.

ਸੰਤਾਂ ਦੇ ਕੌਤਕ .....?
(ਭਾਗ ਤੀਜਾ, ਕਿਸ਼ਤ ਨੰ: 04)

ਭਾਈ ਸੁਖਵਿੰਦਰ ਸਿੰਘ ‘ਸਭਰਾ’

ਭਾਈ ਕਿ ਸੰਤ?

ਸਿੱਖ ਧਰਮ ਦੀ ਨੀਂਹ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥੀਂ ਰੱਖੀ ਹੈ ਆਪ ਸਿੱਖੀ ਦਾ ਬੂਟਾ ਲਾ ਕੇ ਬਾਕੀ ਨੌ ਜਾਮਿਆ ਵਿੱਚ ਇਸ ਦੀ ਸੰਭਾਲ ਕੀਤੀ ਅਤੇ ਦਸਵੇ ਜਾਮੇ ਵਿੱਚ ਮੁਕੰਮਲ ਰੂਪ ਵਿੱਚ ਤਿਆਰ ਕਰ ਦਿੱਤਾ ਇਥੋਂ ਤੱਕ ਕੇ ਆਪਣਾ ਰੂਪ ਹੀ ਬਣਾ ਲਿਆ ਅਤੇ ਹਮੇਸ਼ਾ ਲਈ ਸ਼ਬਦ ਗੁਰੂ ਦੇ ਲੜ ਲਾ ਕੇ ਸਦੀਵ ਕਾਲ ਲਈ ਗੁਰ-ਗੱਦੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਗਏ। ਪਹਿਲੇ ਜਾਮੇ ਵਿੱਚ ਸੰਸਾਰ ਅੰਦਰ ਐਸੀ ਕਰਾਂਤੀ ਲਿਆਦੀ ਕੇ ਧਾਰਮਿਕ ਆਗੂਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿਉਂਕਿ ਬੜੇ ਲੰਮੇ ਸਮੇਂ ਤੋਂ ਧਰਮ ਦੇ ਨਾਂ ਤੇ ਲੁਟ ਹੋ ਰਹੀ ਸੀ ਪਰ ਕੋਈ ਉੱਚੀ ਬੋਲਦਾ ਨਹੀਂ ਸੀ ਕਿਉਂਕਿ ਧਾਰਮਿਕ ਆਗੂਆਂ ਨੇ ਜਾਲ ਹੀ ਐਸਾ ਬਣਾਇਆ ਸੀ ਕੇ ਲੋਕ ਬਹੁਤ ਫਸ ਚੁੱਕੇ ਸਨ। ਪਰ ਗੁਰੂ ਨਾਨਕ ਦੀ ਵਿਚਾਰਧਾਰਾ ਨੇ ਹਜ਼ਾਰਾ ਲੋਕਾਂ ਨੂੰ ਧਾਰਮਿਕ ਆਗੂਆਂ ਦੀ ਲੁੱਟ ਤੋਂ ਬਚਾਇਆ ਆਪ ਜੀ ਨੇ ਆਪਣੇ ਪਹਿਲਾ ਸਾਥੀ ਉਸ ਵਿਆਕਤੀ ਨੂੰ ਹੀ ਬਣਾਇਆ ਜਿਸ ਨੂੰ ਉਸ ਸਮੇਂ ਸ਼ੂਦਰ ਕਿਹਾ ਜਾਂਦਾ ਸੀ ਇੱਕ ਮਰਾਸੀ ਜਾਤ ਵਾਲੇ ਮਨੁੱਖ ਨੂੰ ਭਾਈ ਕਹਿ ਕੇ ਉਸ ਨਾਲ ਰੋਟੀ ਦੀ ਸਾਂਝ ਪਾਉਣੀ ਤੇ ਆਪਣੇ ਨਾਲ ਰੱਖਣਾ ਇਹ ਜਾਤ ਪਾਤ ਉੱਤੇ ਬੜੀ ਕਰਾਰੀ ਚੋਟ ਸੀ। ਬੱਸ ਫਿਰ ਤੁਰ ਪਏ ਦੋਵੇ ਮਰਦ ਪ੍ਰਚਾਰ ਫੇਰੀਆ ਤੇ ਵੱਖ ਵੱਖ ਜਗ੍ਹਾਂ ਤੇ ਜਾ ਕੇ ਵੱਡੇ ਵੱਡੇ ਧਾਰਮਿਕ ਆਗੂਆਂ ਨੂੰ ਮਿਲੇ ਰਾਜਨੀਤਿਕ ਲੋਕਾ ਨੂੰ ਮਿਲੇ ਅਤੇ ਉਹਨਾਂ ਦੇ ਕਿਵਾੜ ਖੋਲ ਦਿੱਤੇ। ਭਾਈ ਮਰਦਾਨਾ ਜੀ ਦੀ ਰਬਾਬ ਅਤੇ ਗੁਰੂ ਨਾਨਕ ਦੀ ਬਾਣੀ ਨੇ। ਆਪ ਜਿਥੇ ਵੀ ਜਾਂਦੇ ਉਥੇ ਹੀ ਪ੍ਰਚਾਰਕ ਥਾਪ ਦੇਂਦੇ ਸਨ ਜਿਸ ਨੂੰ ਭਾਈ ਦਾ ਰੁਤਬਾ ਦਿੱਤਾ ਜਾਂਦਾ ਸੀ। ਮੈ ਇਸ ਲੇਖ ਵਿੱਚ ਦਸ ਗੁਰੂ ਸਾਹਿਬਾਨ ਅਤੇ ਅਠਾਰਵੀ ਸਦੀ ਦੇ ਸਿੰਘਾਂ ਦੇ ਕੁੱਝ ਚ+ਣਵੇ ਨਾਮ ਲਿਖ ਰਿਹਾਂ ਹਾਂ ਜਿਸ ਰਾਹੀਂ ਪਤਾ ਲੱਗ ਸਕੇ ਕੇ ਬੜੀਆ ਬੜੀਆ ਅਵਸਥਾ ਵਾਲੇ ਵੀ ਭਾਈ ਹੀ ਬਣੇ ਰਹੇ ਕਿਸੇ ਨੇ ਵੀ ਸਾਧ ਸੰਤ ਨਹੀਂ ਅਖਵਾਇਆ।

