.

ਅਖੌਤੀ “ਪੰਥਕ ਵੀਕਲੀ” ਕਰ ਰਿਹਾ ਹੈ, ਪੀਲੀ ਪੱਤਰਕਾਰੀ।

ਆਨ-ਲਾਈਨ ਇੱਕ ਹਫਤਾਵਾਰੀ ਪੱਤ੍ਰਕਾ ਛੱਪ ਰਹੀ ਹੈ। ਉਸ ਦਾ ਨਾਂ ਹੈ “ਪੰਥਕ ਵੀਕਲੀ” ਭਾਵੇਂ ਇਸ ਪੱਤ੍ਰਕਾ ਦੇ ਵਿੱਚ ਪੰਥਕ ਨਾਂ ਦੀ ਕੋਈ ਲਿਖਤ ਤਾਂ ਅੱਜ ਤੱਕ ਨਹੀਂ ਦੇਖੀ, ਅਤੇ ਨਾਂ ਹੀ ਇਸ ਦੇ ਪ੍ਰਬੰਧਕਾ ਨੂੰ ਪੰਥ ਅਤੇ ਪੰਥਕ ਸ਼ਬਦ ਦੇ ਅੱਖਰੀ ਅਰਥਾਂ ਦੀ ਹੀ ਕੋਈ ਸਮਝ ਹੈ। ਪਰ ਫਿਰ ਵੀ ਇਸ ਦੇ ਪ੍ਰਬੰਧਕ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪੀ, ਏ ਹੀ ਸਮਝ ਰਹੇ ਹਨ। ਅਤੇ ਆਮ ਸਿੱਖ ਨੂੰ ਇਹ ਸਿੱਖ ਹੀ ਨਹੀਂ ਸਮਝਦੇ। ਪੰਥਕ ਵੀਕਲੀ ਹੋਣ ਦੇ ਬਾਵਜ਼ੂਦ ਇਹ ਆਪਣੀ ਪੱਤ੍ਰਕਾ ਵਿੱਚ ਤਰਜੀਹ ਹਮੇਸ਼ਾਂ ਪੰਥ ਵਿਰੋਧੀਆਂ ਦੇ ਲੇਖਾਂ ਨੂੰ ਹੀ ਦਿੰਦੇ ਹਨ। ਭਾਵੇ ਅਖੰਡ ਕੀਰਤਨੀ ਜੱਥੇ ਦੇ ਮੁੱਖੀ ਭਾਈ ਬਲਦੇਵ ਸਿੰਘ ਦੇ ਬਿਆਨ ਤੋਂ ਬਾਅਦ ਇਹ ਤਾਂ ਨਹੀਂ ਲੱਗਦਾ ਕਿ ਇਹ ਅਖੰਡ ਕੀਰਤਨੀ ਜੱਥੇ ਦੀ ਵੈਬ-ਸਾਈਟ ਹੈ। ਪਰ ਫਿਰ ਵੀ ਇਨਾਂ ਦੀਆਂ ਲਿਖਤਾਂ ਤੋਂ ਪੜ੍ਹਨ ਤੋਂ ਇਹ ਲੱਗਦਾ ਹੈ ਕਿ ਅਖੰਡ ਕੀਰਤਨੀ ਜੱਥੇ ਤੋਂ ਜੋ ਵੱਖ ਹੋਏ ਕੁੱਝ ਕੁ ਦਸਮ ਗਰੰਥ ਦੇ ਪੁਜਾਰੀਆਂ ਦੀ ਇਹ ਵੈਬ ਸਾਈਟ ਹੈ, ਅਸੀਂ ਸਿੱਖ ਸੰਗਤ ਦਾ ਧਿਆਨ ‘ਕਥਿੱਤ ਪੰਥਕ ਵੀਕਲੀ’ ਵਲੋਂ ਕੀਤੀ ਜਾਂਦੀ ਪੀਲੀ ਪੱਤਰਕਾਰੀ ਵੱਲ ਦਵਾਉਣਾ ਚਹੁੰਦੇ ਹਾਂ। ਕੁੱਝ ਸਮਾਂ ਪਹਿਲਾਂ ਡਾ: ਹਰਭਜਨ ਸਿੰਘ ਨੇ ਕੁੱਝ ਪੰਥਕ ਆਗੂਆਂ ਵਲੋਂ ‘ਦਸਮ ਗਰੰਥ’ ਸਬੰਧੀ ਉਸ ਨੂੰ ਪੁਛੇ ਗਏ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ, ਪੰਥਕ ਆਗੂਆਂ ਦੇ ਖਿਲਾਫ ‘ਕਥਿੱਤ ਪੰਥਕ ਵੀਕਲੀ’ ਵਿੱਚ ਇੱਕ ਲੰਮਾ ਚੌੜਾ ਲੇਖ ਲਿੱਖ ਮਾਰਿਆ ਸੀ। ਉਸ ਦੇ ਜੁਵਾਬ ਵਿੱਚ ਪੰਥਕ ਆਗੂਆਂ ਨੇ ਵੀ ਲੇਖ ਲਿਖਿਆ ਸੀ, ਪਰ ਇਨਾਂ ਪੀਲੀ ਪੱਤਰਕਾਰੀ ਦੇ ਵਾਰਸ ਅਖੋਤੀ ਪੰਥਕਾਂ ਨੇ ਪੰਥਕ ਆਗੂਆਂ ਦੇ ਲੇਖ ਨੂੰ ਛਾਪਣ ਲਈ ਇਸ ਕਰਕੇ ਕੋਈ ਤਰਜ਼ੀਹ ਨਹੀਂ ਦਿੱਤੀ ਕਿ ਪੰਥਕ ਆਗੂਆਂ ਦੇ ਲੇਖ ਤੋਂ ਬਾਅਦ ਇਨਾਂ ਦੀ ‘ਦਸਮ ਗਰੰਥ’ ਸਬੰਧੀ ਅਪਣਾਈ ਸੰਪਰਦਾਇਕ ਬੌਣੀ ਸੋਚ ਦਾ ਪ੍ਰਗਟਾਵਾ ਜੱਗ ਜ਼ਾਹਰ ਹੋਣਾ ਸੀ। ਹੁਣ ਅਸੀਂ ਹਰਭਜਨ ਸਿੰਘ ਦੇ ਲਿਖੇ ਲੇਖ ਦੇ ਜੁਵਾਬ ਵਿੱਚ ਆਪਣੇ ਵਿਚਾਰ ਸਮਕਾਲੀ ਪੱਤ੍ਰਕਾਵਾਂ ਵਿੱਚ ਛਪਵਾ ਰਹੇ ਹਾਂ। ਜਦੋਂ ਕਿ ਪੱਤਰਕਾਰੀ ਦੇ ਅਸੂਲਾਂ ਮੁਤਾਬਕ ਫਰਜ਼ ਤਾਂ ਕਥਿੱਤ ਪੰਥਕ ਵੀਕਲੀ ਦਾ ਹੀ ਬਣਦਾ ਸੀ।

(ਪ੍ਰੋ. ਹਰਭਜਨ ਸਿੰਘ ਦੀ ਲਿਖਤ ਨੂੰ ਪੜ੍ਹਨ ਲਈ ਕਲਿਕ ਕਰੋ ਜੀ, http://www.panthic.org/news/129/ARTICLE/4006/2008-04-03.html )

ਝੂਠੇ ਪ੍ਰੋ. ਹਰਭਜਨ ਸਿੰਘ, ਯੂਨੀਵਰਸਿਟੀ ਪਟਿਆਲਾ, ਨੂੰ ਸੱਚੇ ਸਵਾਲ।

ਸਤਿਕਾਰ ਯੋਗ ਪ੍ਰੋ. ਹਰਭਜਨ ਸਿੰਘ ਜੀ ਮੈਂ ਇਹ ਮੰਨ ਲੈਂਦਾ ਹਾਂ ਕਿ ਅਸੀਂ ਕਮਜ਼ੋਰ ਮਾਨਸਿਕਤਾ ਵਾਲੇ ਹਾਂ, ਇਸ ਕਰਕੇ ਤੁਹਾਨੂੰ ਸਿੱਧਾ ਜਵਾਬ ਨਹੀਂ ਦਿੱਤਾ। ਹੁਣ ਤੁਸੀਂ ਇਹ ਦੱਸਣ ਦੀ ਕੋਸ਼ਿਸ਼ ਕਰੋਗੇ ਕਿ ਤੁਸੀਂ ਬਲਵਾਨ ਮਾਨਸਿਕਤਾ ਵਾਲਿਆਂ ਨੇ ਕਿਹੜਾ ਸਾਨੂੰ ਸਿੱਧਾ ਜਵਾਬ ਦਿੱਤਾ ਹੈ? ਮੇਰਾ E-mail: brar_jiwanwala@hotmail.com ਹੈ। ਪਤਾ ਨਹੀਂ ਲੇਖਕ ਨੇ ਆਪਣੀ ਕਿਸ ਕਮਜ਼ੋਰ ਮਾਨਸਿਕਤਾ ਕਰ ਕੇ ਇਹ ਆਪਣੀ ਵਡਮੁਲੀ ਅਤੇ ਦੁਰਲਭ ਕ੍ਰਿਤੀ ਮੈਨੂੰ ਸਿਧੇ ਭੇਜਣ ਦੀ ਮਿਹਰਬਾਨੀ ਨਹੀਂ ਕੀਤੀ। ਪ੍ਰੋ। ਹਰਭਜਨ ਸਿੰਘ ਜੀ ਇਹ ਸਤਰ ਤੁਹਾਡੀ ਆਪਣੀ ਲਿਖੀ ਹੋਈ ਹੈ। ਲਫਜ ਕ੍ਰਿਤ ਹੋਣਾ ਚਾਹੀਦਾ ਸੀ ਨਾ ਕੇ ਕ੍ਰਿਤੀ। ਤੁਹਾਡੀ ਲਿਖਤ ਵਿੱਚ ਗਲਤੀਆਂ ਹੋਰ ਵੀ ਹਨ ਪਰ ਇਸ ਪਾਸੇ ਵੱਲ ਸਾਨੂੰ ਜਾਣ ਦੀ ਲੋੜ ਨਹੀਂ। ਸਿਹਾਰੀਆਂ, ਬਿਹਾਰੀਆਂ ਜਾਂ ਦੂਲੈਂਕੜਿਆਂ ਆਦਿ ਦੀਆਂ ਗਲਤੀਆਂ ਹੋਣ ਦੇ ਬਾਵਜੂਦ ਵੀ ਸਾਡਾ ਸੁਨੇਹਾ ਤਾਂ ਤੁਹਾਨੂੰ ਮਿਲਿਆ ਹੀ ਹੈ ਨਾ ਪਰ ਤੁਸੀਂ ਜਵਾਬ ਇੱਕ ਗੱਲ ਦਾ ਵੀ ਨਹੀਂ ਦਿੱਤਾ। ਕੀ ਇਸ ਨੂੰ ਸਿਆਣਪ ਦੀ ਨਿਸ਼ਾਨੀ ਮੰਨ ਲਈ ਜਾਵੇ ਜਾਂ ਕਿਸੇ ਚਤੁਰਾਈ ਦੀ? ਚਤੁਰਾਈਆਂ ਕਰਨ ਵਾਲਾ ਮਨੁੱਖ ਸਿੱਖ ਨਹੀਂ ਹੋ ਸਕਦਾ ਤੇ ਇਸ ਅਖੋਤੀ ‘ਦਸਮ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ?’ ਨੂੰ ਮੰਨਣਵਾਲਾ ਵੀ ਕਦੇ ਸਿੱਖ ਨਹੀਂ ਹੋ ਸਕਦਾ।

