ਦਾ ਪਤਾ ਸੀ। ਵਿਗੜੀ ਹੋਈ ਜਾਂ ਮਾਪਿਆਂ ਦੀ ਅਣਗਹਿਲੀ ਦਾ ਸ਼ਿਕਾਰ ਕੋਈ-ਕੋਈ ਸਿੱਖ ਕੁੜੀ ਕਿਸੇ
ਗ਼ੈਰ-ਸਿੱਖ ਨਾਲ ਘਰੋਂ ਬਾਗ਼ੀ ਹੋ ਕੇ ਵਿਆਹ ਜ਼ਰੂਰ ਕਰ ਲੈਂਦੀ ਸੀ ਪਰ ਮਾਪੇ ਉਸ ਨੂੰ ਫਾਰਖਤੀ ਦੇ
ਦੇਂਦੇ ਸਨ। ਪਰ ਪਿਛਲੇ ਕੁੱਝ ਸਾਲਾਂ ਵਿੱਚ ਹਾਲਾਤ ਇਹੋ ਜਿਹੇ ਹੋ ਗਏ ਹਨ ਕਿ ਪੰਜਾਬ ਵਿੱਚ 10%,
ਪੰਜਾਬੋਂ ਬਾਹਰ 20% ਤੇ ਵਿਦੇਸ਼ਾਂ ਵਿੱਚ 50% ਸਿੱਖ ਕੁੜੀਆਂ ਮੁਸਲਮਾਣਾਂ, ਹਿੰਦੂਆਂ, ਈਸਾਈਆਂ (ਤੇ
ਹਬਸ਼ੀਆਂ ਤਕ) ਨਾਲ ਵੀ ਵਿਆਹ ਕਰਵਾ ਰਹੀਆਂ ਹਨ ਤੇ ਉਹ ਵੀ ਅਕਸਰ ਮਾਪਿਆਂ ਦੀ ਮਨਜ਼ੂਰੀ ਨਾਲ ਤੇ
ਬੇਗ਼ੈਰਤ ਮਾਪੇ ਇਨ੍ਹਾਂ ਵਿਆਹਾਂ `ਤੇ ਖ਼ੁਸ਼ ਹੁੰਦੇ ਨਜ਼ਰ ਆ ਜਾਂਦੇ ਹਨ।
ਸਿੱਖਾਂ ਵਿਚ, ਖਾਸ ਕਰ ਕੇ ਨੌਜਵਾਨਾਂ ਵਿਚ, ਨਸ਼ਿਆਂ ਦਾ ਬਹੁਤ ਪਰਸਾਰ ਹੋ
ਚੁਕਾ ਹੈ। ਨੌਜਵਾਨ ਮੁੰਡੇ ਹੀ ਨਹੀਂ ਬਲਕਿ ਕੁੜੀਆਂ ਵੀ ਸ਼ਰਾਬ, ਨਸ਼ੇ ਦੀਆਂ ਗੋਲੀਆਂ, ਚਰਸ, ਭੁੱਕੀ
ਤੇ ਹੋਰ ਨਸ਼ੀਲੀਆਂ ਚੀਜ਼ਾਂ ਦੀ ਬੇਹਦ ਵਰਤੋਂ ਕਰ ਰਹੀਆਂ ਹਨ। ਇਸ ਨਾਲ ਉਨ੍ਹਾਂ ਨੂੰ ਸਿੱਥਲਤਾ,
ਨੀਮ-ਪਾਗ਼ਲਪਣ ਤੇ ਹੋਰ ਅਲਾਮਤਾਂ (ਤੇ ਮਰਦਾਂ ਵਿੱਚ ਨਾਮਰਦੀ ਵੀ) ਘੇਰ ਰਹੀਆਂ ਹਨ। ਇਸ ਦੇ ਨਾਲ ਹੀ
ਉਨ੍ਹਾਂ ਵਿੱਚ ਜਿਸਮਾਨੀ ਕੰਮ ਕਰਨ ਤੇ ਦਿਮਾਗ਼ੀ ਤਾਕਤ ਵੀ ਖ਼ਤਮ ਹੋ ਰਹੀ ਹੈ। ਨਸ਼ਿਆਂ ਦੀ ਲੋੜ ਪੂਰੀ
ਕਰਨ ਵਾਸਤੇ, ਪੈਸੇ ਬਣਾਉਣ ਵਾਸਤੇ, ਨੌਜਵਾਨਾਂ ਵਿੱਚ ਚੋਰੀ, ਡਾਕੇ, ਕਤਲ ਤੇ ਵੇਸਵਾਗਮਨੀ ਵਿੱਚ ਵੀ
ਵਾਧਾ ਹੋ ਰਿਹਾ ਹੈ।
ਟੀ. ਵੀ. ਰੇਡੀਓ, ਕਲਚਰਲ ਪ੍ਰੋਗਰਾਮਾਂ, ਡਿਸਕੋ-ਡਾਂਸ ਪਾਰਟੀਆਂ ਦੇ ਨਾਲ
ਨੰਗੇਜ ਤੇ ਜ਼ਨਾਹ (ਵਿਭਚਾਰ) ਵਿੱਚ ਵੀ ਵਾਧਾ ਹੋ ਰਿਹਾ ਹੈ। ਉਹ ਸਿੱਖ, ਜਿਸ ਨੂੰ ਉੱਚੇ ਇਖ਼ਲਾਕ,
ਉਚੀਆਂ ਕਦਰਾਂ-ਕੀਮਤਾਂ, ਹਯਾ, ਸੰਗ, ਨਫ਼ਾਸਤ, ਧੀ-ਭੈਣ ਦੀ ਇੱਜ਼ਤ ਦਾ ਕਲਚਰ ਜਾਣਿਆ ਜਾਂਦਾ ਸੀ, ਅੱਜ
ਉਹ ਬੇਸ਼ਰਮੀ ਦੀ ਹੱਦ ਤਕ ਕੰਜਰਪੁਣੇ ਵਲ ਵਧ ਰਿਹਾ ਹੈ। ਇਸ ਦੇ ਨਾਲ ਹੀ ਕੁੜੀਆਂ ਦਾ ਪਹਿਰਾਵਾ ਵੀ
ਫ਼ੈਸ਼ਨ-ਗਰਲਜ਼ ਤੇ ਵੇਸਵਾਵਾਂ ਵਾਲਾ ਬਣਦਾ ਜਾ ਰਿਹਾ ਹੈ। ਬਹੁਤ ਸਾਰੀਆਂ ਕੁੜੀਆਂ ਦਾ ਪਹਿਰਾਵਾ ਵੇਖ ਕੇ
ਸ਼ਰਮ ਆਉਂਦੀ ਹੈ। ਕਈਆਂ ਦੇ ਕਪੜੇ ਤਾਂ ਯੂਰਪ ਦੀਆਂ ਵੇਸਵਾਵਾਂ ਤੋਂ ਵੀ ਵਧੇਰੇ ਨੰਗੇਜ-ਵਧਾਊ ਤੇ
ਕਾਮ-ਭੜਕਾਊ ਹੁੰਦੇ ਹਨ। ਇਹ ਸਭ ਕੁੱਝ ਸ਼ਹਿਵਤ, ਕਾਮ-ਉਕਸਾਊ ਮਾਹੌਲ, ਅਗਵਾ, ਰੇਪ, ਬਦਇਖ਼ਲਾਕੀ ਤੇ
ਜੁਰਮਾਂ ਵਿੱਚ ਵਾਧਾ ਕਰ ਰਿਹਾ ਹੈ। ਪਤਾ ਨਹੀਂ ਕਿਹੋ-ਜਿਹੇ ਬੇਗ਼ੈਰਤ ਮਾਪੇ ਹਨ ਜੋ ਇਹੋ ਜਿਹੇ ਕਪੜੇ
ਖ਼ਰੀਦਣ ਵਾਸਤੇ ਪੈਸੇ ਤੇ/ਜਾਂ ਇਜਾਜ਼ਤ ਦੇਂਦੇ ਹਨ ਤੇ ਫਿਰ ਇਹੋ ਜਿਹੇ ਕਪੜਿਆਂ ਵਾਲੀਆਂ ਧੀਆਂ ਨਾਲ
ਪਬਲਿਕ ਵਿੱਚ ਘੁੰਮਦੇ ਵੀ ਹਨ।।
ਸਿੱਖ ਨੌਜਵਾਨ ਜੋ ਬਹਾਦਰੀ ਤੇ ਜੁਝਾਰੂਪਣ ਦਾ ਚਿੰਨ੍ਹ ਸੀ, ਜੋ ਇਖ਼ਲਾਕੀ
