.

ਕੀ ਗੁਰਬਾਣੀ ਵਿਖੇ ਵਿਆਕਰਣ ਵਾਧੂ ਹੈ ਅਤੇ ਸੰਤ ਤੋਂ ਬਿਨਾਂ ਪ੍ਰਮਾਤਮਾਂ ਨਹੀਂ ਮਿਲਦਾ?

ਅਵਤਾਰ ਸਿੰਘ ਮਿਸ਼ਨਰੀ-ਜਨਰਲ ਸਕੱਤਰ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ (USA) 510-432-5827

ਹ ਉਪ੍ਰੋਕਤ ਵਿਚਾਰ ਭਾਈ ਸੇਵਾ ਸਿੰਘ ਤਰਮਾਲਾ ਜੀ ਦੇ ਹਨ ਜੋ www.panjabexpressusa.com, www.sawaddinews.com ਅਤੇ www.rozanaspokesman.com ਵਿੱਚ ਛਪ ਚੁੱਕੇ ਹਨ ਅਤੇ ਹੋਰ ਬਹੁਤਿਆਂ ਸੰਪ੍ਰਦਾਈਆਂ ਅਤੇ ਡੇਰੇਦਾਰਾਂ ਦੇ ਵਿਚਾਰ ਵੀ ਅਜਿਹੇ ਹੀ ਹਨਆਓ ਆਪਾਂ ਗੁਰਮਤਿ ਦੇ ਅਧਾਰ ਤੇ ਵਿਚਾਰ ਕਰੀਏ ਕਿ ਕੀ ਇਹ ਵਾਕਿਆ ਹੀ ਠੀਕ ਹਨ ਜਾਂ ਸਿੱਖ ਸੰਗਤਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ? ਪਹਿਲੇ ਵਿਅਕਰਣ ਬਾਰੇ ਵਿਚਾਰ ਕਰਦੇ ਹਾਂਭਾ. ਕਾਨ੍ਹ ਸਿੰਘ ਨਾਭ੍ਹਾ ਅਨੁਸਾਰ ਵਿਆਕਰਣ ਸੰਸਕ੍ਰਿਤ ਦਾ ਸ਼ਬਦ ਹੈ ਅਤੇ ਇਸ ਦੇ ਅਰਥ ਹਨ ਜਿਸ ਤੋਂ ਸ਼ਬਦਾਂ ਦੇ ਸਰੂਪ ਦੀ ਸਿੱਧੀ ਅਤੇ ਉਨ੍ਹਾਂ ਦਾ ਸ਼ੁੱਧ ਸਰੂਪ ਜਾਣਿਆਂ ਜਾਵੇ ਇੰਗਲਿਸ਼ ਵਿੱਚ ਇਸ ਨੂੰ ਗਰੈਮਰ ਕਿਹਾ ਜਾਂਦਾ ਹੈ ਕਿਸੇ ਵੀ ਬੋਲੀ ਨੂੰ ਸ਼ੁੱਧ ਬੋਲਣ ਅਤੇ ਲਿਖਣ ਲਈ ਇਸ ਦੀ ਅਤਿਅੰਤ ਲੋੜ ਹੈ ਭਾਵ ਦੁਨੀਆਂ ਦੀ ਕੋਈ ਵੀ ਭਾਸ਼ਾ ਜਾਂ ਬੋਲੀ ਵਿਅਕਰਣ ਤੋਂ ਬਿਨਾਂ ਨਾਂ ਸ਼ੁੱਧ ਬੋਲੀ ਅਤੇ ਨਾਂ ਹੀ ਸ਼ੁੱਧ ਲਿਖੀ ਜਾ ਸਕਦੀ ਹੈਇਸ ਲਈ ਲੋਕਾਈ ਨੂੰ ਰੱਬੀ ਮੈਸਿਜ ਦੇਣ ਵਾਸਤੇ ਭਗਤਾਂ ਅਤੇ ਗੁਰੂਆਂ ਨੇ ਵੀ ਇਸ ਦਾ ਇਸਤੇਮਾਲ ਕੀਤਾ ਵਿਆਕਰਣ ਦਾ ਵਿਰੋਧ ਕਰਨਵਾਲੇ ਦੱਸਣਗੇ ਕਿ ਲਗਾਂ-ਮਾਤਰਾਂ ਕੰਨਾ, ਸਿਹਾਰੀ ਅਤੇ ਬਿਹਾਰੀ ਆਦਿਕ ਸਭ ਮਾਤਰਾਵਾਂ ਤੋਂ ਬਿਨਾ ਬਹੁਤਸਾਰੇ ਸ਼ਬਦ ਕਿਵੇਂ ਬੋਲੇ ਅਤੇ ਲਿਖੇ ਜਾ ਸਕਦੇ ਹਨ? ਵਿਆਕਰਣ ਨਾਲ ਸ਼ਬਦ ਦੇ ਅਰਥ ਬਦਲਦੇ ਹਨ ਜਿਵੇਂ ਗੁਰਮੁਖੀ ਦਾ ਇੱਕ ਅੱਖਰ ਹੈ ਅਤੇ ਕੰਨੇ ਦੀ ਮਾਤਰਾ ਨਾਲ ਕਾਜਿਸ ਦਾ ਅਰਥ ਹੈ ਦਾ ਅਤੇ ਕੰਨਾ ਬਿੰਦੀ ਸਹਿਤ ਕਾਂਭਾਵ ਇੱਕ ਪੰਛੀ ਇਵੇਂ ਹੀ ਗੁਰਮੁਖੀ ਦਾ ਅੱਖਰ ਜੇ ਕੰਨੇ ਸਹਿਤ ਹੋਵੇ ਤਾਂ ਗਾਦਾ ਅਰਥ ਹੈ ਗਾਉਣਾ ਜਿਵੇਂ ਅਨੋਖ ਸਿੰਘ ਗਾ ਰਿਹਾ ਹੈ ਅਤੇ ਜਦ ਕੰਨੇ ਉੱਤੇ ਬਿੰਦੀ ਲੱਗ ਜਾਂਦੀ ਹੈ ਤਾਂ ਅਰਥ ਬਦਲ ਜਾਂਦਾ ਹੈ ਜਿਵੇਂ ਗਾਂਇਸ ਦਾ ਅਰਥ ਇੱਕ ਪਾਲਤੂ ਪਸ਼ੂ ਬਣ ਜਾਂਦਾ ਹੈ

ਗੁਰਬਾਣੀ ਵਿਖੇ ਵੀ ਕਈ ਅਜਿਹੇ ਸ਼ਬਦ ਆਉਂਦੇ ਹਨ ਜਿਨ੍ਹਾਂ ਦਾ ਉਚਾਰਣ ਇੱਕੋ ਜਿਹਾ ਹੈ ਪਰ ਅਰਥ ਵੱਖਰੇਵੱਖਰੇ ਹਨ ਜਿਵੇਂ-ਸਿਖ, ਸਿਖੁ ਅਤੇ ਸਿਖਿ ਜਦੋਂ ਸਿਖਸ਼ਬਦ ਨਾਂਵ ਇਸਤ੍ਰੀ ਲਿੰਗ ਲਈ ਵਰਤਿਆ ਹੋਵੇ ਤਾਂ ਇਸ ਦਾ ਅਰਥ ਹੈ ਸਿਖਿਆ ਗੁਰ ਫੁਰਮਾਨ ਹੈ-ਨਾਨਕ ਸਿਖ ਦੇਇ ਮਨ ਪ੍ਰੀਤਮ ਸਾਧ ਸੰਗਿ ਭ੍ਰਮ ਜਾਲ (ਪੰਨਾ-79) ਸਿਖ ਦੇਇ ਦਾ ਅਰਥ ਹੈ ਸਿਖਿਆ ਦੇਣਾ ਜਦੋਂ ਸਿਖੁ ਨਾਂਵ ਪੁਲਿੰਗ ਇੱਕ ਵਚਨ ਹੋਵੇ ਤਾਂ ਇੱਕ ਸਿੱਖ ਦੀ ਗੱਲ ਹੈ-ਤਿਸ ਕੈ ਸੰਗਿ ਸਿਖੁ ਉਧਰੈ ਨਾਨਕ ਹਰਿ ਗੁਨ ਗਾਉ (ਪੰਨਾ-286) ਸਿਖੁ ਉਧਰੈ ਦਾ ਅਰਥ ਹੈ ਸਿੱਖ ਦਾ ਉਧਾਰ ਹੁੰਦਾ ਹੈ ਜਿਥੇ ਬਹੁ ਵਚਨ ਹੈ ਓਥੇ-ਸਚਿਆਰ ਸਿਖ ਬਹਿ ਸਤਿਗਰ ਪਾਸਿ ਘਾਲਨ ਕੂੜਿਆਰ ਨ ਲਭਨੀ ਕਿਤੈ ਥਾਇ ਭਾਲੈ (ਪੰਨਾ-305) ਇਸ ਤੁਕ ਵਿੱਚ ਬਹੁਤੇ ਸਿੱਖਾਂ ਦੀ ਗੱਲ ਹੈ ਅਰਥ ਹੈ ਸਚਿਆਰ ਸਿੱਖ ਸਤਿਗੁਰੂ ਪਾਸ ਘਾਲ ਕਮਾਈ ਭਾਵ ਸੇਵਾ ਕਰਦੇ ਹਨ (ਸਿਖਿ-ਸਿੱਖ ਨੇ) ਗੁਰ ਕੈ ਸਿਖਿ ਸਤਿਗੁਰੂ ਧਿਆਇਆ 6 (ਪੰਨਾ-868) ਭਾਵ ਗੁਰੂ ਦੇ ਸਿੱਖ ਨੇ ਸਿਖ ਦਾ ਅਰਥ (ਚੋਟੀ, ਬੋਦੀ) ਵੀ ਹੈ-ਮੂੰਡੁ ਮਡਾਇ ਜਟਾ ਸਿਖ ਬਾਧੀ ਮੋਨਿ ਰਹੈ ਅਭਿਮਾਨਾ (ਪੰਨਾ-1013) ਇੱਥੇ ਸਿਖ ਦਾ ਅਰਥ ਬ੍ਰਾਹਮਣ ਦੀ ਬੋਦੀ ਹੈ ਜਿਸ ਨੂਂ ਹਿੰਦੀ ਵਿੱਚ ਚੁਟੀਆ ਕਹਿੰਦੇ ਹਨ ਇਵੇਂ ਹੀ ਮੋਹਿਸ਼ਬਦ ਦਾ ਸਰੂਪ ਤਾਂ ਇੱਕ ਹੈ ਪਰ ਗੁਰਬਾਣੀ ਵਿਆਕਰਣ ਅਨੁਸਾਰ ਉਚਾਰਣ ਅਤੇ ਅਰਥ ਵੱਖਰੇ-ਵੱਖਰੇ ਹਨ-ਮੋਹਨਿ ਮੋਹਿ ਲੀਆ ਮਨੁ ਮੋਹਿ (ਪੰਨਾ-1187) ਇਸ ਤੁਕ ਵਿੱਚ ਪਹਿਲੇ ਮੋਹਿ ਦਾ ਉਚਾਰਣ ਹੈ ਮੋਹ ਅਤੇ ਅਰਥ ਹੈ ਪ੍ਰੇਮ ਬੰਧਨ ਅਤੇ ਦੂਜੇ ਮੋਹਿ ਦਾ ਉਚਾਰਣ ਹੈ ਮੋਹੇ ਅਰਥ ਹੈ ਮੇਰਾ ਮੋਹਨ ਪ੍ਰਮੇਸ਼ਰ ਨੇ ਮੇਰਾ ਮਨ ਮੋਹ ਲਿਆ ਭਾਵ ਪ੍ਰੇਮ ਬੰਧਨ ਵਿੱਚ ਬੰਨ੍ਹ ਲਿਆ ਪਰ ਗੁਰਬਾਣੀ ਵਿਆਕਰਣ ਨੂੰ ਨਾਂ ਮੰਨਣਵਾਲੇ ਸੱਜਨ ਦੋਵੇਂ ਥਾਂ ਮੋਹੇ ਮੋਹੇ ਹੀ ਪੜ੍ਹੀ ਜਾ ਰਹੇ ਹਨ ਐਸਾ ਕਿਉਂ?

