.

ਕੀ ਪੰਦਰਾਂ ਭਗਤ, ਜਿਨ੍ਹਾਂ ਦੀ ਬਾਣੀ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਹੈ, ਉਹ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਹੋਏ ਸਨ, ਸਮਕਾਲੀ ਸਨ, ਜਾਂ ਗੁਰੂ ਨਾਨਕ ਸਾਹਿਬ ਤੋਂ ਬਾਅਦ ਹੋਏ ਸਨ?

Whether the fifteen bhagat’s whose Bani is present in Guru Granth Sahib were born before Guru Nanak Sahib, during that period or after Guru Nanak Sahib?

ਆਮ ਤੌਰ ਤੇ ਸਿੱਖ ਇਤਿਹਾਸ ਸਬੰਧਤ ਜੋ ਵੀ ਪੇਸ਼ ਕੀਤਾ ਜਾਂਦਾ ਹੈ, ਅਕਸਰ ਉਸ ਦੇ ਸੰਬੰਧੀ ਸਬੂਤ, ਤੇ ਉਹ ਕਿਸ ਆਧਾਰ ਤੇ ਲਿਆ ਗਿਆ ਹੈ, ਬਾਰੇ ਬਹੁਤ ਘੱਟ ਰੌਸ਼ਨੀ ਪਾਈ ਜਾਂਦੀ ਹੈ। ਸਮਾਂ ਪਾ ਕੇ ਚਲ ਰਹੀਆਂ ਪ੍ਰਚਲਤ ਕਹਾਣੀਆਂ, ਇਤਿਹਾਸ (ਅਸਲ ਵਿੱਚ ਮਿਥਿਆਸ) ਦਾ ਰੂਪ ਲੈ ਲੈਂਦੀਆਂ ਹਨ, ਕਿਉਂਕਿ ਲੋਕ ਆਪਣੀ ਬੁਧੀ ਅਨੁਸਾਰ ਕਈ ਵਾਰੀ ਕੁੱਝ ਬਦਲਾਵ ਵੀ ਕਰਦੇ ਰਹਿੰਦੇ ਹਨ, ਕੁੱਝ ਕੁ ਸਦੀਆਂ ਬਾਅਦ ਕਈ ਵਾਰੀ, ਕੁੱਝ ਹੋਰ ਹੀ ਬਣ ਜਾਂਦਾ ਹੈ, ਤੇ ਅਸੀਂ ਅਸਲੀਅਤ ਤੋਂ ਬਹੁਤ ਦੂਰ ਚਲੇ ਜਾਂਦੇ ਹਾਂ।

ਗੁਰੂ ਗਰੰਥ ਸਾਹਿਬ ਵਿੱਚ ੧੫ ਭਗਤਾਂ ਦੀ ਬਾਣੀ ਦਰਜ ਹੈ। ਪਰੰਤੂ ਉਨ੍ਹਾਂ ਬਾਰੇ ਇਤਿਹਾਸਕ ਜਾਣਕਾਰੀ ਬਹੁਤ ਘਟ ਹੈ। ਬਹੁਤ ਸਾਰਿਆਂ ਬਾਰੇ ਕਰਾਮਾਤੀ ਕਥਾਵਾਂ ਪ੍ਰਚਲਤ ਹੋ ਗਈਆਂ ਹਨ। ਗੁਰਮਤਿ ਅਨੁਸਾਰ ਕਰਾਮਾਤ ਬਿਲਕੁਲ ਪ੍ਰਵਾਨ ਨਹੀਂ, ਪਰਤੂੰ ਆਮ ਲੋਕਾਂ ਨੂੰ ਕਰਾਮਾਤ ਬਹੁਤ ਚੰਗੀ ਲਗਦੀ ਹੈ, ਤੇ ਉਸ ਨਾਲ ਬਹੁਤ ਪ੍ਰਭਾਵਤ ਹੁੰਦੇ ਹਨ। ਇਹੀ ਕਾਰਨ ਹੈ ਕਿ ਕਰਾਮਾਤੀ ਕਹਾਣੀਆਂ ਸੁਣਾਉਂਣ ਵਾਲੇ ਬਾਬਿਆਂ ਨਾਲ ਪ੍ਰਭਾਵਤ ਹੋਣ ਵਾਲੇ ਲੋਕਾਂ ਦੀ ਗਿਣਤੀ, ਸੱਚ ਤੇ ਆਧਾਰ ਤੇ ਚਲਣ ਵਾਲਿਆਂ ਨਾਲੋਂ ਕਿਤੇ ਜਿਆਦਾ ਹੁੰਦੀ ਹੈ। ਆਮ ਤੌਰ ਤੇ ਪ੍ਰਚਲਤ ਇਤਿਹਾਸ ਅਨੁਸਾਰ ੧੫ ਭਗਤਾਂ ਦਾ ਕਾਲ ਸਮਾਂ ਹੇਠ ਲਿਖੇ ਅਨੁਸਾਰ ਹੈ। (http://www.sikhiwiki.org/index.php)

ਭਗਤ ਕਬੀਰ ਜੀ (੧੪੪੧ ਤੋਂ ੧੫੧੮), ਭਗਤ ਨਾਮ ਦੇਵ ਜੀ (੧੨੭੦ ਤੋਂ ੧੩੫੦), ਬਾਬਾ ਫਰੀਦ ਜੀ (੧੧੭੩ ਤੋਂ ੧੨੬੫), ਭਗਤ ਰਵਿਦਾਸ ਜੀ (੧੩੯੯ ਤੋਂ), ਭਗਤ ਤ੍ਰਿਲੋਚਨ ਜੀ (੧੨੬੭ ਤੋਂ), ਭਗਤ ਧੰਨਾਂ ਜੀ (੧੪੧੫ ਤੋਂ), ਭਗਤ ਬੇਣੀ ਜੀ (ਪਤਾ ਨਹੀਂ), ਭਗਤ ਜੈਦੇਵ ਜੀ (੧੧੭੦ ਦੇ ਲਾਗੇ), ਭਗਤ ਭੀਖਨ ਜੀ (੧੪੮੦ ਤੋਂ ੧੫੭੩), ਭਗਤ ਸੈਣੁ ਜੀ (੧੫੦੦ ਦੇ ਲਾਗੇ), ਭਗਤ ਪੀਪਾ ਜੀ (੧੪੨੫ ਤੋਂ), ਭਗਤ ਰਾਮਾਨੰਦ ਜੀ (੧੩੬੬ ਤੋਂ), ਭਗਤ ਪਰਮਾਨੰਦ ਜੀ (੧੪੮੩ ਤੋਂ), ਭਗਤ ਸੂਰਦਾਸ ਜੀ (੧੪੮੩ ਤੋਂ ੧੫੭੩), ਭਗਤ ਸਧਨਾ ਜੀ (੧੧੮੦ ਤੋਂ)

ਇਤਿਹਾਸ ਨੂੰ ਪਰਖਣ ਲਈ ਸਾਡੇ ਕੋਲ ਇੱਕ ਉੱਤਮ, ਸਪੱਸ਼ਟ ਤੇ ਕਾਰਗਰ ਗਿਆਨ ਦਾ ਭੰਡਾਰ ਵੀ ਮੌਜੂਦ ਹੈ। ਆਓ ਉਸ ਗਿਆਨ ਦੇ ਸੋਮੇ, ਜੁਗੋ ਜੁਗ ਅਟੱਲ, ਗੁਰੂ ਗਰੰਥ ਸਾਹਿਬ ਕੋਲੋ ਇਸ ਇਤਿਹਾਸ ਬਾਰੇ ਕੁੱਝ ਕੁ ਸੇਧ ਲੈਂਣ ਦਾ ਉਪਰਾਲਾ ਕਰੀਏ।

ਗੁਰੂ ਅਰਜਨ ਸਾਹਿਬ ਨੇ ਭਗਤਾਂ ਦੀ ਬਾਣੀ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਕਰਕੇ, ਉਨ੍ਹਾਂ ਨੂੰ ਸਿਰਫ ਮਾਣ ਹੀ ਨਹੀਂ ਦਿਤਾ ਹੈ, ਬਲਕਿ ਉਨ੍ਹਾਂ ਭਗਤਾਂ ਦੇ ਗੁਣ, ਗੁਰੂ ਸਾਹਿਬਾਂ ਨੇ, ਆਪਣੀ ਰਚਨਾਂਵਾਂ ਵਿੱਚ ਕਈ ਥਾਂ ਤੇ ਸਾਂਝੇ ਕੀਤੇ ਹਨ।

ਗੁਰੂ ਅਮਰਦਾਸ ਸਾਹਿਬ ਨੇ ਹੇਠ ਲਿਖੇ ਸਬਦ ਦੀ ਰਹਾਉ ਦੀ ਪੰਕਤੀ ਵਿੱਚ ਮਨ ਨੂੰ ਸੰਬੋਧਨ ਕਰਕੇ ਕਿਹਾ ਹੈ ਕਿ ਅਕਾਲ ਪੁਰਖੁ ਦਾ ਨਾਮ ਜਪ ਤਾਂ ਜੋ ਆਤਮਕ ਆਨੰਦ ਮਿਲ ਸਕੇ। ਇਹ ਦਾਤ ਗੁਰੂ ਤੋਂ ਮਿਲਦੀ ਹੈ, ਇਸ ਲਈ ਪੂਰੇ ਗੁਰੂ ਨੂੰ ਧੰਨ ਧੰਨ ਆਖਣਾ ਚਾਹੀਦਾ ਹੈ। ਗੁਰੂ ਦੀ ਸ਼ਰਨ ਪਿਆਂ ਮਨੁੱਖ ਆਤਮਕ ਅਡੋਲਤਾ ਵਿੱਚ ਟਿਕਦਾ ਹੈ, ਤੇ ਮਨੁੱਖ ਨੂੰ ਅਕਾਲ ਪੁਰਖੁ ਮਿਲ ਪੈਂਦਾ ਹੈ।

ਰਹਾਉ ਦੀ ਪੰਕਤੀ ਵਿੱਚ ਗੁਰੂ ਸਾਹਿਬ ਨੇ ਪੂਰੇ ਗੁਰੂ ਦੁਆਰਾ ਗੁਣ ਗਾਇਨ ਕਰਨ ਦੀ ਸਿਖਿਆ ਦਿਤੀ ਹੈ ਤੇ ਨਾਲ ਹੀ ਇਸੇ ਸਬਦ ਵਿੱਚ ਭਗਤ ਨਾਮਦੇਵ ਜੀ ਤੇ ਭਗਤ ਕਬੀਰ ਸਾਹਿਬ ਬਾਰੇ, ਆਪ ਜੀ ਨੇ ਪੂਰੇ ਗੁਰੂ ਦੁਆਰਾ ਗੁਣ ਗਾਇਨ ਕਰਨ ਦਾ ਜਿਕਰ ਵੀ ਕੀਤਾ ਹੈ। ਭਾਵੇਂ ਭਗਤ ਨਾਮਦੇਵ ਜਾਤ ਦਾ ਛੀਂਬਾ ਸੀ ਤੇ ਭਗਤ ਕਬੀਰ ਜੁਲਾਹਾ ਸੀ, ਪਰ ਉਨ੍ਹਾਂ ਨੇ ਪੂਰੇ ਗੁਰੂ ਤੋਂ ਉੱਚੀ ਆਤਮਕ ਅਵਸਥਾ ਹਾਸਲ ਕੀਤੀ, ਉਹ ਅਕਾਲ ਪੁਰਖੁ ਦੇ ਨਾਲ ਸਾਂਝ ਪਾਉਂਣ ਵਾਲੇ ਬਣ ਗਏ, ਉਨ੍ਹਾਂ ਅਕਾਲ ਪੁਰਖੁ ਦੀ ਸਿਫ਼ਤਿ-ਸਾਲਾਹ ਨਾਲ ਡੂੰਘੀ ਸਾਂਝ ਪਾ ਲਈ, ਤੇ ਇਸ ਤਰ੍ਹਾਂ ਉਨ੍ਹਾਂ ਆਪਣੇ ਅੰਦਰੋਂ ਹਉਮੈ ਦਾ ਬੀਜ ਨਾਸ ਕਰ ਲਿਆ। ਹੁਣ ਦੇਵਤੇ ਤੇ ਮਨੁੱਖ ਉਨ੍ਹਾਂ ਦੀ ਉਚਾਰੀ ਹੋਈ ਬਾਣੀ ਗਇਨ ਕਰਦੇ ਹਨ, ਕੋਈ ਵੀ ਉਨ੍ਹਾਂ ਨੂੰ ਮਿਲੀ ਹੋਈ, ਇਸ ਇੱਜ਼ਤ ਨੂੰ ਮਿਟਾ ਨਹੀਂ ਸਕਦਾ ਹੈ।

ਸਿਰੀਰਾਗੁ ਮਹਲਾ ੩॥ ਮਾਇਆ ਮੋਹੁ ਮੇਰੈ ਪ੍ਰਭਿ ਕੀਨਾ ਆਪੇ ਭਰਮਿ ਭੁਲਾਏ॥ ਮਨਮੁਖਿ ਕਰਮ ਕਰਹਿ ਨਹੀ ਬੂਝਹਿ ਬਿਰਥਾ ਜਨਮੁ ਗਵਾਏ॥ ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ॥ ੧॥ ਮਨ ਰੇ ਨਾਮੁ ਜਪਹੁ ਸੁਖੁ ਹੋਇ॥ ਗੁਰੁ ਪੂਰਾ ਸਾਲਾਹੀਐ ਸਹਜਿ ਮਿਲੈ ਪ੍ਰਭੁ ਸੋਇ॥ ੧॥ ਰਹਾਉ॥ ਭਰਮੁ ਗਇਆ ਭਉ ਭਾਗਿਆ ਹਰਿ ਚਰਣੀ ਚਿਤੁ ਲਾਇ॥ ਗੁਰਮੁਖਿ ਸਬਦੁ ਕਮਾਈਐ ਹਰਿ ਵਸੈ ਮਨਿ ਆਇ॥ ਘਰਿ ਮਹਲਿ ਸਚਿ ਸਮਾਈਐ ਜਮਕਾਲੁ ਨ ਸਕੈ ਖਾਇ॥ ੨॥ ਨਾਮਾ ਛੀਬਾ ਕਬੀਰੁ ਜ+ਲਾਹਾ ਪੂਰੇ ਗੁਰ ਤੇ ਗਤਿ ਪਾਈ॥ ਬ੍ਰਹਮ ਕੇ ਬੇਤੇ ਸਬਦੁ ਪਛਾਣਹਿ ਹਉਮੈ ਜਾਤਿ ਗਵਾਈ॥ ਸੁਰਿ ਨਰ ਤਿਨ ਕੀ ਬਾਣੀ ਗਾਵਹਿ ਕੋਇ ਨ ਮੇਟੈ ਭਾਈ॥ ੩॥ (੬੭, ੬੮)

ਸਾਰੇ ਭਗਤਾਂ ਨੇ ਪੂਰੇ ਗੁਰੂ ਤੋਂ ਉੱਚੀ ਆਤਮਕ ਅਵਸਥਾ ਹਾਸਲ ਕੀਤੀ, ਆਪਣੇ ਅੰਦਰੋਂ ਹਉਮੈ ਦੂਰ ਕੀਤਾ ਤੇ ਅਕਾਲ ਪੁਰਖੁ ਦੇ ਨਾਲ ਸਾਂਝ ਪਾ ਲਈ। ਜਿਨ੍ਹਾਂ ਭਗਤਾਂ ਦਾ ਜਿਕਰ ਗੁਰੂ ਸਾਹਿਬਾਂ ਜਾਂ ਦੂਸਰੇ ਭਗਤਾਂ ਨੇ ਗੁਰੂ ਗਰੰਥ ਸਾਹਿਬ ਵਿੱਚ ਕੀਤਾ ਹੈ, ਉਨ੍ਹਾਂ ਦਾ ਵੇਰਵਾ ਕੁੱਝ ਇਸ ਪ੍ਰਕਾਰ ਹੈ।