ਕਦਰਾਂ-ਕੀਮਤਾਂ ਦਾ ਮੁਜੱਸਮਾ ਸੀ, ਜੋ ਇੱਜ਼ਤਾਂ ਦਾ ਰਾਖਾ ਸੀ; ਉਹ ਅਜ ਬੁਜ਼ਦਿਲ, ਮੁਜਰਿਮ, ਬੇਗ਼ੈਰਤ,
ਬਦਇਖ਼ਲਾਕ, ਨਪੁੰਸਕ ਬਣਦਾ ਜਾ ਰਿਹਾ ਹੈ। ਇਹ ਨਿਘਾਰ ਦਿਨ-ਬ-ਦਿਨ ਹੇਠਲੇ ਨਿਵਾਣ ਵੱਲ ਡਿੱਗ ਰਿਹਾ
ਹੈ। ਜੇ ਸੱਚ ਆਖਾਂ ਤਾਂ ਸਾਡਾ ਕੌਮੀ ਇਖ਼ਲਾਕ ਨਫ਼ੀ ਵਿੱਚ ਆ ਚੁਕਾ ਹੈ। ਅਸੀਂ ਸਿੱਖੀ ਸਰੂਪ ਛੱਡ ਕੇ
ਪਤਿਤ ਹੋ ਰਹੇ ਹਾਂ ਤੇ ਸਿੱਖੀ ਰਹਿਤ ਛੱਡ ਕੇ ਪਾਪ ਦੀ ਦੁਨੀਆਂ ਦੇ ਵਾਸੀ ਬਣ ਰਹੇ ਹਾਂ। ਝੂਠ,
ਬੇਈਮਾਨੀ, ਧੋਖਾ, ਅਹਿਸਨ-ਫ਼ਰਾਮੋਸ਼ੀ, ਪਾਪ, ਜੁਰਮ ਸਾਡੀ ਜੀਵਨ-ਜਾਂਚ ਬਣਦੇ ਜਾ ਰਹੇ ਹਨ। ਅਸੀਂ ਬੇਸ਼ਕ
ਖ਼ੁਦ ਨੂੰ ਸਿੱਖ ਕਹੀ ਜਾਈਏ ਪਰ ਸਾਡਾ ਜੀਵਨ ਸਿੱਖੀ ਦੇ ਬਿਲਕੁਲ ਉਲਟ ਹੈ।
ਸਿੱਖੀ ਜੀਵਨ ਵਿੱਚੋਂ ਗੁਰਮਤਿ ਖੰਭ ਲਾ ਕੇ ਉਡ ਗਈ ਹੈ। ਅਸੀਂ ਸਿਰਫ਼
ਕਰਮ-ਕਾਂਡ ਦੇ ਸਿੱਖ ਬਣ ਗਏ ਹਾਂ। ਸਾਡਾ ਧਰਮ ਬਿਪਰਨ ਵਾਂਗ ਦਿਖਾਵੇ ਦੀ ਪੂਜਾ-ਪਾਠ ਬਣ ਗਿਆ ਹੈ।
ਅਸੀ ਦੰਭੀ ਤੇ ਖ਼ਾਲਿਸ ਪਾਖੰਡੀ ਬਣ ਗਏ ਹਾਂ। ਅਸੀਂ ਗੁਰਮਤਿ ਭੁੱਲ ਚੁਕੇ ਹਾਂ, ਅਸੀਂ ਗੁਰਬਾਣੀ ਤੋਂ
ਦੂਰ ਹੋ ਚੁਕੇ ਹਾਂ। ਸਾਡਾ ਗੁਰਬਾਣੀ ਰਸਮੀ ਪਾਠ ਤੇ ਰਸਮੀ ਕੀਰਤਨ ਬਣ ਚੁਕੀ ਹੈ। ਸਾਡਾ ਪਾਠ ਮਹਿਜ਼
ਕਾਗ਼ਜ਼ੀ ਕਾਰਵਾਈ ਬਣ ਚੁਕਾ ਹੈ। ਅਸੀਂ ਸਿੱਖ ਤੋਂ ਵੈਸ਼ਨੋ, ਵੇਦਾਂਤੀ, ਸਨਾਤਨੀ, ਰਾਧਾਸੁਆਮੀ,
ਨਿਰੰਕਾਰੀ ਤੇ ਸਿਰਫ਼ ਤੇ ਸਿਰਫ਼ ਕਰਮ-ਕਾਂਡੀਏ ਬਣ ਰਹੇ ਹਾਂ।
ਅੱਜ ਅੱਧੇ ਤੋਂ ਵਧ, ਸ਼ਾਇਦ 75-80% ਸਿੱਖ ਮੰਦਰਾਂ, ਹਵਨਾਂ, ਗਣੇਸ਼, ਲਛਮੀ,
ਵਿਸ਼ਵਕਰਮਾ, ਗੁੱਗਾ, ਮੜ੍ਹੀਆਂ, ਜਠੇਰਿਆਂ ਨੂੰ ਮੱਥਾ ਟੇਕਣ ਲਗ ਪਏ ਹਨ। ਕੁੱਝ ਸਿੱਖ ਸ਼ਨਿੱਚਰ,
ਮੰਗਲ, ਸੰਗਰਾਂਦ, ਪੂਰਨਮਾਸ਼ੀ, ਮੱਸਿਆ ਮਨਾਉਣ ਲਗ ਪਏ ਹਨ (ਹੁਣ ਤਾਂ ਸ਼੍ਰੋਮਣੀ ਕਮੇਟੀ ਨੇ ਪੁਰੇਵਾਲ
ਦਾ ਕੈਲੰਡਰ ਮੰਨ ਕੇ ਸੰਗਰਾਂਦ, ਪੂਰਨਮਾਸ਼ੀ, ਮੱਸਿਆ ਜਿਹੀਆਂ ਬਿਪਰਨ ਕਰਮ-ਕਾਂਡਾਂ ਨੂੰ ਮਨਾਉਣ ਦਾ
ਅਕਾਲ ਤਖ਼ਤ ਤੋਂ ਅਖੌਤੀ-ਹੁਕਮਨਾਮਾ ਵੀ ਜਾਰੀ ਕਰਵਾ ਦਿੱਤਾ ਹੈ)। ਅਜਿਹਾ ਕਰ ਕੇ ਅਸੀਂ ਗੁਰੂ ਸਾਹਿਬ
ਦੀ ਸਿਖਿਆ ਨੂੰ ਥੋੜ੍ਹਾ-ਥੋੜ੍ਹਾ ਕਰ ਕੇ ਛੱਡੀ ਜਾ ਰਹੇ ਹਾਂ।
1960 ਤਕ ਮਸਤੂਆਣਾ, ਕਲੇਰਾਂ, ਭਿੰਡਰ ਕਲਾਂ, ਗੰਗਾਨਗਰ ਤੇ ਇੱਕ ਦੋ ਹੋਰ
ਥਾਵਾਂ `ਤੇ ਸਿੱਖ ਧਰਮ ਦਾ ਪਰਚਾਰ ਕਰਨ ਵਾਲੇ ਬਾਬੇ (ਹੁਣ ਸਾਧੂ ਸੰਤ) ਡੇਰਾ ਬਣਾ ਕੇ ਬੈਠੇ ਹੋਏ
ਸਨ। ਭਾਵੇਂ ਉਹ ਮੱਥਾ ਵੀ ਟਿਕਾਉਂਦੇ ਸਨ ਤੇ ਹਊਮੈ ਦਾ ਚਸਕਾ ਵੀ ਪੂਰਾ ਕਰਦੇ ਸਨ, ਪਰ ਫਿਰ ਵੀ ਉਹ
ਸਿੱਖ ਧਰਮ ਦਾ ਕੁਝ-ਕੁ ਪਰਚਾਰ ਵੀ ਕਰਦੇ ਸਨ। ਉਨ੍ਹਾਂ ਦਾ ਇਖ਼ਲਾਕ ਵੀ ਉੱਚਾ ਸੀ। ਅੱਜ ਪੰਜਾਬ ਦੇ
ਬਾਰ੍ਹਾਂ ਹਜ਼ਾਰ ਪਿੰਡਾਂ ਵਿੱਚ 20 ਪਹਿਲੇ ਦਰਜੇ ਦੇ, ਦੋ ਸੌ ਤੋਂ ਵਧ ਦੂਜੇ ਦਰਜੇ ਦੇ ਤੇ ਪੰਜ ਹਜ਼ਾਰ
ਤੋਂ ਵਧ ਤੀਜੇ ਦਰਜੇ ਦੇ ਸਾਧ ਹਨ। ਇਨ੍ਹਾਂ ਡੇਰਿਆਂ `ਤੇ ਜਾਣ ਵਾਲਿਆਂ ਵਿਚੋਂ ਬਹੁਤੇ ਸਿੱਖ ਹਨ ਪਰ
