ਸਾਰੀ ਦੁਨੀਆਂ ਦੇ ਝਗੜੇ, ਕਲੇਸ਼, ਲੜਾਈਆਂ, ਈਰਖਾ, ਦਵੈਤ ਦੀ ਜ੍ਹੜ ਇਸ ਇੱਕ
ਹੀ ਨੁਕਤੇ ਵਿੱਚ ਹੈ ਕਿ ਮਨੁੱਖ ਸਾਰੀ ਦੁਨੀਆਂ ਜਿੱਤ ਲਵੇ, ਪਰ ਇਸਦਾ ਉਸਦੇ ਆਪੇ ਜਿਤਣ ਨਾਲ ਕੋਈ
ਸਬੰਧ ਨਹੀ। ਹੁਣ ਦੁਸ਼ਮਣ ਤਾਂ ਤੁਹਾਡੇ ਕੋਲ ਹੋਵੇ, ਨਾਲ ਰਹਿੰਦਾ ਹੋਵੇ ਤਾਂ ਦੁਨੀਆਂ ਜਿੱਤੀ ਕੀ ਅਰਥ
ਰੱਖਦੀ। ਮੈਂ ਖੁਦ ਨੂੰ ਛੱਡ ਦੁਨੀਆਂ ਜਿੱਤਣ ਤੁਰ ਪਵਾਂ ਕੌਣ ਸਿਆਣਾ ਆਖੇ ਮੈਨੂੰ? ਮੇਰੀ ਸਾਰੀ
ਜਿੰਦਗੀ ਦੇ ਕਲੇਸ਼ ਇਸੇ ਗਲ ਵਿੱਚ ਹੀ ਨੇ ਕਿ ਲੋਕਾਂ ਨੂੰ ਤਾਂ ਮੈਂ ਜਿੱਤਣਾ ਚਾਹੁੰਦਾ ਪਰ ਮੇਰਾ ਆਪਾ
ਹਮੇਸ਼ਾ ਲਈ ਮੇਰੇ ਅੱਗੇ ਅਜਿੱਤ ਖੜੋਤਾ ਹੈ। ਮੈਂ ਦੁਨੀਆਂ ਤਾਂ ਸੁਧਾਰਨਾ ਚਾਹੁੰਦਾ ਪਰ ਖੁਦ ਨਹੀ
ਸੁਧਰਨਾ ਚਾਹੁੰਦਾ। ਮਸਲਨ ਮੈਂ ਚਾਹੁੰਨਾ ਕਿ ਮੇਰੀ ਉਲਾਦ ਨੇਕ ਨਿਕਲੇ, ਮੇਰੇ ਕੋਲ ਬੈਠੇ, ਮੇਰਾ
ਦੁੱਖ-ਸੁੱਖ ਪੁੱਛੇ ਪਰ ਖੁਦ ਮੈਂ ਅਪਣੇ ਮਾਂ ਪਿਉ ਦੀ ਕਦ ਪ੍ਰਵਾਹ ਕਰਦਾਂ ਮੈਂ ਕਿੰਨਾ ਕੁ ਉਹਨਾ
ਕੋਲੇ ਬੈਠਦਾਂ ਕਿੰਨਾ ਕੁ ਉਹਨਾ ਦਾ ਦੁੱਖ-ਸੁੱਖ ਸੁਣਨ ਦਾ ਮੇਰੇ ਕੋਲ ਟਾਇਮ ਹੈ। ਮੈਂ ਚਾਹੁੰਨਾ ਕਿ
ਮੇਰੀ ਉਲਾਦ ਨਸ਼ਿਆਂ-ਡਰੱਗਾਂ ਦੀ ਭੈੜੀ ਅਲਾਮਤ ਤੋਂ ਬਚੀ ਰਹੇ ਪਰ ਖੁਦ ਮੈ ਸ਼ਾਮ ਨੂੰ ਬੋਤਲ ਤੋਂ ਬਿਨਾ
ਰਹਿ ਨਹੀ ਸਕਦਾ। ਮੈਂ ਚਾਹੁੰਨਾ ਕਿ ਮੇਰੇ ਬੱਚੇ ਝੂਠ ਨਾ ਬੋਲਣ ਪਰ ਖੁਦ ਮੈਂ ਧਾਰਮਿਕ ਅਸਥਾਨਾ ਤੇ
ਜਾਕੇ ਵੀ ਝੂਠੀ ਰਾਜਨੀਤੀ ਤੋਂ ਬਾਜ ਨਹੀ ਆਉਂਦਾ।
ਮੈਂ ਰੋਜ ਹਾਰਦਾ ਅਪਣੇ ਆਪ ਤੋਂ, ਪਰ ਮੈਂ ਚਾਹੁੰਨਾ ਦੁਨੀਆਂ ਜਿੱਤੀ ਜਾਵੇ।
ਨਿੱਤ ਮੈਂ ਕਾਮ ਤੋ ਹਾਰਦਾਂ, ਕ੍ਰੋਧ ਤੋਂ ਹਾਰਦਾਂ, ਲੋਭ, ਮੋਹ-ਅੰਹਕਾਰ ਨਿੱਤ ਮੇਰੀਆਂ ਗੋਡੀਆਂ
ਲਵਾਈ ਰੱਖਦੇ ਪਰ ਜਿੱਤਣਾ ਚਾਹੁੰਨਾ ਮੈਂ ਦੁਨੀਆਂ। ਰੋਜ ਮੈਂ ਸੋਚਦਾਂ ਕਿ ਬੱਅਸ! ਹੁਣ ਨਹੀ ਪੀਣੀ
ਬਹੁਤ ਹੋ ਗਿਆ ਪਰ ਸ਼ਾਮ ਪੈਂਦੀ ਹੀ ਮੈਂ ਗੋਡੇ ਟੇਕ ਜਾਂਨਾ। ਸਿਹਤ ਇਜਾਜਤ ਨਹੀ ਦਿੰਦੀ, ਡਾਕਟਰਾਂ
ਮਿੱਠਾ ਬੰਦ ਕਰ ਦਿੱਤਾ ਪਰ ਸਾਹਮਣੇ ਪਿਆ ਪਦਾਰਥ ਦੇਖਕੇ ਮੈਂ ਦੋ ਉਂਗਲ ਜੀਭ ਅਗੇ ਹਥਿਆਰ ਸੁਟ
ਦਿੰਨਾ। ਬੁੱਢਾ ਹੋ ਗਿਆਂ, ਗੋਡੇ ਜਵਾਬ ਦੇਈ ਫਿਰਦੇ, ਇੰਦਰੀਆਂ ਸਿਰ ਫੇਰ ਗਈਆਂ ਪਰ ਲਾਗੋਂ ਲੰਘਦੀ
ਚਿੱਟੀ ਚਮੜੀ ਦੇਖ ਕੇ ਦਿਲ ਫਿਰ ਵੀ ਲਲਚਾ ਜਾਂਦਾ। ਪਲ-ਪਲ ਮੈਂ ਹਾਰਦਾਂ, ਜਿੰਦਗੀ ਦੇ ਹਰ ਮੋੜ ਤੇ
ਹਾਰਦਾਂ, ਇਹਨਾਂ ਹਾਰਾਂ ਹੱਥੋਂ ਮੈਂ ਨਿੱਤ ਜਲੀਲ ਹੁੰਨਾ ਪਰ ਜਿੱਤਣੀ ਚਾਹੁੰਨਾ ਮੈਂ ਦੁਨੀਆਂ?