ਨਾਮਦੇਉ ਸਬਦ ਦੀ ਵਰਤੋਂ ਪਾ: ੪, ੫ ਤੇ ਭਗਤ ਰਵਿਦਾਸ ਜੀ ਨੇ, ਭਗਤ ਨਾਮਦੇਵ ਜੀ ਲਈ ਕੀਤੀ ਹੈ। {ਆਸਾ ਮਹਲਾ ੪ (੪੫੧), ਰਵਿਦਾਸ (੪੮੭), ਮਹਲਾ ੫ (੪੮੭), ਗੂਜਰੀ ਮਹਲਾ ੫ ਦੁਪਦੇ ਘਰੁ ੨ (੪੯੮), ਸੂਹੀ ਮਹਲਾ ੪ ਘਰੁ ੬ (੭੩੩), ਸਾਰਗ ਮਹਲਾ ੫ (੧੨੦੭) )

ਨਾਮਦੇਉ ਸਬਦ ਦੀ ਵਰਤੋਂ ਖੁੱਦ ਭਗਤ ਨਾਮਦੇਵ ਜੀ ਨੇ ਆਪਣੇ ਆਪ ਲਈ ਵੀ ਕੀਤੀ ਹੈ। {੪੮੫, ੫੨੫, ੬੯੩, ੭੧੮, ੮੭੪, ੯੭੨, ੯੮੮, ੧੧੬੩, ੧੧੬੪, ੧੧੬੪, ੧੧੬੫, ੧੧੬੫, ੧੧੬੬, ੧੧੬੭, ੧੧੯੬, ੧੨੫੨, ੧੨੯੨, ੧੩੫੧}

ਨਾਮਦੇਵ ਸਬਦ ਦੀ ਵਰਤੋਂ ਪਾ: ੫ ਤੇ ਭਗਤ ਰਵਿਦਾਸ ਜੀ ਨੇ, ਭਗਤ ਨਾਮਦੇਵ ਜੀ ਲਈ ਕੀਤੀ ਹੈ। {ਰਾਗੁ ਮਾਰੂ ਬਾਣੀ ਰਵਿਦਾਸ ਜੀਉ ਕੀ (੧੧੦੬), ਬਸੰਤੁ ਮਹਲਾ ੫ ਘਰੁ ੧ ਦੁਤੁਕੀਆ (੧੧੯੨) }

ਨਾਮਦੇਵ ਸਬਦ ਦੀ ਵਰਤੋਂ ਖੁੱਦ ਭਗਤ ਨਾਮਦੇਵ ਜੀ ਨੇ ਆਪਣੇ ਆਪ ਲਈ ਵੀ ਕੀਤੀ ਹੈ। {੭੧੮, ੧੧੬੬, ੧੨੫੩}

ਨਾਮਦੇਅ ਸਬਦ ਦੀ ਵਰਤੋਂ ਪਾ: ੪ ਨੇ, ਭਗਤ ਨਾਮਦੇਵ ਜੀ ਲਈ ਕੀਤੀ ਹੈ। {ਸੂਹੀ ਮਹਲਾ ੪ ਘਰੁ ੬ (੭੩੩) }

ਨਾਮਦੇਅ ਸਬਦ ਦੀ ਵਰਤੋਂ ਖੁੱਦ ਭਗਤ ਨਾਮਦੇਵ ਜੀ ਨੇ ਨਹੀਂ ਕੀਤੀ ਹੈ।

ਨਾਮੇ, ਨਾਮੈ ਸਬਦ ਗੁਰੂ ਗਰੰਥ ਸਾਹਿਬ ਵਿੱਚ ਨਾਮੁ ਲਈ ਬਹੁਤ ਵਾਰੀ ਆਇਆ ਹੈ ਜੋ ਕਿ ਭਗਤ ਨਾਮਦੇਵ ਜੀ ਲਈ ਨਹੀਂ ਵਰਤਿਆ ਗਿਆ ਹੈ। ਨਾਮੈ ਸਬਦ ਦੀ ਵਰਤੋਂ ਪਾ: ੩ ਤੇ ਭੱਟਾਂ ਨੇ, ਭਗਤ ਨਾਮਦੇਵ ਜੀ ਲਈ ਵੀ ਕੀਤੀ ਹੈ। {ਸੋਰਠਿ ਘਰੁ ੩ (੬੫੭, ਨਾਮੈ), ਸਵਈਏ ਮਹਲੇ ਤੀਜੇ ਕੇ ੩ (੧੩੯੪, ਨਾਮੈ) }

ਭਗਤ ਨਾਮਦੇਵ ਜੀ ਨੇ ਨਾਮੇ, ਸਬਦ ਆਪਣੇ ਲਈ ਕਈ ਵਾਰੀ ਵਰਤਿਆ ਹੈ। ਭਗਤ ਨਾਮਦੇਵ ਜੀ ਨੇ ਨਾਮੈ ਸਬਦ ਆਪਣੇ ਲਈ ਕਦੀ ਕਦੀ ਵਰਤਿਆ ਹੈ। (੩੪੫, ੪੮੫, ੫੨੫, ੬੫੭, ੬੯੩, ੭੧੮, ੭੨੭, ੮੭੪, ੮੭੫, ੯੮੮, ੧੧੬੩ (ਨਾਮੈ), ੧੧੬੪, ੧੧੬੪, ੧੧੬੫, ੧੧੬੬, ੧੧੬੭, ੧੨੯੨, ੧੩੧੮)

ਨਾਮਾ ਸਬਦ, ਗੁਰੂ ਗਰੰਥ ਸਾਹਿਬ ਵਿੱਚ ਨਾਮੁ ਲਈ ਬਹੁਤ ਵਾਰੀ ਆਇਆ ਹੈ।

ਨਾਮਾ ਸਬਦ ਦੀ ਵਰਤੋਂ ਪਾ: ੩, ੪, ੫, ਭਗਤ ਕਬੀਰ ਜੀ ਤੇ ਭੱਟਾਂ ਨੇ ਭਗਤ ਨਾਮਦੇਵ ਜੀ ਲਈ ਕੀਤੀ ਹੈ। {ਸਿਰੀਰਾਗੁ ਮਹਲਾ ੩ (੬੭), ਰਾਗ ਗਉੜੀ ਗੁਆਰੇਰੀ ਅਸਟਪਦੀ ਕਬੀਰ ਜੀ ਕੀ (੩੩੦), ਬਿਲਾਵਲੁ ਮਹਲਾ ੪ (੮੩੫), ਬਿਲਾਵਲੁ (ਕਬੀਰ) (੮੫੬), ਮਾਰੂ ਮਹਲਾ ੪ ਘਰੁ ੨ (੯੯੫), ਕਬੀਰ ਕਾ ਸਬਦੁ ਰਾਗੁ ਮਾਰੂ ਬਾਣੀ ਨਾਮਦੇਉ ਜੀ ਕੀ (੧੧੦੫), ਬਸੰਤੁ ਬਾਣੀ ਭਗਤਾਂ ਕੀ॥ ਕਬੀਰ ਜੀ ਘਰੁ ੧ (੧੧੯੪), ਮਹਲਾ ੫ (੧੩੭੫), ਸਵਈਏ ਮਹਲੇ ਚਉਥੇ ਕੇ ੪ (੧੪੦੫), ਕਬੀਰ (੧੩੭੭), ਸਵਈਏ ਮਹਲੇ ਪਹਿਲੇ ਕੇ ੧ (ਭੱਟਾਂ, ੧੩੯੦), ਸਵਈਏ ਮਹਲੇ ਤੀਜੇ ਕੇ ੩ (੧੩੯੩), ਸਵਈਏ ਮਹਲੇ ਚਉਥੇ ਕੇ ੪ (੧੪੦੫) }

ਭਗਤ ਨਾਮਦੇਵ ਜੀ ਨੇ ਨਾਮਾ, ਸਬਦ ਆਪਣੇ ਆਪ ਲਈ ਕਈ ਵਾਰੀ ਵਰਤਿਆ ਹੈ। {ਆਸਾ ਬਾਣੀ ਸ੍ਰੀ ਨਾਮਦੇਉ ਜੀ ਕੀ (੪੮੫), (੪੮੬), ਰਾਗੁ ਸੋਰਠਿ ਬਾਣੀ ਭਗਤ ਨਾਮਦੇ ਜੀ ਕੀ ਘਰੁ ੨ (੬੫੭), ਧਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ (੬੯੪), ਰਾਗੁ ਗੋਂਡ ਬਾਣੀ ਨਾਮਦੇਉ ਜੀ ਕੀ ਘਰੁ ੧ (੮੭੩, ੮੭੪), ਰਾਗੁ ਗੌਂਡ ਬਾਣੀ ਨਾਮਦੇਉ ਜੀਉ ਕੀ ਘਰੁ ੨ (੮੭੪, ਬਾਣੀ ਨਾਮਦੇਉ ਜੀਉ ਕੀ ਰਾਮਕਲੀ ਘਰੁ ੧ (੯੭੨, ੯੭੩), ਮਾਲੀ ਗਉੜਾ ਬਾਣੀ ਭਗਤ ਨਾਮਦੇਵ ਜੀ ਕੀ (੯੮੮), ਭੈਰਉ ਬਾਣੀ ਨਾਮਦੇਉ ਜੀਉ ਕੀ ਘਰੁ ੧ (੧੧੬੪), ਭੈਰਉ ਨਾਮਦੇਉ ਜੀਉ ਘਰੁ ੨ (੧੧੬੫, ੧੧੬੬), ਬਸੰਤੁ ਬਾਣੀ ਨਾਮਦੇਉ ਜੀ ਕੀ (੧੧੯੬), ਪ੍ਰਭਾਤੀ ਬਾਣੀ ਭਗਤ ਨਾਮਦੇਵ ਜੀ ਕੀ (੧੩੫੧) }

ਉੱਪਰ ਵਰਨਣ ਕੀਤੇ ਸਾਰੇ ਸਬਦ ਇਹੀ ਸੰਕੇਤ ਕਰਦੇ ਹਨ ਕਿ ਗੁਰੂ ਗਰੰਥ ਸਾਹਿਬ ਵਿੱਚ ਭਗਤ ਨਾਮਦੇਵ ਜੀ ਦਾ ਜਿਕਰ ਸਿਰਫ ਪਾ: ੩, ੪, ੫, ਭਗਤ ਕਬੀਰ ਜੀ, ਭਗਤ ਰਵਿਦਾਸ ਜੀ ਤੇ ਭੱਟਾਂ ਨੇ ਆਪਣੀ ਬਾਣੀ ਵਿੱਚ ਕੀਤਾ ਹੈ।

ਭਗਤ ਨਾਮਦੇਵ ਜੀ ਨੇ ਆਪਣੀ ਬਾਣੀ ਵਿੱਚ ਸਬਦ ਦਾ ਕੇਂਦਰੀ ਭਾਵ ਸਮਝਾਉਂਣ ਲਈ ਰਹਾਉ ਦੀ ਪੰਗਤੀ ਦੀ ਵਰਤੋਂ ਕੀਤੀ ਜੋ ਕਿ ਸਾਰੇ ਗੁਰੂ ਗਰੰਥ ਸਾਹਿਬ ਵਿੱਚ ਗੁਰੂ ਸਾਹਿਬਾਂ ਨੇ ਵਰਤੀ ਹੈ।

ਕਬੀਰ (ਕਬੀਰੁ, ਕਬੀਰ, ਕਬੀਰਾ) ਸਬਦ ਦੀ ਵਰਤੋਂ ਪਾ: ੩, ੪, ੫, ਭਗਤ ਰਵਿਦਾਸ ਜੀ ਤੇ ਭੱਟਾਂ ਨੇ, ਭਗਤ ਕਬੀਰ ਜੀ ਲਈ ਕੀਤੀ ਹੈ। {ਸਿਰੀਰਾਗੁ ਮਹਲਾ ੩ (੬੭), ਆਸਾ ਬਾਣੀ ਸ੍ਰੀ ਰਵਿਦਾਸ ਜੀਉ ਕੀ (ਰਵਿਦਾਸ, ੪੮੭), ਮਹਲਾ ੫ (੪੮੭), ਗੂਜਰੀ ਮਹਲਾ ੫ ਦੁਪਦੇ ਘਰੁ ੨ (੪੯੮), ਮਹਲਾ ੫ (੯੬੫), ਸਲੋਕ ਮਹਲਾ ੫ (੯੬੫), ਮਾਰੂ ਮਹਲਾ ੪ ਘਰੁ ੨ (੯੯੫), ਰਾਗੁ ਮਾਰੂ ਬਾਣੀ ਰਵਿਦਾਸ ਜੀਉ ਕੀ (੧੧੦੬), ਭੈਰਉ ਮਹਲਾ ੫ (੧੧੩੬), ਸਾਰਗ ਮਹਲਾ ੫ (੧੨੦੭), ਮਲਾਰ ਬਾਣੀ ਭਗਤ ਰਵਿਦਾਸ ਜੀ ਕੀ (੧੨੯੩), ਮਹਲਾ ੫ (੧੩੭੫), ਸਵਈਏ ਮਹਲੇ ਪਹਿਲੇ ਕੇ ੧ (ਭੱਟਾਂ, ੧੩੯੦), ਸਵਈਏ ਮਹਲੇ ਚਉਥੇ ਕੇ ੪ (੧੪੦੫) }

ਭਗਤ ਕਬੀਰ ਜੀ ਨੇ ਕਬੀਰ (ਕਬੀਰੈ, ਕਬੀਰਾ, ਕਬੀਰੁ), ਸਬਦ ਆਪਣੇ ਆਪ ਲਈ ਕਈ ਵਾਰੀ ਵਰਤਿਆ ਹੈ। {ਸਿਰੀਰਾਗੁ ਕਬੀਰ ਜੀਉ ਕਾ (੯੨), ਗਉੜੀ ਗੁਆਰੇਰੀ ਸ੍ਰੀ ਕਬੀਰ ਜੀਉ ਕੇ ਚਉਪਦੇ ੧੪ (੩੨੩ ਤੋਂ ੩੪੦, ੩੪੨ ਤੋਂ ੩੪੫), ਆਸਾ ਸ੍ਰੀ ਕਬੀਰ ਜੀਉ (੪੭੫ ਤੋਂ ੪੮੪), ਸ੍ਰੀ ਕਬੀਰ ਜੀਉ ਕਾ ਚਉਪਦਾ ਘਰੁ ੨ ਦੂਜਾ (੫੨੪), ਸਲੋਕ (੫੫੫), ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧ (੬੫੪, ੬੫੫, ੬੫੬), ਰਾਗੁ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ (੬੯੧, ੬੯੨), ਤਿਲੰਗ ਬਾਣੀ ਭਗਤਾ ਕੀ ਕਬੀਰ ਜੀ (੭੨੭), ਰਾਗੁ ਸੂਹੀ ਬਾਣੀ ਸ੍ਰੀ ਕਬੀਰ ਜੀਉ ਤਥਾ ਸਭਨਾ ਭਗਤਾ ਕੀ (੭੯੨, ੭੯੩), ਬਿਲਾਵਲੁ ਬਾਣੀ ਭਗਤਾ ਕੀ॥ ਕਬੀਰ ਜੀਉ ਕੀ (੮੫੫, ੮੫੬, ੮੫੭), ਰਾਗੁ ਗੋਂਡ ਬਾਣੀ ਭਗਤਾ ਕੀ॥ ਕਬੀਰ ਜੀ ਘਰੁ ੧ (੮੭੦ ਤੋਂ ੮੭੩), ਸਲੋਕੁ (੯੪੭), ਸਲੋਕੁ (੯੪੮), ਰਾਮਕਲੀ ਬਾਣੀ ਭਗਤਾ ਕੀ॥ ਕਬੀਰ ਜੀਉ (੯੬੮ ਤੋਂ ੯੭੨), ਰਾਗੁ ਮਾਰੂ ਬਾਣੀ ਕਬੀਰ ਜੀਉ ਕੀ (੧੧੦੨, ੧੧੦੫), ਕਬੀਰ ਕਾ ਸਬਦੁ ਰਾਗੁ ਮਾਰੂ ਬਾਣੀ ਨਾਮਦੇਉ ਜੀ ਕੀ (੧੧੦੫), ਮਾਰੂ ਕਬੀਰ ਜੀਉ (੧੧੦੫), ਕਬੀਰੁ॥ ਮਾਰੂ (੧੧੦੬), ਰਾਗੁ ਕੇਦਾਰਾ ਬਾਣੀ ਕਬੀਰ ਜੀਉ ਕੀ (੧੧੨੩, ੧੧੨੪), ਭੈਰਉ ਬਾਣੀ ਭਗਤਾ ਕੀ॥ ਕਬੀਰ ਜੀਉ ਘਰੁ ੧ (੧੧੫੭ ਤੋਂ ੧੧੬੩), ਬਸੰਤੁ ਬਾਣੀ ਭਗਤਾਂ ਕੀ॥ ਕਬੀਰ ਜੀ ਘਰੁ ੧ (੧੧੯੩ ਤੋਂ ੧੧੯੬), ਰਾਗੁ ਸਾਰੰਗ ਬਾਣੀ ਭਗਤਾਂ ਕੀ॥ ਕਬੀਰ ਜੀ (੧੨੫੧, ੧੨੫੨), ਸਾਰੰਗ ਕਬੀਰ ਜੀਉ (੧੨੫੩,), ਬਿਭਾਸ ਪ੍ਰਭਾਤੀ ਬਾਣੀ ਭਗਤ ਕਬੀਰ ਜੀ ਕੀ (੧੩੪੯, ੧੩੫੦), ਸਲੋਕ ਭਗਤ ਕਬੀਰ ਜੀਉ ਕੇ (੧੩੬੪ ਤੋਂ ੧੩੭੭) }

ਕਬੀਰਿ ਸਬਦ ਦੀ ਵਰਤੋਂ ਪਾ: ੫, ਨੇ, ਭਗਤ ਕਬੀਰ ਜੀ ਲਈ ਕੀਤੀ ਹੈ। {ਬਸੰਤੁ ਮਹਲਾ ੫ ਘਰੁ ੧ ਦੁਤੁਕੀਆ॥ (੧੧੯੨) }

ਭਗਤ ਕਬੀਰ ਜੀ ਨੇ ਕਬੀਰਿ, ਸਬਦ ਆਪਣੇ ਆਪ ਲਈ ਵੀ ਵਰਤਿਆ ਹੈ। {ਰਾਮਕਲੀ ਬਾਣੀ ਭਗਤਾ ਕੀ॥ ਕਬੀਰ ਜੀਉ (੯੭੦) }

ਕੰਬੀਰੁ ਸਬਦ ਦੀ ਵਰਤੋਂ ਪਾ: ੪, ਨੇ, ਭਗਤ ਕਬੀਰ ਜੀ ਲਈ ਕੀਤੀ ਹੈ। {ਬਿਲਾਵਲੁ ਮਹਲਾ ੪ (੮੩੫), (ਕੰਬੀਰੁ), ਸਵਈਏ ਮਹਲੇ ਤੀਜੇ ਕੇ ੩ (੧੩੯੪) (ਕੰਬੀਰਹਿ) }

ਗੁਰੂ ਗਰੰਥ ਸਾਹਿਬ ਵਿੱਚ ਇਸ ਸਿਰਲੇਖ ਦੀ ਵਰਤੋਂ ਵੀ ਕੀਤੀ ਗਈ ਹੈ। {ਕਬੀਰ ਕਾ ਸਬਦੁ ਰਾਗੁ ਮਾਰੂ ਬਾਣੀ ਨਾਮਦੇਉ ਜੀ ਕੀ (੧੧੦੫) }

ਉੱਪਰ ਵਰਨਣ ਕੀਤੇ ਸਾਰੇ ਸਬਦ ਇਹੀ ਸੰਕੇਤ ਕਰਦੇ ਹਨ ਕਿ ਗੁਰੂ ਗਰੰਥ ਸਾਹਿਬ ਵਿੱਚ ਭਗਤ ਕਬੀਰ ਜੀ ਦਾ ਜਿਕਰ ਸਿਰਫ ਪਾ: ੩, ੪, ੫, ਭਗਤ ਰਵਿਦਾਸ ਜੀ ਤੇ ਭੱਟਾਂ ਨੇ ਹੀ ਆਪਣੀ ਬਾਣੀ ਵਿੱਚ ਕੀਤਾ ਹੈ।

ਭਗਤ ਕਬੀਰ ਜੀ ਨੇ ਆਪਣੀ ਬਾਣੀ ਵਿੱਚ ਸਬਦ ਦਾ ਕੇਂਦਰੀ ਭਾਵ ਸਮਝਾਉਂਣ ਲਈ ਰਹਾਉ ਦੀ ਪੰਗਤੀ ਦੀ ਵਰਤੋਂ ਕੀਤੀ ਜੋ ਕਿ ਸਾਰੇ ਗੁਰੂ ਗਰੰਥ ਸਾਹਿਬ ਵਿੱਚ ਗੁਰੂ ਸਾਹਿਬਾਂ ਨੇ ਵਰਤੀ ਹੈ।

ਫਰੀਦ ਸਬਦ ਦੀ ਵਰਤੋਂ ਪਾ: ੩ ਤੇ ੫, ਨੇ, ਬਾਬਾ ਫਰੀਦ ਜੀ ਲਈ ਕੀਤੀ ਹੈ। {ਸਲੋਕ ਮਃ ੫ (੯੬੬), ਮਹਲਾ ੫ (੧੩੮੨), ਮਃ ੩ (੧੩੮੩), ਮਃ ੫ (੧੩੮੩, ੧੩੮੪) }

ਬਾਬਾ ਫਰੀਦ ਜੀ ਨੇ ਫਰੀਦ (ਫਰੀਦਾ, ਫਰੀਦੈ, ਫਰੀਦੁ,) ਸਬਦ ਆਪਣੇ ਲਈ ਕਈ ਵਾਰੀ ਵਰਤਿਆ ਹੈ। {ਆਸਾ ਸੇਖ ਫਰੀਦ ਜੀਉ ਕੀ ਬਾਣੀ (੪੮੮), ਰਾਗੁ ਸੂਹੀ ਬਾਣੀ ਸੇਖ ਫਰੀਦ ਜੀ ਕੀ (੭੯੪), ਸਲੋਕ ਸੇਖ ਫਰੀਦ ਕੇ (੧੩੭੭ ਤੋਂ ੧੩੮੪) }

ਉੱਪਰ ਵਰਨਣ ਕੀਤੇ ਸਾਰੇ ਸਬਦ ਇਹੀ ਸੰਕੇਤ ਕਰਦੇ ਹਨ ਕਿ ਗੁਰੂ ਗਰੰਥ ਸਾਹਿਬ ਵਿੱਚ ਬਾਬਾ ਫਰੀਦ ਜੀ ਦਾ ਜਿਕਰ ਸਿਰਫ ਪਾ: ੩ ਤੇ ੫, ਨੇ ਹੀ ਆਪਣੀ ਬਾਣੀ ਵਿੱਚ ਕੀਤਾ ਹੈ।

ਭਗਤ ਫਰੀਦ ਜੀ ਨੇ ਆਪਣੀ ਬਾਣੀ ਵਿੱਚ ਸਬਦ ਦਾ ਕੇਂਦਰੀ ਭਾਵ ਸਮਝਾਉਂਣ ਲਈ ਰਹਾਉ ਦੀ ਪੰਗਤੀ ਦੀ ਵਰਤੋਂ ਕੀਤੀ ਜੋ ਕਿ ਸਾਰੇ ਗੁਰੂ ਗਰੰਥ ਸਾਹਿਬ ਵਿੱਚ ਗੁਰੂ ਸਾਹਿਬਾਂ ਨੇ ਵਰਤੀ ਹੈ।

ਰਵਿਦਾਸ (ਰਵਿਦਾਸ, ਰਵਿਦਾਸੁ) ਸਬਦ ਦੀ ਵਰਤੋਂ ਪਾ: ੪, ੫, ਤੇ ਭੱਟਾਂ ਨੇ ਭਗਤ ਰਵਿਦਾਸ ਜੀ ਲਈ ਕੀਤੀ ਹੈ। {ਮਹਲਾ ੫ (੪੮੭), ਸੂਹੀ ਮਹਲਾ ੪ ਘਰੁ ੬ (੭੩੩), ਬਿਲਾਵਲੁ ਮਹਲਾ ੪ (੮੩੫), ਬਸੰਤੁ ਮਹਲਾ ੫ ਘਰੁ ੧ ਦੁਤੁਕੀਆ (੧੧੯੨), ਸਾਰਗ ਮਹਲਾ ੫ (੧੨੦੭), ਸਵਈਏ ਮਹਲੇ ਪਹਿਲੇ ਕੇ ੧ (ਭੱਟਾਂ, ੧੩੯੦) }

ਭਗਤ ਰਵਿਦਾਸ ਜੀ ਨੇ ਰਵਿਦਾਸ (ਰਵਿਦਾਸ, ਰਵਿਦਾਸੁ), ਸਬਦ ਆਪਣੇ ਆਪ ਲਈ ਕਈ ਵਾਰੀ ਵਰਤਿਆ ਹੈ। {ਸਿਰੀਰਾਗੁ (੯੩), ਰਾਗੁ ਗਉੜੀ ਰਵਿਦਾਸ ਜੀ ਕੇ ਪਦੇ ਗਉੜੀ ਗੁਆਰੇਰੀ (੩੪੫), ਗਉੜੀ ਬੈਰਾਗਣਿ ਰਵਿਦਾਸ ਜੀਉ (੩੪੬), ਗਉੜੀ ਪੂਰਬੀ ਰਵਿਦਾਸ ਜੀਉ (੩੪੬), ਰਾਗੁ ਆਸਾ ਬਾਣੀ ਭਗਤਾ ਕੀ॥ ਕਬੀਰ ਜੀਉ ਨਾਮਦੇਉ ਜੀਉ ਰਵਿਦਾਸ ਜੀਉ (੪੭੫), ਆਸਾ ਬਾਣੀ ਸ੍ਰੀ ਰਵਿਦਾਸ ਜੀਉ ਕੀ (੪੮੬, ੪੮੭), ਗੂਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰੁ ੩ (੫੨੫), ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ (੬੫੭ ਤੋਂ ੬੫੯), ਧਨਾਸਰੀ ਭਗਤ ਰਵਿਦਾਸ ਜੀ ਕੀ (੬੯੪), ਜੈਤਸਰੀ ਬਾਣੀ ਭਗਤਾ ਕੀ (੭੧੦), ਰਾਗੁ ਸੂਹੀ ਬਾਣੀ ਸ੍ਰੀ ਰਵਿਦਾਸ ਜੀਉ ਕੀ (੭੯੩, ੭੯੪), ਬਿਲਾਵਲੁ ਬਾਣੀ ਰਵਿਦਾਸ ਭਗਤ ਕੀ (੮੫੮), ਰਾਗੁ ਗੋਂਡ ਬਾਣੀ ਰਵਿਦਾਸ ਜੀਉ ਕੀ ਘਰੁ ੨ (੮੭੫), ਰਾਮਕਲੀ ਬਾਣੀ ਰਵਿਦਾਸ ਜੀ ਕੀ (੯੭੩, ੯੭੪), ਰਾਗੁ ਮਾਰੂ ਬਾਣੀ ਰਵਿਦਾਸ ਜੀਉ ਕੀ (੧੧੦੬), ਰਾਗੁ ਕੇਦਾਰਾ ਬਾਣੀ ਰਵਿਦਾਸ ਜੀਉ ਕੀ (੧੧੨੪), ਭੈਰਉ ਬਾਣੀ ਰਵਿਦਾਸ ਜੀਉ ਕੀ ਘਰੁ ੨ (੧੧੬੭), ਬਸੰਤੁ ਬਾਣੀ ਰਵਿਦਾਸ ਜੀ ਕੀ (੧੧੯੬), ਮਲਾਰ ਬਾਣੀ ਭਗਤ ਰਵਿਦਾਸ ਜੀ ਕੀ (੧੨੯੩), ਸਲੋਕ (੧੩੭੭) }

ਉੱਪਰ ਵਰਨਣ ਕੀਤੇ ਸਾਰੇ ਸਬਦ ਇਹੀ ਸੰਕੇਤ ਕਰਦੇ ਹਨ ਕਿ ਗੁਰੂ ਗਰੰਥ ਸਾਹਿਬ ਵਿੱਚ ਭਗਤ ਰਵਿਦਾਸ ਜੀ ਦਾ ਜਿਕਰ ਸਿਰਫ ਪਾ: ੪, ੫, ਤੇ ਭੱਟਾਂ ਨੇ ਹੀ ਆਪਣੀ ਬਾਣੀ ਵਿੱਚ ਕੀਤਾ ਹੈ।

ਭਗਤ ਰਵਿਦਾਸ ਜੀ ਨੇ ਆਪਣੀ ਬਾਣੀ ਵਿੱਚ ਸਬਦ ਦਾ ਕੇਂਦਰੀ ਭਾਵ ਸਮਝਾਉਂਣ ਲਈ ਰਹਾਉ ਦੀ ਪੰਗਤੀ ਦੀ ਵਰਤੋਂ ਕੀਤੀ ਜੋ ਕਿ ਸਾਰੇ ਗੁਰੂ ਗਰੰਥ ਸਾਹਿਬ ਵਿੱਚ ਗੁਰੂ ਸਾਹਿਬਾਂ ਨੇ ਵਰਤੀ ਹੈ।

ਤ੍ਰਿਲੋਚਨ ਸਬਦ ਦੀ ਵਰਤੋਂ ਪਾ: ੪, ੫, ਤੇ ਭੱਟਾਂ ਨੇ ਭਗਤ ਤ੍ਰਿਲੋਚਨ ਜੀ ਲਈ ਕੀਤੀ ਹੈ। {ਗੂਜਰੀ ਮਹਲਾ ੫ ਦੁਪਦੇ ਘਰੁ ੨ (੪੯੮), ਬਿਲਾਵਲੁ ਮਹਲਾ ੪ (੮੩੫), ਮਾਰੂ ਮਹਲਾ ੪ ਘਰੁ ੨ (੯੯੫), ਬਸੰਤੁ ਮਹਲਾ ੫ ਘਰੁ ੧ ਦੁਤੁਕੀਆ (੧੧੯੨), ਸਵਈਏ ਮਹਲੇ ਪਹਿਲੇ ਕੇ ੧ (ਭੱਟਾਂ, ੧੩੯੦), ਸਵਈਏ ਮਹਲੇ ਤੀਜੇ ਕੇ ੩ (੧੩੯੪), ਸਵਈਏ ਮਹਲੇ ਚਉਥੇ ਕੇ ੪ (੧੪੦੫) }

ਭਗਤ ਤ੍ਰਿਲੋਚਨ ਜੀ ਨੇ ਤ੍ਰਿਲੋਚਨ, ਸਬਦ ਆਪਣੇ ਆਪ ਲਈ ਕਈ ਵਾਰੀ ਵਰਤਿਆ ਹੈ। {ਸਿਰੀਰਾਗੁ ਤ੍ਰਿਲੋਚਨ ਕਾ (੯੨), ਗੂਜਰੀ ਸ੍ਰੀ ਤ੍ਰਿਲੋਚਨ ਜੀਉ ਕੇ ਪਦੇ ਘਰੁ ੧ (੫੨੫, ੫੨੬), ਧਨਾਸਰੀ ਬਾਣੀ ਭਗਤਾਂ ਕੀ ਤ੍ਰਿਲੋਚਨ (੬੯੫) }

ਉੱਪਰ ਵਰਨਣ ਕੀਤੇ ਸਾਰੇ ਸਬਦ ਇਹੀ ਸੰਕੇਤ ਕਰਦੇ ਹਨ ਕਿ ਗੁਰੂ ਗਰੰਥ ਸਾਹਿਬ ਵਿੱਚ ਭਗਤ ਤ੍ਰਿਲੋਚਨ ਜੀ ਦਾ ਜਿਕਰ ਸਿਰਫ ਪਾ: ੪, ੫, ਤੇ ਭੱਟਾਂ ਨੇ ਹੀ ਆਪਣੀ ਬਾਣੀ ਵਿੱਚ ਕੀਤਾ ਹੈ।

ਭਗਤ ਤ੍ਰਿਲੋਚਨ ਜੀ ਨੇ ਆਪਣੀ ਬਾਣੀ ਵਿੱਚ ਸਬਦ ਦਾ ਕੇਂਦਰੀ ਭਾਵ ਸਮਝਾਉਂਣ ਲਈ ਰਹਾਉ ਦੀ ਪੰਗਤੀ ਦੀ ਵਰਤੋਂ ਕੀਤੀ ਜੋ ਕਿ ਸਾਰੇ ਗੁਰੂ ਗਰੰਥ ਸਾਹਿਬ ਵਿੱਚ ਗੁਰੂ ਸਾਹਿਬਾਂ ਨੇ ਵਰਤੀ ਹੈ।