ਉੱਥੇ ਮਰਿਆਦਾ ਬਿਪਰਨ ਕਰਮ-ਕਾਂਡ ਦੀ ਚਲਦੀ ਹੈ, ਉੱਥੇ ਕੁੜੀਆਂ ਦੀ ਇੱਜ਼ਤ ਲੁੱਟੀ ਜਾਂਦੀ ਹੈ,
ਚੜ੍ਹਾਵੇ ਦੀ ਰਕਮ ਨੂੰ ਨਸ਼ਿਆਂ, ਵਿਭਚਾਰ ਤੇ ਹੋਰ ਅੱਯਾਸ਼ੀ ਵਾਸਤੇ ਵਰਤਿਆ ਜਾਂਦਾ ਹੈ। ਇਨ੍ਹਾਂ
ਡੇਰਿਆਂ ਵਾਲਿਆਂ ਕੋਲ ਹਜ਼ਾਰਾਂ ਏਕੜ ਜ਼ਮੀਨਾਂ ਹਨ, ਕਰੋੜਾਂ-ਅਰਬਾਂ ਰੁਪੈ ਦੇ ਚੜ੍ਹਾਵੇ ਹਨ; ਸਿਆਸੀ
ਆਗੂਆਂ, ਹਾਕਮਾਂ, ਪੁਲੀਸ ਤੇ ਮਾਫ਼ੀਆ ਵਿੱਚ ਇਨ੍ਹਾਂ ਦੇ ਸੈੱਲ ਹਨ। ਮੂਰਖ ਲੋਕ ਫਿਰ ਵੀ ਆਪਣੀ ਦੌਲਤ,
ਜ਼ਮੀਨਾਂ ਤੇ ਜਵਾਨ ਧੀਆਂ ਇਨ੍ਹਾਂ ਦੇ ਹਵਾਲੇ ਕਰ ਆਉਂਦੇ ਹਨ।
ਗੁਰਦੁਆਰੇ ਸੰਗਮਰਮਰ ਦੇ ਪੱਥਰ, ਸੋਨੇ ਦੇ ਗੁੰਬਦ ਤੇ ਪਾਲਕੀਆਂ, ਵਧੀਆ
ਗਲੀਚੇ, ਏਅਰ-ਕੰਡੀਸ਼ਨਡ ਹਾਲ, ਲੱਖਾਂ ਕਰੋੜਾਂ ਦੀ ਡੈਕੋਰੇਸ਼ਨ ਦੀ ਨੁਮਾਇਸ਼ ਬਣ ਚੁਕੇ ਹਨ। ਅਖੰਡ ਪਾਠ,
ਰਸਮੀ ਕੀਰਤਨ, ਮਹਿੰਗੇ ਰਾਗੀ, ਹਿੰਦੂਆਂ ਦੇ ਮਿਥਹਾਸ ਦੀ ਕਥਾ ਕਰਨ ਵਾਲੇ ਭਾੜੇ ਦੇ ਪਰਚਾਰਕ ਕੌਮ
ਨੂੰ ਜਮ੍ਹਾਂ-ਪੱਖੀ ਦੇਣ ਦੇਣ ਦੀ ਬਜਾਇ ਨਾਂਹ-ਪੱਖੀ ਦੇਣ ਦੇ ਰਹੇ ਹਨ।
ਅਜ ਗੁਰਦੁਆਰਿਆਂ ਵਿੱਚ ਸਿਰਫ਼ ਬਜ਼ੁਰਗ ਬਾਬੇ ਤੇ ਮਾਈਆਂ ਹੀ ਨਜ਼ਰ ਆਉਂਦੇ ਹਨ।
ਗੁਰਦੁਆਰਿਆਂ (ਦੀਆਂ ਕਮੇਟੀਆਂ) ਕੋਲ ਨੌਜਵਾਨਾਂ ਵਾਸਤੇ ਸ਼ਾਇਦ ਕੁੱਝ ਵੀ ਨਹੀਂ। ਖਾਸ ਕਰ ਕੇ ਨੌਜਵਾਨ
ਬੱਚੀਆਂ ਨੂੰ ਤਾਂ ਗੁਰਦੁਆਰੇ ਤੋਂ ਐਲਰਜੀ ਹੈ। ਸਿੱਖ ਬੀਬੀਆਂ ਵਿਚੋਂ ਗੁਰਸਿੱਖ ਮਾਂ ਹੀ ਨਹੀਂ ਚੰਗੀ
ਮਾਂ ਦੀਆਂ ਨਿਸ਼ਾਨੀਆਂ ਵੀ ਗ਼ਾਇਬ ਹੋ ਰਹੀਆਂ ਹਨ। ਨਾ ਅਸੀਂ ਸੱਚੇ ਸਿੱਖ ਹਾਂ ਤੇ ਨਾ ਹੀ ਚੰਗੇ
ਬਾਪ/ਪੁੱਤਰ/ਭਰਾ/ਮਾਵਾਂ/ਧੀਆਂ/ਭੈਣਾਂ/ਪਤਨੀਆਂ/ਬੱਚੇ।
ਗੁਰਦੁਆਰੇ ਹੁਣ ਬਿਜ਼ਨਸ ਤੇ ਖ਼ਾਨਦਾਨੀ ਜਾਇਦਾਦ ਬਣਦੇ ਜਾ ਰਹੇ ਹਨ। ਇਨ੍ਹਾਂ
ਉੱਤੇ ਖ਼ਾਨਦਾਨਾਂ, ਬਿਰਾਦਰੀਆਂ, ਧੜਿਆਂ ਦੇ ਪੱਕੇ ਕਬਜ਼ੇ ਹੋ ਚੁਕੇ ਹਨ ਤੇ ਇਨ੍ਹਾਂ ਵਿੱਚ ਧਰਮ ਦਾ
ਪ੍ਰਚਾਰ ਜ਼ਰਾ-ਮਾਸਾ ਵੀ ਨਹੀਂ ਸਗੋਂ ਸਿਰਫ਼ ਕਰਮ-ਕਾਂਡ ਜਾਂ ਸਿਰਫ਼ ਮਨਮਤਿ ਦਾ ਪ੍ਰਚਾਰ ਤੇ ਪਰਸਾਰ ਹੋ
ਰਿਹਾ ਹੈ।
ਸਾਡਾ ਮਿਸ਼ਨਰੀ ਪਰਚਾਰ ਵੀ ਸਦੀਆਂ ਪੁਰਾਣਾ ਹੈ ਜੋ ਬਹੁਤਿਆਂ ਦੇ ਦਿਲ-ਰੂਹ
ਵਿੱਚ ਨਹੀਂ ਉਤਰਦਾ। ਅਸੀਂ ਸਮੇਂ ਦੇ ਹਾਣੀ ਇਲੈਕਟਰੌਨਿਕ ਤੇ ਮਲਟੀ ਮੀਡੀਆ ਨੂੰ ਵਰਤਣਾ ਤਾਂ ਕੀ, ਉਸ
ਬਾਰੇ ਕੁੱਝ ਜਾਣਦੇ ਵੀ ਨਹੀਂ। ਸਾਡੇ ਮਿਸ਼ਨਰੀਆਂ ਦਾ ਆਪਣਾ ਦੰਭੀ ਜੀਵਨ ਤੇ ਕਮਜ਼ੋਰ ਇਖ਼ਲਾਕ ਵੀ
ਵਿਚਾਰਨ ਦੇ ਕਾਬਿਲ ਹੈ। ਬਹੁਤੇ ਮਿਸ਼ਨਰੀ ਤੇ ਪੁਜਾਰੀ ਤਾਂ ਬਿਪਰਨ ਪਾਂਡਿਆਂ ਵਾਂਗ ਰੋਜ਼ੀ-ਰੋਟੀ ਕਾਰਨ
“ਧਾਰਮਿਕ ਧੰਦਾ” ਹੀ ਕਰ ਰਹੇ ਹਨ। ਇੱਕ ਹੋਰ ਨਵਾਂ ਫ਼ਰਾਡ ਚੇਤਨਾ ਮਾਰਚ, ਧਰਮ ਪ੍ਰਚਾਰ ਮਾਰਚ, ਖਾਲਸਾ
ਮਾਰਚ, ਸ਼ਤਾਬਦੀਆਂ ਦੇ ਜਲੂਸ ਤੇ ਦੀਵਾਨਾਂ ਵਗ਼ੈਰਾ ਦੇ ਨਾਂ `ਤੇ ਕੀਤਾ ਜਾ ਰਿਹਾ ਹੈ ਤੇ ਇੱਕ ਪਾਸੇ
