.

ਸੰਤਾਂ ਦੇ ਕੌਤਕ .....?
(ਭਾਗ ਤੀਜਾ, ਕਿਸ਼ਤ ਨੰ: 41)

ਭਾਈ ਸੁਖਵਿੰਦਰ ਸਿੰਘ ‘ਸਭਰਾ’

ਗੁਰੂ ਦੀ ਵਿਚਾਰਧਾਰਾ ਅਤੇ ਸੰਤਾਂ ਦੀ ਵਿਚਾਰਧਾਰਾ ਵਿੱਚ ਬਹੁਤ ਅੰਤਰ ਹੈ ਸਮਝਣ ਦਾ ਯਤਨ ਕਰੋ।

ਗੁਰੂ ਦੀ ਵਿਚਾਰਧਾਰਾ/ਸੰਤਾਂ ਦੀ ਵਿਚਾਰਧਾਰਾ

੧. ਪ੍ਰਮਾਤਮਾ ਇੱਕ ਹੈ। ੧. ਇਹ ਆਪ ਹੀ ਰੱਬ ਅਤੇ ਇਹਨਾਂ ਦੇ ਚੇਲੇ ਮਿੰਨੀ ਰੱਬ। ਇਹ ੩੩ ਕਰੋੜ ਦੇਵਤਿਆਂ ਦੀ ਕਥਾ ਕਰਦੇ ਹਨ ਅਤੇ ਕਬਰਾਂ ਵਾਲੇ ਫੱਕਰਾਂ ਨੂੰ ਵੀ ਰੱਬ ਮੰਨੀ ਬੈਠੇ ਹਨ ਆਲੇ ਬਣਾ ਕੇ ਸ਼ਹੀਦਾਂ ਦੇ ਦੀਵੇ ਜਗਾਉਣ ਵਾਸਤੇ ਵੀ ਕਹਿੰਦੇ ਰਹਿੰਦੇ ਹਨ।

੨. ਕੋਈ ਜਾਤ ਪਾਤ ਨਹੀ ਹੈ। ੨. ਇਹ ਨੀਵੀਂ ਜਾਤ ਵਾਲਿਆਂ (ਮਜਬੀ ਸਿੰਘਾਂ) ਨੂੰ ਆਪਣੇ ਲੰਗਰਾਂ ਵਿੱਚ ਨਹੀ ਵੜਨ ਦਿੰਦੇ ਅਤੇ ਅੰਮ੍ਰਿਤ ਵੀ ਵੱਖ ਛਕਾਉਂਦੇ ਹਨ।

੩. ਤੀਰਥ ਇਸ਼ਨਾਨਾਂ ਨਾਲ ਮਨ ਦੀ ਮੈਲ ਨਹੀ ਧੁਪਦੀ। ੩. ਇਹ ਆਪ ਤੀਰਥਾਂ ਤੇ ਇਸ਼ਨਾਨ ਕਰਦੇ ਹਨ ਇਹ ਛੱਪੜਾਂ ਦੇ ਪਾਣੀ ਨੂੰ ਇਸ਼ਨਾਨ ਕਰਨ ਅਤੇ ਉਥੋਂ ਚੁਲੇ ਲੈਣ ਲਈ ਕਹਿੰਦੇ ਹਨ।

੪. ਸਿੱਖਿਆ ਗੁਰਬਾਣੀ ਵਿਚੋਂ ਲੈਣੀ ਹੈ। ੪. ਇਹ ਮਨਘੜਤ ਝੂਠੀਆਂ ਕਰਾਮਾਤੀ ਕਹਾਣੀਆਂ ਵਿਚੋਂ ਸਿੱਖ਼ਖਿਆਂ ਲੈਂਦੇ ਹਨ।

੫. ਗੁਰੂ ਦਾ ਬਚਨ ਮੰਨਣਾ ਹੀ ਸਿਮਰਨ ਹੈ। ੫. ਸੰਤ ਦਾ ਹੁਕਮ, ਭੋਰਿਆ ਵਿੱਚ ਬੈਠ ਕੇ ਮਾਲਾ ਫੇਰਨੀਆਂ, ਬਾਣੀ ਨੂੰ ਵੀ ਜੰਤਰ ਮੰਤਰ, ਤੋਤਾ ਰਟਨ, ਅੱਖਾਂ ਮੀਟ ਕੇ ਸਮਾਧੀਆ, ਵਿਹਲੇ ਰਹਿਣਾ ਇਹ ਇਹਨਾਂ ਦਾ ਸਿਮਰਨ ਹੈ।