ਕਬੀਰ ਜੀ ਗਉੜੀ॥ ਕਿਆ ਜਪੁ, ਕਿਆ ਤਪੁ, ਕਿਆ ਬ੍ਰਤ ਪੂਜਾ॥ ਜਾ ਕੈ ਰਿਦੈ ਭਾਉ ਹੈ ਦੂਜਾ॥ 1॥ ਰੇ ਜਨ, ਮਨੁ ਮਾਧਉ ਸਿਉ ਲਾਈਐ॥ ਚਤੁਰਾਈ ਨ ਚਤੁਰਭੁਜੁ ਪਾਈਐ॥ 1॥ ਰਹਾਉ॥ {ਪੰਨਾ 324}

ਆਪਸ ਕਉ ਜੋ ਜਾਣੈ ਨੀਚਾ॥ ਸੋਊ ਗਨੀਐ ਸਭ ਤੇ ਊਚਾ॥ ਪੰਨਾ 266॥

ਆਪਸ ਕਉ ਜੋ ਭਲਾ ਕਹਾਵੈ॥ ਤਿਸਹਿ ਭਲਾਈ ਨਿਕਟਿ ਨ ਆਵੈ॥ ਪੰਨਾ 278॥ ਗੁਰੂ ਗ੍ਰੰਥ ਸਾਹਿਬ ਦੇ ਅਰਥ ਕਰਨ ਵਾਲੇ ਭਾਵੇਂ ਸਾਰੇ ਮਹਿਕਮੇ ਸਾਂਭ ਲਓ। ਜੇ ਕਰ ਤੁਹਾਨੂੰ ਇਨ੍ਹਾਂ ਉਪਰ ਲਿਖੀਆਂ ਦੋ ਪੰਗਤੀਆਂ ਦੇ ਮਤਲਬ ਦਾ ਪਤਾ ਹੁੰਦਾ ਤਾਂ ਤੁਸੀਂ ਸਾਨੂੰ ਇਤਨੀ ਭੱਦੀ ਸਬਦਾਵਲੀ ਭਰੀ ਚਿੱਠੀ ਨਾ ਲਿਖਦੇ।

ਇਸ ਕਰਕੇ ਤੁਹਾਡਾ ਪਹਿਲਾ ਵੱਡਾ ਝੂਠ ਇਹ ਹੈ ਕਿ, “ਮੈਂ ਗੁਰੂ ਦਾ ਸਿਖ ਜਨਮਿਆ ਹਾਂ ਅਤੇ ਗੁਰੂ ਦਾ ਸਿਖ ਹੀ ਮਰਨ ਦਾ ਅਭਿਲਾਸ਼ੀ ਹਾਂ। ਗੁਰੂ ਕਲ੍ਹ ਨੂੰ ਕੀ ਕਰੇਗਾ? ਮੈਂ ਨਹੀਂ ਜਾਣ ਸਕਦਾ”। ਤੁਹਾਡੀ ਇਹ ਮਨੌਤ ਦੱਸਦੀ ਹੈ ਕਿ ਤੁਸੀਂ ਸਿੱਖੀ ਸਿਧਾਂਤ ਤੋਂ ਨਾਵਾਕਿਫ ਹੋ। ਕੋਈ ਬੱਚਾ ਗੁਰੂ ਦਾ ਸਿੱਖ ਨਹੀਂ ਜੰਮਦਾ। ਜੰਮਣ ਕਰਕੇ ਜਾਂ ਸਿੱਖਾਂ ਦੇ ਘਰ ਪੈਦਾ ਹੋਣ ਨਾਲ ਕੋਈ ਵੀ ਸਿੱਖ ਨਹੀਂ ਬਣ ਜਾਂਦਾ। ਗੁਰੂ ਨਾਨਕ ਸਾਹਿਬ ਦੇ ਘਰ ਸ੍ਰੀ. ਚੰਦ ਪੈਦਾ ਹੋਇਆ ਪਰ ਸਿੱਖ ਉਹ ਫੇਰ ਵੀ ਨਹੀਂ ਬਣਿਆ। ਅੱਜ ਸਿੱਖਾਂ ਦੇ ਘਰ ਨਵੇਂ ਜੰਮੇ ਬੱਚੇ ਨੂੰ ਜੇ ਕਰ ਕਿਸੇ ਮੁਸਲਮਾਨ ਤੇ ਉਨ੍ਹਾਂ ਦੇ ਬੱਚੇ ਨੂੰ ਕਿਸੇ ਹਿੰਦੂ ਦੇ ਬੱਚੇ ਨਾਲ ਜਾਣੇ ਅਣਜਾਣੇ `ਚ ਜੇ ਵਟਾ ਦਿੱਤਾ ਜਾਵੇ ਤਾਂ ਇਹ ਬੱਚੇ ਓਹੀ ਕੁੱਝ ਬਣਨਗੇ ਜੋ ਉਨ੍ਹਾਂ ਦੇ ਮਾਂ ਬਾਪ ਸਿਖਾਉਣਗੇ। ਸੋ ਨਤੀਜਾ ਇਹ ਨਿਕਲਿਆ ਕਿ ਬੱਚਾ ਓਹੀ ਬਣਦਾ ਹੈ ਜਿਸ ਤਰ੍ਹਾਂ ਦੀ ਸਿਖਿਆ ਉਸ ਨੂੰ ਦਿੱਤੀ ਜਾਂਦੀ ਹੈ। ਸਿਖਿਆ ਕਰਕੇ ਹੀ ਬੱਚਾ ਵੱਡਾ ਹੋ ਕਿ ਸਿੱਖ, ਹਿੰਦੂ ਜਾਂ ਮੁਸਲਮਾਨ ਬਣਦਾ ਹੈ। ਤੁਹਾਡੀ ਉਪਰਲੀ ਮਨੌਤ ਨੇ ਸਿੱਖੀ ਖਤਮ ਕਰ ਦਿੱਤੀ ਤੇ ਇਹੀ ਸਰਕਾਰੀ ਪਾਲਸੀ ਹੈ ਸਿੱਖੀ ਨੂੰ ਖਤਮ ਕਰਨ ਦੀ। ਹੁਣ ਤੁਸੀਂ ਸੋਚੋ, ਕੀ ਤੁਸੀਂ ਸਰਕਾਰੀਏ ਹੋ ਜਾਂ ਗੁਰੂ ਨਾਨਕ ਸਾਹਿਬ ਦੇ ਸਿੱਖ?

ਇਨ੍ਹਾਂ ਵਿਚੋਂ ਪਹਿਲਾ ਨਾਮ ਹੀ ਕਿਸੇ ਅਸਿਖ ਦਾ ਹੈ, ਕਿਉਂਕਿ ਜਾਤਿਵਾਦ ਵਿੱਚ ਵਿਸ਼ਵਾਸ ਰਖਣ ਵਾਲਾ ਕੋਈ ਵਿਅਕਤੀ ਕਦੇ ਵੀ ਗੁਰੂ ਦਾ ਸਿਖ ਨਹੀਂ ਹੋ ਸਕਦਾ।

ਰਾਮਦਾਸ ਸੋਢੀ ਤਿਲਕੁ ਦੀਆ, ਗੁਰ ਸਬਦੁ ਸਚੁ ਨੀਸਾਣੁ ਜੀਉ॥ 5॥ {ਪੰਨਾ 923} ਗੁਰੂ ਸਾਹਿਬਾਨ ਨੇ ਗੋਤਰ ਨਾਮ ਦੇ ਪਿਛੇ ਆਪ ਵਰਤਿਆ ਹੈ। ਕੀ ਤੁਸੀਂ ਗੁਰੂ ਸਾਹਿਬ ਨੂੰ ਸਿੱਖ ਮੰਨਦੇ ਹੋ? ਗੋਤਰ ਨਾਮ ਪਿਛੇ ਲਾਉਣ ਨਾਲ ਆਦਮੀ ਦੇ ਵੱਡੇ ਜਾਂ ਛੋਟੇ ਹੋਣ ਦੀ ਪਹਿਚਾਣ ਨਹੀਂ ਬਣਦੀ। ਨਾਮ ਨਾਲ ਨਾਈ, ਛੀਂਬੇ, ਝਿਉਰ, ਜੱਟ, ਚੂਹੜੇ ਚਮਿਆਰ ਆਦਿ ਵਰਤਣਾ ਸਿੱਖੀ ਮੁਤਾਬਿਕ ਮਨ੍ਹਾ ਹੈ। ਇਨ੍ਹਾਂ ਸਾਰੀਆਂ ਗੱਲਾਂ ਤੋਂ ਉਪਰ ਉਠ ਕੇ ਵੀ ਜੇ ਅਸੀਂ ਆਪਣੀ ਪੜ੍ਹਾਈ ਦੀ ਹੈਂਕੜ `ਚ ਫਸੇ ਹੋਏ ਹਾਂ ਤਾਂ ਵੀ ਅਸੀਂ ਗੁਰੂ ਕੇ ਸਿੱਖ ਅਖਵਾਉਣ ਦੇ ਲਾਇਕ ਨਹੀਂ। ਤੁਹਾਡੀ ਚਿੱਠੀ ਵਿਚੋਂ ਹੈਂਕੜ ਦੀ ਬੋ ਇਹ ਦੱਸ ਰਹੀ ਹੈ ਕਿ ਤੁਸੀਂ ਕਿਸੇ ਬਾਬੇ ਵਿਰਸਾ ਸਿੰਘ ਦੇ ਸਿੱਖ ਹੋ ਨਾ ਕਿ ਗੁਰੂ ਗ੍ਰੰਥ ਸਾਹਿਬ ਦੇ। ਤੁਸੀਂ ਸਿਰਫ ਦਸਮ ਗ੍ਰੰਥ ਨੂੰ ਹੀ ਗੁਰੂ ਨਹੀ ਮੰਨਦੇ ਸਗੋਂ ਗੁਰੂ ਗ੍ਰੰਥ ਸਾਹਿਬ ਨੂੰ ਅਧੂਰਾ ਕਹਿਣ ਤੋਂ ਵੀ ਗੁਰੇਜ਼ ਨਹੀਂ ਕਰ ਰਹੇ ਅਤੇ ਕੁਰਾਹੇ ਪਏ ਹੋਏ ਸਿੱਖ ਹੋ।