ਤਾਂ ਕੌਮ ਦੀ ਤਾਕਤ, ਪੈਸਾ ਤੇ ਸਮਾਂ ਫ਼ਜ਼ੂਲ ਗੁਆਇਆ ਜਾ ਰਿਹਾ ਹੈ ਤੇ ਦੂਜੇ ਪਾਸੇ ਕੌਮ ਨੂੰ ਅਸਲੀ
ਮੁੱਦਿਆਂ ਤੋਂ ਹਟਾ ਕੇ ਵਕਤੀ ਰੁਝੇਵਿਆਂ ਤੇ ਡਰਾਮਾਬਾਜ਼ੀ ਵਿੱਚ ਖਚਤ ਕਤਿਾ ਜਾ ਰਿਹਾ ਹੈ।
ਅਜ ਕੌਮ ਵਿੱਚ ਭਾਈਚਾਰਾ ਨਾਂ ਦੀ ਕੋਈ ਸੋਚ ਨਹੀਂ ਹੈ। ਅੱਜ ਜੱਟ-ਸਿੱਖ ਹਨ,
ਰਾਮਗੜ੍ਹੀਏ-ਸਿੱਖ ਹਨ, ਮਜ਼ਹਬੀ-ਸਿੱਖ ਹਨ, ਭਾਪੇ-ਸਿੱਖ ਹਨ, ਲੁਬਾਣੇ-ਸਿੱਖ ਤੇ ਹੋਰ ਬਿਰਾਦਰੀਆਂ ਦੇ
ਸਿੱਖ ਹਨ ਪਰ ਸਿਰਫ਼ ‘ਸਿੱਖ’ ਸ਼ਾਇਦ ਕੋਈ ਨਹੀਂ ਰਹੇ। ਇਸ ਦਾ ਨਤੀਜਾ ਇਹ ਹੈ ਕਿ ਅੱਜ ਗੁਰਦੁਆਰੇ ਹੀ
ਬਿਰਦਾਰੀਆਂ ਦੇ ਨਹੀਂ ਬਲਕਿ ਸ਼ਮਸ਼ਾਨ ਵੀ ਬਿਰਾਦਰੀਆਂ ਦੇ ਬਣ ਰਹੇ ਹਨ।
ਸਿੱਖ ਧਰਮ ਦੇ ਮੁਖ਼ਾਲਿਫ਼ਾਂ (ਖ਼ਾਸ ਕਰ ਕੇ ਆਰ. ਐੱਸ. ਐੱਸ.) ਵੱਲੋਂ ਸਿੱਖ
ਧਰਮ ਦੇ ਖ਼ਿਲਾਫ਼ ਡੂੰਘੀਆਂ ਸਾਜ਼ਿਸ਼ਾਂ ਅਤੇ ਕਾਰਵਾਈਆਂ ਕੌਮ ਵਾਸਤੇ ਖ਼ਤਰੇ ਦੀ ਘੰਟੀ ਹਨ। ਆਰ. ਐਸ. ਐਸ.
ਲਾੱਬੀ ਸਰਕਾਰ ਵਿੱਚ ਬੈਠ ਕੇ ਵੀ ਅਤੇ ਬਾਹਰ ਵੀ ਕਰੋੜਾਂ ਅਰਬਾਂ ਰੁਪੈ ਖ਼ਰਚ ਕੇ ਸਿੱਖ ਪੰਥ ਨੂੰ
ਨਾਸਤੋ-ਨਾਬੂਦ ਕਰਨ ਵਿੱਚ ਪੂਰੀ ਤਰ੍ਹਾਂ ਸਰਗਰਮ ਹੈ। ਇੰਞ ਹੀ ਈਸਾਈ ਮਿਸ਼ਨਰੀ ਮਕਲਾਊਡ, ਉਸ ਦੇ ਸਾਥੀ
ਹਰਜੋਤ ਓਬਰਾਏ ਤੇ ਪਿਸ਼ੌਰਾ ਸਿੰਘ (ਕਨੇਡਾ), ਗੁਰਿੰਦਰ ਮਾਨ, ਦਰਸ਼ਨ ਸਿੰਘ ਤਾਤਲਾ (ਇੰਗਲੈਂਡ) ਤੇ
ਆਈ. ਜੇ. ਸਿੰਘ (ਅਮਰੀਕਾ), ਲਊ ਫ਼ੈਨਚ ਵਗ਼ੈਰਾ ਸਿੱਖ ਧਰਮ ਦੇ ਖ਼ਿਲਾਫ਼ ਕਿਤਾਬਾਂ ਤੇ ਹੋਰ ਲਿਟਰੇਚਰ
ਅਤੇ ਖੋਜ ਦੇ ਨਾਂ `ਤੇ ਸਿੱਖ ਧਰਮ, ਗੁਰੂ ਸਾਹਿਬਾਨ ਅਤੇ ਗੁਰਬਾਣੀ `ਤੇ ਹਮਲੇ ਕਰ ਰਹੇ ਹਨ। ਇਸ
ਪੱਛਮੀ ਅਤੇ ਈਸਾਈ ਸਾਜ਼ਸ਼ੀ ਟੋਲੇ ਦੀ ਹਿਮਾਇਤ ਕਈ ਵਿਕਾਊ ਸਿੱਖ ਪ੍ਰੋਫ਼ੈਸਰ ਤੇ ਲੇਖਕ ਵੀ ਕਰ ਰਹੇ ਹਨ।
ਸ਼ਰਮ ਦੀ ਗੱਲ ਤਾਂ ਇਹ ਹੈ ਕਿ ਕਈ ਬੂਝੜ ਸਿੱਖ ਇਨ੍ਹਾਂ ਨੂੰ ਹੀ ਸਨਮਾਨ ਦੇਈ ਜਾ ਰਹੇ ਹਨ।
ਅਫ਼ਸੋਸ ਦਾ ਮੁਕਾਮ ਇਹ ਹੈ ਕਿ ਬਹੁਤੇ ਸਿੱਖ ਵਿਦਵਾਨ ਇਸ ਮਸਲੇ ਬਾਰੇ ਅਣਜਾਣ
ਹਨ, ਅਵੇਸਲੇ ਹਨ, ਚੁੱਪ ਹਨ ਜਾਂ ਬੁਜ਼ਦਿਲੀ ਤੇ ਬੇਗ਼ੈਰਤੀ ਦਾ ਇਜ਼ਹਾਰ ਕਰ ਰਹੇ ਹਨ। ਇੰਞ ਹੀ ਕੁੱਝ
ਲੇਖਕ ਵਿਕਾਊ ਵੀ ਹਨ ਜੋ ਸਿੱਖ ਧਰਮ ਦੇ ਖ਼ਿਲਾਫ਼ ਲਿਖਣ ਵਾਸਤੇ ਕੀਮਤ ਪੁਆਉਣ ਲਈ ਹਰਦਮ ਤਿਆਰ ਹਨ।
ਕੌਮ ਦੇ ਲੱਖਾਂ ਨੌਜਵਾਨ ਬੇਰੋਜ਼ਗਾਰ ਹਨ। ਬਹੁਤੇ ਵਿਦੇਸ਼ਾਂ ਨੂੰ ਭੱਜ ਰਹੇ ਹਨ
ਤੇ ਇਸ ਕੋਸ਼ਿਸ਼ ਵਿੱਚ ਉਹ ਪਤਿਤ ਤਾਂ ਹੁੰਦੇ ਹੀ ਹਨ ਤੇ ਬਹੁਤ ਸਾਰੇ ਆਪਣੀਆਂ ਜਾਨਾਂ ਵੀ ਗੁਆ ਰਹੇ
ਹਨ। ਪੰਜਾਬ ਵਿੱਚ ਪਰਵਾਸੀ ਮਜ਼ਦੂਰ ਹਰ ਪਾਸੇ ਕਾਬਜ਼ ਹੋ ਰਹੇ ਹਨ। ਬਹੁਤ ਸਾਰੇ ਪਰਵਾਸੀ ਮਜ਼ਦੂਰ
ਕਤਲਾਂ, ਉਧਾਲਿਆਂ, ਡਾਕਿਆਂ ਤੇ ਹੋਰ ਜੁਰਮਾਂ ਦਾ ਜਾਲ ਹੀ ਨਹੀਂ ਫੈਲਾ ਰਹੇ ਬਲਕਿ ਕਿਸਾਨਾਂ ਦੀਆਂ
ਘਰਵਾਲੀਆਂ ਨਾਲ ਜਿਸਮਾਨੀ ਸਬੰਧ ਬਣਾ ਕੇ ਪਰਵਾਸੀ ਨਾਜਾਇਜ਼ ਵਾਰਿਸ ਵੀ ਪੈਦਾ ਕਰ ਰਹੇ ਹਨ।
