.

ਸੰਤਾਂ ਦੇ ਕੌਤਕ .....?
(ਭਾਗ ਤੀਜਾ, ਕਿਸ਼ਤ ਨੰ: 35)

ਭਾਈ ਸੁਖਵਿੰਦਰ ਸਿੰਘ ‘ਸਭਰਾ’

ਸੰਤ ਵਿਥਿਆ!

(ਭਾਈ ਰਾਮ ਸਿੰਘ)

ਕੰਧਾਂ ਉਤੇ ਆਮ ਇਸ਼ਤਿਹਾਰ ਬਾਜ਼ੀ ਅਤੇ ਅਖੌਤੀ ਸਾਧਾਂ-ਸੰਤਾਂ ਦੇ ਪੋਸਟਰ ਨਿਰੇ ਹੀ ਮੱਛਰ ਪਾਲਣ ਦੇ ਟੈਂਟ।

ਵਿਹਲੜ ਸੰਤਾਂ ਦੀ ਜ਼ੁਬਾਨੀ

ਗੁਰਮੁੱਖ: ਬਾਬਾ ਜੀ ਏਨੀ ਬੁੱਢੀ ਉਮਰ ਵਿੱਚ ਪੜ੍ਹਨ ਲੱਗ ਪਏ ਓ।

ਸੰਤ-ਗੁਰਮੁੱਖਾ! ਤੈਨੂੰ ਕੀ ਦੀਂਹਦਾ ਹੈ। -ਗੁਰਮੁੱਖ: ਬਾਬਾ ਜੀ, ਇਹ ਲੱਕੜ ਦੀਆਂ ਗੋਲੀਆਂ ਜਿਹੀਆਂ ਕੀ ਗਿੱਣਦੇ ਪਏ ਓ?

ਸੰਤ: ਇਹ ਮਾਲ੍ਹਾ ਹੈ ਮਾਲ੍ਹਾ, ਇਸੇ ਨਾਲ ਤਾਂ ਅਸੀਂ ਰੱਬ ਦੇ ਵੱਡੇ ਭਗਤ ਦਿਸਦੇ ਹਾਂ, ਇਸ ਨਾਲ ਹੀ ਅਨਪੜ੍ਹ ਅਤੇ ਪੜ੍ਹੇ ਲਿੱਖੇ ਲੋਕਾਂ ਨੂੰ ਮਗਰ ਲਾਉਨੇ ਆਂ,

ਸੰਤ ਜੀ ਰੁਕਦੇ ਹੀ ਨਹੀ ਆਪਣੀ ਜੀਵਨ ਵਿਥਿਆ ਸੁਣਾ ਰਹੇ ਨੇ।

ਸੰਤ: ਦੇਖ ਗੁਰਮੁੱਖਾ! ਇਹ ਸੱਚ ਹੈ ਕਿ ਗੁਰੂ ਸਾਹਿਬਾਨ ਜੀ ਨੇ ਇਹ ਕਹਿ ਕੇ "ਆਤਮਾ ਗ੍ਰੰਥ" ਵਿੱਚ ਸਰੀਰ ਪੰਥ ਵਿੱਚ ਭਾਵ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਗੁਰਗੱਦੀ ਸੌਂਪ ਦਿੱਤੀ। ਸਾਰੇ ਗੁਰਸਿੱਖਾਂ ਨੂੰ ਬਾਣੀ ਦੇ ਲੜ ਲਾ ਦਿੱਤਾ। ਅਸਾਨੂੰ ਤਾਂ, (ਵੋਟ ਵਟੋਰੂ) ਲੀਡਰਾਂ ਨੇ ਸਿਆਸੀ ਲਾਭ ਲੈਣ ਲਈ ਹੀ ਸੰਤ ਜੀ ਥਾਪੇ ਹੋਏ ਨੇ ਤੇ ਆਪਣੇ ਸੰਤ ਹੋਣਾ ਦੱਸਣ ਲਈ ਸਬੂਤਾਂ ਵਜੋਂ ਸੁਖਮਨੀ ਸਾਹਿਬ ਦਾ ਪਾਠ ਪੜ੍ਹਨ ਲਈ ਕਹਿ ਦਿੰਦੇ ਹਾਂ।

ਅਸੀਂ ਬੰਨ੍ਹਦੇ ਗੋਲ ਟੋਪੀ ਜਿਹੀ ਚਿੱਟੀ ਪੱਗ, ਪਾ ਕੇ ਮਾਲ੍ਹਾ ਚੋਲਾ, ਲੁੱਟਦੇ ਖੂਨ ਪਸ਼ੀਨੇ ਦੀ ਸੰਗਤਾਂ ਦੀ ਕਮਾਈ, ਵਿਹਲੇ ਰਹਿਣ ਬਣ ਕੇ ਰੱਬ ਦੇ ਕਸਾਈ, ਉਹ ਕੋਈ ਸਿੱਖ ਹੈ, ਜਿਹੜਾ ਚੁੱਣਕੇ ਬੰਨ੍ਹਦੇ ਪੱਗ, ਗਲ੍ਹ ਕਮੀਜ਼ ਤੇ ਪਾਉਂਦੇ ਨੇ ਪਾਜਾਮਾ ਜਾ ਪੈਂਟ। ਜਿਹੜੇ ਰਹਿੰਦੇ ਸੀ ਕੱਚੇ ਮਕਾਨਾਂ ਦੀਆ ਖੁੰਦਰਾਂ ਵਿੱਚ ਉਹ ਸਾਡੇ ਭਾਈ, ਖੂਨ ਚੂਸ ਮੱਛਰ, ਵਿਚਾਰੇ ਪੱਕੀਆਂ ਕੰਧਾਂ ਕਾਰਣ ਰੁਲ ਗਏ ਹਨ। ਉਹਨਾਂ ਦੇ ਵੱਧਣ ਫੁੱਲਣ ਵਾਸਤੇ ਅਸੀਂ ਆਪਣੀ ਮਸ਼ਹੂਰੀ ਲਈ ਕੰਧਾਂ ਉੱਤੇ ਲਾਉਂਦੇ ਹਾਂ, ਪੋਸਟਰ। ਆਪਣੇ ਭਾਈਆਂ ਨੂੰ ਲਾ ਕੇ ਦਿੰਦੇ ਹਾਂ ਟੈਂਟ।

ਸੰਤ: ਸੁਣ, ਪਹਿਲਾਂ ਅਸੀਂ ਪੋਸਟਰ ਲਾ ਦਿੰਨੇ ਹਾਂ, ਮੀਹ ਪੈ ਜਾਂਦਾ ਹੈ, ਫਿਰ ਮਗਰੋਂ ਧੁੱਪ ਨਿਕਲ ਆਉਂਦੀ ਹੈ ਸਾਡਾ ਪੋਸਟਰ ਵਿਚਕਾਰੋ ਬਾਹਰ ਨੂੰ ਆ ਜਾਂਦਾ ਹੈ ਤੇ ਸਾਡਾ ਪੋਸਟਰ ਮੱਛਰਾਂ ਲਈ ਟੈਂਟ ਬਣ ਜਾਂਦਾ ਹੈ। ਤੁਹਾਨੂੰ ਪਤਾ ਹੀ ਹੈ, ਕਿ ਜੇ ਸਫਾਈ ਹੋਵੇਗੀ ਤਾਂ ਲੋਕ ਬਿਮਾਰ ਕਿਵੇਂ ਹੋਣਗੇ? ਇਸੇ ਲਈ ਤਾਂ ਅਸੀ ਸੋਹਣੀਆਂ-ਸੋਹਣੀਆਂ ਕੰਧਾਂ ਦੀ ਸ਼ਕਲ ਵਿਗਾੜ ਦਿੰਦੇ ਹਾਂ।

ਇਹ ਸਾਡੇ ਮੱਛਰ ਭਾਈ, ਸਾਡੇ ਡੇਰੇ ਦੀ ਰੌਣਕ-ਵਧਾਉਣ ਲਈ ਸਾਡੀ ਮਦਦ ਕਰਦੇ ਹਨ। ਹਸਪਤਾਲਾਂ ਦੇ ਇਲਾਜ ਮਹਿੰਗੇ ਨੇ, ਤੇ ਸੰਗਤਾਂ ਨੂੰ ਹਰ ਬਿਮਾਰੀ ਦਾ ਇਲਾਜ਼, ਸੁੱਖ ਆਰਾਮ, ਧੰਨ ਦੌਲਤ ਦੇ ਭੰਡਾਰ ਸੰਤਾਂ ਕੋਲ ਹੀ ਦੱਸ ਕੇ ਭਰਮ ਜਾਲ ਵਿੱਚ ਫਸਾਇਆ ਹੁੰਦਾ ਹੈ। ਸਾਡੇ ਕੋਲੋਂ ਲੋਕੀ ਸੁਆਹ, ਪਾਣੀ, ਇਲਾਚੀਆਂ ਜੋ ਕੁਦਰਤੀ ਹਨ ਬੋਤਲਾਂ ਕੈਨੀਆਂ ਵਿੱਚ ਭਰਕੇ ਲੈ ਜਾਂਦੇ ਹਨ।

