.

ਸੰਤਾਂ ਦੇ ਕੌਤਕ .....?
(ਭਾਗ ਤੀਜਾ, ਕਿਸ਼ਤ ਨੰ: 36)

ਭਾਈ ਸੁਖਵਿੰਦਰ ਸਿੰਘ ‘ਸਭਰਾ’

ਜਾਗੋ! ਜਾਗੋ! ਜਾਗੋ

ਸਿੱਖ ਧਰਮ ਵਿੱਚ ਇਸਤਰੀ-ਪੁਰਸ਼ ਵਿੱਚ ਲਿੰਗ ਦੇ ਭੇਦਭਾਵ ਕਾਰਨ ਕੋਈ ਫਰਕ ਨਹੀ। ਕੀ ਇਹ ਸੰਤ-ਬਾਬੇ ਇਹ ਦੱਸਣ ਦੀ ਖੇਚਲ ਕਰਨਗੇ? ਕਿ ਇਹ ਸਿਧੇ ਅਸਮਾਨ ਤੋਂ ਡਿੱਗੇ ਹਨ, ਜਾਂ ਕਿਸੇ ਮਾਂ ਨੇ ਇਨ੍ਹਾਂ ਨੂੰ ਜਨਮ ਦਿੱਤਾ ਹੈ।

ਜੇ ਇਹ ਅਸਮਾਨ ਤੋਂ ਡਿੱਗੇ ਹਨ ਤਾਂ ਇਨ੍ਹਾਂ ਨੂੰ ਇਹ ਨਹੀ ਪਤਾ ਕਿ ਬੀਬੀਆਂ ਕੀ ਹੁੰਦੀਆਂ ਹਨ ਤੇ ਨਾ ਹੀ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਸਿਧਾਂਤਾਂ ਦੀ ਇੰਨਾਂ ਨੂੰ ਕੋਈ ਜਾਣਕਾਰੀ ਹੈ। ਜੋ ਇਨ੍ਹਾਂ ਨੂੰ ਕਿਸੀ ਮਾਂ ਨੇ ਜਨਮ ਦਿੱਤਾ ਹੈ, ਤਾਂ ਇਨ੍ਹਾਂ ਵਲੋਂ ਬੀਬੀਆਂ ਦੇ ਖਿਲਾਫ਼ ਵਿਰੋਧ ਕਰਨਾ ਗ਼ਲਤ ਹੈ। ਖਾਲਸਾ ਪੰਥ ਕਿਉਂ ਕਿ ਪਾਖੰਡੀ ਸੰਤ, ਗੁਰੂ ਘਰ ਦੇ, ਹਰ ਗੁਰਮਤਿ ਦੇ ਸਿਧਾਂਤ ਦਾ ਵਿਰੋਧ ਕਰਦੇ ਹਨ। ਗੁਰੂ ਸਾਹਿਬਾਨ ਜੀ ਨੇ ਗ੍ਰੰਥ ਅਥੇ ਪੰਥ ਨੂੰ ਗੁਰਗੱਦੀ ਸੌਂਪ ਕੇ ਇਹ ਨਹੀ, ਲਿਖ ਕੇ ਜਾਂ ਹੁਕਮ ਕਰਕੇ ਗਏ ਕਿ ਇਹ ਕੋਈ ਵੀ ਫੈਸਲਾ ਨਹੀ ਲਵੇਗਾ ਜਾਂ ਗੁਰਮਤਿ ਨੂੰ ਸੰਗਤਾਂ ਵਿੱਚ ਲਾਗੂ ਨਹੀ ਕਰੇਗਾ। ਅੱਜ ਗ੍ਰੰਥ ਦੇ ਰੂਪ ਵਿੱਚ ਗੁਰੂ ਜਿਉਂਦਾ ਜਾਗਦਾ ਹੈ।

੧. ਇਨ੍ਹਾਂ ਪਾਖੰਡੀ ਡੇਰੇਦਾਰਾਂ ਨੇ, ਅਖੌਤੀ ਜਥੇਦਾਰਾਂ ਰਾਹੀ ਅਕਾਲ ਤਖਤ ਸਾਹਿਬ ਉੱਤੇ ਕਬਜ਼ਾ ਕੀਤਾ ਹੋਇਆ ਹੈ। ਮੰਸਦਾਂ ਨੂੰ ਗੁਰੂ ਘਰਾਂ ਤੋਂ ਬਾਹਰ ਕੱਢਣ ਲਈ ਕੀਤੀਆਂ ਕੁਰਬਾਨੀਆਂ ਅਜਾਈਂ ਹੀ ਗੁਆ ਦਿੱਤੀਆਂ ਹਨ। ਹੁਣ ਪਤਾ ਲੱਗਦਾ ਹੈ ਕਿ ਪਾਖੰਡੀ ਮਸੰਦ ਡੇਰੇਦਾਰ ਇਤਿਹਾਸਕ ਅਸਥਾਨਾਂ ਤੋਂ ਬਾਹਰ ਹੁੰਦੇ ਹੋਏ ਵੀ ਅਕਾਲ ਤਖਤ ਉਤੇ ਕਬਜ਼ਾ ਕਰੀਂ ਬੈਠੇ ਹਨ। ਇਹ ਜਥੇਦਾਰ, ਭੇਖੀਆਂ ਦੀ ਜਿਆਦਾ ਗਿਣਤੀ ਵੇਖ ਕੇ ਉਨਾਂ ਦੀ ਗੱਲ (ਮਨ ਮੱਤ) ਨੂੰ ਸਿਰ ਝੁੱਕਾ ਰਹੇ ਹਨ।

ਪਰ ਗੁਰੂ ਨਾਨਕ ਦੇਵ ਜੀ, ਜਗਨਾਥ ਪੁਰੀ ਗਏ, ਉਥੇ ਪੰਡਤਾਂ ਵਲੋਂ ਕੀਤੀ ਜਾ ਰਹੀ ਆਰਤੀ ਵਿੱਚ ਸ਼ਾਮਲ ਨਹੀ ਹੋਏ, ਸਗੋਂ ਅਸਲ ਵਿੱਚ ਆਪਣੇ-ਆਪ ਹੋ ਰਹੀ ਆਰਤੀ ਨੂੰ ਪ੍ਰਤੱਖ ਦੇਖਣ-ਸੁਣਨ ਲਈ ਕਿਹਾ। ਖੁਲ੍ਹੇ ਆਸਮਾਨ ਥੱਲ੍ਹੇ ਖੜ੍ਹ ਕੇ।

ਗੁਰਬਾਣੀ ਫੁਰਮਾਨ:

ਗਗਨ ਮੈ ਥਾਲੁ ਰਵਿ ਚੰਦ ਦੀਪਕ ਬਨੇ

ਤਾਰਿਕਾ ਮੰਡਲ ਜਨਕ ਮੋਤੀ॥॥ ਪੂਰਾ ਸ਼ਬਦ ਪੜੋ।

ਸੋਹਿਲਾ ਸਾਹਿਬ (ਧਨਾਸਰੀ)