੬. ਸੇਵਾ ਦੁਨੀਆਂ ਦੀ, ਕਮਜ਼ੋਰ ਦੀ ਗਰੀਬ ਦਾ ਮੂੰਹ ਗੋਲਕ ਗੁਰੂ ਦੀ। ੬. ਸੇਵਾ ਸੋਨੇ ਚਾਂਦੀ ਦੀ ਇੱਟਾਂ ਪੱਥਰਾਂ ਸੰਗਮਰ ਮਰ, ਗੁਰਦੁਵਾਰਿਆ ਦੀਆਂ ਇਮਾਰਤਾਂ ਤੇ ਸਾਰਾ ਜੋਰ, ਲੇਬਰ ਫਰੀ, ਮਾਲ ਮਾਲਕਾਂ ਦਾ, ਮਸ਼ਹੂਰੀ ਕੰਪਨੀ ਦੀ।

੭. ਗੁਰਮਤਿ ਅਨੁਸਾਰ ਗ੍ਰਿਹਸਤੀ ਜੀਵਨ ਜੀਊਣਾ ਹੈ। ੭. ਜਤੀ ਸਤੀ ਹੋਣ ਦਾ ਫੋਕਾ ਦਾਅਵਾ ਕਈ ਸੰਤ ਬਾਲ ਜਤੀ ਕਹਾਉਂਦੇ ਹਨ। ਜੋ ਸਰਾਸਰ ਝੂਠ ਹੈ।

੮. ਕਿਰਤ ਕਰਨੀ ਦਸਵੰਧ ਦੇਣਾ ੮. ਵਿਹਲੇ ਰਹਿ ਕੇ ਖਾਣਾ ਭੋਲੇ ਭਾਲੇ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਕਰਨੀ।

੯. ਕ੍ਰੋਧ ਦਾ ਬਦਲ, ਬੀਰ ਰਸ ੯. ਇਹ ਬੀਰ ਰਸ ਦਾ ਤਿਆਗ ਕਰਦੇ ਹਨ ਨਿਮਰਤਾ (ਬੁਜਦਿਲੀ) ਇਹਨਾਂ ਅੰਦਰ ਹੈ ਇਹਨਾਂ ਸਬਰ ਸੰਤੋਖ ਦਾ ਤਿਆਗ ਕੀਤਾ ਹੋਇਆ ਹੈ।

੧੦. ਕਾਮ ਦਾ ਬਦਲ ਨਾਮ ਰਸ ੧੦. ਪਰ ਇਹਨਾਂ ਦੀ ਹਾਲਤ ਸਾਰਿਆਂ ਦੇ ਸਾਹਮਣੇ ਹੈ ਕਈ ਸੰਤ ਬਲਾਤਕਾਰਾਂ ਦੇ ਕੇਸਾਂ ਵਿੱਚ ਜੇਲ੍ਹਾਂ ਅੰਦਰ ਡੱਕੇ ਹੋਏ ਹਨ।

੧੧. ਹੰਕਾਰ ਦਾ ਬਦਲ ਨਿਮਰਤਾ ੧੧. ਇਹਨਾਂ ਸੰਤਾਂ ਨੇ ਹੰਕਾਰ ਦਾ ਪ੍ਰਦਰਸ਼ਨ ਕਰਨ ਵਾਸਤੇ ਬਹੁਤ ਕੀਮਤੀ ਕਾਰਾਂ ਅਤੇ ਵੱਡੇ ਵੱਡੇ ਡੇਰੇ ਵੰਨ ਸੁਵੰਨੇ ਪਹਿਰਾਵੇ ਅਤੇ ਸੰਗਤਾਂ ਤੋਂ ਮੱਥੇ ਵੀ ਪੈਰਾਂ ਤੇ ਟਿਕਾ ਰਹੇ ਹਨ।