ਗੁਰੂ ਨਾਨਕ ਦੇਵ ਜੀ ਦੇ ਸਮੇਂ ਦੇ ਸਿੱਖਾਂ ਦੇ ਨਾਮ ਭਾਈ ਮਰਦਾਨਾ ਜੀ ਭਾਈ ਮਨਸੁਖ ਜੀ ਭਾਈ ਭਗੀਰਥ ਜੀ ਭਾਈ ਮੂਲਾ ਜੀ ਭਾਈ ਸੱਜਣ ਜੀ। ਕੇਵਲ ਪੰਜ ਪੰਜ ਸਿੱਖਾ ਦੇ ਨਾਮ ਲਿਖ ਰਿਹਾ ਹਾਂ ਕਿਉਂਕਿ ਸਾਰਿਆ ਦੇ ਨਾਮ ਦਿੱਤਿਆ ਲੇਖ ਬਹੁਤ ਵੱਡਾ ਹੋ ਜਾਏਗਾ।

ਗੁਰੂ ਅੰਗਦ ਦੇਵ ਜੀ ਦੇ ਸਮੇਂ ਸਿੱਖ ਭਾਈ ਪਾਰੋ ਜੁਲਕਾ ਜੀ। ਭਾਈ ਮੱਲੂ ਸ਼ਾਹੀ ਜੀ, ਭਾਈ ਬਹਾਦਰ ਜੀ, ਭਾਈ ਕੇਦਾਰੀ ਜੀ, ਭਾਈ ਦੀਪਾ ਜੀ।

ਗੁਰੂ ਅਮਰਦਾਸ ਜੀ ਦੇ ਸਮੇਂ ਸਿੱਖ ਪ੍ਰਚਾਰਕ। ਭਾਈ ਪ੍ਰਿਥੀਪਾਲ ਜੀ, ਭਾਈ ਤੁਲਸਾ ਜੀ, ਭਾਈ ਮੱਲਣ ਜੀ, ਭਾਈ ਰਾਮੂ ਜੀ, ਭਾਈ ਖ਼ਾਨੂ ਛੁਰਾ ਜੀ ਜਿਹੜੇ ੨੨ ਮੰਜੀਆਂ ਅਤੇ ੫੨ ਪੀੜੇ ਥਾਪੇ ਸਨ ਉਹਨਾਂ ਸਾਰਿਆਂ ਸਿੱਖਾਂ ਦੇ ਨਾਮ ਨਾਲ ਵੀ ਭਾਈ ਲਗਦਾ ਸੀ।

