.

ੴ ਸਤਿਗੁਰ ਪ੍ਰਸਾਦਿ

ਅੰਧੁਲੈ ਦਹਿਸਿਰ ਮੂੰਡ ਕਟਾਇਆ ਰਾਵਣੁ ਮਾਰਿ ਕਿਆ ਵਡਾ ਭਇਆ॥

ਗੁਰੂ ਪਿਆਰੀ ਸਾਧਸੰਗਤ ਜੀ ਅੱਜ ਅਸੀਂ ਗੁਰਬਾਣੀ ਦੇ ਚਾਨਣ ਵਿੱਚ ਇਹ ਗੱਲ ਵਿਚਾਰਨ ਜਾ ਰਹੇ ਹਾਂ ਕਿ ਰਾਵਣ ਨੂੰ ਮਾਰਨ ਵਾਲਾ ਰਾਮਚੰਦਰ ਸੱਚਮੁੱਚ ਰੱਬ ਸੀ?

ਆਉ ਪਹਿਲਾਂ ਇੱਕ ਨਜ਼ਰ ਉਸ ਸਖਸ਼ੀਅਤ ਉੱਤੇ ਵੀ ਮਾਰ ਲਈਏ ਜਿਸ ਦੀ ਇਹ ਸਾਰੀ ਦੇਣ ਹੈ, ਉਸ ਚਤੁਰ, ਚਲਾਕ, ਵਿਹਲੜ, ਤੇ ਲੋਕਾਂ ਨੂੰ ਲੁੱਟ-ਲੁੱਟ ਕੇ ਆਪਣਾ ਢਿੱਡ ਭਰਣ ਵਾਲੀ ਮਹਾਨ ਹਸਤੀ ਹੈ ਬ੍ਰਾਹਮਣ (ਪੂਜਾਰੀ)। ਸਿਰਫ ਇਸ ਕਰਕੇ ਕਿ ਮੇਰਾ ਤੋਰੀ ਫੁਲਕਾ ਚਲਦਾ ਰਹੇ, ਬ੍ਰਾਹਮਣ ਨੇ ਵਰਣ ਵੰਡ ਕੀਤੀ ਤੇ ਦੇਵਤੇ ਪੈਦਾ ਕਰਕੇ ਲੋਕਾਂ ਨੂੰ ਉਹਨਾ ਦੀ ਪੂਜਾ ਕਰਨ ਲਾ ਦਿੱਤਾ। ਬ੍ਰਾਹਮਣ ਜੋ ਕੁੱਝ ਆਪ ਕਰਨਾ ਚਾਹੁੰਦਾ ਸੀ, ਉਹ ਕੁੱਝ ਉਸਨੇ ਆਪਣੇ ਦੇਵਤਿਆਂ ਨੂੰ ਕਰਦੇ ਆਪਣੇ ਧਰਮ ਗ੍ਰੰਥਾਂ ਵਿੱਚ ਪੇਸ਼ ਕੀਤਾ। ਬ੍ਰਾਹਮਣ ਨੇ ਆਪਣੇ ਝੂਠ ਨੂੰ ਸ਼ਿਗਾਰ ਕੇ ਹਜ਼ਾਰਾਂ ਸਾਲ ਬੜੀ ਹੁਸ਼ਿਆਰੀ ਨਾਲ ਪ੍ਰਚਾਰਿਆ ਕਿ ਲੋਕਾਂ ਨੂੰ ਸੱਚ ਲੱਗਣ ਲੱਗ ਗਿਆ, ਇਸ ਪਰਥਾਏ ਗੁਰਬਾਣੀ ਦਾ ਪਾਵਨ ਫੁਰਮਾਨ ਹੈ

ਮੁਖਿ ਝੂਠ ਬਿਭੂਖਣ ਸਾਰੰ॥ (੪੭੦)

ਝੂਠੁ ਨ ਬੋਲਿ ਪਾਡੇ ਸਚੁ ਕਹੀਐ॥ (੯੦੪)

ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਧਾਰਮਿਕ ਆਗੂਆਂ ਵਲੋਂ ਲੋਕਾਂ ਨੂੰ ਇਸ ਤਰ੍ਹਾਂ ਲੁੱਟੇ ਜਾਂਦੇ ਦੇਖਿਆ ਤਾਂ ਗੁਰੂ ਸਾਹਿਬ ਨੇ ਇਹਨਾ ਅਖੌਤੀ ਧਰਮ ਆਗੂਆਂ ਵਿਰੁੱਧ ਸੱਚ ਦੀ ਆਵਾਜ਼ ਬੁਲੰਦ ਕੀਤੀ। ਆਉ ਹੁੱਣ ਰਾਮਚੰਦਰ ਜੀ ਬਾਰੇ ਵੀ ਗੁਰਬਾਣੀ ਦੇ ਚਾਨਣ ਵਿੱਚ ਵਿਚਾਰ ਕਰੀਏ, ਗੁਰਬਾਣੀ ਦਾ ਪਾਵਨ ਫੁਰਮਾਨ ਹੈ

ਪਉਣੁ ਉਪਾਇ ਧਰੀ ਸਭ ਧਰਤੀ ਜਲ ਅਗਨੀ ਕਾ ਬੰਧੁ ਕੀਆ॥ ਅੰਧੁਲੈ ਦਹਿਸਿਰ ਮੂੰਡ ਕਟਾਇਆ ਰਾਵਣੁ ਮਾਰਿ ਕਿਆ ਵਡਾ ਭਇਆ॥ ੧॥ (੩੫੦)

ਗੁਰੂ ਸਾਹਿਬ ਇਸ ਸ਼ਬਦ ਦੁਆਰਾ ਸਾਨੂੰ ਉਪਦੇਸ਼ ਕਰ ਰਹੇ ਹਨ ਕਿ ਅਕਾਲ ਪੁਰਖ ਨੇ ਪਹਿਲਾਂ ਹਵਾ ਬਣਾਈ, ਸਾਰੀ ਧਰਤੀ ਸਾਜੀ, ਤੇ ਹਵਾ ਵਿੱਚ ਧਰਤੀ ਨੂੰ ਟਿਕਾ ਕੇ ਰੱਖਿਆ ਹੋਇਆ ਹੈ, ਪਾਣੀ ਤੇ ਅੱਗ ਦਾ ਮੇਲ ਕੀਤਾ (ਭਾਵ ਇਹ ਸਾਰੇ ਵਿਰੋਧੀ ਤੱਤ ਇਕੱਠੇ ਕਰਕੇ ਸ੍ਰਿਸ਼ਟੀ ਦੀ ਰਚਨਾ ਕੀਤੀ)। ਪਰਮਾਤਮਾ ਦਾ ਇਹ ਇੱਕ ਅਸ਼ਚਰਜ ਕੌਤਕ ਹੈ, ਜਿਸ ਤੋਂ ਪਤਾ ਚਲਦਾ ਹੈ ਕਿ ਪਰਮਾਤਮਾ ਬੇਅੰਤ ਤਾਕਤਾਂ ਦਾ ਮਾਲਿਕ ਹੈ। ਤੇ ਦੂਜੇ ਪਾਸੇ ਮੂਰਖ ਰਾਵਣ ਨੇ ਆਪਣੀ ਮੂਰਖਤਾ ਕਾਰਨ ਆਪਣਾ ਸਿਰ ਕਟਵਾ ਲਿਆ, ਤੇ ਉਸਨੂੰ ਮਾਰਕੇ ਰਾਮਚੰਦਰ ਰੱਬ ਨਹੀ ਬਣ ਗਿਆ, ਉਸਨੇ ਕੋਈ ਵੱਡਾ ਕੰਮ ਨਹੀਂ ਕੀਤਾ।

