.

ਮਾਨ ਯੋਗ ਸੰਪਾਦਕ ਸਾਹਿਬ:
ਸਤਿ ਸ੍ਰੀ ਅਕਾਲ!


ਜੋ ਸ਼ਬਦ ਮੈਂ ਪਹਿਲਾਂ ਵੀ ਲਿਖੇ ਸਨ ਉਹ ਗੁਰੂ ਗਰੰਥ ਸਾਹਿਬ ਜੀ ਦੇ ਅਦਬ ਖਾਤਰ ਲਿਖੇ ਸਨ। ਕੰਪਿਊਟਰ ਦੀ ਵਰਤੋਂ ਅਤੇ ਊਣਤਾਈਆਂ ਲਈ ਲਿਖੇ ਸਨ। ਦਿਲਗੀਰ ਸਾਹਿਬ ਦੀ ਜਾਂ ਸ੍ਰ: ਸਰਵਜੀਤ ਸਿੰਘ ਜੀ ਦੀ ਹੇਠੀ ਲਈ ਨਹੀਂ ਸਨ ਲਿਖੇ। ਮੇਰੀ ਸਮਝ ਅਨੁਸਾਰ ਸ੍ਰ: ਸਰਵਜੀਤ ਸਿੰਘ ਦਾ ਆਪਣਾ ਨਵਾਂ ਲਿਖਿਆ ਜੋੜ ੨੧੬੧ ਵੀ ਗਲਤ ਹੈ, ਇਹ ੨੧੮੧ ਹੋਣਾ ਚਾਹੀਦਾ ਹੈ।

ਸਤਿਕਾਰ ਸਹਿਤ,
ਗੁਰਦੇਵ ਸਿੰਘ ਘਣਗਸ

ਦਸੰਬਰ ੨੫, 2007


ਸ੍ਰ: ਗੁਰਦੇਵ ਸਿੰਘ ਘਣਗਸ ਜੀ

ਆਪ ਜੀ ਵਲੋ ਆਪਣੇ ਲੇਖ ‘ਗੁਰੂ ਗਰੰਥ ਸਾਹਿਬ ਅਤੇ ਕੰਪਿਊਟਰ ਦੀ ਵਰਤੋਂ’ ਰਾਹੀ , ਮੇਰੇ ਵਲੋ ਅੱਜ ਤੋਂ ਲੱਗ-ਭੱਗ ਪੌਣੇ ਤਿੰਨ ਸਾਲ ਪਿਹਲਾਂ ਟਾਈਪ ਕਰਨ ਵੇਲੇ ਹੋਈ ਗਲਤੀ ਨੂੰ ਮੇਰੇ ਧਿਆਨ ਵਿਚ ਲਿਆਉਣ ਲਈ ਮੈ ਆਪ ਜੀ ਦਾ ਬੁਹਤ ਧੰਨਵਾਦੀ ਹਾਂ। ਮੈਨੂੰ ਇਸ ਗੱਲ ਦਾ ਵੀ ਬੇਹੱਦ ਅਫਸੋਸ ਹੈ ਕੇ ਮੇਰੀ ਇਹ ਗਲਤੀ, ਆਪ ਜੀ ਲਈ ਸਿਰ-ਦਰਦੀ ਦਾ ਕਾਰਨ ਬਣੀ। ਪਰ ਹੈਰਾਨੀ ਇਸ ਗੱਲ ਦੀ ਹੈ ਕਿ ਆਪ ਜੀ ਇਸ ਸਿਰ ਪੀੜਾਂ ਨੂੰ ਇਤਨਾ ਲੰਮਾਂ ਸਮਾਂ ਬਰਦਾਸ਼ਤ ਕਿਉ ਕਰਦੇ ਰਹੇ?

ਆਪ ਜੀ ਲਿਖਦੇ ਹੋ, "ਮੇਰੇ ਪ੍ਰਸ਼ਨ ਚਿੰਨਾਂ ਨੂੰ ਲਾਪਰਵਾਹ ਕਰਕੇ ਸਰਵਜੀਤ ਸਿੰਘ ਜੀ ਨੇ ਮੇਰੇ ਲਈ ਵੱਖਰਾ ਜੋੜ ਕਰ ਦਿੱਤਾ, ਜੋ ਉਸਨੂੰ ਨਹੀਂ ਕਰਨਾ ਚਾਹੀਦਾ ਸੀ । ਇਹ ਜੋੜ ਮੇਰੀ ਲਿਖਤ ਦੇ ਨਤੀਜੇ ਤੋਂ ਬਿਲਕੁਲ ਉਲਟ ਹੈ"।

