ਪਤਾ ਲਗਾ ਕਿ ਕਿਸੇ ਦੇ ਘਰੇ ਬਾਬਾ ਸੇਵਾ ਸਿੰਘ ਜੀ ਰਾਮਪੁਰਖੇੜਾ ਵਾਲੇ ਆ
ਰਹੇ ਹਨ ਕਿਸੇ ਮਿੱਤਰ ਦੇ ਅਗਾਂਹ ਰਿਸ਼ਤੇਦਾਰ ਘਰ ਉਹਨੀ ‘ਚਰਨ ਪਾਉਂਣ’ ਆਉਣਾ ਸੀ। ਉਸਦੇ ਫੋਨ ਕਰਨ ਤੇ
ਇਹਨਾ ਸਤਰਾਂ ਦਾ ਲੇਖਕ ਵੀ ਚਲੇ ਗਿਆ। ਯਾਦ ਰਹੇ ਕਿ ਬਾਬਾ ਸੇਵਾ ਸਿੰਘ ਜੀ ਬਾਬਾ ਹਰਨਾਮ ਸਿੰਘ
ਰਾਮਪੁਰਖੇੜਾ ਵਾਲਿਆਂ ਤੋਂ ਅਗਲੀ ਪੀਹੜੀ ਹਨ ਜਾਂ ਅਗੇ ‘ਗੱਦੀ’ ਤੇ ਹਨ। ਬਾਬਾ ਹਰਨਾਮ ਸਿੰਘ ਜੀ ਇੱਕ
ਚੰਗੇ ਜੀਵਨ ਵਾਲੇ ਗੁਰਸਿੱਖ ਹੋਏ ਹਨ ਜਿਹੜੇ ਬੜੇ ਸਾਦੇ ਅਤੇ ਸੰਜਮੀ ਜੀਵਨ ਵਾਲੇ ਸਨ। ਉਹ ਧਰਮ ਯੁਧ
ਮੋਰਚੇ ਤੇ ਗ੍ਰਿਫਤਾਰੀ ਦੇਣ ਗਏ ਢਿੱਲੇ ਹੋਏ ਹੀ ਪੂਰੇ ਹੋ ਗਏ ਸਨ। ਇਲਾਕੇ ਉਹਨਾ ਵਿੱਚ ਉਹਨਾ ਦੇ
ਸਿੱਖੀ ਜੀਵਨ ਦੀ ਮਹਿਕ ਹਾਲੇ ਤੱਕ ਲੋਕਾਂ ਦੇ ਯਾਦ ਹੈ। ਉਹਨਾ ਦੀ ਵੇਲੇ-ਕੁਵੇਲੇ ਸੇਵਾ ਕਰਨ ਵਾਲੇ
ਬਾਬਾ ਸੇਵਾ ਸਿੰਘ ਹੁਣ ‘ਸੰਤ’ ਹਨ ਜਿਹੜੇ ਘਰਾਂ ਚ’ ਹੀ ਆ ਕੇ ਲੋਕਾਂ ਦਾ ‘ਪਾਰ-ਉਤਾਰਾ’ ਕਰ ਜਾਂਦੇ
ਹਨ। ਉਹਨਾ ਦੇ ਹੀ ਇਲਾਕੇ ਵਾਲਿਆਂ ਦੇ ਦਸਣ ਮੁਤਾਬਕ ਕਾਫੀ ਸਾਲ ਪਹਿਲਾਂ ਕਿਸੇ ਕਤਲ ਕੇਸ ਵਿੱਚ ਉਹ
ਟਾਂਡੇ ਥਾਣੇ ਵੀ ਹਫਤਾ ਖੰਡ ‘ਸੇਵਾ’ ਨਿਭਾ ਆਏ ਹਨ। ਉਹਨਾ ਦਾ ਇਕਲੌਤਾ ਬੇਟਾ ਸ੍ਰ ਭੁਪਿੰਦਰ ਸਿੰਘ
ਜੀ ਇਥੇ ਟਰੰਟੋ ਵਿਖੇ ਹੀ ਸ਼ਾਦੀ ਕਰਾ ਕੇ ਰਹਿ ਰਹੇ ਹਨ ਕਿਸੇ ਕਾਰਨ ਪਹਿਲੀ ਪਤਨੀ ਨਾਲ ਵਿਗਾੜ ਹੋਣ
ਕਰਕੇ ਉਹਨਾ ਨੂੰ ਛੱਡ ਉਹ ਵੈਨਕੋਵਰ ਤੋਂ ਟਰੰਟੋ ਵਿਖੇ ਹੀ ਅਪਣੀ ਦੂਜੀ ਪਤਨੀ ਨਾਲ ਰਹਿ ਰਹੇ ਹਨ।
ਨੌਜਵਾਨ ਗੁਰਸਿੱਖ ਦਿਖ ਵਾਲੇ ਹਨ ਧਰਮ ਪ੍ਰਚਾਰ ਵਾਸਤੇ ਕਾਫੀ ਸੀਡੀਜ਼ ਬਗੈਰਾ ਵੰਡਦੇ ਰਹਿੰਦੇ ਰਹਿੰਦੇ
ਹਨ ਜੀਹਨਾ ਵਿੱਚ ‘ਦਸਮ ਗਰੰਥ ਦੇ ਸ਼ਕਿਆਂ ਦੇ ਜਵਾਬ’ ਨਾਂ ਦੀ ਸੀਡੀ ਵੀ ਵੰਡ ਕੇ ਵੀ ਉਹ ਕੌਮ ਦੀ
‘ਸੇਵਾ’ ਵਿੱਚ ‘ਖਾਸ’ ਹਿੱਸਾ ਪਾਉਂਦੇ ਹਨ।
ਜਦ ਇਹ ਲੇਖਕ ਬਾਬਾ ਸੇਵਾ ਸਿੰਘ ਜੀ ਨੂੰ ਮਿਲਿਆ ਸੀ ਤਾਂ ਉਹ ਸ੍ਰ ਸਾਹਬ,
ਯਾਨੀ ਬਾਬਾ ਜੀ ਲੜਕੇ ਵੀ ਨਾਲ ਹੀ ਸਨ।
ਖੇਰ ਸਾਡਾ ਮੱਕਸਦ ਉਹਨਾ ਦੇ ਜੀਵਨ ਬਾਰੇ ਚਾਨਣਾ ਜਾਂ ਬਾਹਲੀ ਡਿਟੇਲ ਵਿੱਚ
ਦਸਣਾ ਨਹੀ ਅਸੀਂ ਤਾਂ ਕੁੱਝ ਸਿਧਾਂਤਕ ਨੁਕਤੇ ਹੀ ਉਹਨਾ ਨਾਲ ਸਾਂਝੇ ਕੀਤੇ ਸਨ ਜਿਹੜੇ ਅਸੀਂ ਪਾਠਕਾਂ
ਦੀ ਦਿਲਚਸਪੀ ਵਾਸਤੇ ਦੇ ਰਹੇ ਹਾਂ।
ਜਦ ਮੈ ਅਪਣੇ ਦੋਸਤ ਨਾਲ ਗਿਆ ਤਾਂ ਬਾਬਾ ਜੀ ਹਾਲੇ ਆਏ ਨਹੀ ਸਨ ਤੇ ਘਰ ਵਾਲੇ
ਬਾਹਰ ਹੀ ਹੱਥ ਬੰਨੀ ਖੜੇ ਸਨ। ਅਸੀਂ ਹਾਲੇ ਉਹਨਾ ਵਿੱਚ ਸ਼ਾਮਲ ਹੋਏ ਹੀ ਸਾਂ ਜਦ ਨੂੰ ਬਾਬਾ ਜੀ ਅਪਣੇ
ਲੜਕੇ ਅਤੇ ਦੋ ਹੋਰ ਸਿੰਘਾਂ ਸਮੇਤ ਆ ਪਧਾਰੇ। ਲੋਕਾਂ ਮੱਥਾ ਟੇਕਕੇ ਬਾਬਾ ਜੀ ਤੋਂ ਅਸੀਸਾਂ ਲਈਆਂ ਤੇ
ਬਾਬਾ ਜੀ ਅੰਦਰ ਲੰਘ ਕੇ ਹੇਠਾਂ ਬੇਸਮਿੰਟ ਵਿੱਚ ਜਿਥੇ ਖੁਲ੍ਹੀ ਜਗ੍ਹਾ ਉਹਨਾ ਦੇ ਬੈਠਣ ਦਾ ਪ੍ਰਬੰਧ
ਕੀਤਾ ਹੋਇਆ ਸੀ ਜਾ ਕੇ ਬੈਠ ਗਏ।
ਉਹਨੀ ਪਹਿਲਾਂ ਚੌਪਈ ਦਾ ਪਾਠ ਕੀਤਾ ਫਿਰ 10 ਕੁ ਮਿੰਟ ਬੱਚਨ ਬਿਲਾਸ ਕਰਕੇ
