ਮਹਾਤਮਾ ਗਾਂਧੀ ਨੂੰ ਇੱਕ ਦਾਰਸ਼ਨਿਕ ਦੇ ਤੌਰ ਤੇ ਪ੍ਰਵਾਨ ਕੀਤਾ ਗਿਆ ਹੈ ਤੇ
ਉਸ ਦੀਆਂ ਜਾਂ ਉਸ ਸਬੰਧੀ ਪੁਸਤਕਾਂ ਨਾਲ ਲਾਇਬ੍ਰੇਰੀਆਂ ਭਰੀਆਂ ਪਈਆਂ ਹਨ। ਵੱਡੇ-ਵੱਡੇ ਕੋਰਸਾਂ
ਵਿੱਚ ਉਸਦਾ ਮਤ ਪੜਾਇਆ ਜਾਂਦਾ ਹੈ। ਗਾਂਧੀ ਦਾ ਮਤ ਕੀ ਹੈ? ਬਤੌਰ ਸਨਾਤਨੀ ਹਿੰਦੂ ਉਹ ਜਾਤਪਾਤੀ
ਪ੍ਰਬੰਧ ਬਾਰੇ ਕੀ ਵਿਚਾਰ ਪੇਸ਼ ਕਰਦਾ ਹੈ? ਮਨੁੱਖਤਾ ਤੇ ਦ੍ਰਿਸ਼ਟੀਕੋਣਾਂ ਤੋਂ ਉਸ ਦੀ ਡਿਗਰੀ,
‘ਮਹਾਤਮਾਂ’ ਕਿੰਨੀ ਸਹੀ ਜਾਂ ਗਲਤ ਹੈ? ਇਹ ਨਿਰਣਾ ਕਰਨ ਲਈ ਅਸੀਂ ਉਸ ਦੇ ਵਿਚਾਰ ਮੂਲ ਰੂਪ ਵਿੱਚ
ਪੇਸ਼ ਕਰ ਰਹੇ ਹਾਂ ਜੋ ਇਸ ਪ੍ਰਕਾਰ ਹਨ:-
-ਮਹਾਤਮਾ ਗਾਂਧੀ: ਮੈਂ ਵਰਣ ਆਸ਼ਰਮ ਧਰਮ ਵਿੱਚ ਵਿਸ਼ਵਾਸ਼ ਰੱਖਦ ਹਾਂ- ਮੈ ਗੀਤਾ
ਭਗਤ ਹਾਂ। ਮੈਂ ਵੇਦ, ਉਪਨਸ਼ਦ, ਪੁਰਾਣ ਅਤੇ ਅਤੇ ਸਾਰੇ ਹਿੰਦੂ ਸ਼ਾਸ਼ਤਰਾਂ ਵਿੱਚ ਵਿਸ਼ਵਾਸ਼ ਰੱਖਦਾ ਹਾਂ।
ਇਸ ਲਈ ਮੇਰਾ ਪੁਨਰ ਜਨਮ ਅਤੇ ਅਵਤਾਰਾਂ ਵਿੱਚ ਵਿਸ਼ਵਾਸ਼ ਹੈ। ਜੋ ਕੋਈ ਵੀ ਗਊ ਰੱਖਿਆ ਵਿੱਚ ਵਿਸ਼ਵਾਸ਼
ਨਹੀ ਰੱਖਦਾ, ਉਹ ਹਿੰਦੂ ਨਹੀ ਹੈ।
-ਮੈ ਅਜਿਹੇ ਸਾਰੇ ਲੋਕਾਂ ਦਾ ਵਿਰੋਧੀ ਹਾਂ ਜੋ ਜਾਤ-ਪਾਤ ਨਸ਼ਟ ਕਰਨਾ
ਚਾਹੁੰਦੇ ਹਨ। ਮੇਰਾ ਮਤ ਹੈ ਕਿ ਹਿੰਦੂ ਸਮਾਜ ਤਾਂ ਹੀ ਸਥਿਰ ਰਹਿ ਸਕਦਾ ਹੈ ਕਿਉਂਕਿ ਇਹ ਜਾਤ-ਪਾਤ
ਤੇ ਅਧਾਰਿਤ ਹੈ।
-ਜਿੰਨਾ ਨੇ ਜਾਤ-ਪਾਤ ਦੀ ਦਰਜਾ ਬੰਦੀ ਬਣਾਈ, ਉਹ ਸਚਮੁਚ ਹੀ ਸਗੰਠਨ ਬਣਾ
ਸਕਣ ਦੀ ਅਦੁੱਤੀ ਸ਼ਕਤੀ ਦੇ ਮਾਲਕ ਸਨ।
