ਕਿਸੁ ਪਹਿ ਕਰਉ ਬਿਨੰਤੀ (ਅਰਦਾਸਿ)
ਅਰਦਾਸਿ (ਭਾਵ ਬੇਨਤੀ, ਜੋਦੜੀ, ਅਰਜ਼, ਅਰਜ਼ੋਈ, ਮੁਰਾਦ ਮੰਗਣਾ ਜਾਂ
ਪ੍ਰਾਰਥਨਾ) ਸਿੱਖ ਦੀ ਜ਼ਿੰਦਗੀ ਦਾ ਇੱਕ ਖ਼ਾਸ ਪਹਿਲੂ ਹੈ। ਭਾਈ ਕ੍ਹਾਨ ਸਿੰਘ ਜੀ ਨਾਭਾ ਅਨੁਸਾਰ:
ਸ਼ੁੱਧ ਮਨੋਰਥਾਂ ਦੀ ਸਫਲਤਾ, ਭੁੱਲਾਂ ਅਪਰਾਧਾਂ ਦੀ ਮੁਆਫੀ, ਕਰਣੀ ਦਾ ਅਭਿਮਾਨ ਤਿਯਾਗ ਕੇ ਬਖ਼ਸ਼ਿਸ਼ ਦੀ
ਮੰਗ ਅਤੇ
ਕਰਤਾਰ ਦੀ
ਰਜ਼ਾ ਅੰਦਰ ਰਹਿ ਕੇ ਆਤਮ ਸਮਰਪਣ ਲਈ ਸਤਿਗੁਰਾਂ ਨੇ ਅਰਦਾਸ ਵਿਧਾਨ ਕੀਤੀ ਹੈ। ਜਿਸ ਦਾ ਮੂਲ ਅਰਜ਼ਦਾਸ਼ਤ
ਅਥਵਾ ਆਰਦ-ਆਸ਼ਾ ਹੈ।
ਭਾਈ ਨੰਦ ਲਾਲ ਜੀ ਦੇ ਤਨਖਾਹਨਾਮੇ ਅਨੁਸਾਰ ਜੋ ਸਿੱਖ ਅਰਦਾਸ ਤੋਂ ਬਿਨਾ ਕੋਈ
ਕੰਮ ਕਰਦਾ ਹੈ ਉਹ ਗੁਰੂ ਨੂੰ ਨਹੀਂ ਭਾਉਂਦਾ। ਇਸੇ ਤਰਾਂ ਭਾਈ ਚੌਪਾ ਸਿੰਘ ਨੇ ਰਹਿਤਨਾਮੇ ਵਿੱਚ ਭੀ
ਲਿਖਿਆ ਹੈ ਕਿ ਸਿੱਖ ਕਾਰਜ ਸ਼ੁਰੂ ਕਰਨ ਵੇਲੇ ਅਰਦਾਸ ਕਰੇ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਅਰਦਾਸ
ਕਿਸ ਪਾਸ ਕਰਨੀ ਹੈ ਆਓ ਦੇਖਦੇ ਹਾਂ ਗੁਰਬਾਣੀ ਇਸ ਬਾਰੇ ਕੀ ਸੇਧ ਦਿੰਦੀ ਹੈ। ਗੁਰਬਾਣੀ ਵਿੱਚ ਅਰਦਾਸ
ਕਰਨ ਦੇ ਤ੍ਰੀਕੇ ਸਾਫ ਦਸੇ ਗਏ ਹਨ, ਕਿ ਅਰਦਾਸ ਖੜੇ ਹ੍ਹੋ ਕੇ ਅਤੇ ਹੱਥ ਜੋੜ ਕੇ ਅਦਬ ਅਤੇ ਸ਼ਰਧਾ
ਨਾਲ ਕੇਵਲ ਤੇ ਕੇਵਲ ਕਰਤਾਰ (ਅਕਾਲ ਪੁਰਖ) ਅੱਗੇ ਹੀ ਹਮੇਸ਼ਾਂ ਕਰਨੀ ਚਾਹੀਦੀ ਹੈ ਅਗੋਂ ਉਹ ਆਪੇ