ਸੋ ਆਪ ਦੇਖ ਸਕਦੇ ਹੋ ਕਿ ਗੁਰਬਾਣੀ ਵਿਆਕਰਣ ਤੋਂ ਬਿਨਾ ਗੁਰਬਾਣੀ ਸ਼ੁੱਧ ਉਚਾਰਣ ਕੀਤੀ ਹੀ ਨਹੀਂ ਜਾ ਸਕਦੀ ਅਤੇ ਸਹੀ ਅਰਥ ਭਾਵ ਵੀ ਨਹੀਂ ਸਮਝੇ ਜਾ ਸਕਦੇ ਫਿਰ ਭਾਈ ਤਰਮਾਲਾ ਜੀ ਜਾਂ ਹੋਰ ਸੰਪ੍ਰਦਾਈ ਸੱਜਨ ਕਿਵੇਂ ਗੁਰਬਾਣੀ ਵਿਆਕਰਣ ਦਾ ਵਿਰੋਧ ਕਰ ਰਹੇ ਹਨ? ਜਦ ਕਿ ਗੁਰੂ ਅਰਜਨ ਦੇਵ ਜੀ ਨੇ ਆਪ ਗੁਰਬਾਣੀ ਭਾਈ ਗੁਰਦਾਸ ਜੀ ਤੋਂ ਉਸ ਵੇਲੇ ਦੀ ਪ੍ਰਚਲਤ ਵਿਆਕਰਣ ਅਨੁਸਾਰ ਲਗਾਂ-ਮਾਤਰਾਂ ਸਹਿਤ ਲਿਖਵਾਈਇਹ ਵੱਖਰੀ ਗੱਲ ਹੈ ਕਿ ਜਿਸ ਬੰਦੇ ਨੇ ਵੇਦਾਂਤ, ਯੋਗ ਮੱਤ ਅਤੇ ਹਿੰਦੂ ਸ਼ਾਸ਼ਤਰ ਹੀ ਪੜ੍ਹੇ ਤੇ ਸਿੱਖੇ ਹੋਣ ਉਹ ਅੱਗੇ ਗੁਰਬਾਣੀ ਦਾ ਪ੍ਰਚਾਰ ਵੀ ਉਸੇ ਰੰਗਤ ਵਿੱਚ ਕਰੇਗਾਜਦ ਸੰਪ੍ਰਦਾਵਾਂ ਵਿਖੇ ਪਹਿਲੇ ਗੁੜਤੀ ਹੀ ਭਾਵਰ ਸਿਮਰਤ, ਸਾਰੁਕਤਾਵਲੀ, ਅਧਿਆਤਮ ਪ੍ਰਕਾਸ਼, ਪੰਚ ਤੰਤ੍ਰ, ਮੋਕਸ਼ ਪਦ, ਵਿਚਾਰ ਸਾਗਰ, ਸੂਰਜ ਪ੍ਰਕਾਸ਼ ਆਦਿਕ ਗ੍ਰੰਥਾਂ ਅਤੇ ਮਿਥਿਹਾਸਕ ਸਾਖੀਆਂ ਦੀ ਹੀ ਦਿੱਤੀ ਜਾਂਦੀ ਹੈਫਿਰ ਜੋ-ਸੁਖਮਨਾ, ਇੜਾ, ਪਿੰਗਲਾ, ਤ੍ਰਿਕੁਟੀ, ਦਸਮ ਦੁਆਰ, ਛੇ ਚੱਕ੍ਰ, ਸਮਾਧੀ ਆਦਿਕ ਯੋਗ ਮੱਤ ਦੇ ਅਕੀਦੇ ਤੇ ਸਿਧਾਂਤ ਹਨ ਜਿਨ੍ਹਾਂ ਦਾ ਜਿਕਰ ਗੁਰਬਾਣੀ ਵਿੱਚ ਇਸ ਕਰਕੇ ਗੁਰੂ ਜੀ ਨੇ ਉਨ੍ਹਾਂ ਨੂੰ ਸਮਝਾਇਆ ਹੈ ਕਿ ਭਾਈ ਅਜਿਹੇ ਕਸ਼ਟਦਾਇਕ ਸਾਧਨ ਅਪਣਾ ਕੇ ਰੱਬ ਨੂੰ ਜਾਣਿਆਂ, ਮਾਣਿਆਂ ਅਤੇ ਪਾਇਆ ਨਹੀਂ ਜਾ ਸਕਦਾ-ਪਾਠ ਪੜਿਓ ਅਰੁ ਬੇਦੁ ਬੀਚਾਰਿਓ ਨਿਵਲ ਭੁਅੰਗਮ ਸਾਧੇਪੰਚ ਜਨਾਂ ਸਿਉਂ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾਂ ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ (ਪੰਨਾ-641) ਗੁਰੂ ਜੀ ਨੇ ਬਿਬੇਕ ਬੁੱਧਿ ਭਾਵ ਗਿਆਨ ਵਾਲੀ ਬੁੱਧੀ ਦੀ ਗੱਲ ਕੀਤੀ ਹੈ ਅਤੇ ਬਾਕੀ ਫੋਕਟ ਕਰਮ ਤਿਆਗਣ ਲਈ ਪ੍ਰੇਰਿਆ ਹੈਜਿਸ ਦਸਵੇਂ ਦਵਾਰ ਦੀ ਗੱਲ ਭਾਈ ਤਰਮਾਲਾ ਜੀ ਕਰਦੇ ਹਨ ਕੀ ਉਸ ਤੋਂ ਪਹਿਲੇ ਦੱਸਣਗੇ ਕਿ ਨੌਂ ਦੁਆਰੇ ਕਿਹੜੇ ਹਨ? ਜੇ ਦਸਵਾਂ ਹੈ ਤਾਂ ਪਹਿਲਾ ਦੁਆਰਾ ਵੀ ਵੋਵੇਗਾ ਜਦ ਕਿ ਸਰੀਰ ਦੇ ਦਸ ਇੰਦ੍ਰੇ ਹੀ ਦਸ ਦੁਆਰ ਹਨਦਸਮ ਦੁਆਰ ਭਾਵ ਦਿਮਾਗ ਵਿਖੇ ਸੁਆਸ ਚੜ੍ਹਾਉਣੇ ਉਤਾਰਣੇ ਤੇ ਰੋਕਣੇ ਯੋਗਾ ਨਾਲ ਸਬੰਧ ਰੱਖਦੇ ਹਨ ਗੁਰਮਤਿ ਨਾਲ ਨਹੀਂਹੋਰ ਵਿਸਥਾਰ ਲਈ ਪਾਠਕ ਜਨ ਸ੍ਰ ਗੁਰਚਰਨ ਸਿੰਘਜਿਉਣ ਵਾਲਾ ਬਰੈਂਪਟਨ ਕਨੇਡਾ ਦਾ ਲੇਖ ਪ੍ਰਭ ਮਿਲਨੇ ਕਾ ਚਾਉ ਪੜ੍ਹ ਸਕਦੇ ਹਨ ਜੋ www.sikhmarg.com ਅਤੇ www.singhsabhacanada.com ਤੇ ਛਪ ਚੁੱਕਾ ਹੈ

ਇੱਕ ਹੋਰ ਉਲਟੀ ਚਾਲ ਚੱਲੀ ਜਾ ਰਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਉਪਰ ਕੋਈ ਹੋਰ ਅਗੰਮੀ ਬਾਣੀ ਹੈ, ਅਕਾਸ਼ ਬਾਣੀ ਹੈ ਉਹ ਹੀ ਗੁਰੂ ਹੈ ਜਦ ਕਿ ਗੁਰੂ ਸਾਹਿਬ ਗੁਰਬਾਣੀ ਵਿਖੇ ਪੁਕਾਰ ਪੁਕਾਰ ਕੇ ਕਹਿ ਰਹੇ ਹਨ ਕਿ-ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ(ਪੰਨਾ-982) ਜੇ ਇਸ ਅੱਖਰੀ ਬਾਣੀ ਦਾ ਮਹੱਤਵ ਹੀ ਨਹੀਂ ਤਾਂ ਗੁਰੂ ਜੀ ਨੇ ਗੁਰੂ ਗ੍ਰੰਥ ਕਿਉਂ ਲਿਖਵਾਇਆ? ਗੁਰਬਾਣੀ ਲਿਖਣ ਦਾ ਜਿਕਰ ਭਾਈ ਗੁਰਦਾਸ ਜੀ ਵੀ ਕਰਦੇ ਹਨ-ਗੁਰਬਾਣੀ ਲਿਖਿ ਪੋਥੀਆਂ ਤਾਲ ਮ੍ਰਿਦੰਗ ਰਬਾਬ ਵਜਾਵੈ (ਭਾ. ਗੁ.) ਸੋ ਗੁਰਬਾਣੀ ਨੂੰ ਸ਼ੁੱਧ ਬੋਲਣ, ਲਿਖਣ ਅਤੇ ਸਮਝਣ ਲਈ ਭਗਤਾਂ ਤੇ ਗੁਰੂ ਸਾਹਿਬਾਨਾਂ ਨੇ ਵਿਆਕਰਣ ਦੀ ਢੁਕਵੀਂ ਅਤੇ ਯੋਗ ਵਰਤੋਂ ਕੀਤੀਇਸ ਵਿਆਕਰਣ ਬਾਰੇ ਹੋਰ ਸਮਝਣ ਅਤੇ ਜਾਣਕਾਰੀ ਲੈਣ ਵਾਸਤੇ ਆਪ ਜੀ ਪ੍ਰੋ. ਸਾਹਿਬ ਸਿੰਘ ਜੀ ਡੀ. ਲਿਟ. ਦੀ ਲਿਖੀ ਪੁਸਤਕ ਗੁਰਬਾਣੀ ਵਿਆਕਰਣ”, ਭਾਈ ਰਣਧੀਰ ਸਿੰਘ ਜੀ ਦੀ ਲਿਖੀ ਪੁਸਤਕ ਗੁਰਬਾਣੀ ਦੀਆਂ ਲਗਾਂ ਮਾਤ੍ਰਾਂ ਦੀ ਵਿਲੱਖਤਾ”, ਸ੍ਰ ਧੰਨਾ ਸਿੰਘ ਕਮਿਸ਼ਨਰ ਦੀ ਲਿਖੀ ਪੁਸਤਕ ਅਤੇ ਸਿੱਖ ਮਿਸ਼ਨਰੀ ਕਾਲਜ ਦੀਆਂ ਪੁਸਤਕਾਂ ਗੁਰਬਾਣੀ ਵਿਆਕਰਣ ਦੇ ਸਰਲ ਨੇਮ ਅਤੇ ਗੁਰਬਾਣੀ ਦਾ ਸ਼ੁੱਧ ਉਚਾਰਣ ਆਦਿਕ ਵੀ ਪੜ੍ਹ ਸਕਦੇ ਹੋ

ਬਾਕੀ ਗੁਰਬਾਣੀ ਵਿਖੇ ਰੱਬ ਨੂੰ ਪਾਉਣ ਜਾਂ ਮਿਲਣ ਦਾ ਜਿਕਰਗੁਰੂ ਸੰਤਦਾ ਹੈ ਭਾਵ ਗੁਰੂ ਦਾ ਹੀ ਹੈ-ਗੁਰ ਬਿਨੁ ਘੋਰੁ ਅੰਧਾਰੁ ਗੁਰੂ ਬਿਨੁ ਸਮਝ ਨ ਆਵੈ (ਪੰਨਾ-1399) ਨਾਂ ਕਿ ਕਿਸੇ ਦੇਹਧਾਰੀ ਅਖੌਤੀ ਸੰਤ ਦਾ ਜੋ ਨਿਤ ਨਵੇਂ ਬਾਣੇ ਬਦਲ ਕੇ ਜਾਂ ਸਾਂਗ ਰਚਾ ਕੇ ਦੋਹੀਂ ਹੱਥੀਂ ਸੰਗਤ ਨੂੰ ਆਪਣੇ ਮਗਰ ਲਾ ਕੇ ਲੁੱਟਦਾ ਹੈ-ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗਪੰਨਾ-476) ਗਿਆਨ ਦਾ ਭੰਡਾਰ ਸਾਰਾ ਗੁਰੂ ਗ੍ਰੰਥ ਸਾਹਿਬ ਹੀ ਰੱਬੀ ਡਾਰੈਕਸ਼ਨ ਹੈ ਜਿਸ ਨੂੰ ਫਾਲੋ ਕਰਕੇ ਰੱਬ ਨੂੰ ਮਿਲਣਾ ਹੈ ਭਾਵ ਉਸ ਨੂੰ ਅਨਭਵ ਕਰਨਾ ਜਾਨਣਾ ਅਤੇ ਮਾਨਣਾ ਹੈ ਨਾ ਕਿ ਕਿਸੇ ਅਖੌਤੀ ਸੰਪ੍ਰਦਾਈ, ਭੇਖੀ, ਸਵਾਂਗਧਾਰੀ ਚੇਲੇ ਚਾਟੜਿਆਂ ਵਾਲੇ ਸੰਤ ਰਾਹੀਂਦੂਜਾ ਅਖੇ ਬ੍ਰਹਮ ਗਿਆਨੀਆਂ ਨੂੰ ਹੀ ਅੰਮ੍ਰਿਤ ਛਕਾਉਣਾ ਹੈ ਬੰਦਾ ਪੁੱਛੇ ਜੋ ਬ੍ਰਹਮ ਗਿਆਨੀ ਹੈ ਉਸ ਨੂੰ ਅੰਮ੍ਰਿਤ ਦੀ ਕੀ ਲੋੜ ਹੈ? ਪਹਿਲੀ ਵਿੱਚ ਦਾਖਲਾ ਲੈ ਤੋਂ ਬਿਨਾ ਸਿੱਧਾ ਬੀਏ. ਐਂਮੇ. ਵਿੱਚ ਬੈਠਾਉਣ ਵਾਲੀ ਗੱਲ ਹੈਸਿੱਖੀ ਵਿਖੇ ਅੰਮ੍ਰਿਤ ਇੱਕ ਦਾਖਲਾ ਹੈ, ਪ੍ਰਣ ਹੈ ਜੋ ਕੋਈ ਵੀ ਮਾਈ-ਭਾਈ ਕਰ ਸਕਦਾ ਹੈ ਜਰੂਰੀ ਨਹੀਂ ਕਿ ਪਹਿਲੇ ਬ੍ਰਹਮ ਗਿਆਨੀ ਦੀ ਡਿਗਰੀ ਹੀ ਕੀਤੀ ਹੋਵੇਸਿੱਖ ਨੇ ਗੁਰੂ ਦੇ ਮਾਰਗ ਤੇ ਚਲਦੇ ਹੋਏ ਰੱਬੀ ਮੰਜਿਲ ਤੇ ਪਹੁੰਚਣਾ ਹੈ ਨਾਂ ਕਿ ਅਹੰ ਬ੍ਰਹਮ ਅਸਮੀ ਹੋ ਜਾਣਾ ਹੈਬ੍ਰਹਮ ਗਿਆਨੀ ਤਾਂ ਪ੍ਰਮੇਸ਼ਰ ਆਪ ਹੀ ਹੈ-ਨਾਨਕ ਬ੍ਰਹਮ ਗਿਆਨੀ ਆਪਿ ਪ੍ਰਮੇਸਰ ਬ੍ਰਹਮ ਗਿਆਨੀ ਸਭ ਸ੍ਰਿਸਟਿ ਕਾ ਕਰਤਾਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਤਾ (ਪੰਨਾ-723) ਸਾਰੀ ਸ੍ਰਿਸ਼ਟੀ ਦਾ ਕਰਤਾ ਕੋਈ ਮਨੁੱਖ ਨਹੀਂ ਹੋ ਸਕਦਾ ਅਤੇ ਨਾਂ ਹੀ ਸਦੀਵੀ ਸੰਸਾਰ ਵਿੱਚ ਸਰੀਰ ਕਰਕੇ ਰਹਿ ਸਕਦਾ ਹੈ-ਜੋ ਜਨਮੈ ਸੋ ਜਾਨਹੁ ਮੂਆ (ਪੰਨਾ-375) ਯਾਦ ਰੱਖਣਾ ੴ ਤੋਂ ਗੁਰਪ੍ਰਸਾਦਿਤੱਕ ਜੋ ਮੂਲ ਮੰਤ੍ਰ ਹੈ ਮੰਤ੍ਰ ਭਾਵ ਉਪਦੇਸ਼ ਹੈ ਉਹ ਹੀ ਸਿੱਖੀ ਦਾ ਮੂਲ ਸਿਧਾਂਤ ਹੈ ਜੇ ਮੂਲ ਮੰਤ੍ਰ ਵਿੱਚ ਦਸਮ ਦੁਆਰ, ਤ੍ਰਿਕੁਟੀ, ਛੇ ਚੱਕ੍ਰ, ਪੰਚ ਸ਼ਬਦ, ਨਾਦ ਦਾ ਜਿਕਰ ਨਹੀਂ ਤਾਂ ਇਹ ਅਖੌਤੀ ਬ੍ਰਹਮ ਗਿਆਨੀ ਸਿੱਖ-ਸੰਗਤਾਂ ਨੂੰ ਯੋਗਮੱਤ ਤੇ ਵੇਦਾਂਤ ਹੀ ਕਿਉਂ ਬਾਰ ਬਾਰ ਦ੍ਰਿੜ ਕਰਵਾਈ ਜਾ ਰਹੇ ਹਨ? ਜਦ ਕਿ ਬਾਕੀ ਬਾਣੀ ਵਿਖੇ ਇਹ ਸ਼ਬਦ ਯੋਗੀਆਂ ਦੀ ਬੋਲੀ ਵਿੱਚ ਸਮਝਾਉਣ ਲਈ ਵਰਤੇ ਗਏ ਹਨ ਵਾਸਤਾ ਰੱਬ ਦਾ ਗੁਰਮੁਖ ਗਾਡੀ ਰਾਹ ਗੁਰੂ ਗਿਆਨ ਗੁਰਬਾਣੀ ਨੂੰ ਛੱਡ ਕੇ ਅਖੌਤੀ ਯੋਗ ਵੇਦਾਂਤ ਦੀਆਂ ਪਗ ਡੰਡੀਆਂ ਅਤੇ ਖੱਡਾਂ ਜਿਨ੍ਹਾਂ ਚੋਂ ਗੁਰੂਆਂ-ਭਗਤਾਂ ਨੇ ਕੱਢਿਆ ਸੀ ਫਿਰ ਉਸੇ ਵਿੱਚ ਨਾ ਪਾਈ ਜਾਉ-ਛੋਡਹੁ ਵੇਸੁ ਭੇਖ ਚਤੁਰਾਈ ਦੁਬਿਧਾ ਇਹੁ ਫਲ ਨਾਹੀ ਜੀਉ (ਪੰਨਾ-589)