-ਮੇਰਾ ਵਿਸ਼ਵਾਸ਼ ਹੈ ਕਿ ਦੇਸ਼ ਦੀ ਏਕਤਾ ਨੂੰ ਵਧਾਉਂਣ ਲਈ ਅੰਤਰਜਾਤੀ ਸਾਂਝੇ
ਭੋਜਨ ਅਤੇ ਵਿਆਹਾਂ ਦੀ ਜਰੂਰਤ ਨਹੀ।
-ਮੈਂ ਜਦੋਂ ਕਿਸੇ ਬ੍ਰਹਾਮਣ ਨੂੰ ਬ੍ਰਹਾਮਣ ਨਹੀ ਕਹਿ ਸਕਦਾ ਤਾਂ ਮੇਰੇ ਲਈ
ਬ੍ਰਹਾਮਣ ਦਾ ਕੋਈ ਮਹੱਤਵ ਨਹੀ। ਜਦੋਂ ਧਰਮ ਅਨੁਸਾਰ ਜਾਤੀ ਨਿਸਚਤ ਕੀਤੀ ਜਾਵੇ ਤਾਂ ਫਿਰ ਅਜਿਹੀ
ਅਵਸਥਾ ਪੈਦਾ ਹੋ ਜਾਵੇਗੀ ਕਿ ਹਰ ਰੋਜ ਬ੍ਰਹਾਮਣ ਸ਼ੂਦਰ ਬਣਨਗੇ ਅਤੇ ਸ਼ੂਦਰ ਬ੍ਰਹਾਮਣ ਬਣਨਗੇ।
-ਮੇਰਾ ਮਤ ਹੈ ਕਿ ਵਰਣ ਵਿਵਸਥਾ ਜਨਮ ਅਧਾਰਤ ਹੈ।
-ਸ਼ੂਦਰ ਵਿਦਿਆ ਸਿੱਖ ਕੇ ਰੋਜੀ ਨਹੀ ਕਮਾ ਸਕੇਗਾ, ਪ੍ਰੰਤੂ ਉਹ ਪੜ ਲਿਖ ਕੇ
ਵੀ ਸੇਵਾ ਦਾ ਕੰਮ ਕਰੇਗਾ। ਜਿਥੋਂ ਤੀਕ ਰੋਜੀ ਰੋਟੀ ਦਾ ਸਬੰਧ ਹੈ, ਉਸਨੂੰ ਅਪਣੇ ਵਰਣ ਦੇ ਪੇਸ਼ੇ
ਕਰਕੇ ਹੀ ਰੋਜੀ ਕਮਾਉਂਣੀ ਚਾਹੀਦੀ ਹੈ।
-ਕ੍ਰੋੜਾਂ ਲੋਕ ਗਰੀਬ ਤਾਂ ਰਹਿਣਗੇ ਹੀ, ਇਸ ਲਈ ਉਹਨਾ ਨੂੰ ਭੋਗ ਬਿਲਾਸ ਛੱਡ
ਦੇਣੇ ਚਾਹੀਦੇ ਹਨ।
-ਜੋ ਸ਼ੂਦਰ ਉਚੀਆਂ ਜਾਤਾਂ ਦੀ ਸੇਵਾ ਅਪਣਾ ਧਰਮ ਮੰਨ ਕੇ ਕਰਦਾ ਹੈ, ਜੋ ਕਿਸੇ
ਪ੍ਰਕਾਰ ਦੀ ਧਨ ਸੰਮਤੀ ਨੂੰ ਹੱਥ ਨਹੀ ਲਾਉਂਦਾ। ਜਿਸ ਦੇ ਮਨ ਵਿੱਚ ਧਨ ਦੌਲਤ ਪ੍ਰਾਪਤ ਕਰਨ ਦੀ ਇੱਛਾ
ਤਕ ਨਹੀ, ਉਸ ਨੂੰ ਹਜਾਰ ਵਾਰ ਪ੍ਰਣਾਮ! ਉਸ ਉਤੇ ਦੇਵਤੇ ਵੀ ਫੁੱਲ ਬਰਸਾਉਂਣਗੇ--?? (ਯਾਨੀ ਗੁਲਾਮ
ਹੀ ਰਹੋ ਧਨ ਦੌਲਤ ਤਾਂ ਬ੍ਰਹਾਮਣ ਦੇਵਤਾ ਵਾਸਤੇ ਹੈ)
