.

ਸੰਤਾਂ ਦੇ ਕੌਤਕ .....?
(ਭਾਗ ਤੀਜਾ, ਕਿਸ਼ਤ ਨੰ: 43)

ਭਾਈ ਸੁਖਵਿੰਦਰ ਸਿੰਘ ‘ਸਭਰਾ’

ਸੰਤ ਮਾਧੋ ਸਿੰਘ ਹਰੀਕੇ (ਨਾਨਕਸਰ)

ਇਹ ਨਾਨਕਸੀਆਂ ਵਿਚੋਂ ਹੀ ਹੈ। ਜਿਥੇ ਕਿਤੇ ਕਿਸੇ ਸਾਧ ਦੀਆਂ ਹੱਡੀਆਂ ਪਾਣੀ ਵਿੱਚ ਪਾਈਆਂ, ਜਾਂ ਸਰੀਰ ਜਲ ਪ੍ਰਵਾਹ ਕੀਤਾ ਉਥੇ ਹੀ ਇਹਨਾਂ ਨੇ ਬਹੁਤ ਜਿਆਦਾ ਪੈਸਾ ਲਾ ਕੇ ਵੱਡੇ-ਵੱਡੇ ਗੁਰਦਵਾਰੇ ਮਹਿਲ ਉਸਾਰ ਦਿੱਤੇ ਹਨ ਪੈਸੇ ਦੀ ਬਰਬਾਦੀ ਕੀਤੀ ਇਸ ਪੈਸੇ ਨਾਲ ਹੋਰ ਬਹੁਤ ਸਾਰੇ ਪਰ ਉਪਕਾਰ ਦੇ ਕੰਮ ਕੀਤੇ ਜਾ ਸਕਦੇ ਸੀ। ਇਹਨਾਂ ਨਾਨਕਸਰੀਆਂ ਬਾਰੇ ਆਪ ਪਹਿਲੀਆਂ ਦੋ ਕਿਤਾਬਾਂ ਵਿੱਚ ਬਹੁਤ ਕੁੱਝ ਪੜ੍ਹ ਆਏ ਹੋ ਕਿ ਕਿਵੇਂ ਇਹਨਾਂ ਨੇ ਗੁਰਬਾਣੀ ਦੇ ਮੰਤਰ ਜਾਪ ਤੋਤਾ ਰਟਨ ਪਾਠ, ਸੰਪਟ ਪਾਠ, ਗੁਰੂ ਜੀ ਪੂਜਾ ਇਹਨਾਂ ਕੀਤੀ ਹੈ ਪਰ ਗੁਰੂ ਦਾ ਹੁਕਮ ਇਹਨਾਂ ਕਦੇ ਵੀ ਨਹੀਂ ਮੰਨਿਆਂ, ਇਥੇ ਹਰੀਕੇ ਬਹੁਤ ਵੱਡੀਆਂ-ਵੱਡੀਆਂ ਬਿਲਡਿੰਗਾਂ ਬਣਾਈ ਬੈਠੇ ਹਨ ਵੰਨ -ਸੁਵੰਨੀਆਂ ਕਹਾਣੀਆਂ ਵੀ ਤੁਸੀ ਅਖਬਾਰਾਂ ਵਿੱਚ ਪੜ੍ਹਦੇ ਰਹਿੰਦੇ ਹੋ। ਇਹਨਾਂ ਨੇ ਇਥੇ ਪੱਥਰ ਦੇ ਬੁੱਤ ਬਣਾਏ ਹੋਏ ਹਨ ਜਦੋ ਕਿ ਦਸਵੇਂ ਪਾਤਸ਼ਾਹ ਨੇ ਪਹਾੜੀ ਰਾਜਿਆਂ ਨੂੰ ਕਿਹਾ ਸੀ ਤੁਸੀ ਬੁੱਤ ਪੂਜਣ ਵਾਲੇ ਹੋ ਮੈ ਬੁੱਤ ਤੋੜਨ ਵਾਲਾ ਹਾਂ। ਇਹ ਫਿਰ ਸਿੱਖਾਂ ਦਾ ਧਿਆਨ ਗੁਰਬਾਣੀ ਵੱਲੋਂ ਹਟਾ ਕੇ ਇਹਨਾਂ ਬੁੱਤਾਂ ਵੱਲ ਕੇਂਦਰਿਤ ਕਰਨਾ ਚਾਹੁੰਦੇ ਹਨ, ਲੋਕਾਂ ਨੂੰ ਬੁੱਤਾਂ ਦੇ ਦਰਸ਼ਨ ਕਰਵਾਉਂਦੇ ਹਨ। “ਗੁਰੂ ਗਰੰਥ ਸਾਹਿਬ” ਅੱਗੇ ਪੈਸੇ ਨਹੀ ਚੜ੍ਹਨ ਦਿੰਦੇ ਪਰ ਬਾਹਰ ਬਾਹਰ ਬਹੁਤ ਚੜ੍ਹਾਵੈ ਲੈਂਦੇ ਹਨ। ਅਖੰਡ ਪਾਠਾਂ ਦੀਆਂ ਇਕੋਤਰੀਆਂ ਰਮਾਇਣ ਦੇ ਪਾਠਾਂ ਦੀ ਤਰਜ ਤੇ ਕਰਦੇ ਹਨ। ਸੰਪਟ ਪਾਠ ਕਿਸੇ ਗੁਰਮਤਿ ਵਿੱਚ ਨਹੀ ਹਨ ਇਹ ਵੀ ਇਹ ਕਰਦੇ ਹਨ, ਕਥਾ ਕੀਰਤਨ ਵਿੱਚ ਵੀ ਇਹ ਕਦੇ ਗੁਰੂ ਦੀ ਗੁਰਮਤਿ ਦੀ ਗੱਲ ਨਹੀ ਕਰਦੇ ਕੇਵਲ ਆਪਣੇ ਵੱਡੇ ਬਾਬਿਆਂ ਦੀਆਂ ਕਰਾਮਾਤੀ ਕਹਾਣੀਆਂ ਹੀ ਸੁਣਾਉਂਦੇ ਹਨ। ਐਸੀਆਂ ਸੰਪਰਦਾਵਾਂ ਨੇ ਬਹੁਤ ਜਿਆਦਾ ਨੁਕਸਾਨ ਕੀਤਾ ਹੈ। ਬਾਕੀ ਅਗਲੇ ਭਾਗ ਵਿੱਚ ਲਿਖਾਂਗਾ।

ਨਿਰਮਲੇ ਸਾਧ

ਇਹਨਾਂ ਬਾਰੇ ਅਜੇ ਦੂਰ ਦੂਰ ਤੱਕ ਜਾ ਕੇ ਜਾਣਕਾਰੀ ਹਾਸਲ ਕਰਨੀ ਹੈ। ਕੁੱਝ ਜ਼ਿਕਰ ਇਹਨਾਂ ਦਾ ਪਹਿਲੀਆਂ ਕਿਤਾਬਾਂ ਵਿੱਚ ਆ ਚੁੱਕਾ ਹੈ। ਇਹ ਨਿਰਮਲੇ ਸਾਧ ਭਗਵੇ ਕੱਪੜੇ ਚਾਦਰਾਂ ਬੰਨਕੇ ਗੁਰੂ ਦੀ ਹਜੂਰੀ ਵਿੱਚ ਬੈਠ ਜਾਂਦੇ ਹਨ ਪਰ ਦੂਜਿਆਂ ਨੂੰ ਪੰਜਾਮਾ ਪਾ ਕੇ ਵੀ ਨਹੀ ਬੈਠਣ ਦਿੰਦੇ ਕਈ ਨਿਰਮਲੇ ਸਾਧ ਜਾਦੂ ਟੂਣੇ, ਪਾਣੀ, ਧਾਗਾ ਕਰਕੇ ਵੀ ਦਿੰਦੇ ਹਨ, ਸਿੱਖੀ ਨੂੰ ਬੜੀ ਢਾਹ ਇਹਨਾਂ ਲਾਈ ਹੈ ਇਹ ਵਿਹਲੜ ਹਨ ਕਿਰਤੀ ਨਹੀ ਹਨ ਦਸਵੇਂ ਪਾਤਸ਼ਾਹ ਦੇ ਖਾਲਸਾ ਪੰਥ ਨਾਲ, ਇਹਨਾਂ ਦਾ ਕੋਈ ਸੰਬੰਧ ਨਹੀ ਹੈ। ਇਹ ਸਾਰੇ ਬਾਹਮਣੀ ਮੱਤਾਂ ਦੇ ਧਾਰਨੀ ਹਨ। ਇਹ ਪੰਡਤਾਂ ਵਾਲੇ ਵੈਸ਼ਨਵ ਮੱਤ ਦੇ ਧਾਰਨੀ ਹਨ।
ਇਹਨਾਂ ਨਿਰਮਲੇ ਸਾਧਾਂ ਦੀਆਂ ਕਿਸਮਾ ਵੀ ਬਹੁਤ ਹਨ ਕੋਈ ਬਾਬਾ ਤੜਾਗੀਆਂ ਵਾਲਾ ਕੋਈ ਬਾਬਾ ਕੁੱਤੀਆਂ ਵਾਲਾ ਕੋਈ ਬਾਬਾ ਬਿੱਲੀਆਂ ਵਾਲਾ, ਕੋਈ ਬਾਬਾ ਖੋਤੀਆਂ ਵਾਲਾ, ਕੋਈ ਬਾਬਾ ਬੋਤੀਆਂ ਵਾਲਾ, ਕੋਈ ਬਾਬਾ ਚੂਚਿਆਂ ਵਾਲਾ, ਕੋਈ ਬਾਬਾ ਹੱਡਾ ਰੋੜੀ ਵਾਲਾ, ਕੋਈ ਮੜ੍ਹੀਆਂ ਵਾਲਾ, ਕੋਈ ਸੱਪਾਂ ਵਾਲਾ, ਕੋਈ ਬਾਬਾ ਗੁੰਮ ਗੋਭੀ। ਇਹਨਾਂ ਦੀਆਂ ਕਿਸਮਾਂ ਵੀ ਨਹੀ ਗਿਣੀਆਂ ਜਾ ਸਕਦੀਆਂ। ਭਬੀਸ਼ਣ ਜੋ ਰਾਵਣ ਦਾ ਭਰਾ ਸੀ ਉਹਨੇ ਰਾਮ ਨੂੰ ਭੇਦ ਦਿੱਤੇ ਰਾਵਣ ਦੀ ਲੰਕਾਂ ਨਸ਼ਟ ਕਰਵਾ ਦਿੱਤੀ ਸੀ ਪਰ ਇਥੇ ਤਾਂ ਪੈਰ ਪੈਰ ਤੇ ਭਬੀਸ਼ਣ ਬੈਠੇ ਹਨ ਹਾਲਤ ਦਾ ਅੰਦਾਜ਼ਾ ਆਪ ਲਾ ਸਕਦੇ ਹੋ। ਇਹ ਸਾਰੇ ਸਾਧ ਸੰਤ ਬੇਈਮਾਨ ਹਨ।
ਯੇਹ ਦੀਨੇ ਹਜਾਜੀ ਕਾ ਬੇਬਾਕ ਬੇੜਾ, ਨ ਜੇਹੂੰ ਮੇਂ ਅਟਕਾ ਨਾ ਸੇਹੂੰ ਮੇਂ ਠਹਿਰਾ
ਕੀਏ ਪਾਰ ਜਿਸਨੇ ਥੇ ਸਾਤੋਂ ਸਮੁੰਦਰ, ਵੋਹ ‘ਡੂਬਾ ਦਹਾਨੇ ਗੰਗਾ ਕੇ ਆ ਕਰ’।
(ਇਕਬਾਲ)
ਆਪ ਜਾਣਦੇ ਹੋ ਬੁੱਧ ਮੱਤ ਦੀ ਹਾਲਤ, ਜੈਨ ਮੱਤ ਮੂੰਹ ਤੇ ਪੱਟੀਆਂ ਬੰਨ ਕੇ ਕੇਵਲ ਦਿਖਾਵੇ ਵਾਸਤੇ ਝਾੜੂ ਹੱਥ ਵਿੱਚ ਹੈ, ਜੋਗ ਮੱਤ ਦੀ ਹਾਲਤ, ਜਿਹੜੇ ਕਹਿੰਦੇ ਸੀ ਅਸੀਂ ਅਨਹਦ ਦੀਆਂ ਧੁਨੀਆਂ ਸੁਣਦੇ ਹਾਂ ਅੱਜ ਗਲੀਆਂ ਵਿੱਚ ਬੀਨਾਂ ਵਜਾਉਂਦੇ ਫਿਰਦੇ ਹਨ ਕਈ ਹੋਰ ਆਪਣੀ ਵਿਲੱਖਣਤਾ ਗੁਵਾ ਬੈਠੇ। ਹੁਣ ਸਿੱਖ ਮੱਤ ਦੀ ਹਾਲਤ ਦਾ ਅੰਦਾਜਾ ਆਪ ਲਾਉ। ਇਹ ਸਾਰਾ ਸੰਤ ਵਾਦ ਬਾਹਮਣੀ ਵਿਚਾਰਧਾਰਾ ਦੀਆਂ ਜੰਜੀਰਾਂ ਤੋੜਨ ਦੀ ਬਜਾਏ ਹੋਰ ਮਜਬੂਤ ਕਰਨ ਤੇ ਲੱਗਾ ਹੋਇਆ ਹੈ ਇਹੋ ਹੀ ਬਦਕਿਸਮਤੀ ਹੈ। ਸਮਝਣ ਦੀ ਲੋੜ ਹੈ।
ਹਵਸ ਕੇ ਬੰਦੇ ਵਫਾ ਕੋ ਬੇਚ ਦੇਤੇ ਹੈ।
ਖੁਦਾ ਕੇ ਘਰ ਕੀ ਕਿਆ ਕਹੀਏ, ਯਿਹ ਖੁਦਾ ਕੋ ਬੇਚ ਦੇਤੇ ਹੈ।
(ਇਕਬਾਲ)
.