੧੨. ਮੋਹ ਦਾ ਬਦਲ ਪ੍ਰੇਮ, ੧੨. ਇਹ ਸਾਰਾ ਜੋਰ ਡੇਰੇ ਵੱਡੇ ਵੱਡੇ ਕਰਨ, ਆਪਣੇ ਚੇਲੇ ਵਧਾੳੇੁਣ, ਜਾਇਦਾਦਾਂ ਬਣਾਉਣ ਅਤੇ ਪੱਗ ਵੀ ਆਪਣੇ ਪੁੱਤਾਂ ਜਾਂ ਨੇੜੇ ਰਹਿਣ ਵਾਲੇ ਖੁਸ਼ਾਮਦੀਆਂ ਨੂੰ ਦਿੰਦੇ ਹਨ।

੧੩. ਕੋਈ ਕਰਾਮਾਤ ਨਹੀ ਹੈ। ੧੩. ਇਹ ਸਦਾ ਹੀ ਕਰਾਮਾਤੀ ਕਹਾਣੀਆ ਸੁਣਾ ਸੁਣਾ ਕੇ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾਉਂਦੇ ਰਹਿੰਦੇ ਹਨ।

੧੪. ਸਿੱਖ ਗੁਰੂ ਦਾ ਹੋ ਕੇ ਰਹੇ ੧੪. ਸਿੱਖ ਸਾਧ ਦਾ ਬਣੇ।

੧੫. ਤਿਆਗ ਬੇਈਮਾਨੀ ਦਾ ਕਰਨਾ ਹੈ। ੧੫. ਇਹ ਮਾਇਆਂ ਦੇ ਤਿਆਗ ਦੀਆਂ ਗੱਲਾਂ ਕਰਦੇ ਹਨ ਉਪਰੋਂ ਉਪਰੋਂ।

੧੬. ਸੱਚ ਹੀ ਪ੍ਰਮਾਤਮਾ ਹੈ। ੧੬. ਇਹ ਆਕਾਸ਼ ਵਿੱਚ ਪ੍ਰਮਾਤਮਾ ਮੰਨੀ ਬੈਠੇ ਹਨ।

੧੭. ਸੱਚੋ ਸੱਚ ਫੈਸਲੇ ਆਪਣੇ ਆਪ ਹੁੰਦੇ ਹਨ। ੧੭. ਇਹ ਕਹਿੰਦੇ ਫੈਸਲੇ ਧਰਮਰਾਜ ਕਰਦਾ ਹੈ।

੧੮. ਪ੍ਰਮਾਤਮਾ ਬਹੁਤ ਨੇੜੇ ਹੈ ਹਰ ਜਗ੍ਹਾ ਵੱਸਦਾ ਹੈ। ਗੁਰਬਾਣੀ ਨਿਰੰਕਾਰ ਹੈ। ੧੮. ਇਹ ਕਹਿੰਦੇ ਰੱਬ ਬਹੁਤ ਦੂਰ ਹੈ। ਸੰਤ ਦੀ ਵਿਚੋਲਗੀ ਬਿਨਾ ਉਸ ਤੱਕ ਪਹੁੰਚ ਨਹੀ ਹੋ ਸਕਦੀ।

੧੯. ਕ੍ਰਿਤ ਦੀ ਪੂਜਾ ਨਹੀ ਕਰਨੀ ੧੯. ਇਹ ਪੂਜਾ ਹੀ ਕ੍ਰਿਤ ਦੀ ਕਰਦੇ ਹਨ।

੨੦. ਸਿੱਧ ਧਰਮ ਪਰੰਪਰਾਵਾਦੀ ਨਹੀ ਹੈ। ੨੦. ਸਿੱਖ ਧਰਮ ਪਰੰਪਰਾਵਾਦੀ ਹੈ।

੨੧. ਕੋਈ ਭੂਤ ਪ੍ਰੇਤ ਨਹੀ ਹੈ। ੨੧. ਇਹ ਭੂਤਾਂ ਪ੍ਰੇਤਾਂ ਦੀਆਂ ਕਹਾਣੀਆਂ ਸੁਣਾਂ ਕੇ ਲੋਕਾਂ ਨੂੰ ਡਰਾ ਕੇ ਰੱਖਦੇ ਹਨ।

੨੨. ਮੜ੍ਹੀ ਮਸਾਣਾ ਦੀ ਪੂਜਾ ਨਹੀ ਕਰਨੀ। ੨੨. ਇਹ ਮੜ੍ਹੀਆ ਮਸਾਣਾ ਦੀ ਪੂਜਾ ਕਰਵਾ ਰਹੇ ਹਨ। ਅਤੇ ਮਰੇ ਸਾਧਾਂ ਦੀਆਂ ਮੜੀਆਂ ਬਣਾ ਰਹੇ ਹਨ।

