.

33 ਸਵੈਯੇ

(ਦਸਮ ਗ੍ਰੰਥ ਪੰਨਾ 712 - 716)

ੴ ਵਾਹਿਗੁਰੂ ਜੀ ਕੀ ਫਤਹ।।

ਸ੍ਰੀ ਮੁਖਵਾਕ ਸ੍ਵੈਯਾ: ਪਾ: 10

ਤੇਤੀ ਸਵੈਯੇ

ਤੇਤੀ ਸਵੈਯਾਂ ਵਿੱਚ ਕਵੀ ਸਪਸ਼ਟ ਰੂਪ ਵਿੱਚ ਆਪਣੇ ਆਪ ਨੂੰ ਕਾਲ ਦਾ ਪੁਜਾਰੀ ਦੱਸਦਾ ਹੈ। ਅਸੀਂ ਦੋ ਸਵੈਯਾ ਦੀ ਵਿਚਾਰ ਸੰਖੇਪ ਵਿੱਚ ਕਰਦੇ ਹਾਂ।

ਪਦਾ 24

ਕਾਲ ਹੀ ਪਾਇ ਭਇਓ ਬ੍ਰਹਮਾ ਗਹਿ ਦੰਡ ਕਮੰਡਲ ਭੂਪ ਭ੍ਰਤਾਨਯੋ।।

(ਕਾਲ ਦੇ ਹੁਕਮ ਨਾਲ ਹੀ ਬ੍ਰਹਮਾ ਹੋਇਆ ਜੋ ਡੰਡਾ ਕਮੰਡਲ ਫੜ ਕੇ ਧਰਤੀ ਪੁਰ ਫਿਰਦਾ ਰਿਹਾ ਹੈ।)

ਕਾਲ ਹੀ ਪਾਇ ਸਦਾ ਸ਼ਿਵਜੂ

ਸਭ ਦੇਸ ਬਿਦੇਸ ਭਇਆ ਹਮ ਜਾਨਯੋ।।

ਕਾਲ ਹੀ ਪਾਇ ਭਯੋ ਮਿਟ ਗਯੋ ਜਗ ਯਾਹੀ ਤੇ ਤਾਹਿ ਸਭੋ ਪਹਿਚਾਨਯੋ।।

ਬੇਦ ਕਤੇਬ ਕੇ ਭੇਦ ਸਭੈ ਤਂਜਿ ਕੇਵਲ ਕਾਲ ਕ੍ਰਿਪਾ ਨਿਧ ਮਾਨਯੋ।।

(ਕਾਲ ਦਾ ਹੁਕਮ ਪਾ ਕੇ ਹੀ ਵਿਸ਼ਨੂੰ ਹੋਇਆ ਹੈ, ਅਤੇ ਮਿਟ ਗਿਆ ਹੈ, (ਯਾਹੀ ਤੇ) ਇਸੇ ਕਰਕੇ ਹੀ ਉਸੇ ਕਾਲ ਨੂੰ ਅਸਾਂ ਸਾਰੇ ਰੂਪਾਂ ਵਿੱਚ ਪਛਾਣਿਆ ਹੈ। ਵੇਦਾਂ ਕਤੇਬਾਂ (ਦੇ ਦੱਸੇ ਹੋਏ) ਸਾਰੇ ਭੇਦ ਫਰਕ ਛੱਡ ਕੇ ਅਸਾਂ ਕਾਲ ਨੂੰ ਹੀ ਕ੍ਰਿਪਾ ਦਾ ਸਮੁੰਦਰ ਮੰਨਿਆਂ ਹੈ।)