ਜੇ ਤੁਸੀਂ ਇਹ ਜਾਨਣਾ ਚਾਹੁੰਦੇ ਹੋ ਕਿ ਅਸੀਂ ਕਿਹੜੀ ਕਿਹੜੀ ਯੂਨੀਵਰਸਿਟੀ ਵਿੱਚ ਸੈਰ ਕਰਨ ਗਏ ਹਾਂ ਤਾਂ ਲਓ ਸੁਣੋ। ਬਰੈਮਨ ਯੂਨੀਵਰਸਿਟੀ ਦੀ ਤਿੰਨ ਸਾਲ ਦੀ ਜਰਮਨ ਜ਼ਬਾਨ ਸਿੱਖਣ ਦੀ ਡਿਗਰੀ ਕੱਲ੍ਹ ਨੂੰ ਹੀ ਵੈਬ ਸਾਈਟ ਤੇ ਪੋਸਟ ਕਰ ਸਕਦਾ ਹਾਂ ਬਸ਼ਰਤੇ ਕੇ ਤੁਸੀਂ ਆਪਣੀ ਅਰਬੀ ਫਾਰਸੀ ਸਿੱਖਣ ਦੀ ਡਿਗਰੀ ਕਿਸੇ ਅਰਬ ਮੁਲਕ ਵਿਚੋਂ ਲਈ ਹੋਣ ਦਾ ਸਬੂਤ ਪੇਸ਼ ਕਰ ਸਕਦੇ ਹੋਵੋ? ਡਿਗਰੀਆਂ ਹੋਰ ਵੀ ਹਨ। ਅਰਬੀ ਫਾਰਸੀ ਭਾਰਤ ਵਿੱਚ ਰਹਿ ਕੇ ਚੰਗੀ ਤਰ੍ਹਾਂ ਨਹੀਂ ਸਿੱਖੀ ਜਾ ਸਕਦੀ। ਇਹ ਜ਼ਬਾਨਾਂ ਅਰਬ ਮੁਲਕਾਂ ਵਿੱਚ ਰਹਿ ਕੇ ਹੀ ਵਧੀਆ ਤਰੀਕੇ ਨਾਲ ਸਿਖੀਆਂ ਜਾ ਸਕਦੀਆਂ ਹਨ ਤੇ ਪ੍ਰੋ. ਗੰਡਾ ਸਿੰਘ ਹਿਸਟੋਰੀਅਨ ਦੀ ਉਦਾਹਰਣ ਸਾਡੇ ਕੋਲ ਹੈ। ਨਾਮ ਦੇ ਪਿੱਛੇ ਪੂਛਲ ਲਾਉਣ ਵਾਲੇ ਸਵਾਲ ਦਾ ਜਵਾਬ: ਜਿਥੇ ਤੁਸੀਂ ਕੂੜ ਦਾ ਪ੍ਰਚਾਰ ਕਰ ਰਹੇ ਸੀ ਕੀ ਉਥੇ ਵੇਦਾਂਤੀ, ਪਟਨਾ, ਨੰਦਗੜ੍ਹ, ਸਵਾਮੀ ਤੇ ਧੁੰਮਾ ਵਰਗੇ ਨਾਵਾਂ ਵਾਲੇ ਲੋਕ ਨਹੀਂ ਸਨ? ਜਦੋਂ ਪ੍ਰਕਾਸ਼ ਸਿੰਘ ਬਾਦਲ ਆਪਣਾ ਪਿੰਡ ਛੱਡ ਕੇ ਚੰਡੀਗੜ੍ਹ ਰਾਜ ਗੱਦੀ ਤੇ ਬੈਠ ਕੇ ਰਾਜ ਕਰ ਰਹੇ ਹੁੰਦੇ ਹਨ ਤਾ ਉਹ ਆਪਣਾ ਪਿੰਡ ਵੀ ਨਾਲ ਹੀ ਲੈ ਕੇ ਜਾਂਦੇ ਹਨ ਜਾਂ ਉਨ੍ਹਾ ਦਾ ਪਿੰਡ ਆਪਣੀ ਥਾਂ ਤੇ ਹੀ ਹੁੰਦਾ ਹੈ? ਇਹ ਤੁਹਾਡੇ ਇੱਕ ਸਵਾਲ ਦਾ ਜਵਾਬ ਹੈ।

ਕਿਸ ਕਮਜ਼ੋਰ ਮਾਨਸਿਕਤਾ ਕਰ ਕੇ ਇਹ ਆਪਣੀ ਵਡਮੁਲੀ ਅਤੇ ਦੁਰਲਭ ਕ੍ਰਿਤੀ ਮੈਨੂੰ ਸਿਧੇ ਭੇਜਣ ਦੀ ਮਿਹਰਬਾਨੀ ਨਹੀਂ ਕੀਤੀ।

ਮੈਂ ਬਹੁਤ ਹੈਰਾਨ ਹਾਂ, ਇੱਕ ਨਿਕੰਮੀ ਜਿਹੀ ਲਿਖਿਤ ਲਿਖਣ ਵਿੱਚ ਇਤਨੇ ਵਿਅਕਤੀਆਂ ਦੀ ਬੁਧੀ ਲਗੀ ਹੈ। ਇਹ ਵੀ ਸੰਭਵ ਹੈ ਕਿ ਸ਼ਾਇਦ ਇਹ ਸਾਰੇ ਮਿਲ ਕੇ ਵੀ ਮੇਰੇ ਨਾਲ ਬੌਧਿਕ ਚਰਚਾ ਕਰਨ ਵਿੱਚ ਆਪਣੇ ਆਪ ਨੂੰ ਅਸਮਰਥ ਸਮਝਦੇ ਹੋਣਗੇ।

ਇਹ ਦੋਵੇਂ ਸਤਰਾਂ ਤੁਹਾਡੀਆਂ ਲਿਖੀਆਂ ਹੋਈਆਂ ਹਨ। ਇਨ੍ਹਾਂ ਵਿਚੋਂ ਕਿਸ ਨੂੰ ਠੀਕ ਤੇ ਕਿਸ ਨੂੰ ਗਲਤ ਮੰਨ ਲਿਆ ਜਾਵੇ?

ਉਹ ਧਾਰਮਿਕ ਗ੍ਰੰਥ ਹੀ ਕੀ ਹੋਇਆ ਜਿਹੜਾ ਬਹੂ-ਬੇਟੀਆਂ ਵਿੱਚ ਪੜ੍ਹਿਆ ਹੀ ਨਾ ਜਾ ਸਕਦਾ ਹੋਵੇ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਦਸਮ ਗ੍ਰੰਥ ਜੈਸੀ ਕੰਜਰ ਕਵਿਤਾ ਦੀ ਹਮਾਇਤ ਕਰਨ ਵਾਲਿਆਂ ਨੂੰ ਜ੍ਹੇਲਾਂ ਵਿੱਚ ਬੰਦ ਕਰੇ। ਪ੍ਰੋ. ਹਰਭਜਨ ਸਿੰਘ ਜੀ, ਦਸਮ ਗ੍ਰੰਥ ਦੀ ਅਸ਼ਲੀਲਤਾ ਪੜ੍ਹ ਪੜ੍ਹ ਕੇ ਹਾਲੇ ਲੋਕ ਅੱਕੇ ਨਹੀ, ਹਾਲੇ ਤਾਂ ਉਹ ਜਾਗਣ ਹੀ ਲੱਗੇ ਹਨ ਤੇ ਉਹ ਵੇਲਾ ਵੀ ਦੂਰ ਨਹੀ ਜਦੋਂ ਉਹ ਆਪ ਤੁਹਾਡੀਆਂ ਪੱਗਾਂ ਨੂੰ ਹੱਥ ਪਾਉਣ ਲੱਗ ਪੈਣਗੇ।

ਸਿਖਾਂ ਵਿੱਚ ਦਰਾੜ ਪਾਉਣ ਵਾਸਤੇ ਦਸਮ ਗ੍ਰੰਥ ਦੇ ਵਿਰੋਧੀ ਜ਼ਿਮੇਵਾਰ ਹਨ, ਸਾਰਾ ਸਿਖ ਪੰਥ ਤਾਂ ਹਮੇਸ਼ਾ ਇਕਜੁਟ ਇਸ ਗ੍ਰੰਥ ਦਾ ਹਿਮਾਇਤੀ ਰਿਹਾ ਹੈ ਅਤੇ ਤੁਹਾਡੀਆਂ ਅਪਵਿਤਰ ਕੋਸ਼ਿਸ਼ਾਂ ਦੇ ਬਾਵਜੂਦ ਰਹੇਗਾ। ਇਹ ਤੁਹਾਡੀ ਲਿਖਤ ਹੈ।