ਧੰਨਾ (ਧੰਨਾ, ਧੰਨੈ) ਸਬਦ ਦੀ ਵਰਤੋਂ ਪਾ: ੪, ਤੇ ੫ ਨੇ ਭਗਤ ਧੰਨਾ ਜੀ ਲਈ ਕੀਤੀ ਹੈ। {ਮਹਲਾ ੫ (੪੮੭/੪੮੮), ਬਿਲਾਵਲੁ ਮਹਲਾ ੪ (੮੩੫), ਮਾਰੂ ਮਹਲਾ ੪ (੯੯੫), ਬਸੰਤੁ ਮਹਲਾ ੫ ਘਰੁ ੧ ਦੁਤੁਕੀਆ (੧੧੯੨, (ਧੰਨੈ) }

ਭਗਤ ਧੰਨਾ ਜੀ ਨੇ ਧੰਨਾ (ਧੰਨਾ, ਧੰਨੈ) ਸਬਦ ਆਪਣੇ ਆਪ ਲਈ ਵਰਤਿਆ ਹੈ। {ਆਸਾ ਬਾਣੀ ਭਗਤ ਧੰਨੇ ਜੀ ਕੀ (੪੮੭ (ਧੰਨੈ), ੪੮੮ (ਧੰਨਾ)), ਧੰਨਾ (੬੯੫) }

ਉੱਪਰ ਵਰਨਣ ਕੀਤੇ ਸਾਰੇ ਸਬਦ ਇਹੀ ਸੰਕੇਤ ਕਰਦੇ ਹਨ ਕਿ ਗੁਰੂ ਗਰੰਥ ਸਾਹਿਬ ਵਿੱਚ ਭਗਤ ਧੰਨਾ ਜੀ ਦਾ ਜਿਕਰ ਸਿਰਫ ਪਾ: ੪ ਤੇ ੫ ਨੇ ਹੀ ਆਪਣੀ ਬਾਣੀ ਵਿੱਚ ਕੀਤਾ ਹੈ।

ਭਗਤ ਧੰਨਾ ਜੀ ਨੇ ਆਪਣੀ ਬਾਣੀ ਵਿੱਚ ਸਬਦ ਦਾ ਕੇਂਦਰੀ ਭਾਵ ਸਮਝਾਉਂਣ ਲਈ ਰਹਾਉ ਦੀ ਪੰਗਤੀ ਦੀ ਵਰਤੋਂ ਕੀਤੀ ਜੋ ਕਿ ਸਾਰੇ ਗੁਰੂ ਗਰੰਥ ਸਾਹਿਬ ਵਿੱਚ ਗੁਰੂ ਸਾਹਿਬਾਂ ਨੇ ਵਰਤੀ ਹੈ।

ਬੇਣੀ ਸਬਦ ਦੀ ਵਰਤੋਂ ਪਾ: ੫, ਨੇ ਭਗਤ ਬੇਣੀ ਜੀ ਲਈ ਕੀਤੀ ਹੈ। {ਬਸੰਤੁ ਮਹਲਾ ੫ ਘਰੁ ੧ ਦੁਤੁਕੀਆ (੧੧੯੨)}

ਭਗਤ ਬੇਣੀ ਜੀ ਨੇ ਬੇਣੀ ਸਬਦ ਆਪਣੇ ਆਪ ਲਈ ਵਰਤਿਆ ਹੈ। {ਸ੍ਰੀਰਾਗ ਬਾਣੀ ਭਗਤ ਬੇਣੀ ਜੀਉ ਕੀ॥ ਪਹਰਿਆ ਕੈ ਘਰਿ ਗਾਵਣਾ (੯੩), ਰਾਮਕਲੀ ਬਾਣੀ ਬੇਣੀ ਜੀਉ ਕੀ (੯੭੪), ਪ੍ਰਭਾਤੀ ਭਗਤ ਬੇਣੀ ਜੀ ਕੀ (੧੩੫੧) }

ਉੱਪਰ ਵਰਨਣ ਕੀਤੇ ਸਾਰੇ ਸਬਦ ਇਹੀ ਸੰਕੇਤ ਕਰਦੇ ਹਨ ਕਿ ਗੁਰੂ ਗਰੰਥ ਸਾਹਿਬ ਵਿੱਚ ਭਗਤ ਬੇਣੀ ਜੀ ਦਾ ਜਿਕਰ ਸਿਰਫ ਪਾ: ੫ ਨੇ ਹੀ ਆਪਣੀ ਬਾਣੀ ਵਿੱਚ ਕੀਤਾ ਹੈ।

ਭਗਤ ਬੇਣੀ ਜੀ ਨੇ ਆਪਣੀ ਬਾਣੀ ਵਿੱਚ ਸਬਦ ਦਾ ਕੇਂਦਰੀ ਭਾਵ ਸਮਝਾਉਂਣ ਲਈ ਰਹਾਉ ਦੀ ਪੰਗਤੀ ਦੀ ਵਰਤੋਂ ਕੀਤੀ ਜੋ ਕਿ ਸਾਰੇ ਗੁਰੂ ਗਰੰਥ ਸਾਹਿਬ ਵਿੱਚ ਗੁਰੂ ਸਾਹਿਬਾਂ ਨੇ ਵਰਤੀ ਹੈ।

ਜੈਦੇਵ ਸਬਦ ਦੀ ਵਰਤੋਂ ਪਾ: ੪, ੫, ਭਗਤ ਕਬੀਰ ਜੀ ਤੇ ਭੱਟਾਂ ਨੇ ਹੀ ਆਪਣੀ ਬਾਣੀ ਵਿੱਚ ਕੀਤੀ ਹੈ। {ਬਸੰਤੁ ਮਹਲਾ ੫ ਘਰੁ ੧ ਦੁਤੁਕੀਆ (੧੧੯੨), ਬਸੰਤੁ ਬਾਣੀ ਭਗਤਾਂ ਕੀ॥ ਕਬੀਰ ਜੀ ਘਰੁ ੧ (੧੧੯੪), ਸਵਈਏ ਮਹਲੇ ਪਹਿਲੇ ਕੇ ੧ (ਭੱਟਾਂ, ੧੩੯੦), ਰਾਗ ਗਉੜੀ ਗੁਆਰੇਰੀ ਅਸਟਪਦੀ ਕਬੀਰ ਜੀ ਕੀ (੩੩੦, ਜੈਦੇਉ), ਬਿਲਾਵਲੁ ਮਹਲਾ ੪ (੮੩੫, ਜੈਦੇਉ), ਬਿਲਾਵਲੁ (ਕਬੀਰ) (੮੫੬, ਜੈਦੇਉ), ਮਾਰੂ ਮਹਲਾ ੪ ਘਰੁ ੨ (੯੯੫, ਜੈਦੇਉ) }

ਭਗਤ ਜੈਦੇਵ ਜੀ ਨੇ ਜੈਦੇਵ ਸਬਦ ਆਪਣੇ ਆਪ ਲਈ ਵਰਤਿਆ ਹੈ। {ਗੂਜਰੀ ਸ੍ਰੀ ਜੈਦੇਵ ਜੀਉ ਕਾ ਪਦਾ ਘਰੁ ੪ (੫੨੬), ਰਾਗੁ ਮਾਰੂ ਬਾਣੀ ਜੈਦੇਉ ਜੀਉ ਕੀ (੧੧੦੬) }

ਉੱਪਰ ਵਰਨਣ ਕੀਤੇ ਸਾਰੇ ਸਬਦ ਇਹੀ ਸੰਕੇਤ ਕਰਦੇ ਹਨ ਕਿ ਗੁਰੂ ਗਰੰਥ ਸਾਹਿਬ ਵਿੱਚ ਭਗਤ ਜੈਦੇਵ ਜੀ ਦਾ ਜਿਕਰ ਸਿਰਫ ਪਾ: ੪, ੫, ਭਗਤ ਕਬੀਰ ਜੀ ਤੇ ਭੱਟਾਂ ਨੇ ਹੀ ਆਪਣੀ ਬਾਣੀ ਵਿੱਚ ਕੀਤਾ ਹੈ।

ਭਗਤ ਜੈਦੇਵ ਜੀ ਨੇ ਆਪਣੀ ਬਾਣੀ ਵਿੱਚ ਸਬਦ ਦਾ ਕੇਂਦਰੀ ਭਾਵ ਸਮਝਾਉਂਣ ਲਈ ਰਹਾਉ ਦੀ ਪੰਗਤੀ ਦੀ ਵਰਤੋਂ ਕੀਤੀ ਜੋ ਕਿ ਸਾਰੇ ਗੁਰੂ ਗਰੰਥ ਸਾਹਿਬ ਵਿੱਚ ਗੁਰੂ ਸਾਹਿਬਾਂ ਨੇ ਵਰਤੀ ਹੈ।

ਰਾਗੁ ਸੋਰਠਿ ਬਾਣੀ ਭਗਤ ਭੀਖਨ ਕੀ (੬੫੯, ਭੀਖਨੁ)

ਉੱਪਰ ਵਰਨਣ ਕੀਤਾ ਸਬਦ ਇਹੀ ਸੰਕੇਤ ਕਰਦਾ ਹੈ ਕਿ ਗੁਰੂ ਗਰੰਥ ਸਾਹਿਬ ਵਿੱਚ ਭਗਤ ਭੀਖਨ ਜੀ ਦਾ ਜਿਕਰ ਸਿਰਫ ਭਗਤ ਭੀਖਨ ਜੀ ਨੇ ਹੀ ਆਪਣੀ ਬਾਣੀ ਵਿੱਚ ਕੀਤਾ ਹੈ।

ਭਗਤ ਭੀਖਨ ਜੀ ਨੇ ਆਪਣੀ ਬਾਣੀ ਵਿੱਚ ਸਬਦ ਦਾ ਕੇਂਦਰੀ ਭਾਵ ਸਮਝਾਉਂਣ ਲਈ ਰਹਾਉ ਦੀ ਪੰਗਤੀ ਦੀ ਵਰਤੋਂ ਕੀਤੀ ਜੋ ਕਿ ਸਾਰੇ ਗੁਰੂ ਗਰੰਥ ਸਾਹਿਬ ਵਿੱਚ ਗੁਰੂ ਸਾਹਿਬਾਂ ਨੇ ਵਰਤੀ ਹੈ।

ਸੈਣੁ (ਸੈਣੁ, ਸੈਨੁ) ਸਬਦ ਦੀ ਵਰਤੋਂ ਪਾ: ੪ ਤੇ ੫ ਨੇ, ਭਗਤ ਸੈਣੁ ਜੀ ਲਈ ਕੀਤੀ ਹੈ। {ਮਹਲਾ ੫ (੪੮੭/੪੮੮), ਬਿਲਾਵਲੁ ਮਹਲਾ ੪ (੮੩੫, ਸੈਣੁ) }

ਭਗਤ ਸੈਣੁ ਜੀ ਨੇ ਸੈਣੁ (ਸੈਣੁ, ਸੈਨੁ) ਸਬਦ ਆਪਣੇ ਆਪ ਲਈ ਵਰਤਿਆ ਹੈ। {ਸ੍ਰੀ ਸੈਣੁ (੬੯੫, ਸੈਨੁ) }

ਉੱਪਰ ਵਰਨਣ ਕੀਤੇ ਸਾਰੇ ਸਬਦ ਇਹੀ ਸੰਕੇਤ ਕਰਦੇ ਹਨ ਕਿ ਗੁਰੂ ਗਰੰਥ ਸਾਹਿਬ ਵਿੱਚ ਭਗਤ ਸੈਣੁ ਜੀ ਦਾ ਜਿਕਰ ਸਿਰਫ ਪਾ: ੪ ਤੇ ੫ ਨੇ ਆਪਣੀ ਬਾਣੀ ਵਿੱਚ ਕੀਤਾ ਹੈ।

ਭਗਤ ਸੈਣੁ ਜੀ ਨੇ ਆਪਣੀ ਬਾਣੀ ਵਿੱਚ ਸਬਦ ਦਾ ਕੇਂਦਰੀ ਭਾਵ ਸਮਝਾਉਂਣ ਲਈ ਰਹਾਉ ਦੀ ਪੰਗਤੀ ਦੀ ਵਰਤੋਂ ਕੀਤੀ ਜੋ ਕਿ ਸਾਰੇ ਗੁਰੂ ਗਰੰਥ ਸਾਹਿਬ ਵਿੱਚ ਗੁਰੂ ਸਾਹਿਬਾਂ ਨੇ ਵਰਤੀ ਹੈ।

ਭਗਤ ਪੀਪਾ ਜੀ ਨੇ ਪੀਪਾ ਸਬਦ ਆਪਣੇ ਆਪ ਲਈ ਵਰਤਿਆ ਹੈ। {ਪੀਪਾ॥ (੬੯੫) }

ਉੱਪਰ ਵਰਨਣ ਕੀਤਾ ਸਬਦ ਇਹੀ ਸੰਕੇਤ ਕਰਦਾ ਹਨ ਕਿ ਗੁਰੂ ਗਰੰਥ ਸਾਹਿਬ ਵਿੱਚ ਭਗਤ ਪੀਪਾ ਜੀ ਦਾ ਜਿਕਰ ਸਿਰਫ ਭਗਤ ਪੀਪਾ ਜੀ ਨੇ ਹੀ ਆਪਣੀ ਬਾਣੀ ਵਿੱਚ ਕੀਤਾ ਹੈ।

ਭਗਤ ਪੀਪਾ ਜੀ ਨੇ ਆਪਣੀ ਬਾਣੀ ਵਿੱਚ ਸਬਦ ਦਾ ਕੇਂਦਰੀ ਭਾਵ ਸਮਝਾਉਂਣ ਲਈ ਰਹਾਉ ਦੀ ਪੰਗਤੀ ਦੀ ਵਰਤੋਂ ਕੀਤੀ ਜੋ ਕਿ ਸਾਰੇ ਗੁਰੂ ਗਰੰਥ ਸਾਹਿਬ ਵਿੱਚ ਗੁਰੂ ਸਾਹਿਬਾਂ ਨੇ ਵਰਤੀ ਹੈ।

ਭਗਤ ਰਾਮਾਨੰਦ ਜੀ ਨੇ ਰਾਮਾਨੰਦ ਸਬਦ ਆਪਣੇ ਆਪ ਲਈ ਵਰਤਿਆ ਹੈ। {ਰਾਮਾਨੰਦ ਜੀ ਘਰੁ ੧ (੧੧੯੫) }

ਉੱਪਰ ਵਰਨਣ ਕੀਤਾ ਸਬਦ ਇਹੀ ਸੰਕੇਤ ਕਰਦਾ ਹੈ ਕਿ ਗੁਰੂ ਗਰੰਥ ਸਾਹਿਬ ਵਿੱਚ ਭਗਤ ਰਾਮਾਨੰਦ ਜੀ ਦਾ ਜਿਕਰ ਸਿਰਫ ਭਗਤ ਰਾਮਾਨੰਦ ਜੀ ਨੇ ਹੀ ਆਪਣੀ ਬਾਣੀ ਵਿੱਚ ਕੀਤਾ ਹੈ।

ਭਗਤ ਰਾਮਾਨੰਦ ਜੀ ਨੇ ਆਪਣੀ ਬਾਣੀ ਵਿੱਚ ਸਬਦ ਦਾ ਕੇਂਦਰੀ ਭਾਵ ਸਮਝਾਉਂਣ ਲਈ ਰਹਾਉ ਦੀ ਪੰਗਤੀ ਦੀ ਵਰਤੋਂ ਕੀਤੀ ਜੋ ਕਿ ਸਾਰੇ ਗੁਰੂ ਗਰੰਥ ਸਾਹਿਬ ਵਿੱਚ ਗੁਰੂ ਸਾਹਿਬਾਂ ਨੇ ਵਰਤੀ ਹੈ।

ਭਗਤ ਪਰਮਾਨੰਦ ਜੀ ਨੇ ਪਰਮਾਨੰਦ ਸਬਦ ਆਪਣੇ ਆਪ ਲਈ ਵਰਤਿਆ ਹੈ। {ਸਾਰੰਗ॥ ੴ ਸਤਿਗੁਰ ਪ੍ਰਸਾਦਿ॥ (੧੨੫੩) }