-ਮੈ ਪ੍ਰਰਾਥਨਾ ਕਰਦਾ ਹਾਂ ਕਿ ਮੇਰਾ ਜਨਮ ਕਿਸੇ ਅਤੀ ਸ਼ੂਦਰ ਦੇ ਘਰ ਹੋਵੇ।
(ਇਹਨਾ ਪਖੰਡਾਂ ਕਰਕੇ ਹੀ ਤਾਂ ਇਹ ਮਹਾਤਮਾ ਜੀ ਸਨ)
-ਗੰਦਗੀ ਉਠਾਉਂਣਾ ਮੈਨੂੰ ਬਹੁਤ ਚੰਗਾ ਲੱਗਦਾ ਹੈ।
-ਤੁਹਾਨੂੰ ਭੰਗੀਆਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ
ਤੁਸੀਂ ਹਿੰਦੂ ਸਮਾਜ ਨੂੰ ਸਾਫ ਕਰਦੇ ਹੋ। ਉਸ ਦੀ ਗੰਦਗੀ ਦੂਰ ਕਰ ਰਹੇ ਹੋ।
-ਭੰਗੀਆਂ ਨੂੰ ਉਦੇਸ਼ ਹੈ ਕਿ ਪਾਖਾਨਾ ਟੱਟੀ ਉਠਾਉ। ਇਹ ਤੁਹਾਡਾ ਪੁੰਨ ਵਰਗਾ
ਪਵਿੱਤਰ ਕੰਮ ਹੈ।
-ਮੇਰਾ ਦਰਸ਼ਨ ਗੀਤਾ ਦੀਆਂ ਸਿੱਖਿਆਵਾਂ ਦੇ ਸਹੀ ਅਰਥ ਦਾ ਪ੍ਰਤੀਨਿਧ ਦਾ ਵਰਨਣ
ਹੈ। (ਗੀਤਾ ਜੋ ਆਖਦੀ ਹੈ ਕਿ ਸ਼ੂਦਰ, ਔਰਤ ਅਤੇ ਵੈਸ਼ ਪਾਪ ਦੀ ਜੂੰਨੀ ਹੈ)
-ਸਰਬ ਉਤਮ ਉਪਾ ਹੈ ਕਿ ਸਾਰੀਆਂ ਛੋਟੀਆਂ ਜਾਤਾਂ ਅਪਸ ਵਿੱਚ ਮਿਲਕੇ ਵੱਡੀਆਂ
ਜਾਤਾਂ ਬਣ ਜਾਣ। ਕੁਲ ਮਿਲਾ ਕੇ ਚਾਰ ਜਾਤੀਆਂ ਹੀ ਰਹਿ ਜਾਣ ਤਾਂ ਕਿ ਪੁਰਾਣੀ ਵਰਣ ਵਿਵਸਥਾ ਨੂੰ ਫਿਰ
ਤੋਂ ਜੀਵਤ ਕਰ ਸਕੀਏ।
-ਵਰਣ ਵਿਵਸਥਾ ਵਿੱਚ ਕਿਸੇ ਵੀ ਵਿਅਕਤੀ ਨੂੰ ਅਪਣਾ ਪੇਸ਼ਾ ਚੁਣਨ ਦੀ ਛੋਟ
ਨਹੀ। ਉਸ ਦਾ ਪੇਸ਼ਾ ਉਹੀ ਹੋਏਗਾ, ਜੋ ਉਸ ਦੇ ਪਿਉ ਦਾਦਾ ਕਰਦੇ ਆਏ ਸਨ। (ਪਰ ਇਸ ‘ਮਹਾਤਮਾ’ ਤੇ ਜਾਂ
ਬ੍ਰਹਾਮਣ ਤੇ ਇਹ ਕਨੂੰਨ ਲਾਗੂ ਨਹੀ ਹੁੰਦਾ ਕਿਉਂਕਿ ਗਾਂਧੀ ਦਾ ਪਿਉ ਬਾਣੀਆਂ ਸੀ ਪਰ ਕਰਦਾ ਉਹ
ਦੀਵਾਨਗੀ ਰਿਹਾ। ਗਾਂਧੀ ਦੀਵਾਨਗਿਰੀ ਦੀ ਥਾਂ ਬੈਰਿਸਟਰ ਬਣਿਆ, ਵਕਾਲਤ ਕੀਤੀ, ਰਾਜਨੀਤਕ ਬਣਿਆ ਤੇ
