.

ਸੰਤਾਂ ਦੇ ਕੌਤਕ .....?
(ਭਾਗ ਦੂਜਾ, ਕਿਸ਼ਤ ਨੰ: 45)

ਭਾਈ ਸੁਖਵਿੰਦਰ ਸਿੰਘ ‘ਸਭਰਾ’

ਡੇਰਿਆਂ `ਚ ਫਸੇ ਸਿੱਖਾਂ ਨੂੰ ਪੰਥ ਵੱਲ ਕਿਵੇਂ ਮੋੜੀਏ?

ਇਸ ਵਕਤ ਅੰਮ੍ਰਿਤਧਾਰੀ ਖ਼ਾਲਸਾ ਫੌਜ ਜੋ ਡੇਰਿਆਂ ਦੇ ਰੂਪ ਵਿਚ ਵਿਖਰੀ ਹੋਈ ਹੈ। ਸਾਨੂੰ ਚਾਹੀਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਵੱਧ ਤੋਂ ਵੱਧ ਸਤਿਕਾਰ ਕਾਇਮ ਰੱਖਣ ਵਾਸਤੇ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕਰੀਏ। ਸਾਡੇ ਸਾਰਿਆਂ ਵਿਚ ਮੁੱਖ ਘਾਟ ਇਹ ਹੈ ਕਿ ਅਸੀਂ ਜੋ ਕਹਿੰਦੇ ਹਾਂ ਉਹ ਕਰਦੇ ਨਹੀਂ ਹਾਂ। ਸੰਤ ਸ਼ਬਦ ਗੁਰੂ ਅਤੇ ਅਕਾਲ ਪੁਰਖ ਲਈ ਵਰਤੇ ਹਨ। ਇੰਜ ਹੀ ਗੁਰੂ ਗ੍ਰੰਥ ਸਾਹਿਬ ਵਿਚ ‘ਸੰਤਹੁ’ ਸ਼ਬਦ ਅੰਮ੍ਰਿਧਾਰੀ ਗੁਰ ਸਿੱਖ ਸੰਗਤ ਲਈ ਵਰਤਿਆ ਹੈ।

ਹੁਣ ਅਸੀਂ ਵੇਖਦੇ ਹਾਂ ਕਿ ਸੰਤ, ਸਾਧ, ਸੰਤਨ, ਸੰਤਹੁ ਸ਼ਬਦ ਨੂੰ ਹਰ ਐਰਾ-ਗੈਰਾ, ਜੋ ਵੇਖਣ ਨੂੰ ਅੰਮ੍ਰਿਤਧਾਰੀ ਗੁਰੂ ਸਿੱਖ ਭਾਈ ਲਗਦਾ ਹੈ, ਸੰਤ, ਸਾਧੂ, ਬ੍ਰਹਮ ਗਿਆਨੀ ਦੀ ਫੀਤੀ ਆਪਣੇ ਨਾਮ ਅੱਗੇ ਜੋੜ ਕੇ ਡੇਰਾ ਬਣਾਕੇ (ਸੰਤ-ਗੁਰੂ) ਬਣ ਬੈਠਦਾ ਹੈ। ਜੋ ਗਿਣਤੀ ਵਿਚ ਇਕ ਨਹੀਂ ਦੋ ਨਹੀਂ ਹਜ਼ਾਰਾਂ ਵਿਚ ਹਨ। ਇਸ ਅਖੌਤੀ ਖੇਡ ਲਈ ਅਸੀਂ ਸਣੇ ਲੀਡਰ ਸਾਰੇ ਹੀ ਜ਼ਿੰਮੇਵਾਰ ਹਾਂ। ਕਿਉਂਕਿ ਅਸੀਂ ਧਰਮ ਪ੍ਰਚਾਰ ਰਾਹੀਂ ਸੰਤ, ਸਾਧ, ਸੰਤਨ, ਸੰਤਹੁ ਸ਼ਬਦਾਂ ਦੇ ਭੇਦ ਸੰਗਤਾਂ ਨੂੰ ਨਹੀਂ ਦੱਸ ਰਹੇ।