ਉੱਪਰ ਵਰਨਣ ਕੀਤਾ ਸਬਦ ਇਹੀ ਸੰਕੇਤ ਕਰਦਾ ਹੈ ਕਿ ਗੁਰੂ ਗਰੰਥ ਸਾਹਿਬ ਵਿੱਚ ਭਗਤ ਪਰਮਾਨੰਦ ਜੀ ਦਾ ਜਿਕਰ ਸਿਰਫ ਭਗਤ ਪਰਮਾਨੰਦ ਜੀ ਨੇ ਹੀ ਆਪਣੀ ਬਾਣੀ ਵਿੱਚ ਕੀਤਾ ਹੈ।

ਭਗਤ ਪਰਮਾਨੰਦ ਜੀ ਨੇ ਆਪਣੀ ਬਾਣੀ ਵਿੱਚ ਸਬਦ ਦਾ ਕੇਂਦਰੀ ਭਾਵ ਸਮਝਾਉਂਣ ਲਈ ਰਹਾਉ ਦੀ ਪੰਗਤੀ ਦੀ ਵਰਤੋਂ ਕੀਤੀ ਜੋ ਕਿ ਸਾਰੇ ਗੁਰੂ ਗਰੰਥ ਸਾਹਿਬ ਵਿੱਚ ਗੁਰੂ ਸਾਹਿਬਾਂ ਨੇ ਵਰਤੀ ਹੈ।

ਭਗਤ ਸੂਰਦਾਸ ਜੀ ਨੇ ਸੂਰਦਾਸ ਸਬਦ ਆਪਣੇ ਆਪ ਲਈ ਨਹੀਂ ਵਰਤਿਆ ਹੈ। {ਛਾਡਿ ਮਨ ਹਰਿ ਬਿਮੁਖਨ ਕੋ ਸੰਗੁ॥ (੧੨੫੩) }

ਸੂਰਦਾਸ ਸਬਦ ਦੀ ਵਰਤੋਂ ਪਾ: ੫ ਨੇ, ਭਗਤ ਸੂਰਦਾਸ ਜੀ ਲਈ ਕੀਤੀ ਹੈ। {ਸਾਰੰਗ ਮਹਲਾ ੫ ਸੂਰਦਾਸ (੧੨੫੩) }

ਉੱਪਰ ਵਰਨਣ ਕੀਤਾ ਸਬਦ ਇਹੀ ਸੰਕੇਤ ਕਰਦਾ ਹੈ ਕਿ ਗੁਰੂ ਗਰੰਥ ਸਾਹਿਬ ਵਿੱਚ ਭਗਤ ਸੂਰਦਾਸ ਜੀ ਦਾ ਜਿਕਰ ਸਿਰਫ ਪਾ: ੫ ਨੇ ਹੀ ਆਪਣੀ ਬਾਣੀ ਵਿੱਚ ਕੀਤਾ ਹੈ।

ਭਗਤ ਸੂਰਦਾਸ (ਪਾ: ੫) ਨੇ ਆਪਣੀ ਬਾਣੀ ਵਿੱਚ ਸਬਦ ਦਾ ਕੇਂਦਰੀ ਭਾਵ ਸਮਝਾਉਂਣ ਲਈ ਰਹਾਉ ਦੀ ਪੰਗਤੀ ਦੀ ਵਰਤੋਂ ਕੀਤੀ ਜੋ ਕਿ ਸਾਰੇ ਗੁਰੂ ਗਰੰਥ ਸਾਹਿਬ ਵਿੱਚ ਗੁਰੂ ਸਾਹਿਬਾਂ ਨੇ ਵਰਤੀ ਹੈ।

ਸਧਨਾ ਸਬਦ ਦੀ ਵਰਤੋਂ ਭਗਤ ਰਵਿਦਾਸ ਨੇ ਭਗਤ ਸਧਨਾ ਜੀ ਲਈ ਕੀਤੀ ਹੈ। {ਰਾਗੁ ਮਾਰੂ ਬਾਣੀ ਰਵਿਦਾਸ ਜੀਉ ਕੀ (੧੧੦੬) }

ਭਗਤ ਸਧਨਾ ਜੀ ਨੇ ਸਧਨਾ ਸਬਦ ਆਪਣੇ ਆਪ ਲਈ ਵਰਤਿਆ ਹੈ। {ਬਾਣੀ ਸਧਨੇ ਕੀ ਰਾਗੁ ਬਿਲਾਵਲੁ (੮੫੮, ਸਧਨਾ) }

ਉੱਪਰ ਵਰਨਣ ਕੀਤਾ ਸਬਦ ਇਹੀ ਸੰਕੇਤ ਕਰਦਾ ਹੈ ਕਿ ਗੁਰੂ ਗਰੰਥ ਸਾਹਿਬ ਵਿੱਚ ਭਗਤ ਸਧਨਾ ਜੀ ਦਾ ਜਿਕਰ ਸਿਰਫ ਭਗਤ ਰਵਿਦਾਸ ਨੇ ਆਪਣੀ ਬਾਣੀ ਵਿੱਚ ਕੀਤਾ ਹੈ।

ਭਗਤ ਸਧਨਾ ਜੀ ਨੇ ਆਪਣੀ ਬਾਣੀ ਵਿੱਚ ਸਬਦ ਦਾ ਕੇਂਦਰੀ ਭਾਵ ਸਮਝਾਉਂਣ ਲਈ ਰਹਾਉ ਦੀ ਪੰਗਤੀ ਦੀ ਵਰਤੋਂ ਕੀਤੀ ਜੋ ਕਿ ਸਾਰੇ ਗੁਰੂ ਗਰੰਥ ਸਾਹਿਬ ਵਿੱਚ ਗੁਰੂ ਸਾਹਿਬਾਂ ਨੇ ਵਰਤੀ ਹੈ।

ਇਸ ਲੇਖ ਦੇ ਅੰਤ ਵਿੱਚ ਇੱਕ ਟੇਬਲ ਦਿਤਾ ਗਿਆ ਹੈ। ਜਿਸ ਵਿੱਚ ਭਗਤਾਂ ਦਾ ਨਾਮ, ਪ੍ਰਚਲਿਤ ਇਤਿਹਾਸ ਅਨੁਸਾਰ ਉਨ੍ਹਾਂ ਦਾ ਕਾਲ ਸਮਾਂ ਨੇ ਕਿਸ ਕਿਸ ਨੇ ਉਨ੍ਹਾਂ ਬਾਰੇ ਆਪਣੀ ਬਾਣੀ ਵਿੱਚ ਜਿਕਰ ਕੀਤਾ ਹੈ, ਦਿੱਤਾ ਗਿਆ ਹੈ।

ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ, ਕੁੱਝ ਕੁ ਇਤਿਹਾਸਕ ਖਾਮੀਆਂ ਬੜੇ ਖੁਲੇ ਤੌਰ ਸਪੱਸ਼ਟ ਕਰ ਦਿੰਦੀ ਹੈ। ਭਗਤ ਕਬੀਰ ਜੀ (੧੪੪੧ ਤੋਂ ੧੫੧੮) ਦਾ ਜਿਕਰ ਉਨ੍ਹਾਂ ਤੋਂ ਕਈ ਸਾਲ ਪਹਿਲਾਂ ਪੈਦਾ ਹੋਣ ਵਾਲੇ ਭਗਤ ਰਵਿਦਾਸ ਜੀ, (੧੩੬੬ ਤੋਂ) ਕਿਸ ਤਰ੍ਹਾਂ ਕਰ ਸਕਦੇ ਹਨ। ਇਸ ਲਈ ਭਗਤ ਰਵਿਦਾਸ ਜੀ, ਭਗਤ ਕਬੀਰ ਜੀ ਤੋਂ ਬਾਅਦ ਹੋਏ ਹੋ ਸਕਦੇ ਹਨ, ਪਹਿਲਾਂ ਨਹੀਂ। ਗੁਰੂ ਗਰੰਥ ਸਾਹਿਬ ਵਿੱਚ ਬਹੁਤ ਸਾਰੇ ਭਗਤਾਂ ਦਾ ਜਿਕਰ ਪਾ: ੩, ੪, ੫ ਨੇ ਕੀਤਾ ਹੈ, ਅਤੇ ਆਪਣੀ ਬਾਣੀ ਵਿੱਚ ਉਨ੍ਹਾਂ ਦੀ ਪ੍ਰਸੰਸਾ ਵੀ ਕੀਤੀ ਹੈ। ਆਮ ਤੌਰ ਤੇ ਇਤਿਹਾਸਕ ਗੱਲਾਂ ਕਰਨ ਵੇਲੇ, ਇਹੀ ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਬਹੁਤ ਸਾਰੇ ਭਗਤਾਂ ਦੀ ਬਾਣੀ ਇਕੱਠੀ ਕੀਤੀ ਸੀ। ਪਰ ਹੈਰਾਨਗੀ ਦੀ ਗਲ ਹੈ ਕਿ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਵਿੱਚ ਇਨ੍ਹਾਂ ੧੫ ਭਗਤਾਂ ਵਿਚੋਂ ਕਿਸੇ ਇੱਕ ਦਾ ਵੀ ਜਿਕਰ ਨਹੀਂ ਕੀਤਾ ਹੈ। ਇਥੋਂ ਤੱਕ ਕਿ ਗੁਰੂ ਅੰਗਦ ਸਾਹਿਬ ਨੇ ਵੀ ਆਪਣੀ ਬਾਣੀ ਵਿੱਚ ਕਿਸੇ ਇੱਕ ਭਗਤ ਦਾ ਵੀ ਜਿਕਰ ਨਹੀਂ ਕੀਤਾ ਹੈ। ਜੇ ਕਰ ਗੁਰੂ ਨਾਨਕ ਸਾਹਿਬ ਦੇ ਮਨ ਦੇ ਅੰਦਰ ਭਗਤਾਂ ਦੀ ਬਾਣੀ ਲਈ ਸਤਿਕਾਰ ਸੀ, ਤਾਂ ਉਹ, ਉਨ੍ਹਾਂ ਦਾ ਆਪਣੀ ਬਾਣੀ ਵਿੱਚ ਜਰੂਰ ਜਿਕਰ ਕਰਦੇ। ਗੁਰੂ ਗਰੰਥ ਸਾਹਿਬ ਵਿੱਚ ਅਕਿਰਤਘਣਾਂ ਨੂੰ ਬੁਰੀ ਤਰ੍ਹਾਂ ਫਿਟਕਾਰਿਆ ਗਿਆ ਹੈ। ਇਸ ਲਈ ਗੁਰੂ ਨਾਨਕ ਸਾਹਿਬ ਦਾ ਅਕਿਰਤਘਣ ਬਣਨਾਂ ਅਸੰਭਵ ਹੈ।

ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਵਿੱਚ ਕਈਆਂ ਦਾ ਜਿਕਰ ਕੀਤਾ ਹੈ, ਉਦਾਹਰਣ ਦੇ ਤੌਰ ਤੇ ਬ੍ਰਹਮੈ, ਬਲਿ ਰਾਜਾ, ਹਰੀਚੰਦੁ, ਹਰਣਾਖਸੁ, ਪ੍ਰਹਲਾਦ, ਰਾਵਣੁ, ਸਹਸਬਾਹੁ, ਮਧੁ, ਕੈਟਭ, ਮਹਿਖਾਸਾ, ਜਰਾਸੰਧਿ, ਕਾਲਜਮੁਨ, ਰਕਤਬੀਜੁ, ਕਾਲੁਨੇਮੁ, ਦੁਰਜੋਧਨੁ, ਜਨਮੇਜੈ, ਕੰਸੁ, ਚਾਂਡੂਰੁ, ਆਦਿ

ਗਉੜੀ ਮਹਲਾ ੧॥ ਬ੍ਰਹਮੈ ਗਰਬੁ ਕੀਆ ਨਹੀ ਜਾਨਿਆ॥ ਬੇਦ ਕੀ ਬਿਪਤਿ ਪੜੀ ਪਛੁਤਾਨਿਆ॥ ਜਹ ਪ੍ਰਭ ਸਿਮਰੇ ਤਹੀ ਮਨੁ ਮਾਨਿਆ॥ ੧॥ ਐਸਾ ਗਰਬੁ ਬੁਰਾ ਸੰਸਾਰੈ॥ ਜਿਸੁ ਗੁਰੁ ਮਿਲੈ ਤਿਸੁ ਗਰਬੁ ਨਿਵਾਰੈ॥ ੧॥ ਰਹਾਉ ਬਲਿ ਰਾਜਾ ਮਾਇਆ ਅਹੰਕਾਰੀ॥ ਜਗਨ ਕਰੈ ਬਹੁ ਭਾਰ ਅਫਾਰੀ॥ ਬਿਨੁ ਗੁਰ ਪੂਛੇ ਜਾਇ ਪਇਆਰੀ॥ ੨॥ ਹਰੀਚੰਦੁ ਦਾਨੁ ਕਰੈ ਜਸੁ ਲੇਵੈ॥ ਬਿਨੁ ਗੁਰ ਅੰਤੁ ਨ ਪਾਇ ਅਭੇਵੈ॥ ਆਪਿ ਭੁਲਾਇ ਆਪੇ ਮਤਿ ਦੇਵੈ॥ ੩॥ ਦੁਰਮਤਿ ਹਰਣਾਖਸੁ ਦੁਰਾਚਾਰੀ॥ ਪ੍ਰਭੁ ਨਾਰਾਇਣੁ ਗਰਬ ਪ੍ਰਹਾਰੀ॥ ਪ੍ਰਹਲਾਦ ਉਧਾਰੇ ਕਿਰਪਾ ਧਾਰੀ॥ ੪॥ ਭੂਲੋ ਰਾਵਣੁ ਮੁਗਧੁ ਅਚੇਤਿ॥ ਲੂਟੀ ਲੰਕਾ ਸੀਸ ਸਮੇਤਿ॥ ਗਰਬਿ ਗਇਆ ਬਿਨੁ ਸਤਿਗੁਰ ਹੇਤਿ॥ ੫॥ ਸਹਸਬਾਹੁ ਮਧੁ ਕੀਟ ਮਹਿਖਾਸਾ ਹਰਣਾਖਸੁ ਲੇ ਨਖਹੁ ਬਿਧਾਸਾ॥ ਦੈਤ ਸੰਘਾਰੇ ਬਿਨੁ ਭਗਤਿ ਅਭਿਆਸਾ॥ ੬॥ ਜਰਾਸੰਧਿ ਕਾਲਜਮੁਨ ਸੰਘਾਰੇ॥ ਰਕਤਬੀਜੁ ਕਾਲੁਨੇਮੁ ਬਿਦਾਰੇ॥ ਦੈਤ ਸੰਘਾਰਿ ਸੰਤ ਨਿਸਤਾਰੇ॥ ੭॥ ਆਪੇ

ਸਤਿਗੁਰੁ ਸਬਦੁ ਬੀਚਾਰੇ॥ ਦੂਜੈ ਭਾਇ ਦੈਤ ਸੰਘਾਰੇ॥ ਗੁਰਮੁਖਿ ਸਾਚਿ ਭਗਤਿ ਨਿਸਤਾਰੇ॥ ੮॥ ਬੂਡਾ ਦੁਰਜੋਧਨੁ ਪਤਿ ਖੋਈ॥ ਰਾਮੁ ਨ ਜਾਨਿਆ ਕਰਤਾ ਸੋਈ॥ ਜਨ ਕਉ ਦੂਖਿ ਪਚੈ ਦੁਖੁ ਹੋਈ॥ ੯॥ ਜਨਮੇਜੈ ਗੁਰ ਸਬਦੁ ਨ ਜਾਨਿਆ॥ ਕਿਉ ਸੁਖੁ ਪਾਵੈ ਭਰਮਿ ਭੁਲਾਨਿਆ॥ ਇਕੁ ਤਿਲੁ ਭੂਲੈ ਬਹੁਰਿ ਪਛੁਤਾਨਿਆ॥ ੧੦॥ ਕੰਸੁ ਕੇਸੁ ਚਾਂਡੂਰੁ ਨ ਕੋਈ॥ ਰਾਮੁ ਨ ਚੀਨਿਆ ਅਪਨੀ ਪਤਿ ਖੋਈ॥ ਬਿਨੁ ਜਗਦੀਸ ਨ ਰਾਖੈ ਕੋਈ॥ ੧੧॥ ਬਿਨੁ ਗੁਰ ਗਰਬੁ ਨ ਮੇਟਿਆ ਜਾਇ॥ ਗੁਰਮਤਿ ਧਰਮੁ ਧੀਰਜੁ ਹਰਿ ਨਾਇ॥ ਨਾਨਕ ਨਾਮੁ ਮਿਲੈ ਗੁਣ ਗਾਇ॥ ੧੨॥ ੯॥ (੨੨੪, ੨੨੫)