ਬੇਨਤੀ ਹੈ ਕੇ ਆਪ ਜੀ ਨੇ ਤਾਂ ਕੋਈ ਜੋੜ ਕੀਤਾ ਹੀ ਨਹੀ ਸੀ, ਜੋ ਕੇ ਆਪ ਜੀ ਨੂੰ ਹੀ ਕਰਨਾ ਚਾਹੀਦਾ ਸੀ ਪਰ ਆਪ ਜੀ ???? ਦੇ ਚਿੰਨ ਪਾ ਕੇ ਹੀ ਸਾਰ ਦਿੱਤਾ। ਮੈ ਤਾਂ ਆਪ ਜੀ ਵਲੋ ਇਕੱਤਰ ਕੀਤੇ ਗਏ ਅੰਕੜਿਆਂ ਦਾ ਹੀ ਜੋੜ ਕੀਤਾ ਸੀ। ਜੇ ਆਪ ਜੀ ਨੂੰ ਹੀ ਆਪਣੇ ਵਲੋ ਕੀਤੀ ਹੋਈ ਗਿਣਤੀ ਤੇ ਸ਼ੱਕ ਹੈ ਤਾਂ ਇਸ ਵਿੱਚ ਮੇਰਾ ਕੀ ਦੋਸ਼? ਪਾਠਕਾ ਦੀ ਜਾਣਕਾਰੀ ਹੈ ਸ੍ਰ: ਗੁਰਦੇਵ ਸਿੰਘ ਘਣਗਸ ਵਲੋ ਬਣਾਇਆ ਗਿਆ ਚਾਰਟ (ਫਰਵਰੀ ੭, ੨੦੦੫) ਹਾਜਰ ਹੈ । ਪਾਠਕ ਨੋਟ ਕਰਨ ਕੇ ਇਸ ਚਾਰਟ ਵਿੱਚ ਵੀ ਆਪ ਜੀ ਨੇ ‘ਅਸਲੀ ਗਿਣਤੀ ?’ ਦੀ ੨ ਵਾਰ  ਵਰਤੋਂ ਕੀਤੀ ਹੈ।

(ਹਵਾਲਾ http://www.likhari.org/All%20Letters/letters10.htm)

 

ਸ਼ਬਦ        ਕੰਪਿਉਟਰ-ਲਾਈਨ ਗਿਣਤੀ                           ਸੰਤੋਖ ਸਿੰਘ                ਦਿਲਗੀਰ

            (ਸ੍ਰ: ਗੁਰਦੇਵ ਸਿੰਘ ਘਣਗਸ)

------------------------------            ------------          -------------

ਰਾਮ            1657  (ਅਸਲੀ ਗਿਣਤੀ ?)                               1758

ਰਾਮੁ            224   (ਅਸਲੀ ਗਿਣਤੀ ?)                               253     

ਰਾਮਿ              7                                                         7

ਰਾਮਹਿ            9                                                        9

ਰਾਮੈ              19                                                        19

ਰਮਈਆ         26

ਰਾਮਈਆ         12

ਰਾਮਾ              27

ਰਮੋ                 3

ਰਾਮੋ               13

ਰਮਾ               2

----------------------                    -------------------------             -------------------

   ਕੁੱਲ             ????                                                      2046                               2533

ਆਪ ਜੀ ਲਿਖਦੇ ਹੋ, "ਕਿਉਂਕਿ ਕਈ ਹੋਰ ਵੈਬ-ਸਾਈਟਾਂ ਇਨ੍ਹਾਂ ਅੰਕੜਿਆਂ ਦਾ ਜ਼ਿਕਰ ਕਰ ਰਹੀਆਂ ਹਨ, ਮੈਂ ਸਾਰੀਆਂ ਗਲਤੀਆਂ ਨੂੰ ਫੇਰ ਦਰੁਸਤ ਕਰ ਦਿੱਤਾ ਹੈ। ਜੋ ਅੰਕੜੇ ਗਲਤ ਸਨ, ਮੈਂ ਗਿਣਤੀ ਵਿਚ ਨਹੀਂ ਸਨ ਲਿਆਂਦੇ, ਰੱਦ ਕਰ ਦਿੱਤੇ ਸਨ। ਗਿਆਨੀ ਸੰਤੋਖ ਸਿੰਘ ਜੀ ਅਤੇ ਕੰਪਿਊਟਰ ਦੇ ਦਿੱਤੇ ਸਹੀ ਅੰਕੜੇ ਜੋੜ ਕੇ ਰਾਮ ਅਤੇ ਇਸ ਤਰ੍ਹਾਂ ਦੇ ਸ਼ਬਦਾ ਦੀ ਗਿਣਤੀ 2133 ਦੇ ਲੱਗ-ਪੱਗ ਹੈ (Best guess)। ਸਪਸ਼ਟੀਕਰਨ ਲਈ ਮੈਂ ਹੇਠਾਂ ਦਿੱਤਾ ਇਕ ਚਾਰਟ ਬਣਾਇਆ ਹੈ। ਨਿਮਰਤਾ ਸਹਿਤ ਬੇਨਤੀ ਹੈ, ਜੇ ਇਸ ਵਿਸ਼ੇ ਨੂੰ ਕਿਸੇ ਨੇ ਚਲਾਉਣਾ ਹੋਵੇ ਤਾਂ ਆਪਣੇ ਅੰਕੜਿਆਂ ਦਾ ਸਬੂਤ ਜਰੂਰ ਦਿੱਤਾ ਜਾਵੇ, ਨਹੀਂ ਇਸ ਟੇਬਲ ਨੂੰ ਏਦਾਂ ਹੀ ਰਹਿਣ ਦਿੱਤਾ ਜਾਵੇ, ਲੋੜ ਪਈ, ਮੈਂ ਫੇਰ ਤੁਲਨਾ ਕਰ ਸਕਾਂਗਾ"।