ਇਹਨਾ ਨਿੱਤ ਦੀਆਂ ਨਮੋਸ਼ੀਆਂ ਨੂੰ ਢੱਕਣ ਦੇ ਫਿਰ ਮੈਂ ਨਵੇ ਰਾਹ ਖੋਜਦਾਂ।
ਬਿਨਾਂ ਲੋੜੋਂ ਅਤੇ ਬਹੁਤੀ ਵਾਰੀ ਪਹੁੰਚ ਤੋਂ ਬਾਹਰ ਜਾਕੇ ਮੈਂ ਮਹੱਲਾਂ ਵਰਗੇ ਘਰ ਖਰੀਦਦਾਂ,
ਮਹਿੰਗੇ ਫਰਨੀਚਰ ਢੋਹਦਾਂ ਤੇ ਉਹ ਮਹਿੰਗੀਆਂ ਡੈਕੋਰੇਸ਼ਨਾ ਦਿਖਾਉਣ ਲਈ ਲੋਕ ਇਕੱਠੇ ਕਰਦਾਂ, ਇਕੱਠੇ
ਕਰਨ ਲਈ ਫਿਰ ਮੈਂ ਅਖੰਡ ਪਾਠਾਂ ਦੇ ਖੇਖਨ ਕਰਦਾਂ। ਉਸ ਨਾਲ ਮੈਂ ਦੋ ਕੰਮ ਕਰ ਲੈਦਾਂ, ਇੱਕ ਤਾਂ ਮਨ
ਨੂੰ ਝੂਠੀ ਤਸੱਲੀ ਦੇ ਲੈਦਾਂ ਕਿ ਗੁਰੂ ਦਾ ਬਣਦਾ ਸਰਦਾ ਬੁੱਤਾ ਵੀ ਮੈਂ ਕਰ ਦਿਤਾ, ਦੂਜਾ ਇਸ ਬਹਾਨੇ
ਇਕੱਠੇ ਹੋਏ ਲੋਕਾਂ ਨੂੰ ਘਰ ਦਿਖਾ ਹੋ ਜਾਂਦਾ। ਇੰਝ ਆਏ ਲੋਕ ਖਾਧੇ ਰੱਸਗੁਲਿਆਂ ਦਾ ਵਾਹ ਵਾਹ ਕਰਕੇ
ਮੁੱਲ ਮੋੜ ਜਾਂਦੇ ਪਰ ਮੈਂ ਸੋਚਦਾਂ ਵਕਤੀ ਤੌਰ ਤੇ ਹੀ ਸਹੀ ਦੁਨੀਆਂ ਜਿੱਤੀ ਤਾਂ ਹੈ। ਥੋੜੀ ਹੀ ਸਹੀ
ਪਰ ਕੁੱਝ ਤਾਂ ਹੈ ਨਾ। ਪਰ ਜਿੱਤੇ ਜਾਣ ਵਾਲਾ ਮੇਰਾ ਆਪਾ ਫਿਰ ਬੱਚ ਗਿਆ। ਬੱਚ ਹੀ ਨਹੀ ਗਿਆ ਸਗੋਂ
ਹੋਰ ਬਲਵਾਨ ਹੋ ਗਿਆ ਅਤੇ ਮੈਂ ਅਪਣੀ ਹਰ ਲੋੜ ਨੂੰ ਦੁਨੀਆਂ ਜਿੱਤਣ ਦੇ ਸਾਧਨ ਵਜੋਂ ਵਰਤਣਾ ਸ਼ੁਰੂ ਕਰ
ਦਿਤਾ। ਘਰ ਦੇ ਭਾਂਡਿਆਂ ਤੋ ਲੈਕੇ ਮਹਿੰਗੀਆਂ ਗੱਡੀਆਂ ਤੱਕ।
ਦੁਨੀਆਂ ਖਾਤਰ ਮੈਂ ਬੜੇ ਵਖਤਾਂ ਨੂੰ ਫੜਿਆ ਰਹਿੰਦਾ ਤੇ ਕਈ ਵਾਰੀ ਦੂਹਰੇ
ਮਾਪਦੰਡ ਅਪਨਾਉਣੇ ਪੈਦੇ ਮੈਨੂੰ। ਅੰਦਰਲੇ ਸੰਸਕਾਰ ਸਿਰ ਤੇ ਬੱਧੀ ਪੱਗ ਮੈਨੂੰ ਲਾਹੁਣ ਨਹੀ ਦਿੰਦੇ
ਪਰ ਦੁਨੀਆਂ ਵਾਲਾ ਪਾਸਾ ਮੈਂਨੂੰ ਮੇਰੀ ਕਮਜੋਰੀ ਕਰਕੇ ਹੀਣਾ ਕਰਨ ਲਗਦਾ ਹੈ। ਫਿਰ ਮੈ ਕੀ ਕਰਦਾ ਹਾਂ
ਕਿ ‘ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਦਾਸ’ ਵਾਲਾ ਵਿੱਚ ਵਿਚਾਲਾ ਜਿਹਾ ਕਰਕੇ ਦੋਹਾਂ ਪਾਸਿਆ
ਤੋਂ ਸੁਰਖੁਰੂ ਹੋਣ ਦੀ ਨਿਮਾਣੀ ਜਿਹੀ ਕੋਸ਼ਿਸ਼ ਕਰਦਾ ਹਾਂ। ਹੇਠਾਂ ਪੱਗ ਉਪਰ ਟੋਪੀ? ਦਾਹੜੀ ਅੱਧੀ