ਇਹ ਲੇਖ ਦਾਸ ਨੇ ਬਹੁਤ ਸਾਰੇ ਗੁਰਸਿੱਖਾਂ ਦੀ ਵੇਦਨਾਂ, ਆਗਿਆ ਅਤੇ ਪ੍ਰੇਰਨਾ ਰੂਪ ਬੇਨਤੀ ਸਰਵਣ ਕਰਕੇ ਅਤੇ ਆਪ ਅਖਬਾਰਾਂ ਵਿੱਚ ਇਸ ਬਾਰੇ ਪੜ੍ਹ ਕੇ ਹਿਰਦੇ ਦੀ ਵੇਦਨਾਂ ਤੋਂ ਲਿਖਿਆ ਹੈਇਹ ਸੱਜਨ ਹਨ-ਸ੍ਰ. ਸਰਬਜੀਤ ਸਿੰਘ, ਪ੍ਰੋ. ਮੱਖਣ ਸਿੰਘ, ਸੈਕਰਾਮੈਂਟੋ, ਭਾ. ਸੁਮਿਤਰ ਸਿੰਘ, ਸ੍ਰ. ਅਮਰੀਕ ਸਿੰਘ, ਸਤਪ੍ਰਕਾਸ਼ ਸਿੰਘ-ਨਿਊਯਾਰਕ, ਸ੍ਰ ਕਾਰਜ ਸਿੰਘ ਫਿਲਾਡਲਫੀਆ, ਸ੍ਰ ਸੁਖਵਿੰਦਰ ਸਿੰਘ ਬਾਲਟੀਮੋਰ, ਭਾ. ਅੰਮ੍ਰਿਤਪਾਲ ਸਿੰਘ, ਸ੍ਰ ਤਰਲੋਚਨ ਸਿੰਘ ਦੁਪਾਲਪੁਰ ਸੈਨਹੋਜੇ, ਸ੍ਰ ਬਲਬੀਰ ਸਿੰਘ ਫਰਿਜਨੋ ਅਤੇ ਹੋਰ ਕਈ ਪੰਥ ਦਰਦੀ ਦੇਸ਼ਾਂ ਪ੍ਰਦੇਸ਼ਾਂ ਤੋਂ ਸਭ ਮਾਈ-ਭਾਈ ਨੂੰ ਸਨਿਮਰ ਬੇਨਤੀ ਹੈ ਕਿ ਭੇਖੀ ਸਾਧਾਂ ਸੰਤਾਂ ਠੱਗਾਂ ਅਤੇ ਬਹੁਰੂਪੀਆਂ ਤੋਂ ਬਚਣ ਲਈ ਆਪ ਗੁਰਬਾਣੀ ਪੜੀਏ, ਗਾਈਏ, ਵੀਚਾਰੀਏ ਅਤੇ ਹਿਰਦੇ ਵਿਖੇ ਧਾਰਨ ਕਰਕੇ ਉਸ ਅਨੁਸਾਰ ਆਪਣਾ ਜੀਵਨ ਜੀਵੀਏ ਜਿਸ ਸਦਕਾ ਸਾਡਾ ਲੋਕ ਤੇ ਪ੍ਰਲੋਕ ਸੁਹੇਲਾ ਹੋਵੇ ਅਤੇ ਅਖੌਤੀ ਸਾਧਾਂ ਸੰਤਾਂ ਤੋਂ ਸਾਡਾ ਖਹਿੜਾ ਛੁੱਟੇ ਜੋ ਆਏ ਦਿਨ ਵੱਖਰੇ ਵੱਖਰੇ ਪੰਥ ਚਲਾ ਕੇ ਸਿੱਖ ਸਿਧਾਂਤਾਂ-ਰਹਿਤ ਮਰਯਾਦਾ ਦੀਆਂ ਧੱਜੀਆਂ ਉਡਾ ਕੇ ਸਿੱਖ ਪੰਥ ਨੂੰ ਖੇਰੂੰ ਖੇਰੂੰ ਕਰ ਰਹੇ ਹਨਕੋਈ ਸਿੱਖਾਂ ਨੂੰ ਵੈਸ਼ਨੂੰ, ਕੋਈ ਰਾਧਾ ਸੁਆਮੀ, ਕੋਈ ਨਕਲੀ ਨਿਰੰਕਾਰੀ ਅਤੇ ਕੋਈ ਯੋਗੀ ਬਣਨ ਦੀ ਸਿਖਿਆ ਦੇ ਰਿਹਾ ਹੈ ਗੁਰੂ ਭਲੀ ਕਰੇ ਸਾਨੂੰ ਸਭ ਨੂੰ ਸੁਮਤਿ ਬਖਸ਼ੇ ਤਾਂ ਕਿ ਅਸੀਂ ਜਾਗਰਤ ਹੋ ਸਕੀਏ

 
.