ਸ੍ਰ: ਗੁਰਦੇਵ ਸਿੰਘ ਘਣਗਸ ਜੀ, ਆਪ ਜੀ ਨੇ ਆਪਣੇ ਨਵੇ ਚਾਰਟ ਵਿੱਚ, ਗਲਤ ਹੈ, ਗਲਤ ਹੈ, ਦੀ ੮ ਵਾਰੀ ਵਰਤੋ ਕੀਤੀ ਹੈ। ਜਦੋ ਆਪ ਜੀ ਖੁਦ ਹੀ ਮੰਨਦੇ ਹੋ ਕਿ ਆਪ ਜੀ ਦੀ ਨਵੀ ਖੋਜ ਦਾ ਨਤੀਜਾ ਗਲਤ ਹੈ ਤਾਂ ਫਿਰ ਪਾਠਕਾਂ ਨੂੰ ਆਪ ਜੀ ਵਲੋ ਢਾਈ ਤਿੰਨ ਸਾਲ ਲਾਕੇ ਕੀਤੀ ਗਈ ਖੋਜ ਦਾ ਕੀ ਲਾਭ ਹੋਇਆ ? ਨਾ ਕਿਸੇ ਨੇ ਆਪ ਜੀ ਵਲੋ ਬਣਾਏ ਗਏ ਪਹਿਲੇ ਚਾਰਟ ਨਾਲ ਛੇੜ-ਛਾੜ ਕੀਤੀ ਸੀ ਨਾ ਹੀ ਨਵੇ ਚਾਰਟ ਨਾਲ ਕਰਨੀ ਹੈ। ਆਪ ਜੀ ਦਾ ਇਹ ਸ਼ੰਕਾਂ ਨਿਰਮੁਲ ਹੈ।

ਆਪ ਜੀ ਨੇ ਆਪਣੇ ਨਵੇ ਖੋਜ ਪੱਤਰ ਵਿਚ ਦੋ ਵੱਖ-ਵੱਖ ਅੰਕੜੇ ਪੇਸ਼ ਕੀਤੇ ਹਨ, ਸਹੀ ਅੰਦਾਜ਼ਾ 2129 ਅਤੇ ਸਹੀ ਅੰਦਾਜ਼ਾ 2133 । ਇਹ ਦੋਵੇ ਸਹੀ ਕਿਵੇ ਹੋਏ ?

ਮੈ ਆਪ ਜੀ ਦਾ ਖੋਜ ਪੱਤਰ ਪੜ੍ਹਨ ਤੋਂ ਪਿਛੋ ਨਵੇ ਸਿਰੇ ਤੋਂ ਅੰਕੜੇ ਇਕੱਤਰ ਕੀਤੇ ਹਨ ਜੋ ਹੇਠ ਲਿਖੇ ਅਨੂਸਾਰ ਹਨ।

ਸ੍ਰੀਰਾਮ
ਸ੍ਰੀਰਾਮੁ
ਰਾਮ ੧੭੫੮
ਰਾਮਈਆ ੧੨
ਰਾਮਹਿ
ਰਾਮਚੰਦ
ਰਾਮਚੰਦਿ
ਰਾਮਚੰਦੁ
ਰਾਮਾ ੨੭
ਰਾਮਾਣਾ
ਰਾਮੁ ੨੫੪
ਰਾਮੈ ੧੯
ਰਾਮੋ ੧੩
ਰਮਈਐ
ਸ੍ਰੀਰਾਮਿ
ਰਮਈਆ ੨੬
ਰਾਮਿ
ਰਮ ੧੧
ਰਮਾ
ਰਮਈਏ
ਰਮਹੁ
ਰਮਿ
ਰਮੁ
ਰਮੇ
ਰਮੈ
ਰਮੋ
ਰਾਮਨਾ
ਕੁਲ ਜੋੜ ੨੧੬੧