ਅਨੰਦ ਸਾਹਿਬ ਪੜਕੇ ਅਰਦਾਸ ਕਰ ਦਿਤੀ। ਸਮਾ ਦੇਖ ਕੇ ਲੇਖਕ ਨੇ ਬਾਬਾ ਜੀ ਨੂੰ ਕੁੱਝ ਸਵਾਲ ਪੁੱਛੇ,
ਜੀਹਨਾ ਦੇ ਜਵਾਬ ਆਮ ਸੰਪਰਦਾਈ ਜਵਾਬ ਅਤੇ ਇਨੇ ਅਸਪੱਸ਼ਟ ਸਨ ਕਿ ਯਕੀਨ ਨਹੀ ਸੀ ਆ ਰਿਹਾ ਕਿ ਇਹ ਜਾਣ
ਬੁਝ ਕੇ ਕਰ ਰਹੇ ਹਨ ਜਾਂ ਇਹਨਾ ਦੀ ਕੋਈ ਮਜਬੂਰੀ ਹੈ।
ਉਹਨਾ ਨੂੰ ਜਦ ਪੁੱਛਿਆ ਕਿ ਸਿੱਖ ਕੌਮ ਇਸ ਵੇਲੇ ਧੰਨ ਸ੍ਰੀ ਗੁਰੁ ਗਰੰਥ
ਸਾਹਿਬ ਜੀ ਦਾ 300 ਸਾਲਾ ਪ੍ਰਕਾਸ਼ ਉਤਸਵ ਬੜੇ ਜੋਰਾਂ-ਸ਼ੋਰਾਂ ਨਾਲ ਮਨਾ ਰਹੀ ਹੈ ਪਰ ਦੂਜੇ ਪਾਸੇ ਦਸਮ
ਗਰੰਥ ਨੂੰ ਸ੍ਰੀ ਗੁਰੁ ਗਰੰਥ ਸਾਹਿਬ ਜੀ ਦੇ ਬਰਾਬਰ ਰੱਖ ਕੇ ਕੌਮ ਵਿੱਚ ਦੁਬਿਧਾ ਪੈਦਾ ਕੀਤੀ ਜਾ ਹੀ
ਹੈ ਕ੍ਰਿਪਾ ਕਰਕੇ ਇਸ ਉਪਰ ਚਾਨਣਾ ਪਾਓ।
ਉਹਨਾ ਪੈਦਿਆਂ ਹੀ ਬੜਾ ਰੁੱਖਾ ਜਿਹਾ ਜਵਾਬ ਦਿਤਾ ਕਿ ਸਾਡੇ ਵਿੱਚ ਤਾਂ ਕੋਈ
ਦੁਬਿਧਾ ਨਹੀ ਜਿੰਨਾ `ਚ ਹੋਵੇਗੀ ਉਹਨਾ `ਚ ਤਾਂ ਰਹਿਣੀ ਹੀ ਹੈ। ਉਹਨਾ ਸਵਾਲ ਦੇ ਜਵਾਬ ਵਲੋਂ
ਹੱਟਦਿਆਂ ਦਲੀਲ ਇਹ ਦਿਤੀ ਕਿ 80 ਪ੍ਰਸੈਂਟ ਲੋਕਾਂ ਵਿੱਚ ਤਾਂ ਰੱਬ ਬਾਰੇ ਵੀ ਦੁਬਿਧਾ ਹੈ ਉਹ ਰੱਬ
ਨੂੰ ਹੀ ਨਹੀ ਮੰਨਦੇ ੳਹਨਾ ਦਾ ਕੀ ਕਰੀਏ!
ਬਾਬਾ ਜੀ ਇਥੇ ਗੱਲ ਰੱਬ ਨੂੰ ਮੰਨਣ ਜਾਂ ਨਾ ਮੰਨਣ ਬਾਰੇ ਨਹੀ ਹੋ ਰਹੀ ਇਹ
ਸਵਾਲ ਦਸਮ ਗਰੰਥ ਨਾਲ ਸਬੰਧਤ ਹੈ ਜਿਹੜਾ ਗੁਰੂ ਗਰੰਥ ਸਾਹਿਬ ਜੀ ਨੂੰ ਸਿੱਧਾ ਚੈਲਿੰਜ ਬਣਿਆ ਹੋਇਆਂ
ਹੈ। ਕ੍ਰਿਪਾ ਕਰਕੇ ਇਹ ਦੱਸੋ ਕਿ ਸਾਰਾ ਦਸਮ ਗਰੰਥ ਹੀ ਗੁਰੂ ਦੀ ਕ੍ਰਿਤ ਹੈ ਜਾਂ ਕੁੱਝ ਪ੍ਰਵਾਨਤ
ਬਾਣੀਆਂ ਹੀ?