ਫਿਰ ‘ਮਹਾਤਮਾ’ ਬਣਿਆ। ਇਹ ਗਾਂਧੀ ਦੀ ਵਰਣਵਿਵਥਾ ਜਿਸ ਦੇ ਹੁੰਦਿਆਂ ਗਾਂਧੀ ਦੇ ਲੜਕੇ ਨੇ ਕਿਸੇ ਹੋਰ
ਜਾਤੀ ਦੀ ਲੜਕੀ ਨਾਲ ਸ਼ਾਦੀ ਕਰਵਾਈ।)
-ਕਦੇ ਮੈਂ ਸ਼ਿਵਲਿੰਗ ਨੂੰ ਦੇਖਦਾ ਹਾਂ ਤਾਂ ਇਸ ਦਾ ਅਕਾਰ ਜਾਂ ਸੰਗਮ ਮੈਨੂੰ
ਅਸ਼ਲੀਲ ਪ੍ਰਤੀਤ ਨਹੀ ਹੁੰਦੇ।
-ਜਦੋਂ ਮਜ਼ਦੂਰ ਨੂੰ ਅਪਣੀ ਸ਼ਕਤੀ ਦਾ ਅਨੁਭਵ ਹੋ ਜਾਂਦਾ ਹੈ ਤਦ ਮੈਨੂੰ ਇਸ
ਗੱਲ ਦਾ ਗਿਆਨ ਹੈ ਕਿ ਉਹ ਮਾਲਕ ਤੋਂ ਵੀ ਅੱਤਿਆਚਾਰੀ ਬਣ ਜਾਂਦਾ ਹੈ। ਜਦੋਂ ਮਜ਼ਦੂਰ ਅਪਣੀ ਪਸ਼ੂ
ਬਿਰਤੀ ਦਾ ਸਹਾਰਾ ਲੈਂਦੇ ਹਨ, ਜਦੋਂ ਉਹ ਹਿੰਸਕ ਹੋ ਜਾਂਦੇ ਹਨ ਤਾਂ ਸਮਝੋ ਉਹ ਆਤਮਘਾਤ ਕਰਦੇ ਹਨ।
ਇਸ ਤੋਂ ਉਲਟ ਜਦੋਂ ਉਹ ਸ਼ੁਧ ਨਿਆਂ ਦਾ ਪੱਖ ਲੈਂਦੇ ਹਨ ਤੇ ਉਸ ਨੂੰ ਪ੍ਰਾਪਤ ਕਰਨ ਲਈ ਖੁਦ ਕਸ਼ਟ
ਝੱਲਦੇ ਹਨ ਤਾਂ ਨਾ ਕੇਵਲ ਇਸ ਨਾਲ ਉਹਨਾ ਨੂੰ ਸਫਲਤਾ ਹੀ ਮਿਲੇਗੀ ਸਗੋਂ ਮਾਲਕ ਦਾ ਸੁਧਾਰ ਵੀ
ਹੋਵੇਗਾ। ਉਦਯੋਗ ਦਾ ਵਿਕਾਸ ਹੋਵੇਗਾ। ਮਜ਼ਦੂਰ ਅਤੇ ਮਾਲਕ ਇੱਕ ਹੀ ਪ੍ਰੀਵਾਰ ਦੇ ਮੈਂਬਰ ਬਣ ਜਾਣਗੇ।
ਭਾਰਤ ਦਾ ਇਤਿਹਾਸ ਗਵਾਹ ਹੈ ਕਿ ਇਥੇ ਮਾਲਕ ਅਤੇ ਮਜ਼ਦੂਰ ਦੇ ਸਬੰਧ ਕਦੇ ਵੀ ਤਣਾਂਅ ਪੂਰਨ ਨਹੀ ਰਹੀ।
(ਯਾਨੀ ਮਾਲਕ ਜੋ ਮਰਜੀ ਲੁੱਟ ਕਰੇ ਪਰ ‘ਪਸ਼ੂ ਬਿਰਤੀ’ ਮਜ਼ਦੂਰ ਚੂੰਅ ਨਹੀ ਕਰ ਸਕਦਾ? ਜਿਸ ਦੇਸ਼ ਦੇ
ਮਹਾਤਮਾ ਅਜਿਹੇ ਹੋਣ ਉਸ ਦੇ ਠੱਗ ਕਿਹੋ ਜਿਹੇ ਹੋਣਗੇ! )