ਮੈ ਇਨ੍ਹਾਂ ਦੇ ਆਖਰੀ ਹੋਣ ਦਾ ਦਾਵਾ ਨਹੀ ਕਰਦਾ। ਆਪ ਜੀ ਜੇਕਰ ਇਨ੍ਹਾ ਵਿਚ ਦਲੀਲ ਨਾਲ ਵਾਧ-ਘਾਟ ਕਰੋ ਤਾਂ ਮੈਨੂੰ ਬੜੀ ਖੁਸੀ ਹੋਵੇਗੀ। ਓਝ, ਸ: ਗੁਰਸ਼ਰਨ ਸਿੰਘ ਜੀ ਦਾ ਸੁਝਾਓ ਵੀ ਬੁਹਤ ਕੀਮਤੀ ਹੈ। ਇਸ ਵਾਰੇ ਵੀ ਸਾਨੂੰ ਵਿਚਾਰ ਕਰ ਲੈਣਾ ਚਾਹੀਦਾ ਹੈ।

ਆਦਰ ਸਿਹਤ

ਸਰਵਜੀਤ ਸਿੰਘ


ਗੁਰੂ ਗਰੰਥ ਸਾਹਿਬ ਅਤੇ ਕੰਪਿਊਟਰ ਦੀ ਵਰਤੋਂ (ਇਕ ਨਵੀਂ ਝਾਤੀ):

ਪੁਰਾਣਾ ਮਸਲਾ:

ਫਰਵਰੀ 7, 2005 ਨੂੰ ਲਿਖਾਰੀ (http://www.likhari.org/) ਉੱਤੇ ਮੈਂ ਗੁਰੂ ਗਰੰਥ ਸਾਹਿਬ ਦੇ ਵੱਖੋ-ਵੱਖਰੇ ਖਰੜਿਆਂ ਦੀ ਪਰਖ ਲਈ ਕੰਪਿਊਟਰ ਦੀ ਵਰਤੋਂ ਵਾਰੇ ਕੁਝ ਸ਼ਬਦ ਲਿਖੇ ਸਨ ਅਤੇ ਕੰਪਿਊਟਰ ਦੀ ਵਰਤੋਂ ਕਰਕੇ ਕੁਝ ਅੰਕੜੇ ਕੱਢਕੇ ਕੰਪਿਊਟਰ ਦੀਆਂ ਊਣਤਾਈਆਂ ਵਾਰੇ ਵੀ ਧਿਆਨ ਦਿਵਾਇਆ ਸੀ। ਉਸਤੋਂ ਬਾਅਦ ਸਰਵਜੀਤ ਸਿੰਘ ਜੀ ਨੇ ਮਿਹਨਤ ਕਰਕੇ ਇਕ ਲੇਖ ਵਿਚ ਤਿੰਨ ਹੋਰ ਸ਼ਬਦ (ਸ੍ਰੀਰਾਮ, ਸ੍ਰੀਰਾਮੁ, ਸ੍ਰੀਰਾਮਿ) ਵੀ ਗਿਣਤੀ ਵਿਚ ਲਿਆਂਦੇ, ਪਰ ਆਪਣੇ ਵਿਚਾਰ ਲਿਖਣ ਸਮੇਂ ਹੇਠ ਲਿਖੀਆਂ ਗਲਤੀਆਂ ਵੀ ਕਰ ਦਿੱਤੀਆਂ:

ਗਲਤੀ 1: ਰਾਮੈ ਸ਼ਬਦ ਨੂੰ ਰਾਮ ਬਣਾ ਦਿੱਤਾ ਗਿਆ। ਇਹ ਗਲਤੀ ਮਾਮੂਲੀ ਹੈ ਕਿਉਂਕਿ ਝੱਟ ਜਾਹਰ ਹੋ ਜਾਂਦੀ ਹੈ।