ਮਾਲੀ ਪੱਖੋਂ ਸਿੱਖ ਕੌਮ ਦਾ ਵੱਡਾ ਹਿੱਸਾ ਗ਼ਰੀਬੀ ਲਾਈਨ `ਤੇ ਜਾ ਪੁੱਜਾ ਹੈ।
ਸਿੱਖਾਂ ਦਾ 90% ਹਿੱਸਾ ਮਾਲੀ ਪੱਖੋਂ ਗ਼ਰੀਬ ਹੈ। ਕੁੱਝ ਹਾਕਮ, ਪੁਲੀਸ ਅਫ਼ਸਰ, ਜਾਗੀਰਦਾਰ,
ਟਰਾਂਸਪੋਰਟਰ ਜਾਂ ਹੋਰ ਸਿੱਖਾਂ ਕੋਲ ਬੇਹਿਸਾਬਾ ਪੈਸਾ ਹੈ ਪਰ ਨਾ ਤਾਂ ਉਨ੍ਹਾਂ ਦੇ ਘਰਾਂ ਵਿੱਚ
ਸਿੱਖੀ ਹੈ ਤੇ ਨਾ ਹੀ ਉਨ੍ਹਾਂ ਨੂੰ ‘ਧਰਮ’ ਨਾਲ ਕੋਈ ਸਰੋਕਾਰ ਹੈ। ਉਂਞ ਉਨ੍ਹਾਂ ਨੂੰ ਇਹ ਵੀ ਨਹੀਂ
ਪਤਾ ਕਿ ਉਨ੍ਹਾਂ ਨੇ ਇਸ ਦੋਲਤ ਦਾ ਕੀ ਕਰਨਾ ਹੈ।
ਭਾਰਤ ਵਿੱਚ ਸਿੱਖ ਗ਼ੁਲਾਮਾਂ ਵਾਲੀ ਹਾਲਤ ਵਿੱਚ ਹਨ। ਪੰਜਾਬੋਂ ਬਾਹਰ ਉਨ੍ਹਾਂ
ਨਾਲ ਗ਼ੈਰ-ਹਿੰਦੀ ਸੂਬਿਆਂ ਵਿੱਚ ਦੂਜੇ ਦਰਜੇ ਦੇ ਤੇ ਹਿੰਦੀ ਬੈਲਟ ਵਿੱਚ ਤੀਜੇ ਦਰਜੇ ਦੇ ਸ਼ਹਿਰੀਆਂ
ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਸਿੱਖਾਂ ਤੇ ਪੰਜਾਬ ਦੇ ਸਿਆਸੀ ਹੱਕਾਂ ਦਾ ਘਾਣ ਕੀਤਾ ਜਾ ਰਿਹਾ
ਹੈ। ਪੰਜਾਬ ਦੀ ਦੌਲਤ ਪਾਣੀ ਦਾ 80% ਹਿੱਸਾ ਖੋਹਿਆ ਜਾ ਚੁਕਾ ਹੈ। ਸਾਰੀਆਂ ਪਾਰਟੀਆਂ ਸਿੱਖਾਂ ਅਤੇ
ਪੰਜਾਬ ਨਾਲ ਜ਼ੁਲਮ ਕਰਨ ਵਿੱਚ ਬਰਾਬਰ ਦੀਆਂ ਭਾਈਵਾਲ ਹਨ। ਸਿੱਖ ਆਗੂ ਪੰਥ ਜਾਂ ਪੰਜਾਬ ਵਾਸਤੇ ਕਦੇ
ਵੀ ਨਹੀਂ ਸੋਚਦੇ। ਪਹਿਲਾਂ ਤਾਂ ਮੋਰਚੇ ਲਾ ਕੇ ਕੌਮ ਨੂੰ ਬੁਰੀ ਤਰ੍ਹਾਂ ਮਧੋਲ ਕੇ ਮੋਰਚਾ ਵੇਚ
ਦੇਂਦੇ ਸਨ ਤੇ ਜੁਲਾਈ 1985 ਵਿੱਚ ਲੌਂਗੋਵਾਲ ਤੇ ਬਰਨਾਲਾ ਨੇ ਤਾਂ ਕੌਮ ਨੂੰ ਸ਼ਰਮਨਾਕ ਹੇਠੀ ਕਰਵਾ
ਕੇ ਤਵਾਰੀਖ਼ ਦਾ ਸਭ ਤੋਂ ਵੱਡਾ ਜ਼ੁਲਮ ਕੀਤਾ ਸੀ। ਪਰ ਹੁਣ ਤਾਂ ਇਸ ਤੋਂ ਹੋਰ ਵੀ ਅੱਗੇ ਨਿਕਲ ਚੁਕਾ
ਹੈ। ਅਕਾਲੀ ਦਲ ਨੇ ਮੋਰਚਾ ਤਾਂ ਕੀ ਲਾਉਣਾ ਹੈ ਉਹ ਤਾਂ ਕੌਮੀ ਮਸਲਿਆਂ ਦਾ ਜ਼ਿਕਰ ਕਰਨ ਨੂੰ ਵੀ ਤਿਆਰ
ਨਹੀਂ। ਉਨ੍ਹਾਂ ਦਾ ਨਿਸ਼ਾਨਾ ਕਿਸੇ ਨਾ ਕਿਸੇ ਤਰ੍ਹਾਂ ਸਰਕਾਰ `ਤੇ ਕਾਬਜ਼ ਹੋਣਾ ਹੈ। ਹੋਰ ਤਾਂ ਹੋਰ
ਸਿੱਖ ਲੀਡਰਸ਼ਿਪ ਨੇ ਫ਼ਰਾਂਸ ਵਿੱਚ ਸਿੱਖ ਦਸਤਾਰ `ਤੇ ਪਾਬੰਦੀ ਬਾਰੇ ਵੀ ਕੁੱਝ ਨਹੀਂ ਕੀਤਾ, ਨਾ
ਸ਼ਰੋਮਣੀ ਕਮੇਟੀ ਨੇ, ਨਾ ਅਕਾਲੀ ਦਲ ਨੇ ਤੇ ਸਿੱਖ ਨਜ਼ਰ ਆਉਂਦਾ ਪ੍ਰਧਾਨ ਮੰਤਰੀ ਤਾਂ ਸਿੱਖ ਹੋਣ ਬਾਰੇ
ਸੋਚਣ ਵਾਸਤੇ ਵੀ ਤਿਆਰ ਨਹੀਂ।
ਸਿੱਖਾਂ ਕੋਲ ਅਕਾਲ ਤਖ਼ਤ ਤੇ ਸਰਬਤ ਖਾਲਸਾ ਵਰਗੀ ਕਮਾਲ ਦੀ ਜਮਾਤ
(ਇੰਸਟੀਚਿਊਸ਼ਨ) ਸੀ। ਸਿੱਖ ਚੌਧਰੀਆਂ ਨੇ ‘ਜਥੇਦਾਰ’ ਦਾ ਨਵਾਂ ਅਹੁਦਾ ਖੜਾ ਕਰ ਕੇ ਅਕਾਲ ਤਖ਼ਤ ਸਹਿਬ
ਦੀ ਹਸਤੀ ਨੂੰ ਵੀ ਤਬਾਹ ਕਰ ਦਿੱਤਾ ਅਤੇ ਕੌਮ ਵਿੱਚ ਗੁਰਮਤਾ ਦੀ ਕੌਮੀ ਸੋਚ ਤੇ ਸਰਬਤ ਖਾਲਸਾ ਦੀ
ਜਮਾਤ ਹੇਠ ਕੌਮੀ ਇਤਹਾਦ ਦਾ ਘਾਣ ਕਰ ਦਿੱਤਾ। ਇਸ ਦੇ ਨਾਲ ਹੀ ਸਿੱਖਾਂ ਵਿੱਚ ਇੱਕ ਨਵੀਂ ‘ਪੁਜਾਰੀ’
ਜਮਾਤ ਖੜ੍ਹੀ ਕਰ ਕੇ ਹੋਰ ਵੀ ਤਬਾਹੀ ਕਰ ਦਿੱਤੀ ਗਈ। ਅਫ਼ਸੋਸ ਦਾ ਮੁਕਾਮ ਹੈ ਕਿ ਸਿੱਖ ਵਿਦਵਾਨ ਵੀ
`ਚਲੋ ਹੁਣ ਤਾਂ ਜਥੇਦਾਰ ਦਾ ਅਹੁਦਾ ਕਾਇਮ ਹੋ ਹੀ ਚੁਕਾ ਹੈ’ ਕਹਿ ਕੇ ਇਸ ਨੂੰ ਟਾਲਣ ਦੀ ਕੋਸ਼ਿਸ਼