-ਹਿੰਦੂ ਧਰਮ ਵਿੱਚ ਜੋ ਕੁੱਝ ਹੈ ਸ਼੍ਰੇਸ਼ਟ ਹੈ। ਹਿੰਦੂ ਧਰਮ ਵਿੱਚ ਜੋ ਕੁੱਝ
ਹੈ, ਅਵੱਸ਼ਕ ਹੈ, ਮੰਗਲਾਚਾਰੀ ਹੈ।
ਸ੍ਰੀ ਪਿਆਰੇ ਲਾਲ (ਆਰੀਆ ਨੈਤਿਕ ਪੋਲ ਸਫਾ 578) ਗਾਂਧੀ ਦੀ ਬੱਕਰੀ ਅਗੂੰਰ
ਅਤੇ ਸੇਬਾਂ ਦੇ ਨਾਲ ਸੋਨੇ ਅਤੇ ਚਾਂਦੀ ਦੇ ਵਰਕ ਖਾਂਦੀ ਸੀ। ਜਿਸ ਦਾ ਪ੍ਰਤੀ ਦਿਨ ਖਰਚਾ 70 ਰੁਪਏ
ਸੀ! (ਉਹਨਾ ਜਮਾਨਿਆਂ ਵਿਚ)
ਉਹੀ- ਸਫਾ 578:-ਗਾਂਧੀ ਜੀ ਮਾਲਸ਼ ਕਰਾਉਂਦੇ ਬਿੱਲਕੁਲ ਨਗਨ ਹੋ ਜਾਂਦੇ ਸਨ
ਅਤੇ ਅਕਸਰ ਹੀ ਲੜਕੀਆਂ ਉਹਨਾ ਦੀ ਮਾਲਸ਼ ਕਰਦੀਆਂ ਸਨ। ਗਾਂਧੀ ਜੀ ਇਸ਼ਨਾਨ ਕਰਦੇ ਸਮੇ ਜਦੋਂ ਕਿ ਪੂਰਨ
ਨਗਨ ਹੁੰਦੇ ਸਨ ਤਾਂ ਅਕਸਰ ਹੀ ਪੁਰਸ਼ਾਂ ਅਤੇ ਇਸਤ੍ਰੀਆਂ ਦੀ ਸਹਾਇਤਾ ਲਿਆ ਕਰਦੇ ਸਨ। ਗਾਂਧੀ ਜੀ ਦੀ
ਇਛਾ ਹੁੰਦੀ ਸੀ ਕਿ ਉਹ ਸਰੀਰਕ ਅਤੇ ‘ਅਧਿਆਤਮਕ’ ਤੌਰ ਤੇ ਬਿਲਕੁਲ ਨੰਗੇ ਹੋ ਜਾਣ।
-ਰਾਜ ਸਾਹਨੀ (ਪੁਸਤਕ ਮਿਸਟਰ ਗਾਂਧੀ ਸਫਾ 173): ਬਹੁਤ ਸਾਰੀਆਂ ਅਪ੍ਰਸੰਨ
ਅਤੇ ਹੋਰ ਜੋ ਪਾਗਲਪਨ ਦੀਆਂ ਸਮਿੱਸਸਿਆਵਾਂ ਨਾਲ ਘਿਰੀਆਂ ਹੁੰਦੀਆਂ ਸਨ, ਉਸ ਦੇ ਇਰਦ ਗਿਰਦ ਇਸ
ਤਰ੍ਹਾਂ ਜਮ੍ਹਾਂ ਹੋ ਜਾਂਦੀਆਂ ਸਨ, ਜਿਸ ਤਰ੍ਹਾਂ ਸ਼ਹਿਦ ਮੱਖੀਆਂ ਫਲ ਦੇ ਦੁਆਲੇ ਇਰਦ ਗਿਰਦ। ਉਹ
ਇਸਤ੍ਰੀਆਂ ਨੂੰ ਅਪਣੇ ਨਾਲ ਸੌਣ ਅਤੇ ਅਪਣੀ ਚਾਦਰ ਵਿੱਚ ਉਸ ਦੇ ਨਾਲ ਲੇਟਣ ਲਈ ਕਹਿੰਦੇ ਸਨ ਕਿ ਉਸ
ਦੇ ਨਾਲ ਸੌਣ ਵਾਲੀ ਇਸਤ੍ਰੀ ਜਾਂ ਲੜਕੀ ਅੰਦਰ ਕਾਮੁਕਤਾ ਦੀ ਭਾਵਨਾ ਪੈਦਾ ਤਾਂ ਨਹੀ ਹੋਈ?