ਗਲਤੀ 2: ਮੇਰੇ ਪ੍ਰਸ਼ਨ ਚਿੰਨਾਂ ਨੂੰ ਲਾਪਰਵਾਹ ਕਰਕੇ ਸਰਵਜੀਤ ਸਿੰਘ ਜੀ ਨੇ ਮੇਰੇ ਲਈ ਵੱਖਰਾ ਜੋੜ ਕਰ ਦਿੱਤਾ, ਜੋ ਉਸਨੂੰ ਨਹੀਂ ਕਰਨਾ ਚਾਹੀਦਾ ਸੀ । ਇਹ ਜੋੜ ਮੇਰੀ ਲਿਖਤ ਦੇ ਨਤੀਜੇ ਤੋਂ ਬਿਲਕੁਲ ਉਲਟ ਹੈ। ਮੈਂ ਤਾਂ ਇਹ ਲਿਖਿਆ ਸੀ ਕਿ ਕੰਪਿਊਟਰ ਸਿਰਫ ਲਾਈਨਾ ਹੀ ਗਿਣਦਾ ਹੈ, ਇਸ ਲਈ ਉਹਨਾਂ ਸ਼ਬਦਾਂ ਲਈ ਹੀ ਠੀਕ ਹੈ ਜੋ ਇਕ ਲਾਈਨ ਵਿਚ ਸਿਰਫ ਇਕ ਵਾਰ ਹੀ ਆਉਣ। ਇਹ ਗਲਤੀ ਅਣਡਿੱਠ ਨਹੀਂ ਕੀਤੀ ਜਾ ਸਕਦੀ।

ਗਲਤੀ 3: ਸਰਵਜੀਤ ਸਿੰਘ ਜੀ ਦੀ ਲਿਖਤ ਵਿਚ ਉਸਦਾ ਅਪਣਾ ਕੀਤਾ ਜੋੜ ਵੀ ਥੋੜਾ ਜਿਹਾ ਗਲਤ ਹੈ। ਉਸਦਾ ਜੋੜ ਹੋਣਾ ਤਾਂ ਚਾਹੀਦਾ ਸੀ 2140 ਪਰ ਉਸਨੇ ਲਿਖ 2137 ਦਿੱਤਾ।

ਭਾਵੇਂ ਇਹ ਤਿੰਨੇ ਗਲਤੀਆਂ ਛੋਟੀਆਂ ਹਨ, ਸਿਰ-ਦਰਦੀ ਜਰੂਰ ਹਨ ਕਿਉਂਕਿ ਹੌਲੀ ਹੌਲੀ ਗਲਤੀ ਤੇ ਗਲਤੀ

ਚੜ੍ਹਨ ਨਾਲ ਵਿਸ਼ੇ ਦਾ ਰੂਪ-ਰੰਗ ਬਦਲ ਜਾਂਦਾ ਹੈ।

ਰਾਮ ਸ਼ਬਦ ਦੀ ਬਹਿਸ ਦਿਲਗੀਰ ਸਾਹਿਬ ਜੀ ਦੇ ਕਿਸੇ ਲੇਖ ਨਾਲ ਚੱਲੀ ਸੀ। ਭਾਵੇਂ ਢਾਈ ਸਾਲ ਹੋ ਗਏ ਹਨ, ਉਸ ਨੇ ਅਪਣੀ ਖੋਜ ਵਾਰੇ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ । ਉਸਦੇ ਜਵਾਬ ਦੀ ਉਡੀਕ ਹੁਣ ਹੋਰ ਵੀ ਕਰ ਰਹੇ ਹਨ, ਦੇਖੋ (http://www.sikhmarg.com/2007/1021-raam-raula.html)। ਉਸਤੋਂ ਬਾਅਦ ਢਾਈ ਸਾਲਾਂ ਵਿਚ ਗੁਰੂ ਗਰੰਥ ਸਾਹਿਬ ਦੀ ਵੈਬ-ਸਾਈਟ http://www.srigranth.org ਚਲਾਉਣ ਵਾਲਿਆਂ ਨੇ ਆਪਣੇ ਪੁਰਜਿਆਂ ਨੂੰ ਹੋਰ ਵਧੀਆ ਕਰ ਲਿਆ ਹੈ, ਵਧਾ-ਚੜ੍ਹਾ ਲਿਆ ਹੈ। ਇਸ ਨਾਲ ਗੁਰੂ ਗਰੰਥ ਸਾਹਿਬ ਨੂੰ ਤਿੰਨ ਭਾਸ਼ਾਵਾਂ (ਪੰਜਾਬੀ, ਹਿੰਦੀ, ਅੰਗਰੇਜ਼ੀ) ਵਿਚ ਪੜ੍ਹਿਆ ਜਾ ਸਕਦਾ ਹੈ। ਅਤੇ ਅੰਗਰੇਜ਼ੀ ਵਿਚ ਸ਼ਬਦ ਵਿਆਖਿਆ ਵੀ ਦਿੱਤੀ ਜਾ ਰਹੀ ਹੈ। ਹੁਣ ਦੀ ਵੈਬ-ਸਾਈਟ http://www.srigranth.org ਨੇ ਯੂਨੀਕੋਡ ਵਰਤਣੀ ਸ਼ੁਰੂ ਕਰ ਲਈ ਹੈ ਅਤੇ ਨਾਲ ਨਾਲ ਹੋਰ ਤਬਦੀਲੀਆਂ ਵੀ ਕਰ ਲਈਆਂ ਹਨ। ਜਿੱਥੇ ਇਹਨਾਂ ਤਬਦੀਲੀਆਂ ਨਾਲ ਬਹੁਤ ਸੁਧਾਰ ਹੋਏ ਹਨ, ਮੇਰੇ ਢਾਈ ਸਾਲ ਪਹਿਲੇ ਲੇਖ ਨੂੰ ਇਹਨਾਂ ਤਬਦੀਲੀਆਂ ਨੇ ਪੁਰਾਣਾ ਕਰ ਦਿੱਤਾ ਹੈ, ਜਿਸਨੂੰ ਸਮਝਣ ਦੀ ਲੋੜ ਹੈ, ਉਂਝ ਮੈਂਨੂੰ ਇਸ ਵਿਸ਼ੇ ਨੂੰ ਦੁਬਾਰਾ ਚਲਾਉਣ ਦਾ ਕੋਈ ਚਾਅ ਨਹੀਂ ਸੀ। ਪਰ, ਇਹ ਲੇਖ ਸਮੇਂ ਦੀ ਜਰੂਰੀ ਮੰਗ ਹੈ।