ਕਰਦੇ ਰਹੇ ਤੇ ਕਰ ਰਹੇ ਹਨ। ਅਕਾਲ ਤਖ਼ਤ ਦੇ ਜਥੇਦਾਰ ਦਾ ਅਹੁਦਾ ਸਿੱਖ ਫ਼ਲਸਫ਼ੇ ਦਾ ਰੇਪ ਹੈ। ਜਿਵੇਂ
ਨਾਮਧਾਰੀਆਂ (ਜਿਹੜੇ ਸਿੱਖ ਨਹੀਂ ਬਲਕਿ ਰਾਮਰਾਈਆਂ, ਧੀਰਮੱਲੀਆਂ ਅਤੇ ਨਿਰੰਕਾਰੀਆਂ ਤੋਂ ਵੀ ਵਧ
ਸਿੱਖੀ ਦੇ ਦੁਸ਼ਮਣ ਹਨ) ਨੇ ‘ਗੁਰੂ’ ਦਾ ਫ਼ਰਾਡ ਖੜ੍ਹਾ ਕੀਤਾ ਹੋਇਆ ਹੈ ਉਹੋ ਜਿਹਾ ਹੀ ਇਹ ਅਖੌਤੀ
ਜਥੇਦਾਰ ਦਾ ਅਹੁਦਾ ਹੈ। ਇਹ ਸਿੱਖੀ ਨਾਲ ਬੜਾ ਵੱਡਾ ਧਰੋਹ ਹੈ। ਸਿੱਖੀ ਵਿੱਚ ਇੱਕ ਸ਼ਖ਼ਸ ਜਾਂ ਪੰਜ
ਗ੍ਰੰਥੀਆਂ ਦੀ ਕੋਈ ਹਸਤੀ ਨਹੀਂ। ਇਹ ਤਾਂ ਬ੍ਰਾਹਮਣੀ ਪੁਜਾਰੀਵਾਦ ਹੈ ਜਿਸ ਨੂੰ ਗੁਰੁ ਨੇ ਬਿਲਕੁਲ
ਰੱਦ ਕੀਤਾ ਸੀ। ਅਖੌਤੀ ਜਥੇਦਾਰ ਦਾ ਅਹੁਦਾ ਮੰਨਣਾ ਗੁਰੁ ਸਾਹਿਬ ਨੂੰ ਰੱਦ ਕਰਨਾ ਹੈ।
***
ਇਹ ਸਾਰਾ ਕੁੱਝ ਦੱਸਣ ਲੱਗਿਆਂ ਮੈਨੂੰ ਚੰਗਾ ਨਹੀਂ ਲਗ ਰਿਹਾ, ਪਰ ਮੈਥੋਂ
ਸੱਚ ਬੋਲੇ ਬਿਨਾਂ ਰਿਹਾ ਵੀ ਨਹੀਂ ਜਾਂਦਾ। ਮੈਂ ਤੁਹਾਡਾ ਗੁੱਸਾ ਤਾਂ ਬਰਦਾਸ਼ਤ ਕਰ ਲਵਾਂਗਾ, ਪਰ ਮੈਂ
ਤਵਾਰੀਖ਼ ਦਾ ਕਹਿਰ ਸਹਿਣ ਨਹੀਂ ਕਰ ਸਕਾਂਗਾ। ਮੇਰੀਆਂ ਗੱਲਾਂ ਵਿਚੋਂ ਤੁਹਾਨੂੰ ਕਾਲੀ-ਬੋਲੀ, ਹਨੇਰੀ,
ਡਰਾਉਣੀ ਤਸਵੀਰ ਨਜ਼ਰ ਆਈ ਹੋਵੇਗੀ। ਖ਼ੈਰ ਹੈ ਇਹ ਸੱਚ!
ਪਰ, ਸਿੱਖ ਚੜ੍ਹਦੀ ਕਲਾ ਦਾ ਸ਼ੈਦਾਈ ਹੈ, ਤੇ ਚੜ੍ਹਦੀ ਕਲਾ ਦਾ ਪਹਿਲਾ ਕਦਮ
ਬੁਧ, ਬਿਬੇਕ, ਵਿਚਾਰ ਤੇ ਉੱਦਮ ਹੈ। ਮੈਂ ਮਹਿਸੂਸ ਕਰਦਾ ਹਾਂ ਕਿ ਕੌਮ ਨੂੰ ਬਚਾਉਣ ਵਾਸਤੇ ਲੰਮੀ
ਜੱਦਜਿਹਿਦ ਦੀ ਲੋੜ ਹੈ ਤੇ ਇਸ ਵਾਸਤੇ ਵੱਡੇ-ਵੱਡੇ ਪ੍ਰਾਜੈਕਟ ਸ਼ੁਰੂ ਕਰਨੇ ਪੈਣਗੇ। ਇਸ ਵਾਸਤੇ ਮੈਂ
ਕੁੱਝ ਮੁੱਢਲੇ ਸੁਝਾਅ ਪੇਸ਼ ਕਰਨੇ ਚਾਹਵਾਂਗਾ (ਪਰ ਇਹ ਸਾਰਾ ਕੁੱਝ ਤੇ ਆਖ਼ਰੀ ਹੱਲ ਨਹੀਂ ਹੈ):
1. ਸਿੱਖਾਂ ਕੋਲ ਇਲੈਕਟਰੌਨਿਕ ਮੀਡੀਆ ਹੋਣਾ ਬੜਾ ਜ਼ਰੂਰੀ ਹੈ ਪਰ ਇਸ ਦਾ
ਦਰਜਾ ਇੱਕ ਧਾਰਮਿਕ ਚੈਨਲ ਵਾਲਾ ਨਹੀਂ ਹੋਣਾ ਚਾਹੀਦਾ। ਇਹ ਅਜਿਹਾ ਚੈਨਲ ਹੋਵੇ ਜਿਸ ਨੂੰ ਨੌਜਵਾਨ ਆਪ
ਵੇਖਣਾ ਪਸੰਦ ਕਰਨ। ਇਸ ਵਿੱਚ ਸਾਇੰਸ, ਨਵੀਆਂ ਖੋਜਾਂ ਤੇ ਕਾਢਾਂ, ਖੇਡਾਂ, ਮਨੋਰੰਜਨ, ਕੈਰੀਅਰ ਬਾਰੇ
ਦੋ-ਤਿਹਾਈ ਸਮਾਂ ਦਿੱਤਾ ਜਵੇ ਤੇ ਇੱਕ ਤਿਹਾਈ ਵਿੱਚ ਸਿੱਖ ਤਵਾਰੀਖ਼, ਫ਼ਲਸਫ਼ਾ ਅਤੇ ਕਲਚਰ ਸਬੰਧੀ
ਪ੍ਰੋਗਰਾਮ ਹੋਣ। ਇਨ੍ਹਾਂ ਧਾਰਮਿਕ ਪ੍ਰੋਗਰਾਮਾਂ ਤੋਂ ਵੀ ਇਹ ਹਰਗਿਜ਼ ਨਾ ਜਾਪੇ ਕਿ ਇਹ ਪਰਚਾਰ ਵਾਸਤੇ
ਤਿਆਰ ਕੀਤੇ ਗਏ ਹਨ। ਇਨ੍ਹਾਂ ਵਿੱਚ ਸਿਰਫ਼ ਅਸਿੱਧੀ ਸਿਖਿਆ ਹੋਣੀ ਚਾਹੀਦੀ ਹੈ। (ਇਸ ਮਕਸਦ ਵਾਸਤੇ
ਕਿਸੇ ਪਰਾਈਵੇਟ ਚੈਨਲ ਕੋਲੋਂ ਕਿਰਾਏ/ਲੀਜ਼ ਤੇ ਪਰਾਈਮ ਟਾਈਮ ਵੀ ਲਿਆ ਜਾ ਸਕਦਾ ਹੈ)।
2. ਖਾਲਸਾ ਸਕੂਲਾਂ ਦੇ ਆਮ ਸਿਲੇਬਸਾਂ ਵਿੱਚ ਸਿੱਖ ਤਵਾਰੀਖ਼ ਤੇ ਫ਼ਲਸਫ਼ਾ ਨੂੰ
ਸਿੱਧੇ ਅਤੇ ਅਸਿੱਧੇ ਤੌਰ ਤੇ ਇੰਞ ਪੜ੍ਹਾਇਆ ਜਾਣਾ ਚਾਹੀਦਾ ਹੈ ਕਿ ਬੱਚਿਆਂ ਨੂੰ ਇਹ ਅਹਿਸਾਸ ਨਾ