ਰਸਤਾ ਦਿਖਾਏਗਾ:
ਦੁਇ ਕਰ ਜੋੜਿ ਕਰਉ ਅਰਦਾਸਿ॥ (-ਪੰਨਾ 676)
ਕਰ ਜੋੜਿ ਗੁਰ ਪਹਿ ਕਰਿ ਬਿਨੰਤੀ ਰਾਹ ਪਾਧਰੁ ਗੁਰ ਦਸੈ॥ (ਪੰਨਾ ੭੬੭)
ਆਪੇ ਜਾਣੈ ਕਰੇ ਆਪਿ ਆਪੇ ਆਣੈ ਰਾਸਿ॥ ਤਿਸੈ ਅਗੈ ਨਾਨਕਾ ਖਲਿਇ ਕੀਚੈ ਅਰਦਾਸ
(ਪੰਨਾ ੧
0੯੩)
ਜੋ ਇਹਨਾਂ ਅਸੂਲਾਂ ਦੀ ਅਵੱਗਿਆ ਕਰਦਾ ਹੈ ਸਮਝੋ ਜਾਂ ਤਾਂ ਉਹ ਸਿੱਖੀ
ਅਸੂਲਾਂ ਤੋਂ ਅਣਜਾਣ ਹੈ ਜਾਂ ਉਸ ਦੀ ਪ੍ਰਮਾਤਮਾਂ ਵਿੱਚ ਸ਼ਰਧਾ ਦੀ ਅਭਾਵਨਾ ਹੈ। ਅਮੂੰਮਨ ਹਰ
ਗੁਰਦੁਆਰੇ ਵਿੱਚ ਜਦੋਂ ਅਸੀਂ ਅਰਦਾਸ ਸੁਣਦੇ ਹਾਂ ਤਾਂ ਗ੍ਰੰਥੀ ਸਿੰਘ ਆਖੇਗਾ ਕਿ ਹੇ ਗੁਰੂ ਗ੍ਰੰਥ
ਸਹਿਬ ਜੀ ਆਪ ਦੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਹੈ… ਜਾਂ ਹਰ ਐਸੇ ਗੁਰਦੁਆਰੇ ਜੋ ਕਿਸੇ ਗੂਰੂ
ਜੀ ਦੀ ਯਾਦ ਵਿੱਚ ਬਣੇ ਹੋਏ ਹਨ (ਦਰਬਾਰ ਸਹਿਬ ਅਮ੍ਰਿਤਸਰ, ਬੰਗਲਾ ਸਹਿਬ, ਸੀਸਗੰਜ ਸਹਿਬ…… ਸਮੇਤ)
ਤਾਂ ਗ੍ਰੰਥੀ ਅਰਦਾਸੀਆ ਆਖੇਗਾ ਕਿ ਗੁਰੂ…………ਸਹਿਬ ਜੀ ਆਪਦੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਹੈ।
ਲਿਖਣ ਤੋਂ ਭਾਵ ਹਰ ਜਗ੍ਹਾ ਅਰਦਾਸ ਗੁਰਬਾਣੀ ਵਿੱਚ ਬਖਸ਼ੀ ਹੋਈ ਅਗਵਾਈ ਦੇ ਅਨੁਕੂਲ ਨਹੀਂ ਕੀਤੀ
ਜਾਂਦੀ। ਬਹੁਤ ਹੀ ਅਫਸੋਸ ਨਾਲ ਲਿਖਿਣਾ ਪੈ ਰਿਹਾ ਹੈ ਕਿ ੧੯੪੫ ਤੋਂ ਲੈ ਕੇ ਅੱਜ ਤਿੱਕਰ ਜਾਣੀਂ ੬੪