ਨਵੀਂ ਸਮੱਸਿਆ:

ਢਾਈ ਸਾਲ ਪਹਿਲਾਂ ਜਦੋਂ ਮੈਂ ‘ਰਾਮ’ ਸ਼ਬਦ ਕੰਪਿਊਟਰ ਰਾਹੀਂ ਗਿਣਨ ਦੀ ਕੋਸ਼ਿਸ ਕੀਤੀ ਤਾਂ ਅੰਕੜੇ 1657 ਆਉਂਦੇ ਸਨ। ਗਿਆਨੀ ਸੰਤੋਖ ਸਿੰਘ ਜੀ ਦੇ ਗਿਣੇ ਅੰਕੜੇ 1758 ਸਨ। ਇਸੇ ਆਧਾਰ ਤੇ ਰਾਮ ਅਤੇ ਰਾਮੁਸ਼ਬਦਾਂ ਦੀ ਗਿਣਤੀ ਲਈ ਮੈਂ ਕੰਪਿਊਟਰ ਦੇ ਗਿਣੇ ਅੰਕੜੇ ਪਰਵਾਨ ਨਹੀਂ ਸਨ ਕੀਤੇ ਅਤੇ ਪ੍ਰਸ਼ਨ ਚਿੰਨ ਲਗਾ ਦਿੱਤੇ ਸਨ। ਹੁਣ ਅੱਜ ਦਾ ਕੰਪਿਊਟਰ ਰਾਮ ਸ਼ਬਦ ਲਈ 1657 ਦੀ ਵਜਾਏ 2230 ਦੇ ਰਿਹਾ ਹੈ, ਜੋ ਪਹਿਲਾਂ ਨਾਲੋਂ ਅਤੇ ਗਿਆਨੀ ਸੰਤੋਖ ਸਿੰਘ ਜੀ ਦੇ ਅੰਕੜੇ ਨਾਲੋਂ ਵੀ ਜਿਆਦਾ ਹੈ। ਇਸੇ ਤਰ੍ਹਾਂ ਹੋਰ ਕਈ ਅੰਕੜੇ ਵੀ ਬਦਲ ਗਏ ਹਨ (ਦੇਖੋ ਰਾਮੁ, ਰਾਮਿ, ਰਮਈਆ, ਰਾਮਾ, ਰਮ, ਰਮਾ)। ਇਹ ਅੰਕੜੇ ਇਤਨੇ ਜਿਆਦਾ ਹਨ, ਕਿ ਮਾਮੂਲੀ ਗਲਤੀ ਨਹੀਂ। ਮੇਰੇ ਖਿਆਲ ਵਿਚ ਇਹ ਯੂਨੀਕੋਡ ਦੀ ਵਰਤੋਂ ਕਰਕੇ ਹੋ ਰਿਹਾ ਹੈ।