੨੩. ਵਰਤ ਆਦਿ ਨਹੀ ਰੱਖਣੇ ੨੩. ਇਹ ਵਰਤ ਰਖਵਾ ਰਹੇ ਹਨ। ਭੁੱਖੇ ਰਹਿਣ ਦਾ ਡਰਾਮਾਂ ਰਚਕੇ ਚਾਲੀਸੇ ਕੱਟ ਰਹੇ ਹਨ।

੨੪. ਧਰਮ ਦੇ ਨਾਂ ਤੇ ਕਰਮਕਾਂਡ ਨਹੀ ਕਰਨੇ। ੨੪. ਇਹ ਕਰਮਕਾਂਡ ਨੂੰ ਹੀ ਧਰਮ ਮੰਨਦੇ ਹਨ।

੨੫. ਸੁੱਚ ਭਿੱਟ ਕੋਈ ਵਹਿਮ ਭਰਮ ਨਹੀ ਹੈ। ੨੫. ਇਹ ਆਪਣੀ ਬਾਹਮਣ ਵਾਲੀ ਸੁੱਚ ਭਿੱਟ ਮੰਨਦੇ ਹਨ ਅਤੇ ਵਹਿਮਾਂ ਭਰਮਾਂ ਵਿੱਚ ਪਾ ਰਹੇ ਹਨ।