ਉਹੀ ਸਫਾ 115:-ਗਾਂਧੀ ਜੀ ਦੇ ਨੰਗੇ ਸਰੀਰ `ਤੇ ਮਾਲਸ਼ ਕਰਨ ਵਾਲੀਆਂ ਵਿੱਚ
ਡਾਕਟਰ ਸ਼ੁਸ਼ੀਲਾ ਨਾਇਰ ਤੇ ਮੰਨੂ ਬੇਨ ਵੀ ਸੀ। ਮੰਨੂ ਗਾਂਧੀ ਜੀ ਦੇ ਨਾਲ ਸੌਂਦੀ ਸੀ।
-ਮਹਾਤਾਮਾ ਗਾਂਧੀ ਤੇ ਉਸ ਦੇ ਭਗਤ, ਸਫਾ 196:-ਗਾਂਧੀ ਪਹਿਲਾਂ ਤਾਂ
ਚੁੱਪਚਾਪ ਲੜਕੀਆਂ ਨੂੰ ਅਪਣੇ ਨਾਲ ਨੰਗਿਆਂ ਸੁਲਾਂਦੇ ਰਹੇ ਪ੍ਰੰਤੂ ਜਦੋਂ ਜਦੋਂ ਨਖਾਵਲੀ ਦੇ ਦੌਰ
ਸਮੇ ਉਸ ਦੇ ਨਿੱਜੀ ਸਕੱਤਰ ਨਿਰਮਲ ਕੁਮਾਰ ਬੋਸ ਨੇ ਉਨ੍ਹਾ ਦੀ ਸ਼ੈਤਾਨੀਅਤ ਦਾ ਭਾਂਡਾ ਭੰਨਿਆਂ ਅਤੇ
ਉਸ ਦੇ ਕੁਕਰਮ ਦੀ ਨਿੰਦਿਆਂ ਕੀਤੀ ਤੇ ਰੋਸ ਵਜੋਂ ਸਕੱਤਰ ਦੀ ਪਦਵੀ ਛੱਡ ਦਿਤੀ ਤਾਂ ਇਸ ਬਦਚਲਣੀ ਨੂੰ
ਬ੍ਰਹਮਚਾਰੀ ਦਾ ਪ੍ਰਯੋਗ ਦਾ ਨਾਂ ਦਿੱਤਾ ਗਿਆ!
-ਰੇਹਾਨਾ ਤੇਆਜ਼ਬੀ:- ਰੋਗੀ ਦੀ ਪਤਨੀ ਮਰ ਚੁੱਕੀ ਸੀ- ਮੈਂ ਲਗਾਤਰ ਹਫਤਾ ਉਸ
ਨਾਲ ਨੰਗੀ ਸੁੱਤੀ। ਇਸ ਦੇ ਬਹੁਤ ਹੀ ਹੈਰਾਨੀ ਜਨਕ ਨਤੀਜੇ ਨਿਕਲੇ। ਉਹ ਬਿੱਲਕਲ ਸਿਹਤਮੰਦ ਹੋ ਗਿਆ।
ਬਾਅਦ ਵਿੱਚ ਗਾਂਧੀ ਜੀ ਵੀ ਔਰਤਾਂ ਨਾਲ ਪ੍ਰਯੋਗ ਕਰਦੇ ਰਹੇ। ਉਨ੍ਹ ਨੂੰ ਵੀ ਅਦਭੁਤ ਨਤੀਜੇ ਦੇਖਣ
ਨੂੰ ਮਿਲੇ!
