.

ਸੰਤਾਂ ਦੇ ਕੌਤਕ .....?
(ਭਾਗ ਤੀਜਾ, ਕਿਸ਼ਤ ਨੰ: 50)

ਭਾਈ ਸੁਖਵਿੰਦਰ ਸਿੰਘ ‘ਸਭਰਾ’

ਸੰਤ ਬਾਬਾ ਗੁਰਮੇਲ ਸਿੰਘ ਸਰਾਲੀਮੰਡ (ਤਹਿਸੀਲ ਪੱਟੀ)

ਇਸ ਬਾਬੇ ਦੀ ਮਾਤਾ ਖੇਡਾਂ ਦੇਂਦੀ ਸੀ ਭਾਵ ਡੋਲੀਆਂ ਖਡਾਉਂਦੀ ਹੁੰਦੀ ਸੀ ਜਿਸ ਨੇ ਘਰ ਵਿੱਚ ਕਬਰ ਬਣਾਈ ਹੈ ਜਿਥੇ ਲੋਕ ਆ ਕੇ ਮੱਥਾ ਟੇਕਦੇ ਹਨ। ਹੁਣ ਮਾਤਾ ਨੇ ਆਪਣੇ ਪੁਤਰ ਗੁਰਮੇਲ ਸਿੰਘ ਨੂੰ ਸਭ ਕੁੱਝ ਸਿਖਾ ਦਿੱਤਾ ਹੈ ਕਿ ਕਿਵੇਂ ਭੋਲੀ ਭਾਲੀ ਸੰਗਤ ਨੂੰ ਲੁੱਟਣਾ ਹੈ ਤੇ ਉਹਨਾਂ ਦਾ ਸਰੀਰਕ ਤੇ ਮਾਨਸਿਕ ਸ਼ੋਸ਼ਣ ਕਰਨਾ ਹੈ। ਪਰ ਇਹ ਸਾਧ ਬੜਾ ਚਲਾਕ ਨਿਕਲਿਆ ਆਪਣੀ ਮਾਂ ਤੋਂ ਵੀ ਦੱਸ ਗੁਣਾ ਅੱਗੇ ਹੈ। ਇਸ ਨੇ ਕਬਰ ਦੇ ਲਾਗੇ ਇੱਕ ਕਮਰਾ ਬਣਾ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਦਿੱਤਾ ਹੈ। ਗੁਰੂ ਜਿਹਨਾਂ ਦੇ ਟੱਪਣੇ ਚੇਲੇ ਜਾਣ ਛੜੱਪ ਵਾਲੀ ਕਹਾਵਤ ਇਸ ਬਾਬੇ ਤੇ ਢੁਕਦੀ ਹੈ। ਇਸ ਨੇ ਸਭ ਤੋਂ ਪਹਿਲਾਂ ਅਖੰਡ ਪਾਠਾਂ ਦੀਆਂ ਲੜੀਆਂ ਚਲਾਈਆਂ ਜਿਸ ਰਾਹੀ ਇਸ ਨੂੰ ਕਾਫੀ ਆਮਦਨ ਹੋਈ ਤੇ ਇਹ ਬਾਹਰਲੇ ਮੁਲਕ ਜਾ ਆਇਆ। ਕਦੀ ਇਹ ਭਗਵੇਂ ਕਪੜੇ ਪਾਉਂਦਾ ਹੈ ਕਦੀ ਚਿੱਟੇ ਚੋਲੇ ਵੱਖ ਵੱਖ ਭੇਸ ਬਦਲਦਾ ਹੈ ਭਾਵ ਗਿਰਗਟ ਵਾਂਗੂ ਰੰਗ ਬਦਲਦਾ ਹੈ। ਜਿਹੜੇ ਵੀ ਸ਼ਰਧਾਲੂ ਆਉਂਦੇ ਹਨ ਉਹਨਾਂ ਨੂੰ ਪਹਿਲਾ ਕਬਰ ਤੇ ਮੱਥਾ ਟੇਕਣ ਲਈ ਕਹਿੰਦਾ ਫਿਰ ਗੁਰੂ ਗ੍ਰੰਥ ਸਾਹਿਬ ਜੀ ਵਾਲੇ ਕਮਰੇ ਵਿੱਚ ਘੱਲਦਾ ਹੈ। ਇਥੇ ਵੀ ਚਲਾਕੀ ਖੇਡਦਾ ਹੈ ਕਿ ਪਹਿਲਾ ਸ਼ਰਧਾਲੂ ਕਬਰ ਤੇ ਪੈਸੇ ਚੜ੍ਹਾਉਂਦੇ ਹਨ ਫਿਰ ਗੁਰੂ ਸਾਹਿਬ ਨੂੰ ਪੈਸਿਆਂ ਦਾ ਮੱਥਾ ਟੇਕਦੇ ਹਨ। ਦੋਵਾਂ ਥਾਵਾਂ ਤੋਂ ਕਮਾਈ ਹੁੰਦੀ ਹੈ। ਹੁਣ ਇਸ ਨੇ ਹੋਰ ਵੀ ਸਾਧਾਂ ਸੰਤਾਂ ਨੂੰ ਆਪਣੇ ਕਲਾਵੇ ਵਿੱਚ ਲਿਆ ਹੈ ਤਰੀਕਾ ਬੜਾ ਵਧੀਆਂ ਬਣਾਇਆ ਕਿ ਸਮਾਗਮ ਰੱਖ ਕੇ ਸਾਧ ਸੰਤ ਬੁਲਾ ਲੈਂਦਾ ਹੈ ਜਿਹੜੇ ਇਸ ਦੀ ਰੱਜ ਕੇ ਉਸਤਤ ਕਰਦੇ ਹਨ ਤੇ ਇਹ ਉਹਨਾਂ ਨੂੰ ਰੱਬ ਕਹਿੰਦਾ ਹੈ। ਤੂੰ ਮੈਨੂੰ ਮੁੱਲਾਂ ਕਹਿ ਮੈਂ ਤੈਨੂੰ ਕਾਜੀ ਵਾਲੀ ਕਹਾਵਤ ਹੈ। ਪਿਛਲੇ ਸਾਲ ਤਾਂ ਅਖੀਰ ਹੀ ਹੋ ਗਈ ਜਦੋਂ ਇਸ ਨੇ ੧੫ ਦਿਨ ਦਾ ਸਮਾਗਮ ਚਲਾਇਆ ਜਿਸ ਵਿੱਚ ਵੱਖ ਵੱਖ ਆਖੌਤੀ ਸਾਧ ਸੰਤ ਆਏ ਉਹਨਾਂ ਵਿੱਚ ਟਕਸਾਲ ਦਾ ਮੁਖੀ ਹਰਨਾਮ ਸਿੰਘ ਧੁੰਮਾਂ ਵੀ ਆਇਆ ਜਿਸ ਨੇ ਇਹ ਕਿਹਾ ਕਿ ਮੇਰਾ ਜੀਅ ਕਰਦਾ ਹੈ ਕਿ ਇਸ ਕਬਰ ਵਿੱਚ ਬੈਠਾ ਰਵਾਂ ਕਿਉਂਕਿ ਮੈਨੂੰ ਇਸ ਤੋਂ ਵੱਧ ਕੋਈ ਹੋਰ ਸੱਚਖੰਡ ਨਹੀਂ ਜਾਪਦਾ ਪਰ ਮੇਰੇ ਉਤੇ ਟਕਸਾਲ ਦੀ ਜਿੰਮੇਵਾਰੀ ਹੈ ਇਸ ਕਰਕੇ ਮੈਂ ਇਥੇ ਰਹਿ ਨਹੀਂ ਸਕਦਾ ਜੇ ਕਿਤੇ ਜਿੰਮੇਵਾਰੀ ਨਾ ਹੁੰਦੀ ਤਾਂ ਮੈਂ ਇਥੇ ਬੈਠ ਕੇ ਭਗਤੀ ਕਰਨੀ ਸੀ ਭਾਵ ਚਾਲੀਸਾ ਕੱਟਣਾ ਸੀ। ਕਿਉਂਕਿ ਚਲੀਸਿਆਂ ਦਾ ਬੜਾ ਮਾਹਰ ਹੈ। ਬਾਬੇ ਧੁੰਮੇ ਵਾਲੇ ਬੋਲ ਗੁਰਮੇਲ ਸਿੰਘ ਨੇ ਅਗਲੇ ਦਿਨ ਸਪੀਕਰ ਵਿੱਚ ਸਾਰੇ ਪਿੰਡ ਨੂੰ ਸੁਣਾ ਦਿਤੇ। ਜਿਸ ਰਾਹੀਂ ਧੁੰਮੇ ਦਾ ਉਪਾਜ ਉਘੜ ਗਿਆ ਕਿਉਂਕਿ ਗੱਲ ਕਮਰੇ ਵਿੱਚ ਹੋਈ ਸੀ ਜੇ ਗੁਰਮੇਲ ਸਿੰਘ ਸਪੀਕਰ ਵਿੱਚ ਨਾ ਦੱਸਦਾ ਤਾਂ ਕਿਸੇ ਨੂੰ ਪਤਾ ਨਹੀਂ ਸੀ ਲੱਗਣਾ ਪਰ ਇਹਨਾਂ ਦੀਆਂ ਕਰਤੂਤਾਂ ਦਾ ਪਤਾ ਇਹਨਾਂ ਦੇ ਸ਼ਰਧਾਲੂਆਂ ਤੋਂ ਹੀ ਲੱਗ ਜਾਂਦਾ ਹੈ। ਜਦੋਂ ਪਿੰਡ ਦੇ ਕੁੱਝ ਸੋਝੀ ਵਾਲੇ ਗੁਰਸਿੱਖਾਂ ਨੇ ਅਗਲੇ ਦਿਨ ਟਕਸਾਲ ਦੇ ਪੰਜ ਪਿਆਰੇ ਜੋ ਅੰਮ੍ਰਿਤ ਛਕਾਉਣ ਆਏ ਸੀ ਉਹਨਾਂ ਕੋਲੋਂ ਪੁਛਿਆ ਕੇ ਕੱਲ ਬਾਬਾ ਧੁੰਮਾ ਜੋ ਇਥੇ ਕਹਿ ਕੇ ਗਿਆ ਉਹ ਬੋਲ ਅੱਜ ਸਵੇਰੇ ਬਾਬੇ ਗੁਰਮੇਲ ਨੇ ਸਪੀਕਰ ਵਿੱਚ ਕਹੇ ਹਨ। ਕੀ ਇਹ ਸੱਚ ਹੈ ਬਾਬੇ ਧੁੰਮੇ ਨੇ ਕਬਰ ਨੂੰ ਸੱਚ ਖੰਡ ਕਿਹਾ ਹੈ ਨਾਲੇ ਜਿਸ ਜਗ੍ਹਾ ਤੇ ਤੁਸੀਂ ਅੰਮ੍ਰਿਤ ਛਕਾਉਣ ਆਏ ਹੋ ਪਹਿਲਾ ਇਹ ਤਾਂ ਵੇਖੋ ਕਿ ਇਥੇ ਮਨਮਤਿ ਕਿਵੇਂ ਹੋ ਰਹੀ ਹੈ ਸੰਗਤਾ ਪਹਿਲਾਂ ਕਬਰ ਤੇ ਜਾ ਕੇ ਮੱਥਾ ਟੇਕਦੀ ਹੈ ਫਿਰ ਗੁਰੂ ਸਾਹਿਬ ਨੂੰ। ਤੁਸੀਂ ਸਭ ਕੁੱਝ ਅੱਖਾਂ ਨਾਲ ਵੇਖ ਰਹੇ ਹੋ ਪਰ ਇਸ ਨੂੰ ਰੋਕਦੇ ਕਿਉਂ ਨਹੀਂ। ਅੱਗੋਂ ਪੰਜ ਪਿਆਰਿਆ ਨੇ ਕਿਹਾ ਕੇ ਅਸੀਂ ਤੁਹਾਡੀ ਗੱਲ ਸੁਣ ਲਈ ਹੁਣ ਅਸੀਂ ਜਿਹਨਾਂ ਨੂੰ ਅੰਮ੍ਰਿਤ ਛਕਾ ਕੇ ਜਾਵਾਂਗਾ ਉਹਨਾਂ ਨੂੰ ਸਖਤੀ ਨਾਲ ਕਹਾਂਗੇ ਕਿ ਕਿਸੇ ਨੇ ਵੀ ਕਬਰ ਨੂੰ ਅਤੇ ਬੰਦੇ ਨੂੰ ਮੱਥਾ ਨਹੀਂ ਟੇਕਣਾ ਦੂਸਰੀ ਗੱਲ ਜਿਹੜੇ ਬਾਬੇ ਧੁੰਮੇ ਦੀ ਕਬਰ ਨੂੰ ਸੱਚ ਖੰਡ ਕਹਿਣ ਵਾਲੀ ਉਹ ਅਸੀਂ ਉਥੇ ਜਾ ਕੇ ਪਤਾ ਕਰਕੇ ਤੁਹਾਨੂੰ ਦੱਸਾਂਗੇ ਪਰ ਕਈ ਮਹੀਨੇ ਬੀਤ ਗਏ ਅਜੇ ਤੱਕ ਬਾਬੇ ਧੁੰਮੇ ਨੇ ਕੁੱਝ ਨਹੀਂ ਦੱਸਿਆ ਕਿ ਅਸੀਂ ਇਹ ਗੱਲ ਆਖੀ ਹੈ ਜਾਂ ਨਹੀਂ। ਪਰ ਇਹ ਸੱਚ ਹੈ ਕਿ ਧੁੰਮੇ ਨੇ ਕਬਰ ਨੂੰ ਸੱਚਖੰਡ ਕਿਹਾ ਹੋਵੇਗਾ ਕਿਉਂਕਿ ਉਸ ਦੇ ਸਾਰੇ ਕੰਮ ਗੁਰਮਤਿ ਤੋਂ ਉਲਟ ਹਨ। ਇਸ ਕਰਕੇ ਉਸ ਨੇ ਜਰੂਰ ਕਿਹਾ ਹੋਵੇਗਾ। ਹੁਣ ਜਦੋਂ ਟਕਸਾਲ ਦਾ ਮੁਖੀ ਕਬਰਾਂ ਨੂੰ ਮਨਾਉਣ ਤੇ ਤੁਰ ਪਿਆ ਹੈ ਤਾਂ ਆਮ ਲੋਕਾਂ ਦਾ ਕੀ ਹਾਲ ਹੋਵੇਗਾ ਇਸ ਤੋਂ ਆਪ ਹੀ ਸਭ ਅੰਦਾਜਾ ਲਾ ਲੈਣਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹੋਰ ਵੀ ਇਸ ਸਾਧ ਬਾਰੇ ਸਾਨੂੰ ਪਤਾ ਲੱਗੇ ਜੋ ਅਸੀਂ ਪੁਸਤਕ ਦੇ ਚੌਥੇ ਭਾਗ ਵਿੱਚ ਲਿਖ ਸਕੀਏ ਜਿਥੋਂ ਤੱਕ ਬਾਬੇ ਗੁਰਮੇਲ ਦੇ ਘਰੇਲੂ ਜੀਵਨ ਅਤੇ ਨਿੱਜੀ ਜੀਵਨ ਦੀ ਗੱਲ ਹੈ ਉਹ ਬੜੀ ਸ਼ਰਮਨਾਕ ਹੈ। ਜਿਸ ਬਾਰੇ ਖੁਲਕੇ ਨਹੀਂ ਲਿਖ ਸਕਦੇ। ਕਿਉਂਕਿ ਉਹ ਹਰਕਤਾਂ ਹੀ ਐਸੀਆਂ ਨੇ ਜਿਹੜੀਆਂ ਲਿਖਦਿਆਂ ਵੀ ਸ਼ਰਮ ਆਉਂਦੀ ਹੈ। ਜਿਵੇਂ ਉਦਾਹਰਣ ਵਜੋਂ ਪਹਿਲੀ ਪਤਨੀ ਨੂੰ ਕੁੱਟ ਮਾਰ ਕੇ ਘਰੋਂ ਕੱਢ ਦਿੱਤਾ ਦੂਜੀ ਫਿਰ ਲਿਆਂਦੀ ਉਸ ਨੂੰ ਕੁੱਟ ਮਾਰ ਕੇ ਕੱਢਣ ਦੀ ਤਿਆਰੀ ਹੈ ਅਤੇ ਤੀਜੀ ਬਾਰੇ ਸੋਚ ਰਿਹਾ ਹੈ। ਇਸ ਤੋਂ ਵੀ ਅੱਗੇ ਬਹੁਤ ਸ਼ਰਮਨਾਕ ਘਟਨਾ ਵਾਂ ਹਨ ਜਿਨ੍ਹਾਂ ਦੇ ਸਬੂਤ ਇਕੱਠੇ ਕਰਕੇ ਪੁਸਤਕ ਦੇ ਚੌਥੇ ਭਾਗ ਵਿੱਚ ਦੇਵਾਂਗੇ। ਅਖੀਰ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਸੰਗਤਾਂ ਨੂੰ ਸੁਚੇਤ ਹੋਣਾ ਪਵੇਗਾ ਤਾਂ ਹੀ ਇਹ ਸਾਧ ਆਪਣੀਆਂ ਚਾਲਾਂ ਤੋਂ ਬਾਜ ਆਉਣਗੇ ਖਾਸ ਕਰਕੇ ਬੀਬੀਆਂ ਇਹਨਾਂ ਸਾਧਾਂ ਦੇ ਚੁੰਗਲ ਵਿਚੋਂ ਜਰੂਰ ਬਾਹਰ ਨਿਕਲਣ ਅਤੇ ਇੱਕ ਲਹਿਰ ਬਣਾ ਦੇਣ ਕਿ ਅਸੀਂ ਜਦ ਤਕ ਆਪਣੇ ਵੀਰਾਂ ਭੈਣਾਂ ਨੂੰ ਇਹਨਾਂ ਆਖੌਤੀ ਸਾਧਾਂ ਸੰਤਾਂ ਦੇ ਚੁੰਗਲ ਵਿਚੋਂ ਕੱਢ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਨਹੀਂ ਲਾ ਦੇਂਦੇ ਉਨਾਂ ਚਿਰ ਅਰਾਮ ਨਾਲ ਨਹੀਂ ਬੈਠਾਂਗੇ। ਫਿਰ ਦੇਖਿਉ ਦਿਨਾਂ ਵਿੱਚ ਹੀ ਸਿੱਖੀ ਵਿੱਚ ਨਿਖਾਰ ਆ ਜਾਏਗਾ ਅਤੇ ਨੌਜਵਾਨ ਆਪਣੇ ਵਿਰਸੇ ਦੀ ਸੰਭਾਲ ਕਰਨੀ ਸ਼ੁਰੂ ਕਰ ਦੇਣਗੇ ਲੋੜ ਸਿਰਫ ਉਦਮ ਦੀ ਹੈ ਅਤੇ ਸੱਚ ਤੇ ਪਹਿਰਾ ਦੇਣ ਦੀ ਹੈ ਬਖਸ਼ਿਸ਼ ਗੁਰੂ ਕਰੇਗਾ। ਕਿਉਂਕਿ ਸਾਡੀ ਨਿੱਜੀ ਲੜਾਈ ਨਹੀਂ ਸਿਧਾਂਤਕ ਹੈ।
.