ਸਰਕਾਰ ਭਾਵੇ ਸਵੱਛ ਪਾਣੀ ਸਪਲਾਈ ਕਰਦੀ ਹੈ, ਪਰ ਅਸੀਂ ਪੈਰ ਧੋਤੇ ਹੋਏ, ਟਿੱਡੀਆਂ, ਭੁੱਣਖੀਆਂ, ਮੱਖੀਆਂ, ਮੱਛਰਾਂ ਛਿੱਪਕਲੀਆਂ ਵਾਲਾ ਗੰਦਾ ਪਾਣੀ, ਪੀਣ ਲਈ ਆਖਦੇ ਹਾਂ, ਅਸੀਂ ਪੜ੍ਹੇ ਲਿਖੇ ਲੋਕਾਂ ਦੀ ਪੜ੍ਹਾਈ ਖੂਹ ਵਿੱਚ ਸੁੱਟ ਦਿੰਦੇ ਹਾਂ ਤੇ ਚੰਗੀ ਤਰ੍ਹਾਂ ਉੱਲੂ ਬਣਾ ਦਿੰਦੇ ਹਾਂ। ਮਾਇਆ ਦੇ ਮੋਟੇ ਗੱਫੇ ਵੀ ਬੈਠੇ ਬੈਠਾਇਆਂ ਨੂੰ ਮਿੱਲ ਜਾਂਦੇ ਹਨ। ਮੁਬਾਇਲ ਫੋਨ ਵੀ ਕੰਨਾਂ ਨਾਲ ਲੱਗਾ ਕੇ ਰੱਖਦੇ ਹਾਂ ਕਿ ਕਿਤੇ ਦੀਵਾਨਾ ਦਾ ਪ੍ਰੋਗਰਾਮ ਲਿਖਣ ਤੋਂ ਹੀ ਨਾ ਰਹਿ ਜਾਵੇ। ਸਾਡੀ ਹਿੰਗ ਲੱਗੇ ਨਾ ਫਟਕੜੀ ਰੰਗ ਆਉਂਦਾ ਚੋਖਾ। ਕਾਰਾਂ ਖਰੀਦਣਾ ਸਾਡਾ ਮੁੱਖ ਕੰਮ ਹੈ, ਤੇ ਜਹਾਜ਼ ਖਰੀਦਣ ਦੀ ਰੱਖਦੇ ਹਾਂ ਤਮੰਨਾਂ।

ਕੱਟੇ ਵਾਂਗੂੰ ੜਿੰਗਣਾ ਸਾਡਾ ਪੱਕਾ ਰਾਗ ਹੈ। ਮੀਲਾਂ ਤਾਈਂ ਧੂਣੇ ਲਾਕੇ ਮਨ ਘੱੜ੍ਹਤ ਧਾਰਨਾ ਬੋਲ ਕੇ ਖੌਰੂ ਪਾਉਣਾ ਕਾਨੂੰਨ ਦੀਆਂ ਧੱਜੀਆਂ ਉਡਾਉਂਣਾ ਸਾਡੇ ਚੰਗੇ ਭਾਗ ਨੇ। ਬੱਚਿਆਂ ਦੀ ਪੜ੍ਹਾਈ ਦਾ, ਤੇ ਰੋਗੀ ਲੋਕਾਂ ਦੀ ਸਾਂਤੀ ਦਾ ਅਸੀਂ ਕੋਈ ਠੇਕਾ ਨਹੀ ਲਿਆ ਹੋਇਆ। ਇਨ੍ਹਾਂ ਬਾਰੇ ਸੋਚਣ ਲੱਗੇ ਤਾਂ ਫੇਰ ਅਸੀਂ ਬਣਾ ਲਏ ਕਾਰਾਂ ਅਤੇ ਭੋਰੇ। ਸਾਨੂੰ ਭੇਖੀਆਂ ਨੂੰ ਮੁੱਢਲੇ ਉਪਦੇਸ਼ਾਂ ਦੀ ਵੀ ਕੋਈ ਪ੍ਰਵਾਹ ਨਹੀ। ਓਹੀ! ਹੱਥੀ ਸੇਵਾ ਕਰਨੀ, ਹੱਥੀਂ ਕਿਰਤ ਕਰਨੀ, ਗ੍ਰਹਿਸਥੀ ਜੀਵਨ ਵੰਡ ਛੱਕਣਾ, ਨਾਮ ਜਪਣਾ। ਤਹਾਨੂੰ ਪਤਾ ਹੀ ਹੈ, ਕਿ ਭਾਈ ਮੰਝ ਜੀ, ਇਨ੍ਹਾਂ ਸਭ ਕਾਸੇ ਤੋਂ ਢਿੱਲ ਮੰਗਦੇ ਸੀ, ਪਰ ਪੰਚਮ ਪਾਤਸ਼ਾਹ, ਗੁਰੂ ਅਰਜਨ ਦੇਵ ਜੀ ਨੇ ਨਹੀਂ ਦਿੱਤੀ ਢਿੱਲ, ਸਿੱਖੀ ਵਿੱਚ। ਅਸੀਂ ਕਿਹੜੇ ਨਾਲੇ ਅਸਲੀ ਐਂ ਕਾਕਾ। ਸਾਡੇ ਕੋਲ ਤਾਂ ਨਿਰਾ ਭੇਖ ਹੀ ਹੈ, ਗੁਰੂਆਂ ਵਾਲਾ, ਬਾਣੀ ਭਾਵੇਂ ਸਾਡੇ ਪੈਟਰੋਲ ਨਾਲ ਭਿਓਂ-ਭਿਓਂ ਕੇ ਛਿੱਤਰ ਪਈ ਏ ਮਾਰਦੀ ਹੈ ਰੱਬ ਦੀ, …. . ਪਰ ਲੋਕਾਂ ਨੂੰ ਬਾਣੀ ਬਾਰੇ ਦੱਸਣਾ ਹੈ, ਆਪਣੇ ਉੱਤੇ ਢੁੱਕਾਅ ਕੇ।