ਕੱਤਰੀ ਹੋਈ ਅੱਧੀ ਰੱਖੀ ਹੋਈ ਜਿਹੜੀ ਪੱਗ ਨਾਲ ਵੀ ਚਲ ਜਾਂਦੀ ਟੋਪੀ ਨਾਲ ਵੀ। ਪੱਗ ਵਾਲਿਆਂ `ਚ
‘ਸਿੱਖ’ ਟੋਪੀ ਵਾਲਿਆਂ `ਚ ਗੋਰਾ! ਹੁਣ ਨਾ ਵੀ ਤੇ ਦੋ ਹੀ ਹੋਣੇ ਚਾਹੀਦੇ। ਪੱਗ ਵਾਲਿਆਂ `ਚ ਸਿੰਘ
ਅਤੇ ਟੋਪੀ ਵਾਲਿਆਂ `ਚ ਸੈਮ! ਇਹ ਗੱਲ ਭੁੱਲ ਹੀ ਜਾਦਾਂ ਕਿ ਅੱਧਾ ਹੋਕੇ ਜੀਵਿਆ ਹੀ ਨਹੀ ਜਾ ਸਕਦਾ।
ਜਮੀਰੋਂ ਸੱਖਣੀ ਜੂਨ ਤਾਂ ਕੱਟੀ ਜਾ ਸਕਦੀ ਪਰ ਜੀਵਿਆ ਨਹੀ। ਮੇਰੀ ਮੂਰਖਤਾ ਉਪਰੋਂ ਇਹ ਹੁੰਦੀ ਕਿ
‘ਨਾ ਇਧਰ ਕੇ ਨਾ ਉਧਰ ਕੇ, ਨੂੰ ਜੀਵਨ ਸਮਝ ਕੇ ਸਾਰੀ ਉਮਰ ਅਪਣੀ ਲਾਸ਼ ਧੁੰਹਦਾ ਮਰ ਜਾਂਦਾ ਹਾਂ।
ਕਿਉਂਕਿ ਗੁਰੂ ਦੀਆਂ ਨਜਰਾਂ ਵਿੱਚ ਅੰਦਰੋਂ ਮਰਿਆ ਮਨੁੱਖ ਹੈ ਹੀ ਨਹੀ।
ਮੇਰੀ ਜਿੰਦਗੀ ਹਰ ਥਾਂ ਮੂੰਹ-ਮੁਲਾਹਜਾ ਬਣ ਕੇ ਰਹਿ ਗਈ ਹੇ ਹਰੇਕ ਕੰਮ ਮੇਰਾ
ਦੁਨੀਆਂ ਨੂੰ ਮੁਖਾਤਬ ਹੈ। ਜਮੰਣਾ, ਮਰਣਾ, ਖੁਸ਼ੀ, ਗਮੀ, ਵਿਆਹ-ਸ਼ਾਦੀ ਸਮਾਜ ਵਿੱਚ ਮੇਰਾ ਵਰਤੋਂ
ਵਿਹਾਰ ਲੈਣ ਦੇਣ, ਗੱਲ ਕੀ ਮੇਰੀ ਅਪਣੀ ਕੋਈ ਅਹਿਮੀਅਤ ਹੀ ਨਹੀ ਰਹਿ ਗਈ, ਮੇਰਾ ਆਪਾ ਵਿਚੋਂ ਖਤਮ ਹੀ
ਹੋ ਗਿਆ ਬਾਕੀ ਜੋ ਬਚਿਆ ਉਹ ਹੈ ਦੁਨੀਆਂ। ਦੁਨੀਆਂ ਕੀ ਕਹੇਗੀ, ਦੁਨੀਆਂ ਆਹ ਕਹੇਗੀ, ਦੁਨੀਆਂ ਔਹ
ਕਹੇਗੀ। ਮੈ ਇਸ ਦੁਨੀਆਂ ਵਾਲੀ ਖੇਡ ਨੂੰ ਬਿਨਾ ਸਮਝੇ ਖੇਡੀ ਤੁਰਿਆ ਆ ਰਿਹਾ ਹਾਂ। ਕਰਦਾ ਸਭ ਮੈ
ਅਪਣੇ ਲਈ ਹਾਂ ਪਰ ਜਿਸ ਲਈ ਕਰਦਾ ਹਾਂ ਉਸ ਆਪੇ ਨੂੰ ਤਾਂ ਮੈ ਵਿਚੋਂ ਮਾਰੀ ਜਾ ਰਿਹਾ ਹਾਂ। ਮੈਨੂੰ
ਇੰਨੀ ਸਮਝ ਤਾਂ ਹੈ ਕਿ ਦੁਨੀਆਂ ਕੋਈ ਜਿੱਤ ਨਹੀ ਸਕਿਆ ਪਰ ਅਪਣੀਆਂ ਇਹਨਾ ਸਮਝਾਂ ਨੂੰ ਮੈ ਇਸਤੇਮਾਲ
ਨਹੀ ਕਰਦਾ ਹਾਂ ਕਿਉਂਕਿ ਦੁਨੀਆਂ ਕੀਆਂ ਵਡਿਆਈਆਂ ਵਾਲਾ ਗੁਰੂ ਕਾ ਬੱਚਨ ਮੇਰੇ ਚੇਤੇ ਵਿਚੋਂ ਵਿਸਰ
ਗਿਆ ਹੈ। ਜੇ ਯਾਦ ਆਇਆ ਵੀ ਤਾਂ ਬਹੁਤ ਦੇਰ ਨਾਲ, ਕਈ ਵਾਰ ਤਾਂ ਸਾਰੀ ਉਮਰ ਹੀ ਨਾ।