ਇਨ੍ਹਾਂ ਫਰਕਾਂ ਨੂੰ ਘੋਖਿਆਂ ਪਤਾ ਲਗਦਾ ਹੈ ਕਿ ਹੁਣ ਕੰਪਿਊਟਰ ਰਾਮ ਦੇ ਟੁਕੜੇ ਨੂੰ ਵੱਡੇ ਸ਼ਬਦਾਂ (ਜਿਵੇਂ ਹਰਾਮਖੋਰ) ਵਿਚੋਂ ਵੀ ਗਿਣ ਲੈਂਦਾ ਹੈ। ਇਸੇ ਤਰ੍ਹਾਂ ਬਾਕੀ ਸ਼ਬਦਾਂ ਨਾਲ ਹੋ ਰਿਹਾ ਹੈ। ਉਦਾਹਰਣ ਵੱਜੋਂ ਰਮਾ ਨੂੰ ਹੁਣ ਕੰਪਿਊਟਰ ਬਰਮਾ, ਕਰਮਾ, ਫੁਰਮਾਏ, ਬਰਮਾਉ, ਸਰਮਾ, ਭਰਮਾਈਐ, ਧਰਮਾਤਾ ਵਰਗੇ ਸ਼ਬਦਾਂ ਵਿਚ ਪਛਾਣ ਲੈਂਦਾ ਹੈ ਤੇ ਗਿਣਤੀ ਕਰ ਲੈਂਦਾ ਹੈ। ਇਸੇ ਕਰਕੇ ਹੁਣ ਰਮਾ ਦੀ ਗਿਣਤੀ 2 ਤੋਂ ਵਧਕੇ 310 ਹੋ ਗਈ ਹੈ, ਜੋ ਬਿਲਕੁਲ ਗਲਤ ਹੈ। ਰਮਈਆ ਨੂੰ ਵੀ ਭਰਮਈਆ ਚੋਂ ਗਿਣ ਲੈਂਦਾ ਹੈ, ਇਸ ਲਈ ਗਿਣਤੀ 26 ਤੋਂ ਵਧਕੇ 27 ਹੋ ਗਈ ਹੈ। ਇਹੀ ਕਾਰਣ ਹੋਰ ਸ਼ਬਦਾ ਲਈ ਹੈ। ਇਸ ਲਈ ਗਿਣਤੀ ਕਰਨ ਲਈ ਮੌਜੂਦਾ ਕੰਪਿਊਟਰ ਹੋਰ ਵੀ ਬੇਅਰਥ ਹੋ ਗਿਆ ਹੈ। ਘਬਰਾਉਣ ਵਾਲੀ ਗੱਲ ਨਹੀਂ, ਸਮਝਣ ਵਾਲੀ ਜਰੂਰ ਹੈ, ਤਾਂ ਕਿ ਕੋਈ ਬੰਦਾ ਐਵੇਂ ਨਾ ਬੈਠਾ ਸਮਾਂ ਗਾਲੀ ਜਾਵੇ।

ਇਸ ਲਈ ਹੁਣ ਅੰਕੜੇ ਕੱਢਣ ਲਈ ਕੰਪਿਊਟਰ ਦੀ ਵਰਤੋਂ ਕਰਨ ਸਮੇਂ ਸਾਨੂੰ ਇਸ ਗੱਲੋਂ ਵੀ ਸਾਵਧਾਨ ਰਹਿਣਾ ਚਾਹੀਦਾ ਹੈ।

ਕਿਉਂਕਿ ਕਈ ਹੋਰ ਵੈਬ-ਸਾਈਟਾਂ ਇਨ੍ਹਾਂ ਅੰਕੜਿਆਂ ਦਾ ਜ਼ਿਕਰ ਕਰ ਰਹੀਆਂ ਹਨ, ਮੈਂ ਸਾਰੀਆਂ ਗਲਤੀਆਂ ਨੂੰ ਫੇਰ ਦਰੁਸਤ ਕਰ ਦਿੱਤਾ ਹੈ। ਜੋ ਅੰਕੜੇ ਗਲਤ ਸਨ, ਮੈਂ ਗਿਣਤੀ ਵਿਚ ਨਹੀਂ ਸਨ ਲਿਆਂਦੇ, ਰੱਦ ਕਰ ਦਿੱਤੇ ਸਨ। ਗਿਆਨੀ ਸੰਤੋਖ ਸਿੰਘ ਜੀ ਅਤੇ ਕੰਪਿਊਟਰ ਦੇ ਦਿੱਤੇ ਸਹੀ ਅੰਕੜੇ ਜੋੜ ਕੇ ਰਾਮ ਅਤੇ ਇਸ ਤਰ੍ਹਾਂ ਦੇ ਸ਼ਬਦਾ ਦੀ ਗਿਣਤੀ 2133 ਦੇ ਲੱਗ-ਪੱਗ ਹੈ (Best guess)। ਸਪਸ਼ਟੀਕਰਨ ਲਈ ਮੈਂ ਹੇਠਾਂ ਦਿੱਤਾ ਇਕ ਚਾਰਟ ਬਣਾਇਆ ਹੈ। ਨਿਮਰਤਾ ਸਹਿਤ ਬੇਨਤੀ ਹੈ, ਜੇ ਇਸ ਵਿਸ਼ੇ ਨੂੰ ਕਿਸੇ ਨੇ ਚਲਾਉਣਾ ਹੋਵੇ ਤਾਂ ਆਪਣੇ ਅੰਕੜਿਆਂ ਦਾ ਸਬੂਤ ਜਰੂਰ ਦਿੱਤਾ ਜਾਵੇ, ਨਹੀਂ ਇਸ ਟੇਬਲ ਨੂੰ ਏਦਾਂ ਹੀ ਰਹਿਣ ਦਿੱਤਾ ਜਾਵੇ, ਲੋੜ ਪਈ, ਮੈਂ ਫੇਰ ਤੁਲਨਾ ਕਰ ਸਕਾਂਗਾ।