ਗੁਰੂ ਰਾਮਦਾਸ ਜੀ ਦੇ ਸਮੇਂ ਸਿੱਖ ਭਾਈ ਤੀਰਥਾ ਜੀ, ਭਾਈ ਪਾਰੋ ਜੀ, ਭਾਈ ਮਾਣਕ ਚੰਦ ਜੀ, ਭਾਈ ਤਾਰੂ ਜੀ, ਭਾਈ ਬਿਧੀ ਚੰਦ ਜੀ।

ਗੁਰੂ ਅਰਜਨ ਦੇਵ ਜੀ ਦੇ ਸਮੇਂ ਸਿੱਖ ਭਾਈ ਚੂਹੜ ਜੀ, ਭਾਈ ਤੀਰਥਾ ਜੀ, ਭਾਈ ਕਿਸ਼ਨਾ ਜੀ, ਭਾਈ ਬਾਲੂ ਜੀ, ਭਾਈ ਤਿਲੋਕਾ ਜੀ, ਭਾਈ ਧੀਰੂ ਜੀ।

ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਸਿੱਖ ਭਾਈ ਅਨੰਤਾ ਜੀ, ਭਾਈ ਪੰਮੂ ਜੀ, ਭਾਈ ਤਖਤੂ ਜੀ, ਭਾਈ ਦਰਗਾਹੀ ਜੀ, ਭਾਈ ਪਰਸਰਾਮ ਜੀ।

ਗੁਰੂ ਹਰਿਰਾਏ ਸਾਹਿਬ ਜੀ ਦੇ ਸਮੇਂ ਸਿੱਖ-ਭਾਈ ਭਗਤੂ ਜੀ, ਭਾਈ ਜੀਊਣ ਜੀ। ਭਾਈ ਬਹਿਲੋ ਜੀ। ਭਾਈ ਫੇਰੂ ਜੀ, ਭਾਈ ਭਗਵਾਨ ਜੀ।

ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਸਮੇਂ ਸਿੱਖ ਭਾਈ ਗਉਰਾ ਜੀ। ਭਾਈ ਪੂੰਗਰ, ਭਾਈ ਛੱਜੂ ਜੀ, ਭਾਈ ਭੂੰਦੜ ਜੀ, ਭਾਈ ਪੰਜਾਬਾ ਜੀ।

ਗੁਰੂ ਤੇਗ ਬਹਾਦਰ ਜੀ ਦੇ ਸਮੇਂ ਸਿੱਖ, ਭਾਈ ਮੱਖਣ ਸ਼ਾਹ ਜੀ, ਭਾਈ ਮਤੀਦਾਸ ਜੀ, ਭਾਈ ਸਤੀਦਾਸ ਜੀ, ਭਾਈ ਦਿਆਲਾ ਜੀ, ਭਾਈ ਜੈਤਾ ਜੀ।

ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਭਾਈ ਬਚਿੱਤਰ ਸਿੰਘ ਜੀ, ਭਾਈ ਜੀਵਨ ਸਿੰਘ ਜੀ, ਭਾਈ ਸੰਗਤ ਸਿੰਘ ਜੀ, ਭਾਈ ਉਦੈ ਸਿੰਘ ਜੀ, ਭਾਈ ਦੀਪ ਸਿੰਘ ਜੀ ਅਤੇ ਪੰਜ ਪਿਆਰਿਆਂ ਦੇ ਨਾਂਵਾ ਨਾਲ ਵੀ ਭਾਈ ਸ਼ਬਦ ਲੱਗਾ ਜਿਨ੍ਹਾਂ ਨੇ ਗੁਰੂ ਦੇ ਹੁਕਮ ਤੇ ਆਪਣਾ ਸੀਸ ਭੇਟ ਕੀਤਾ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਹੁਣ ਗੁਰੂ ਕਾਲ ਦੇ ਸਮੇ ਹਜ਼ਾਰਾ ਸਿੰਘ ਹੋਏ ਜਿਹਨਾਂ ਦੇ ਨਾਮ ਨਾਲ ਭਾਈ ਸ਼ਬਦ ਲਗਦਾ ਆਇਆ ਹੈ ਇਹ ਸਿੰਘ ਮਹਾਨ ਅਵਸਥਾ ਵਾਲੇ ਸਨ ਪਰ ਕਿਸੇ ਨੂੰ ਵੀ ਸਾਧ-ਸੰਤ-ਬ੍ਰਹਮ ਗਿਆਨੀ ਅਤੇ ਬਾਬਾ ਵੀ ਨਹੀਂ ਆਖਿਆ ਗਿਆ ਇਹਨਾਂ ਵਿੱਚ ਉਹ ਵੀ ਸਿੱਖ ਹਨ ਜਿਹੜੇ ਸ਼ਹੀਦ ਹੋਏ ਬੰਦ-ਬੰਦ ਕਟਵਾਏ, ਦੇਗ ਵਿੱਚ ਉਬਾਲੇ, ਆਰਿਆ ਨਾਲ ਚੀਰੇ, ਰੂੰ ਵਿੱਚ ਬੰਨ ਕੇ ਸ਼ਹੀਦ ਕੀਤੇ ਪਰ ਭਾਈ ਬਣ ਕੇ ਰਹੇ ਇਸ ਤੋਂ ਅੱਗੇ ਸਿੱਖ ਇਤਿਹਾਸ ਸ਼ੁਰੂ ਹੋ ਜਾਂਦਾ ਹੈ ਜਿਸ ਬਾਰੇ ਪੂਰੇ ਵਿਸਥਾਰ ਨਾਲ ਤਾਂ ਨਹੀਂ ਦੱਸਿਆ ਜਾ ਰਿਹਾ।

ਪਰ ਮੈਂ ਸੰਖੇਪ ਵਿੱਚ ਕੁੱਝ ਹੋਰ ਚੋਣਵੇ ਸਿੱਖਾਂ ਦੇ ਨਾ ਦੇ ਰਿਹਾ ਹਾਂ ੧੭੦੮ ਤੋਂ ਬਾਅਦ ਤਕਰੀਬਨ ੧੯੨੫-੩੦ ਤੱਕ ਦੇ ਸਾਰੇ ਸਿੰਘ ਦੇ ਨਾਮ ਨਾਲ ਭਾਈ ਲਗਦਾ ਆਇਆ ਭਾਈ ਮਨੀ ਸਿੰਘ ਜੀ, ਭਾਈ ਕਰਮ ਸਿੰਘ ਜੀ, ਭਾਈ ਆਲੀ ਸਿੰਘ ਜੀ, ਭਾਈ ਬਾਜ ਸਿੰਘ ਜੀ, ਭਾਈ ਫਤਹਿ ਸਿੰਘ ਜੀ, ਭਾਈ ਤਾਰੂ ਸਿੰਘ ਜੀ, ਭਾਈ ਤਾਰਾ ਸਿੰਘ ਜੀ, ਵਾਂ ਵਾਲੇ, ਭਾਈ, ਸੁੱਖਾ ਸਿੰਘ ਜੀ, ਭਾਈ ਮਹਿਤਾਬ ਸਿੰਘ ਜੀ। ਸਿੰਘ ਸਭਾ ਲਹਿਰ ਵੇਲੇ ਵੀ ਕੁਰਬਾਨੀਆ ਕਰਨ ਵਾਲੇ ਸਾਰੇ ਸਿੰਘ ਭਾਈ ਸਨ। ਹੁਣ ਪਾਠਕ ਜਨ ਸੋਚਣ ਕਿ ਜਿਹੜੇ ਉਪਰ ਦਿੱਤੇ ਗਏ ਨਾਮ ਵਾਲੇ ਸਿੱਖ ਹਨ ਕੀ ਇਹਨਾਂ ਦੀ ਕੋਈ ਘਟ ਅਵਸਥਾ ਸੀ? ਇਹ ਸਾਰੇ ਗੁਰੂ ਸਿਧਾਂਤ ਉਪਰ ਪਹਿਰਾ ਦੇਣ ਵਾਲੇ ਸਨ ਅਤੇ ਇਸ ਤਰ੍ਹਾਂ ਹੋਰ ਵੀ ਹਜ਼ਾਰਾ ਸਿੰਘ ਹੋਏ ਹਨ