"ਭਾਈ", ਸ਼ਬਦ ਨੂੰ, ਪਾਸੇ ਰੱਖ ਕੇ, ਪੋਸਟਰ ਛਪਵਾਉਣ ਲਈ --ਸੰ: ਬ੍ਰਹਮ ਗਿਆਨੀ --- ਪੂਰਨ ਬ੍ਰਹਮ ਗਿਆਨੀ, ਮਹਾਨ ਤੱਪਸਵੀ, ਮਹਾਨ ਤਿਆਗੀ, ਮਹਾਰਾਜ ਆਪੇ ਪ੍ਰੈਸ ਵਿੱਚ ਦੇਨੇ ਆ ਲਿਖਾ ਕੇ, ਟੁੱਕੜ ਬੋਚ, ਤਨਖਾਹ ਉੱਤੇ ਰੱਖੇ ਹੁੰਦੇ ਹਨ ਉਪਰੋਕਤ ਸਿਫਤ ਸਲਾਹ ਵਾਲੇ। -- ਸਾਲਾ, -- ਸਾਲਾ ਦੇ ਸਮਾਗਮਾਂ ਦੇ ਨਾਂ ਤੇ ਅਸੀ, ਮਾਇਆ ਦੀਆ ਪੰਡਾ ਬੰਨ ਕੇ ਭੱਜ ਜਾਦੇ ਹਾਂ। ਤੁਹਾਨੂੰ ਪਤਾ ਹੀ ਹੈ ਕਿ ਤੁਸੀ ਜਦੋ ਅੰਮ੍ਰਿਤ ਛਕਿਆ ਸੀ, ਤਾਂ ਇਹ ਔਹਦੇ ਪੰਜਾਂ ਪਿਆਰਿਆ ਨੇ ਨਹੀ ਨਾ ਵੰਡੇ, ਤੇ ਨਾ ਹੀ ਅਕਾਲ ਤਖਤ ਸਾਹਿਬ ਤੋ ਵੰਡੇ ਜਾਂਦੇ ਐ, ਪਰ ਫੇਰ ਵੀ ਅਸੀ ਆਪਣੇ ਸਮਾਗਮਾਂ ਦੇ ਪੋਸਟਰਾਂ ਵਿੱਚ ਲਿਖ ਕੇ ਸੱਦਾ ਦੇ ਦਿੰਦੇ ਆਂ ਕਿ ਅਕਾਲ ਤਖਤ ਸਾਹਿਬ ਤੋ ਜਥੇਦਾਰ ਵੀ ਪਹੁੰਚ ਰਹੇ ਨੇ, ਪ੍ਰਧਾਨ ਵੀ, ਤਾਂ ਕਿ ਸਾਡੇ ਸੰਤ ਹੋਣ ਦਾ ਭਰਮ, ਲੋਕਾ ਨੂੰ ਪਿਆ ਰਹੇ, ਤੇ ਜਥੇਦਾਰਾਂ ਨੂੰ ਵੀ ਇਹ ਭਰਮ ਪਿਆ ਰਹੇ, ਕਿ ਮੇਰੇ ਵੱਲ ਵੀ ਸਾਧ-ਸੰਤ ਤੇ ਸੰਗਤਾਂ ਕਾਫੀ ਹਨ, ਜੇ ਕਿੱਤੇ ਮੇਰਾ ਔਹਦਾ ਖੁੱਸਦਾ ਦਿੱਸੇ ਤਾ ਇਹ ਆਪੇ ਸਾਰੇ ਮੇਰੇ ਵੱਲ ਦੀਆਂ ਆਵਾਜ਼ਾਂ ਉੱਠਾਉਣਗੇ। ਨਾਮ ਦਿੱਤੀ ਜਾਂਦਾ ਏ ਸ਼ਬਦ ਗੁਰੂ ਦੇ ਲੱੜ੍ਹ ਲਾ ਕੇ, ਬਾਣੀ-ਬਾਣੇ ਨੂੰ ਵੀ ਅਸੀ ਸਿੱਖਾਂ ਨੂੰ ਆਪਣੇ ਮਗਰ ਲਾਉਣ ਲਈ ਹੀ ਵਰਤਦੇ ਹਾਂ, ਪਰ ਜਿਆਦਾ ਪ੍ਰਚਾਰ ਤਾਂ ਸਾਡਾ ਜਿਸ ਨੂੰ ਗੁਰਮਤਿ ਨਹੀਂ ਮੰਨਦੀ, ਕਾਲਪਨਿਕ ਕਥਾ ਕਹਾਣੀਆਂ, ਤੇ ਮਨੁੱਖ ਨੂੰ ਭਗਵਾਨ ਕਰਕੇ ਹੀ ਦੱਸਣ ਦੀਆਂ ਹੁੰਦੀਆਂ ਹਨ।