ਇਹ “ਸਾਧੂ” “ਸੰਤਨ” ਗੁਰੂ ਨਾਨਕ ਸਾਹਿਬ ਅਤੇ ਅਕਾਲ ਪੁਰਖ ਲਈ ਰਾਖਵੇਂ ਰੱਖੇ ਹਨ। ਸੰਤਹੁ ਸ਼ਬਦ ਗੁਰ ਸਿੱਖਾਂ ਦੀ ਸੰਗਤ ਲਈ ਹੈ। ਅੰਮ੍ਰਿਤਧਾਰੀ, ਗੁਰੂ ਦਾ ਸਿੰਘ, ਇਕ ਪਰਿਵਾਰ ਦੀ ਤਰ੍ਹਾਂ ਆਪਸ ਵਿਚ ਭਾਈ-ਭਾਈ ਹੈ। ਹੁਣ ਦਾਸ ਦੀ ਬੇਨਤੀ ਹੈ ਕਿ ਡੇਰਿਆਂ ਦੀ ਸਮਾਪਤੀ ਲਈ ਆਪ ਜੀ ਉੱਦਮ ਕਰਕੇ ਧਰਮ ਪ੍ਰਚਾਰ ਕਮੇਟੀ ਮੈਂਬਰਾਂ ਅਤੇ ਗੁਰਬਾਣੀ ਦੇ ਸਹੀ ਅਰਥ ਜਾਨਣ ਵਾਲੇ ਵਿਦਵਾਨਾਂ ਨੂੰ ਸੱਦ ਕੇ (ਸੰਤ ਬ੍ਰਹਮ ਗਿਆਨੀ) ਸ਼ਬਦਾਂ ਨੂੰ ਇਕ ਵਿਅਕਤੀ ਲਈ ਵਰਤਣ `ਤੇ ਪਾਬੰਧੀ ਲਾਉਣ ਲਈ ਹੁਕਮਨਾਮਾ ਤਿਆਰ ਕੀਤਾ ਜਾਵੇ ਤੇ ਸਿੱਖ ਡੇਰਿਆਂ ਵਿਚ ਬੈਠੇ ਅਖੌਤੀ ਸੰਤਾਂ ਗੁਰੂਆਂ ਦੇ ਭਰਮ ਪਾਖੰਡ ਦਾ ਪਰਦਾ ਫਾਸ਼ ਕੀਤਾ ਜਾਵੇ ਤਾਂ ਹੀ ਸਿੱਖ ਸੰਗਤਾਂ ਹਰਿਮੰਦਰ ਸਾਹਿਬ ਅੰਮ੍ਰਿਤਸਰ ਅਤੇ ਅਕਾਲ ਤਖ਼ਤ ਸਾਹਿਬ ਵੱਲ ਨੂੰ ਮੂੰਹ ਮੋੜਨ ਦੀ ਖੇਚਲ ਕਰਨਗੀਆਂ। ਉਹ ਵੀ ਤਾਂ, ਜੇਕਰ ਸਾਰਿਆਂ ਦਾ “ਮਨ” ਅਸਲ ਮਾਇਨਿਆਂ ਵਿਚ ਇਹ ਚਾਹੁੰਦਾ ਹੋਵੇ ਕਿ ਗੁਰੂ ਦਾ ਸਰੀਰ ਪੰਥ ਵਿਚ ਅਤੇ ਦੀਦਾਰ ਖ਼ਾਲਸੇ ਵਿਚ ਹੈ।

ਦਾਸ ਤਾਂ ਮਨ ਵਿਚ ਇਹ ਹੀ ਖੁਆਇਸ਼ ਰੱਖਦਾ ਹੈ ਕਿ ਜੇ “ਸੰਤ” ਸ਼ਬਦ ਦੀ ਵਰਤੋਂ ਇਕ ਵਿਅਕਤੀ ਲਈ ਵਰਤਣ `ਤੇ ਪਾਬੰਧੀ ਲੱਗ ਜਾਵੇ ਤਾਂ ਹਰ ਗੁਰੂ ਦਾ ਸਿੰਘ ਆਪਣੇ ਨਾਮ ਨਾਲ ਭਾਈ ਸ਼ਬਦ ਜੋੜਨ ਲੱਗ ਪੈਣ ਤਾਂ ਡੇਰੇ ਆਪਣੇ ਆਪ ਹੀ ਖਤਮ ਹੋ ਜਾਣਗੇ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸਲ ਸ਼ਬਦ ਗੁਰੂ ਵਿਅਕਤੀ ਦੀ ਪਦਵੀ ਮਿਲ ਜਾਵੇਗੀ। ਤੇ ਗੁਰੂ ਸਾਹਿਬ ਜੀ ਦਾ ਰੁਤਬਾ ਕਿਸੇ ਵਿਅਕਤੀ ਦੀ ਦੇਹ ਤੋਂ ਉੱਚਾ ਹੋ ਜਾਵੇਗਾ। ਆਉ ਆਪਣੇ ਮਨਾਂ ਨੂੰ ਸਾਫ਼ ਕਰਕੇ ਇਹ ਕਦਮ ਚੁੱਕ ਲਈਏ ਤਾਂ ਕਿ ਸਾਰੇ ਸਿੰਘ ਅੰਮ੍ਰਿਤਧਾਰੀ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਹੋ ਜਾਣ,

1: (ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ ਤੇ ਦੀਦਾਰੇ ਖ਼ਾਲਸਾ ਜੀ ਦੇ) ਅਸਲ ਸੁਪਨਾ ਪੂਰਾ ਹੋ ਜਾਵੇ।