ਸਾਲ ਬੀਤਣ ਉਪ੍ਰੰਤ ਵੀ ਸਾਡੀ ਧਾਰਮਿਕ ਸ਼ਰੋਮਣੀ ਸੰਸਥਾ (
SGPC)
ਗ੍ਰੰਥੀਆਂ ਨੂੰ ਅਰਦਾਸ ਕਰਨ ਦਾ ਸਹੀ ਢੰਗ ਭੀ ਨਹੀਂ ਸਿਖਾ ਸਕੀ ਕਿ ਅਰਦਾਸ ਕਿਸ ਅੱਗੇ ਕਰਨੀਂ ਹੈ।
ਗੁਰੂ ਸਹਿਬ ਤਾਂ ਸਾਫ ਅਤੇ ਸਪਸ਼ਟ ਲਫਜ਼ਾਂ ਵਿੱਚ ਸਾਨੂੰ ਦਸ ਰਹੇ ਹਨ ਕਿ:
ਤੂ ਠਾਕੁਰੁ ਤੁਮ ਪਹਿ ਅਰਦਾਸ॥ ਜੀਉ ਪਿੰਡੁ ਸਭੁ ਤੇਰੀ ਰਾਸਿ॥ (ਪੰਨਾ ੨੬੮)
ਅਰਥ: ਗੁਰੂ ਸਹਿਬ ਜੀ ਅਕਾਲ ਪੁਰਖ (ਠਾਕੁਰੁ) ਪਾਸ ਹੀ ਬੇਨਤੀ (ਅਰਦਾਸ) ਕਰ
ਰਹੇ ਹਨ ਤੇ ਆਖਦੇ ਹਨ ਕਿ ਇਸ ਜੀਵ ਦਾ ਜੋ ਇਹ ਸਰੀਰ ਹੈ ਸਭ ਉਸਦੀ ਹੀ ਪੂੰਜੀ (ਰਾਸ) ਭਾਵ ਬਖਸ਼ੀਸ਼
ਹੈ।
ਰਾਖੁ ਪਿਤਾ ਪ੍ਰਭ ਮੇਰੇ॥ ਮੋਹਿ ਨਿਰਗੁਨ ਸਭ ਗੁਨ ਤੇਰੇ॥
pMnw (
੨0੫)
ਅਰਥ: ਗੁਰੂ ਸਹਿਬ ਪ੍ਰਮਾਤਮਾਂ ਅੱਗੇ ਅਰਦਾਸੀ ਹੁੰਦੇ ਹੋਏ ਆਖ ਰਹੇ ਹਨ ਕਿ
ਹੇ ਮੇਰੇ ਪ੍ਰਭੂ ਮਾਲਿਕ ਮੈਨੂੰ ਔਗੁਣਹਾਰੇ (ਗੁਣਾਂ ਤੋਂ ਵਗੈਰ ਭਾਵ ਅਵਗੁਣੀ) ਨੂੰ ਬਚਾ ਲੈ ਤੇ
ਆਪਣੇ ਚੰਗੇ ਗੁਣਾਂ (ਜੋ ਸਿਰਫ ਤੇਰੇ ਹੀ ਹਨ) ਦੀ ਖੈਰ ਨਾਲ ਨਿਵਾਜੋ।
ਗੁਰੂ ਸਹਿਬਾਂ ਸਾਨੂੰ ਸਮਝੌਣ ਲਈ ਕਿੰਨੇ ਸਰਲ ਤਰੀਕੇ ਨਾਲ ਅਕਾਲ ਪੁਰਖ ਅੱਗੇ
ਅਰਦਾਸ ਕਰਨ ਦਾ ਵਲ ਦਸਿਆ ਹੈ, ਜਿਸ ਉੱਪਰ ਸਾਨੂੰ ਪੂਰੀ ਦ੍ਰਿੜਤਾ ਅਤੇ ਸ਼ਰਧਾ ਨਾਲ ਪਹਿਰਾ ਦੇਣਾ