ਇਹ ਵੀ ਸਾਰਾ ਝੂਠ ਹੈ ਪੰਥ ਕਦੇ ਵੀ ਇੱਕ ਮੁੱਠ ਜਾਂ ਇੱਕ ਜੁਟ ਨਹੀ ਹੋਇਆ। ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ ਵੀ ਬਾਬਾ ਬਨੋਦ ਸਿੰਘ ਤੇ ਬਾਬਾ ਦੀਪ ਸਿੰਘ ਜੀ ਬਾਬਾ ਬੰਦਾ ਸਿੰਘ ਦੀ ਅਗਵਾਈ ਨਾ ਸਵੀਕਾਰ ਕਰਦੇ ਇਤਹਾਸ ਵਿਚੋਂ ਦੇਖੇ ਜਾ ਸਕਦੇ ਹਨ। ਦਸਮ ਗ੍ਰੰਥ ਸਿੱਖਾਂ ਵਿੱਚ ਦਰਾੜ ਪਾਉਣ ਵਾਸਤੇ ਪੈਦਾ ਕੀਤਾ ਗਿਆ ਇਹ ਇੱਕ ਗੰਦ ਦਾ ਟੋਕਰਾ ਹੈ ਜਿਸ ਨੂੰ ਤੁਸੀਂ ਆਪਣੀ ਚਿੱਠੀ ਵਿੱਚ ਲਿਖਿਆ ਹੈ, “ਮੈਂ ਦਸਮ ਸਾਹਿਬ ਦੇ ਬਚਨਾਂ ਤੋਂ ਇਹ ਜਾਣ ਲਿਆ ਹੈ ਕਿ ਚਰਿਤਰ-ਉਪਖਿਆਨਾਂ ਦੇ ਪਹਿਲੇ ਅਤੇ ਅੰਤਲੇ ਭਾਗਾਂ ਨੂੰ ਛਡ ਕੇ ਬਾਕੀ ਕਥਾਵਾਂ ਇੱਕ ਸੂਝਵਾਨ ਅਤੇ ਵਫ਼ਾਦਾਰ ਮੰਤ੍ਰੀ ਦੀ ਆਪਣੇ ਕਾਮ-ਵੱਸ ਹੋਏ ਰਾਜੇ ਨੂੰ ਦਿੱਤੀ ਮੰਤ੍ਰਣਾ ਹੈ, ਜਿਸ ਨੂੰ ਇਸਤ੍ਰੀਆਂ ਵਿੱਚ ਬਹਿ ਕੇ ਪੜ੍ਹਨਾ ਜ਼ਰੂਰੀ ਨਹੀਂ।” ਤੁਹਾਡੀ ਇਹ ਲਿਖਤ ਦੱਸਦੀ ਹੈ ਕਿ ਇਹ ਗੰਦ ਦਾ ਟੋਕਰਾ ਇਸਤਰੀਆਂ ਵਿੱਚ ਬੈਠ ਕੇ ਪੜ੍ਹਿਆ ਨਹੀਂ ਜਾ ਸਕਦਾ ਤਾਂ ਫਿਰ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਕਿਵੇਂ ਹੋਈ?

ਫਿਰ ਤੋਂ ਤੁਹਾਨੂੰ ਓਹੀ ਸਵਾਲ ਪੁੱਛਣ ਦੀ ਗੁਸਤਾਖੀ ਕਰ ਰਿਹਾ ਹਾਂ ਉਮੀਦ ਹੈ ਕਿ ਤੁਸੀਂ ਜਲਦੀ ਜਵਾਬ ਦੇਵੋਗੇ। ਗਿਆਨੀ ਹੋਣ ਦੀ ਨਿਸ਼ਾਨੀ ਹੁੰਦੀ ਹੈ ਕਿ ਉਹ ਕਿਸੇ ਨੂੰ ਡਰਾਉਂਦਾ ਨਹੀ। ਸੋ ਤੁਸੀਂ ਵੀ ਸਾਨੂੰ ਡਰਾਓ ਨਾ ਤੇ ਅਸੀਂ ਡਰਨ ਵਾਲੇ ਵੀ ਨਹੀਂ। ਵਿਚਾਰ ਕਰਨ ਨਾਲ ਇਹ ਮਸਲਾ ਆਪਣੇ ਆਪ ਹੱਲ ਕੱਢ ਲਵੇਗਾ।

ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ॥ ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ॥ 16॥ (ਪੰਨਾ 1427)

1. ਬਚਿਤ੍ਰ ਨਾਟਕ ਅਧਿਆਇ ਛੇਵਾਂ। ਜਿਉ ਜਿਉ ਪ੍ਰਭ ਹਮ ਕੋ ਸਮਝਾਯੋ॥ ਇਮ ਕਹਿ ਕੈ ਇਹ ਲੋਕ ਪਠਾਯੋ॥ 5॥ ਅਤੇ, ਤਪ ਸਾਧਤ ਹਰਿ ਮੋਹਿ ਬੁਲਾਯੋ॥ ਇਮ ਕਹਿਕੈ ਇਹ ਲੋਕ ਪਠਾਯੋ॥ 28॥ ਦਸਮ ਗ੍ਰੰਥ ਪੰਨਾ 55 ਅਤੇ 56॥ ਪ੍ਰਕਾਸ਼ਕ, ਭਾਈ ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ। ਇਸ ਅਧਿਆਇ ਵਿੱਚ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਇਹ ਅਖਵਾਇਆ ਗਿਆ ਹੈ ਕਿ ਮੈਂ ਜਿਥੇ ਹੇਮਕੁੰਟ ਪ੍ਰਬਤ ਹੈ ਉਥੇ ਬੈਠ ਕੇ ਤਪ ਕਰ ਰਿਹਾ ਸੀ। ਇਸੇ ਥਾਂ ਤੇ ਕਦੀ ਪਾਂਡਵਾਂ ਨੇ ਵੀ ਤਪ ਕੀਤਾ ਸੀ। ਮੈਨੂੰ ਪ੍ਰਮਾਤਮਾ ਨੇ ਕੋਲ ਬੁਲਾ ਕੇ ਇਸ ਲੋਕ (ਮਾਤ ਲੋਕ) ਵਿੱਚ ਜਾਣ ਲਈ ਕਿਹਾ। ਪ੍ਰੋ. ਹਰਭਜਨ ਸਿੰਘ ਜੀ ਇਹ ਦੱਸੋ ਕਿ ਹੇਮਕੁੰਟ ਪ੍ਰਬਤ ਕਿਸੇ ਹੋਰ ਲੋਕ ਵਿੱਚ ਹੈ? ਤੁਸੀਂ ਤਾਂ ਉਤਰ ਦੇਣ ਦੇ ਕਾਬਲ ਹੀ ਨਹੀ ਹੋ ਇਸ ਕਰਕੇ ਇਸਦਾ ਜਵਾਬ ਮੈਂ ਹੀ ਦੇ ਦਿੰਦਾ ਹਾਂ। ਹੇਮਕੁੰਟ ਪ੍ਰਬਤ ਤਾਂ ਇਸੇ ਮਾਤ ਲੋਕ ਵਿੱਚ ਹੈ। ਜੇ ਯੂ. ਪੀ. ਨੂੰ ਹੋਰ ਚਾਰ ਹਿਸਿਆਂ `ਚ ਵੰਡ ਲਈਏ ਤਾਂ ਵੀ ਇਹ ਹੇਮ ਕੁੰਟ ਇਸੇ ਮਾਤ ਲੋਕ ਵਿੱਚ ਰਹਿੰਦਾ ਹੈ ਤੇ ਉਤਰਾ ਖੰਡ ਦੀਆਂ ਪਹਾੜੀਆਂ ਵੀ ਇਸ ਮਾਤ ਲੋਕ ਵਿੱਚ ਹੀ ਹਨ। ਫਿਰ ਇਹ ਦੱਸੋ ਕਿ ਦਸਮ ਗ੍ਰੰਥ ਦਾ ਰੱਬ ਝੂਠ ਕਿਉਂ ਬੋਲ ਰਿਹਾ ਹੈ? ਇਸੇ ਹੀ ਅਧਿਆਇ ਦੇ ਬੰਦ 25 ਅਤੇ 26 ਵਿੱਚ ਰਾਮਾਨੰਦ ਤੇ ਮਹਾਦੀਨ ਦੇ ਇਸ ਮਾਤ ਲੋਕ ਵਿੱਚ ਆਉਣ ਦਾ ਜਿਕਰ ਹੈ ਤੇ ਦਸਮ ਗ੍ਰੰਥ ਦੇ ਰੱਬ ਜੀ ਫਿਰ ਭੁੱਲ ਗਏ ਕਿ ਉਸਨੇ ਰਾਮਾਨੰਦ ਨੂੰ ਪਹਿਲਾਂ ਭੇਜਿਆ ਸੀ ਜਾਂ ਮਹਾਦੀਨ ਨੂੰ। ਇਸ ਕਰਕੇ ਇਸ ਗ੍ਰੰਥ ਦਾ ਲਿਖਾਰੀ ਕੋਈ ਝੂਠਾ ਹੀ ਹੈ। ਗੁਰੂ ਗੋਬਿੰਦ ਸਿੰਘ ਜੀ ਵਰਗਾ ਸੱਚਾ ਸੁਚਾ ਮਹਾਨ ਯੋਧਾ, ਜਿਸਦੇ ਪਿਤਾ ਸ਼ਹੀਦ, ਮਾਤਾ ਸਿੱਖ ਧਰਮ ਦੀ ਪਹਿਲੀ ਸ਼ਹੀਦ ਔਰਤ, ਜਿਸਦੇ ਚਾਰੋ ਬੱਚੇ ਸ਼ਹੀਦ, ਦਾਦਾ ਸ਼ਹੀਦ ਤੇ ਪੜਦਾਦਾ ਵੀ ਸ਼ਹੀਦ, ਲਿਖਾਰੀ ਨਹੀਂ ਹੋ ਸਕਦਾ।

2. ਤੁਸੀਂ ਆਪਣੇ ਭਾਸ਼ਣ ਵਿੱਚ ਇਹ ਕਹਿ ਰਹੇ ਹੋ ਕਿ ਗੁਰੂ ਗ੍ਰੰਥ ਸਾਹਿਬ ਪੜ੍ਹਨ ਨਾਲ ਮਨੁੱਖ ਸੰਤ ਬਣਦਾ ਹੈ ਤੇ ਕਿਤੇ ਆਪਣੀ ਸਮਾਧੀ ਵਿੱਚ ਹੀ ਨਾ ਲੀਨ ਰਹਿ ਜਾਏ ਇਸ ਕਰਕੇ ਦਸਮ ਗ੍ਰੰਥ ਪੜ੍ਹ ਕੇ ਮਨੁੱਖ ਸਿਪਾਹੀ ਬਣਦਾ ਹੈ। ਇਸ ਤਰ੍ਹਾਂ ਕਰਕੇ ਇਨ੍ਹਾਂ ਦੋਹਾ ਗ੍ਰੰਥ ਦੇ ਸੁਮੇਲ ਤੋਂ ਹੀ ਮਨੁੱਖ ਸੰਤ-ਸਿਪਾਹੀ ਬਣ ਸਕਦਾ ਹੈ। ਇਸ ਬਾਰੇ ਤੁਹਾਨੂੰ ਕੁੱਝ ਸਵਾਲ:

