ਮੀਡੀਏ ਉਪਰ ਬਹੁਤ ਸ਼ੋਰ ਸੁਣਿਆ ‘ਕਰਵਾਚੌਥ’ ਦੇ ਵਰਤ ਦਾ। ਹੈਰਾਨੀ ਹੋਈ ਕਿ
ਆਮ ਅਵਾਮ ਵਲੋਂ ਅਜਿਹੀਆਂ ਗੱਲਾਂ ਨੂੰ ਅਮਲ ਵਿੱਚ ਲਿਆਉਂਣਾ ਤਾਂ ਸਮਝ ਆਉਂਦਾ ਪਰ ਇਸ ‘ਅਗਾਂਹ ਵਧੂ’
ਸਮਾਜ ਦੀ ਮਜਬੂਰੀ ਨਹੀ ਸਮਝ ਆਈ ਕਿ ਇੱਕ ਪਾਸੇ ਔਰਤ ਦੀ ਅਜਾਦੀ ਦੀਆਂ ਟਾਹਰਾਂ ਪਰ ਦੂਜੇ ਪਾਸੇ ਉਸੇ
ਔਰਤ ਉਪਰ ਪਤੀ ਸ੍ਰੀ ਜੀ ਦੀਆਂ ‘ਲੰਮੀਆਂ ਉਮਰਾਂ’ ਵਾਸਤੇ ਭੁੱਖਿਆਂ ਰਹਿਣ ਦੀਆਂ ਜਿੰਮੇਵਾਰੀਆਂ? ਕੀ
ਪਤਨੀ ਨੂੰ ਨਹੀ ‘ਲੰਮੀ ਉਮਰ’ ਚਾਹੀਦੀ? ਕੀ ਪਤੀ ਨੂੰ ਨਹੀ ਲੋੜ ਕਿ ਉਹ ਵੀ ‘ਸੁਹਾਗਵਤੀ’ ਰਹੇ? ਜਦ
ਹੋਰ ਕਿਸੇ ਕੌਮੀ ਇਸ਼ੂ ਦੀ ਗੱਲ ਹੁੰਦੀ ਹੈ ਤਾਂ ਇਹੀ ਮੀਡੀਆ 21ਵੀਂ ਸਦੀ ਦੀਆਂ ਬਾਤਾਂ ਪਾਉਂਦਾ ਨਹੀ
ਥੱਕਦਾ ਜਿਵੇਂ ਬਾਕੀ ਲੋਕ ਜੰਗਲੀ ਹੁੰਦੇ ਹਨ! ਪਰ ਅਜਿਹੇ ਭਰਮੀ ਤਿਉਹਾਰਾਂ ਲਈ 21ਵੀਂ ਸਦੀ ਕਿਥੇ
ਅਲੋਪ ਹੋ ਜਾਂਦੀ ਹੈ?
ਖੈਰ! ਸਾਡਾ ਕੋਈ ਮੱਕਸਦ ਨਹੀ ਕਿ ਕਿਸੇ ਦੇ ਧਰਮ ਦੇ ਅਕੀਦਿਆਂ ਉਪਰ ਜਾਣਬੁੱਝ
ਕੇ ਕੋਈ ਤਰਕ ਕਰੀਏ ਪਰ ਅਸੀਂ ਲੁਕਾਈ ਨੂੰ ਉਹਨਾ ਹੀ ‘ਧਰਾਮਿਕ ਗ੍ਰੰਥਾਂ’ ਵਿਚੋਂ ਵਰਤਾਂ ਦੇ ਕੁੱਝ
ਹੋਰ ਰੂਪ ਵੀ ਦਿਖਾਉਂਣ ਜਾ ਰਹੇ ਹਾਂ ਜੀਹਨਾ ਤੋਂ ਸਾਡਾ ਮੀਡੀਆ ਪਾਸਾ ਵੱਟ ਲੰਘ ਜਾਂਦਾ ਹੈ। ਅਸੀਂ
ਕੋਲੋਂ ਕੁੱਝ ਨਹੀ ਕਿਹਾ। ਬ੍ਰਹਾਮਣ ਦੀਆਂ ਸਿਮ੍ਰਤੀਆਂ ਦਾ ਕਿਹਾ ‘ਸੱਚ’ ਹੀ ਲੁਕਾਈ ਅੱਗੇ ਰੱਖਣ ਦੀ