-ਡਾ, ਸ਼ੁਸ਼ੀਲਾ ਨਾਯਰ:-ਬਾਅਦ ਵਿੱਚ ਜਦੋਂ ਲੋਕਾਂ ਨੇ ਲੜਕੀਆਂ, ਜਿਵੇਂ ਮੰਨੂ
ਨਾਲ, ਕੁਮਾਰੀ ਆਭਾ ਅਤੇ ਮੇਰੇ ਨਾਲ ਸਰੀਰਕ ਛੋਹ ਸਬੰਧੀ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛਣੇ ਸ਼ੁਰੂ
ਕੀਤੇ ਤਾਂ ਬ੍ਰਹਮਚਾਰੀ ਪ੍ਰਯੋਗ ਵਿਚਾਰ ਦੀ ਸਿਰਜਣਾ ਹੋਈ!
-ਕੁਮਾਰੀ ਮਨੂੰ:-ਇਕ ਦਿਨ ਅਧੀ ਰਾਤ ਗਾਂਧੀ ਜੀ ਨੇ ਮੈਂਨੂੰ ਜਗਾ ਲਿਆ ਤੇ
ਗੱਲਾਂ ਕਰਨ ਲੱਗੇ। ਤਦ ਤੋਂ ਮੈਂ ਉਹਨਾ ਨਾਲ ਸੌਣ ਲੱਗ ਪਈ। ਮੇਰੀ ਉਮਰ ਉਸ ਸਮੇ 19 ਵ੍ਹਰਿਆਂ ਦੀ ਸੀ
ਅਤੇ ਉਹਨਾ ਨਾਲ ਹਮਬਿਸਤਰੀ ਮੈ ਨਵਾਖਲੀ ਦੇ ਦੌਰੇ ਸਮੇ ਸ਼ੁਰੂ ਕੀਤੀ।
-ਆਭਾ:- ਦੋ ਵਰ੍ਹਿਆਂ ਪਿਛੋਂ ਨਵਾਖਲੀ ਵਿਖੇ ਮੈਂ ਉਹਨਾ ਨਾਲ ਲਗਾਤਾਰ ਸੌਣ
ਲਗ ਪਈ। ਗਾਂਧੀ ਜੀ ਨੇ ਮੈਨੂੰ ਕਿਹਾ, "ਕਪੜੇ ਲਾਹ ਦੇਹ" ।
-ਮੀਰਾ ਬੇਨ:-ਗਾਂਧੀ ਦੇ ਖ਼ਤ ਦਾ ਭਾਗ:-ਤੂੰ ਸਾਰਾ ਸਮਾ ਮੇਰੇ ਉਤੇ ਪਿਆਰ ਦੀ
ਵਰਖਾ ਕਰਦੀ ਰਹੀ। ਮੈਂ ਖੁਦ ਨੂੰ ਗਬਨ ਦਾ ਦੋਸ਼ੀ ਮਹਿਸੂਸ ਕਰਦਾ ਰਿਹਾ ਅਤੇ ਨਿੱਕੇ ਜਿਹੇ ਬਹਾਨੇ ਉਤੇ
ਤੇਰੇ ਨਾਲ ਭੜਕ ਪੈਂਦਾ ਸੀ। ਹੁਣ ਜਦੋਂ ਤੂੰ ਮੇਰੇ ਕੋਲ ਨਹੀ, ਮੇਰੇ ਅਉਗਣ ਮੇਰੇ ਤੇ ਸਵਾਰ ਹਨ। ਮੈਂ
ਤੈਨੂੰ ਇਸ ਤਰ੍ਹਾਂ ਕਿਉਂ ਫਿਟਕਾਰਦਾ ਰਿਹਾ। ਪਰ ਮੈ ਜਿੰਨੀ ਦੇਰ ਤੇਰੀਆਂ ਸੇਵਾਵਾਂ ਪ੍ਰਾਪਤ ਕਰਦਾ
ਰਿਹਾ ਮੈਂ ਭਖਦੀ ਸੁਆਹ ਤੇ ਲਿਟਦਾ ਰਿਹਾ।