ੳ. ਇਹ ਗੱਲ ਕਰਕੇ ਤੁਸੀਂ ਸਰਕਾਰੀ ਬੋਲੀ ਬੋਲਣ ਦੀ ਪੁਸ਼ਟੀ ਆਪਣੇ ਆਪ ਕਰ ਦਿੱਤੀ। ਇਨ੍ਹਾਂ ਲਫਜ਼ਾਂ ਨਾਲ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਧੂਰਾ ਸਾਬਤ ਕਰ ਦਿੱਤਾ। ਇਸ ਕਰਕੇ ਹੀ ਦਮਦਮੀ ਟਕਸਾਲ, ਸਿੱਖ ਰਹਿਤ ਮਰਯਾਦਾ ਦੀ ਉਲੰਘਣਾ ਕਰਕੇ ਚੌਕ ਮਹਿਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਤੁਲ (ਬਰਾਬਰ) ਦਸਮ ਗ੍ਰੰਥ ਦਾ ਪ੍ਰਕਾਸ਼ ਕਰਦੀ ਹੈ। ਇਹ ਸਿੱਖੀ ਨਾਲ ਪੂਰਣ ਰੂਪ ਵਿੱਚ ਧਰੋਹ ਹੈ।

ਅ. ਅਹਿ (ਸੱਪ ਤੁਹਾਡੇ ਮੁਤਾਬਿਕ) ਦਸਮ ਗ੍ਰੰਥ 1760 ਤੋਂ 1780 ਤਕ ਅੰਗਰੇਜ਼ਾਂ ਨੇ ਲਿਖਵਾਇਆ। ਸਬੂਤ ਵਜੋਂ ਦਸਮ ਗ੍ਰੰਥ ਪੰਨਾ 194 ਉਪਰੋਂ ਤੀਸਰੀ ਲਾਈਨ: ਏਕ ਮਾਰਗ ਦੂਰ ਹੈ ਇੱਕ ਨੀਅਰ (near) ਹੈ ਸੁਨ ਰਾਮ॥ ਰਾਹ ਮਾਰਤ ਰਾਛਸੀ ਜਿਹ ਤਾਰਕਾ ਗਨਿ ਨਾਮ॥ 64॥ ਉਦੋਂ ਤੇ ਹੁਣ ਤੁਹਾਡੇ ਰਾਹੀਂ ਸਿੱਖੀ ਨੂੰ ਖਤਮ ਕਰਨ ਲਈ, ਗੁਰੂ ਸਿਧਾਂਤ ਨੂੰ ਖਤਮ ਕਰਨ ਲਈ, ਬ੍ਰਾਹਮਣ ਦੀ ਮੰਜੀ ਜਿਉਂਦੀ ਰੱਖਣ ਲਈ ਹੀਲੇ ਵਸੀਲੇ ਉਪਰਾਲਾ ਕੀਤਾ ਜਾ ਰਿਹਾ ਹੈ। ਤੁਹਾਡੇ ਮੁਤਾਬਕ ਜੇ ਇਹ ਗ੍ਰੰਥ ਦਸਵੇਂ ਗੁਰੂ ਨੇ ਲਿਖਿਆ ਵੀ ਹੈ ਤਾਂ ਇਹ ਦੱਸੋ ਕਿ ਗੁਰੂ ਅਰਜਨ ਪਾਤਸ਼ਾਹ ਜੀ ਨੇ ਕਿਹੜਾ ਦਸਮ ਗ੍ਰੰਥ ਪੜ੍ਹਿਆ ਸੀ ਸੰਤ-ਸਿਪਾਹੀ ਬਣਨ ਲਈ? ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹੜਾ ਦਸਮ ਗ੍ਰੰਥ ਪੜ੍ਹਿਆ ਸੀ ਸੰਤ-ਸਿਪਾਹੀ ਬਣਨ ਲਈ? ਇਸੇ ਹੀ ਤਰ੍ਹਾਂ ਗੁਰੂ ਹਰਿ ਰਾਇ ਜੀ, ਗੁਰੂ ਹਰਿ ਕ੍ਰਿਸ਼ਨ ਜੀ, ਪਿਤਾ ਗੁਰੂ ਤੇਗ ਬਹਾਦਰ ਸਾਹਿਬ, ਮਾਤਾ ਗੁਜਰੀ ਜੀ, ਚਾਰੋ ਸਾਹਿਬਜਾਦੇ, ਭਾਈ ਦਿਆਲਾ, ਭਾਈ ਸਤੀ ਦਾਸ, ਭਾਈ ਮਤੀ ਦਾਸ ਜੀ ਨੇ ਕਿਹੜਾ ਦਸਮ ਗ੍ਰੰਥ ਪੜ੍ਹਿਆ ਸੀ ਸੰਤ-ਸਿਪਾਹੀ ਬਣਨ ਲਈ। ਭਾਈ ਬਿਧੀ ਚੰਦ ਜੀ ਤੇ ਹੋਰ ਅਨੇਕਾਂ ਸਿੰਘ-ਸਿੰਘਣੀਆਂ ਜੋ ਸਿੱਖ ਧਰਮ ਦੀ ਰਾਖੀ ਕਰਨ ਹਿਤ ਆਪਣੀ ਜਾਨਾਂ ਵਾਰ ਗਏ, ਆਪਣੇ ਬੱਚਿਆਂ ਦੇ ਟੋਟੇ ਕਰਵਾਕੇ ਗਲਾਂ ਵਿੱਚ ਹਾਰ ਪੁਆ ਗਏ ਪਰ ਸੀ ਨਹੀਂ ਕੀਤੀ, ਧਰਮ ਤੋਂ ਨਹੀਂ ਹਾਰੇ ਉਨ੍ਹਾਂ ਕਿਹੜੇ ਦਸਮ ਗ੍ਰੰਥ ਦਾ ਮੁਆਇਨਾ ਕੀਤਾ ਸੀ।

ੲ. ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਮਾਧੀਆਂ ਲਾ ਕੇ ਭਗਤੀ ਕਰਨ ਦੇ ਸਿਧਾਂਤ ਦੀ ਜੜ੍ਹ ਪੁੱਟਦੀ ਹੈ। ਗੁਰੂ ਗ੍ਰੰਥ ਸਾਹਿਬ ਮੁਤਾਬਕ ਗੁਣ ਧਾਰਨ ਕਰਨੇ ਹੀ ਭਗਤੀ ਹੈ ਹੋਰ ਕੋਈ ਭਗਤੀ ਨਹੀਂ:

ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ॥ ਪੰਨਾ 1॥

ਸਭਿ ਗੁਣ ਤੇਰੇ ਮੈ ਨਾਹੀ ਕੋਇ॥ ਵਿਣੁ ਗੁਣ ਕੀਤੇ ਭਗਤਿ ਨ ਹੋਇ॥ ਪੰਨਾ 4॥

ਮਨਮੁਖ ਭਗਤਿ ਕਰਹਿ ਬਿਨੁ ਸਤਿਗੁਰ ਵਿਣੁ ਸਤਿਗੁਰ ਭਗਤਿ ਨ ਹੋਈ ਰਾਮ॥ {ਪੰਨਾ 768}

ਹੁਣ ਅਸੀਂ ਜਾਗ ਚੁੱਕੇ ਹਾਂ। ਹੁਣ ਤੁਸੀਂ ਤੀਜੇ ਪਾਤਸ਼ਾਹ ਦੇ ਕੇਸ ਕਿਲੀ ਨਾਲ ਬੰਨ ਕੇ ਭਗਤੀ ਕਰਨ ਦੀ ਕਹਾਣੀ ਸਾਨੂੰ ਨਹੀਂ ਸੁਣਾ ਪਾਓਗੇ। ਓਹ ਵੇਲਾ ਬੀਤ ਚੁਕਿਆ ਹੈ।

ਪ੍ਰੋ. ਹਰਭਜਨ ਸਿੰਘ ਜੀ ਕਿਤੇ ਮੇਰੇ ਚਿਤ ਵਿੱਚ ਭੁਲੇਖਾ ਹੀ ਨਾ ਰਹਿ ਜਾਵੇ ਪਹਿਲਾਂ ਇਹ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਕਿ ਤੁਸੀਂ ਜਿੰਦਗੀ ਵਿੱਚ ਗੁਰੂ ਗ੍ਰੰਥ ਸਾਹਿਬ ਕਦੀ ਪੜ੍ਹਿਆ ਵੀ ਹੈ? ਵਿਚਾਰਨ ਦੀ ਗੱਲ ਬਾਅਦ ਵਿੱਚ ਆਵੇਗੀ।

4. ਭਾਈ ਮਨੀ ਸਿੰਘ ਜੀ ਬਾਰੇ ਜੋ ਸੂਚਨਾ ਤੁਸੀਂ ਦੇ ਰਹੇ ਹੋ ਕਿ ਉਸਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਉਹ ਸਰੂਪ ਵਿਗਾੜ ਦਿੱਤਾ ਜੋ ਸਾਨੂੰ ਗੁਰੂ ਅਰਜਨ ਪਾਤਸ਼ਾਹ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਸੀ। ਇਹ ਭਾਈ ਮਨੀ ਸਿੰਘ ਵਰਗੇ ਸੁਚੇ ਕਿਰਦਾਰ ਅਤੇ ਉਚੇ ਆਚਰਣ ਵਾਲੇ ਪਰਮ ਮਨੁੱਖ ਤੇ ਇੱਕ ਧੱਬਾ ਹੈ। ਇਹ ਸੂਚਨਾ ਤੁਸੀਂ ਕਿਸ ਪੁਰਾਣੇ ਠੀਕ ਮੰਨੇ ਜਾ ਰਹੇ ਗ੍ਰੰਥ ਦੇ ਅਧਾਰ ਤੇ ਦੇ ਰਹੇ ਹੋ? ਦਸਮ ਗ੍ਰੰਥ ਦੀ ਬਾਣੀ ਦੋ ਗ੍ਰੰਥਾਂ ਦੇ ਰੂਪ ਵਿੱਚ ਸੀ ਪਰ ਭਾਈ ਮਨੀ ਸਿੰਘ ਜੀ ਨੇ ਇਨ੍ਹਾਂ ਦੋ ਗ੍ਰੰਥਾਂ, ਬਚਿਤ੍ਰ ਨਾਟਿਕ ਤੇ ਚਰਿਤ੍ਰੋਪਖਿਯਾਨ, ਨੂੰ ਮਿਲਾ ਕੇ ਇੱਕ ਗ੍ਰੰਥ ਬਣਾ ਦਿੱਤਾ। ਨਾ ਇਹ ਸੱਚ ਹੈ ਨਾ ਉਹ ਸੱਚ ਹੈ। ਤੁਸੀਂ ਇਹ ਸੂਚਨਾ ਕਿਥੋਂ ਹਾਸਲ ਕੀਤੀ?

