.

ਕੀ ਗੁਰੂ ਅਰਜਨ ਸਾਹਿਬ ਜੀ ਨੂੰ ਚਾਰ ਭਗਤਾਂ ਦੀ ਕਹੀ ਹੋਈ ਗੱਲ ਸੱਚ ਸਾਬਤ ਹੋਈ?

ਪ੍ਰੋ: ਸਰਬਜੀਤ ਸਿੰਘ ਧੂੰਦਾ 9855598851

ਜਦੋਂ ਗੁਰੂ ਅਰਜਨ ਸਾਹਿਬ ਜੀ ਨੇ ਆਦਿ ਬੀੜ ਦੀ ਸੰਪਾਦਨਾਂ ਕਰਵਾਈ ਤਾਂ ਉਸ ਵੇਲੇ ਗੁਰੂ ਜੀ ਨੇ ਆਪਣੇ ਸਮੇਤ ਪਹਿਲੇ ਚਾਰ ਗੁਰੂ ਸਾਹਿਬਾਂਨ 15 ਭਗਤ 3 ਸਿੱਖ ਅਤੇ 11 ਭੱਟਾਂ ਦੀ ਬਾਣੀ ਨੂੰ ਆਪਣੀ ਦੇਖ ਰੇਖ ਹੇਠ ਭਾਈ ਗੁਰਦਾਸ ਜੀ ਦੇ ਕਰ ਕਮਲਾਂ ਦੁਆਰਾ ਆਦਿ ਬੀੜ ਵਿੱਚ ਦਰਜ ਕਰਵਾਇਆ। ਉਸ ਵਖਤ ਚਾਰ ਅਖੌਤੀ ਭਗਤ ਵੀ ਆਪਣੀ ਬਾਣੀ ਲੈ ਕਿ ਹਾਜਰ ਹੋਏ ਗੁਰੂ ਜੀ ਨੇ ਉਹਨਾਂ ਦੀ ਬਾਣੀ ਸੁਣਣ ਤੋਂ ਬਾਅਦ ਉਹਨਾਂ ਨੂੰ ਕਿਹਾ ਕਿ ਤੁਹਾਡੀ ਵੀਚਾਰ ਧਾਰਾ ਦੁਆਰਾ ਸਮਾਜ ਨੂੰ ਕੋਈ ਵੀ ਸਿਖਿਆ ਨਹੀ ਮਿਲਦੀ ਅਤੇ ਨਾ ਹੀ ਕੋਈ ਇਨਕਲਾਬੀ ਵੀਚਾਰ ਹਨ ਉਹਨਾਂ ਵਿੱਚੋ ਕਿਸੇ ਦੀ ਬਾਣੀ ਔਰਤ ਨੂੰ ਇਤਨਾਂ ਨੀਵਾਂ ਸਮਝਦੀ ਹੈ ਕਿ ਜਿਵੇਂ ਔਰਤ ਨੂੰ ਬਣਾ ਕੇ ਰੱਬ ਨੇ ਕੋਈ ਗਲਤੀ ਕੀਤੀ ਹੋਵੇ ਪਰ ਇਸ ਦੇ ਮੁਕਾਬਲੇ ਤੇ ਗੁਰੂ ਨਾਨਕ ਸਾਹਿਬ ਜੀ ਔਰਤ ਨੂੰ ਏਨਾਂ ਮਾਣ ਦੇਦੇਂ ਹੋਏ ਫੁਰਮਾਉਦੇ ਹਨ ਇਸਤਰੀ ਨੂੰ ਮੰਦਾ ਨਾ ਕਹੋ ਜਿਸ ਦੇ ਰਾਹੀਂ ਜਗਤ ਦੀ ਉਤਪਤੀ ਹੁੰਦੀ ਹੈ ਅਤੇ ਜਿਸ ਨੇ ਰਾਜੇ ਅਤੇ ਸਮਾਜ ਨੂੰ ਸਹੀ ਸੇਧ ਦੇਣ ਵਾਲੇ ਕ੍ਰਾਤੀਕਾਰੀ ਸੂਰ ਬੀਰ ਯੋਧੇ ਪੈਦਾ ਕੀਤੇ ਹਨ ਗੁਰੂ ਜੀ ਦਾ ਵਾਕ ਹੈ। ਸੋ ਕਿਉ ਮੰਦਾ ਆਖੀਐ ਜਿਤੁ ਜੰਮੈ ਰਾਜਾਨ ਤੇ ਇੱਕ ਦੀ ਬਾਣੀ ਏਨੀ ਹੰਕਾਰ ਭਰੀ ਹੈ ਕਿ ਆਪਣੇ ਆਪ ਨੂੰ ਆਪਣੀ ਬਾਣੀ ਵਿੱਚ ਰੱਬ ਦਰਸਾਇਆ ਹੈ। ਜਿਸ ਬਾਣੀ ਵਿੱਚ ਗੁਰੂ ਜੀ ਨੇ ਆਪਣੇ ਆਪ ਨੂੰ ਧਾਣਕ ਨੀਚ ਨਿਰਗੁਣਆਰਾ ਕਿਹਾ ਹੋਵੇ ਭਲਾ ਉਸ ਵਿੱਚ ਹੰਕਾਰ ਗਰਸਤ ਬਾਣੀ ਦਰਜ ਕਿਵੇਂ ਹੋ ਸਕਦੀ ਹੈ, ਸਾਰੀ ਬਾਣੀ ਲਿਖ ਕੇ ਗੁਰੂ ਜੀ ਅਖੀਰ ਤੇ ਲਿਖਦੇ ਹਨ। ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ॥ ਮੈ ਨਿਰਗੁਿਣਆਰੇ ਕੋ ਗੁਣੁ ਨਾਹੀ ਆਪੇ ਤਰਸੁ ਪਇਓਈ॥ ਉਹ੍ਹਨਾਂ ਵਿੱਚੋ ਕਿਸੇ ਦੀ ਬਾਣੀ ਚੁਪ ਰਹਿਣ ਦੀ ਸਿਖਿਆ ਦੇ ਰਹੀ ਹੈ। ਪਰ ਸਤਿਗੁਰ ਦੀ ਬਾਣੀ ਤਾਂ ਫੁਰਮਾਉਦੀ ਹੈ ਕਿ ਜਦੋਂ ਤੱਕ ਇਹ ਦੁਨੀਆਂ ਵਿੱਚ ਸਰੀਰ ਰਹੇ ਕੁੱਝ ਚੰਗਾ ਬੋਲ ਅਤੇ ਸੁਣ। ਉਨਾਂ ਵਿਚੋਂ ਇੱਕ ਭਗਤ ਨੇ ਤਾਂ ਏਨੀ ਨਿਰਾਸਤਾ ਭਰੀ ਗੱਲ ਕਹੀ ਕਿ ਸਾਡੇ ਨਾਲੋਂ ਤਾਂ ਉਹੀ ਚੰਗੇ ਜਿਹੜੇ ਜੰਮਦਿਆਂ ਮਰ ਗਏ। ਪਰ ਸਤਿਗੁਰ ਦੀ ਬਾਣੀ ਤਾਂ ਜਿੰਦਗੀ ਜਿਉਣ ਦੀ ਜੁਗਤੀ ਸਿਖਾਉਂਦੀ ਹੈ ਗੁਰ ਵਾਕ ਹੈ, ਅ੍ਰੰਿਮੰਤ ਪੀਉ ਸਦਾ ਚਿਰ ਜੀਵਹੁ ਕਹਿਣ ਤੋਂ ਭਾਵ ਗੁਰੂ ਜੀ ਨੇ ਉਹਨਾਂ ਚਾਰ ਭਗਤਾਂ ਦੀ ਬਾਣੀ ਨੂੰ ਪਰਵਾਨ ਨਹੀ ਕੀਤਾ ਪਰ ਇੰਝ ਲਗਦਾ ਕਿ ਉਹ ਚਾਰੇ ਭਗਤ ਜਾਣ ਲਗਿਆਂ ਇੱਕ ਗੱਲ ਗੁਰੂ ਜੀ ਨੂੰ ਕਹਿ ਗਏ ਕਿ ਸਤਿਗੁਰ ਜੀ ਅੱਜ ਤੁਸੀ ਬਾਣੀ ਨਹੀ ਪਰਵਾਨ ਕਰ ਰਹੇ ਕੋਈ ਗੱਲ ਨਹੀ ਪਰ ਇੱਕ ਸਮਾਂ ਆਏਗਾ ਤੇ ਤੁਹਾਡੀ ਹਜ਼ੂਰੀ ਵਿੱਚ ਤੁਹਾਡੇ ਸਿੱਖ ਉਨਾਂ ਅਖੌਤੀ ਬਾਬਿਆਂ ਤੇ ਕੀਰਤਨੀਆਂ ਕੋਲੋ ਸਾਡੇ ਨਾਲੋਂ ਵੀ ਘਟੀਆਂ ਵੀਚਾਰਧਾਰਾ ਵਾਲੀਆਂ ਕਵੀਤਾਂਵਾਂ ਕੀਰਤਨ ਦੇ ਨਾਂ ਹੇਠ ਸੁਣਿਆ ਕਰਨਗੇ ਅਤੇ ਜੈਕਾਰਿਆਂ ਨਾਲ ਅਸਮਾਨ ਵਿੱਚ ਗੂਜਾਂ ਪਾਇਆ ਕਰਨਗੇ ਤੁਹਾਡੇ ਅੱਗੇ ਮਾਇਆ ਵੀ ਅਰਪਣ ਕਰਨਗੇ ਅਰਦਾਸਾਂ ਵੀ ਕਰਨਗੇ ਨਮਸਕਾਰਾਂ ਵੀ ਕਰਨਗੇ ਪਰ ਅਫਸੋਸ ਸਦ ਅਫਸੋਸ ਤੁਸੀ ਇਹ ਕਵੀਤਾਂਵਾਂ ਵਾਲੇ ਕੀਰਤਨ ਤੋਂ ਆਪਣਿਆਂ ਹੀ ਸਿੱਖਾਂ ਤੇ ਅਖੌਤੀ ਬਾਬਿਆਂ ਨੂੰ ਨਹੀ ਰੋਕ ਸਕੋਗੇ?

ਜਰਾ ਸੋਚੋ ਅੱਜ ਦੇ ਅਖੌਤੀ ਸਿੱਖੋ ਤੁਹਾਡੀਆਂ ਇਨਾਂ ਗਲਤੀਆਂ ਕਾਰਨ ਉਹ ਭਗਤ ਵੀ ਗੁਰੂ ਜੀ ਨੂੰ ਕਈ ਪਰਕਾਰ ਦੀਆਂ ਗੱਲਾ ਕਰ ਰਹੇ ਹੋਣਗੇ, ਊਹ ਔਲਾਦ ਕਿੰਨੀ ਘਟੀਆ ਹੁੰਦੀ ਹੈ ਜਿਸ ਦੀਆਂ ਗਲਤੀਆਂ ਕਾਰਨ ਮਾਂ ਬਾਪ ਨੂੰ ਲੋਕਾਂ ਦੀਆਂ ਗੱਲਾਂ ਸੁਨਣੀਆਂ ਪੈਣ, ਅੱਜ ਵਾਕਿਆ ਹੀ ਜਦੋਂ ਬੂਬਨਿਆਂ ਸਾਧਾਂ ਦੇ ਦੀਵਾਨ ਲਗਦੇ ਉਹਨਾਂ ਦੀਵਾਨਾਂ ਦੇ ਬੋਰਡਾਂ ਉਪਰ ਤਾਂ ਗੁਰੂ ਮਾਨਿਓ ਗ੍ਰੰਥ ਲਿਖਿਆ ਹੁੰਦਾ ਹੈ ਗੁਰਬਾਣੀ ਦਾ ਕੀਰਤਨ ਨਾ ਕਰਕੇ ਸਾਰੇ ਦੀਵਾਨ ਵਿੱਚ ਕੱਚੀਆਂ ਧਾਰਨਾਂ ਨਾਲ ਕਲਾਕਾਰਾਂ ਦੀ ਤਰਾਂ ਗੀਤ ਗਾਏ ਜਾਦੇਂ ਹਨ। ਬਹੁਤੇ ਰਾਗੀ ਵੀ ਆਪਣੇ ਵਲੋਂ ਲਿਖੀਆਂ ਕਵੀਤਾਵਾਂ ਗਾਕੇ ਸੰਗਤਾਂ ਵਿੱਚ ਗੁਰਬਾਣੀ ਕੀਰਤਨ ਦਾ ਭੁਲੇਖਾ ਪਾਕੇ ਆਪਣਾਂ ਤੋਰੀ ਭੁਲਕਾ ਚਲਾ ਰਹੇ ਹਨ। ਬਹੁਤੇ ਰਾਗੀਆਂ ਨੇ ਤਾਂ ਫਿਲਮਾਂ ਵਿੱਚ ਗੰਦੇ ਗੀਤ ਗਾਉਣ ਵਾਲੀਆਂ ਜ਼ਨਾਨੀਆ ਨੂੰ ਕੀਰਤਨ ਕਰਨ ਲਈ ਆਪਣੇ ਨਾਲ ਬਠਾਉਣਾਂ ਸੁਰੂ ਕਰ ਦਿੱਤਾ ਹੈ, ਜਿਵੇ ਅੱਜਕਲ ਸ਼ਰਾਬ ਵੇਚਣ ਵਾਲੀਆਂ ਕੰਪਨੀਆਂ ਨੇ ਸ਼ਰਾਬ ਵੇਚਣ ਲਈ ਇਸਤਰੀਆਂ ਨੂੰ ਇਸਤਮਾਲ ਕੀਤਾ ਹੇ ਸ਼ਰਾਬ ਵੇਚਣ ਵਾਲੀਆਂ ਦੁਕਾਨਾਂ ਤੇ ਵੱਡੇ ਵੱਡੇ ਅੱਧ ਨੰਗੀਆਂ ਇਸਤਰੀਆਂ ਦੇ ਬੋਰਡ ਲਗੇ ਹੋਏ ਹਨ। ਹਾਂ ਵੈਸੇ ਕੋਈ ਸਿੱਖ ਬੀਬੀ ਗੁਰਬਾਣੀ ਦਾ ਕੀਰਤਨ ਕਰੇ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਤੇ ਬਹੁਤ ਸਿੱਖ ਬੀਬੀਆਂ ਕੀਰਤਨ ਕਰ ਵੀ ਰਹੀਆਂ ਹਨ। ਪਰ ਸਵਾਲ ਪੈਦਾ ਹੁੰਦਾ ਹੈ ਕਿ ਉਹਨਾਂ ਇਸਤਰੀਆਂ ਨੂੰ ਗੁਰਬਾਣੀ ਕੀਰਤਨ ਵੇਲੇ ਕੋਲ ਬਠਾਉਣਾਂ ਜਿਨਾਂ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਕੇ ਸਮਾਜ ਨੂੰ ਰਿਸਾਤਲ ਵਲ ਲਿਜਾਣ ਵਿੱਚ ਕੋਈ ਕਸਰ ਨਾ ਛੱਡੀ ਹੋਵੇ ਤਾਂ ਅਜਿਹੇ ਰਾਗੀਆਂ ਦੀ ਘਟੀਆਂ ਸੋਚ ਤੋਂ ਪਤਾ ਲਗਦਾ ਹੈ ਕਿ ਇਹ ਲੋਕ ਸੰਗਤਾਂ ਨੂੰ ਗੁਰਬਾਣੀ ਨਾਲ ਨਹੀ ਸਗੋਂ ਗੰਦੇ ਗੀਤ ਗਾਉਣ ਵਾਲੀਆਂ ਨਾਲ ਜਨਾਨੀਆਂ ਨਾਲ ਜੋੜ ਰਹੇ ਹਨ, ਕਈਆਂ ਰਾਗੀਆਂ ਨੇ ਪਹਿਲਾਂ ਨਰੂਲਾ ਦੀ ਅਵਾਜ਼ ਨੂੰ ਬਾਣੀ ਦੇ ਕੀਰਤਨ ਦੁਆਰਾ ਵੇਚਿਆ। ਤੇ ਹੁਣ ਅਸਲੀਲਤਾ ਭਰੇ ਗੀਤ ਗਾਉਣ ਵਿੱਚ ਮਿਸ ਪੂਜਾ ਰਿਕਾਡ ਤੋੜ ਰਹੀ ਹੈ ਤੇ ਹੁਣ ਲੁਧੀਆਣੇ ਦੇ ਹੀ ਰਾਗੀ ਨੇ ਆਪਣੇ ਕੀਰਤਨ ਦੇ ਪਿਛੇ ਮਿਸ ਪੂਜਾ ਦੀ ਅਵਾਜ਼ ਭਰੀ ਹੈ, ਕਿਉਕੇ ਉਹਨਾਂ ਰਾਗੀਆਂ ਨੂੰ ਪਤਾਂ ਹੈ ਕਿ ਹੁਣ ਮਿਸ ਪੂਜਾ ਦੀ ਅਵਾਜ਼ ਗੀਤ ਗਾਉਣ ਕਰਕੇ ਬਹੁਤ ਵਿੱਕ ਰਹੀ ਹੈ ਕਿਉ ਨਾ ਹੋਵੇ ਆਪਾ ਵੀ ਇਸ ਅਵਾਜ਼ ਦੀ ਸੇਵਾ ਪ੍ਰਾਪਤ ਕਰਕੇ ਸੰਗਤਾਂ ਨੂੰ ਇਸ ਭਵਸਾਗਰ ਤੋਂ ਪਾਰ ਲੰਗਾਈਏ ਅਜਿਹੇ ਰਾਗੀਆਂ ਬਾਰੇ ਜਰਾ ਸੋਚੋ ਇਹ ਸਿੱਖ ਕੌਮ ਦੀ ਕਿੰਨੀ ਵੱਡਮੁਲੀ ਸੇਵਾ ਕਰ ਰਹੇ ਹਨ। ਕੌਮ ਦੇ ਰਾਗੀਓ ਤੁਹਾਡੀਆਂ ਇਹਨਾਂ ਕਰਤੂਤਾਂ ਕਰਕੇ ਉਹ ਚਾਰੇ ਭਗਤ ਗੁਰੂ ਜੀ ਨੂੰ ਦੰਦੀਆਂ ਚਿੜਾ ਰਹੇ ਹੋਣਗੇ ਰਾਗੀ ਵੀਰੋ ਸੰਗਤਾਂ ਨੂੰ ਫਿਲਮੀ ਧੁੰਨਾਂ ਅਤੇ ਗੀਤ ਗਾਉਣ ਵਾਲੀਆਂ ਜ਼ਨਾਨੀਆ ਨਾਲ ਨਾਂ ਜੋੜੋ ਸਗੋਂ ਗੁਰਬਾਣੀ ਸਿਧਾਤ ਦੱਸ ਕੇ ਜੀਵਨ ਮਾਰਗ ਦਰਸਾਉ।
.