2: ਮੁੱਖ ਮੰਤਰੀ, ਪੰਜਾਬ ਸਰਕਾਰ ਨੂੰ ਕਹਿ ਕੇ ਬੀੜੀਆਂ ਸਿਗਰੇਟਾਂ, ਗੁਟਖੇ ਜੋ ਸਰਕਾਰੀ ਬੱਸਾਂ, ਟੈਲੀਵਿਜ਼ਨਾਂ ਵਿਚ ਮਸ਼ਹੂਰੀ ਕਰ ਰਹੇ ਹਨ ਜਿਨ੍ਹਾਂ ਦੀ ਬਦੌਲਤ ਸਕੂਲਾਂ ਦੇ ਬੱਚੇ ਆਮ ਗੁਟਖੇ ਖ਼ਰੀਦ ਕੇ ਖਾ ਰਹੇ ਹਨ ਉਨ੍ਹਾਂ ਬੱਚਿਆਂ ਦੀ ਸਿਹਤ ਨੂੰ ਦੇਖਦਿਆਂ ਹੋਇਆਂ ਤੁਰੰਤ ਪਾਬੰਧੀ ਲਈ ਉੱਦਮ ਕੀਤਾ ਜਾਵੇ ਤੇ ਪੰਜਾਬ ਵਿਚ ਧੜਾਧੜ ਬਿਹਾਰ ਤੇ ਯੂ: ਪੀ: ਤੋਂ ਆ ਰਹੇ ਲੋਕਾਂ ਜੋ ਆ ਕੇ ਰੇਹੜੀਆਂ `ਤੇ ਬੀੜਆਂ ਸਿਗਰੇਟਾਂ ਤੋ ਗੁਟਖੇ ਵੇਚ ਰਹੇ ਹਨ ਦੀਆਂ ਰੇਹੜੀਆਂ ਨੂੰ ਜਬਤ ਕਰਨ ਲਈ ਕਦਮ ਚੁੱਕਿਆ ਜਾਵੇ। ਪੰਜਾਬ ਦੀ ਬਰਬਾਦੀ ਲਈ ਭਈਆਂ ਦੀਆਂ ਹੇੜਾਂ ਜੋ ਆ ਰਹੀਆਂ ਹਨ ਇਨ੍ਹਾਂ `ਤੇ ਪਾਬੰਦੀ ਲਾਈ ਜਾਵੇ ਤਾਂ ਜੋ ਪੰਜਾਬ ਅਤੇ ਸਿੱਖ ਕੌਮ ਦੇ ਬੱਚੇ ਸਿਗਰੇਟਾਂ ਦੇ ਮਾਰੂ ਧੂੰਏ ਦੇ ਹਮਲੇ ਤੋਂ ਬਚ ਸਕਣ। ਸਿੰਘ ਵੀ ਇਸ ਜਗਤ ਜੂਠ ਤੋਂ ਬਚ ਸਕਣ।

3: (ੳ) ਨਾਨਕਸਰ ਜਗਰਾਉਂ ਦੇ ਡੇਰੇ (ਠਾਠ) ਤੇ ਇਨ੍ਹਾਂ ਜਿਹਿਆਂ ਡੇਰਿਆਂ ਦੇ ਪਾਖੰਡ ਬਾਰੇ ਉਹ ਗੁਰੂ ਦਾ ਸਿੱਖ ਚੰਗੀ ਤਰ੍ਹਾਂ ਸਮਝ ਸਕਦਾ ਹੈ ਜੋ ਗੁਰੂ ਜੀ ਦੇ ਅਸੂਲਾਂ ਦੀ ਸਮਝ ਰੱਖਦਾ ਹੋਵੇ ਇਨ੍ਹਾਂ ਡੇਰੇਦਾਰਾਂ ਨੇ ਸੰਗਤਾਂ ਨੂੰ ਗੁੰਮਰਾਹ ਕਰਨ ਲਈ ਪਹਿਲਾਂ ਜਾਹਿਰਾ ਪੀਰ ਧੰਨ ਧੰਨ ਗੁਰੂ ਨਾਨਕ ਸਾਹਿਬ ਦੇ ਸੱਜੇ ਪਾਸੇ ਬੈਠੇ ਰਬਾਬ ਵਜਾਉਂਦੇ ਭਾਈ ਮਰਦਾਨਾ ਜੀ ਉਠਾ ਕੇ ਨੰਦ ਸਿੰਘ ਜੀ ਨੂੰ ਬਿਠਾ ਦਿੱਤਾ ਹੈ ਤੇ ਖੱਬੇ ਪਾਸੇ ਬੈਠੇ ਚਵਰ ਦੀ ਸੇਵਾ ਕਰਦਾ ਭਾਈ ਬਾਲਾ ਜੀ ਨੂੰ ਉਠਾ ਕੇ ਈਸ਼ਰ ਸਿੰਘ ਜੀ ਨੂੰ ਬਿਠਾ ਦਿੱਤਾ ਹੈ। ਅਸਲ ਇਤਿਹਾਸ ਨੂੰ ਖ਼ਤਮ ਕਰਨ ਦੀ ਸੰਗੀਨ ਤੇ ਵੱਡੀ ਗੁਸਤਾਖ਼ੀ ਕੀਤੀ।

(ਅ) ਆਪਣੇ ਨਿੱਜੀ ਸਥਾਨ “ਨਾਨਕਸਰ ਭਗਤੀ ਦਾ ਘਰ” ਆਖ ਕੇ ਅੰਮ੍ਰਿਤਸਰ ਸਿਫ਼ਤੀ ਦਾ ਘਰ ਗੁਰਬਾਣੀ ਦੀ ਤੁਕ ਨੂੰ ਵਿਗਾੜਨ ਦੀ ਦੂਜੀ ਗੁਸਤਾਖ਼ੀ ਕੀਤੀ।

(ੲ) ਇਕ ਤਸਵੀਰ ਵਿਚ ਇਨ੍ਹਾਂ ਨੇ ਨੰਦ ਸਿੰਘ ਜੀ ਨੂੰ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਦਰਸਾਉਣ ਲਈ ਬਾਬਾ ਨੰਦ ਸਿੰਘ ਜੀ ਦੇ ਉੱਪਰ ਕਰਕੇ ਗੁਰੂ ਨਾਨਕ ਸਾਹਿਬ ਜੀ ਦੀ ਤਸਵੀਰ ਛਾਪੀ ਹੈ। ਤਸਵੀਰ ਦੇ ਖੱਬੇ ਪਾਸੇ ਈਸ਼ਰ ਜੀ ਦੇ ਉੱਤੇ ਦਸ਼ਮੇਸ਼ ਪਿਤਾ ਦੀ ਤਸਵੀਰ ਛਾਪ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਅਵਤਾਰ ਦਰਸਾਇਆ ਹੋਇਆ ਹੈ। ਸੰਗਤਾਂ ਨੂੰ ਗੁੰਮਰਾਹ ਕਰਨ ਦੀ ਇਹ ਤੀਜੀ ਗੁਸਤਾਖ਼ੀ ਕੀਤੀ ਹੈ।