ਉਹਨਾ ਸਾਰੇ ਗਰੰਥ ਨੂੰ ਗੁਰੂ ਦੀ ਕ੍ਰਿਤ ਹੋਣ ਦੇ ਨਾਲ ਨਾਲ ਦਲੀਲ ਦਿਤੀ ਕਿ
ਇਸ ਵਿੱਚ ਚਾਰ ਤਰ੍ਹਾਂ ਦਾ ਗਿਆਨ ਹੈ। ਜਿਵੇਂ ਅਧਿਆਤਮਕ, ਰਾਜਨੀਤਕ ਅਤੇ ਸਿੱਖ ਨੂੰ ਵਿਸ਼ਿਆ ਤੋਂ
ਸਾਵਧਾਨ ਕਰਨ ਵਾਲਾ ਆਦਿ। ਪਰ ਜਦ ਉਹਨਾ ਦਾ ਧਿਆਨ, ਨਾਲ੍ਹੇ ਖੋਲ੍ਹਣ-ਬੰਨਣ ਅਤੇ ਗੁਰੂ ਗੋਬਿੰਦ ਸਿੰਘ
ਜੀ ਮਹਾਰਾਜ ਨਾਲ ਜੋੜੀਆਂ ਅਸਲੀਲ ਕਹਾਣੀਆਂ ਵਲ ਦਿਵਾਇਆ ਤਾਂ ਉਹਨਾ ਫੱਟ ਅਪਣਾ ਪੈਤੜਾ ਬਦਲਦਿਆਂ
ਕਿਹਾ ਕਿ, ਹਾਂ ਜੀ! ਇਸ ਵਿੱਚ ਕੁੱਝ ਮਿਲਾਵਟ ਹੋਈ ਹੈ! ਉਹਨਾ ਨੂੰ ਯਾਦ ਦਵਾਇਆ ਕਿ ਬਾਬਾ ਜੀ ਹੁਣੇ
ਤੁਸੀਂ ਕਹਿ ਹਟੇ ਹੋ ਕਿ ਇਹ ਗੁਰੂ ਦੀ ਕ੍ਰਿਤ ਹੈ ਹੁਣੇ ਕਹਿ ਰਹੇ ਹੋ ਕਿ ਇਸ ਵਿੱਚ ਮਿਲਾਵਟ ਹੋਈ ਹੈ
ਤਾਂ ਫਿਰ ਆਪ ਵਿੱਚ ਵੀ ਦੁਬਿਧਾ ਕਿਵੇਂ ਨਾ ਹੋਈ ਜਦ ਕਿ ਤੁਸੀਂ ਕਹਿ ਰਹੇ ਸੀ ਕਿ ਸਾਡੇ ਵਿੱਚ ਤਾਂ
ਕੋਈ ਦੁਬਿਧਾ ਨਹੀ।
ਉਹਨਾ ਦੀ ਥਾਂ ਹੁਣ ਉਹਨਾ ਦਾ ਲੜਕਾ ਬੋਲਿਆ ਜਿਹੜਾ ਸਾਡੇ ਸਾਹਮਣੇ ਹੀ ਬੈਠਾ
ਸੀ। ਉਸ ਵੀ ਅਸਲੀ ਸਵਾਲ ਵਲੋਂ ਹਟਦਿਆਂ ਕਿਹਾ ਕਿ, ਤੁਸੀਂ ਦਸ ਸਕਦੇ ਹੋ ਕਿ ਚੌਪਈ ਕਿਹੜੇ ਚਰਿਤੱਰ
ਵਿੱਚ ਹੈ? 303 ਚਰਿਤਰ ਦਸਣ ਤੇ ਉਹ ਕਹਿਣ ਲਗੇ ਕਿ ਤੁਸੀਂ ਇਸ ਨੂੰ ਮੰਨਦੇ ਕਿ ਨਹੀ? ਜਾਂ ਕਦੋਂ ਤੋਂ
ਮੰਨਦੇ ਹੋ? ਆਦਿ। ਜਦ ਕਿ ਚੌਪਈ ਜਾਂ ਪੰਥ ਪ੍ਰਵਾਨਤ ਬਾਣੀਆਂ ਦੀ ਉਥੇ ਗੱਲ ਹੀ ਨਹੀ ਸੀ ਚਲ ਰਹੀ ਪਰ
ਉਹ ਇਸ ਗੱਲ ਨੂੰ ਭੁੱਲ ਕੇ ਕਿ ਫੁੱਲ ਤੋੜਨ ਲਈ ਰੂੜੀ ਵੀ ਨਾਲ ਹੀ ਘਰੇ ਨਹੀ ਚੁੱਕ ਲਿਆਈਦੀ, ਸਿਰਫ