ਗੁਰੂ ਨਾਨਕ ਸਾਹਿਬ ਨੇ ਹੇਠ ਲਿਖੇ ਸਲੋਕ ਵਿੱਚ ਉਨ੍ਹਾਂ ਪੁਰਾਣਿਕ ਸਾਖੀਆਂ ਦੇ ਹਵਾਲੇ ਦਿੱਤੇ ਹਨ, ਜੋ ਕਿ ਹਿੰਦੂ ਕੌਮ ਵਿੱਚ ਆਮ ਪ੍ਰਚਲਤ ਹਨ। ਇਸ ਸਲੋਕ ਵਿੱਚ ਗੁਰੂ ਸਾਹਿਬ ਨੇ ਕਈਆਂ ਦਾ ਜਿਕਰ ਕੀਤਾ ਹੈ, ਉਦਾਹਰਣ ਦੇ ਤੌਰ ਤੇ ਇੰਦ੍ਰü, ਪਰਸ ਰਾਮੁ, ਅਜੈ, ਰਾਵਣ, ਰਾਮੁ, ਸੀਤਾ, ਲਖਮਣੁ, ਰਾਵਣ, ਪਾਂਡਹ, ਕਿ੍ਰਸ਼ਨ, ਜਨਮੇਜਾ, ਸੇਖ ਮਸਾਇਕ ਪੀਰ (ਭਰਥਰੀ ਗੋਪੀਚੰਦ), ਆਦਿ,

ਸਲੋਕੁ ਮਃ ੧॥ ਸਹੰਸਰ ਦਾਨ ਦੇ ਇੰਦ੍ਰü ਰੋਆਇਆ॥ ਪਰਸ ਰਾਮੁ ਰੋਵੈ ਘਰਿ ਆਇਆ॥ ਅਜੈ ਸੁ ਰੋਵੈ ਭੀਖਿਆ ਖਾਇ॥ ਐਸੀ ਦਰਗਹ ਮਿਲੈ ਸਜਾਇ॥ ਰੋਵੈ ਰਾਮੁ

ਨਿਕਾਲਾ ਭਇਆ॥ ਸੀਤਾ ਲਖਮਣੁ ਵਿਛੁੜਿ ਗਇਆ॥ ਰੋਵੈ ਦਹਸਿਰੁ ਲੰਕ ਗਵਾਇ॥ ਜਿਨਿ ਸੀਤਾ ਆਦੀ ਡਉਰੂ ਵਾਇ॥ ਰੋਵਹਿ ਪਾਂਡਹ ਭਏ ਮਜੂਰ॥ ਜਿਨ ਕੈ ਸੁਆਮੀ ਰਹਤ ਹਦੂਰਿ॥ ਰੋਵੈ ਜਨਮੇਜਾ ਖੁਇ ਗਇਆ॥ ਏਕੀ ਕਾਰਣਿ ਪਾਪੀ ਭਇਆ॥ ਰੋਵਹਿ ਸੇਖ ਮਸਾਇਕ ਪੀਰ॥ ਅੰਤਿ ਕਾਲਿ ਮਤੁ ਲਾਗੈ ਭੀੜ॥ ਰੋਵਹਿ ਰਾਜੇ ਕੰਨ ਪੜਾਇ॥ ਘਰਿ ਘਰਿ ਮਾਗਹਿ ਭੀਖਿਆ ਜਾਇ॥ ਰੋਵਹਿ ਕਿਰਪਨ ਸੰਚਹਿ ਧਨੁ ਜਾਇ॥ ਪੰਡਿਤ ਰੋਵਹਿ ਗਿਆਨੁ ਗਵਾਇ॥ ਬਾਲੀ ਰੋਵੈ ਨਾਹਿ ਭਤਾਰੁ॥ ਨਾਨਕ ਦੁਖੀਆ ਸਭੁ ਸੰਸਾਰੁ॥ ਮੰਨੇ ਨਾਉ ਸੋਈ ਜਿਣਿ ਜਾਇ॥ ਅਉਰੀ ਕਰਮ ਨ ਲੇਖੈ ਲਾਇ॥ ੧॥ (੯੫੩, ੯੫੪)

ਗੁਰੂ ਨਾਨਕ ਸਾਹਿਬ ਨੇ ਹੇਠ ਲਿਖੇ ਸਬਦ ਵਿੱਚ ਹੋਰ ਕਈਆਂ ਦਾ ਜਿਕਰ ਵੀ ਕੀਤਾ ਹੈ, ਉਦਾਹਰਣ ਦੇ ਤੌਰ ਤੇ ਗੋਤਮੁ, ਅਹਿਲਿਆ, ਇੰਦ੍ਰ, ਹਰੀ ਚੰਦਿ, ਬਲਿ ਰਾਜਾ, ਜਨਮੇਜਾ, ਆਦਿ

ਪ੍ਰਭਾਤੀ ਮਹਲਾ ੧ ਦਖਣੀ॥ ਗੋਤਮੁ ਤਪਾ ਅਹਿਲਿਆ ਇਸਤ੍ਰੀ ਤਿਸੁ ਦੇਖਿ ਇੰਦ੍ਰ ਲੁਭਾਇਆ॥ ਸਹਸ ਸਰੀਰ ਚਿਹਨ ਭਗ ਹੂਏ ਤਾ ਮਨਿ ਪਛੋਤਾਇਆ॥ ੧॥ ਕੋਈ ਜਾਣਿ ਨ ਭੂਲੈ ਭਾਈ॥ ਸੋ ਭੂਲੈ ਜਿਸੁ ਆਪਿ ਭੁਲਾਏ ਬੂਝੈ ਜਿਸੈ ਬੁਝਾਈ॥ ੧॥ ਰਹਾਉ॥ ਤਿਨਿ ਹਰੀ ਚੰਦਿ ਪ੍ਰਿਥਮੀ ਪਤਿ ਰਾਜੈ ਕਾਗਦਿ ਕੀਮ ਨ ਪਾਈ॥ ਅਉਗਣੁ ਜਾਣੈ ਤ ਪੁੰਨ ਕਰੇ ਕਿਉ ਕਿਉ ਨੇਖਾਸਿ ਬਿਕਾਈ॥ ੨॥ ਕਰਉ ਅਢਾਈ ਧਰਤੀ ਮਾਂਗੀ ਬਾਵਨ ਰੂਪਿ ਬਹਾਨੈ॥ ਕਿਉ ਪਇਆਲਿ ਜਾਇ ਕਿਉ ਛਲੀਐ ਜੇ ਬਲਿ ਰੂਪੁ ਪਛਾਨੈ॥ ੩॥ ਰਾਜਾ ਜਨਮੇਜਾ ਦੇ ਮਤਂੀ ਬਰਜਿ ਬਿਆਸਿ ਪੜ੍ਹ੍ਹਾਇਆ॥ ਤਿਨਿ੍ਹ੍ਹ ਕਰਿ ਜਗ ਅਠਾਰਹ ਘਾਏ ਕਿਰਤੁ ਨ ਚਲੈ ਚਲਾਇਆ॥ ੪॥ (੧੩੪੪)

ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਵਿੱਚ ਕਈ ਇਤਿਹਾਸਕ ਘਟਨਾਵਾਂ ਦਾ ਵੀ ਜਿਕਰ ਕੀਤਾ ਹੈ। ਬਾਬਰ ਦੇ ਹਮਲੇ ਤੋਂ ਪਹਿਲਾਂ ਇਸ ਦੇਸ਼ ਦੀ ਬੁਰੀ ਹਾਲਤ ਤੇ ਉਸ ਦੇ ਦੁਰਾਨ ਹੋਈ ਤਬਾਹੀ ਦਾ ਜਿਕਰ ਵੀ ਕੀਤਾ ਹੈ।

ਸਲੋਕੁ ਮਃ ੧॥ ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥ ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥ (੧੪੫)

ਰਾਗੁ ਆਸਾ ਮਹਲਾ ੧ ਅਸਟਪਦੀਆ ਘਰੁ ੩॥ ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ॥ ਸਾਹਾਂ ਸੁਰਤਿ ਗਵਾਈਆ ਰੰਗਿ ਤਮਾਸੈ ਚਾਇ॥ ਬਾਬਰਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ॥ ੫॥ ਇਕਨਾ ਵਖਤ ਖੁਆਈਅਹਿ ਇਕਨ੍ਹ੍ਹਾ ਪੂਜਾ ਜਾਇ॥ ਚਉਕੇ ਵਿਣੁ ਹਿੰਦਵਾਣੀਆ ਕਿਉ ਟਿਕੇ ਕਢਹਿ ਨਾਇ॥ ਰਾਮੁ ਨ ਕਬਹੂ ਚੇਤਿਓ ਹੁਣਿ ਕਹਣਿ ਨ ਮਿਲੈ ਖੁਦਾਇ॥ ੬॥ ਇਕਿ ਘਰਿ ਆਵਹਿ ਆਪਣੈ ਇਕਿ ਮਿਲਿ ਮਿਲਿ ਪੁਛਹਿ ਸੁਖ॥ ਇਕਨ੍ਹ੍ਹਾ ਏਹੋ ਲਿਖਿਆ ਬਹਿ ਬਹਿ ਰੋਵਹਿ ਦੁਖ॥ ਜੋ ਤਿਸੁ ਭਾਵੈ ਸੋ ਥੀਐ ਨਾਨਕ ਕਿਆ ਮਾਨੁਖ॥ ੭॥ ੧੧॥ (੪੧੭)

ਆਸਾ ਮਹਲਾ ੧॥ ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ

ਸੁਣਿਆ ਧਾਇਆ॥ ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ॥ ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ॥ ੪॥ (੪੧੭, ੪੧੮)

ਤਿਲੰਗ ਮਹਲਾ ੧॥ ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥ ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ॥ ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ॥ ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ॥ ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ॥ ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ

ਭੀ ਲੇਖੈ ਲਾਇ ਵੇ ਲਾਲੋ॥ ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ॥ ੧॥ ਸਾਹਿਬ ਕੇ ਗੁਣ ਨਾਨਕੁ ਗਾਵੈ ਮਾਸ ਪੁਰੀ ਵਿਚਿ ਆਖੁ ਮਸੋਲਾ॥ ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ॥ ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ॥ ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ॥ ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ॥ ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ॥ ੨॥ ੩॥ ੫॥ (੭੨੨, ੭੨੩)

ਗੁਰੂ ਨਾਨਕ ਸਾਹਿਬ ਕਿਸੇ ਵੀ ਗੁਰਮੁਖਿ ਨੂੰ ਬਿਆਨ ਕੀਤੇ ਬਿਨਾ ਨਹੀਂ ਛੱਡ ਸਕਦੇ ਸਨ। ਜੇਕਰ ਉਨ੍ਹਾਂ ਦੇ ਮਨ ਦੇ ਅੰਦਰ ਭਗਤਾਂ ਦੀ ਬਾਣੀ ਲਈ ਸਤਿਕਾਰ ਸੀ, ਤਾਂ ਉਹ ਉਨ੍ਹਾਂ ਭਗਤਾਂ ਦਾ ਆਪਣੀ ਬਾਣੀ ਵਿੱਚ ਕਿਤੇ ਨਾ ਕਿਤੇ ਜਰੂਰ ਜਿਕਰ ਕਰਦੇ। ਪਰ ਇਸ ਸੰਬੰਧੀ ਗੁਰੂ ਗਰੰਥ ਸਾਹਿਬ ਵਿੱਚ ਕੋਈ ਪ੍ਰਮਾਣ ਨਹੀਂ ਮਿਲਦਾ ਹੈ। ਗੁਰੂ ਨਾਨਕ ਸਾਹਿਬ ਦੀ ਸਿਖਿਆ ਲੈ ਕੇ, ਜਿਨ੍ਹਾਂ ਦੇ ਜੀਵਨ ਵਿੱਚ ਪਲਟਾ ਆ ਗਿਆ, ਉਨ੍ਹਾਂ ਦਾ ਵੀ ਗੁਰੂ ਨਾਨਕ ਸਾਹਿਬ ਨੇ ਜਿਕਰ ਕੀਤਾ ਹੈ, ਜਿਵੇਂ ਕਿ ਸਜਣ ਦਾ ਇੱਕ ਠੱਗ ਤੋਂ ਸਿੱਖੀ ਦਾ ਪ੍ਰਚਾਰਕ ਬਣਨਾ।

ਸੂਹੀ ਮਹਲਾ ੧ ਘਰੁ ੬॥ ੴ ਸਤਿਗੁਰ ਪ੍ਰਸਾਦਿ॥ ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ॥ ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ॥ ੧॥ ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨਿ੍ਹ੍ਹ॥ ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ॥ ੧॥ ਰਹਾਉ॥ ਕੋਠੇ ਮੰਡਪ ਮਾੜੀਆ ਪਾਸਹੁ ਚਿਤਵੀਆਹਾ॥ ਢਠੀਆ ਕੰਮਿ ਨ ਆਵਨ੍ਹ੍ਹੀ ਵਿਚਹੁ ਸਖਣੀਆਹਾ॥ ੨॥ (੭੨੯)

ਗੁਰੂ ਨਾਨਕ ਸਾਹਿਬ ਨੇ ਹਰੇਕ ਨੂੰ ਜੀਵਨ ਦਾ ਅਸਲੀ ਮਾਰਗ ਸਮਝਾਇਆ। ਫੋਕੀਆਂ ਰਵਾਇਤਾਂ ਕਰਕੇ ਮਨੁੱਖੀ ਸਮਾਜ ਨੂੰ ਢਾਅ ਲੱਗ ਰਹੀ ਸੀ। ਗੁਰੂ ਸਾਹਿਬ ਨੇ ਅਸਲੀ ਜੋਗੀ, ਪੰਡਤ, ਬ੍ਰਹਾਮਣ, ਖਤ੍ਰੀ, ਮੁਸਲਮਾਨ, ਪਾਂਡੇ, ਆਦਿ ਦੀ ਪ੍ਰੀਭਾਸ਼ਾ ਵੀ ਮਨੁੱਖਤਾ ਦੇ ਭਲੇ ਲਈ ਗੁਰਬਾਣੀ ਵਿੱਚ ਅੰਕਿਤ ਕਰ ਦਿਤੀ ਹੈ।

ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ॥ ਖਿੰਥਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ॥ ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ॥ ਆਦੇਸੁ ਤਿਸੈ ਆਦੇਸੁ॥ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ॥ ੨੮॥ (੬)

ਸੋ ਪੰਡਿਤੁ ਜੋ ਮਨੁ ਪਰਬੋਧੈ॥ ਰਾਮ ਨਾਮੁ ਆਤਮ ਮਹਿ ਸੋਧੈ॥ ਰਾਮ ਨਾਮ ਸਾਰੁ ਰਸੁ ਪੀਵੈ॥ ਉਸੁ ਪੰਡਿਤ ਕੈ ਉਪਦੇਸਿ ਜਗੁ ਜੀਵੈ॥ ਹਰਿ ਕੀ ਕਥਾ ਹਿਰਦੈ ਬਸਾਵੈ॥ ਸੋ ਪੰਡਿਤੁ ਫਿਰਿ ਜੋਨਿ ਨ ਆਵੈ॥ ਬੇਦ ਪੁਰਾਨ ਸਿਮ੍ਰਿਤਿ ਬੂਝੈ ਮੂਲ॥ ਸੂਖਮ ਮਹਿ ਜਾਨੈ ਅਸਥੂਲੁ॥ ਚਹੁ ਵਰਨਾ ਕਉ ਦੇ ਉਪਦੇਸੁ॥ ਨਾਨਕ ਉਸੁ ਪੰਡਿਤ ਕਉ ਸਦਾ ਅਦੇਸੁ॥ ੪॥ (੨੭੪)

ਸਲੋਕ ਵਾਰਾਂ ਤੇ ਵਧੀਕ॥ ਮਹਲਾ ੧॥ ਸੋ ਬ੍ਰਹਮਣੁ ਜੋ ਬਿੰਦੈ ਬ੍ਰਹਮੁ॥ ਜਪੁ ਤਪੁ ਸੰਜਮੁ ਕਮਾਵੈ ਕਰਮੁ॥ ਸੀਲ ਸੰਤੋਖ ਕਾ ਰਖੈ ਧਰਮੁ॥ ਬੰਧਨ ਤੋੜੈ ਹੋਵੈ ਮੁਕਤੁ॥ ਸੋਈ ਬ੍ਰਹਮਣੁ ਪੂਜਣ ਜੁਗਤੁ॥  ੧੬ ॥ (੧੪੧੧)