ਸੱਚ ਬੋਲਣਾ ਕੋਈ ਗ਼ੁਨਾਹ ਨਹੀਂ ਹੁੰਦਾ। ਹੁਣ ਪੰਥ ਦੇ ਆਗੂਆਂ ਨੇ ਜੋ ਡੇਰਿਆਂ ਬਾਰੇ ਗੁਰ ਇਤਿਹਾਸਕ ਅਸਥਾਨਾਂ ਤੋਂ ਬਾਹਰ ਅਲੱਗ ਸਿੱਖ ਸਰੂਪ ਵਿਚ ਆਪਣੀ ਵੱਖਰੀ ਅਖੌਤੀ ਸੰਪਰਦਾ ਚਲਾਉਣ ਵਾਲਿਆਂ ਵਿਰੁੱਧ ਆਵਾਜ਼ ਉਠਾਈ ਹੈ ਤਾਂ ਡੇਰੇਦਾਰਾਂ ਵੱਲੋਂ ਇਨ੍ਹਾਂ ਦੇ ਖਿਲਾਫ਼ ਜਹਾਦ ਖੜਾ ਕਰ ਲਿਆ ਹੈ। ਚਾਹੀਦਾ ਤਾਂ ਇਹ ਹੈ ਕਿ ਇਹ ਆਪਣੇ ਆਪਣੇ ਡੇਰੇ ਭੰਗ ਕਰਨ।

ਹੁਣ ਦਾਸ ਵੱਲੋਂ ਤਾਂ ਇਹ ਵੀ ਸਲਾਹ ਹੈ ਕਿ ਡੇਰੇਦਾਰਾਂ ਦੀਆਂ ਉਹ ਤਸਵੀਰਾਂ ਸਖ਼ਤ ਕਾਰਵਾਈ ਕਰਕੇ ਜਬਤ ਕੀਤੀਆਂ ਜਾਣ। ਪਾਬੰਧੀ ਦੇ ਬਾਵਜੂਦ ਵੀ ਇਨ੍ਹਾਂ ਡੇਰੇਦਾਰਾਂ ਵੱਲੋਂ ਛਾਪੀਆਂ ਗੁਰਬਾਣੀ ਦੀਆਂ ਪੋਥੀਆਂ ਗੁਰਦੁਆਰਿਆਂ ਦੇ ਨੇੜੇ ਕਕਾਰਾਂ ਦੀਆਂ ਦੁਕਾਨਾਂ ਵਿਚ ਵਿਕ ਰਹੀਆਂ ਹਨ। ਡੇਰੇਦਾਰਾਂ ਦੀਆਂ ਫੋਟੋਆਂ, ਕੱਚੀਆਂ ਧਾਰਨਾ ਵਾਲੀਆਂ ਕੈਸਟਾਂ ਤੇ ਵੇਚਣ `ਤੇ ਪਾਬੰਦੀ ਲਗਾਉਣ ਦੀ ਖੇਚਲ ਕਰਨੀ ਚਾਹੀਦੀ ਹੈ।

4: ਇਤਿਹਾਸਕ ਗੁਰਦੁਆਰਿਆਂ ਦੇ ਸਾਰੇ ਮੈਨੇਜਰਾਂ ਨੂੰ ਸੂਚਿਤ ਕੀਤਾ ਜਾਵੇ ਕਿ ਗੁਰਦੁਆਰਿਆਂ ਦੀਆਂ ਕੰਧਾਂ `ਤੇ ਜਾਂ ਬੋਰਡਾਂ ਤੇ ਮਰ ਚੁੱਕੇ ਅਖੌਤੀ ਸੰਤਾਂ, ਬ੍ਰਹਮ ਗਿਆਨੀਆਂ ਦੇ ਸੰਬੰਧ ਵਿਚ ਗੁਰਮਤਿ ਸਮਾਗਮ ਦੇ ਪੋਸਟਰ ਨਾ ਲੱਗਣ ਦੇਣ ਤਾਂ ਜੇ ਆਪਾਂ ਸਾਰੇ ਸੰਗਤਾਂ ਨੂੰ ਗੁਰੂ ਇਤਿਹਾਸਕ ਸਥਾਨਾਂ ਅਤੇ ਸ਼ਬਦ ਗੁਰੂ ਨਾਲੋਂ ਤੋੜਕੇ ਡੇਰੇਦਾਰਾਂ ਦੇ ਸੇਵਕ ਬਣਾਉਣ ਦੀ ਗੁਸਤਾਖ਼ੀ ਤੋਂ ਬਚ ਸਕੀਏ।