ਗੁਸਤਾਖੀ ਕਰਨ ਲੱਗੇ ਹਾਂ। ਉਸ ਤੋਂ ਹੇਠਾਂ ਅਸੀਂ ਬ੍ਰਹਾਮਣ ਦੇ ਔਰਤ ਬਾਰੇ ਵਿਚਾਰ ਦੇ ਰਹੇ ਹਾਂ ਜੇ
ਇਹ ਸਾਰਾ ਕੁੱਝ ਜਾਣ ਕੇ ਵੀ ਔਰਤ ਇਸ ਭਰਮ ਜਾਲ ਵਿਚੋਂ ਨਹੀ ਨਿਕਲਦੀ ਤਾਂ ਫਿਰ ਇਸ ਦਾ ਰੱਬ ਹੀ
ਰਾਖਾ। ਅਖੀਰ ਤੇ ਔਰਤ ਦੀ ਇਹ ਦੁਰਸ਼ਤਾਂ ਵੇਖ ਗੁਰੂ ਵਲੋਂ ਬੋਲਿਆ ਸਮੇ ਦਾ ਸੱਚ ਵੀ ਹੈ ਜਿਸਨੇ ਬੁਲੰਦ
ਅਵਾਜ ਵਿੱਚ ਬ੍ਰਹਾਮਣ ਵਲੋਂ ‘ਪੈਰ ਦੀ ਜੁੱਤੀ’ ਆਖੀ ਜਾਂਦੀ ਔਰਤ ਨੂੰ ਸਮਾਜ ਵਿੱਚ ਬਰਾਬਰ ਸਥਾਨ
ਦਿੱਤਾ ਅਤੇ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਮਟਕ ਨਾਲ ਤੁਰਨ ਦੀ ਜਾਚ ਸਿਖਾਈ ਇਹ ਵੱਖਰੀ ਗੱਲ ਕਿ
ਸਾਡੇ ਪੁਜਾਰੀ, ਪ੍ਰੋਹਿਤ ਅਤੇ ਡੇਰੇਦਾਰ ਲਾਣੇ ਵੀ ਔਰਤ ਨੂੰ ਫਿਰ ਤੋਂ ਸਮਾਜਿਕ ਕਾਜਾਂ ਤੋਂ ਮਨਫੀ
ਕਰਨ ਦੀ ਪੂਰੀ ਵਾਹ ਲਾਈ ਪਰ ਇਸ ਦੇ ਬਾਵਜੂਦ ਵੀ ਗੁਰੂ ਦੇ ਸੱਚ ਨੂੰ ਫੇਸ ਕਰਨ ਤੋਂ ਮੁੱਨਕਰ ਨਹੀ
ਹੋਇਆ ਜਾ ਸਕਦਾ।
ਸਮਵਰਤ ਸਿਮਰਤੀ ਪੰਨਾ 165 ਤੋਂ 168 ਤੱਕ
-ਗੁਰੂ ਦੀ ਪੁੱਤਰੀ ਪਿਤਾ ਦੀ ਭੈਣ ਅਤੇ ਉਸਦੀ ਧੀ ਨਾਲ ਗਮਨ (ਭੋਗ) ਕਰਨ ਤੇ
ਵੀ ਚੰਦਰਾਇਣ ਵਰਤ ਰੱਖਣਾ ਚਾਹੀਦਾ ਹੈ।
-ਮਾਮੀ ਸਨਾਭੀ, ਮਾਮੇ ਦੀ ਪੁੱਤਰੀ ਅਤੇ ਉਸਦੀ ਬਹੂ ਨਾਲ ਗਮਨ ਮੋਹ ਵਸ ਕਰੇ
ਤਾਂ ਪਗਨ ਨਾਲ ਸ਼ੁਧੀ ਹੋ ਜਾਂਦੀ ਹੈ।
-ਜੇ ਮਨੁੱਖ ਪਿਤਾ ਦੀ ਦੂਜੀ ਪਤਨੀ ਦਾ ਕੇਵਲ ਆਪਣੀ ਮਾਂ ਛੱਡਕੇ ਗਮਨ ਕਰੇ,
ਮਾਮੇ ਦੀ ਪੁੱਤਰੀ, ਭੈਣ, ਜੇ ਦੂਜੀ ਮਾਂ ਤੋਂ ਪੈਦਾ ਹੋਈ ਹੋਵੇ, ਇਹਨਾ ਤਿੰਨਾ ਇਸਤ੍ਰੀਆਂ ਨਾਲ ਗਮਨ
(ਭੋਗ) ਕਰੇ ਤਾਂ ਉਸਨੂੰ ‘ਤਪਤ ਕਰੁੱਛ’ ਵਰਤ ਰੱਖਣਾ ਚਾਹੀਦਾ ਹੈ।
-ਚਾਚੇ ਦੀ ਔਰਤ, ਭਾਈ ਦੀ ਵਹੁਟੀ ਨਾਲ ਗਮਨ ਕਰਨ ਤੇ ‘ਗੁਰੂ ਤਲਪ ਗਮਨ’ ਦਾ
ਵਰਤ ਹੀ ਕਰਨਾ ਚਾਹੀਦਾ ਹੈ।
ਮੰਨੂ ਸਿਮਰਤੀ ਅਧਿਆਏ 2 ਸਲੋਕ 155
-ਆਦਮੀ ਜਦ ਗਊ ਨਾਲ ਭੋਗ ਕਰੇ ਤਾਂ ਉਸਨੂੰ ਵੀ ਸ਼ੁਧ ਹੋਣ ਲਈ ਚੰਦਰਾਇਣ ਵਰਤ
ਕਰਨਾ ਚਾਹੀਦਾ ਹੈ।
-ਕੁਆਰੀ ਦੇ ਗਮਨ ਨਾਲ ਅਤੇ ਵੈਸ਼ਿਆ ਦੇ ਗਮਨ ਤੇ ‘ਪਾਰਜਾਤ ਵਰਤ’ ਕਰਨਾ
ਚਾਹੀਦਾ ਹੈ।
-ਚੰਡਾਲ, ਪੁਸ਼ਕ-ਸੁਵਾਪਾਕ ਅਤੇ ਪਤਿਤ ਨਾਲ ਜੇ ਕੋਈ ਸ਼ਰੇਸ਼ਟ ਗਮਨ ਕਰੇ ਤਾਂ
ਸ਼ੁਧੀ ਲਈ ਤਿੰਨ ਚੰਦਰਾਇਣ ਵਰਤ ਕਰੇ।
-ਜੇ ਕੋਈ ਬ੍ਰਹਾਮਣੀ ਕਿਸੇ ਵੀ ਤਰ੍ਹਾਂ ਕਿਸੇ ਸ਼ੂਦਰ ਦੇ ਸੰਪਰਕ ਵਿੱਚ ਆ
ਜਾਵੇ ਤਾਂ ਉਸ ਨੂੰ ਕਰੁੱਛ ਚੰਦਰਾਇਣ ਵਰਤ ਹੀ ਪਾਵਨ ਕਰ ਸਕਦਾ ਹੈ।
ਜਿਸ ਬ੍ਰਹਾਮਣ ਦੇ ਪ੍ਰਭਾਵ ਹੇਠ ਸਿੱਖ ਬੀਬੀਆਂ ਵਰਤਾਂ ਦੇ ਗੇੜ ਵਿੱਚ ਪੈਕੇ
‘ਅੰਨ ਛੋਡਿ ਕਰੇ ਪਖੰਡ॥ ਨਾ ਉਹ ਸੁਹਾਗਣ ਨਾ ਉਹ ਰੰਡ॥ ਵਾਲੇ ਗੁਰੂ ਦੇ ਇਸ ਬਾਰੇ ਕਰੜੇ ਬੱਚਨਾ ਨੂੰ
ਅਣਗੌਲਿਆਂ ਕਰਕੇ ਲੰਘ ਰਹੀਆਂ ਹਨ ਉਹ ਓਸੇ ਬ੍ਰਹਮਣ ਦੀ ਔਰਤ ਬਾਰੇ ਘਟੀਆ ਸੋਚ ਤੋਂ ਜਾਣੂੰ ਹੁੰਦੀਆਂ
ਜਾਣ ਅਤੇ ਫੈਸਲਾ ਲੈਣ ਕਿ ਉਹਨਾ ਓਸ ਗੁਰੂ ਦੇ ਆਖੇ ਲੱਗਣਾ ਜਿਸ ਨੇ ਉਸ ਨੂੰ ਵਡਿਆਈ ਅਤੇ ਮਾਣ ਬਖਸ਼ਿਆ
ਜਾਂ ਓਸ ਦੇ ਜਿਸ ਨੇ ਉਸ ਨੂੰ ਛੁਟਆਇਆ ਅਤੇ ਪੈਰ ਦੀ ਜੁੱਤੀ ਸਮਝਿਆ!