ਉਂਞ ਵੀ ਜੇ ਆਪਾਂ ਦੇਖੀਏ ਰਾਮਚੰਦਰ ਦੀ ਰਾਵਣ ਨਾਲ ਨੀਜੀ ਲੜਾਈ ਸੀ, ਉਸਨੇ ਰਾਵਣ ਨੂੰ ਮਾਰ ਕੇ ਕੋਈ ਪਰਉਪਕਾਰ ਨਹੀ ਕੀਤਾ। ਗੁਰੂ ਸਾਹਿਬ ਦੀ ਤਾਂ ਕੋਈ ਬਰਾਬਰੀ ਹੀ ਨਹੀ ਕਰ ਸਕਦਾ, ਪਰ ਜੇ ਆਪਾਂ ਗੁਰੂ ਕੇ ਸਿਖਾਂ ਭਾਈ ਦਿਲਾਵਰ ਸਿੰਘ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁਖਾ, ਭਾਈ ਕੇਹਰ ਸਿੰਘ, ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਇਹਨਾਂ ਸਾਰਿਆ ਵਲੋਂ ਦਿੱਤੀ ਕੁਰਬਾਨੀ ਵੱਲ ਨਜ਼ਰ ਮਾਰੀਏ ਤਾਂ ਪਤਾ ਚੱਲ ਜਾਂਦਾ ਹੈ ਕਿ ਰਾਮਚੰਦਰ ਤਾਂ ਗੁਰੂ ਦੇ ਸਿੱਖਾਂ ਦੀ ਹੀ ਬਰਾਬਰੀ ਨਹੀ ਕਰ ਸਕਦਾ।

ਆਉ ਗੁਰਬਾਣੀ ਦੇ ਕੁੱਝ ਹੋਰ ਫੁਰਮਾਨ ਦੇਖੀਏ

ਨਾਨਕ ਨਿਰਭਉ ਨਿਰੰਕਾਰੁ ਹੋਰਿ ਕੇਤੇ ਰਾਮ ਰਵਾਲ॥ (੪੬੪)

ਗੁਰੂ ਸਾਹਿਬ ਇਥੇ ਸਾਨੂੰ ਬ੍ਰਾਹਮਣ ਪੂਜਾਰੀ ਦੇ ਫੈਲਾਏ ਜਾਲ ਵਿੱਚੋਂ ਕੱਢਣ ਵਾਸਤੇ ਫੁਰਮਾਉਂਦੇ ਹਨ ਕਿ ਹੇ ਨਾਨਕ ਇੱਕ

ਆਕਾਰ ਰਹਿਤ ਪਰਮਾਤਮਾ ਹੀ ਡਰ ਤੋਂ ਰਹਿਤ ਹੈ ਤੇ ਰਾਮਚੰਦਰ ਵਰਗੇ ਤਾਂ ਪਰਮਾਤਮਾ ਸਾਹਮਣੇ ਤੁੱਛ ਹਨ।

ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ॥ ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ॥ (੮੭੪)

ਭਗਤ ਨਾਮਦੇਵ ਜੀ ਇੱਥੇ ਬ੍ਰਾਹਮਣ ਪੂਜਾਰੀ ਨੂੰ ਸੰਬੋਧਨ ਕਰਕੇ ਸਾਨੂੰ ਸਮਝਾ ਰਹੇ ਹਨ ਕਿ ਇੱਕ ਪਾਸੇ ਤਾਂ ਬ੍ਰਾਹਮਣ ਰਾਮਚੰਦਰ ਨੂੰ ਲੋਕਾਂ ਅੱਗੇ ਭਗਵਾਨ ਬਣਾ ਕੇ ਪੇਸ਼ ਕਰਦਾ ਹੈ, ਤੇ ਦੂਜੇ ਪਾਸੇ ਕਹਿੰਦਾ ਹੈ ਕਿ ਰਾਵਣ ਉਹਨਾ ਦੀ ਵਹੁਟੀ

ਨੂੰ ਚੁੱਕ ਕੇ ਲੈ ਗਿਆ ਤੇ ਫੇਰ ਰਾਮਚੰਦਰ ਦੀ ਰਾਵਣ ਨਾਲ ਲੜਾਈ ਹੋਈ।

ਰੋਵੈ ਰਾਮੁ ਨਿਕਾਲਾ ਭਇਆ॥ ਸੀਤਾ ਲਖਮਣੁ ਵਿਛੁੜਿ ਗਇਆ॥ (੯੫੩)