5: ਇਤਿਹਾਸਕ ਗੁਰਦੁਆਰਿਆਂ ਵਿਚ ਧਾਰਮਿਕ ਪੁਸਤਕਾਂ ਲਈ ਗੁਰਦੁਆਰਾ ਸਾਹਿਬ ਦੇ ਅੰਦਰ ਢੁਕਵੀਂ ਜਗ੍ਹਾ `ਤੇ ਸ਼ੈੱਡ ਪਾ ਕੇ ਦਿੱਤਾ ਜਾਵੇ ਤਾਂ ਜੋ ਸੰਗਤਾਂ ਆਰਾਮ ਨਾਲ ਕਿਤਾਬਾਂ ਖਰੀਦ ਕੇ ਗੁਰੂ ਨਾਨਕ ਸਾਹਿਬ ਜੀ ਦੇ ਮਿਸ਼ਨ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣ। ਦਾਸ ਨੇ ਵੇਖਿਆ ਹੈ ਕਿ ਗੁਰਦੁਆਰਾ ਭੱਠਾ ਸਾਹਿਬ ਜੀ ਵਿਖੇ ਸਿੱਖ ਫੁਲਵਾੜੀ ਦਾ ਲਿਟਰੇਚਰ ਵਾਲੇ ਸੇਵਾਦਾਰ ਧੁੱਪ ਵਿਚ ਖਲੋਕੇ ਵੇਚਦੇ ਹਨ ਤੇ ਸੰਗਤਾਂ ਵੀ ਧੁੱਪ ਦੇ ਕਾਰਨ ਧਾਰਮਿਕ ਪੁਸਤਕਾਂ ਨਹੀਂ ਖਰੀਦ ਸਕਦੀਆਂ।

6: ਗੁਰਦੁਆਰਿਆਂ ਦੇ ਬਾਹਰ ਭਈਏ ਜੋ ਗੁਰਦੁਆਰੇ ਦੇ ਨੇੜੇ ਰੇਹੜੀ ਲਿਆਉਣ ਤੋਂ ਪਹਿਲਾਂ ਆਪਣੇ ਘਰਾਂ ਵਿਚ ਚਾਟ, ਛੋਲੇ, ਫਲ ਫਰੂਟਾਂ ਤੇ ਬੀੜੀਆਂ ਸਿਗਰੇਟਾਂ ਦਾ ਧੂੰਆਂ ਮਾਰਿਆ ਜਾਂਦਾ ਹੈ ਤੇ ਫਿਰ ਗੁਰਦੁਆਰਿਆਂ ਦੇ ਸਾਹਮਣੇ ਆ ਕੇ ਖੜ ਜਾਂਦੇ ਹਨ ਤੇ ਸੰਗਤਾਂ ਨੂੰ ਜੂਠੇ ਬਰਤਨਾਂ ਵਿਚ ਉਪਰੋਕਤ ਧੂੰਏ ਵਾਲੇ ਪਦਾਰਥ ਛਕਾਏ ਜਾਂਦੇ ਹਨ। ਇਨ੍ਹਾਂ ਨੂੰ ਗੁਰਦੁਆਰਿਆਂ ਦੇ ਨੇੜੇ ਤੋਂ ਹਟਾਇਆ ਜਾਵੇ। ਕਿਉਂਕਿ ਸੰਗਤਾਂ ਗੁਰੂ ਘਰ ਵਿਚ ਲੰਗਰ ਖਾ ਕੇ ਭਈਆ ਦੀਆਂ ਰੇਹੜੀਆਂ ਤੋਂ ਵੀ ਕੁਝ ਨਾ ਕੁਝ ਜੂਠੇ ਭਾਂਡਿਆਂ ਵਿਚ ਵੀ ਛਕ ਲੈਂਦੀਆਂ ਹਨ ਜਿਨ੍ਹਾਂ ਨਾਲ ਪੇਟ ਦੀ ਬਿਮਾਰੀ ਵੀ ਲੱਗ ਜਾਂਦੀ ਹੈ ਤੇ ਸਾਰਾ ਦੋਸ਼ ਗੁਰੂ ਜੀ ਦੇ ਲੰਗਰਾਂ ਨੂੰ ਦਿੱਤਾ ਜਾਂਦਾ ਹੈ। ਇਨ੍ਹਾਂ ਰੇਹੜੀਆਂ ਨੂੰ ਤੁਰੰਤ ਹਟਾਉਣ ਦੀ ਲੋੜ ਹੈ। ਇਸ ਨਾਲ ਗੁਰ ਸਿੱਖਾਂ ਦਾ ਜੂਠ ਵਿਚ ਮੂੰਹ ਪਾਉਣ ਦਾ ਜੋ ਵਰਤਾਰਾ ਵਰਤ ਰਿਹਾ ਹੈ, ਨੂੰ ਰੋਕ ਲੱਗ ਜਾਵੇਗੀ।

7: ਗੁਰਦੁਆਰਿਆਂ ਦੇ ਅੰਦਰ ਪ੍ਰਸ਼ਾਦ ਸਿਰਫ਼ ਦੇਗ਼ ਦਾ ਹੀ ਵਰਤਾਣ ਦਾ ਹੁਕਮ ਹੋਣਾ ਚਾਹੀਦਾ ਹੈ ਹਰ ਤਰ੍ਹਾਂ ਦੀ ਬਜਾਰੂ ਮਿਠਾਈਆਂ ਵਗੈਰਾ ਦੇ ਭੋਗ ਵਰਤਾਣੇ ਬੰਦ ਕਰਾਏ ਜਾਣ ਜੋ ਗੁਰਮਤਿ ਦੇ ਅਸੂਲਾਂ ਤੋਂ ਉਲਟ ਹੈ। “ਦੇਗ ਤੇਗ ਫਤਹਿ” ਗੁਰੂ ਸਾਹਿਬ ਜੀ ਦੇ ਬਚਨਾ `ਤੇ ਪਹਿਰਾ ਦੇਣ ਦਾ ਹੁਕਮ ਕਰੇਗੀ।

8: ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਲਈ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਜਿੰਨੇ ਵੀ ਸੇਵਾਦਾਰ ਭਾਵ ਹਰ ਪ੍ਰਕਾਰ ਦੀ ਸੇਵਾ ਨਾਲ ਸੰਬੰਧਿਤ ਅੰਮ੍ਰਿਤਧਾਰੀ ਵੀ ਰੱਖੇ ਜਾਣ `ਤੇ ਇਹ ਵੇਖਣਾ ਜ਼ਰੂਰੀ ਹੈ ਕਿ ਅੰਮ੍ਰਿਤ ਛਕੇ ਹੋਣ ਦੀ ਸ਼੍ਰੋਮਣੀ ਕਮੇਟੀ ਵੱਲੋਂ ਜਾਂ ਗੁਰਸਿੱਖ ਮਿਸ਼ਨਰੀ ਦੀ ਲਿਸਟ ਵਿਚ ਨਾਂ ਦਰਜ ਹੋਣਾ ਚਾਹੀਦਾ ਹੈ। ਇਹ ਯਕੀਨੀ ਕਰਾਇਆ ਜਾਵੇ ਕਿ ਅਜਿਹਾ ਬੰਦਾ ਕਿਸੇ ਡੇਰੇਦਾਰ ਦਾ ਸ਼ਰਧਾਲੂ ਨਾ ਹੋਵੇ।

