.

ਸੁਆਨ ਕੋਲੋਂ ਸਿਖ ਓਇ ਮਨੁੱਖਾ

ਪ੍ਰੋ ਸਰਬਜੀਤ ਸਿੰਘ ਧੂੰਦਾ

9855598851

ਭਾਈ ਮੰਝ ਜੀ ਇਲਾਕੇ ਦੇ ਚੌਧਰੀ ਹੋਣ ਦੇ ਨਾਲ ਨਾਲ ਸਖੀ ਸਰਵਰੀਆਂ ਦੇ ਪ੍ਰਚਾਰਕ ਵਲੋ ਵੀ ਸਮਾਜ ਵਿੱਚ ਥਾਂ ਰੱਖਦੇ ਸਨ। ਇਤਿਹਾਸ ਵਿੱਚ ਲਿਖਿਆ ਮਿਲਦਾ ਹੈ, ਕਿ ਇੱਕ ਦਿਨ ਭਾਈ ਮੰਝ ਜੀ ਪੀਰ ਨਿਗਾਹੇ ਤੋਂ ਵਾਪਸ ਆ ਰਹੇ ਸਨ ਕਿ ਗੁਰੂ ਅਰਜਨ ਸਾਹਿਬ ਜੀ ਦਾ ਪ੍ਰਭਾਵ ਉਹਨਾਂ ਨੂੰ ਅੰਮ੍ਰਿਤਸਰ ਖਿੱਚ ਕਿ ਲੈ ਆਇਆ ਭਾਈ ਮੰਝ ਜੀ ਨੇ ਗੁਰਬਾਣੀ ਦਾ ਰਸ ਮਾਣਿਆ ਸੰਗਤਾਂ ਦਾ ਆਪਸ ਵਿੱਚ ਪਿਆਰ ਵੇਖਿਆ ਤਾਂ ਭਾਈ ਜੀ ਅੰਦਰ ਵੀ ਸਿੱਖੀ ਨੂੰ ਪ੍ਰਾਪਤ ਕਰਨ ਦੀ ਇਛਾ ਪੈਦਾ ਹੋ ਗਈ ਭਾਈ ਜੀ ਗੁਰੂ ਜੀ ਕੋਲ ਆਣ ਕੇ ਸਿੱਖੀ ਦੀ ਦਾਤ ਮੰਗਦੇ ਹਨ ਤਾਂ ਗੁਰੂ ਜੀ ਫੁਰਮਾਉਦੇ ਹਨ ਹੇ ਭਲਿਆ ਪੁਰਖਾ ਸਿੱਖੀ ਉੱਤੇ ਸਿੱਖੀ ਨਹੀ ਟਿਕਦੀ? ਹੇ ਭਲੇ ਮੱਨੁਖ ਕਿਸੇ ਭਾਂਡੇ ਵਿੱਚ ਕੋਈ ਵਸਤੂ ਪਾਉਣੀ ਹੋਵੇ ਤਾਂ ਪਹਿਲੀ ਵਸਤੂ ਵਿੱਚੋ ਬਾਹਰ ਕਢਣੀ ਪੈਦੀਂ ਹੈ ਤਾਂ ਜਾ ਕੇ ਦੂਜੀ ਵਸਤੂ ਵਿੱਚ ਟਿਕਦੀ ਹੈ ਗੁਰ ਵਾਕ ਹੈ ਵਸਤੂ ਅੰਦਰਿ ਵਸਤੁ ਸਮਾਵੈ ਦੂਜੀ ਹੋਵੈ ਪਾਸਿ॥ ਗੁਰੂ ਜੀ ਦੀਆਂ ਵੀਚਾਰਾਂ ਨੇ ਭਾਈ ਮੰਝ ਜੀ ਦੇ ਹਿਰਦੇ ਵਿੱਚ ਬਣੇ ਪੀਰ ਖਾਨੇਂ ਨੂੰ ਚੱਕਨਾਂ ਚੂਰ ਕਰ ਦਿੱਤਾ, ਤੇ ਭਾਈ ਜੀ ਨੇ ਘਰ ਜਾ ਕੇ ਪੀਰ ਦੀ ਬਣੀ ਕਬਰ ਸਦਾ ਲਈ ਘਰੋਂ ਢਾਹ ਦਿੱਤੀ ਤੇ ਗੁਰੂ ਦਾ ਸਿੱਖ ਬਣ ਗਿਆ। ਪਰ ਇਸ ਇਤਿਹਾਸ ਨੂੰ ਸਾਡੇ ਢਾਢੀ ਕਵੀਸਰ ਪ੍ਰਚਾਰਕ ਬਹੁਤ ਮਸਾਲੇ ਲਾਕੇ ਸੁਣਾਉਦੇ ਹਨ। ਕਿ ਪੀਰ ਦੀ ਕਬਰ ਢਾਉਣ ਤੋਂ ਬਾਅਦ ਭਾਈ ਜੀ ਦੀਆਂ ਮੱਝਾਂ ਮਰ ਗਈਆਂ ਤੇ ਚੌਧਰ ਪੁਣਾਂ ਵੀ ਖੁਸ ਗਿਆ ਪਿੰਡ ਵਾਲਿਆਂ ਪਿੰਡੋਂ ਬਾਹਰ ਕੱਢ ਦਿੱਤਾ, ਚੌਧਰ ਪੁਣਾਂ ਖੋਣਾਂ ਪਿੰਡੋਂ ਬਾਹਰ ਕੱਢਣਾਂ ਇਹ ਇਲਾਕੇ ਤੇ ਪਿੰਡ ਵਾਲਿਆਂ ਦੇ ਹੱਥ ਹੈ ਕਿਉਕਿ ਉਹ ਤਾਕਤਵਰ ਹਨ ਆਪਣੀ ਤਾਕਤ ਦੀ ਦੁਰਵਰਤੋਂ ਉਹ ਕਿਵੇਂ ਵੀ ਕਰ ਸਕਦੇ ਹਨ। ਭਾਈ ਮੰਝ ਜੀ ਦੀਆਂ ਮੱਝਾਂ ਪੀਰ ਖਾਨਾਂ ਢਾਉਣ ਕਰਕੇ ਮਰੀਆਂ ਇਹ ਸਾਡੀਆਂ ਧਾਰਮਿਕ ਸਟੇਜਾਂ ਤੋਂ ਸੁਣਾਇਆ ਜਾਦਾਂ ਹੈ, ਹੁਣ ਸਵਾਲ ਪੈਦਾ ਹੁੰਦਾਂ ਹੈ ਨਾ ਤਾਂ ਮੱਝਾਂ ਨੇ ਪੀਰ ਖਾਨਾਂ ਢਾਹਿਆ ਤੇ ਨਾ ਹੀ ਮੱਝਾਂ ਨੂੰ ਪੀਰ ਖਾਨੇਂ ਦੇ ਵਿਰੋਧ ਵਿੱਚ ਲੈਕਚਰ ਹੀ ਕਰਨਾਂ ਆਉਦਾ ਹੈ, ਜਿਸ ਭਾਈ ਮੰਝ ਨੇ ਪੀਰ ਖਾਨਾਂ ਢਾਹਿਆ ਇਹ ਪੀਰ ਭਾਈ ਮੰਝ ਨੂੰ ਸਜਾ ਦੇਣ ਦੀ ਬਿਜਾਏ ਬੇਜ਼ੁਬਾਨ ਮੱਝਾ ਤੇ ਹੀ ਕਹਿਰ ਮਾਨ ਕਿਉ ਹੋ ਗਿਆ? ਜਰਾ ਸੋਚਣ ਦੀ ਲੋੜ ਹੈ

ਭਾਈ ਮੰਝ ਜੀ ਨੂੰ ਗੁਰੂ ਤੇ ਵਿਸ਼ਵਾਸ ਸੀ ਉਹ ਡੋਲਿਆ ਨਹੀ ਭਾਵੇਂ ਕਈ ਮੁਸਕਲਾਂ ਦਾ ਸਾਹ੍ਹਮਣਾ ਭਾਈ ਜੀ ਦੇ ਪਰਵਾਰ ਨੂੰ ਕਰਨਾ ਪਿਆ। ਪਰ ਅੱਜ ਦਾ ਭੇਖੀ ਸਿੱਖ ਗੁਰੂ ਅੱਗੇ ਆ ਕੇ ਸੀਸ ਵੀ ਝੁਕਾਉਦਾ ਹੈ ਤੇ ਗੁਰੂ ਜੀ ਦੀ ਗੱਲ ਵੀ ਨਹੀ ਮੰਨਦਾ “ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ॥ ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ॥ ਭਾਵ ਗੁਰੂ ਅੱਗੇ ਸੀਸ ਵੀ ਨਿਵਾਉਦਾ ਹੈ ਗੁਰੂ ਦੀ ਗੱਲ ਮੰਨਣ ਤੋਂ ਇਨਕਾਰੀ ਵੀ ਹੈ। ਅੱਜ ਪੰਜਾਬ ਦੀ ਧਰਤੀ ਤੇ ਸਾਇਦ ਹੀ ਕੋਈ ਪਿੰਡ ਬਚਿਆ ਹੋਵੇ ਜਿੱਥੇ ਦੋ ਚਾਰ ਕਬਰਾਂ ਨਾ ਹੋਣ। ਮੋਗੇ ਤੇ ਕੋਟ ਈਸੇ ਖਾਂ ਦੇ ਦਰਮਿਆਨ ਇੱਕ ਪਿੰਡ ਆਉਦਾ ਹੈ ਜਿਸ ਨਾਂ ਹੈ ਲੋਹਾਰਾ ਇਸ ਪਿੰਡ ਦੇ ਵਿੱਚੋਂ ਦੀ ਮੇਨ ਸੜਕ ਲੰਘਦੀ ਹੈ ਇਸੇ ਮੇਨ ਸੜਕ ਉਪਰ ਇੱਕ ਮੁਸਲਮਾਨ ਦੀ ਕਬਰ ਹੈ ਉਸ ਕਬਰ ਤੇ ਤੇਲ ਅਤੇ ਲੱਖਾਂ ਰੁਪਿਆ ਚੜਾਵੇ ਦੇ ਤੌਰ ਤੇ ਚੜਦੇ ਹਨ, ਇਹ ਤੇਲ ਤੇ ਪੈਸਾ ਚੜਾੳੇਣ ਵਾਲੇ ਕੋਈ ਬਾਹਰੋ ਥੋੜੀ ਆਉਦੇ ਸਗੋਂ ਵੀਰਵਾਰ ਨੂੰ ਸਾਡੇ ਦਸਤਾਰਧਾਰੀ ਵੀਰ ਵੀ ਲੈਨਾਂ ਬਣਾਂ ਕੇ ਤੇਲ ਪਾਉਣ ਜਾਦੇ ਹਨ, ਉਥੇ ਪ੍ਰਬੰਧ ਕਰਨ ਵਾਲੇ ਵੀ ਜਿਆਦਾ ਦਸਤਾਰਧਾਰੀ ਹੀ ਹੁੰਦੇ ਹਨ। ਇਸੇ ਤਰਾਂ ਮਜੀਠੇ ਦੇ ਲਾਗੇ ਰੋਡੇ ਸ਼ਾਹ ਦੀ ਕਬਰ ਹੈ ਜਿਥੈ ਸ਼ਰੇਆਮ ਸ਼ਰਾਬ ਚੜਾਈ ਜਾਦੀ ਹੈ ਆਮ ਬੰਦਾ ਪੀਵੇ ਤਾਂ ਸ਼ਰਾਬ ਰੋਡੇ ਸ਼ਾਹ ਦੇ ਚੜਾਉ ਤਾਂ ਪ੍ਰਸ਼ਾਦਿ ਐਸੇ ਲੋਕਾਂ ਦਾ ਰੱਬ ਹੀ ਰਾਖਾ। ਆਮ ਪਿੰਡਾਂ ਵਿੱਚ ਵੀ ਲੋਕ ਵੀਰਵਾਰ ਨੂੰ ਕਬਰਾਂ ਤੇ ਤੇਲ ਪਾਉਣ ਜਾਂਦੇ ਹਨ ਇਹ ਧਰਤੀ ਦਾ ਸਰਦਾਰ ਅਖਵਾਉਣ ਵਾਲਾ ਜਦੋਂ ਆਪ ਆਪਣਿਆਂ ਬੱਚਿਆਂ ਸਮੇਤ ਵੀਰਵਾਰ ਨੂੰ ਤੇਲ ਪਾ ਰਿਹਾ ਹੁੰਦਾ ਹੈ ਤਾਂ ਪਾਸੇ ਬੈਠਾ ਕੁੱਤਾ ਇਸ ਨੂੰ ਬਹੁਤ ਧਿਆਨ ਨਾਲ ਵੇਖ ਰਿਹਾ ਹੁੰਦਾ ਹੈ, ਲੱਗਦਾ ਹੈ ਉਹ ਕੁੱਤਾ ਇਸ ਨੂੰ ਕੁੱਝ ਇਸ ਤ੍ਰਰਾਂ ਕਹਿ ਰਿਹਾ ਹੈ ਹੇ ਸਰਦਾਰ ਤੂੰ ਇਸ ਆਪੂੰ ਬਣੀ ਮਿਟੀ ਦੀ ਕਬਰ ਅੱਗੇ ਹੱਥ ਜੋੜ ਅਰਦਾਸਾਂ ਕਰ ਰਿਹਾਂ ਹੈ ਹਰ ਹਫਤੇ ਬਾਅਦ ਤੂੰ ਤੇਲ ਵੀ ਪਾਉਣ ਆਉਦਾਂ ਹੈ, ਮੱਝਾ ਤੇਰੀਆਂ ਫਿਰ ਬੀਮਾਰ ਰਹਿੰਦੀਆਂ ਹਨ ਭਾਈਏ ਤੇਰੇ ਦੀ ਸੂਗਰ ਫਿਰ ਵੀ ਵੱਧੀ ਜਾਦੀ ਹੈ, ਨਿਆਣੇ ਤੇਰੇ ਫਿਰ ਵੀ ਆਖੇ ਨਹੀ ਲਗਦੇ, ਘਰ ਵਾਲੀ ਤੇਰੀ ਤੇਰੇ ਨਾਲ ਫਿਰ ਵੀ ਲੜਦੀ ਰਹਿੰਦੀ ਹੈ, ਬੀਮਾਰੀਆ ਨੇ ਤੈਨੂੰ ਫਿਰ ਵੀ ਘੇਰਾ ਪਾਇਆ ਹੋਇਆ ਹੈ, ਆ ਵੇਖ ਤੇਰੇ ਨਾਲੋ ਮੈ ਚੰਗਾ ਤੂੰ ਇਸ ਪੀਰ ਅੱਗੇ ਹੱਥ ਜੋੜਦਾਂ ਤੇਲ ਪਾਉਦਾਂ ਹੈ ਫਿਰ ਵੀ ਦੁਖੀ। ਤੇ ਮੈ ਤੇਰੇ ਜਾਣ ਤੋਂ ਬਾਆਦ ਪਹਿਲਾਂ ਇਹ ਤੇਰਾ ਪਾਇਆ ਹੋਇਆ ਤੇਲ ਚੱਟਾਂਗਾ ਤੇ ਫਿਰ ਇਸ ਤੇਰੇ ਬਣਾਏ ਪੀਰ ਦੇ ਉੱਪਰ ਪਿਸ਼ਾਬ ਕਰਾਂਗਾ ਨਾ ਮੇਰੀ ਕੁਤੀ ਬੀਮਾਰ ਹੋਵੇ ਤੇ ਨਾਂ ਹੀ ਕਤੂਰੇ ਜੇ ਕਿਤੇ ਸਾਡੇ ਕੋਈ ਬੀਮਾਰੀ ਆ ਵੀ ਗਈ ਜਾਂ ਜਖਮ ਹੋ ਗਿਆ ਤਾਂ ਅਸੀ ਆਪੇ ਹੀ ਆਪਣਾ ਜਖਮ ਚੱਟ ਕੇ ਠੀਕ ਕਰ ਲੈਦੇ ਹਾਂ ਪਰ ਤੇਰੀ ਤਰਾਂ ਕਿਸੇ ਪੀਰ ਦੇ ਅੱਗੇ ਜਾਂ ਕਿਸੇ ਪਾਖੰਡੀ ਸਾਧ ਅੱਗੇ ਕਦੀ ਅਸੀ ਹੱਥ ਨਹੀ ਜੋੜੇ ਘਰ ਜਾ ਕੇ ਅੱਜ ਜਰੂਰ ਸੋਚੀਂ ਕਿ ਧਰਤੀ ਦਾ ਸਰਦਾਰ ਮੈ ਕਿ ਤੂੰ?




.