ਇਨ੍ਹਾਂ ਭੇਖੀਆਂ ਨੇ ਥਾਲੀ ਵਿੱਚ ਜੋਤਾਂ ਜਗਾ ਕੇ, ਗੁਰੂ ਉਪਦੇਸ਼ਾਂ ਦੀ ਆਰਤੀ ਉਤਾਰਨੀ ਸ਼ੁਰੂ ਕਰ ਦਿੱਤੀ। ਉਪਦੇਸ ਨਹੀ ਮੰਨਿਆ ਕਿਸੇ ਇਕਲੇ ਪੁਰਸ਼ ਨੂੰ ਮਾਰ ਪੈਂਦੀ ਏ ਠਾਣੇਦਾਰਾਂ ਵਾਂਗ ਖੜ੍ਹੇ ਵੇਖੀ ਜਾਂਦੇ ਹਨ। ਇਹ ਜਥੇਦਾਰ, ਕਦੇ ਅਖਬਾਰ ਨਹੀ ਪੜ੍ਹਦੇ? ਕਿ ਇਹ ਡੇਰੇਦਾਰ ਕੀ ਸੁਆਹ ਊਡਾ ਰਹੇ ਨੇ, ਅਖੇ ਇਨਾਂ ਦੀ ਰਿਪੋਟ ਵਿਖਾਓ, ਅਤੇ ਅੱਜ ਕੱਲ੍ਹ। ਲੋੜ ਹੈ ਜੁਰਅਤ ਕਰਨ ਵਾਲੇ ਜਥੇਦਾਰ ਦੀ ਹੈ ਸਿੱਖ ਕੌਮ ਨੂੰ। ਅਸਲ ਵਿੱਚ ਸੁੰਗਧੀਆਂ ਫੈਲਾਉਣ ਵਾਲੇ ਦੱਰਖਤਾਂ ਨੂੰ ਵੱਢ-ਛਾਂਗ ਕੇ ਧੂਏਂ ਦਾ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਸੀ। ਅੱਜ ਵੀ ਇਹ ਲੋਕ ਉਹ ਹੀ ਕਰ ਰਹੇ ਨੇ।

੨. ਸਿਧਾਂ ਜੋਗੀਆਂ ਕੋਲ ਜਾ ਕੇ ਗੁਰੂ ਨਾਨਕ ਦੇਵ ਜੀ ਨੇ ਗੋਸ਼ਟੀ ਕੀਤੀ। ਸਿੱਧਾਂ ਜੋਗੀਆਂ ਨੂੰ ਦੱਸਿਆਂ ਕਿ ਤੁਸੀਂ ਮਾਤਾ ਦੇ ਜਨਮ ਲੈ ਕੇ ਫਿਰ ਵਿਆਹ ਸ਼ਾਦੀਆਂ ਕਰਵਾ ਕੇ ਬੱਚੇ ਭੁੱਖੇ ਮਰਨ ਲਈ ਰੋਂਦੇ ਰਲਾਉਂਦੇ, ਘਰ-ਬਾਰ ਛੱਡ ਕੇ ਜੰਗਲਾਂ ਨੂੰ ਭੱਜ ਆਏ। ਤੇ ਫਿਰ ਉਹਨਾਂ ਹੀ ਬੀਬੀਆਂ ਦੇ ਘਰੀਂ ਮੰਗਣ ਤੁਰ ਪੈਂਦੇ ਹੋ ਜਿਨ੍ਹਾਂ ਨੂੰ ਤੁਸੀਂ ਭਗਤੀ ਵਿੱਚ ਵਿਘਨ ਪਾਉਣ ਵਾਲੀਆਂ ਦੱਸਦੇ ਹੋ ਗੁਰੂ ਨਾਨਕ ਦੇਵ ਜੀ ਸਿੱਧਾਂ ਜੋਗੀਆਂ ਦੀਆ ਗੱਲਾਂ ਵਿੱਚ ਫੱਸਕੇ ਕਿਤੇ ਵੀ ਸਿਧ ਜੋਗੀ ਬਣੇ ਨਜ਼ਰ ਨਹੀ ਆਏ। ਸਗੋਂ ਜੋਗੀਆਂ ਨੂੰ ਗ੍ਰਹਿਸਥੀ ਜੀਵਨ ਜਿਉਣ ਦੀ ਸਿੱਖਿਆ ਦਿੱਤੀ।

੩. ਸਜਣ ਠੱਗ ਕੋਲ, ਨਾਨਕ ਜੀ ਗਏ, ਸਜਣ ਨਾਂ ਦੇ ਵਿਅਕਤੀ ਨੂੰ ਜੋ ਠੱਗੀਆਂ ਮਾਰ ਕੇ ਲੁੱਟ ਰਿਹਾ ਸੀ। ਅਸਲੀ ਸੱਜਣ ਬਣਕੇ ਮਨੁੱਖਤਾ ਦੀ ਸੇਵਾ ਕਰਨ ਦੀ ਜਾਚ ਸਿਖਾਈ, ਪਰ ਗੁਰੂ ਨਾਨਕ ਦੇਵ ਜੀ, ਸਜਣ ਵਾਂਗ ਠੱਗੀ ਵਾਲੇ ਕੰਮਾਂ ਵਿੱਚ ਨਹੀ ਫਸੇ।