ਪਹਿਲਾਂ ਘਟੋ-ਘਟ ਮੈ ਅਪਣੀ ਪਤਨੀ ਨੂੰ ਤਾਂ ਜਿੱਤਣਾ ਚਾਹੁੰਦਾ ਹੀ ਹਾਂ, ਫਿਰ
ਮੈ ਬੱਚਿਆਂ ਨੂੰ। ਮਹਿੰਗੇ ਤੋਹਫੇ ਦੇਕੇ, ਉਹਨਾ ਦੇ ਜਨਮ ਦਿਨਾ ਤੇ ਸਪੋਰਟਸ ਕਾਰਾਂ ਦੇਕੇ, ਬੇਤਹਾਸ਼ਾ
ਉਹਨਾ ਦੀਆਂ ਮੰਗਾ ਪੂਰੀਆਂ ਕਰਕੇ ਕਿ ਕਿਵੇਂ ਨਾ ਕਿਵੇਂ ਇਹ ਮੇਰੇ ਜੀ ਹਜੂਰ ਰਹਿ ਸਕਣ, ਮੈਨੂੰ
ਸਤਿਕਾਰ ਦੇਣ, ਮੇਰੇ ਨਾਲ ਬੈਠਣ, ਪਰ ਉਹ ਫਿਰ ਵੀ ਅਜਿੱਤ ਹੀ ਰਹਿੰਦੇ ਹਨ ਕਈ ਵਾਰੀ ਤਾਂ ਬਗਾਵਤ ਵੀ
ਕਰਦੇ ਦੇਖੇ ਗਏ ਹਨ। ਇਸ ਜਿੱਤ ਹਾਰ ਦੇ ਚੱਕਰ `ਚ ਪਿਆ ਮੈ ਲੋੜਾਂ ਉਹਨਾ ਦੀਆਂ ਇੰਨੀਆਂ ਮਹਿੰਗੀਆਂ
ਕਰ ਬੈਠਦਾਂ ਕਿ ਜੇ ਇੱਕ ਵੀ ਪੂਰੀ ਨਾ ਹੋ ਸਕੇ ਤਾਂ ਮੇਰੀ ਜਿੱਤ ਖਾਕ ਵਿੱਚ ਮਿਲ ਜਾਂਦੀ ਹੈ। ਇੱਕ
ਦਿਨ ਪਹਿਲਾਂ ‘ਡੀਅਰ-ਸਵੀਟ’ ਵਾਲੀ ਪਦਵੀ ਖੁਸ ਕੇ ‘ਫੂਲ –ਸਟੂਪਡ’ ਤੇ ਆ ਜਾਂਦੀ ਹੈ।
ਮੈ ਅਪਣੀਆਂ ਇਹਨਾ ਹਾਰਾਂ ਦੀ ਚੀਰ-ਫਾੜ ਕਰਕੇ ਇਹਨਾ ਤੋਂ ਕੁੱਝ ਸਿਖਣ ਦੀ
ਬਜਾਇ ਕੋਈ ਹੋਰ ਨਵੇ ਰਾਹਾਂ ਵਲ ਦੌੜ ਪੈਦਾ ਹਾਂ। ਕਿਸੇ ਸੰਸਥਾ ਦਾ ਮੈਬਰ, ਕਿਸੇ ਸਭਾ ਸੁਸਾਇਟੀ ਦਾ
ਪ੍ਰਧਾਨ, ਕੋਈ ਐਮ ਪੀ, ਐਮ ਐਲ ਏ, ਵਜੀਰ ਮਨਿਸਟਰ ਚਲੋ ਜੇ ਇਹ ਸਭ ਨਹੀ ਤਾਂ ਕਿਸੇ ਗੁਰਦੁਆਰੇ ਦਾ
ਪ੍ਰਧਾਨ-ਸਕੱਤਰ ਹੀ ਸਹੀ ਜੇ ਵੱ੍ਹਡੀ ਬਿਲਡਿੰਗ ਵਾਲੇ ਦਾ ਨਹੀ ਤਾਂ ਛੋਟੀ ਹੀ ਸਹੀ। ਉਥੇ ਮੇਰਾ ਨਫਾ
ਹੋਵੇ ਜਾਂ ਨੁਕਸਾਨ, ਕਿਸੇ ਸਿਧਾਂਤ ਦਾ ਕੁੱਤਰਾ ਹੋਵੇ, ਘਰੇ ਘਰਵਾਲੀ ਸੜਦੀ ਭੁੱਜਦੀ ਨਿਆਣੇ ਪਈ
ਕੁੱਟਦੀ ਰਹੇ, ਪੈਣ ਸਭ ਢੱਠੇ ਖੁਹ ਵਿੱਚ ਪਰ ਦੁਹਾਈ ਰੱਬ ਦੀ ਮਿਲੀ ਪਦਵੀ ਨਹੀ ਛਡਾਗਾਂ। ਡਾਗਾਂ
ਸੋਟੇ ਚਲਣ, ਪੱਗਾਂ ਲਹਿਣ, ਲੜਾਈਆਂ ਹੋਣ, ਦੁਨੀਆਂ ਵਿੱਚ ਕੌਮ ਮੇਰੀ ਦੀ ਬੇਇੱਜਤੀ ਹੋਵੇ,
ਗੁਰਦੁਆਰਿਆਂ ਵਿੱਚ ਪੁਲਿਸਾਂ ਆਉਣ ਪਰ ਨਹੀ ਛਡਾਂਗਾ ਇਹ ਜੱਫਾ। ਇਹ ਜਿੱਤੀ ਦੁਨੀਆਂ ਮੈ ਕਿਵੇਂ ਗੁਆ
ਦਿਆਂ। ਜਿਧਰ ਜਾਨਾ ਕਿਧਰੇ ਗਰੰਥੀ-ਭਾਈ ਨਮਸ਼ਕਾਰਾਂ ਕਰਦਾ ਲੰਘ ਜਾਂਦਾ, ਕਿਧਰੇ ਕੋਈ ਕੀਰਤਨੀਆਂ