ਗੁਰਮੁੱਖਾ! ਕਦੇ ਸਾਨੂੰ ਕੌਮ ਉੱਤੇ ਭੀੜ ਪੈਣ ਤੇ ਤਲਵਾਰ ਲਹਿਰਾਉਂਦੇ ਵੇਖਿਆ ਹੈ? ਅਸੀਂ ਤਾਂ ਉਨੀ ਦੇਰ ਸਮਾਗਮ ਵੀ ਨਹੀਂ ਰਚਦੇ ਜਦੋਂ ਸ਼ਾਂਤੀ ਹੋ ਜਾਂਦੀ ਹੈ ਫੇਰ ਹੀ ਘੁਰਨਿਆ ਤੋਂ ਬਾਹਰ ਆ ਜਾਂਦੇ ਹਾਂ, ਦੁਨੀ ਚੰਦ ਵਾਂਗ। ਭਾਈ ਡੱਲ੍ਹੇ ਵਾਂਗ।

ਅਸੀਂ ਰੌਲਾ ਤਾਂ ਪਾਉਂਦੇ ਹਾਂ ‘ਗੁਰੂ ਗ੍ਰੰਥ ਜੀ ਮਾਨਿਓ’ ਦਾ। ਪਰ ਫੋਟੋਆਂ, ਸੰਗਤਾਂ ਦੇ ਘਰੀਂ ਆਪਣੀਆਂ ਟੰਗਾਈ ਜਾਂਦੇ ਹਾਂ। ਜਿੰਨੇ ਸੰਤ ਅਸੀਂ ਗਿਣਤੀ ਵਿੱਚ, ਉੱਨੇ ਹੀ ਸਾਡੇ ਧੜ੍ਹੇ। ਪਿਆਰਿਆ! ਅਸੀਂ ਗੁਰੂ ਦੇ ਸਰੀਰ ਦਾ ਤੂੰਬਾਂ-ਤੂੰਬਾਂ ਕੀਤਾ ਪਿਆ ਹੈ। ਪਾੜੋ, ਰਾਜ ਕਰੋ ਕਾਂਗਰਸ ਨੀਤੀ ਅਨੁਸਾਰ ਪਾੜੋ ਗੱਦੀਆਂ ਕਾਇਮ ਰੱਖੋ। ਜਿੱਦਣ ਅਸੀਂ ਭੱਜਗੇ, ਉਦੋਂ ਹੀ ਗੁਰੂ ਦਾ ਸਰੀਰ ਸਾਬਤ ਹੋ ਜਾਣਾ, ਤੇ ਕੌਮ ਦੀ ਚੜ੍ਹਦੀ ਕਲਾ ਹੋ ਜਾਣੀ ਹੈ, ਪਰ ਅਸੀਂ ਹੋਣ ਹੀ ਨਹੀ ਦੇਣੀ ਚੜ੍ਹਦੀ ਕਲਾ।

ਅਸੀਂ ਸਰਦੀਆਂ ਦੇ ਮੌਸਮ ਵਿੱਚ ਬੱਚਿਆਂ ਦੇ ਪੇਪਰ ਨੇੜੇ ਹੋਣ, ਤਾਂ ਸਮਾਗਮਾਂ ਦੇ ਨਾਂ ਤੇ ਆਪਣੇ ਬਜ਼ੁਰਗਾਂ ਜਿਨ੍ਹਾਂ ਨੇ ਸਾਨੂੰ ਕੱਚੀਆਂ ਧਾਰਨਾ ਗਾ ਕੇ ਪੈਸੇ ਕਮਾਉਣ ਦਾ ਢੰਗ ਸਿਖਾਇਆ ਹੁੰਦਾ ਹੈ। ਉਨ੍ਹਾਂ ਦੀਆਂ ਬਰਸੀਆਂ ਮਨ੍ਹਾਉਣ ਬਹਾਨੇ ਬਚਿਆ ਦੇ ਦਿਮਾਗ ਦਾ ਸੰਤੁਲਨ ਵਿਗਾੜ ਕੇ, ਪੜ੍ਹਾਈ ਵਿੱਚ ਫੇਲ੍ਹ ਕਰਨ ਦਾ ਠੇਕਾ ਲਿਆ ਹੋਇਆ ਹੈ। ਤਾਂ ਕਿ ਮਾਂ-ਬਾਪ ਦੇ ਨਾਲ-ਨਾਲ ਬੱਚੇ ਵੀ ਸਾਡੇ ਚੇਲੇ ਬਣਨ ਤੇ ਮਾਇਆ ਚੜ੍ਹਾਉਣ ਵਾਲੇ ਚੇਲਿਆ ਵਿੱਚ ਕਮੀ ਨਾ ਆਵੇ। ਜ਼ਮੀਨਾਂ ਵੀ ਅਸੀਂ ਆਪਣੇ ਚੇਲੇ ਨੂੰ ਸੰਗਤਾ ਵਿੱਚ ਬਿਠਾ ਕੇ ਐਲਾਨ ਕਰਵਾ ਲੈਨੇ ਆਂ ਕਿ ਬਾਬਾ ਜੀ ਮੇਰੇ ੨ ਕਿਲ੍ਹੇ ਜ਼ਮੀਨ ਡੇਰੇ ਨੂੰ ਦਾਨ ਐ। ਬੱਸ ਫੇਰ ਕੀ, ਡੇਰੇ ਦੇ ਨਾਲ ਲੱਗਦੀ ਜ਼ਮੀਨ ਵਾਲੇ ਚੇਲੇ ਵੀ ਆਪਣੇ ਬੱਚਿਆ ਦਾ ਢਿੱਡ ਭਰਨ ਵਾਲੀ ਜ਼ਮੀਨ ਦਾਨ ਕਰ ਛੱਡਦੇ ਹਨ। ਤੇ ਫਿਰ ਬਹੁਤ ਪਛਤਾਉਂਦੇ ਹਨ। ਜ਼ਮੀਨ ਵੀ ਅਸੀਂ ਆਪਣੇ ਟੁੱਕੜ ਬੋਚ ਚੇਲਿਆਂ ਰਾਹੀ ਗੁੰਮਰਾਹ ਕਰਕੇ ਲੁੱਟੀ ਹੈ।