ਸਾਧਾਂ ਬਾਰੇ

ਅਹਿ ਨੇ ਸੰਤ ਕਲੇਰਾਂ ਵਾਲੇ, ਇੱਧਰ ਸੰਤ ਝੰਡੇਰਾਂ ਵਾਲੇ।

ਇਹ ਸੰਤ ਨੇ ਜੌੜ੍ਹਾਂ ਵਾਲੇ, ਔਹ ਸੰਤ ਨੇ ਮੌੜਾਂ ਵਾਲੇ।

ਇਕ ਸੰਤ ਨੇ ਜਵੱਦੀ ਵਾਲੇ, ਦੂਜੇ ਸੰਤ ਨੇ ਘਵੱਦੀ ਵਾਲੇ।

ਇਹ ਬਾਬੇ ਹਨ ਨਾਨਕਸਰੀਏ, ਇਹ ਸੰਤ ਹਨ ਅੰਬਰਸਰੀਏ।

ਆਹ ਸੰਤ ਨੇ ਜੋਗੇ ਵਾਲੇ, ਇਹ ਬੈਠੇ ਹਨ ਮੋਗੇ ਵਾਲੇ।

ਇਹ ਸੰਤ ਹਨ ਜੌਹਲਾਂ ਵਾਲੇ, ਦੂਜੇ ਸੰਤ ਹਨ ਧੌਹਲਾਂ ਵਾਲੇ।

ਇਕ ਸੰਤ ਨੇ ਦੂਧਾਧਾਰੀ, ਦੂਜੇ ਸੰਤ ਨੇ ਇੱਛਿਆਧਾਰੀ।

ਬਾਗਾਂ ਵਾਲੇ, ਇਹ ਚਾਹ ਵਾਲੇ, ਮੱਖਣੀ ਵਾਲੇ, ਯੱਖਣੀ ਵਾਲੇ।

ਇਹ ਬਾਬੇ ਹਨ ਮਨਸੂਰਾਂ ਵਾਲੇ, ਆਹ ਸੰਤ ਨੇ ਹੂਰਾਂ ਵਾਲੇ।

ਇਹ ਬਾਬਾ ਬਨਖੰਡੀ ਏ, ਔਹ ਬਾਬਾ ਚੌਖੰਡੀ ਏ।

ਇਹ ਸੰਤ ਹਨ ਸਰਾਵਾਂ ਵਾਲੇ, ਦੂਜੇ ਸੰਤ ਮਨਾਵਾਂ ਵਾਲੇ।

ਇੱਧਰ ਵੇਖੋ ਊਨੇ ਵਾਲੇ, ਇਹ ਸੰਤ ਹਨ ਚੂਨੇ ਵਾਲੇ।

ਇਕ ਬਾਬੇ ਨੇ ਸਿਆੜ ਵਾਲੇ, ਤੇ ਆਹ ਬਾਬੇ ਨੇ ਮਨਵਾੜ ਵਾਲੇ।

ਇਕ ਸੰਤ ਨੇ ਕੰਬਲੀ ਵਾਲੇ, ਦੂਜੇ ਸੰਤ ਨੇ ਸੰਗਲੀ ਵਾਲੇ।

ਜੰਡਾਂ ਵਾਲੇ ਝੰਡਾਂ ਵਾਲੇ, ਲੀਰਾਂ ਵਾਲੇ, ਤੀਰਾਂ ਵਾਲੇ।

ਪੌਣਾਹਾਰੀ, ਦੂਧਾਧਾਰੀ, ਪਰੀਆਂ ਵਾਲੇ ਜ਼ਰੀਆਂ ਵਾਲੇ।

ਇਕ ਬਾਬੇ ਹੱਥ ਹੌਲਾ ਕਰਦੇ, ਇਹ ਬਾਬੇ ਹਨ ਝਾੜਾ ਕਰਦੇ।

ਲਾਲਾਂ ਵਾਲੇ, ਜਾਲਾਂ ਵਾਲੇ, ਮੋਤੀਆਂ ਵਾਲੇ, ਜੋਤੀਆਂ ਵਾਲੇ।

ਡੰਡੇ ਵਾਲੇ, ਝੰਡੇ ਵਾਲੇ, ਅਖਾੜੇ ਵਾਲੇ, ਬੁਲਾਰੇ ਵਾਲੇ।

ਤਪੜੀ ਵਾਲੇ, ਛਪੜੀ ਵਾਲੇ, ਰਾਧਾ ਸੁਆਮੀ, ਅੰਤਰਜਾਮੀ।

ਕਤਾਰਾਂ ਵਾਲੇ, ਪਹਾੜਾਂ ਵਾਲੇ, ਮਾਲਾ ਵਾਲੇ, ਜਵਾਲਾਂ ਵਾਲੇ।

ਕਿੰਗਰੀਆਂ ਵਾਲੇ, ਸਿੰਗਰੀ ਵਾਲੇ, ਮਿਆਣੀ ਤੇ ਲਲਿਆਣੀ ਵਾਲੇ।

ਟਾਟਾਂ ਵਾਲੇ, ਫਾਟਾਂ ਵਾਲੇ, ਫੂੰਕਾਂ ਵਾਲੇ ਧਾਗਾ ਕਰਦੇ।

ਕੋਈ ਸੰਤ ਕ੍ਰਿਸ਼ਨ ਭਗਤ ਹੈ ਕੋਈ ਬਾਬਾ ਰਾਮ ਭਗਤ ਹੈ।

ਕੋਈ ਸੰਤ ਵਰ ਸਾਰੇ ਦੇਵੇ, ਕੋਈ ਭੂਤ ਵਸ ਕਰ ਦੇਵੇ।

ਕੋਈ ਸੰਤ ਨਿਰੀ ਫੂਕ ਹੀ ਮਾਰੇ, ਕੋਈ ਨਾਲੇ ਪਾਠ ਕਰਾਵੇ।

ਕੋਈ ਰਿੱਧੀਆਂ, ਸਿੱਧੀਆਂ ਦੇਵੇ, ਕੋਈ ਬਾਬੇ ਨੇ ਲਾਂਦੇ ਟੇਵੇ।

ਕਈ ਕੰਨਾਂ ਵਿਚ ਮੰਤਰ ਦਿੰਦੇ, ਕੰਨਾ ਮੰਨਾ ਕੁਰਰ ਕਰੇਂਦੇ।

ਅੱਖਰ ਇਕ ਗਿਆਨ ਨਾ ਆਵੇ, ਫਿਰ ਵੀ ਪੂਰਨ ਸੰਤ ਕਹਾਵੇ।

ਕਈ ਰੱਬ ਨੂੰ ਕੰਨੋ ਫੜ੍ਹ ਲੈਂਦੇ, ਮੂੰਹ ਮੰਗੀਆਂ ਮੁਰਾਦਾਂ ਦਿੰਦੇ।

ਇਹ ਅਜੋਕੀ ਜਥੇਦਾਰੀ?

1: ਜਥੇਦਾਰੀ! ਜਥੇਦਾਰੀ! ਜਾਂ ਫਿਰ ਗੱਫੇਦਾਰੀ

ਸਿੱਖੀ ਦੀ ਨਾ ਰਾਖੀ ਕਰੋ ਇਹ ਕੈਸੀ ਜਥੇਦਾਰੀ?