ਹੋਰ ਵੀ ਬਹੁਤ ਸਾਰੇ ਪ੍ਰਮਾਣ ਦਿੱਤੇ ਜਾ ਸਕਦੇ ਹਨ। ਇਹ ਅਖੌਤੀ ਜਥੇਦਾਰ, ਅਖੌਤੀ ਡੇਰੇਦਾਰਾਂ ਦੇ ਕੁਫਰ, ਝੂਠ, ਪਾਖੰਡ ਅੱਗੇ ਗੋਡੇ ਟੇਕ ਰਹੇ ਹਨ ਤੇ ਗੁਰਮਤਿ ਨੂੰ ਲਾਗੂ ਕਰਨ ਤੋ ਹੀ ਭੱਜ ਰਹੇ ਹਨ। ਸਗੋ ਚਾਹੀਦਾ ਤਾਂ ਇਹ ਸੀ। ਜਥੇਦਾਰ, ਗੁਰੂ ਸਿਧਾਤਾਂ ਦੇ ਪ੍ਰਮਾਣ ਦੇਕੇ ਇਨ੍ਹਾਂ ਪਾਖੰਡੀ ਡੇਰੇਦਾਰਾਂ ਨੂੰ ਸਮਝਾਉਂਦੇ। ਲੱਗਦਾ ਤਾਂ ਇਉਂ ਹੈ ਕਿ ਇੱਕ ਭਾਈ ਸਾਹਿਬ ਨੂੰ ਛੱਡ ਕੇ ਬਾਕੀਆਂ ਨੂੰ ਗੁਰਮਤਿ ਦਾਓ ਨਹੀ ਆਉਂਦਾ ਹੋਣਾ। ਇਸ਼ਾਰਾ (ਭਾਈ ਬਲਵੰਤ ਸਿੰਘ ਤਖਤ ਦਮਦਮਾ ਸਾਹਿਬ ਅੱਗੇ ਸਾਬੋ ਕੀ ਤਲਵੰਡੀ) ਪਰ ਇਹ ਭਾਈ ਸਾਹਿਬ ਜਥੇਦਾਰਾਂ ਅੱਗੇ ਬੇਬਸ ਹਨ।

ਫਿਰ ਵੇਖਣਾ ਬਣਦਾ ਹੈ ਕਿ ਇਹ ਡੇਰੇਦਾਰ ਅਕਾਲ ਤਖਤ ਸਾਹਿਬ ਜੀ ਤੋਂ ਰੱਬੀ ਹੁਕਮ (ਗੁਰਮਤਿ) ਕਿਹੜਾ ਮੰਨਦੇ ਹਨ? ਸੱਚ ਤਾਂ ਇਹ ਹੈ ਅਨਪੜ੍ਹ ਗਵਾਰ ਲੋਕ ਬਿਪਰਾ ਦੇ ਪਾਖੰਡ, ਕਰਮਕਾਂਡਾਂ ਨੂੰ ਠੋਸ ਰਹੇ ਹਨ। ਏਧਰ ਡੇਰੇਦਾਰਾਂ ਦੀ ਨਿੱਤ ਦੀ ਕਰਨੀ ਬਿਪਰਾਂ ਵਾਲੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਕੇ, ਅਖੌਤੀ ਸਾਧ, ਅੰਮ੍ਰਿਤਧਾਰੀ ਹੋਣ ਦਾ ਪਾਖੰਡ ਰਚ ਕੇ ਆਮ ਲੋਕਾਂ ਨਾਲ, ਸਿਖਾਂ ਨਾਲ, ਕੌਮ ਨਾਲ ਸਰਾਸਰ ਠੱਗੀ ਕਰ ਰਹੇ ਹਨ।