ਗੋਡੀਂ ਹੱਥ ਲਾ ਜਾਂਦਾ, ਕਿਧਰੇ ਕੋਈ ਲੰਮੇ ਚੋਲੇ ਵਾਲਾ ਗੁਰਮੁੱਖਾਂ ਦੇ ਖਿਤਾਬ ਥੋਕ ਵਿੱਚ ਹੀ ਦੇ
ਜਾਂਦਾ, ਲਾਚੀਆਂ ਵਾਲੇ ਦੁੱਧ ਅਤੇ ਰੱਸਗੁੱਲੇ ਮੇਰੇ ਦਫਤਰ ਵਿੱਚ ਲੈਕੇ ਤੁਰੇ ਫਿਰਦੇ ਹਨ ਭਾਈ ਲੋਕ,
ਬੈਕਾਂ ਦੇ ਮੈਨੇਜਰ ਡਿਨਰਾਂ ਤੇ ਸੱਦਦੇ, ਲੀਡਰ ਲੋਕ ਖਾਸ ਕੁਰਸੀ ਦਿੰਦੇ ਬੈਠਣ ਨੂੰ, ਆਕੇ ਲਾਇਨਾ
ਵਿੱਚ ਖੜਦੇ ਸਟੇਜ ਤੇ ਟਾਇਮ ਅਤੇ ਸਰੋਪੇ ਲੈਣ ਨੂੰ। ਹੁਣ ਇਹ ਜਿੱਤੀ ਹੋਈ ਦੁਨੀਆਂ ਲੋਕੋ ਮੈ ਕਿਵੇ
ਛੱਡ ਦਿਆਂ। ਇਸ ‘ਜਿੱਤੀ’ ਹੋਈ ਦੁਨੀਆਂ ਵਿੱਚ ਗੁਆਚਾ ਮੇਰਾ ਆਪਾ ਇੰਨਾ ਅਜਿੱਤ ਹੋ ਜਾਂਦਾ ਹੈ ਕਿ
ਗੁਰੂ ਵੀ ਮੈਨੂੰ ਛੋਟਾ-ਛੋਟਾ ਜਾਪਣ ਲਗ ਜਾਂਦਾ। ਜਿੰਦਗੀ ਦੀ ਖੁਬਸੂਰਤੀ ਇਸ ਜਿੱਤ-ਹਾਰ ਦੀਆਂ ਤੰਗ
ਗਲੀਆਂ ਵਿੱਚ ਅਜਿਹੀ ਗੁਆਚਦੀ ਹੈ ਕਿ ਮੈ ਇੱਕ ਜਮੀਰੋਂ ਸੱਖਣੀ ਲਾਸ਼ ਤੋਂ ਬਿਨਾ ਕੁੱਝ ਨਹੀ ਰਹਿ
ਜਾਂਦਾ ਹਾਂ ਕਿਉਂਕਿ ਲੜਾਈਆਂ ਅਪਣੇ ਗੁਰੂ ਦੇ ਸਾਹਵੇਂ ਲਾਸ਼ਾਂ ਹੀ ਕਰਦੀਆਂ ਹਨ ਜਿਉਂਦਾ ਮਨੁੱਖ ਤਾਂ
ਗੁਰੂ ਦੇ ਭੈਅ ਵਿੱਚ ਰਹੇਗਾ, ਸਿੱਜਦੇ ਵਿੱਚ ਜਾਵੇਗਾ, ਕੁੱਝ ਸਿੱਖਣ ਜਾਵੇਗਾ ਨਾ ਕਿ ਕਬਜਾ ਲੈਣ।
ਮੇਰੀਆਂ ਇਹਨਾ ਜਿੱਤਾਂ ਦਾ ਕੋਈ ਸਿਰਾ ਨਹੀ ਕਿਉਂਕਿ ਦੁਨੀਆਂ ਅਗੇ ਤੋਂ ਅਗੇ
ਜਾ ਰਹੀ ਦਿਸ ਰਹੀ ਹੈ। ਇੱਕ ਨੂੰ ਮੈ ਜਿੱਤਦਾਂ ਦੂਜਾ ਹੋਰ ਅਗੇ ਜਾ ਰਿਹਾ ਹੁੰਦਾ। ਮੈਬਰੀ ਤੇ ਸਾਂ
ਅਗੇ ਸਕੱਤਰ ਖੜਾ ਹੁੰਦਾ, ਉਥੇ ਪਹੁੰਚਦਾਂ ਅਗੇ ਪ੍ਰਧਾਨ ਲੱਤਾਂ ਪਸਾਰੀ ਬੈਠਾ ਹੈ ਉਥੇ ਪਹੁੰਚ ਕੇ
ਪ੍ਰਧਾਨਗੀ ਬਚਾਈ ਰੱਖਣ ਦੀ ਚਿੰਤਾ। ਮੈ ਭੁੱਲ ਜਾਦਾਂ ਕਿ ਦੁਨੀਆਂ ਅਜੇ ਹੋਰ ਅਗਾਂਹ ਕਿੰਨੀ ਖੜੀ ਹੈ
ਉਸ ਹਿਸਾਬ ਤਾਂ ਮੈਂ ਹਾਲੇ ਬੜਾ ਛੋਟਾ ਜਿਹਾ ਜੀਵ ਹਾਂ। ਬੁੱਸ਼ ਨਹੀ ਹਾਲੇ ਜਿੱਤ ਸਕਿਆ ਕਿਸੇ ਨੂੰ ਮੈ