5. ਮੈਨੂੰ ਤਾਂ ਇੰਜ ਲਗਦਾ ਹੈ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਜਾਣ ਬੁੱਝ ਕੇ ਨਾਵਾਕਿਫ ਬਣ ਰਹੇ ਹੋ। ਦੁਨੀਆ ਦਾ ਵਾਹਿਦ ਇਕੋ ਇੱਕ ਗ੍ਰੰਥ, ਗੁਰੂ ਗ੍ਰੰਥ ਸਾਹਿਬ, ਹੈ ਜੋ ਸਮੁੱਚੀ ਮਨੁੱਖਤਾ ਨੂੰ ਮਨੁੱਖਤਾ ਅਪਨਾਉਣ, ਆਪਣੇ ਕਲਾਵੇ `ਚ ਲੈਣ ਦੀ ਗੱਲ ਕਰਦਾ ਹੈ। ਤੁਹਾਡੇ ਬਚਨ ਹਨ: ਬੰਦਾ ਇਨਸਾਨੀਅਤ ਨਾ ਭੁੱਲ ਜਾਵੇ ਇਸ ਕਰਕੇ ਦਸਮ ਗ੍ਰੰਥ ਦੀ ਜ਼ਰੂਰਤ ਹੈ। ਆਓ ਹੁਣ ਦੇਖਦੇ ਹਾਂ ਦਸਮ ਗ੍ਰੰਥ ਦੀ ਸਮੁੱਚੀ ਮਨੁੱਖਤਾ ਲਈ ਪ੍ਰੇਰਨਾ:

ਸਸ ਕੀ ਗੁਦਾ ਗੋਖਰੂ (ਭੱਖੜੇ ਦਾ ਕੰਡਾ) ਦਿਯਾ॥ ਤਾਤੇ ਅਧਿਕ ਦੁਖਤਿ ਤਹਿ ਕੀਯਾ॥ ਚਰਿਤ੍ਰ 378, ਅੰਕ 5॥

ਕੀ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਹੈ?

ਸਕਲ ਜਗਤ ਮੈ ਜੋ ਪੁਰਖੁ ਤ੍ਰਿਯਾ ਕੋ ਕਰਤ ਬਿਸਵਾਸ॥ ਸਾਤਿ ਦਿਵਸ ਭੀਤਰ ਤੁਰਤੁ ਹੋਤ ਤਵਨ ਕੋ ਨਾਸ॥ 11॥ ਜੋ ਨਰ ਕਾਹੂ ਤ੍ਰਿਯਾ ਕੋ ਦੇਤ ਆਪਨੋ ਚਿੱਤ॥ ਤਾ ਨਰ ਕੌ ਇਹ ਜਗਤ ਮੈ ਹੋਤ ਖੁਆਰੀ ਨਿੱਤ॥ 12॥ ਦਸਮ ਗ੍ਰੰਥ, ਪੰਨਾ 829॥ ਇਸ ਜਗਤ ਵਿੱਚ ਜਿਹੜਾ ਵੀ ਮਨੁੱਖ ਇਸਤਰੀ ਤੇ ਵਿਸ਼ਵਾਸ਼ ਕਰੇਗਾ ਉਸ ਦਾ ਸੱਤਾਂ ਦਿਨਾਂ ਦੇ ਅੰਦਰ ਅੰਦਰ ਨਾਸ ਹੋ ਜਾਵੇਗਾ ਅਤੇ ਜਿਹੜਾ ਆਪਣੇ ਦਿਲ ਦੀ ਗੱਲ ਔਰਤ ਨੂੰ ਦੱਸੇਗਾ ਉਸਦੀ ਇਸ ਜਗਤ ਵਿੱਚ ਹਰ ਰੋਜ ਖੁਆਰੀ ਹੋਵੇਗੀ। ਦੱਸੋ ਔਰਤਾਂ ਦਾ ਕੀ ਕਰੀਏ?

ਐਸੀ ਫਬਤ ਦੁਹੁੰਨ ਕੀ ਜੋਰੀ॥ ਜਨੁਕ ਕ੍ਰਿਸ਼ਨ ਭ੍ਰਿਖਭਾਨ ਕਿਸ਼ੋਰੀ॥ 11॥ ਦੁਹੂੰ ਹਾਥ ਤਿਹ ਕੁਚਨ ਮਰੋਰੈ॥ ਜਨ ਖੋਯੋ ਨਿਧਨੀ ਧਨੁ ਟੋਰੈ॥ 12॥ ਬਾਰ ਬਾਰ ਤਿਹ ਗਰੇ ਲਗਾਵੈ॥ ਜਨੁ ਕੰਦ੍ਰਪ ਕੋ ਦੱ੍ਰਪੁ ਮਿਟਾਵੈ॥ ਭੋਗਤ ਤਾਂਹਿ ਜੰਘ ਲੈ ਕਾਂਧੇ॥ ਜਨੁ ਦਵੈ ਮੈਨ ਤਰਕਸਨ ਬਾਂਧੇ॥ 13॥ ਦ: ਗ੍ਰੰ: ਪੰਨਾ 967॥ ਚ੍ਰਿਤਰ 111॥

ਦੋਹਾਂ (ਪਿਆਰ ਕਰਨ ਵਾਲਿਆਂ) ਦੀ ਜੋੜੀ ਇਸ ਤਰ੍ਹਾਂ ਫੱਬ ਰਹੀ ਸੀ ਜਿਵੇਂ ਕ੍ਰਿਸ਼ਨ ਤੇ ਉਨ੍ਹਾਂ ਦੀ ਪਿਆਰੀ ਰਾਧਾ ਦੀ ਜੋੜੀ ਹੋਵੇ। ਦੋਹਾਂ ਹੱਥਾਂ ਨਾਲ ਮੁੰਮੇ ਇਉਂ ਮਰੋੜੇ ਜਾ ਰਹੇ ਸਨ ਜਿਵੇ ਕੋਈ ਗਰੀਬ ਆਪਣਾ ਗਵਾਚਿਆ ਹੋਇਆ ਧਨ ਲੱਭ ਰਿਹਾ ਹੋਵੇ। ਉਹ ਬਾਰ ਬਾਰ ਔਰਤ ਨੂੰ ਗਲੇ ਗਲਾ ਰਿਹਾ ਸੀ ਤੇ ਲੱਤਾਂ ਮੋਢਿਆਂ ਤੇ ਰੱਖ ਕੇ ਕਾਮ ਕ੍ਰੀੜਾ (ਸੈਕਸ) ਕਰ ਰਹੇ ਸਨ। ਉਹ ਦੋਨੋ ਜਾਣੇ ਇੰਝ ਲੱਗ ਰਹੇ ਸਨ ਜਿਵੇ ਭੱਥੇ ਵਿੱਚ ਬੱਧੇ ਹੋਏ ਤੀਰ।

ਮਦਰਾ ਕਰ ਮੱਤ ਮਹਾ ਭਭਕੰ॥ ਬਨ ਮੈ ਮਨੋ ਬਾਘ ਬਚਾ ਬਬਕੰ॥ 53॥ ਦਸਮ ਗ੍ਰੰਥ ਪੰਨਾ 42॥ ਹੁਣ ਦੇਖੋ ਪ੍ਰਭੂ ਜੀ ਮਦਰਾ ਪੀਕੇ ਆਪ ਕਿਵੇਂ ਜੰਗਲ ਵਿੱਚ ਬੜਕਾਂ ਮਾਰ ਰਹੇ ਹਨ॥

“ਪ੍ਰੀਤ ਕਰੇ ਪ੍ਰਭੁ ਪਾਯਤ ਹੈ॥ ਕਿਰਪਾਲ ਨ ਭੀਜਤ ਲਾਂਡ ਕਟਾਏ॥”

ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਭੈੜੀਆਂ ਉਦਾਹਰਣਾਂ ਦਸਮ ਗ੍ਰੰਥ ਵਿੱਚ ਮੌਜੂਦ ਹਨ।

ਜਦੋਂ ਕ੍ਰਿਸ਼ਨ ਤੇ ਗੋਪੀਆਂ ਨੂੰ ਦੂਤੀ ਮਿਲਾ ਦਿੰਦੀ ਹੈ ਤਾਂ ਕਵੀ ਦਸਮ ਗ੍ਰੰਥ ਵਿੱਚ ਉਸਦਾ ਜ਼ਿਕਰ ਇੰਝ ਕਰਦਾ ਹੈ।

ਚਾਰ ਪ੍ਰਕਾਰ ਕੋ ਭੋਗ ਕੀਯੋ ਨਰ ਨਾਰ ਹੁਲਾਸ ਜੀਯੈ ਮੈ ਬਢੈਕੈ॥ ਆਸਨ ਕੋਕ ਕੇ ਬੀਚ ਜਿਤੇ ਕਬਿ ਭਾਖਤ ਹੈ ਸੁ ਸਭੈ ਇਨ ਕੈਕੈ॥ ਬਾਤ ਕਹੀ ਅਨਰੁੱਧ ਕਛੂ ਮਹਸਕਾਇ ਤ੍ਰੀਆ ਸੰਗ ਨੈਨ ਨਚੈਕੈ॥ ਜਿਉ ਹਮਰੀ ਤੁਮ ਹੋਇ ਰਹੀ ਸੁੰਦਰਿ ਤਿਉ ਹਮਹੂ ਤੁਮਰੇ ਰਹੇ ਹਵੈਕੈ॥ 2205॥ ਦ. ਗ੍ਰੰਥ ਪੰਨਾ 533. ਇਸਤਰੀ ਨਾਲ ਨੈਨ ਮਿਲਾ ਕੇ ਕੋਕ ਸ਼ਾਸ਼ਤਰ ਵਾਲੇ ਸਾਰੇ ਆਸਨਾਂ ਵਿਚੋਂ ਚਾਰ ਕਿਸਮ ਦੇ ਆਸਨ ਕਰਕੇ ਜਦੋਂ ਭੋਗ ਕੀਤਾ ਤਾਂ ਹੱਸ ਕੇ ਕ੍ਰਿਸਨ ਜੀ ਨੇ ਕਿਹਾ ਕਿ ਜੇ ਤੂੰ ਮੇਰੀ ਹੋ ਕੇ ਰਹੀ ਤਾਂ ਮੈਂ ਵੀ ਤੇਰਾ ਹੀ ਹੋ ਜਾਵਾਂਗਾ। ਕ੍ਰਿਸ਼ਨ ਅਵਤਾਰਾ ਵਿੱਚ ਵੀ ਕਵੀ ਕ੍ਰਿਸ਼ਨ ਭਗਵਾਨ ਨੂੰ ਕਾਮ ਵਾਸ਼ਨਾ ਵੱਸ ਹੋਣ ਤੋਂ ਸਿਵਾਏ ਹੋਰ ਕੁੱਝ ਨਹੀਂ ਦਿਖਾ ਰਿਹਾ।