ਜਿਥੋਂ ਤੱਕ ਬੀਬੀਆਂ ਦੇ ਪਵਿੱਤਰ ਹੋਣ ਦਾ ਗੁਰੂ ਸਿਧਾਤਾਂ ਨਾਲ ਸਬੰਧ ਹੈ ਉਹ ਇਸ ਤਰਾਂ ਹੈ:-

॥ ਮ: 1॥ ਜਿਉ ਜ਼ੋਰੂ ਸਿਰਨਾਵਣੀ ਆਵੈ ਵਾਰੋਵਾਰ॥

ਜੂਠੇ ਜੂਠਾ ਮੁਖਿ ਵਸੈ ਨਿਤ ਨਿਤ ਹੋਇ ਖੁਆਰ॥

ਸੁਚੇ ਇਹ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ॥

ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ॥

(ਆਸਾ ਦੀ ਵਾਰ)

ਇਹ ਪਾਖੰਡੀ ਡੇਰੇਦਾਰ, ਅਖੌਤੀ ਸੰਤ ਬਾਬੇ, ਬਾਹਰੋ ਹੀ ਸਰੀਰ ਨੂੰ ਸੁੱਚੇ ਹੋ ਹੋ ਕੇ ਦਿਖਾਉਂਦੇ ਹਨ। ਇਹ ਸੰਤ ਗੁਰੂ ਸਿਧਾਤਾਂ ਦੇ ਖ਼ਿਲਾਫ, ਕਾਲੇ ਸਿਆਹ ਤਵੇ ਦੀ ਕਾਲਖ਼ ਵਰਗੇ ਹਨ। ਇਹ ਵੱਡੇ-ਵੱਡੇ ਫੱਟੇ ਤਾਂ ਗੁਰਮਤਿ ਪ੍ਰਚਾਰ ਵਾਲੇ ਲਗਾਉਂਦੇ ਹਨ ਪਰ ਕੰਮ ਸਾਰੇ, ਗੁਰਮਤਿ ਤੋਂ ਉਲਟੇ। ਇਹ ਕੋਈ ਦੱਸੇ ਤਾਂ ਸਹੀ ਕਿਹੜੇ ਗੁਰਮਤਿ ਦਾ ਪ੍ਰਚਾਰ ਕਰਦੇ ਹਨ?

ਇਨ੍ਹਾਂ ਦਾ ਤਾਂ ਹਰ ਕਦਮ, ਗੁਰਮਤਿ ਦੇ ਖਿਲਾਫ ਹੁੰਦਾ ਹੈ ਇਸ ਨੂੰ ਅਸੀਂ ਨਹੀ ਮੰਨਾਂਗੇ। ਇਹ ਅਸੀਂ ਲਾਗੂ ਨਹੀ ਹੋਣ ਦੇਵਾਂਗੇ। ਜਦੋਂ ਮਰਜ਼ੀ ਇਨ੍ਹਾਂ ਦੇ ਇਕੱਠਾਂ ਚੋ ਇਹ ਆਵਾਜਾਂ ਸੁਣ ਸਕਦੇ ਹੋ।

ਜਥੇਦਾਰ, ਭੇਡਾਂ ਬਕੱਰੀਆਂ, ਖੋਤਿਆਂ ਦੀ ਜ਼ਿਆਦਾ ਗਿਣਤੀ ਵੇਖ ਕੇ ਉਨ੍ਹਾਂ ਅੱਗੇ ਸੀਸ ਨਿਵਾ ਰਹੇ ਹਨ। ਜਦ ਕਿ ਗੁਰੂ ਨਾਨਕ ਸਾਹਿਬ ਜੀ, ਬਹੁ ਗਿਣਤੀ ਕਰਮਕਾਂਡੀ, ਬਿਪਰਾਂ, ਮੁੱਲਾਂ ਮੁਲਾਂਣੇ, ਸਿਧਾਂ ਜੋਗੀਆਂ ਅੱਗੇ ਨਹੀਂ ਸਨ ਝੁੱਕੇ। ਅੱਜ ਗੁਰੂ ਪੰਥ ਨੂੰ ਪਾਖੰਡੀਆਂ ਦੇ ਪੈਰਾਂ `ਚ ਰੋਲ ਕੇ ਰੱਖ ਦਿੱਤਾ ਹੈ।