ਗੁਰਮੁੱਖਾ। ਅਸੀਂ ਹੁਣ ਸਕੂਲ ਵੀ ਤਾਂ ਖੋਲ੍ਹ ਲਏ ਨੇ ਗੁਰੂਆਂ ਦੇ ਨਾਵਾਂ ਥੱਲ੍ਹੇ, ਕਿਉਂ ਕਿ ਹੁਣ ਸੰਗਤਾਂ, ਜਾਗਣ ਲੱਗੀਆਂ ਹਨ। ਹੌਲੀ-ਹੌਲੀ ਪਤਾ ਨਹੀ ਸਾਡੇ ਕੱਚੇ ਰਾਗ ਦਾ ਤੇ ਚਿਮਟੇ ਤੋੜ ਪਾਖੰਡ ਦਾ ਕਦੋਂ ਭੋਗ ਪੈ ਜਾਵੇ। ਬੱਚੇ, ਜੋ ਸਾਡੇ ਖੌਰੂ ਨਾਲ ਪੜਾਈ ਵਿੱਚ ਫੇਲ੍ਹ ਹੋਣਗੇ ਤਾਂ ਹੀ ਸਾਡੇ ਕੋਲ ਮੋਟੀ ਦਾਖਲਾ ਫੀਸ ਦੇ ਕੇ ਦਾਖਲ ਹੋਣਗੇ। ਤੇ ਫਿਰ ਅਸੀਂ ਮੋਟੀ ਛਿੱਲ ਲਾਹੁਣੀ ਹੀ ਲਾਹੁਣੀ ਹੈ ਸੰਗਤਾਂ ਹੀ ਪਾਠਾਂ ਦੀਆਂ ਲੜੀਆਂ ਵੀ ਤਾਂ ਚਲਾਈਆਂ ਹੋਈਆਂ ਨੇ, ਪਾਠੀ ਮੂੰਹਾਂ ਉੱਤੇ ਢਾਠੇ ਮਾਰ ਕੇ ਪੜ੍ਹਨ ਲਾਏ ਹੋਏ ਹਨ। ਗੁਰਮਤਿ ਸਿਧਾਂਤਾ ਨੂੰ, ਕਿ ਕਿੱਤੇ ਗੁੱਝੇ ਉਪਦੇਸਾਂ ਨੂੰ ਸੰਗਤਾਂ ਸਮਝ ਨਾ ਲੈਣ। ਸੰਗਤਾਂ ਲੁਟਾਈ ਕਰਵਾ ਕੇ ਖੁਸ਼ ਅਸੀ ਲੁੱਟ ਕੇ ਖੁਸ਼-ਖੁਸ਼।

ਬਾਹਰਲੇ ਮੁਲਕਾਂ ਵਿੱਚ ਵੀ ਗੁਰਮਤਿ ਸਮਾਗਮ ਕਰਨ ਲਈ ਜਾਂਦੇ ਹਾਂ। ਗੁਰਮੁਖਾ! ਸਾਨੂੰ ਘਰੋਂ ਵਿਹਲੜ ਰਹਿਣ ਕਰਕੇ ਭੈੜੀਆਂ-ਭੈੜੀਆਂ ਜਿਵੇਂ, ਸ਼ੂਗਰ, ਏਡਜ਼, ਕੈਂਸਰ, ਟੀ. ਬੀ. ਵਰਗੀਆਂ ਬਿਮਾਰੀਆਂ ਸਾਨੂੰ ਚਿੰਬੜੀਆਂ ਹੋਈਆਂ ਹਨ। ਤੁਸੀਂ ਪੜਦੇ ਨਹੀ? ਅਖਬਾਰਾਂ ਵਿੱਚ ਕਿ ਬਾਬਾ ਜੀ ਲੰਮੀ ਬਿਮਾਰੀ ਕਾਰਨ ਹਸਪਤਾਲ ਵਿੱਚ ਸਰੀਰ ਛੱਡ ਗਏ। ਪੰਜਾਬ ਵਿਚੋਂ ਪੈਸਾ ਇਕੱਠਾ ਕਰਕੇ ਅਮਰੀਕਾ, ਕੈਨੇਡਾ, ਇਟੱਲੀ, ਇੰਗਲੈਂਡ ਜਿਥੇ ਹਰ ਬਿਮਾਰੀ ਦਾ ਸਹੀ ਇਲਾਜ ਹੁੰਦਾ ਹੈ। ਸਮਾਗਮ ਕਰਨ ਦੇ ਬਹਾਨੇ ਬਣਾ ਕੇ ਹਸਪਤਾਲਾਂ ਵਿੱਚ ਚੈੱਕ-ਅੱਪ ਕਰਵਾਉਂਦੇ ਹਾਂ ਤੇ ਸੰਗਤਾਂ ਸਾਡੇ ਵਾਪਸ ਮੁੜ੍ਹਨ ਦੀ ਬੇ-ਸਬਰੀ ਨਾਲ ਉਡੀਕ ਕਰਦੀਆਂ ਨੇ।