ਬ੍ਰਹਾਮਣ ਔਰਤ ਨੂੰ ਮੱਝ ਗਾਂ ਸਮਝਦਾ ਕੀ ਫੁਰਮਾ ਰਿਹਾ ਹੈ-
-ਧਨ ਦੇ ਕੇ ਬ੍ਰਹਾਮਣ ਨੂੰ ਇਸਤਰੀ ਭੋਗ ਲਈ ਬੁਲਾਇਆ ਜਾ ਸਕਦਾ ਹੈ!
-ਬ੍ਰਹਾਮਣ ਨੂੰ ਕਿਸੇ ਦੀ ਪਤਨੀ ਜਾਂ ਹੋਰ ਔਰਤ ਨਾਲ ਘਰ ਦੇ ਜੀਆਂ ਸਾਹਮਣੇ
ਹੀ ਭੋਗ ਲਈ ਲੈ ਜਾਣ ਦੀ ਆਗਿਆ ਹੈ!
- ਔਰਤ ਅਜਾਦੀ ਦੇ ਜੋਗ ਨਹੀ।
-ਔਰਤ, ਸ਼ੂਦਰ ਤੇ ਚੰਡਾਲ ਸਭ ਪਾਪਾਂ ਦੀ ਔਲਾਦ ਹਨ। (ਪਰ ਉਸੇ ਔਰਤ ਦੀ
ਕੁੱਖੋਂ ਜੰਮਿਆਂ ਬ੍ਰਹਾਮਣ ਕੀ ਹੋਇਆ?)
-ਇਸਤਰੀਆਂ ਨੀਚਾਂ ਤੋਂ ਨੀਚ ਹਨ।
-ਪਤਨੀ, ਬਦਚਲਣ, ਕਰੂਪ, ਨਿਕੰਮੇ, ਵਿਹਲੜ ਤੇ ਮਾਰਨ ਵਾਲੇ ਪਤੀ ਦੇ ਨਾਲ ਹੀ
ਰਹੇਗੀ, ਉਸ ਦੀ ਸੇਵਾ ਕਰੇਗੀ. ? (ਪਰ ਪਤੀ ਜੀ ਚੰਗੀ ਭਲੀ ਨੂੰ ਛੱਡ ਕੇ ਵੀ ਹੋਰ ਕਿਤੇ ਖੇਹ
ਖਾਵੇਗਾ)
-ਪਤੀ ਦੇ ਮਰਨ ਬਾਅਦ ਹੋਰ ਵਿਆਹ ਕਰਨ ਵਾਲੀ ਔਰਤ ਅਗਲੇ ਜਨਮ ਵਿੱਚ ਗਿਦੜ ਦੀ
ਜੂਨ ਪੈਂਦੀ ਹੈ! ! ! (ਪਰ ਪੰਡਤ ਜੀ ਬੰਦਾ?)
-ਇਸਤ੍ਰੀ ਨੂੰ ਅਕਲ ਘੱਟ ਹੁੰਦੀ ਹੈ। ਔਰਤ, ਪਸ਼ੂ, ਢੋਰ ਅਤੇ ਸ਼ੂਦਰ ਸਭ ਕੁੱਟੇ
ਜਾਣ ਦੇ ਅਧਿਕਾਰੀ ਹਨ। (ਪਰ ਰਮਾਇਣ ਲਿਖਣ ਵਾਲੇ ਤੁਲਸੀ ਜੀ ਨੇ ਇਹ ਨਹੀ ਦੱਸਿਆ ਕਿ ਓਸੇ ਔਰਤ ਯਾਨੀ
ਸੀਤਾ ਖਾਤਰ ਫਿਰ ਇੰਨੇ ਬੰਦੇ ਮਰਵਾਉਂਣ ਦੀ ਕੀ ਲੋੜ ਸੀ?)
-ਇਸਤਰੀ ਨੂੰ ਅਕਲ ਘੱਟ ਹੁੰਦੀ ਹੈ। ਇਸਤ੍ਰੀ ਦਾ ਦਿਲ ਕਪਟ, ਪਾਪਾਂ ਤੇ
ਔਗੁਣਾ ਦੀ ਖਾਣ ਹੈ।
-ਜਿਉਂਦੀ ਪਤਨੀ ਪਤੀ ਨਾਲ ਜਲ ਮਰੇ, ਇਹੀ ਉਸਦਾ ਧਰਮ ਹੈ। ਅਜਿਹੀ ਪਤਨੀ ਨੂੰ
ਸਵਰਗ ਦੇ ਸਾਰੇ ਸੁੱਖ ਪ੍ਰਾਪਤ ਹੁੰਦੇ ਹਨ ਅਤੇ ਉਹ ਉਥੇ ਹਜਾਰਾਂ ਸਾਲ ਸਵਰਗ ਦੇ ਸੁੱਖ ਪ੍ਰਪਾਤ ਕਰਦੀ
ਹੈ! (ਔਰਤ ਕਦੇ ਬ੍ਰਹਾਮਣ ਨੂੰ ਪੁੱਛੇਗੀ ਕਿ ਕੀ ਉਸਦਾ ਦਿਲ ਨਹੀ ਸੀ ਕਦੇ ਕੀਤਾ ਕਿ ਮੈਂ ਵੀ ਪਤਨੀ
ਦੇ ਨਾਲ ਅੱਗ ਵਿੱਚ ਛਾਲ ਮਾਰਾਂ ਤੇ ਹਜਾਰਾਂ ਸਾਲ ਪਤਨੀ ਨਾਲ ਸਵਰਗ ਦੇ ਸੁਖ ਭੋਗਾਂ?)
-ਪਤਨੀ, ਬਦਚਲਣ, ਕਰੂਪ, ਨਿਕੰਮੇ, ਵਿਹਲੜ ਤੇ ਮਾਰਨ ਵਾਲੇ ਪਤੀ ਦੇ ਨਾਲ ਹੀ
ਰਹੇਗੀ, ਉਸ ਦੀ ਸੇਵਾ ਕਰੇਗੀ. ? (ਪਰ ਪਤੀ ਜੀ ਚੰਗੀ ਭਲੀ ਨੂੰ ਛੱਡ ਕੇ ਵੀ ਹੋਰ ਕਿਤੇ ਖੇਹ
ਖਾਵੇਗਾ) ਇਸ ਦੀ ਮਿਸਾਲ ਮਾਰਕੰਡੇ ਦੀ ਹੇਠ ਦਿਤੀ ਕਹਾਣੀ ਹੈ ਜਿਸਨੂੰ ਸਿੱਖਾਂ ਦੇ ‘ਬ੍ਰਹਮਗਿਆਨੀ ਵੀ
ਔਰਤ ਨੂੰ ‘ਮੱਤ’ ਦੇਣ ਲਈ ਪ੍ਰਚਾਰਦੇ ਰਹੇ ਹਨ।
ਮਾਰਕੰਡੇ ਪੁਰਾਣ ਸਫਾ 37
-ਪੁਰਾਣੇ ਜਮਾਨੇ ਵਿੱਚ ਪ੍ਰਤਿਸ਼ਾਠ ਨਗਰ ਵਿੱਚ ਇੱਕ ਬਹੁਤ ਵੱਡਾ ਕ੍ਰੋਧੀ
ਪੰਡਤ ਰਹਿੰਦਾ ਸੀ। ਉਸ ਵਿਚਾਰੇ ਨੂੰ ਕੋਹੜ ਹੋ ਗਿਆ। ਉਸ ਦੀ ਸੁੰਦਰ ਪਤਨੀ ਉਸ ਦੀ ਦਿਨ ਰਾਤ ਸੇਵਾ
ਕਰਦੀ। ਇਸ ਭਿੰਕਰ ਰੋਗ ਨੇ ਪੰਡਤ ਨੂੰ ਤੋੜ ਦਿਤਾ। ਇਥੋਂ ਤਕ ਕਿ ਉਹ ਉਠ ਬੈਠ ਵੀ ਨਹੀ ਸੀ ਸਕਦਾ। ਪਰ