ਸ਼ਬਦ ਦਾ ਭਾਵ ਅਰਥ:- ਇਸ ਸਲੋਕ ਵਿੱਚ ਅਸਲ ਅਰਥਾਂ ਵਿੱਚ ਸੁੱਚਾ ਜਾਂ ਪਵਿੱਤਰ ਮਨੁੱਖ ਦਰਸ਼ਾਇਆ ਗਿਆ ਹੈ। ਕੇਵਲ ਮਾਤਰ ਸਰੀਰਕ ਸੁੱਚਮ ਜਾਂ ਪਵਿੱਤਰਤਾ, ਧਾਰਮਿਕ ਜਗਤ ਵਿੱਚ ਕੋਈ ਵੁਕਤ ਨਹੀ ਰੱਖਦੀ। ਪਵਿੱਤਰ ਬਣਨ ਲਈ ਮਨ ਦੀ ਪਾਕੀਜ਼ਗੀ ਅਤੀ ਜ਼ਰੂਰੀ ਹੈ। ਗੁਰਦੇਵ, ਕਥਨ ਕਰਦੇ ਹਨ ਕਿ ਸੁੱਚੇ ਜਾਂ ਪਵਿੱਤਰ ਮਨੁੱਖ ਓਹ ਨਹੀ ਆਖੇ ਜਾ ਸਕਦੇ, ਜੋ ਕੇਵਲ ਸਰੀਰ ਧੋ ਕੇ ਆਪਣੀ ਜਾਂਚੇ ਪਵਿੱਤਰ ਬਣ ਕੇ ਬੈਠ ਜਾਂਦੇ ਹਨ। ਅਸਲ ਵਿੱਚ ਪਵਿਤੱਰ ਉਹੀ ਹਨ। ਜਿਨ੍ਹਾਂ ਦੇ ਮਨ ਵਿੱਚ ਪਵਿਤਰਤਾ ਦਾ ਪੁੰਜ, ਸੱਚਾ ਪ੍ਰਭੂ ਵੱਸਦਾ ਹੈ। ਮਨ ਕਰਕੇ ਅਪਵਿਤੱਰ ਬੰਦੇ ਦੀ ਹਾਲਤ ਤਾਂ ਇਹ ਹੈ ਕਿ ਅਜਿਹੇ ਬੰਦੇ ਦੇ ਮੁੱਖ ਵਿੱਚ ਹਰ ਸਮੇਂ ਨਿੰਦਿਆਂ ਚੁਗਲੀ, ਝੂਠ ਵਿਰੋਧ, ਪਾਖੰਡ, ਕਰਮਕਾਂਡ ਆਦਿ ਅਪਵਿੱਤਰਤਾਵਾਂ, ਵੱਸਦੀਆਂ ਹਨ। ਜਿਸ ਨਾਲ ਉਹ ਨਿੱਤ ਹੀ ਖੁਆਰ ਤੇ ਦੁਖੀ ਹੁੰਦਾ ਹੈ। ਉਪਰੋਕਤ ਨਿੰਦਿਆ, ਚੁਗਲੀ ਝੂਠ, ਵਿਰੋਧ, ਪਾਖੰਡ, ਕਰਮਕਾਂਡ ਆਦਿ ਅਪਵਿਤਰਤਾਵਾਂ ਬਾਹਰੋ ਧੋਤੇ ਹੋਏ, ਉਸ ਬੰਦੇ ਅੰਦਰੋਂ, ਇਸ ਤਰ੍ਹਾਂ ਨਿਕਲਦੀਆਂ ਹਨ। ਜਿਵੇਂ, ਇਸਤ੍ਰੀ ਦੇ ਅੰਦਰੋਂ ਸਿਰਨਾਵਣੀ (ਮਹਾਵਾਰੀ) ਗੰਦਾਂ ਖੂਨ ਆਪੇ ਮੁੜ-ਮੁੜ ਨਿਕਲਦਾ ਹੈ। ਇਹ ਹੈ ਪਾਜ ਉੱਘੇੜਿਆਂ ਹੋਇਆ, ਉਨਾ ਲੋਕਾ ਦਾ। ਅੱਜ ਇਹ ਪਵਿੱਤਰ ਕਹਾਉਣ ਵਾਲੇ ਲੋਕ, ਡੇਰੇ ਬਣਾ ਕੇ ਹਰ ਗੁਰਮਤਿ ਦਾ ਵਿਰੋਧ ਕਰ ਦੇ ਹਨ ਇਨ੍ਹਾਂ ਪਿਛੇ ਲੱਗਣ ਵਾਲੇ ਲੋਕਾਂ, ਲੀਡਰਾਂ, ਜਥੇਦਾਰਾਂ ਬਾਰੇ ਵੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਮਿਲਦਾ ਹੈ।