੨੬. ਸਿੱਖ ਗੁਰੂ ਦਾ ਹੈ। ੨੬. ਇਹ ਕਹਿੰਦੇ ਸਿੱਖ ਸੰਤ ਦਾ ਹੈ।

੨੭. ਅੰਮ੍ਰਿਤ ਗੁਰੂ ਦਾ ਹੈ। ੨੭. ਅੰਮ੍ਰਿਤ ਸੰਤ ਦਾ ਹੈ ਬਾਬੇ ਦਾ ਹੈ।

੨੮. ਲੰਗਰ ਗੁਰੂ ਦਾ ਹੈ। ੨੮. ਲੰਗਰ ਬਾਬੇ ਦਾ ਹੈ।

੨੯. ਗੁਰਦੁਵਾਰਾ ਗੁਰੂ ਦਾ ਹੈ। ੨੯. ਡੇਰਾ ਸੰਤ ਦਾ ਆਪਣਾ ਹੈ।

੩੦. ਮਰਯਾਦਾ ਗੁਰੂ ਦੀ ਹੈ। ੩੦. ਮਰਯਾਦਾ ਬਾਬੇ ਦੀ ਹੈ।

੩੧. ਸੇਵਾ ਗੁਰੂ ਦੀ ਹੈ। ੩੧. ਸੇਵਾ ਬਾਬੇ ਦੀ ਹੈ।

੩੨. ਬਚਨ ਗੁਰੂ ਦਾ ਹੈ। ੩੨. ਬਚਨ ਸਾਧ ਬਾਬੇ ਦਾ ਹੈ।

੩੩. ਤਨ ਮਨ ਧਨ ਗੁਰੂ ਦਾ ਹੈ। ੩੩. ਤਨ ਮਨ ਧਨ ਸੰਤ ਦਾ ਹੈ।

੩੪. ਬਾਣੀ ਗੁਰੂ ਦੀ ਹੈ। ੩੪. ਬਾਣੀ ਬਾਬੇ ਦੀ ਹੈ।

੩੫. ਕੀਰਤਨ ਗੁਰੂ ਦਾ ਹੈ। ੩੫. ਕੀਰਤਨ ਬਾਬੇ ਦਾ ਹੈ।

੩੬. ਕਥਾ ਗੁਰਬਾਣੀ ਦੀ ਹੈ। ੩੬. ਕਥਾ ਬਾਬੇ ਨਾਲ ਜੁੜੀਆਂ ਕਲਪਨਿਕ ਕਹਾਣੀਆਂ ਦੀ ਹੈ।

੩੭. ਕਕਾਰ ਗੁਰੂ ਦੇ ਹਨ। ੩੭. ਕਕਾਰ ਬਾਬੇ ਦੇ ਹਨ।

੩੮. ਗੁਰੂ ਸਮਰੱਥ ਹੈ। ੩੮. ਬਾਬਾ ਸਮਰੱਥ ਹੈ।

੩੯. ਗੁਰੂ ਦੁਬਿਧਾ ਈਰਖਾ ਖਤਮ ਕਰਦਾ ਹੈ। ੩੯. ਇਹ ਸੰਤ ਦੁਬਿਧਾ ਈਰਖਾ ਵਧਾਉਂਦੇ

ਹਨ।

੪੦. ਗੁਰੂ ਅਤੇ ਸਿੱਖ ਦਾ ਸਿੱਧਾ ਸਬੰਧ ਹੈ। ੪੦. ਇਹ ਸੰਤ ਬਾਬੇ ਵਿਚੋਲਗੀ ਦੀ ਵਕਾਲਤ ਕਰਦੇ ਹਨ। ਅਤੇ ਆਪਸ ਵਿੱਚ ਈਰਖਾ ਬਹੁਤ ਰੱਖਦੇ ਹਨ।

੪੧. ਗੁਰੂ ਅਤੇ ਸਿੱਖ ਦੀ ਦੋਹਰੀ ਪ੍ਰੀਤ ਹੈ। ੪੧. ਇਹ ਸਭ ਸੁਆਰਥੀ ਹਨ।

੪੨. ਗੁਰੂ ਦਾਤਾ ਹੈ। ੪੨. ਇਹ ਸੰਤ ਬਾਬੇ ਦਾਤੇ ਕਹਾਉਂਦੇ ਹਨ ਅਤੇ ਘਰ ਘਰ ਮੰਗਦੇ ਹਨ।

੪੩. ਗੁਰੂ ਸਮਦ੍ਰਿਸ਼ਟੀ ਹੈ। ੪੩. ਇਹ ਸੰਤ ਬਾਬੇ ਉਤੋਂ ਹੋਰ ਵਿਚੋਂ ਹੋਰ ਸੰਤਾਂ ਵਾਸਤੇ ਲੰਗਰ ਹੋਰ ਗਰੀਬਾਂ ਵਾਸਤੇ ਹੋਰ।

੪੪. ਗੁਰੂ ਨਿਰਵੈਰ ਹੈ। ੪੪. ਇਹ ਸੰਤ ਬਾਬੇ ਆਪਸ ਵਿੱਚ ਵੀ ਗੋਲੀਆਂ ਚਲਾਉਂਦੇ ਹਨ।

੪੫. ਗੁਰੂ ਨਿਰਭਉ ਹੈ। ੪੫. ਇਹ ਅੰਦਰੋ ਬੜੇ ਡਰੇ ਰਹਿੰਦੇ ਹਨ। ਇਹ ਗੰਨਮੈਨ ਵੀ ਰੱਖਦੇ ਹਨ।

੪੬. ਗੁਰੂ ਜ਼ੁਗੋ ਜੁਗੋ ਅਟੱਲ ਹੈ। ੪੬. ਇਹਨਾਂ ਸੰਤ ਬਾਬਿਆ ਦੇ ਪੱਗਾਂ (ਗੱਦੀਆਂ) ਦੇ ਝਗੜੇ ਨਿਤਦਿਨ ਵੱਧ ਰਹੇ ਹਨ।

੪੭. ਗੁਰਬਾਣੀ ਗੁਰੂ ਦੀ ਮਤਿ ਹੈ। ੪੭. ਇਹ ਸੰਤ ਬਾਬੇ ਦੀ ਗੱਲ ਕਰਦੇ ਹਨ ਇਹ ਪੜੋ ਤੇ ਇਹ ਫਲ, ਇਹ ਪੜ੍ਹੋ ਤੇ ਇਹ ਫਲ।

੪੮. ਗਰੁਬਾਣੀ ਮਨ ਦੇ ਰੋਗ ਦੂਰ ਕਰਦੀ ਹੈ। ੪੮. ਇਹ ਸੰਤ ਬਾਬੇ ਪਾਣੀ ਵਿੱਚ ਫੂਕਾਂ ਮਾਰ-ਮਾਰ ਦਿੱਤੀ ਜਾਂਦੇ ਹਨ।