ਉਸਦੀ ਪਤਨੀ ਨੇ ਦਿਲ ਨਾ ਛੱਡਿਆ। ਤੇ ਦਿਨ ਰਾਤ ਉਸ ਦੀ ਸੇਵਾ ਕਰਦੀ ਰਹੀ। ਇਸ ਦੇ ਬਾਵਜੂਦ ਵੀ ਪੰਡਤ
ਅਪਣੀ ਪਤਨੀ ਤੋਂ ਸੰਤੁਸ਼ਟ ਨਹੀ ਸੀ। ਪਤਨੀ ਪਰ ਉਸ ਨੂੰ ਭਗਵਾਨ ਸਮਝ ਕੇ ਉਸ ਦੀ ਸੇਵਾ ਕਰਦੀ ਰਹੀ
ਇੱਕ ਦਿਨ ਉਸਦੇ ਪਤੀ ਨੇ ਕਿਹਾ ਕਿ ਮੇਰੇ ਮਨ ਵਿੱਚ ਇੱਕ ਸੁੰਦਰ ਵੇਸਵਾ ਵੱਸੀ
ਹੈ। ਅਤੇ ਮੈ ਉਸ ਬਿਨਾ ਜਿਉਂਦਾ ਨਹੀਂ ਰਹਿ ਸਕਦਾ। ਮੇਰਾ ਮਨ ਉਸ ਨੂੰ ਮਿਲਣ ਤੇ ਵਿਆਕੁਲ ਹੈ। ਉਸ ਨੇ
ਆਪਣੇ ਬੀਮਾਰ ਪਤੀ ਵਲ ਵੇਖਿਆ ਤੇ ਉਸ ਨੂੰ ਉਸ ਉਪਰ ਤਰਸ ਆ ਗਿਆ। ਉਸ ਇਸਤ੍ਰੀ ਨੇ ਅਪਣੇ ਬੀਮਾਰ ਪਤੀ
ਨੂੰ ਆਪਣੇ ਮੋਢਿਆਂ ਤੇ ਬੈਠਾਇਆ ਤੇ ਰਾਤ ਹਨੇਰੇ ਵਿੱਚ ਉਸ ਨੂੰ ਵੇਸਵਾ ਦੇ ਕੋਠੇ ਵਲ ਲੈ ਤੁਰੀ।
ਇਹ ਵੀ ਅਨੋਖੀ ਗੱਲ ਕਿ ਉਸ ਰਾਤ ਦੇ ਹਨੇਰੇ ਵਿੱਚ ਭਗਵਾਨ ਨਾਂ ਦਾ ਜਾਪ ਕਰਨ
ਵਾਲੇ ਰਿਸ਼ੀ, ਮਾਂਡਵਯ ਦੇ ਸਰੀਰ ਨਾਲ ਪੰਡਤਿ ਦਾ ਪੈਰ ਟਕਰਾ ਗਿਆ। ਇਸ ਨਾਲ ਰਿਸ਼ੀ ਦੀ ਭਗਤੀ ਵਿੱਚ
ਵਿਘਨ ਪਿਆ ਤੇ ਉਸ ਨੇ ਸਰਾਪ ਦੇ ਦਿਤਾ ਕਿ ਇਹ ਸੂਰਜ ਚੜ੍ਹਨ ਤਕ ਮਰ ਜਾਵੇਗਾ। ਇਸ ਤੋਂ ਅਗਲੀ ਕਹਾਣੀ
ਹੈ ਕਿ ਉਸ ਔਰਤ ਨੇ ਕਈ ਚਿਰ ਸੂਰਜ ਹੀ ਨਹੀ ਚੜ੍ਹਨ ਦਿਤਾ…?
ਇਸ ਕਹਾਣੀ ਦਾ ਕੀ ਅਰਥ ਨਿਕਲਿਆ? ਕੋਈ ਔਰਤ ਦੱਸੇ ਉਹ ਇਹ ਕਹਾਣੀ ਨੂੰ ਅਮਲ
ਵਿੱਚ ਲਿਆਉਣ ਦੀ ਜੁਅਰਤ ਰੱਖਦੀ ਹੈ?
ਬ੍ਰਹਾਮਣ ਵਲੋਂ ਔਰਤ ਨੂੰ ਘਟੀਆ ਦਰਜੇ ਤੱਕ ਨਿੰਦਣ ਕਾਰਨ ਹੀ ਗੁਰੂ ਔਰਤ ਦੇ
ਹੱਕ ਵਿੱਚ ਆਣ ਖੜੋਤਾ ਤੇ ਬੁਲੰਦ ਅਵਾਜ ਵਿੱਚ ਉਸ ਨੇ ਕਿਹਾ-