ਚਾਹੀਦਾ ਹੈ। ਕਿਉਂ ਕਿ ਦੇਵਣਹਾਰ ਕੇਵਲ ਇੱਕੋ ਇੱਕ ਪ੍ਰਮਾਤਮਾ ਹੀ ਹੈ ਉਸ ਤੋਂ ਇਲਾਵਾ ਹੋਰ ਕੋਈ
ਦੂਸਰਾ ਨਹੀਂ।
ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ (ਪੰਨਾ ੨੫੭)
ਗੁਰੂ ਸਹਿਬਾਂ ਵਲੋਂ ਦਰਸਾਏ ਹੋਏ ਵਿਧਾਨ ਨੂੰ ਮੁੱਖ ਰੱਖਦੇ ਹੋਏ ਹਰ ਇੱਕ
ਸਿੱਖ ਨੂੰ ਸੰਗਤੀ ਜਾਂ ਸਖਸ਼ੀ ਤੌਰ ਉੱਪਰ ਇੱਕ ਹੀ ਅਰਦਾਸ ਉਹ ਭੀ ਕੇਵਲ ਇੱਕ ਪ੍ਰਮਾਤਮਾ ਦੇ ਅੱਗੇ ਹੀ
ਕਰਨੀਂ ਚਾਹੀਦੀ ਹੈ। ਅਰਦਾਸ ਕਰਨ ਵੇਲੇ ਸਾਨੂੰ ਗੁਰੂ ਗ੍ਰੰਥ ਸਹਿਬ ਜੀ ਦੇ ਸਨਮੁੱਖ ਹੱਥ ਜੋੜ ਤੇ
ਖੜ੍ਹ ਕੇ ਇਸ ਤਰਾਂ ਆਖਣਾ ਲਾਹੇਵੰਦਾ ਹੈ ਕਿ ਬਾਣੀ ਕੇ ਬੋਹਿਥ ਗੁਰੂ ਗ੍ਰੰਥ ਸਹਿਬ ਜੀ ਦੇ ਸਨਮੁੱਖ
ਹੋ ਕੇ ਹੇ ਅਕਾਲ ਪੁਰਖ ਸਾਹਿਬ ਜੀ ਆਪ ਦੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਹੈ ਕਿ ……… (ਅੱਗੇ
ਜਿਸ ਕਾਰਜ ਲਈ ਅਰਦਾਸ ਕਰਨੀ ਹੋਵੇ ਅਰਜ਼ ਕਰਨਾ ਚਾਹੀਦਾ ਹੈ)। ਜਦੋਂ ਅਸੀਂ ਇਸ ਦੇ ਉਲਟ ਇਸ ਤਰਾਂ
ਆਖਦੇ ਹਾਂ ਕਿ ਹੇ ਗੁਰੂ ਗ੍ਰੰਥ ਸਹਿਬ ਜੀ ਮਹਾਂਰਾਜ ਆਪ ਦੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਹੈ
ਤਾਂ ਉਸ ਦਾ ਪ੍ਰਭਾਵ ਮੂਰਤੀ ਪੂਜਾ ਵਾਲਾ ਪੈਂਦਾ ਹੈ। ਬੁੱਤ ਜਾਂ ਮੂਰਤੀ ਪੂਜਕਾਂ ਨੇ ਜੋ ਮੰਗਣਾ