2: ਆਪਣਾ ਹੁਕਮ ਛੱਡੇ, ਪੰਥ ਦੀਆਂ ਜੜ੍ਹਾਂ ਵੱਢੇ

ਤਾਨਸ਼ਾਹੀ ਬਣ ਬੈਠੀ ਇਹ ਹੈਂਕੜਬਾਜ ਜਥੇਦਾਰੀ।

3: ਗੁਰੂ ਦਾ ਸਿਧਾਂਤ ਨਾਹੀ, ਮਨ ਇਹਦਾ ਸ਼ਾਂਤ ਨਾਹੀ

ਕੂਕਰ ਦੇ ਵਾਂਗੂੰ ਲੋਭੀ ਇਹ ਅਜੋਕੀ ਜਥੇਦਾਰੀ।

4: ਸਿੱਖ ਮਸਲੇ ਦਾ ਹੱਲ ਨਾਹੀ, ਸਿਖੀ ਵਾਲੀ ਗੱਲ ਨਾਹੀ

ਬਾਦਲ ਦੀ ਦਾਸੀ ਬਣੀ ਇਹ ਫੋਕੀ ਜਥੇਦਾਰੀ।

5: ਹਿੰਦੂ ਸਾਨੂੰ ਕਹੀ ਜਾਵੇ, ਗੰਗਾ ਵੱਲ ਲਈ ਜਾਵੇ

ਲਵ ਕੁਸ਼ ਦੀ ਔਲਾਦ ਆਖੇ ਇਹ ਹਿੰਦੂ ਜਥੇਦਾਰੀ।

6: ਸਾਧਾਂ ਦੀ ਝੋਲੀ ਚੁੱਕ, ਲਵ ਕੁਸ਼ ਦੀ ਬਣੀ ਪੁੱਤ

ਸਿੱਖਾਂ ਦੀ ਇਹ ਕਰੇ ਲੁੱਟ, ਇਹ ਬੇਸਮਝ ਜਥੇਦਾਰੀ।

7: ਨਕੇਲ ਸਿਆਸੀਆਂ ਪਾਈ ਹੋਈ ਆ, ਰਿੱਛ ਨਾਚ ਨਚਾਈ ਹੋਈ ਆ

ਡੰਡੇ ਅੱਗੇ ਲਾਈ ਹੋਈ ਆ, ਇਹ ਚਾਪਲੂਸ ਜਥੇਦਾਰੀ।

8: ਬਾਣੀ ਬਾਣਾ ਕੋਲ ਨਾਹੀ, ਕਪੂਰ ਸਿੰਘ ਵਰਗਾ ਰੋਲ ਨਾਹੀ

ਸ਼ੌਹਰਤਾਂ ਦੀ ਭੁੱਖੀ ਵੇਖੋ ਇਹ ਅਜੋਕੀ ਜਥੇਦਾਰੀ।

9: ਪਾਓ ਸਿੱਖੋ ਨਕੇਲ ਇਹਦੇ, ਇਰਾਦੇ ਕਰੋ ਫੇਲ ਇਹਦੇ

ਨਹੀਂ ਤਾਂ ਇੱਜਤ ਰਹਿਣ ਨਾ ਦੇਊ ਇਹ ਅਜੋਕੀ ਜਥੇਦਾਰੀ।

10: ਰੱਬਾ ਸੁਣ ਲੈ ਅਰਜ ਮੇਰੀ, ਰਹਿਮਤ ਰਹੀ ਏ ਸਦਾ ਤੇਰੀ

ਭੇਜ, ਕਪੂਰ ਸਿੰਘ, ਸ਼ਾਮ ਸਿੰਘ, ਅੱਜ ਬਚ ਜਾਏ ਜਥੇਦਾਰੀ।

ਦਿਲ ਨਹੀਂ ਸੀ ਕਰਦਾ ਕਿ ਇਹ ਕੁਝ ਲਿਖਿਆ ਜਾਂਦਾ ਪਰ ਜਦੋਂ ਕਿਸੇ ਦੇ ਕੀਤੇ ਉਪਕਾਰਾਂ ਨੂੰ ਵਿਸਾਰ ਕੇ ਕਿਰਦਾਰ `ਚੋਂ ਅਕ੍ਰਿਤਘਣਤਾ ਦੀ ਬਦਬੂ ਆਉਣ ਲਗਦੀ ਹੈ ਤਾਂ ਉਥੇ ਤਾਂ ਭਾਈ ਗੁਰਦਾਸ ਜੀ ਵਰਗੇ ਪੂਰਨ ਗੁਰਸਿੱਖਾਂ ਦੀ ਕਲਮ ਵੀ ਨਹੀਂ ਰੁਕਦੀ। ਸਾਡੇ ਅਜੋਕੇ ਜਥੇਦਾਰਾਂ ਤੇ ਆਗੂਆਂ ਗੁਰੂ ਦੇ ਕੀਤੇ ਉਪਕਾਰਾਂ ਨੂੰ ਵਿਸਾਰ ਗੁਰੂ ਘਰ ਦੇ ਸਿਧਾਂਤ ਵੱਲੋਂ ਜਿਵੇਂ ਪਾਸਾ ਮੋੜਿਆ ਹੈ ਉਹ ਖਿਮਾਂਯੋਗ ਨਹੀਂ।

ਹਰਜਿੰਦਰ ਸਿੰਘ ਸਭਰਾ

ਪ੍ਰਚਾਰਕ

ਅੰਤ ਵਿਚ ਬੇਨਤੀ ਕਰਦਾ ਹਾਂ ਕਿ “ਭੁੱਲਣ ਅੰਦਰ ਸਭ ਕੋ ਅਭੁਲ ਗੁਰੂ ਕਰਤਾਰ।।” (ਪੰਨਾ 61) ਅਨੁਸਾਰ ਪੁਸਤਕ ਲਿਖਦਿਆਂ ਸੁਝਾਅ, ਦਿੰਦਿਆਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ ਕਿਉਂਕਿ ਆਖ਼ਰ ਇਹ ਬੰਦੇ ਦੀ ਹੀ ਲਿਖੀ ਹੋਈ ਹੈ। ਤੁਹਾਡੇ ਸੁਝਾਵਾਂ ਦੀ ਉਡੀਕ ਕਰਦਾ ਰਹਾਂਗਾ, ਤੁਹਾਡੇ ਸਵਾਲਾਂ ਦੇ ਉਤਰ ਦਿੰਦਾ ਰਹਾਂਗਾ, ਹੋਰ ਜੋ ਕੁਝ ਵੀ ਵਾਪਰਿਆ ਉਹ ਖਿੜ੍ਹੇ ਮੱਥੇ ਪ੍ਰਵਾਨ ਕਰਾਂਗਾ। ਹੋਈਆਂ ਭੁੱਲਾਂ ਦੀ ਖ਼ਿਮਾ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਪਾਸੋਂ ਮੰਗਦਾ ਹਾਂ।

ਜ਼ਿਕਰ ਕਰਤਾ ਹੂੰ ਤੋ ਸ਼ਾਇਦ ਉਨ ਕੋ ਹੋ ਸ਼ਿਕਾਇਤ,

ਚੁੱਪ ਰਹਿਤਾ ਹੂੰ ਤੋ ਮੇਰੀ ਨਾਨਕ ਸੇ ਕੁਤਾਹੀ ਹੋਤੀ ਹੈ।

ਧੰਨ ਗੁਰੂ ਗ੍ਰੰਥ ਸਾਹਿਬ ਜੀ ਅਤੇ

ਗੁਰੂ ਪੰਥ ਦਾ ਦਾਸਨਿ ਦਾਸ

ਸੁਖਵਿੰਦਰ ਸਿੰਘ ਸਭਰਾ

ਪ੍ਰਚਾਰਕ ਗੁਰਮਤਿ ਸਿਧਾਂਤ

ਪਿੰਡ ਤੇ ਡਾਕਖਾਨਾ ਸਭਰਾ,

ਤਹਿ: ਪੱਟੀ, ਜ਼ਿਲ੍ਹਾ ਅੰਮ੍ਰਿਤਸਰ

ਫ਼ੋਨ: 01851-257728

(ਸਮਾਪਤ)
.