ਕੈ ਜੜ ਪ੍ਰਾਨਨ ਕੀ ਆਸਾ ਤਜੁ॥ ਕੈ ਰੁਚਿ ਮਾਨਿ ਆਉ ਮੁਹਿ ਕੌ ਭਜੁ॥ ਕੈ ਤੁਹਿ ਕਾਟਿ ਕਰੈ ਸਤ ਖੰਡਾ॥ ਕੈ ਦੈ ਮੋਰਿ ਭਗ ਬਿਖੈ ਲੰਡਾ॥ 11॥ ਦ. ਗ. ਪੰਨਾ 1267

ਸੁਭਰ ਸੇਜ ਊਪਰ ਬੈਠਾਯੋ॥ ਭਾਂਗ, ਅਫੀਮ, ਸ਼ਰਾਬ, ਮੰਗਾਯੋ॥ ਪ੍ਰਿਥਮ ਕਹਾ ਨ੍ਰਿਪ ਸੋਂ ਇਨ ਪੀਜੈ॥ ਬਹੁਰਿ ਮੁਝੈ ਮਦਨਾਕੁਸ਼ ਦੀਜੈ॥ 8॥ ਚਰਿਤ੍ਰ 402, . . ਪੰਨਾ 1356

ਦੁਹੂੰ ਖਾਟ ਪਰ ਬੈਠ ਚੜ੍ਹਾਈ॥ ਚਾਰਿ ਪਹਰ ਤਾ ਸੋਂ ਕਰਿ ਭੋਗਾ। ਭੇਦ ਨ ਲਖਾ ਦੂਸਰੇ ਲੋਗਾ॥ 1॥ ਇਹ ਬਿਧਿ ਤਾ ਕੋ ਰੋਜ਼ ਬੁਲਾਵੈ॥ ਕਾਮ ਭੋਗ ਕਰਿ, ਤਾਹਿ ਪਠਾਵੈ॥ 12॥ ਚਰਿਤ੍ਰ 357, 1313

ਦੋਹਾਂ ਨੇ ਮੰਜੇ ਤੇ ਬੈਠ ਕੇ ਮਦਰਾ ਪੀਤੀ, 12 ਘੰਟੇ ਭੋਗ ਕੀਤਾ, ਦੂਸਰਿਆਂ ਨੂੰ ਪਤਾ ਵੀ ਨਹੀਂ ਚੱਲਿਆ ਤੇ ਇਹ ਕੰਮ ਇਸ ਤਰ੍ਹਾਂ ਹਰ ਰੋਜ਼ ਹੁੰਦਾ ਰਿਹਾ।

ਪੋਸਤ ਭਾਂਗ ਅਫੀਮ ਮੰਗਾਵਹਿਂ॥ ਏਕ ਸੇਜਿ, ਦੋਊ ਬੈਠਿ ਚੜਹਾਵਹਿਂ॥ 7॥ ਕੈਫਹਿ ਹੋਤ ਰਸਮਸੇ ਜਬਹੀ॥ ਕ੍ਰੀੜਾ ਕਰਤ ਦੋਊ ਮਿਲਿ ਤਬ ਹੀ॥ ਭਾਤਿ ਭਾਤਿ ਤਨ ਆਸਨ ਲੈ ਕੈ॥ ਚੁੰਭਨ ਹੌਰ ਅਲਿੰਗਨ ਕੈ ਕੇ॥ 8॥ ਚਰਿਤ੍ਰ 3665, 1319॥ ਪੋਸਤ ਭੰਗ ਤੇ ਅਫੀਮ ਦੋਹਾਂ ਨੇ ਇਕੋ ਸੇਜ ਤੇ ਬੈਠ ਕੇ ਪੀਤੀ। ਬਾਅਦ ਵਿੱਚ ਭਾਂਤ ਭਾਂਤ ਦੇ ਚੋਹਲ ਮੋਹਲ ਕਰਕੇ ਭੋਗ ਕਰਕੇ ਖੁਸ਼ੀ ਪ੍ਰਾਪੱਤ ਕੀਤੀ।

ਬੇਸ਼ਰਮੀ ਦੀਆਂ ਹੱਦਾਂ ਪਾਰ ਤੇ ਨੰਗੀ ਫਾਹਸ਼ ਬੋਲੀ।

ਕੈਂ ਤੁਹਿ ਕਾਟਿ ਕਰੈ ਸਤ ਖੰਡਾ॥ ਕੈ ਦੈ ਮੋਰਿ ਭਗ ਬਿਖੈ ਲੰਡਾ॥ ਚਰਿਤ੍ਰ 312, 1267

ਲੀਨਾ ਸਖੀ ਪਠਾਇ ਤਿਸੈ ਘਰਿ॥ ਕਾੰ ਭੋਗ ਕਿਯੋ ਲਪਟਿ ਲਪਟਿ ਕਰਿ॥ ਏਕ ਤੁਰਨਿ ਅਰੁ ਭਾਂਗ ਚੜ੍ਹਾਈ॥ ਚਾਰਿ ਪਹਰ ਨਿਸਿ ਨਾਰਿ ਬਜਾਈ॥ 9॥ ਚਰਿਤ੍ਰ 350 1307॥ ਕਿਸੇ ਯਾਰ ਨੇ ਸਖੀ ਨੂੰ ਘਰ ਬੁਲਾਕੇ ਭੰਗ ਆਦਿ ਨਸ਼ਾ ਕਰਕੇ ਲਪਟ ਲਪਟ ਕੇ ਚਾਰ ਪਹਿਰ, ਜਾਣੀ 12 ਘੰਟੇ, ਔਰਤ ਨਾਲ ਭੋਗ ਕੀਤਾ॥

ਆਚਰਨ-ਹੀਣਤਾ ਦਾ ਸ਼ਰਮਨਾਕ ਪ੍ਰਚਾਰ।

ਵਾ ਸੁੰਦਰਿ ਕੋ, ਕਛੂ ਨ ਬਸਾਯੋ। ਮੁਲਾਂ ਕੇ ਸੰਗਿ, ਭੋਗ ਕਮਾਯੋ। ਬੀਤੀ ਰੈਨਿ, ਭੋਰੈ ਜਬ ਭਣੋ। ਤਿਹ ਪਹੁਚਾਇ, ਤਹੀ ਤਿਨ ਦਯੋ॥ 9॥ ਐਸੀ ਬਿਧਿ ਤਿਹ ਰੋਜ਼ ਬੁਲਾਵੈ॥ ਹੋਤ ਉਦੋਤ ਫਿਰੰਗ ਪਠਾਵੈ॥ ਮਨ ਮਾਨਤ ਕੇ ਕੇਲਨ ਕਰੈ॥ ਭਾਤਿ ਭਾਤਿ ਕੇ ਭੋਗਨ ਕਰੈ॥ ਚਰਿਤ੍ਰ 135, 1011 ਉਸਦੇ ਆਦਮੀ ਨੂੰ ਕੋਈ ਪਤਾ ਹੀ ਨਹੀਂ ਚਲਿਆ ਤੇ ਉਹ ਹਰ ਰੋਜ ਮੁਲਾਂ ਦੇ ਨਾਲ ਸਾਰੀ ਸਾਰੀ ਰਾਤ ਭੋਗ ਕਰਦੀ ਰਹੀ ਤੇ ਦਿਨ ਚੜ੍ਹਨ ਤੇ ਵਾਪਸ ਭੇਜ ਦਿੱਤੀ ਜਾਂਦੀ। ਰਾਜਾ ਪਿਯਤ ਅਮਲ ਸਭ ਭਾਰੀ॥ ਭਾਤਿ ਭਾਤਿ ਸੋਂ, ਭੋਗਤ ਨਾਰੀ॥ ਪੋਸਤ ਭਾਂਗ ਅਫੀਮ ਚੜ੍ਹਾਵੈ॥ ਪਣਾਲੇ ਪੀ ਪਚਾਸ ਕੁ ਜਾਵੈ॥ 3॥ ਚਾਰਿ ਪਹਰ ਰਤਿ ਕਰੈ ਅਧਿਕ ਸੁਖ ਪਾਇ ਕੈ॥ ਹੋ, ਜੋ ਰਾਨੀ ਤਿਹ ਰਮੈ, ਰਹੈ ਉਰਝਾਇ ਕੈ॥ 4॥ ਚਰਿਤ੍ਰ 245, 1159॥ ਰਾਜਾ ਬਹੁਤ ਸਾਰਾ ਨਸ਼ਾ ਕਰਕੇ ਭਾਂਤ ਭਾਂਤ ਦੀ ਔਰਤ ਨਾਲ ਭੋਗ ਕਰਦਾ ਤੇ ਜਿਹੜੀ ਵੀ ਰਾਣੀ ਦੀ ਵਾਰੀ ਆਉਂਦੀ ਉਹ ਬਹੁਤ ਸੁਖ ਪਾਉਂਦੀ ਕਿਉਂਕਿ ਰਾਜੇ ਦੇ 50 ਕੁ ਪਿਆਲੇ ਪੀਤੇ ਹੁੰਦੇ। ਕਾਮ ਕ੍ਰਿਯਾਵਾਂ ਦੀ ਸਾਕਤੀ ਟਰੇਨਿੰਗ।