ਅੰਧੀ ਰਈਅਤ ਗਿਆਨ ਵਿਹੁਣੀ ਭਾਹਿ ਭਰੇ ਮੁਰਦਾਰ॥

ਗਿਆਨ ਤੋ ਹੀਣੀ ਦੁਨੀਆਂ ਮੁਰਦੇ, ਵਿਹਲੜ ਕੋਹੜੀਆਂ ਦਾ ਪਾਣੀ ਭਰਦੀ ਫਿਰਦੀ ਹੈ। ਅੱਜ ਜੋ ਕੁੱਝ ਵੀ ਵਾਪਰ ਰਿਹਾ ਹੈ ਇਸ ਦੀ ਅਸਲੀਅਤ ਜਾਨਣ ਵਾਸਤੇ ਗੁਰਬਾਣੀ, ਗੁਰਮਤਿ ਸਮਝਣੀ ਜ਼ਰੂਰੀ ਹੈ। ਗੁਰਮਤਿ ਵਿੱਚ ਸਿਖਾਂ ਨੂੰ ਡੇਰੇ ਬਣਾਉਣ ਤੋਂ ਵਰਜਿਆ ਹੋਇਆ ਹੈ। ਗ੍ਰਹਿਸਥ ਜੀਵਨ ਪ੍ਰਧਾਨ ਹੈ।