ਸਲੋਕ ਵਾਰਾਂ ਤੇ ਵਧੀਕ॥ ਮਹਲਾ ੧॥ ਖਤ੍ਰੀ ਸੋ ਜੁ ਕਰਮਾ ਕਾ ਸੂਰੁ॥ ਪੁੰਨ ਦਾਨ ਕਾ ਕਰੈ ਸਰੀਰੁ॥ ਖੇਤੁ ਪਛਾਣੈ ਬੀਜੈ ਦਾਨੁ॥ ਸੋ ਖਤ੍ਰੀ ਦਰਗਹ ਪਰਵਾਣੁ॥ ਲਬੁ ਲੋਭੁ ਜੇ ਕੂੜੁ ਕਮਾਵੈ॥ ਅਪਣਾ ਕੀਤਾ ਆਪੇ ਪਾਵੈ॥  ੧੭ ॥ (੧੪੧੧)

ਸਲੋਕੁ ਮਃ ੧॥ ਮਿਹਰ ਮਸੀਤਿ, ਸਿਦਕੁ ਮੁਸਲਾ, ਹਕੁ ਹਲਾਲੁ ਕੁਰਾਣੁ॥ ਸਰਮ ਸੁੰਨਤਿ, ਸੀਲੁ ਰੋਜਾ ਹੋਹੁ ਮੁਸਲਮਾਣੁ॥ ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ॥ ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ॥ ੧॥ (੧੪੦-੧੪੧)

ਆਸਾ ਮਹਲਾ ੧॥ ਕਾਇਆ ਬ੍ਰਹਮਾ ਮਨੁ ਹੈ ਧੋਤੀ॥ ਗਿਆਨੁ ਜਨੇਊ ਧਿਆਨੁ ਕੁਸਪਾਤੀ॥ ਹਰਿ ਨਾਮਾ ਜਸੁ ਜਾਚਉ ਨਾਉ॥ ਗੁਰ ਪਰਸਾਦੀ ਬ੍ਰਹਮਿ ਸਮਾਉ॥ ੧॥ ਪਾਂਡੇ ਐਸਾ ਬ੍ਰਹਮ ਬੀਚਾਰੁ॥ ਨਾਮੇ ਸੁਚਿ ਨਾਮੋ ਪੜਉ ਨਾਮੇ ਚਜੁ ਆਚਾਰੁ॥ ੧॥ ਰਹਾਉ॥ ਬਾਹਰਿ ਜਨੇਊ ਜਿਚਰੁ ਜੋਤਿ ਹੈ ਨਾਲਿ॥ ਧੋਤੀ ਟਿਕਾ ਨਾਮੁ ਸਮਾਲਿ॥ ਐਥੈ ਓਥੈ ਨਿਬਹੀ ਨਾਲਿ॥ ਵਿਣੁ ਨਾਵੈ ਹੋਰਿ ਕਰਮ ਨ ਭਾਲਿ॥ ੨॥ (੩੫੫)

ਸਿਧ ਗੋਸਟਿ (੯੩੮) ਵਿੱਚ ਸਿਧਾਂ ਨੂੰ ਸਮਾਜ ਤੇ ਮਨੁੱਖਤਾ ਪ੍ਰਤੀ ਉਨ੍ਹਾਂ ਦਾ ਫਰਜ ਸਮਝਾਇਆ। ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਵਿੱਚ ਜੀਵਨ ਦੇ ਹਰੇਕ ਪਹਿਲੂ ਦਾ ਜਿਕਰ ਕੀਤਾ ਹੈ ਤੇ ਜੀਵਨ ਦਾ ਸਹੀ ਮਾਰਗ ਸਮਝਾਇਆ ਹੈ। ਲੋਕਾਂ ਨੂੰ ਕਰਮ ਕਾਂਡਾਂ ਵਿਚੋਂ ਬਾਹਰ ਕੱਢਣ ਲਈ, ਉਨ੍ਹਾਂ ਦੀ ਭਾਸ਼ਾ ਵਿੱਚ ਬਾਣੀ ਰਚੀ, ਤੇ ਨਾਲ ਨਾਲ ਸਭ ਨੂੰ ਸਮਝਾਇਆ ਕਿ ਅਸਲੀ ਰਿਵਾਇਤਾਂ ਕਿਸ ਤਰ੍ਹਾਂ ਕਰਨੀਆਂ ਹਨ, ਤਾਂ ਜੋ ਉਸ ਅਕਾਲ ਪੁਰਖੁ ਨਾਲ ਸਬੰਧ ਜੋੜਿਆ ਜਾ ਸਕੇ। ਜਿਸ ਤਰ੍ਹਾਂ ਕਿ ਬਾਰਹ ਮਾਹਾ {ਤੁਖਾਰੀ ਛੰਤ ਮਹਲਾ ੧ ਬਾਰਹ ਮਾਹਾ (੧੧੦੭)}, ਥਿਤੀ {ਬਿਲਾਵਲੁ ਮਹਲਾ ੧ ਥਿਤੀ ਘਰੁ ੧੦ ਜਤਿ (੮੩੮)}, ਓਅੰਕਾਰੁ (ਰਾਮਕਲੀ ਮਹਲਾ ੧ ਦਖਣੀ ਓਅੰਕਾਰੁ (੯੨੯)}, ਕੁਚਜੀ {ਰਾਗੁ ਸੂਹੀ ਮਹਲਾ ੧ ਕੁਚਜੀ (੭੬੨)}, ਸੁਚਜੀ {ਸੂਹੀ ਮਹਲਾ ੧ ਸੁਚਜੀ (੭੬੨)}, ਜੀਵਨ ਦੇ ਪਹਿਰ {ਸਿਰੀਰਾਗੁ ਮਹਲਾ ੧ ਪਹਰੇ ਘਰੁ ੧ (੭੪), ਤੁਖਾਰੀ ਮਹਲਾ ੧ (੧੧੧੦)}, ਰਾਗੁ ਬਸੰਤੁ ਮਹਲਾ ੧ ਘਰੁ ੧ ਚਉਪਦੇ ਦੁਤੁਕੇ (੧੧੬੮), ਆਰਤੀ {ਰਾਗੁ ਧਨਾਸਰੀ ਮਹਲਾ ੧ (੧੩), ਧਨਾਸਰੀ ਮਹਲਾ ੧ ਆਰਤੀ (੬੬੩)}, ਪਟੀ {ਰਾਗੁ ਆਸਾ ਮਹਲਾ ੧ ਪਟੀ ਲਿਖੀ (੪੩੨)}, ਜਨੇਊ (੪੭੧), ਸੂਤਕੁ (੪੭੨), ਤੀਰਥਿ (੬੮੭), ਖਾਣ (੧੬), ਪੈਨਣੁ (੧੬), ਸੁਚਾ ਚੌਕਾ (੯੧), ਵਰਤ (੧੨੪੫), ਆਦਿ,

ਇਸ ਲਈ ਜੇ ਕਰ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਧਿਆਨ ਵਿੱਚ ਰੱਖ ਕੇ ਇਤਿਹਾਸ ਦੀ ਸੱਚਾਈ ਨੂੰ ਪਰਖਿਆ ਜਾਵੇ ਤਾਂ ਇਹੀ ਪ੍ਰਤੀਤ ਹੁੰਦਾਂ ਹੈ, ਕਿ ਇਹ ਸਾਰੇ ਭਗਤ ਗੁਰੂ ਨਾਨਕ ਸਾਹਿਬ ਦੇ ਕਾਲ ਤੋਂ ਬਾਅਦ ਹੀ ਹੋਏ ਹੋਣਗੇ। ਗੁਰੂ ਨਾਨਕ ਸਾਹਿਬ ਦੀ ਬਾਣੀ ਤੋਂ ਪ੍ਰਭਾਵਿਤ ਹੋ ਕੇ ਇਨ੍ਹਾਂ ਦੇ ਜੀਵਨ ਵਿੱਚ ਬਦਲਾਵ ਆਇਆ ਤੇ ਬਾਣੀ ਲਿਖਣ ਦੀ ਸਮਰੱਥਾ ਤਕ ਪਹੁੰਚ ਸਕੇ।

ਹੋ ਸਕਦਾ ਹੈ ਕੋਈ ਇਹ ਕਹੇ ਕਿ ਗੁਰੂ ਨਾਨਕ ਸਾਹਿਬ ਨੇ ਭਗਤਾਂ ਦੀ ਬਾਣੀ ਇਕੱਠੀ ਤਾਂ ਕੀਤੀ, ਪਰ ਉਨ੍ਹਾਂ ਭਗਤਾਂ ਸੰਬੰਧੀ ਤੇ ਉਨ੍ਹਾਂ ਦੀ ਬਾਣੀ ਸੰਬੰਧੀ ਕੁੱਝ ਲਿਖਣ ਦੀ ਲੋੜ ਨਹੀਂ ਸਮਝੀ ਹੋਵੇਗੀ। ਪਰ ਅਜੇਹਾ ਠੀਕ ਪ੍ਰਤੀਤ ਨਹੀਂ ਲਗਦਾ ਹੈ, ਕਿਉਂਕਿ, ਗੁਰੂ ਨਾਨਕ ਸਾਹਿਬ ਨੇ ਆਪਣੀਆਂ ਉਦਾਸੀਆ ਸਮੇਂ ਕਈਆਂ ਨੂੰ ਮਿਲੇ ਤੇ ਬਹੁਤ ਸਾਰਿਆ ਦਾ ਸਿਧੇ ਜਾਂ ਅਸਿਧੇ ਤੌਰ ਤੇ ਬਾਣੀ ਵਿੱਚ ਜਿਕਰ ਕੀਤਾ ਹੈ। ਗੁਰੂ ਅਮਰਦਾਸ ਸਾਹਿਬ ਤੇ ਗੁਰੂ ਅਰਜਨ ਸਾਹਿਬ ਨੇ ਵੀ ਕਈ ਘਟਨਾਵਾਂ ਦਾ ਆਪਣੀ ਬਾਣੀ ਵਿੱਚ ਜਿਕਰ ਕੀਤਾ ਹੈ।

ਇਤਿਹਾਸ ਵਿੱਚ ਬਾਬਾ ਫਰੀਦ ਜੀ ਦਾ ਸਮਾਂ ੧੧੭੩ ਤੋਂ ੧੨੬੫ ਤਕ ਦੱਸਿਆ ਜਾਂਦਾ ਹੈ। ਹੇਠ ਲਿਖੇ ਸਲੋਕ ਜੋ ਕਿ ਮਃ ੨ ਤੇ ਫਰੀਦ ਸਾਹਿਬ ਦੇ ਹਨ ਅਤੇ ਇਨ੍ਹਾਂ ਵਿੱਚ ਬਹੁਤ ਸਮਾਨਤਾ ਹੈ।

ਸਲੋਕ ਮਃ ੨॥ ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਦੀਜੈ ਡਾਰਿ॥ ਨਾਨਕ ਜਿਸੁ ਪਿੰਜਰ ਮਹਿ ਬਿਰਹਾ ਨਹੀ ਸੋ ਪਿੰਜਰੁ ਲੈ ਜਾਰਿ॥ ੧॥ (੮੯)

ਉਠੁ ਫਰੀਦਾ ਉਜੂ ਸਾਜਿ ਸੁਬਹ ਨਿਵਾਜ ਗੁਜਾਰਿ॥ ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਕਪਿ ਉਤਾਰਿ॥ ੭੧॥ ਜੋ ਸਿਰੁ ਸਾਈ ਨਾ ਨਿਵੈ ਸੋ ਸਿਰੁ ਕੀਜੈ ਕਾਂਇ॥ ਕੁੰਨੇ ਹੇਠਿ ਜਲਾਈਐ ਬਾਲਣ ਸੰਦੈ ਥਾਇ॥ ੭੨॥ (੧੩੮੧)

ਬਾਬਾ ਫਰੀਦ ਜੀ ਨੇ ਆਪਣੀ ਬਾਣੀ ਵਿੱਚ ਓਹੋ ਜਿਹੀ ਸਬਦਾਵਲੀ ਵਰਤੀ ਹੈ ਜੋ ਕਿ ਮਃ ੨ ਨੇ ਵਰਤੀ ਹੈ। ਇਹ ਸਮਕਾਲੀ ਭਾਸ਼ਾ ਦੀ ਨਿਸ਼ਾਨੀ ਹੈ। ਇਸੇ ਤਰ੍ਹਾਂ ਹੇਠ ਲਿਖੇ ਸਬਦਾਂ ਵਿੱਚ ਭਗਤ ਕਬੀਰ ਜੀ (੧੪੪੧ ਤੋਂ ੧੫੧੮), ਭਗਤ ਭੀਖਨ ਜੀ (੧੪੮੦ ਤੋਂ ੧੫੭੩) ਤੇ ਗੁਰੂ ਰਾਮਦਾਸ ਸਾਹਿਬ (੧੫੩੪ ਤੋਂ ੧੫੮੧) ਦੀ ਸ਼ਬਦਾਵਲੀ ਵਿੱਚ ਸਮਾਨਤਾ ਹੈ।

ਤਜਿ ਬਾਵੇ ਦਾਹਨੇ ਬਿਕਾਰਾ ਹਰਿ ਪਦੁ ਦ੍ਰਿੜੁ ਕਰਿ ਰਹੀਐ॥ ਕਹੁ ਕਬੀਰ ਗੂੰਗੈ ਗੁੜੁ ਖਾਇਆ ਪੂਛੇ ਤੇ ਕਿਆ ਕਹੀਐ॥ ੪॥ ੭॥ ੫੧॥ (੩੩੪)

ਸੋਰਠਿ ਮਹਲਾ ੪ ਪੰਚਪਦਾ॥ ਜਿਨਿ ਇਹ ਚਾਖੀ ਸੋਈ ਜਾਣੈ

ਗੂੰਗੇ ਕੀ ਮਿਠਿਆਈ॥ ਰਤਨੁ ਲੁਕਾਇਆ ਲੂਕੈ ਨਾਹੀ ਜੇ ਕੋ ਰਖੈ ਲੁਕਾਈ॥ ੪॥ (੬੦੭, ੬੦੮)

ਰਾਗੁ ਸੋਰਠਿ ਬਾਣੀ ਭਗਤ ਭੀਖਨ ਕੀ॥ ਹਰਿ ਗੁਨ ਕਹਤੇ ਕਹਨੁ ਨ ਜਾਈ॥ ਜੈਸੇ ਗੂੰਗੇ ਕੀ ਮਿਠਿਆਈ॥ ੧॥ ਰਹਾਉ॥ (੬੫੯)