ਸ਼ਬਦ

ਗਿਆਨੀ ਸੰਤੋਖ ਸਿੰਘ/ਕੰਪਿਊਟਰ (ਫਰਵਰੀ 7, 2005) ਕੰਪਿਊਟਰ (ਨਵੰਬਰ 3, 2007)

ਰਾਮ

1758 1657 ਗਲਤ ਹੈ 2300 ਗਲਤ ਹੈ

ਰਾਮੁ

253 244 ਗਲਤ ਹੈ 268 ਗਲਤ ਹੈ

ਰਾਮਿ

7 7 9 ਗਲਤ ਹੈ

ਰਾਮਹਿ

9 9 9

ਰਾਮੈ

19 19 19

ਰਮਈਆ

26

27 ਗਲਤ ਹੈ

ਰਾਮਈਆ

12

12

ਰਾਮਾ

27

38 ਗਲਤ ਹੈ

ਰਮ

3

5158 ਗਲਤ ਹੈ

ਰਾਮੋ

13

13

ਰਮਾ

2

310 ਗਲਤ ਹੈ

ਸ੍ਰੀਰਾਮ

  2

ਸ੍ਰੀਰਾਮੁ

  1

ਸ੍ਰੀਰਾਮਿ

  1

ਕੁੱਲ

ਸਹੀ ਅੰਦਾਜ਼ਾ 2129

ਸਹੀ ਅੰਦਾਜ਼ਾ 2133

ਨਤੀਜੇ:

ਕੰਪਿਊਟਰ ਦੀ ਮੱਦਦ ਨਾਲ ਸ਼ਬਦਾਂ ਦੇ ਅੰਕੜੇ ਗੁਰੂ ਗਰੰਥ ਸਾਹਿਬ ਵਿਚੋਂ ਅਜੇ ਵੀ ਕੱਢੇ ਜਾ ਸਕਦੇ ਹਨ, ਪਰ ਇਸ ਦੀਆਂ ਊਣਤਾਈਆਂ ਵਾਰੇ ਵੀ ਸਾਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਹੁਣ ਗੁਰੂ ਗਰੰਥ ਯੂਨੀਕੋਡ ਵਿਚ ਲਿਖਿਆ ਹੋਣ ਕਰਕੇ ਪਹਿਲਾਂ ਨਾਲੋਂ ਵੱਖਰੇ ਅੰਕੜੇ ਦੇ ਰਿਹਾ ਹੈ। ਜਿਤਨਾ ਛੋਟਾ ਸ਼ਬਦ ਹੋਵੇਗਾ, ਉਤਨੀ ਵੱਡੀ ਗਲਤੀ ਦੀ ਸੰਭਾਵਨਾ ਹੈ। ਕਿਉਂਕਿ ਦਿਲਗੀਰ ਜੀ ਦਾ ਕੋਈ ਉੱਤਰ ਨਹੀਂ ਆਇਆ, ਮੈਂ ਸੰਤੋਖ ਸਿੰਘ ਜੀ, ਸਰਵਜੀਤ ਸਿੰਘ ਜੀ ਦੇ ਅੰਕੜਿਆਂ ਦੀ ਕੰਪਿਊਟਰ ਦੀ ਮੱਦਦ ਨਾਲ ਪਰਖ ਕਰਕੇ ਇਸ ਸਮੇਂ ਰਾਮ ਜਹੇ ਸ਼ਬਦਾਂ ਦਾ ਅੰਦਾਜਾ 2133 ਲਾਇਆ ਹੈ।

ਗੁਰਦੇਵ ਸਿੰਘ ਘਣਗਸ

ਨਵੰਬਰ 3, 2007
.