ਤੇ ਸਿਰਫ ਅਪਣੇ ਬਾਪ, ਯਾਨੀ ਬਾਬਾ ਸੇਵਾ ਸਿੰਘ ਜੀ ਦੇ ਬਚਾਅ ਵਿੱਚ ਹੀ ਬੋਲ ਰਿਹਾ ਲੱਗਦਾ ਸੀ। ਉਸ
ਨੇ ਮੈਨੁੰ ਉਹ ਸੀ. ਡੀ. ਦੇ ਦਿੱਤੀ ਜਿਸ ਵਿੱਚ ਦਸਮ ਗਰੰਥ ਦੇ ‘ਸੰਕਿਆਂ ਦੇ ਜਵਾਬ’ ਸਨ `ਤੇ ਉਹੀ
ਸੀਡੀਆਂ ਉਹ ਮੁਫਤ ਵੰਡ ਕੇ ਕੌਮ ਦੀ ‘ਮਹਾਨ ਸੇਵਾ’ ਕਰ ਰਹੇ ਸਨ। ਸੀ. ਡੀ. ਦੇ ਕਵਰ ਉਪਰ ਜਦ ਮੈ ਡਾ,
ਜੋਧ ਸਿੰਘ, ਲਾਬਾਂ ਅਤੇ ਹਰਪਾਲ ਸਿੰਘ ਪੰਨੂ ਆਦਿ ਦੇ ਨਾਂ ਪੜੇ ਤਾਂ ਮੈਂ ਉਹਨਾ ਪੁੱਛਿਆ ਕਿ ਤੁਸੀਂ
ਇਹਨਾ ਨੂੰ ਜਾਣਦੇ ਹੋ? ਉਸ ਫੱਟ ਜਵਾਬ ਦਿੱਤਾ ਕਿ ਇਹ ਕੌਮ ਦੇ ਵੱਡੇ ਵਿਦਵਾਨ ਹਨ। ਮੇਰਾ ਅਗਲਾ ਸਵਾਲ
ਸੀ ਕਿ ਤੁਸੀਂ ਕਦੇ
ਮੁੱਢਲੇ 50 ਮੈਬਰਾਂ ਵਿਚੋਂ ਹਨ। ਜਿਹਨਾ ਦਾ
ਕਿਰਦਾਰ ਖੁਦ ਹੀ ਸ਼ਕੀ ਹੈ ਉਹ ਕਿਸੇ ਦੇ ਸ਼ੰਕਿਆਂ ਦਾ ਜਵਾਬ ਕੀ ਦੇਣਗੇ। ਇਸ ਪਰ ਬਾਬਿਆਂ ਦਾ ਲੜਕਾ
ਭੜਕ ਪਿਆ ਅਤੇ ਬੜੀ ਥੋਥੀ ਦਲੀਲ ਦਿੰਦਾ ਕਹਿਣ ਲਗਾ ਕਿ "ਇਹ ਤਾਂ ਜਿਹੜਾ ਮਰਜੀ ਕਿਸੇ ਦਾ ਨਾ
ਵੈੱਬਸਾਈਟ ਤੇ ਪਾ ਦੇਵੇ ਬੰਦਾ ਕੀਹਨੂੰ ਕੀਹਨੂੰ ਰੋਕੇ" ! ਜਦ ਕਿ ਉਸਨੂੰ ਪਤਾ ਸੀ ਕਿ ਇਹ ਮੱਥੇ ਤੇ
ਧੱਬਾ ਲੱਗਣ ਵਰਗੀ ਗੱਲ ਦਾ ਕਿਸੇ ਨੂੰ ਪਤਾ ਹੀ ਨਾ ਹੋਵੇ ਕਿ ਮੇਰਾ ਨਾਂ ਵਰਤਿਆ ਜਾ ਰਿਹਾ ਹੈ ਪਰ ਉਹ
ਬੋਲੇ ਹੀ ਨਾ। ਉਸ ਸਾਈਟ ਨੂੰ ਚੈਲਿੰਜ ਹੀ ਨਾ ਕਰੇ ਤਾਂ ਇਸ ਦਾ ਮੱਤਲਬ ਦਾਲ `ਚ ਨਹੀ, ਦਾਲ ਹੀ ਕਾਲੀ
ਹੈ।