ਜਬ ਮਦਿ ਕਰਿ ਮਤਵਾਰਾ ਕੀਯੋ॥ ਭੁਜ ਤੇ ਪਕਰਿ ਸੇਜ ਪਰ ਦੀਯੋ॥ ਅਧਿਕ ਮਾਨਿ ਰੁਚਿ ਗਰੇ ਲਗਾਣੋ॥ ਉਛਰਿ ਉਛਰਿ ਕਰਿ, ਭੋਗ ਕਮਾਯੋ॥ ਭੋਗ ਕਰਤ ਤਰੁਨੀ ਬਸਿ ਭਈ॥ ਪਰ ਕੀ ਤੇਂ ਵਾਕੀ ਹਵੈ ਗਈ॥ ਪੋਸਤ ਭਾਂਗ ਅਫੀਮ ਮੰਗਾਵੈ॥ ਏਕ ਖਾਟ ਪਰ ਬੈਠਿ ਚੜ੍ਹਾਵੈ॥ ਹਸਿ ਹਸਿ ਕਰਿ ਦੋਊ ਜਾਂਘਨ ਲੇਹੀ॥ ਰਾਜ ਤਰੁਨਿ ਕੌ ਬਹੁ ਸੁਖ ਦੇਹੀ॥ 14 ਚਰਿਤ੍ਰ 290, 1235

ਬਜ਼ਾਰ ਵਿਚੋਂ ਲਿਜਾਈ ਜਾ ਰਹੀ ਪਾਲਕੀ `ਚ ਬੈਠ ਕੇ ਖੇਹ ਖਾਣੀ।

ਬੀਚ ਬਜ਼ਾਰ ਪਾਲਕੀ ਗਈ॥ ਪਰਦਨ ਪਾਂਤਿ ਛੋਰ ਕੈ ਦਈ॥ ਤੇ ਕਾਹੂੰ ਕੋ ਦ੍ਰਿਸ਼ਟਿ ਨ ਆਵੈ। ਕੇਲ ਕਮਾਵਤ ਚਲੇ ਦੋਊ ਜਾਵੈਂ॥ 16॥ ਅਸਟ ਕਹਾਰਨ ਕੇ ਕੰਧ ਊਪਰ॥ ਜਾਂਘੈ ਲਈ ਮੀਤ ਭੁਜ ਦੂਪਰ॥ 17॥ ਜਯੋਂ ਜਯੋਂ ਚਲੀ ਪਾਲਕੀ ਜਾਵੈ॥ ਤਣੋਂ ਪ੍ਰੀਤਮ ਚਟਕੇ ਚਟਕਾਵੈ॥ ਲਹੈਂ ਕਹਾਰ ਪਾਲਕੀ ਚਰਕੈ॥ ਤਯੋਂ ਤਯੋਂ ਗਹੈ ਕੰਧ ਦ੍ਰਿੜ੍ਹ ਕਰਿ ਕੋ॥ 18॥ ਲਿਖਿ ਪਤਿਯਾ ਡੋਰੀ ਮਹਿ ਧਰੀ॥ ਮਾਤ ਪਿਤਾ ਤਨ ਇਹੈ ਉਚਰੀ॥ ਨਰ ਸੁੰਦਰ ਮੋਕਹ ਯਹ ਭਾਯੋ॥ ਤਾ ਤੇ ਮੈਂ ਯਹ ਚਰਿਤ ਬਨਾਯੋ॥ 20॥ ਚਰਿਤ੍ਰ 119, 984॥ ਇੱਕ ਔਰਤ ਨੇ ਆਪਣੇ ਯਾਰ ਨੂੰ ਆਪਣੇ ਨਾਲ, ਪਾਲਕੀ ਦੇ ਪਰਦੇ ਕਰਕੇ, ਬਿਠਾ ਲਿਆ ਤਾਂ ਕਿ ਕਿਸੇ ਨੂੰ ਪਤਾ ਨਾ ਚੱਲੇ। ਪਾਲਕੀ ਅੱਠ ਕੁਹਾਰਾਂ ਦੇ ਮੋਢਿਆਂ ਤੇ ਉਠਾਈ ਹੋਈ ਸੀ ਤੇ ਉਹ ਆਪਣੇ ਯਾਰ ਨਾਲ ਖੁਸ਼ ਹੋ ਕੇ ਘੱਸੇ ਤੇ ਘੱਸਾ ਲਾ ਰਹੀ ਸੀ। ਔਰਤ ਨੇ ਆਪਣੇ ਮਾਤਾ ਪਿਤਾ ਨੂੰ ਇੱਕ ਚਿੱਠੀ ਲਿਖ ਦਿੱਤੀ ਕਿ ਇਹ ਸੁੰਦਰ ਪੁਰਸ਼ ਮੇਰੇ ਮਨ ਨੂੰ ਭਾਇਆ ਹੈ ਇਸ ਕਰਕੇ ਮੈਂ ਇਹ ਚਰਿਤ੍ਰ ਬਣਾਇਆ ਹੈ।

ਬਦ-ਇਖਲਾਕੀ ਦੀ ਇੰਤਹਾ- ਬਨਾਵਟੀ ਲਿੰਗ ਦੀ ਸ਼ਰਮਨਾਕ ਵਰਤੋਂ।

ਕੰਜਰ ਕਵਿਤਾ ਨਾਲ ਭਰੀ ਇਸ ਗੁਰਮਤਿ-ਘਾਤੀ ਪੁਸਤਕ ਵਿੱਚ ਕਾਮ-ਮਾਰੀਆਂ ਤੀਵੀਆਂ ਵਲੋਂ ਸਿਕੇ ਜੋੜਕੇ ਬਣਾਏ ਗਏ ਬਨਾਵਟੀ (Artificial) ਮਰਦ ਗੁਪਤ ਅੰਗ ਚਪਟੀ ਤੇ ਮਾਰੂ ਜ਼ਹਿਰ ਲਗਾ ਕੇ ਪੁਨੀਂ ਦੀ ਰਾਣੀ ਨੂੰ ਖੇਹ ਖਾਣ ਦੀ ਕ੍ਰਿਯਾ ਰਾਹੀਂ ਮੌਤ ਦੇ ਘਾਟ ਉਤਾਰਦਿਆਂ ਦਸਿਆ ਗਿਆ ਹੈ।

ਟਕਿਯਨ ਕੀ ਚਪਟੀ ਉਰਬਸੀ॥ ਮੋਮ ਮਾਰਿ ਆਸਨ ਸੌ ਕਸੀ॥ 52॥ ਬਿਖ ਕੋ ਲੇਪ ਤਵਨ ਮੌ ਕੀਯੋ॥ ਸਿਵਹਿ ਰਿਝਾਇ ਮਾਗ ਕਰ ਲੀਯੋ॥ 53॥ ਤਾਕੋ ਭੇਦ ਕਛੂ ਨਹਿ ਜਨਾਯੋ॥ ਉਰਬਸਿ ਕੌ ਕਰਿ ਪੁਰਖ ਪਛਾਨਯੋ॥ ਚਰਿਤ੍ਰ 109, 964॥

ਪ੍ਰੋ. ਹਰਭਜਨ ਸਿੰਘ ਜੀ ‘ਬੋਲੋ ਜੀ ਵਾਹਿਗੁਰੂ’ ਆਖੋ ਜੀ “ਸਤਿਨਾਮ ਵਾਹਿਗੁਰੂ”। ਹੁਣ ਇਹ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਕਿ ਦਸਮ ਗ੍ਰੰਥ ਵਿਚੋਂ ਕਿਹੜੀ ਇਨਸਾਨੀਅਤ ਝਲਕਾਂ ਮਾਰਦੀ ਹੈ? ਲਿਖਾਰੀ ਨੂੰ ਸਵਾਲ ਕਰਨ ਦਾ ਹੱਕ ਹਰ ਪਾਠਕ ਨੂੰ ਹੁੰਦਾ ਹੈ। ਪਾਠਕ ਨੂੰ ਕਿਸੇ ਲਿਖਾਰੀ ਦਾ ਸਿਰਤਾਜ ਬਣਨ ਦੀ ਕੋਰੀ ਲੋੜ ਨਹੀ ਸਵਾਲ ਦਾ ਜਵਾਬ ਲੈਣ ਲਈ।

ਦਸਮ ਗ੍ਰੰਥ ਬਾਰੇ ਭੱਦੇ ਲਫਜ਼ ਅਸੀਂ ਨਹੀਂ ਵਰਤਦੇ ਸਗੋਂ ਦਸਮ ਗ੍ਰੰਥ ਸਾਨੂੰ ਭੱਦੇ ਲਫਜ਼ ਸਿਖਾ ਰਿਹਾ ਹੈ। ਕੀ ਤੁਸੀਂ ਆਪਣੀ ਕੁੜੀ ਕੋਲ ਇਸ ਬਾਣੀ ਨੂੰ ਕਦੀ ਪੜ੍ਹਿਆ ਹੈ? ਜੇ ਨਹੀਂ ਤਾਂ ਕਿਉਂ ਨਹੀਂ? ਇਸ ਬਾਣੀ ਦੇ ਅਰਥ ਕਰਕੇ ਆਪਣੀਆਂ ਬਹੂ-ਬੇਟੀਆਂ ਨੂੰ ਸਿਖਾਓ। ਇਸ ਰਤ੍ਹਾਂ ਕਰਨ ਨਾਲ ਤੁਹਾਡੇ ਸਾਰੇ ਰਿਸ਼ਤੇ ਨਾਤੇ ਟੁੱਟ ਜਾਣਗੇ ਅਤੇ ਇਨਸਾਨੀਅਤ ਵੀ ਖਤਮ ਹੋ ਜਾਵੇਗੀ। ਦਸਮ ਗ੍ਰੰਥ ਦੇ ਉਪਾਸ਼ਕਾਂ ਨੂੰ ਗੁਰ ਫਤਹਿ ਬੁਲਾਈ ਪਰਵਾਣ ਹੋਵੇ ਜੀ।

ਪ੍ਰੋ. ਹਰਭਜਨ ਸਿੰਘ ਜੀ, ਅਸੀਂ ਆਪ ਜੀ ਦਾ ਦਸਮ ਗ੍ਰੰਥ ਬਾਰੇ ਵਿਚਾਰ ਕਰਨ ਵਾਲਾ ਸੱਦਾ ਪਰਵਾਣ ਕਰਦੇ ਹਾਂ ਤੇ ਖੁਲ੍ਹਾ ਮੈਦਾਨ ਹੈ www.sikhamrg.com

ਗੁਰੂ ਪੰਥ ਦਾ ਦਾਸ,

ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ, ਕੈਨੇਡਾ।
.