ਹੁੰਦਾ ਹੈ ਇਹਨਾਂ ਕੋਲੋਂ ਮੰਗਦੇ, ਟਿੱਕੇ ਲਗਾਉਂਦੇ, ਆਰਤੀ ਉਤਾਰਦੇ, ਫੁੱਲਾਂ ਦੀ ਵਰਖਾ ਕਰਦੇ ਅਤੇ
ਭੋਗ ਲਗਾਉਂਦੇ ਹਨ। ਅਸੀਂ ਮੂਰਤੀ ਪੂਜਕ ਨਹੀਂ, ਨਾਂਹ ਹੀ ਬੁੱਤ ਪ੍ਰਸਤ ਹਾਂ ਅਸੀਂ ਇਹਨਾਂ ਸਾਰੇ ਕਰਮ
ਕਾਂਡੀ ਚੀਜ਼ਾਂ ਨੂੰ ਨਿਕਾਰਨ ਵਾਲੇ ਬੁੱਤ ਸ਼ਿਕਨ ਗੁਰੂ ਕੇ ਸਿੱਖ ਹਾਂ। ਇਸ ਲਈ ਅਸੀਂ ਗੁਰੂ ਸਹਿਬਾਂ
ਵਲੋਂ ਇੱਕ ਦੇ ਦਿੱਤੇ ਸਿਧਾਂਤ ਨਾਲ ਪ੍ਰਪੱਕਤਾ ਨਾਲ ਜੁੜ ਕੇ ਹੀ ਗੁਰੂ ਜੀ (ਜੋ ਸਿਰਫ ਇੱਕ ਨਾਲ
ਜੋੜਦੇ ਹਨ) ਦਾ ਸ਼ਰਧਾ ਪੂਰਵਕ ਸਤਿਕਾਰ ਕਰ ਸਕਦੇ ਹਾਂ। ਇਸ ਲਈ ਸਾਨੂੰ ਆਪਣਾ ਹਰ ਕਰਮ ਗੁਰਮਤਿ
ਅਨੁਸਾਰ ਹੀ ਕਰਨਾਂ ਚਾਹੀਦਾ ਹੈ, ਖ਼ਾਸ ਕਰਕੇ ਅਰਦਾਸ ਵੇਲੇ ਸਾਨੂੰ ਉਹ ਲਫਜ਼ ਨਹੀਂ ਵਰਤਣੇ ਚਾਹੀਦੇ
ਜਿਹਨਾਂ ਤੋਂ ਸਾਡੇ ਬੁੱਤ/ਮੂਰਤੀ ਪ੍ਰਸਤ ਹੋਣ ਦਾ ਪ੍ਰਭਾਵ ਪੈਂਦਾ ਹੋਵੇ। ਸਾਡਾ ਗੁਰੂ ਗ੍ਰੰਥ ਸਹਿਬ
ਜੀ ਪ੍ਰਤੀ ਸਤਿਕਾਰ ਦਾ ਅਸਲ ਤਰੀਕਾ ਤਾਂ ਇਸ ਵਿੱਚ ਦਰਜ਼ ਉਪਦੇਸ਼ਾਂ ਨੂੰ ਸਮਝਣਾਂ ਅਤੇ ਉਸ ਅਨੁਕੂਲ
ਆਪਣੇ ਜੀਵਨ ਨੂੰ ਢਾਲਣਾ ਹੈ, ਕਿਉਂ ਕਿ ਗੁਰੂ ਗ੍ਰੰਥ ਸਹਿਬ ਜੀ ਤਾਂ ਗਿਆਨ ਅਤੇ ਗੁਣਾਂ ਦਾ ਖਜਾਨਾਂ
ਹਨ।
ਗਿਆਨ ਅੰਜਨੁ ਸਤਿਗੁਰ ਤੇ
ਹੋਇ॥ (ਪੰਨਾ ੧੧੨੯)
ਕਈ ਸੰਪਰਦਾਈ ਸਿੱਖਿਆ ਪ੍ਰਾਪਤ ਅਕਲ ਦੇ ਅੰਨ੍ਹੇ ਗ੍ਰੰਥੀ ਕੜਾਹ ਪ੍ਰਸ਼ਾਦ ਦੀ