ਇੱਕ ਗੱਲ ਨਾਲ ਜਰੂਰ ਬਾਬਾ ਸੇਵਾ ਸਿੰਘ ਸਹਿਮਤ ਹੋਏ ਕਿ ਕਿਸੇ ਗਰੰਥ ਨੂੰ
ਗੁਰੂ ਗਰੰਥ ਸਾਹਿਬ ਜੀ ਦੇ ਤੁਲ ਪ੍ਰਕਾਸ਼ ਨਹੀ ਕੀਤਾ ਜਾ ਸਕਦਾ। ਪਰ ਜਦ ਉਹਨਾ ਨੂੰ ਪੁੱਛਿਆ ਕਿ
ਤੁਸੀਂ ਕੀ ਉਸ ਸਮਾਗਮ ਵਿੱਚ ਗਏ ਸੀ ਜਿਥੇ ਦਸਮ ਗਰੰਥ ਦਾ ਗੁਰੂ ਗਰੰਥ ਸਾਹਿਬ ਜੀ ਦੇ ਬਰਾਬਰ ਰੱਖ ਕੇ
ਭੋਗ ਪਾਇਆ ਗਿਆ ਤਾਂ ਉਹਨਾ ਇਹ ਕਹਿਕੇ ਟਾਲ ਦਿਤਾ ਕਿ ਮੈਂ ਉਸ ਵੇਲੇ ਬਾਹਰ ਸੀ!
ਪਾਠਕਾਂ ਨੂੰ ਯਾਦ ਕਰਾਉਂਣਾ ਬਣਦਾ ਹੈ ਕਿ ਵੈਸੇ ਤਾਂ ਸਾਰੇ ਸਾਧ ਬਾਬੇ ਉਥੇ
ਸ਼ਸੋਬਤ ਸਨ ਪਰ ਜਿਹੜੇ ਕਿਸੇ ਕਾਰਨ ਨਹੀ ਗਏ ਉਹਨਾ ਗੁਰੁ ਗਰੰਥ ਸਾਹਿਬ ਜੀ ਦੀ ਹੋਈ ਇਸ ਘੋਰ ਬੇਅਦਬੀ
ਦਾ ਕੋਈ ਨੋਟਿਸ ਨਹੀ ਸੀ ਲਿਆ ਜਿਸ ਤੋਂ ਸਾਬਤ ਹੁੰਦਾ ਕਿ ਇਹ ਸਾਰੀ ਸਾਧ ਮੰਡਲੀ ਇੱਕ ਦੂਜੇ ਦੀ
ਸਹਿਮਤੀ ਨਾਲ ਹੀ ਚਲ ਰਹੀ ਹੈ।
ਬੜੀ ਦਿਲਚਸਪ ਗੱਲ ਇਹ ਸੀ ਕਿ ਬਾਬੇ ਨੇ ਚਲਾਕ ਰਾਜਨੀਤਕਾਂ ਵਾਂਗ ਮੇਰੇ ਸਵਾਲ
ਨੂੰ ਪ੍ਰੋ: ਦਰਸ਼ਨ ਸਿੰਘ ਜਾਂ ਕਾਲਾ ਅਫਗਾਨਾ ਦੇ ਨਾਂ ਵਿੱਚ ਰਲਗੱਡ ਕਰ ਕੇ ਰੋਲਣ ਦੀ ਪੂਰੀ ਕੋਸ਼ਿਸ਼
ਕੀਤੀ ਜਦ ਕਿ ਮੈ ਵਾਰ-ਵਾਰ ਕਹਿ ਰਿਹਾ ਸਾਂ ਉਹਨਾ ਨਾਲ ਸਬੰਧਤ ਸਵਾਲ ਉਹਨਾ ਨੂੰ ਕੀਤੇ ਜਾਣ ਨਾਂ ਕਿ
ਉਹਨਾ ਦੀਆਂ ਗੱਲਾਂ ਦਾ ਜਵਾਬ ਦੇਹ ਮੈਂ ਹਾਂ। ਮੈ ਬੜਾ ਹੈਰਾਨ ਸਾਂ ਕਿ ਪਤਾ ਨਹੀ ਕਿਉਂ ਹਰੇਕ ਸਾਧ
ਜਾਂ ਜਵਾਬ ਨਾ ਦੇ ਸਕਣ ਵਾਲੇ ਟੋਲਿਆਂ ਨੂੰ ਪ੍ਰੋ ਦਰਸ਼ਨ ਸਿੰਘ, ਕਾਲਾਅਫਗਾਨਾ ਜਾਂ ਘੱਗਾ ਦੇ ਹੀ
ਸੁਪਨੇ ਆਉਂਦੇ ਰਹਿੰਦੇ ਹਨ। ਅਸੀਂ ਕਿਉਂ ਉਹਨਾ ਨੂੰ ਇੰਨੇ ਵੱਡੇ ਦਿਉ ਬਣਾ ਲਿਆ। ਜੇ ਗੁਰੂ ਦਾ ਸੱਚ
ਸਾਡੇ ਕੋਲੇ ਹੈ ਤਾਂ ਜਿਹੜਾ ਮਰਜੀ ਆਵੇ ਅਸੀਂ ਕਿਉਂ ਹੋਰਾਂ ਦੇ ਨਾਂ ਵਰਤ ਕੇ ਅਪਣੇ ਆਪ ਨੂੰ ਬਚਾਉਂਣ
ਦੀ ਕੋਸ਼ਿਸ਼ ਕਰਦੇ ਹਾਂ। ਪਰ ਬਾਬਿਆਂ ਨੂੰ ਸਵਾਲ ਕੀਤਾ ਗਿਆ ਕਿ ਬਾਬਾ ਜੀ! ਜੇ ਆਪਾਂ ਇੱਕ ਦੂਜੇ ਦੀਆਂ
ਕਮਜੋਰੀਆਂ ਦਸ ਕੇ ਸੱਚ ਤੋਂ ਪਾਸਾ ਵਟਾਂਗੇ ਤਾਂ ਫਿਰ ਬਾਬੇ ਧੁਮੁੇ ਬਾਰੇ ਕੀ ਕਹੋਗੇ ਜਿਹੜਾ ਬੇਅੰਤੇ
ਦੇ ਪੀ. ਏ. ਦੇ ਭੋਗ ਤੇ ਜਾ ਕੇ ਕੀਰਨੇ ਪਾ ਆਇਆ। ਟਕਸਾਲ ਦਾ ਕਥਾਵਾਚਕ ਗਿਆਨੀ ਠਾਕੁਰ ਸਿੰਘ ਸਿੱਖਾਂ
ਦੀ ਦੁਸ਼ਮਣ ਜਮਾਤ ‘ਰਾਸ਼ਟਰੀ ਸਿੱਖ ਸੰਗਤ’ ਦੇ ਚੌਧਰੀ ਰੁਲਦੇ ਦੇ ਮੁੰਡੇ ਦੇ ਭੋਗ ਤੇ ਜਾ ਕੇ ਅਫਸੋਸ
ਕਰਦਾ ਫਿਰ ਰਿਹਾ ਸੀ! ਆਖਰ ਤੇ ਜਦ ਉਹਨਾ ਨੂੰ ਪੁਛਿਆ ਕਿ ਤੁਸੀਂ ਕਹਿ ਰਹੇ ਹੋਂ ਦਸਮ ਗਰੰਥ ਵਿੱਚ
ਮਿਲਾਵਟ ਹੋਈ ਹੈ ਪਰ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਕਹਿ ਗਏ ਹਨ ਦਸਮ ਗਰੰਥ ਦੇ ਪਾਠ ਦੀ ਮਰਿਯਾਦਾ
ਵੀ ਗੁਰੂ ਗਰੰਥ ਸਾਹਿਬ ਦੇ ਪਾਠ ਦੀ ਮਰਿਯਾਦਾ ਵਾਲੀ ਹੀ ਹੈ ਤਾਂ ਦਸੋ ਫਿਰ ਇਹ ਦੁਬਿਧਾ ਤਾਂ ਤੁਸੀਂ
ਹੀ ਪੈਦਾ ਕਰ ਰਹੇ ਹੋ ਜਾਂ ਕੋਈ ਹੋਰ? ਉਹਨਾ ਹਾਸੋਹੀਣਾ ਜਿਹਾ ਜਵਾਬ ਦੇ ਕੇ ਸਾਰ ਦਿਤਾ ਕਿ ਜੀ ਆਪੋ
ਆਪਣਿਆਂ ਡੇਰਿਆਂ ਦੀ ਮਰਿਯਾਦਾ ਹੈ! ਜਦ ਕਿ ਉਹ ਇਹ ਦਸਣ ਵਿੱਚ ਨਾ-ਕਾਮਯਾਬ ਰਹੇ ਕਿ ਡੇਰੇ ਹੋਰ ਤੇ
ਪੰਥ ਹੋਰ ਹੈ?