੪੯. ਗੁਰੂ ਇੱਕ ਹੈ। ੪੯. ਇਹਨਾਂ ਸੰਤਾਂ ਦੀ ਗਿਣਤੀ ਪੰਜਾਬ ਵਿੱਚ ੧੬੦੦੦ ਤੋਂ ਵੱਧ ਹੈ।

੫੦. ਗਰੁਮਤਿ ਵਿਚਾਰ ਧਾਰਾ ਇੱਕ ਹੈ। ੫੦. ਇਹਨਾਂ ਸੰਤ ਬਾਬਿਆਂ ਦੀਆ ਅਨੇਕਾਂ ਵਿਚਾਰਧਾਰਾਂ ਹਨ।

੫੧. ਗੁਰੂ ਸੱਚਾ ਹੈ। ੫੧. ਇਹ ਝੂਠੇ ਹਨ।

੫੨. ਤੇਰੇ ਭਾਣੇ ਸਰਬੱਤ ਦਾ ਭਲਾ। ੫੨. ਇਹਨਾਂ ਸੰਤਾਂ ਦੇ ਭਾਣੇ ਇਹਨਾਂ ਦੇ ਧੀਆਂ ਪੁੱਤਾਂ ਦਾ ਭਲਾ ਇਹਨਾਂ ਦੇ ਚੇਲਿਆਂ ਦਾ ਭਲਾ ਇਹਨਾਂ ਦਾ ਆਪਣਾ ਭਲਾ।

੫੩. ਵਰ ਸਰਾਪ ਕੋਈ ਨਹੀ ਹੈ। ੫੩. ਇਹ ਵਰਾਂ ਦੇ ਲਾਲਚ ਅਤੇ ਸਰਾਪ ਦਾ ਡਰ ਪਾ ਕੇ ਲੁੱਟਦੇ ਹਨ।

੫੪. ਸੱਚ ਸਵਰਗ ਅਤੇ ਝੂਠ ਨਰਕ ਹੈ। ੫੪. ਇਹਨਾਂ ਸੰਤਾਂ ਨੇ ਹਿੰਦੂ ਮੱਤ ਗਰੁੜ ਪੁਰਾਣ ਵਾਲੇ ਸਵਰਗ ਨਰਕ ਮੰਨੇ ਹੋਏ ਹਨ।

੫੫. ਕਰਮ (ਕੰਮ) ਹੀ ਚਿਤਰ ਗੁਪਤ ਹਨ। ੫੫. ਇਹਨਾਂ ਸੰਤਾਂ ਨੇ ਚਿਤਰ ਗੁਪਤ ਦੀ ਵਿਆਖਿਆਂ ਗਲਤ ਕੀਤੀ ਹੋਈ ਹੈ।

੫੬. ਆਵ ਗਵਣ ਦਾ ਚੱਕਰ ਜਨਮ ਮਰਨ ਦਾ ਚੱਕਰ ਹੀ ਸਜਾ ਹੈ। ੫੬. ਇਹ ਜਮਦੂਤਾਂ ਦੀਆਂ ਧਰਮਰਾਜ ਦੀਆਂ ਕਹਾਣੀਆਂ ਸੁਣਉਂਦੇ ਹਨ ਅਤੇ ਲੱਤਾਂ ਬਾਹਵਾਂ ਵੱਢੇ ਜਾਣ ਦੀ ਸਜਾ ਦੀ ਗੱਲ ਕਰਦੇ ਹਨ।

੫੭. ਸਾਰੇ ਵਾਰ ਪਵਿੱਤਰ ਹਨ ੫੭ ਇਹ ਬਾਬੇ ਵਾਰਾਂ ਕਵਾਰਾਂ ਦੀ ਵਿਚਾਰ ਕਰਦੇ ਹਨ।

੫੮. ਔਰਤ ਅਪਵਿਤਰ ਨਹੀ ਮਹਾਨ ਹੈ। ੫੮. ਔਰਤ ਅਪਵਿਤਰ ਹੈ ਨਿਖਿੱਧ ਹੈ।

੫੯. ਇਹ ਸ਼ਬਦ ਗੁਰੂ ਹੀ ਚਰਨ ਹਨ। ੫੯. ਇਸ ਸੰਤਾਂ ਦੇ ਹੱਡ ਮਾਸ ਦੇ ਪੈਰਾਂ ਨੂੰ ਚਰਨ ਕਹਿੰਦੇ ਹਨ।

੬੦. ਗੁਰੂ ਦੇ ਸਿੱਖ ਗੁਰ ਸ਼ਬਦ ਨੂੰ ਹਿਰਦੇ ਰੂਪੀ ਘਰ ਵਿੱਚ ਸਾਭ ਕੇ ਰੱਖਦੇ ਹਨ। ੬੦. ਇਹ ਸੰਤ ਬਾਬੇ ਲੋਕਾਂ ਦੇ ਘਰੀਂ ਚਰਨ ਪਾਉਂਦੇ ਫਿਰਦੇ ਹਨ।