ਹੋਵੇ ਕਿ ਉਹ ਧਰਮ ਬਾਰੇ ਪੜ੍ਹ ਰਹੇ ਹਨ। ਇਸ ਵਕਤ ਸ਼੍ਰੋਮਣੀ ਕਮੇਟੀ ਕੋਲ 40, ਚੀਫ਼ ਖਾਲਸਾ ਦੀਵਾਨ
ਕੋਲ 50 ਤੇ ਦਿੱਲੀ ਗੁਰਦੁਆਰਾ ਕਮੇਟੀ ਕੋਲ 30 ਤੇ ਹੋਰ ਗੁਰਦੁਆਰਿਆਂ ਤੇ ਸਿੱਖ ਅਦਾਰਿਆਂ ਕੋਲ 1000
ਦੇ ਕਰੀਬ ਸਕੂਲ ਹਨ ਜੋ ਸਿੱਖੀ ਦੀ ਨਰਸਰੀ ਬਣ ਸਕਦੇ ਹਨ। ਪਰ ਅਜ ਇਹ ਧਾਰਮਿਕ ਅਦਾਰੇ ਕੋਈ ਧਾਰਮਿਕ
ਰੋਲ ਅਦਾ ਨਹੀਂ ਕਰ ਰਹੇ। ਖਾਲਸਾ ਸਕੂਲਾਂ ਵਿੱਚ ਅਜੋਕੇ ਵਧ
ਰਹੇ ਸਾਧਾਂ ਤੇ ਡੇਰਾਵਾਦ ਦੇ ਖ਼ਿਲਾਫ਼
ਸੁਚੱਜੀ ਜਾਣਕਾਰੀ ਦੇਣ ਦੇ ਵੀ ਉਚੇਚੇ ਉਪਰਾਲੇ
ਕੀਤੇ ਜਾਣੇ ਚਾਹੀਦੇ ਹਨ।
3. ਸਿੱਖ ਧਰਮ ਦੀ ਮੁਕੰਮਲ ਜਾਣਕਾਰੀ ਦੇਣ ਵਾਲਾ ਇੱਕ ਉਚੇ ਦਰਜੇ ਦਾ
ਵੈੱਬ-ਸਾਈਟ ਹੋਣਾ ਚਾਹੀਦਾ ਹੈ। ਇਸ ਵਿੱਚ ਬਾਕੀ ਸਮੱਗਰੀ ਦੇ ਨਾਲ-ਨਾਲ ਸਵਾਲ-ਜਵਾਬ ਕਾਲਮ ਨੂੰ
ਵਧੇਰੇ ਅਹਿਮੀਅਤ ਦੇਣ ਦੀ ਲੋੜ ਹੈ। ਇਸ ਵੈਬ-ਸਾਈਟ ਨੂੰ ਹਰ ਰੋਜ਼ ਅਪਡੇਟ ਕੀਤਾ ਜਾਵੇ ਤੇ ਇਸ ਵਾਸਤੇ
ਸਿੱਖ ਵਿਦਵਾਨਾਂ ਦਾ ਇੱਕ ਸਲਾਹਕਾਰ ਪੈਨਲ ਹੋਵੇ।
4. ਸਿੱਖਾਂ ਦੀ ਇੱਕ ਧਾਰਮਿਕ ਸਲਾਹਕਾਰ ਕਮੇਟੀ ਹੋਵੇ ਜਿਸ ਵਿੱਚ ਹਰ ਸੰਜੀਦਾ
ਵਿਦਵਾਨ ਸ਼ਾਮਿਲ ਹੋਵੇ। ਇਨ੍ਹਾਂ ਵਿਚੋਂ 10-15 ਵਿਦਵਾਨਾਂ ਦੀ ਇੱਕ ਸਬ ਕਮੇਟੀ ਬਣਾਈ ਜਾਵੇ। ਵੱਡੀ
ਕਮੇਟੀ ਸਾਲ ਵਿੱਚ ਦੋ ਵਾਰ ਤੇ ਸਬ ਕਮੇਟੀ ਦੀ ਮਟਿੰਗ ਹਰ ਮਹੀਨੇ ਹੋਵੇ।
5. ਅਕਾਲ ਤਖ਼ਤ ਦਾ ਜਥੇਦਾਰ ਤੇ ਪੁਜਾਰੀਵਾਦ ਵਾਲਾ ਸਿੱਖ-ਵਿਰੋਧੀ ਫ਼ਰਾਡ ਬੰਦ
ਕੀਤਾ ਜਾਵੇ। ਦੁਨੀਆਂ ਭਰ ਦੇ ਸਿੱਖਾਂ ਦੀ ਇੱਕ “ਵਰਲਡ ਸਿੱਖ ਪਾਰਲੀਮੈਂਟ” ਬਣਾਈ ਜਾਵੇ ਜਿਸ ਵਿੱਚ
ਹਰ ਪੰਜ ਹਜ਼ਾਰ ਆਬਾਦੀ ਵਾਲੇ ਮੁਲਕ ਵਿਚੋਂ ਇਕ, ਇੱਕ ਲੱਖ ਤੋਂ ਢਾਈ ਲੱਖ ਤਕ ਸਿੱਖ ਆਬਾਦੀ ਵਾਲੇ
ਮੁਲਕ ਚੋਂ 5 ਤੇ ਢਾਈ ਲੱਖ ਤੋਂ ਵਧ ਸਿੱਖ ਆਬਾਦੀ ਵਾਲੇ ਮੁਲਕ ਵਿਚੋਂ 10 ਨੁਮਾਇੰਦੇ ਲਏ ਜਾਣ। ਇੰਞ
ਹੀ ਪੰਜਾਬ ਵਿਚੋਂ 100, ਹਰਿਆਣਾ ਚੋਂ 15, ਦਿੱਲੀ ਚੋਂ 10 ਤੇ ਇੰਞ ਹੀ ਦੂਜੇ ਸੂਬਿਆਂ ਵਿਚੋਂ ਵੀ
ਨੁਮਾਇੰਦੇ ਲਏ ਜਾਣ। (ਨੁਮਾਇੰਦਿਆਂ ਦੀ ਇਹ ਗਿਣਤੀ ਇੱਕ ਸੁਝਾਅ ਹੈ ਇਸ ਬਾਰੇ ਕੋਈ ਹੋਰ ਫ਼ਾਰਮੂਲਾ ਵੀ
ਸੋਚਿਆ ਜਾ ਸਕਦਾ ਹੈ)। ਇਹ ਪਾਰਲੀਮੈਂਟ ਕੌਮਾਂਤਰੀ ਪੱਧਰ ਤੇ ਪੰਥ ਦੇ ਧਾਰਮਿਕ ਮਸਲਿਆਂ ਤੇ ਹੋਰ
ਸਿੱਖ ਹੱਕਾਂ ਬਾਰੇ ਵਿਚਾਰਾਂ ਕਰਿਆ ਕਰੇ ਤੇ ਦੁਨੀਆਂ ਭਰ ਦੇ ਸਿੱਖਾਂ ਦੇ ਧਾਰਮਿਕ ਮਸਲੇ ਹੱਲ ਕਰਨ
ਵਿੱਚ ਰੋਲ ਅਦਾ ਕਰਿਆ ਕਰੇ। ਇਸ ਪਾਰਲੀਮੈਂਟ ਦੀਆਂ ਮੀਟਿੰਗਾਂ ਸਾਲ ਵਿੱਚ ਚਾਰ ਵਾਰ ਹੋਣ ਅਤੇ ਇਸ
ਵਾਸਤੇ ਵੀਡੀਓ ਕਾਨਫ਼ਰੰਸਿੰਗ ਤੇ ਈ-ਮੇਲ ਦੀ ਸਹੂਲਤ ਵਰਤੀ ਜਾਵੇ ਤਾਂ ਜੋ ਦੂਰ-ਦੂਰਾਡਿਓਂ ਆਉਣ ਦੀ
ਮੁਸ਼ਕਿਲ ਦਾ ਮਸਲਾ ਨਾ ਰਹੇ।
6. ਹਰ ਖਾਲਸਾ ਸਕੂਲ ਦੇ ਬੱਚਿਆਂ ਦੇ ਸਾਲ ਵਿੱਚ ਘਟੋ-ਘਟ ਦੋ ਧਾਰਮਿਕ ਕੈਂਪ