-ਸਰੋਜਨੀ ਨਾਇਡੋ:-ਗਾਂਧੀ ਜੀ ਨੇ ਜਿਵੇਂ ਕਈਆਂ ਹੋਰਨਾ ਦੀ ਤ੍ਰਿਪਤੀ ਕੀਤੀ
ਤਿਵੇਂ ਹੀ ਨਾਇਡੋ ਨੂੰ ਵੀ ਕੋਮਲਤਾ ਪ੍ਰਦਾਨ ਕੀਤੀ ਅਤੇ ਉਸ ਦੀ ਕਾਮ ਪੂਰਤੀ ਕੀਤੀ।
-ਡਾ, ਰਾਧਾ ਕ੍ਰਿਸ਼ਨਨ ਦੇ ਗਾਂਧੀ ਬਾਰੇ ਵਿਚਾਰ:-ਗਾਂਧੀ ਜੀ ਇਸ ਲੋਕ ਦੇ
ਦੇਵਤਾ ਹਨ। (ਕਿਉਂਕਿ ਗਾਂਧੀ ਜੀ ਪਾਸ ਉਹੀ ਕਰਮ ਤੇ ਗੁਣ ਸਨ ਜੋ ਦੇਵਤਿਆਂ ਵਿੱਚ ਸਨ। ਜੀਹਨਾ ਦੇ
ਕਿਰਦਾਰ ਬਾਰੇ ਹਿੰਦੂ ਦੇ ਅਪਣੇ ਹੀ ਗਰੰਥ ਹੀ ਸਪੱਸ਼ਟ ਹਨ। ਇਸ ਪੱਖ ਤੋਂ ਮੰਨਣਾ ਪਵੇਗਾ ਕਿ ਗਾਂਧੀ
ਜੀ ਵਾਕਿਆ ਹੀ ਦੇਵਤਾ ਸਨ...?
ਧੰਨਵਾਦ ਸਹਿਤ ‘ਭਾਰਤੀ ਲੋਕ ਨੀਚ ਕਿਵੇਂ ਬਣੇ’ ਵਿਚੋਂ।
ਨੋਟ:- ਗਾਂਧੀ ਵਰਗੇ ਮਹਾਤਮਾ ਦੇ ਜੀਵਨ ਤੋਂ ਸਿੱਖ ਭਾਈਚਾਰੇ ਨੂੰ ਵੀ
ਸਿੱਖਿਆ ਲੈਣੀ ਬਣਦੀ ਹੈ ਕਿ ਜੇ ਅਜਿਹੇ ਕਿਰਦਾਰ ਵਾਲਾ ਹਿੰਦੂ ਦਾ ਮਹਾਤਮਾ ਹੈ ਤਾਂ ਸਿੱਖ ਕੌਮ ਵਿੱਚ
ਵੀ ਗੁਰੂ ਸਹਿਬਾਨਾ ਦੇ ਸਿਧਾਤਾਂ ਦੇ ਉਲਟ ਮਨੁੱਖ ਨੂੰ ਚੂਹੜੇ ਚਮਾਰ ਕਹਿ ਕੇ ਅੰਮ੍ਰਤਿ ਛਕਾਉਂਣ
ਵੇਲੇ ਬਾਟੇ ਅਲਹਿਦਾ ਲਾਉਂਣ ਵਾਲੇ, ਨਲਕੇ ਨੂੰ ਹੱਥ ਲਗਣ ਤੇ ਅੱਗ ਨਾਲ ਸਾੜ ਕੇ ‘ਪਵਿੱਤਰ’ ਕਰਨ
ਵਾਲੇ, ਭਾਂਡਾ ਲੱਗਣ ਤੇ ਭਿੱਟੇ ਜਾਣ ਵਾਲੇ ਅਤੇ ਜਾਤ-ਪਾਤ ਨੂੰ ਮੰਨ ਕੇ ਚਲਣ ਵਾਲੇ 108, 1008,
ਸੰਤ, ਮਹਾਂਪੁਰਖ ਅਤੇ ਬ੍ਰਹਮਗਿਆਨੀ ਕਹਿ ਕੇ ਪੂਜੇ ਜਾ ਰਹੇ ਹਨ! ਫਰਕ ਕੀ ਹੋਇਆ?