ਸਾਰੇ ਭਗਤਾਂ ਦੀ ਬਾਣੀ ਨੂੰ ਵਿਚਾਰਿਆ ਜਾਵੇ ਤਾਂ ਇਨ੍ਹਾਂ ਦੀ ਸ਼ਬਦਾਵਲੀ ਤੇ ਭਾਸ਼ਾ ਵਿੱਚ ਬਹੁਤ ਭਾਰੀ ਅੰਤਰ ਨਹੀਂ ਦਿਖਾਈ ਦਿੰਦਾ ਹੈ, ਜੋ ਕਿ ੪੦੦ ਸਾਲ (੧੧੭੦ ਤੋਂ ੧੫੭੩) ਦੇ ਇਸ ਸਮੇਂ ਵਿੱਚ ਹੋ ਸਕਦਾ ਹੈ। ਹਾਂ ਇਲਾਕੇ ਦੀ ਸ਼ਬਦਾਵਲੀ ਤੇ ਭਾਸ਼ਾ ਵਿੱਚ ਕੁੱਝ ਫਰਕ ਹੋ ਸਕਦਾ ਹੈ। ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਦੇ ਅਧਾਰ ਤੇ ਵੇਖਿਆ ਜਾਵੇ ਤਾਂ ਗੁਰੂ ਅਰਜਨ ਸਾਹਿਬ ਨੇ ਬਹੁਤ ਸਾਰੇ ਭਗਤਾਂ (੧੦ ਭਗਤਾਂ) ਦਾ ਜਿਕਰ ਕੀਤਾ ਹੈ, ਗੁਰੂ ਰਾਮਦਾਸ ਸਾਹਿਬ ਨੇ ੭ ਭਗਤਾਂ ਦਾ ਜਿਕਰ ਕੀਤਾ ਹੈ ਤੇ ਗੁਰੂ ਅਮਰਦਾਸ ਸਾਹਿਬ ਨੇ ਸਿਰਫ ੩ ਭਗਤਾਂ ਦਾ ਹੀ ਜਿਕਰ ਕੀਤਾ ਹੈ। ਇਹ ਤਰਤੀਬ ਵੀ ਪ੍ਰਮਾਣ ਦਿੰਦੀ ਹੈ ਕਿ ਇਨ੍ਹਾਂ ਭਗਤਾਂ ਬਾਰੇ ਜਾਣਕਾਰੀ ਗੁਰੂ ਅਮਰਦਾਸ ਸਾਹਿਬ ਦੇ ਸਮੇਂ ਮਿਲੀ ਹੋਵੇਗੀ ਤੇ ਉਸ ਜਾਣਕਾਰੀ ਵਿੱਚ ਸਮੇਂ ਨਾਲ ਹੌਲੀ ਹੌਲੀ ਵਾਧਾ ਹੁੰਦਾਂ ਗਿਆ, ਜਿਸ ਸਦਕਾ ਪਾ: ਚੌਥੀ ਨੇ ਸੱਤ ਭਗਤਾਂ ਬਾਰੇ ਜਿਕਰ ਕੀਤਾ, ਤੇ ਪਾ: ਪੰਜਵੀ ਨੇ ਦਸ ਭਗਤਾਂ ਬਾਰੇ ਜਿਕਰ ਕੀਤਾ ਹੈ।

ਭਗਤਾਂ ਨੇ ਆਪਣੀ ਬਾਣੀ ਵਿੱਚ ਅਤੇ ਗੁਰੂ ਸਾਹਿਬਾਂ ਨੇ ਭਗਤਾਂ ਸੰਬੰਧੀ ਇਹੀ ਲਿਖਿਆ ਹੈ, ਕਿ ਉਨ੍ਹਾ ਨੇ “ਪੂਰੇ ਗੁਰ ਤੇ ਗਤਿ ਪਾਈ”, ਭਾਵ ਪੂਰੇ ਗੁਰੂ ਤੋਂ ਸਿਖਿਆ ਪ੍ਰਾਪਤ ਕੀਤੀ। ਸਾਨੂੰ ਭਲੀ ਪ੍ਰਕਾਰ ਪਤਾ ਹੈ ਕਿ ਪੂਰੇ ਗੁਰੂ ਦਾ ਭਾਵ, ਸਬਦ ਗੁਰੂ ਹੀ ਹੈ। ਆਮ ਤੌਰ ਤੇ ਇਤਿਹਾਸਕ ਕਥਾਂਵਾਂ ਬਿਆਨ ਕਰਦੇ ਸਮੇਂ, ਇਨ੍ਹਾਂ ਭਗਤਾਂ ਦੇ ਕਈ ਦੁਨਿਆਵੀ ਗੁਰੂਆਂ ਦਾ ਵੀ ਜਿਕਰ ਕੀਤਾ ਜਾਂਦਾ ਹੈ, ਪਰ ਉਹ ਬਿਆਨ ਕੀਤੇ ਜਾ ਰਹੇ ਗੁਰੂ, ਪੂਰੇ ਗੁਰੂ ਦੀ ਅਵਸਥਾ ਤਕ ਨਹੀਂ ਪਹੁੰਚੇ ਸਨ, ਕਿਉਂਕਿ ਅਜੇਹਿਆਂ ਗੁਰੂਆਂ ਦੀ ਉੱਚੀ ਅਵਸਥਾ ਸੰਬੰਧੀ ਗੁਰੂ ਸਾਹਿਬਾਂ ਨੇ ਕੋਈ ਜਿਕਰ ਨਹੀਂ ਕੀਤਾ ਹੈ। ਇਥੋਂ ਤੱਕ ਕਿ ਭਗਤਾਂ ਨੇ ਵੀ ਆਪਣੀ ਬਾਣੀ ਵਿੱਚ ਕਿਸੇ ਵਿਅਕਤੀਗਤ ਗੁਰੂ, ਦਾ ਕੋਈ ਜਿਕਰ ਨਹੀਂ ਕੀਤਾ ਹੈ। ਇਸ ਤੋਂ ਸਾਫ ਜਾਹਰ ਹੁੰਦਾ ਹੈ ਕਿ ਇਨ੍ਹਾਂ ਭਗਤਾਂ ਨੇ ਵੀ ਗੁਰੂ ਨਾਨਕ ਸਾਹਿਬ ਦੁਆਰਾ ਦਰਸਾਏ ਗਏ ਸਬਦ ਗੁਰੂ ਨੂੰ ਹੀ ਅਪਨਾਇਆ ਹੋਵੇਗਾ।

ਧੰਨੈ ਸੇਵਿਆ ਬਾਲ ਬੁਧਿ॥ ਤ੍ਰਿਲੋਚਨ ਗੁਰ ਮਿਲਿ ਭਈ ਸਿਧਿ॥ ਬੇਣੀ ਕਉ ਗੁਰਿ ਕੀਓ ਪ੍ਰਗਾਸੁ॥ ਰੇ ਮਨ ਤੂ ਭੀ ਹੋਹਿ ਦਾਸੁ॥ ੫॥ ਜੈਦੇਵ ਤਿਆਗਿਓ ਅਹੰਮੇਵ॥ ਨਾਈ ਉਧਰਿਓ ਸੈਨੁ ਸੇਵ॥ ਮਨੁ ਡੀਗਿ ਨ ਡੋਲੈ ਕਹੂੰ ਜਾਇ॥ ਮਨ ਤੂ ਭੀ ਤਰਸਹਿ ਸਰਣਿ ਪਾਇ॥ ੬॥ ਜਿਹ ਅਨੁਗ੍ਰਹੁ ਠਾਕੁਰਿ ਕੀਓ ਆਪਿ॥ ਸੇ ਤੈਂ ਲੀਨੇ ਭਗਤ ਰਾਖਿ॥ ਤਿਨ ਕਾ ਗੁਣੁ ਅਵਗਣੁ ਨ ਬੀਚਾਰਿਓ ਕੋਇ॥ ਇਹ ਬਿਧਿ ਦੇਖਿ ਮਨੁ ਲਗਾ ਸੇਵ॥ ੭॥ ਕਬੀਰਿ ਧਿਆਇਓ ਏਕ ਰੰਗ॥ ਨਾਮਦੇਵ ਹਰਿ ਜੀਉ ਬਸਹਿ ਸੰਗਿ॥ ਰਵਿਦਾਸ ਧਿਆਏ ਪ੍ਰਭ ਅਨੂਪ॥ ਗੁਰ ਨਾਨਕ ਦੇਵ ਗੋਵਿੰਦ ਰੂਪ॥ ੮॥ ੧॥ (੧੧੯੨)

ਇਕ ਹੋਰ ਵੱਡਾ ਪ੍ਰਮਾਣ ਹੈ, ਕਿ ਇਨ੍ਹਾਂ ਸਾਰੇ ਭਗਤਾਂ ਨੇ ਆਪਣੀ ਬਾਣੀ ਵਿੱਚ ਸ਼ਬਦ ਦਾ ਕੇਂਦਰੀ ਭਾਵ ਦੱਸਣ ਲਈ ਰਹਾਉ ਦੀ ਪੰਗਤੀ ਵਰਤੀ ਹੈ। ਗੁਰੂ ਨਾਨਕ ਸਾਹਿਬ ਤੇ ਬਾਕੀ ਦੇ ਸਾਰੇ ਗੁਰੂ ਸਾਹਿਬਾਂ ਨੇ ਗੁਰੂ ਗਰੰਥ ਸਾਹਿਬ ਵਿੱਚ ਸ਼ਬਦ ਦਾ ਕੇਂਦਰੀ ਭਾਵ ਸਮਝਾਉਂਣ ਲਈ ਰਹਾਉ ਦੀ ਪੰਗਤੀ ਹੀ ਵਰਤੀ ਹੈ। ਸਾਰੇ ਭਗਤਾਂ ਦਾ ਸ਼ਬਦ ਦੇ ਕੇਂਦਰੀ ਭਾਵ ਨੂੰ ਦੱਸਣ ਲਈ ਰਹਾਉ ਨੂੰ ਵਰਤਣਾਂ, ਇਹੀ ਸੰਕੇਤ ਦਿੰਦਾ ਹੈ, ਕਿ ਇਨ੍ਹਾਂ ਭਗਤਾਂ ਨੇ ਗੁਰੂ ਨਾਨਕ ਸਾਹਿਬ ਦੀ ਸਿਖਿਆਂ ਤੇ ਗੁਰਬਾਣੀ ਦੀ ਬਣਤਰ ਨੂੰ ਅਪਨਾਇਆ। ਹੋ ਸਕਦਾ ਹੈ, ਕੋਈ ਇਹ ਕਹੇ ਕਿ ਗੁਰੂ ਅਰਜਨ ਸਾਹਿਬ ਨੇ ਬਾਅਦ ਵਿੱਚ ਰਹਾਉ ਦੀਆ ਪੰਗਤੀਆਂ ਨੂੰ ਪਾਇਆ, ਪਰ ਇਹ ਅਸੰਭਵ ਹੈ, ਕਿਉਂਕਿ, ਗੁਰੂ ਗਰੰਥ ਸਾਹਿਬ ਵਿੱਚ ਜਿਥੇ ਜਿਥੇ ਵੀ ਭਗਤਾਂ ਦੀ ਬਾਣੀ ਦੇ ਨਾਲ ਹੋਰ ਗੁਰੂ ਸਾਹਿਬਾਂ ਦੀ ਬਾਣੀ ਅੰਕਿਤ ਕੀਤੀ ਗਈ ਹੈ, ਉਥੇ ਮਹਲਾ ੩ ਜਾਂ ਮਹਲਾ ੫ ਆਦਿ ਲਿਖ ਦਿੱਤਾ ਗਿਆ ਹੈ। ਗੁਰੂ ਅਰਜਨ ਸਾਹਿਬ ਨੇ ਸਿਰਲੇਖ, ਸਬਦਾ ਦੀ ਤਰਤੀਬ, ਗਿਣਤੀ, ਤੇ ਕੁੱਲ ਸਬਦ, ਸੱਭ ਥਾਂਵਾਂ ਤੇ ਅੰਕਿਤ ਕੀਤੇ ਹਨ। ਗੁਰੂ ਸਾਹਿਬ ਨੇ ੪੦੦ ਸਾਲ ਪਹਿਲਾਂ ਦੂਰਅੰਦੇਸ਼ੀ ਤੇ ਸਿਆਣਪ ਵਾਲਾ ਤਰੀਕਾ (Software Interlock System) ਅਪਨਾਇਆ, ਤਾਂ ਜੋ ਕੋਈ ਵੀ ਇਸ ਸੱਚੀ ਬਾਣੀ ਬਦਲਾਵ ਨਾ ਕਰ ਸਕੇ।

ਇਸ ਲਈ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਤੇ ਉਸ ਅਨੁਸਾਰ ਮਿਲ ਰਹੇ ਪ੍ਰਮਾਣ ਇਹੀ ਸਾਬਤ ਕਰਦੇ ਹਨ, ਕਿ ਇਹ ਸਾਰੇ ਭਗਤ, ਗੁਰੂ ਨਾਨਕ ਸਾਹਿਬ ਦੇ ਕਾਲ ਤੋਂ ਬਾਅਦ ਹੀ ਹੋਏ ਹੋਣਗੇ, ਤੇ ਇਨ੍ਹਾਂ ਸਾਰੇ ਭਗਤਾਂ ਨੇ ਆਪਣੀ ਰਚਨਾਂ ਲਿਖਣ ਲਈ ਸੇਧ ਵੀ ਗੁਰੂ ਨਾਨਕ ਸਾਹਿਬ ਤੇ ਹੋਰ ਗੁਰੂ ਸਾਹਿਬਾਂ ਤੋਂ ਲਈ ਹੋਵੇਗੀ।

ਭਗਤ ਜੀ ਦਾ ਨਾਮ

ਪ੍ਰਚਲਿਤ ਇਤਿਹਾਸ ਅਨੁਸਾਰ ਉਨ੍ਹਾਂ ਦਾ ਕਾਲ ਸਮਾਂ (ਜਨਮ ਤੋਂ ਜੋਤੀ ਜੋਤ)

ਗੁਰੂ ਗਰੰਥ ਸਾਹਿਬ ਵਿੱਚ ਗੁਰੂ ਸਾਹਿਬਾਂ ਤੇ ਹੋਰ ਭਗਤ ਜਿਨ੍ਹਾਂ ਨੇ ਆਪਣੀ ਬਾਣੀ ਵਿੱਚ ਜਿਕਰ ਕੀਤਾ ਹੈ।

ਭਗਤ ਜੈਦੇਵ ਜੀ

੧੧੭੦ ਦੇ ਲਾਗੇ

ਪਾ: ੪, ੫, ਭਗਤ ਕਬੀਰ ਜੀ ਤੇ ਭੱਟਾਂ

ਬਾਬਾ ਫਰੀਦ ਜੀ

੧੧੭੩ ਤੋਂ ੧੨੬੫

ਪਾ: ੩ ਤੇ ੫

ਭਗਤ ਸਧਨਾ ਜੀ

੧੧੮੦ ਤੋਂ

ਭਗਤ ਰਵਿਦਾਸ ਜੀ

ਭਗਤ ਤ੍ਰਿਲੋਚਨ ਜੀ

੧੨੬੭ ਤੋਂ

ਪਾ: ੪, ੫, ਤੇ ਭੱਟਾਂ

ਭਗਤ ਨਾਮ ਦੇਵ ਜੀ

੧੨੭੦ ਤੋਂ ੧੩੫੦

ਪਾ: ੩, ੪, ੫, ਭਗਤ ਰਵਿਦਾਸ ਜੀ, ਭਗਤ ਕਬੀਰ ਜੀ ਤੇ ਭੱਟਾਂ

ਭਗਤ ਭਗਤ ਰਾਮਾਨੰਦ ਜੀ

੧੩੬੬ ਤੋਂ

- - -

ਭਗਤ ਰਵਿਦਾਸ ਜੀ

੧੩੯੯ ਤੋਂ

ਪਾ: ੪, ੫, ਤੇ ਭੱਟਾਂ

ਭਗਤ ਧੰਨਾਂ ਜੀ

੧੪੧੫ ਤੋਂ

ਪਾ: ੪ ਤੇ ੫

ਭਗਤ ਪੀਪਾ ਜੀ

੧੪੨੫ ਤੋਂ

- - -

ਭਗਤ ਕਬੀਰ ਜੀ

੧੪੪੧ ਤੋਂ ੧੫੧੮

ਪਾ: ੩, ੪, ੫, ਭਗਤ ਰਵਿਦਾਸ ਜੀ ਤੇ ਭੱਟਾਂ

ਭਗਤ ਭੀਖਨ ਜੀ

੧੪੮੦ ਤੋਂ ੧੫੭੩

- - -

ਭਗਤ ਪਰਮਾਨੰਦ ਜੀ

੧੪੮੩ ਤੋਂ

- - -

ਭਗਤ ਸੈਣੁ ਜੀ

੧੫੦੦ ਦੇ ਲਾਗੇ

ਪਾ: ੪ ਤੇ ੫

ਭਗਤ ਸੂਰਦਾਸ ਜੀ

੧੪੮੩ ਤੋਂ ੧੫੭੩

ਪਾ: ੫

ਭਗਤ ਬੇਣੀ ਜੀ

ਪਤਾ ਨਹੀਂ

ਪਾ: ੫

 

“ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ”

(ਡਾ: ਸਰਬਜੀਤ ਸਿੰਘ)

(Dr. Sarbjit Singh)

ਆਰ ਐਚ ੧ / ਈ - ੮, ਸੈਕਟਰ - ੮,

RH1 / E-8, Sector-8,

ਵਾਸ਼ੀ, ਨਵੀਂ ਮੁੰਬਈ - ੪੦੦੭੦੩.

Vashi, Navi Mumbai - 400703.

Web = http://www.geocities.com/sarbjitsingh/

Web = http://www.gurbani.us




.