ਲਾਏ ਜਾਣ ਜਿਨ੍ਹਾਂ ਵਿੱਚ ਆਗੂਆਂ ਤੇ ਗਰੰਥੀਆਂ ਦੀ ਬਜਾਇ ਵਖ-ਵੱਖ ਖੇਤਰਾਂ ਦੇ ਮਾਹਿਰ ਲੈਕਚਰ
ਕਰਿਆ ਕਰਨ। ਇਨ੍ਹਾਂ ਕੈਂਪਾਂ ਵਿੱਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲਿਆਂ ਬੱਚਿਆਂ ਨੂੰ ਚੰਗੇ ਈਨਾਮ
ਦੇ ਕੇ ਨਾਲ ਜੋੜਿਆ ਜਾਵੇ।
7. ਬੀਬੀਆਂ ਵਾਸਤੇ ਖਾਸ ਡਾਇਰੈਕਟੋਰੇਟ ਕਾਇਮ ਕੀਤਾ ਜਾਵੇ ਤਾਂ ਜੋ ਉਹ ਆਉਣ
ਵਾਲੀ ਪੀੜ੍ਹੀ ਵਿੱਚ ਸਿੱਖੀ ਜੀਵਨ-ਜਾਚ ਦੀਆਂ ਖ਼ੂਭੀਆਂ ਭਰ ਸਕਣ। ਇਸ ਬਾਰੇ ਤਫ਼ਸੀਲ ਨਾਲ ਪਰਾਜੈਕਟ
ਤਿਆਰ ਕਰਨ ਦੀ ਲੋੜ ਹੈ। ਇਸ ਵਾਸਤੇ ਇੱਕ ਵੱਖਰੀ ਵਿੱਮਨ ਕਨਵੈਨਸ਼ਨ ਦੀ ਲੋੜ ਹੈ।
8. ਮਲਟੀ ਮੀਡੀਆ ਰਾਹੀਂ ਸਿੱਖੀ ਦਾ ਪਰਚਾਰ ਕਰਨ ਵਾਸਤੇ ਉਚੇ ਦਰਜੇ ਦੀਆਂ
ਸੀ. ਡੀ. , ਡੀ. ਵੀ. ਡੀਜ਼ ਅਤੇ ਫ਼ਿਲਮਾਂ ਬਣਾਈਆਂ ਜਾਣ। ਇਨ੍ਹਾਂ ਵਿਚੋਂ ਬਹੁਤੀਆਂ ਫ਼ਿਲਮਾਂ ਉਹ ਹੋਣ
ਜੋ ਨਾਂ ਤੋਂ ਜਾਂ ਵਿਸ਼ਾ-ਵਸਤੂ ਵੱਲੋਂ ਸਿੱਧੀਆਂ ਧਾਰਮਿਕ ਨਜ਼ਰ ਨਾ ਆਉਣ।
9. ਮੁਕੰਮਲ ਤੇ ਸਹੀ ਸਿੱਖ ਤਵਾਰੀਖ਼, ਸਿੱਖ ਸ਼ਹੀਦਾਂ ਦਾ ਐਨਸਾਈਕਲੋਪੀਡੀਆ,
ਸਿੱਖ ਫ਼ਲਸਫ਼ਾ ਤੇ ਜੀਵਨ ਜਾਚ ਬਾਰੇ ਕਿਤਾਬਾਂ ਤੇ ਟਰੈਕਟ ਛਪਵਾ ਕੇ ਲੋਕਾਂ ਵਿੱਚ ਪਹੁੰਚਾਏ ਜਾਣ। ਹੋ
ਸਕੇ ਤਾਂ ਇਸ ਦੀਆਂ ਸੀ. ਡੀਜ਼ ਵੀ ਤਿਆਰ ਕੀਤੀਆਂ ਜਾਣ।
10. ਸਿੱਖ ਤਵਾਰੀਖ਼ ਤੇ ਫ਼ਲਸਫ਼ੇ ਦੇ ਮੁਤਾਲੀਏ ਅਤੇ ਖੋਜ ਵਾਸਤੇ ਇੱਕ
ਉਚ-ਪੱਧਰੀ ਰੀਸਰਚ ਇੰਸਟੀਚਿਊਟ ਤੇ ਰੈਫ਼ਰੈਂਸ ਲਾਇਬਰੇਰੀ ਕਾਇਮ ਕੀਤੀ ਜਾਵੇ ਅਤੇ ਘਟੋ-ਘਟ 10 ਰੀਸਰਚ
ਸਕਾਲਰਾਂ ਨੂੰ ਸਿੱਖ ਇਤਿਹਾਸ ਦੀ ਖੋਜ ਵਾਸਤੇ ਫ਼ੈਲੋਸ਼ਿਪ ਦਿਤੀਆਂ ਜਾਣ। ਜੇ ਇਹ ਨਾ ਕੀਤਾ ਗਿਆ ਤਾਂ
ਇੱਕ ਦਹਾਕੇ ਮਗਰੋਂ ਸਿੱਖ ਤਵਾਰੀਖ਼ ਤੇ ਫ਼ਲਸਫ਼ੇ ਦਾ ਕੋਈ ਵੀ ਖੋਜੀ ਬਾਕੀ ਨਹੀਂ ਰਹੇਗਾ।
11. ਸਿੱਖ ਕੌਮ ਦਾ ਇੱਕ “ਥਿੰਕ ਟੈਂਕ” ਆਰਗੇਨਾਈਜ਼ ਕੀਤਾ ਜਾਵੇ। ਇਸ ਹੇਠ
ਸਿੱਖ ਸਟੱਡੀਜ਼, ਇੰਜਨੀਅਰਿੰਗ, ਆਰਕੀਟੈਕਟ, ਮੈਡੀਕਲ, ਕੰਪਿਊਟਿੰਗ, ਮੀਡੀਆ, ਇੰਡਸਟਰੀ, ਵਪਾਰ ਵਗ਼ੈਰਾ
ਦੇ ਮਾਹਿਰਾਂ ਦੇ ਰਜਿਸਟਰ ਬਣਾਏ ਜਾਣ ਤੇ ਇਨ੍ਹਾਂ ਮਾਹਿਰਾਂ ਦੇ ਰੈਗੂਲਰ ਇਕੱਠ ਬੁਲਾ ਕੇ ਉਨ੍ਹਾਂ
ਤੋਂ ਪਰਾਜੈਕਟ ਬਣਵਾਏ ਜਾਣ।
12. ਇੰਞ ਹੀ ਵੱਖ ਵੱਖ ਜਥੇਬੰਦੀਆਂ ਤੇ ਜਮਾਤਾਂ ਦੀ ਇੱਕ ‘ਸਿੱਖ ਬਿਰਾਦਰੀ’
(ਕਾਮਨਵੈਲਥ) ਵੀ ਕਾਇਮ ਕੀਤੀ ਜਾਵੇ ਜਿਹੜੀ ਹਰ ਅਹਿਮ ਸਿੱਖ ਮਸਲੇ ਬਾਰੇ ਵਿਚਾਰਾਂ ਕਰੇ। ਇਹ
ਵਿਚਾਰਾਂ ਇਸ ‘ਕਾਮਨਵੈਲਥ’ ਦਾ ਹਰ ਇੱਕ ਮੈਂਬਰ ਆਪਣੀ ਜਮਾਤ ਤਕ ਲੈ ਕੇ ਜਾਵੇ। ਪਰ, ਸ਼ਰਤ ਇਹ ਹੈ ਕਿ
ਇਸ ‘ਕਾਮਨਵੈਲਥ’ ਦੇ ਮੈਂਬਰਾਂ ਦੇ ਨਾਂ ਅਤੇ ਕਾਰਵਾਈ ਖ਼ੁਫ਼ੀਆ ਰੱਖੀ ਜਾਵੇ।
ਨੋਟ: ਇਹ ਸਾਰਾ ਕੁੱਝ ਆਖ਼ਰੀ ਨਹੀਂ ਤੇ ਸਭ ਕੁੱਝ ਨਹੀਂ ਹੈ ਅਤੇ ਨਾ ਹੀ ਇਹ
ਕਿਸੇ ਕਾਮਯਾਬੀ ਦੀ ਫ਼ੂਲ ਪਰੂਫ਼ ਗਾਰੰਟੀ ਹੈ। ਪਰ ਕੌਮ ਵਾਸਤੇ ਇਹ ਇੱਕ ਚੰਗੀ ਸ਼ੁਰੂਆਤ ਜ਼ਰੂਰ ਹੋ ਸਕਦੀ
ਹੈ।