ਪਦਾ 25

ਕਾਲ ਗਯੋ ਇਨ ਕਾਮਨ ਸਿਓ ਜੜ ਕਾਲ ਕ੍ਰਿਪਾਲ ਹੀਐ ਨ ਚਿਤਾਰਯੋ।। ਲਾਜ ਕੋ ਛਾਡਿ ਨ੍ਰਿਲਾਜ ਅਰੇ ਤਜ ਕਾਜ ਅਕਾਜ ਕੋ ਕਾਜ ਸਵਾਰਯੋ।। ਬਾਜ ਬਨੇ ਰਾਜਰਾਜ ਬਡੋ ਖਰ ਕੋ ਚੜਿਬੋ ਚਿਤ ਬੀਚ ਬਿਚਾਰਯੋ।। ਸ੍ਰੀ ਭਗਵੰਤ ਭਜਾਯੋ ਨ ਅਰੇ ਜੜ ਲਾਜ ਹੀ ਲਾਜ ਸੁ ਕਾਜੁ ਬਿਗਾਰਯੋ।।

(ਹੇ ਜੜ ਇਨ੍ਹਾਂ ਕੰਮਾਂ ਨਾਲ ਹੀ ਸਮਾਂ ਬੀਤ ਗਿਆ ਹੈ ਤੇ ਕਾਲ ਕ੍ਰਿਪਾਲ ਦਿਲ ਵਿੱਚ ਯਾਦ ਨਹੀ ਕੀਤਾ ਹੈ। ਮੂਰਖ ਸ਼ਰਮ ਨੂੰ ਛੱਡ ਕੇ ਬੇਸ਼ਰਮ (ਹੋ ਰਿਹਾਂ ਹੈ ਅਤੇ) ਚੰਗੇ ਕਰਮਾਂ ਦਾ ਕਰਨਾ ਛੱਡ ਕੇ, ਨਾ ਕ. ਮ ਔਣ ਵਾਲੇ ਬੁਰੇ ਕੰਮਾਂ ਨੂੰ ਕਰ ਰਿਹਾ ਹੈ। (ਉਹੀ ਗੱਲ ਕੀਤੀ, ਕਿ ਤੇਰੇ ਕੋਲ) ਵੱਡੇ (ਸੁੰਦਰ) ਘੋੜੇ ਤੇ ਰਾਜ ਹਾਥੀ ਸ਼ੋਭ ਰਹੇ ਹਨ। ਪਰ ਤੂੰ ਊਹਨਾਂ ਨੂੰ ਛੱਡ ਕੇ ਖੋਤੇ ਉੱਤੇ ਚੜਨ ਦਾ ਵਿਚਾਰ ਚਿੱਤ ਵਿੱਚ ਕੀਤਾ ਹੈ। ਹੇ ਮੂਰਖ ਸ੍ਰੀ ਭਗਵੰਤ (ਕਵੀ ਕਾਲ ਨੂੰ ਸ੍ਰੀ ਭਗਵੰਤ ਕਹਿੰਦਾ ਹੈ), ਦਾ ਭਜਨ ਨਹੀ ਕੀਤਾ ਹੈ ਅਤੇ ਸ਼ਰਮ ਹੀ ਸ਼ਰਮ ਵਿੱਚ ਕੰਮ ਨੂੰ ਵਿਗਾੜ ਲਿਆ ਹੈ।)

ਉਪਰ ਦਿੱਤੀ ਕਵੀ ਦੀ ਵਿਚਾਰ ਤੋ ਸਪਸ਼ਟ ਹੈ ਕਿ ਇਹ ਕਾਲ ਦੇ ਪੁਜਾਰੀ ਕਵੀ ਦੀ ਰਚਨਾਂ ਹੈ।

ਇਹ ਰਚਨਾ ਇਕੋ ਇੱਕ ਅਬਿਨਾਸੀ ਹਸਤੀ, ਅਕਾਲ ਪੁਰਖ ਜਾਨਣ ਪਛਾਨਣ ਤੇ ਸਿਮਰਣ ਵਾਲੇ ਗੁਰੂ ਗੋਬਿੰਦ ਸਿੰਘ ਜੀ ਦੀ ਨਹੀ।

ਡਾ: ਗੁਰਮੁਖ ਸਿੰਘ




.