ਜਿਹਨਾਂ ਨੇ ਆਪਣਾ ਆਪ ਗੁਰੂ ਤੋਂ ਕੁਰਬਾਨ ਕਰ ਦਿੱਤਾ ਪਰ ਕਦੇ ਵੀ ਉਹਨਾਂ ਨੂੰ ਅਸੀ ਸਾਧ-ਸੰਤ ਜਾਂ ਬ੍ਰਹਨ ਗਿਆਨੀ ਨਹੀਂ ਕਹਿੰਦੇ। ਪਰ ਆਉ ਹੁਣ ਸੋਚੀਏ ਕਿ ਜਿਹੜਾ ਵੀ ਚਾਰ ਗੱਲਾ ਸਟੇਜ ਤੇ ਕਰਨ ਲੱਗ ਪੈਂਦਾ ਹੈ ਉਸੇ ਨੂੰ ਹੀ ਸੰਤ, ਮਹਾਰਾਜ, ਬ੍ਰਹਮ ਗਿਆਨੀ ਜਾਂ ੧੦੮-੧੧੦੦੮ ਵਰਗੇ ਅਨੇਕਾ ਨਾਮ ਦਿੱਤੇ ਜਾ ਰਹੇ ਹਨ ਜਦ ਕੇ ਇਹਨਾ ਸਾਰੇ ਸੰਤ ਬਾਬਿਆ ਨੇ ਗੁਰਮਤਿ ਸਿਧਾਂਤਾਂ ਦੀ ਖਿੱਲੀ ਉਡਾ ਕੇ ਰੱਖ ਦਿੱਤੀ ਹੈ ਸਿੱਖ ਰਹਿਤ ਮਰਯਾਦਾ ਦੇ ਵਿਰੁੱਧ ਇਹ ਸਾਰੇ ਸਾਧ ਰੌਲਾ ਪਾਉਂਦੇ ਹਨ ਅਕਾਲ ਤਖ਼ਤ ਨੂੰ ਇਹ ਨਹੀਂ ਮੰਨਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰੋਲ ਵਿਚਾਰਧਾਰਾ ਨੂੰ ਇਹ ਨਹੀਂ ਅਪਨਾਉਦੇ ਫਿਰ ਵੀ ਬ੍ਰਹਮ ਗਿਆਨੀ ਫਿਰ ਸੰਤ ਮਹਾਰਾਜ ਬਣ ਕੇ ਬੈਠੇ ਹਨ। ਇੱਕ ਵੀ ਸਾਧ ਸੰਤ ਨੇ ਭਾਈ ਜਰਨੈਲ ਸਿੰਘ ਭਿੰਡਰਾਵਾਲੇ ਤੋਂ ਬਿਨ੍ਹਾਂ ਕੋਈ ਕੁਰਬਾਨੀ ਨਹੀਂ ਕੀਤੀ ਇਹਨਾਂ ਦੇ ਸਾਹਮਣੇ ਭਨਿਆਰੇ ਵਾਲੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਪਰ ਕਿਸੇ ਸਾਧ ਦੇ ਕੰਨ ਤੇ ਜੂੰ ਨਹੀਂ ਸਰਕੀ ਨੂਰ ਮਹਿਲੀਏ ਨੇ ਜੋ ਗੰਦ ਘੋਲਿਆ ਹੈ ਕੋਈ ਸਾਧ ਇਸ ਬਾਰੇ ਨਹੀਂ ਬੋਲਦਾ। ਜਿਹਨਾ ਨੂੰ ਇਹ ਸਾਧ-ਸੰਤ ਕਹਿੰਦੇ ਹਨ ਕਿ ਇਹ ਸੰਤਾ ਦੇ ਨਿੰਦਕ ਹਨ ਉਹ ਤਾਂ ਆਪਣਾ ਆਪ ਖਤਰੇ ਵਿੱਚ ਪਾ ਕੇ ਕਈ ਵਾਰ ਨੂਰ ਮਹਿਲੀਏ ਅਤੇ ਭਨਿਆਰੀਆਂ ਨਾਲ ਟੱਕਰ ਲੈ ਚੁੱਕੇ ਹਨ। ਹੁਣ ਵੀ ਜਿਹੜੀ ਜੰਗ ਭਾਈ ਸੁਖਵਿੰਦਰ ਸਿੰਘ ਸਭਰਾ ਨੇ ਸ਼ੁਰੂ ਕੀਤੀ ਹੈ ਇਹ ਕੋਈ ਸੌਖੀ ਨਹੀਂ ਕਿ ਧਰਮ ਦੇ ਨਾਂ ਤੇ ਹੋ ਰਹੀ ਲੁੱਟ ਨੂੰ ਲੋਕਾ ਦੇ ਸਾਹਮਣੇ ਰੱਖਣ ਅਤੇ ਧਰਮ ਦੇ ਬੁਰਕੇ ਵਿੱਚ ਹੋਰ ਰਹੇ ਕਰਮ ਸਾਹਮਣੇ ਲਿਆ ਕੇ ਭੋਲੀ ਭਾਲੀ ਸੰਗਤ ਨੂੰ ਸੁਚੇਤ ਕਰ ਕੇ ਕਿਸ ਤਰ੍ਹਾਂ ਤੁਹਾਡੇ ਨਾਲ ਇਹ ਸਾਧ ਖਿਲਵਾੜ ਕਰ ਰਹੇ ਹਨ? ਅਤੇ ਕਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲੋ ਤੋੜ ਕੇ ਬ੍ਰਹਮਣੀ ਮੱਤ ਨਾਲ ਜੋੜਿਆ ਜਾ ਰਿਹਾ। ਭਾਈ ਸੁਖਵਿੰਦਰ ਸਿੰਘ ਸਭਰਾ ਨੇ ਇਹਨਾਂ ਬਚਨਾ ਨੂੰ ਸਾਹਮਣੇ ਰੱਖਿਆ ਹੈ ਜੋ ਗੁਰੂ ਨਾਨਕ ਸਾਹਿਬ ਜੀ ਦੇ ਹਨ। “ਸਚ ਸੁਣਾਇ ਸੀ ਸਚ ਕੀ ਬੇਲਾ” (ਗੁਰੂ ਗ੍ਰੰਥ ਸਾਹਿਬ) ਜਿਸ ਦਾ ਭਾਵ ਹੈ ਕਿ ਸੱਚ ਵੇਲੇ ਨਾਲ ਸੁਣਾਇਆ ਹੋਇਆ ਹੀ ਸੱਚ ਹੁੰਦਾ ਹੈ ਵੇਲੇ ਤੋਂ ਲੰਘਿਆ ਸੱਚ ਵੀ ਝੂਠ ਤੋਂ ਭੈੜਾ ਹੈ ਮੈਂ ਤਾਂ ਪਾਠਕਾਂ ਨੂੰ ਬੇਨਤੀ ਕਰਾਂਗਾ ਕੇ ਤੁਸੀ ਜੋ ਉਤਸ਼ਾਹ ਪਹਿਲੀਆਂ ਕਿਤਾਬਾ ਪੜਨ ਵਿੱਚ ਵਿਖਾਇਆ ਹੈ ਇਸੇ ਤਰ੍ਹਾਂ ਇਸ ਤੀਜੇ ਭਾਗ ਨੂੰ ਵੀ ਪੜ੍ਹੋ ਅਤੇ ਅਮਲ ਵਿੱਚ ਲਿਆਉ ਉਸ ਸੱਚ ਨੂੰ ਜੋ ਤੁਹਾਡੇ ਸਾਹਮਣੇ ਗੁਰਬਾਣੀ ਦੀ ਰੋਸਨੀ ਵਿੱਚ ਭਾਈ ਸੁਖਵਿੰਦਰ ਸਿੰਘ ਨੇ ਰੱਖਿਆ। ਅਤੇ ਅਖੀਰ ਵਿੱਚ ਇਹੀ ਅਰਦਾਸ ਹੈ ਕਿ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਭਾਈ ਸੁਖਵਿੰਦਰ ਸਿੰਘ ਦੇ ਸਿਰ ਤੇ ਹੱਥ ਰੱਖ ਕੇ ਇਸ ਸੱਚ ਦੀ ਕਲਮ ਨੂੰ ਚਲਵਾਓਂਦੇ ਰਹਿਣ ਤਾਂ ਜੋ ਪਾਠਕ ਜਨ ਪੜ ਕੇ ਸੱਚ ਨੂੰ ਸਮਝ ਸਕਣ।

ਗੁਰਮੀਤ ਸਿੰਘ

ਗੁਰਮਤਿ ਸਿਧਾਂਤ ਪ੍ਰਚਾਰਕ ਪੱਟੀ

ਮੋ: ੯੮੮੮੮੫੪੩੪੨
.