ਅਖੌਤੀ ਸੰਤ ਸਮਾਜ ਵਲੋਂ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ? ਅਸਲ ਵਿੱਚ ਇਹ ਭੇਖੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਵਿਰੋਧ ਕਰਦੇ ਹਨ। ਹੁਣ ਤੱਕ ਸਾਰੀਆਂ ਸਿੱਖ ਸੰਗਤਾਂ ਪਹਿਲਾਂ ਬਿੱਪਰਾਂ ਅਨੁਸਾਰ ਤੇ ਉਨ੍ਹਾਂ ਵਲੋਂ ਬਣਾਈ ਗਈ ਜੰਤਰੀ ਅਨੁਸਾਰ ਗੁਰਪੁਰਬ, ਸੰਗਰਾਦਾਂ ਦੇ ਦਿਨ ਮਨਾਉਂਦੀਆਂ ਸਨ। ਜੋ ਸਾਰੇ ਦਿਹਾੜੇ ਇਕੱਠੇ ਹੋ ਰਹੇ ਸਨ। ਗੁਰਮਤਿ ਨੂੰ ਪੜਕੇ ਵਿਚਾਰਨ ਵਾਲਿਆ ਭਲੇ ਪੁਰਸ਼ਾਂ ਸੋਚਿਆਂ ਕਿ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਦੇਸੀ ਮਹੀਨੇ, ਚੇਤ, ਵੈਸਾਖ, ਜੇਠ, ਅਹਾੜ, ਸਾਵਣ, ਭਾਦੋਂ, ਅੱਸੂ, ਕਤਕ, ਮੱਘਰ, ਪੋਹ, ਮਾਘ, ਫੱਗਣ ਆਦਿ ਦੀਆਂ ਤਰੀਕਾਂ ਕਿਨ੍ਹਾਂ ਅਨੁਸਾਰ, ਸਹੀ ਮਾਇਨਿਆ ਵਿੱਚ ਦੇਸੀ ਮਹੀਨੇ ਦੇ ਸਿਧਾਂਤ ਬਾਰੇ ਅਸਲ ਜਾਣਕਾਰੀ ਪ੍ਰਾਪਤ ਕਰਨ ਦਾ ਕੀ ਹੁਕਮ ਹੈ? ਕਿਸ ਮਹੀਨੇ ਵਿੱਚ ਸਿੱਖ ਨੇ ਕੀ ਕਰਨਾ ਹੈ, ਵਿਸਥਾਰ ਪੂਰਵਕ ਸਮਝਾਇਆ ਹੋਇਆ ਹੈ, ਅੰਗਰੇਜ਼ੀ ਮਹੀਨੇ ਦਾ ਤਾਂ ਕੋਈ ਜ਼ਿਕਰ ਨਹੀ ਹੈ। ਜਨਵਰੀ, ਫਰਵਰੀ ਆਦਿ ਮਹੀਨੇ ਕਿਤੇ ਭਾਲਣ ਤੇ ਵੀ ਨਹੀ ਲੱਭੇ, ਗੁਰੂ ਗ੍ਰੰਥ ਸਾਹਿਬ ਜੀ ਵਿੱਚ।

ਅਸਲ ਵਿੱਚ ਸੱਚ ਤਾਂ ਇਹ ਹੈ ਕਿ ਇਨ੍ਹਾਂ ਗੁਰਮਤਿ ਤੋਂ ਭਗੌੜਿਆਂ ਦੀਆਂ ਬਰਸੀਆਂ ਦੀਆ ਤਰੀਕਾਂ ਨਾਨਕਸ਼ਾਹੀ ਕੈਲੰਡਰ ਵਿੱਚ ਨਹੀ ਪਾਈਆ ਗਈਆਂ ਇਹ, ਤਾਂ ਪਾਈਆਂ ਜਾਂਦੀਆਂ ਜੇ ਸਿੱਖ ਕੌਮ ਵਿੱਚ ਵਿਹਲੜਾਂ ਦਾ ਕੋਈ ਇਤਿਹਾਸ ਹੁੰਦਾ। ਇਹ ਡੇਰੇਦਾਰ, ਬਿਪਰ ਜਾਲ ਵਿੱਚ ਫੱਸੇ ਹੋਏ ਹਨ। ਇਹਨਾਂ ਨੇ ਤਾਂ ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸਿੱਖ ਸੰਗਤਾਂ ਨੂੰ ਭਰਮਾਉਣ ਲਈ ਹੀ ਕੀਤਾ ਹੁੰਦਾ ਹੈ। ਬੀਬੀਆਂ ਨਾਲ ਛੇੜ-ਛਾੜ ਵੀ ਜ਼ਿਆਦਾਤਰ ਡੇਰੇਦਾਰਾਂ ਵਲੋਂ ਕੀਤੀ ਜਾਂਦੀ ਹੈ। ਹਰ ਅਖ਼ਬਾਰ ਵਿੱਚ ਇਨ੍ਹਾਂ ਦੀਆ ਬੇਸ਼ਰਮੀ ਵਾਲੀਆਂ ਕਰਤੂਤਾਂ ਦਾ ਪਰਦਾ ਫਾਸ਼ ਹੋਣ ਦੀ ਖਬਰ ਮੋਟੀ ਸੁਰਖੀ ਦੇ ਕੇ ਲਿੱਖੀ ਹੁੰਦੀ ਹੈ।
.