ਉਥੇ ਤਾਂ ਪਹੁੰਚਣੋ ਰਿਹਾ। ਸਿਕੰਦਰ, ਹਿਟਲਰ, ਨਿਪੋਲੀਅਨ, ਅਰੌਗਜੇਬ ਕਿੰਨੇ ਨਾ ਨੇ ਜਿਹੜੇ ਖਾਕ-ਏ
ਸਪੁਰਦ ਹੋ ਗਏ ਪਰ ਦੁਨੀਆਂ ਜਿਉ ਦੀ ਤਿਉਂ ਅਜਿੱਤ ਹੀ ਖੜੀ ਦਿਸ ਰਹੀ ਹੈ। ਇਹ ਨਹੀ ਜਿੱਤੀ ਗਈ।
ਜਿੱਤੀ ਜਾ ਹੀ ਨਹੀ ਸਕਦੀ, ਬੰਦੇ ਦੀ ਹੱਸਤੀ ਹੀ ਕੀ ਹੈ। ਹਾਂ! ਦੁਨੀਆਂ ਜਿੱਤੀ ਗਈ ਜਿਹੜੇ ਪਹਿਲਾਂ
ਖੁਦ ਆਪਾ ਜਿੱਤ ਕੇ ਆਏ, ਜਿਹੜੇ ਪਹਿਲਾਂ ਅਪਣੇ ਆਪ ਨੂੰ ਸਮਰਪਤ ਹੋਏ, ਜੀਹਨਾ ਪਹਿਲਾਂ ਖੁਦ ਆਪਣੇ ਤੇ
ਫਤਹਿ ਪਾਈ। ਉਹ ਦੁਨੀਆਂ ਜਿੱਤ ਗਏ, ਉਹਨਾ ਦੇ ਜਾਣ ਤੋਂ ਬਾਅਦ ਵੀ ਦੁਨੀਆਂ ਉਹਨਾ ਅਗੇ ਝੁਕਦੀ ਹੈ।
ਇੱਕ ਫਕੀਰ ਅਪਣੇ ਚੇਲੇ ਨੂੰ ਕਹਿ ਰਿਹਾ ਹੈ ਕਿ ਕੰਮ ਦੀ ਗਲ ਇਹ ਹੈ ਕਿ
ਤੁਹਾਨੂੰ ਦੁਨੀਆ ਦੀ ਕੋਈ ਤਾਕਤ ਹਰਾ ਨਹੀ ਸਕਦੀ ਜੇ ਤੁਸੀਂ ਜਿੱਤਣਾ ਛੱਡ ਦਿਉ। ਤੁਸੀਂ ਜਿੱਤਣਾ ਹੀ
ਨਹੀ ਚਾਹੁੰਦੇ ਤਾਂ ਦਸੋ ਤੁਹਾਨੂੰ ਕੌਣ ਹਰਾ ਸਕਦਾ ਹੈ। ਮੇਰੀਆਂ ਸਾਰੀਆਂ ਹਾਰਾਂ ਦਾ ਕਾਰਨ ਹੀ ਮੇਰੀ
ਜਿੱਤਣ ਦੀ ਇੱਛਾ ਦਾ ਪ੍ਰਬਲ ਹੋਣਾ ਹੈ। ਇੱਕ ਔਰਤ ਦਾ ਪਤੀ ਉਸ ਨਾਲ ਤੁਰ ਰਿਹਾ ਹੈ ਉਹ ਅਪਣੇ ਪਤੀ
ਤੋਂ ਬਿਨਾ ਕੀਹਨੂੰ ਜਿੱਤਣਾ ਚਾਹ ਰਹੀ ਹੈ ਕਿ ਉਸ ਅਪਣੇ ਸਰੀਰ ਨੂੰ ਅੱਧਾ ਨੰਗਾ ਕਰ ਰੱਖਿਆ ਹੈ। ਕੀ
ਪਤੀ ਨੇ ਉਸਨੂੰ ਨਹੀ ਦੇਖਿਆ ਹੋਇਆ? ਉਹ ਸੰਤੁਸ਼ਟ ਨਹੀ ਅਪਣੇ ਪਤੀ ਨੂੰ ਜਿੱਤਣ ਤੇ ਕਿ ਉਸਨੂੰ ਹੋਰਾਂ
ਨੂੰ ਜਿੱਤਣ ਲਈ ਅਪਣੇ ਤਨ ਦੀ ਨੁਮਾਇਸ਼ ਲਾਉਣੀ ਪੈ ਰਹੀ ਹੈ? ਔਰਤ ਧਾਰਮਿਕ ਅਸਥਾਨਾ ਤੇ ਵੀ ਕੁੱਝ ਇਸ
ਤਰ੍ਰ੍ਹਾਂ ਦੀ ਹੀ ਨੁਮਾਇਸ਼ ਲਾਉਂਦੀ ਨਜਰ ਆ ਰਹੀ ਹੈ। ਕੀ ਉਹ ਇਥੇ ਗੁਰੂ ਨੂੰ ਜਾਂ ਰੱਬ ਨੂੰ ਜਿੱਤਣਾ
ਚਾਹ ਰਹੀ ਹੈ? ਗੁਰੂ ਜਾਂ ਰੱਬ ਤਾਂ ਇੰਝ ਕਦੀ ਵੀ ਨਹੀ ਜਿੱਤ ਹੋਇਆ। ਉਹ ਨਹੀ ਸੋਚਦੀ ਕਿ ਮੈਂ ਇਥੇ
ਕੁੱਝ ਲੈਣ ਆਈ ਹਾਂ ਜਾਂ ਵਿਖਾਉਣ। ਜਿੰਦਗੀ ਦਿਆਂ ਰੁਝੇਵਿਆਂ, ਤੰਗੀਆਂ-ਤੁਰਸ਼ੀਆਂ ਤੋਂ, ਝਗੜਿਆਂ,