ਤੁਹਾਨੂੰ ਪਤਾ ਹੀ ਹੈ ਕਿ ਕਬੀਰ ਜੀ ਸਾਡੀ ਇਨ੍ਹਾਂ ਪੰਗਤੀਆਂ ਵਿੱਚ ਚੰਗੀ ਖੱਲ੍ਹੜੀ ਉਧੇੜਦੇ ਹਨ।

ਸੁਣ!

ਗਜਿ ਸਾਢੇ ਤੈ ਤੈ ਧੋਤੀਆਂ ਤਿਹਰੇ ਪਾਇਨ ਤਗ॥

ਗਲੀ ਜਿਨਾ ਜਪਮਾਲੀਆਂ ਲੋਟੇ ਹਥ ਨਿਬਗ॥

ਓਏ ਹਰਿ ਕੇ ਸੰਤ ਨਾ ਆਖੀਅਹ ਬਾਨਾਰਸ ਕੇ ਠਗ॥

(ਰਾਗੁ ਆਸਾ)

ਦੇਖ ਗੁਰਮੁਖਾ! ਅਸੀਂ ਕਬੀਰ ਸਾਹਿਬ ਜੀ ਵਲੋਂ ਪਾਜ ਉਘੇੜੇ ਜਾਣ ਤੋ ਬਚਣ ਲਈ। ਇਹ ਭੇਖ ਸਿੱਖ ਕੌਮ `ਚ, ਘੁਸੱੜ ਕੇ ਬਣਾ ਧਰਿਆ। ਸਾਢੇ ਸਤ-ਸਤ ਮੀਟਰ ਦੇ ਚੋਲੇ, ਗਲ੍ਹ ਵਿੱਚ ਮਾਲਾ, ਗੋਲ ਚਿੱਟੀ ਟੋਪੀ ਜਿੰਨੀ ਪੱਗ।

ਅੰਮ੍ਰਿਤਧਾਰੀ ਹੋਣ ਦਾ ਬਣਾ ਕੇ ਭੇਖ, ਘੁਸੜੇ, ਸਿੱਖਾਂ `ਚ, ਬਨਾਰਸ ਛੱਡਿਆ ਹੁਣ ਕਹਾਉਂਦੇ ਪੰਜਾਬ ਦੇ ਠੱਗ। ਲੈ ਹੁਣ ਵਾਜਾ ਮੈਂ ਵਜਾਉਂਦਾ ਹਾਂ ਤੇ ਧਾਰਨਾ ਸੁਣ!

ਧਾਰਨਾ:-

ਪਹਿਲਾ ਅਸਾਂ ਨੇ ਬਨਾਰਸ ਲੁੱਟਿਆ ੨ ਪਿਆਰੇ ਜੀ ਪਹਿਲਾ ਅਸਾਂ ਨੇ ਬਨਾਰਸ ਲੁੱਟਿਆ … … … …. .

ਹੁਣ ਆਣ ਵੜੇ ਵਿੱਚ ਪੰਜਾਬ, ਪਿਆਰੇ ਜੀ ਹੁਣ ਆਣ ਵੜੇ ਵਿੱਚ ਪੰਜਾਬ … … … ਬੋਲੋ ਬੀਬੀਓ … … … ਵਾਹਿਗੁਰੂ ਭੱਜ ਭੱਜ ਕੇ ਮੁੰਡਿਆਂ ਸੇਵਾ ਕੀਤੀ, ਥੱਕ ਕੇ ਕੇਸ਼ ਕੱਟਾ ਲਏ। ਕੋਈ ਖਾਵੇ ਜਰਦਾ, ਭੁੱਕੀ, ਕੋਈ ਅਫੀਮ ਤਤੇ ਡੋਬ ਦਿੱਤੇ ਵਿੱਚ ਸ਼ਰਾਬ! ਪਿਆਰੇ ਜੀ ਕਈ ਡੋਬ ਦਿੱਤੇ ਵਿੱਚ ਸ਼ਰਾਬ। ਪਹਿਲਾ ਅਸਾਂ ਨੇ ਬਨਾਰਸ ਲੁੱਟਿਆ ਹੁਣ ਆਣ ਵੜੇ ਵਿੱਚ ਪੰਜਾਬ, ਪਿਆਰੇ ਜੀ-ਸੁੱਤੇ ਰਹੋ-ਵਾਹਿਗੁਰੂ … … …

ਰੁੱਖਾ ਸੁੱਖਾ ਤੇ ਸਾਦਾ ਪ੍ਰਸ਼ਾਦਾ ਸਾਨੂੰ ਪਚਦਾ ਨਹੀ, ਜਲੇਬੀਆਂ, ਪਕੌੜੇ ਬਰਫ਼ੀਆਂ, ਫਲ ਫਰੂਟ, ਦੁੱਧ ਘਿਓ, ਸ਼ਰਾਬ ਸ਼ਬਾਬ ਅਤੇ ਨਾਲੇ ਖ਼ਬਾਬ ਪਿਆਰੇ ਜੀ, ਸ਼ਰਾਬ, ਸ਼ੁਬਾਬ ਤੇ ਨਾਲੇ ਖਬਾਬ ਪਹਿਲਾਂ ਅਸਾਂ ਨੇ ਬਾਨਾਰਸ ਲੁੱਟਿਆਂ ਹੁਣ ਆਣ ਵੜੇ ਵਿੱਚ ਪੰਜਾਬ। ਪਿਆਰੇ ਜੀ … …. .

ਦਿਖਾਵੇ ਲਈ ਪੰਚਕਕਾਰ, ਹੱਥ ਵਿੱਚ ਮਾਲ੍ਹਾਂ ਗਲ ਵਿੱਚ ਮਾਲਾ ਚਿੱਟਾ ਭਗਵਾਂ ਭੇਸ਼, ਅੱਗੇ ਚੜ੍ਹਾਵਾ ਚੱੜ੍ਹਿਆਂ ਲੈ ਕੇ ਹੁੰਦੇ ਉੜੰਤ। ਭੋਰਿਆਂ `ਚ ਕਰਤੂਤਾਂ ਪਸ਼ੂਆਂ ਵਾਲੀਆਂ ਲੋਕੀ ਕਹਿਣ ਸਾਨੂੰ, ਮਹਾਨ ਸੰਤ।

ਸਾਧ ਸੰਗਤ ਜੀ ਰਾਵਣ ਨੇ ਤਾਂ ਇੱਕ ਗਲਤੀ ਕੀਤੀ ਸੀ। ਹਿੰਦੂ ਉਨ੍ਹਾਂ ਦਾ ਬੁੱਤ ਬਣਾ ਕੇ ਸਾਲ ਬਾਅਦ ਅੱਗ ਲਾ ਦਿੰਦੇ ਹਨ। ਇੱਧਰ ਆਪਣੇ ਮਹਾਨ ਗੁਰੂਆਂ ਨੇ, ਉਨ੍ਹਾਂ ਦੇ ਬੱਚਿਆ ਨੇ, ਤੇ ਸ਼ਹੀਦਾਂ ਨੇ, ਐਸੀ ਕਿਹੜੀ ਬਜ਼ਰ ਗਲਤੀ ਕੀਤੀ ਹੈ, ਕਿ ਹਰ ਰੋਜ ਇਹ ਅਖੌਤੀ ਬਾਬੇ, ਸੰਤ ਬ੍ਰਹਮਗਿਆਨੀ, ਉਨ੍ਹਾਂ ਦੀਆਂ ਪੋਸਟਰਾਂ ਉਤੇ ਫੋਟੋਆਂ ਛਾਪ ਛਾਪ ਕੇ ਗੰਦੀਆਂ ਨਾਲੀਆਂ ਵਿਚ, ਤੇ ਪੈਰਾਂ ਵਿੱਚ ਰੋਲ ਰਹੇ ਨੇ। ਸਿੱਖੀ ਨੂੰ ਪੁੱਠਾਂ ਗੇੜਾ ਦੇਣ ਵਾਲੇ, ਪਾਖੰਡੀਆਂ ਨੂੰ ਜੋ ਗੁਰਮਤਿ ਦੇ ਨਾਂ ਹੇਠ ਆਪਣੇ ਸੰਤ ਹੋਣ ਦਾ ਭਰਮ ਹਿਰਦਿਆਂ ਅੰਦਰ ਭਰਨ ਵਾਲਿਆ ਨੂੰ ਮੂੰਹ ਨਾ ਲਾੳ।

ਖਾਲਸਾ ਜੀ, ਸੰਤ ਸ਼ਬਦ, ਕਿਸੇ ਵਿਅਕਤੀ ਲਈ ਨਹੀਂ ਹੈ ਸਿੱਖ ਧਰਮ ਅੰਦਰ ਗੁਰੂ ਵਾਸਤੇ ਪ੍ਰਮਾਤਮਾ ਵਾਸਤੇ ਜਾਂ ਸਿੱਖਾਂ ਵਾਸਤੇ ਹੈ।

"ਸੰਤਹੁ", ਲਫ਼ਜ਼ ਵੀ ਗੁਰਸਿੱਖਾਂ ਦੇ ਇਕੱਠ ਲਈ ਹੀ ਹੈ।




.