੬੧. ਧਰਤੀ ਕਦੇ ਸੌਂਦੀ ਨਹੀ। ੬੧. ਇਸ ਸੰਤ ਆਪਣੇ ਚੇਲਿਆ ਨੂੰ ਧਰਤੀ ਸੁੱਤੀ ਦੱਸੀ ਜਾਂਦੇ ਹਨ।

੬੨. ਧਾਗੇ ਤਵੀਤ ਜਾਦੂ ਮੰਤਰ ਟੂਣੇ ਟਪਾਣੇ ਓਪਰੀਆਂ ਸ਼ੈਆਂ ਕੋਈ ਨਹੀ ਹੁੰਦੀਆਂ। ੬੨. ਇਹ ਸੰਤ ਬਾਬੇ ਇਹ ਸਾਰਾ ਕੁੱਝ ਹੈਗਾ ਦੱਸਦੇ ਹਨ ਅਤੇ ਲੋਕਾਂ ਨੂੰ ਡਰਾ ਕੇ ਲੁੱਟਦੇ ਹਨ।

੬੩. ਗੁਰੂ ਪਰ ਉਪਕਾਰੀ ਹੈ। ੬੩. ਕਈ ਬਾਬੇ ਵਿਭਚਾਰੀ ਹਨ।

੬੪. ਜਨਮ ਮਰਨ, ਮੁੰਡੇ ਜੰਮਣੇ ਪ੍ਰਮਾਤਮਾ ਦੇ ਵੱਸ ਹੈ। ੬੪. ਇਹ ਸੰਤ ਬਾਬੇ ਕਿਸੇ ਨੂੰ ਜੀਵਾਈ ਜਾਂਦੇ ਹਨ ਕਿਸੇ ਨੂੰ ਮਾਰੀ ਜਾਂਦੇ ਕਿਸੇ ਨੂੰ ਮੁੰਡੇ ਦੇਈ ਜਾਂਦੇ। ਅਸਲ ਵਿੱਚ ਇਹਨਾਂ ਦੇ ਵੱਸ ਕੁੱਝ ਵੀ ਨਹੀ ਹੈ। ਇਹ ਝੂਠ ਦਾ ਆਸਰਾ ਲਈ ਬੈਠੇ ਹਨ।

੬੫. ਗੁਰੂ ਦਾ ਮੂਲ ਮੰਤਰ ਹੋਰ ਹੈ। ੬੫. ਇਹਨਾਂ ਸਾਧਾਂ ਦਾ ਮੂਲ ਮੰਤਰ ਹੋਰ ਹੈ।

੬੬. ਗੁਰੂ ਦੀ ਦੱਸੀ ਰਹਿਤ ਹੋਰ ਹੈ। ੬੬. ਇਹਨਾਂ ਸੰਤਾਂ ਦੀ ਰਹਿਤ ਹੋਰ ਹੈ।

੬੭. ਗੁਰੂ ਨੇ ਗੁਰਬਾਣੀ ਸਮਝਣ ਮੰਨਣ ਦਾ ਹੁਕਮ ਕੀਤਾ ਹੈ। ੬੭. ਇਹ ਸੰਤ ਕੇਵਲ ਤੋਤਾ ਰਟਨ ਪੜ੍ਹਨ ਅਤੇ ਫਲ ਲੈਣ ਦੇਣ ਦੀ ਗੱਲ ਕਰਦੇ ਹਨ।

੬੮. ਗੁਰੂ ਸਦੀਵੀ ਹੈ। ੬੮. ਇਹ ਸੰਤ ਜਨਮ ਮਰਨ ਦੇ ਗੇੜ `ਚ ਪਏ ਹੋਏ ਹਨ।




.