ਕਲੇਸ਼ਾ ਤੋਂ ਉਸ ਇਥੇ ਆਕੇ ਨਿਮਰ ਹੋਕੇ ਗੁਰੂ ਅਗੇ ਸਿਜਦਾ ਕਰਕੇ ਮਨ ਨੂੰ ਸਕੂਨ ਦੇਣਾ ਸੀ ਪਰ ਉਹ ਤੇ
ਇਥੇ ਵੀ ਅਪਣੇ ਤਨ ਦੀ ਨੁਮਾਇਸ਼ ਲਾਕੇ ਪੰਡਾਂ ਹੋਰ ਭਾਰੀਆਂ ਕਰ ਚਲੀ ਹੈ। ਉਹ ਦੁਨੀਆਂ ਜਿੱਤਣ ਲਈ
ਗੁੱਤ ਖੋਹਲ ਬਜਾਰ ਤੁਰਦੀ ‘ਨਾ ਇਧਰ ਕੀ ਨਾ ਉਧਰ ਕੀ’ ਜਾਪਦੀ ਅਪਣੇ ਹੱਥੀਂ ਅਪਣਾ ਜਲੂਸ ਕੱਢਦੀ
ਸਪੱਸ਼ਟ ਨਜਰ ਆਉਂਦੀ ਲਗਦੀ ਹੈ। ਹੋਰ ਹੈਰਾਨੀ ਦੀ ਗਲ ਕਿ ਨਾਲ ਤੁਰਦਾ ਉਸਦਾ ਪਤੀ ਵੀ ਖੁਸ਼ ਹੈ ਕਿ ਲੋਕ
ਉਸਦੀ ਅੱਧ ਨੰਗੀ ਪਤਨੀ ਨੂੰ ਵੇਖ ਕੇ ੳਤਸੁਕ ਹੋ ਰਹੇ ਹਨ। ਉਹ ਇਸੇ ਗਲ ਵਿੱਚ ਅਪਣੀ ਜਿੱਤ ਸਮਝ ਰਿਹਾ
ਕਿ ਲੋਕਾਂ ਦੀਆਂ ਕਾਮੁਕ ਨਜਰਾਂ ਦੇ ਤਿੱਖੇ ਤੀਰ ਉਸਦੀ ਪਤਨੀ ਦੀਆਂ ਅੱਧੀਆਂ ਦਿਸ ਰਹੀਆਂ ਛਾਤੀਆਂ
ਵਿੱਚ ਖੁੱਭ ਰਹੇ ਹਨ। ਉਹ ਪਤਨੀ ਦੇ ਵਿਚੋਂ ਦੀ ਵੀ ਦੁਨੀਆਂ ਜਿੱਤਣੀ ਚਾਹ ਰਿਹਾ ਹੈ। ਬਿਊਟੀ ਪਾਰਲਰ
ਉਹ ਆਪ ਛੱਡਕੇ ਆਉਂਦਾ ਅਪਣੀ ਪਤਨੀ ਨੂੰ!
ਜਵਾਨ ਧੀਆਂ ਨੂੰ ਉਹ ਲੋਕਾਂ ਸਾਹਵੇਂ ਨੱਚਦੀਆਂ ਦੇਖ ਖੁਸ਼ ਹੁੰਦਾ, ਦੁਨੀਆਂ
ਦੇ ਚੰਦ ਲਫਜਾਂ ਦੀ ਖਾਤਰ ਕਿ `ਤੇਰੀ ਧੀ ਤਾਂ ਬਹੁਤ ਸੁਹਣਾ ਡਾਂਸ ਕਰ ਲੈਦੀ ਹੈ ਬਈ’। ਤੇ ਉਹ ਅਗੋਂ
ਬੜਾ ਨਿਮਰ ਹੋਕੇ ਜਵਾਬ ਦਿੰਦਾ ਹੈ ‘ਹਾਂ ਜੀ, ਰੱਬ ਦੀ ਬੜੀ ਕ੍ਰਿਪਾ ਹੈ’! ਤੇ ਜਦ ਉਹੀ ਧੀ ਘਰ ਛੱਡ
ਕੇ ਦੌੜ ਜਾਂਦੀ ਤਾਂ ਉਸੇ ਕ੍ਰਿਪਾ ਵਾਲੇ ਰੱਬ ਨੂੰ ਗ੍ਹਾਲਾਂ ਕੱਢ ਰਿਹਾ ਹੁੰਦਾ ਕਿ ਮੈ ਤੇਰੇ ਕੀ
ਮਾਹ ਮਾਰੇ ਸੀ ਕਿ ਮੇਰੇ ਘਰੇ ਅਜਿਹੀ ਮਾੜੀ ਉਲਾਦ ਭੇਜ ਦਿਤੀ ਸੂ। ਉਹ ਹਰ ਨੀਵੀ ਪੱਧਰ ਤੇ ਜਾਕੇ
ਦੁਨੀਆਂ ਜਿੱਤਣ ਦੇ ਚੱਕਰ ਹੈ ਪਰ ਦੁਨੀਆਂ ਫਿਰ ਵੀ ਅਜਿੱਤ ਆਕੜੀ ਖੜੀ ਦਿਸ ਰਹੀ ਹੈ ਕਿਉਂਕਿ ਜਿੱਤੇ
ਜਾਣ ਵਾਲੇ ਤੋਂ ਤਾਂ ਮੈ ਹਾਰ ਗਿਆ ਹੋਇਆ ਹਾਂ।
ਕਈ ਵਾਰ ਸਾਰੀਆਂ ਹਾਰਾਂ ਤੋਂ ਨਿਰਾਸ਼ ਹੋਇਆ ਮੈ ਸੋਚਦਾ ਵੀ ਹਾਂ ਕਿ ਛੱਡੋ