ਅਰਦਾਸ ਕਰਦੇ ਹੋਏ ਇਸ ਤਰਾਂ ਕਹਿੰਦੇ ਹਨ ਕਿ ਹੇ ਸਤਿਗੁਰੂ ਜੀ ਆਪ ਜੀ ਪ੍ਰਸ਼ਾਦ ਦਾ ਭੋਗ ਲਾਓ, ਸੀਤ
(ਜੂਠਾ) ਪ੍ਰਸ਼ਾਦ ਸੰਗਤ ਵਿੱਚ ਵਰਤੇ, ਇਹ ਸਿਰਫ ਮੂਰਤੀ ਪੂਜਕਾਂ ਦੀ ਨਕਲ ਹੈ ਹੋਰ ਕੁੱਝ ਨਹੀਂ।
ਗੁਰਮਤਿ ਮੁਤਾਬਿਕ ਅਰਦਾਸ ਵਿੱਚ ਬੇਨਤੀ ਕਰਨੀ ਹੈ ਕਿ ਹੇ ਅਕਾਲ ਪੁਰਖ ਜੀ ਆਪ ਪ੍ਰਸ਼ਾਦ ਅੰਗੀਕਾਰ ਜਾਂ
ਪ੍ਰਵਾਨ ਕਰੋ।
ਅਰਦਾਸ ਕਰਨ ਵੇਲੇ ਕਈ ਅਰਦਾਸੀਏ ਬੇਲੋੜੀਆਂ ਗੁਰਬਾਣੀ ਦੀਆਂ ਕਈ ਤੁਕਾਂ ਬੋਲ
ਕੇ ਆਪਣੀ ਵਿਦਵਤਾ ਦਾ ਵਿਖਾਵਾ ਕਰਦੇ ਹਨ ਜੋ ਠੀਕ ਨਹੀਂ ਸਿਰਫ ਹੋਛਾਪਣ ਹੈ। ਕਈ ਅਰਦਾਸ/ਪੂਜਾ ਭੇਟਾ
ਕਰਨ ਵਾਲਿਆਂ ਦੀ ਤਾਰੀਫ ਮਿਰਾਸੀਆਂ ਵਾਂਗ ਕਰਦੇ ਹਨ ਤਾਂ ਕਿ ਹੋਰਨਾਂ ਨੂੰ ਵੀ ਇਸ ਤਰਾਂ ਪ੍ਰਸ਼ੰਸਾ
ਕਰ ਕੇ ਉਤਸ਼ਾਹਿਤ ਕੀਤਾ ਜਾ ਸਕੇ ਤਾਂ ਕਿ ਵਧ ਤੋਂ ਵਧ ਭੇਟਾ ਇੱਕਠੀ ਕੀਤੀ ਜਾ ਸਕੇ। ਇਹ ਗੁਰਮਤਿ
ਵਿਰੋਧੀ ਕਰਮ ਹੈ, ਗੁਰਮਤਿ ਵਿੱਚ ਅਰਦਾਸ ਲਈ ਉਜਰਤ ਦਾ ਕੋਈ ਵਿਧਾਨ ਨਹੀਂ ਹੈ। ਗੁਰਦੁਆਰਿਆਂ ਦੇ
ਪ੍ਰਬੰਧਕ ਵੀਰਾਂ ਨੂੰ ਇਸ ਪਾਸੇ ਖ਼ਾਸ ਧਿਆਨ ਦੇਣ ਦੀ ਜ਼ਰੂਰਤ ਹੈ ਕਿਉਂ ਕਿ ਇਸ ਤਰਾਂ ਗ੍ਰੰਥੀ ਲਾਲਚੀ
ਬਣ ਕੇ ਆਪਣੇ ਫਰਜ਼ ਤੋਂ ਕੁਤਾਹੀ ਕਰਕੇ ਭਰਿਸ਼ਟਾਚਾਰ ਫਲਾਉਂਦੇ ਹਨ। ਅਕਾਲ ਪੁਰਖ ਰਹਿਮਤ ਕਰਨ ਅਸੀਂ
ਬਿਪਰਵਾਦੀ ਰੀਤਾਂ ਦੀ ਪਛਾਣ ਕਰਕੇ ਉਹਨਾਂ ਦਾ ਤਿਆਗ ਕਰਨ ਦੀ ਹਿੰਮਤ ਹਾਸਿਲ ਕਰ ਸਕੀਏ!
ਨਿਰਭੈ ਸਿੰਘ