ਗੁਰੂ ਸਾਹਿਬ ਇਸ ਸ਼ਬਦ ਵਿੱਚ ਸਾਨੂੰ ਉਪਦੇਸ਼ ਕਰ ਰਹੇ ਹਨ ਕਿ ਜਿਸ ਰਾਮਚੰਦਰ ਨੂੰ ਬ੍ਰਾਹਮਣ ਭਗਵਾਨ ਕਹਿ ਰਿਹਾ ਹੈ, ਜਦੋਂ ਉਸਨੂੰ ਘਰ ਛੱਡ ਕੇ ਜੰਗਲਾਂ ਵਿੱਚ ਜਾਣਾ ਪਿਆ ਤੇ ਸੀਤਾ ਤੇ ਲਖਮਣ ਉਸ ਕੋਲੋਂ ਵਿਛੁੜ ਗਏ ਤਾਂ ਉਹ ਰੌਣ ਲੱਗ ਪਿਆ ਸੀ।

ਗੁਰਬਾਣੀ ਤਾਂ ਸਾਨੂੰ ਉਪਦੇਸ਼ ਦੇ ਰਹੀ ਹੈ ਕਿ ਪਰਮਾਤਮਾ ਨਿਰੰਜਨ ਹੈ (ਭਾਵ ਮਾਇਆ ਦਾ ਉਸ ਉੱਤੇ

ਕੋਈ ਅਸਰ ਨਹੀ ਪੈਂਦਾ), ਤੇ ਕੀ ਮਾਇਆ ਮੋਹ ਵਿੱਚ ਫਸਿਆ ਰਾਮਚੰਦਰ ਰੱਬ ਹੋ ਸਕਦਾ ਹੈ?

ਉੱਪਰ ਦਿੱਤੇ ਗੁਰਬਾਣੀ ਫੁਰਮਾਨਾਂ ਤੋਂ ਕੋਈ ਵੀ ਸੂਝਵਾਨ ਮਨੁੱਖ ਇਹ ਸਮਝ ਸਕਦਾ ਹੈ ਕਿ ਰਾਮਚੰਦਰ ਬ੍ਰਾਹਮਣ ਦੀ ਸ਼ੈਤਾਨੀ ਸੋਚ ਦੀ ਹੀ ਉਪਜ ਹੈ ਤੇ ਉਹ ਪਰਮਾਤਮਾ ਨਹੀ ਹੈ। ਅੱਜ ਸਾਨੂੰ ਲੋੜ ਹੈ ਗੁਰਬਾਣੀ ਨੂੰ ਪਹਿਲਾਂ ਆਪ ਸਮਝਣ

ਦੀ, ਗੁਰਬਾਣੀ ਅਨੁਸਾਰ ਜ਼ਿੰਦਗੀ ਨੂੰ ਢਾਲਣ ਦੀ ਅਤੇ ਗੁਰੂ ਸਾਹਿਬ ਦੇ ਇਹਨਾ ਕੀਮਤੀ ਉਪਦੇਸ਼ਾਂ ਨੂੰ ਘਰ-ਘਰ ਪਰਚਾਰਨ ਦੀ। ਆਉ ਅਸੀਂ ਸਾਰੇ ਇਸ ਕੰਮ ਵਿੱਚ ਹਿੱਸਾ ਪਾਈਏ ਤਾਂ ਕਿ ਬਚਿੱਤ੍ਰ ਨਾਟਕ ਵਰਗੇ ਬ੍ਰਾਹਮਣੀ ਕਰਮਕਾਂਡਾ ਨੂੰ ਪ੍ਰਚਾਰਨ ਵਾਲੇ ਅਸ਼ਲੀਲ ਗ੍ਰੰਥਾਂ ਦਾ ਪੜਦਾ ਫਾਸ਼ ਹੋ ਸਕੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਮੋਰਤਾ ਕਾਇਮ ਰਹੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ॥

ਹਰਮਨਪ੍ਰੀਤ ਸਿੰਘ (ਨਿਊਜ਼ੀਲੈਂਡ)

(੦੦੬੪) ੨੭੭੪੯੨੯੭੬
.