ਯਾਰੋ, ਇਹ ਦੁਨੀਆਂ ਕਿਸੇ ਦੀ ਨਹੀ ਪਰ ਇਹ ਵਕਤੀ ਜਿਹਾ ਉਬਾਲ ਹੁੰਦਾ ਹੈ ਜਿਹੜਾ ਜਿਆਦਾ ਚਿਰ ਮੇਰੇ
ਮਨ ਦੇ ਤਿਲਕਵੇਂ ਘੜੇ ਉਪਰ ਠਹਿਰ ਨਹੀ ਪਾਉਂਦਾ ਮੈ ਫਿਰ ਦੌੜ ਪੈਂਦਾ ਹਾਂ ਕਿ ਸ਼ਾਇਦ ਇਸ ਵਾਰੀ। ਇਹ
ਜੂਆ ਮੈ ਵਾਰ-ਵਾਰ ਖੇਡਦਾ ਅਤੇ ਹਾਰਦਾ ਹਾਂ ਪਰ ਇਹ ਛੱਡ ਨਹੀ ਹੁੰਦਾ। ਇਸੇ ਲਈ ਗੁਰੂ ਮੈਨੂੰ
ਵਾਰ-ਵਾਰ ਸਮਝਾਉਂਦਾ ਹੈ ਕਿ ਇਹ ਖੇਡ ਤੈਥੋਂ ਜਿੱਤ ਨਹੀ ਹੋਣੀ ਮੁੜ ਆ ਵਾਪਸ ਅਪਣੇ ਘਰ ਨੂੰ ਅਤੇ ਘਰੇ
ਲਗੇ ਚੋਰਾਂ ਨੂੰ ਜਿੱਤਣ ਦੀ ਬਾਜੀ ਲਾ ਕੇ ਦੇਖ ਲੈ। ਇਸ ਖੇਡ ਵਿਚੋਂ ਤੂੰ ਜੇ ਹਾਰ ਵੀ ਗਿਆ ਤਾਂ
ਨਿਰਾਸ਼ਾ ਨਹੀ ਹੋਵੇਗੀ ਕਿਉਂਕਿ ਇਸਦੇ ਹਾਰਨ ਵਿੱਚ ਵੀ ਮਨ ਨੂੰ ਤਸੱਲੀ ਤਾਂ ਹੋਵੇਗੀ ਕਿ ਮੈ ਕੋਈ
ਮਾੜੀ ਖੇਡ ਤਾਂ ਨਹੀ ਸੀ ਖੇਡੀ। ਘਟੋ-ਘਟ ਦੁਨੀਆਂ ਵਾਲਾ ਫਿਕਰ ਤਾਂ ਗਲੋਂ ਤੇਰਿਉਂ ਲੱਥ ਜਾਵੇਗਾ ਨਾ।
ਗੁਰੂ ਕਹਿੰਦਾ ਤੁੰ ਸਿਰਫ ਲੜ ਜਿੱਤ-ਹਾਰ ਦੀ ਚਿੰਤਾ ਤੁੰ ਉਸੇ ਤੇ ਛੱਡ ਦੇਹ। ਕਰਕੇ ਵੇਖ ਤੈਨੂੰ
ਜਾਪੇਗਾ ਜਿਵੇਂ ਤੁੰ ਸਿਆਣਾ-ਬਿਆਣਾ ਹੋਕੇ ਪਹਿਲਾਂ ਬੱਚਿਆਂ ਵਾਲਾ ਗੁੱਲੀ-ਡੰਡਾ ਜਿਹਾ ਹੀ ਖੇਡਦਾ
ਰਿਹਾ। ਅਸਲ ਖੇਡ ਤਾਂ ਅਪਣੇ ਆਪੇ ਨਾਲ ਖੇਡਣ ਦੀ ਹੈ। ਇਥੇ ਆਕੇ ਗੁਰੂ ਜੀ ਸਮਝਾਉਂਦੇ ਹਨ ਕਿ ਜਦ
ਪੂਰਾ ਗੁਰੂ ਮਿਲ ਜਾਂਦਾ ਤਾਂ ਮਨ ਅੰਦਰ ਦੀਪਕ ਜਲ ਪੈਂਦਾ ਹੈ। ਚਾਨਣ ਹੋਣ ਤੇ ਸਮਝ ਆਉਂਦੀ ਹੈ ਜੀਹਨਾ
ਨੂੰ ਮੈ ਸਾਰੀ ਉਮਰ ਜਿੱਤਾਂ ਸਮਝਦਾ ਰਿਹਾ ਦਰਅਸਲ ਉਹ ਤਾਂ ਹਾਰਾਂ ਸਨ ਕਿਉਕਿ ਅੰਦਰੋਂ ਤਾਂ ਮੈ
ਹਾਰਦਾ ਹੀ ਰਿਹਾ। ਫਿਰ ਇਸਨੂੰ ਅਪਣੀ ਹਨੇਰੀ ਜਿੰਦਗੀ ਤੋਂ ਗਿਲਾਨੀ ਹੋਣ ਲਗਦੀ ਹੈ, ਫਿਰ ਇਹ
ਸ਼ੋਸ਼ੇਬਾਜੀਆਂ ਤੋਂ ਨਿਰਾਸ਼ ਹੋਣ ਲਗੱਦਾ ਹੈ, ਫਿਰ ਇਹ ਦੁਨੀਆਂ ਦੀਆਂ ਨਜਰਾਂ ਵਿੱਚ ‘ਪਛੜਿਆ’ ਜਾਪਣ
ਵਾਲਾ ਅੰਦਰੋਂ ਮਾਲਾ-ਮਾਲ ਹੋ ਉਠਦਾ ਹੈ। ਇਥੇ ਆਕੇ ਗੁਰੂ ਨੇ ਕਿਹਾ ਕਿ