ਵਰਨਨ ਜੋਗ ਹੈ ਕਿ ਇਦਾਂ ਦੇ ਬਾਬਿਆਂ ਦੇ ਗਰਮੀਆਂ ਵਿੱਚ ਜਹਾਜ ਭਰੇ ਆਉਂਦੇ
ਹਨ ਜਿਹੜੇ ਨਾ ਤਾਂ ਗੁਰਦੁਆਰਿਆਂ ਵਿੱਚ ਜਾ ਕੇ ਕੋਈ ਸਿੱਖੀ ਦਾ ਪ੍ਰਚਾਰ ਕਰਦੇ ਹਨ, ਨਾ ਸਿੱਖ
ਸਟੇਜਾਂ ਤੇ ਆਉਂਦੇ ਹਨ, ਨਾ ਇਹ ਕਿਸੇ ਸਿੱਖ ਕੌਮ ਦੇ ਗੰਭੀਰ ਮਸਲੇ ਤੇ ਕਿਸੇ ਨੂੰ ਕੋਈ ਜਵਾਬ ਦਿੰਦੇ
ਹਨ ਜਦ ਪੁੱਛੋ ਤਾਂ ਲੜਨ ਨੂੰ ਆਉਂਦੇ ਹਨ। ਬਾਬਾ ਸੇਵਾ ਸਿੰਘ ਬੇਸ਼ਕ ਖੁਦ ਨਹੀ ਪਰ ਉਹਨਾ ਦੇ ਲੜਕੇ ਦੀ
ਤਲਖੀ ਤੋਂ ਜਾਪਦਾ ਸੀ ਜਿਵੇਂ ਲੜਨ ਲਈ ਹੀ ਘਰੋਂ ਨਿਕਲਿਆ ਹੋਵੇ। ਹੋਰ ਹੈਰਾਨੀ ਇਹ ਕਿ ਬਾਬੇ ਤਾਂ
ਦੁਬਿਧਾ ਵਿੱਚ ਹਨ ਜਿਹੜੇ ਕਦੇ ਸਾਰੇ ਦਸਮ ਗਰੰਥ ਨੂੰ ਗੁਰੁ ਦੀ ਕ੍ਰਿਤ ਮੰਨ ਜਾਂਦੇ ਹਨ ਤੇ ਕਦੇ ਇਸ
ਵਿੱਚ ਹੋਈ ਮਿਲਾਵਟ ਨੂੰ ਪ੍ਰਵਾਨ ਕਰਦੇ ਪਰ ਉਹਨਾ ਦਾ ਫਰਜੰਦ ਉਸੇ ਗਰੰਥ ਦੀਆਂ ਸੀਡੀਆਂ ਵੰਡ ਕੇ
ਲੋਕਾਈ ਵਿੱਚ ‘ਚਾਨਣ’ ਵੰਡਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਿਉ ਪੁੱਤਰਾਂ ਦੀ ਹੀ ਕੋਈ ਫੈਸਲਾ ਨਹੀ ਹੋ
ਪਾਇਆ ਤਾਂ ਬਾਕੀ ਦੁਨੀਆਂ ਦਾ ਇਹ ਸੰਤ ਕੀ ਪਾਰ ਉਤਾਰਾ ਜਾਂ ਕੌਮ ਦਾ ਭਲਾ ਕਰ ਸਕਣਗੇ, ਇਹ ਗੱਲ ਸਮਝ
ਤੋਂ ਬਾਹਰ ਹੈ।