ ਚਉਰ ਢੁਲਾਵਉ॥ ਪਨਾ ੭੪੫

ਸੇ ਦਾੜੀਆਂ ਸਚੀਆਂ ਜਿ ਗੁਰ ਚਰਨੀ ਲਗੰਨਿ॥

ਅਨਦਿਨੁ ਸੇਵਨਿ ਗੁਰ ਆਪਣਾ ਅਨਦਿਨੁ ਅਨਦਿ ਰਹੰਨਿ॥

ਨਾਨਕ ਸੇ ਮੁਹ ਸੋਹਣੇ ਸਚੈ ਦਰਿ ਦਿਸੰਨਿ॥

ਮੁਖ ਸਚੇ ਸਚੁ ਦਾੜੀਆ ਸਚੁ ਬੋਲਹਿ ਸਚ ਕਮਾਹਿ॥

ਸਚਾ ਸਬਦੁ ਮਨ ਵਸਿਆ ਸਤਿਗੁਰ ਮਾਂਹਿ ਸਮਾਹਿ॥

ਨਾਨਕ ਵਿਣੁ ਸਤਿਗੁਰ ਸਚੁ ਨ ਪਾਈਐ ਮਨਮੁਖ ਭੁਲਲੇ ਜਾਂਹਿ॥ ਪੰਨਾ ੧੪੧੯

ਉਪਰ ਦਿਤੇ ਪਰਮਾਣਾ ਤੋਂ ਸਿੱਧ ਹੈ ਕਿ ਜਿਨ੍ਹਾ ਗੁਰਸਿਖਾਂ ਨੇ ਕੇਸ ਦਾੜੀ ਮੁੰਡਵਾ ਲਏ ਉਹ ਗੁਰੁ ਜੀ ਦੀਆਂ ਨਜ਼ਰਾਂ ਵਿੱਚ ਸਿੱਖ ਨਹੀਂ।

Dr Gurmukh Singh, B6/58, Safdarjang Enclave New Delhi.
.