.

ਸੰਤਾਂ ਦੇ ਕੌਤਕ .....?
(ਭਾਗ ਦੂਜਾ, ਕਿਸ਼ਤ ਨੰ: 36)

ਭਾਈ ਸੁਖਵਿੰਦਰ ਸਿੰਘ 'ਸਭਰਾ'

ਨਕਲੀ ਗੁਰੂ, ਆਸ਼ਤੋਸ਼, ਨੂਰ ਮਹਿਲੀਆ

ਅਖੌਤੀ ਸਾਧ ਆਸ਼ੂਤੋਸ਼ ਦਾ ਅਸਲੀ ਨਾਂ ਮਹੇਸ਼ ਕੁਮਾਰ ਝਾਅ ਹੈ ਤੇ ਪਿਤਾ ਦਾ ਨਾਂ ਦੇਵਾਨੰਦ ਝਾਅ ਹੈ। ਜਾਤ ਦਾ ਇਹ ਬ੍ਰਾਹਮਣ ਹੈ। ਆਸ਼ੂਤੋਸ਼ ਦਾ ਪਿੰਡ ਲਖਨੌਰ, ਤਹਿਸੀਲ ਲਾਲ ਬਾਗ, ਜ਼ਿਲਾ ਦਰਭੰਗਾ (ਬਿਹਾਰ) ਹੈ। ਦਰਭੰਗਾ ਜ਼ਿਲ੍ਹੇ ਦੇ ਡੀ: ਸੀ: ਵੱਲੋਂ ਦਿੱਤਾ ਪ੍ਰਮਾਣ ਪੱਤਰ ਇਸ ਦਾ ਸਬੂਤ ਹੈ। ਸ਼ੁਰੂ ਵਿਚ ਇਸ ਨੇ ਮਾਨਵ ਕੇਂਦਰੀ ਦਿੱਲੀ ਤੋਂ ਨਾਮ ਸਿਮਰਨ ਲਿਆ ਅਤੇ ਥੋੜ੍ਹੀ ਦੇਰ ਬਾਅਦ ਮਾਨਵ ਕੇਂਦਰੀ ਦਿੱਲੀ ਦਾ ਪ੍ਰਚਾਰਕ ਬਣ ਗਿਆ। ਇਸ ਨੇ ਆਪਣਾ ਦੂਜਾ ਨਾਂ ‘ਵੇਦ ਪ੍ਰਪੱਕਤਾ ਨੰਦ’ ਰੱਖ ਲਿਆ ਜਿਸ ਦੀ ਪੁਸ਼ਟੀ ਇਸ ਦੇ ਪਾਸਪੋਰਟ ਤੋਂ ਹੁੰਦੀ ਹੈ। ਮਾਨਵ ਕੇਂਦਰ ਦਿੱਲੀ ਨੇ ਵੇਦ ਪ੍ਰਪੱਕਤਾ ਨੰਦ ਨੂੰ ਆਪਣੀ ਸੰਸਥਾ ਦੇ ਪ੍ਰਚਾਰ ਲਈ ਪ੍ਰਚਾਰਕ ਦਾ ਸਰਟੀਫ਼ਿਕੇਟ ਦੇ ਕੇ ਇਕ ਮਹੀਨੇ ਲਈ ਇੰਗਲੈਂਡ ਭੇਜਿਆ। ਕਾਮ ਵਾਸਨਾ ਦਾ ਭੁੱਖਾ ਪ੍ਰਪੱਕਤਾ ਨੰਦ ਪ੍ਰਚਾਰ ਨੂੰ ਭੁੱਲ ਕੇ ਮੌਜ-ਮਸਤੀਆਂ ਵਿਚ ਪੈ ਗਿਆ। ਜਦੋਂ ਇਕ ਮਹੀਨੇ ਬਾਅਦ ਉਹ ਦਿੱਲੀ ਵਾਪਸ ਨਾ ਆਇਆ ਤਾਂ ਮਾਨਵ ਕੇਂਦਰੀ ਦਿੱਲੀ ਵਾਲਿਆਂ ਨੇ ਆਪਣੀ ਇੰਗਲੈਂਡ ਵਾਲੀ ਸ਼ਾਖਾ ਤੋਂ ਇਸ ਦੀਆਂ ਮਾੜੀਆਂ ਕਰਤੂਤਾਂ ਦੀ ਰਿਪੋਰਟ ਸੁਣ ਕੇ ਦਿੱਲੀ ਕੇਂਦਰ ਵਾਲੇ ਹੈਰਾਨ ਹੋ ਗਏ। ਜਦੋਂ ਵੇਦ ਪ੍ਰਪੱਕਤਾ ਨੰਦ ਚਾਰ ਮਹੀਨੇ ਬਾਅਦ ਵਾਪਸ ਆਇਆ ਤਾਂ ਦਿੱਲੀ ਮਾਨਵ ਕੇਂਦਰ ਵਾਲਿਆਂ ਨੇ ਇਸ ਤੋਂ ਸੰਸਥਾ ਦਾ ਪ੍ਰਚਾਰਕ ਵਾਲਾ ਸਰਟੀਫ਼ਿਕੇਟ ਖੋਹ ਲਿਆ ਤੇ ਇਸ ਨੂੰ ਮਾਨਵ ਕੇਂਦਰ `ਚੋ ਕੱਢ ਦਿੱਤਾ। 1985 ਵਿਚ ਪ੍ਰਪੱਕਤਾਨੰਦ ਉਰਫ਼ ਮਹੇਸ਼ ਕੁਮਾਰ ਝਾਅ ਪਟਿਆਲੇ ਆ ਵੱਸਿਆ। ਇਥੇ ਬਹੁਤਾ ਕਾਮਯਾਬ ਨਾ ਹੁੰਦਾ ਦੇਖ ਕੇ ਉਹ 1987 ਵਿਚ ਨੂਰ ਮਹਿਲ ਆ ਗਿਆ ਤੇ ਆਪਣਾ ਨਾਮ “ਆਸ਼ੂਤੋਸ਼ ਮਹਾਰਾਜ ਲਾਈਟਾਂ ਵਾਲਾ” ਰੱਖ ਲਿਆ ਤੇ ਨਵੀਂ ਸੰਸਥਾ “ਦਿਵਯ ਜਯੋਤੀ ਜਾਗ੍ਰਤੀ ਸੰਸਥਾਨ” ਬਣਾ ਲਈ। ਆਸ਼ੂਤੋਸ਼ ਆਪ ਤਾਂ ਬਹੁਤਾ ਵਿਦਵਾਨ ਨਹੀਂ ਪਰ ਇਸਨੇ ਆਪਣੇ ਪਾਖੰਡ ਦਾ ਪ੍ਰਚਾਰ ਕਰਨ ਲਈ ਕੁਝ ਸਿੱਖ ਪ੍ਰਚਾਰਕ ਤੇ ਹਿੰਦੂ ਵਿਦਵਾਨਾਂ ਨੂੰ ਖ਼ਰੀਦ ਕੇ ਪਿੰਡਾਂ ਦੀ ਭੋਲ ਭਾਲੀ ਜਨਤਾ ਨੂੰ ਆਪਣੇ ਜਾਲ ਵਿਚ ਫਸਾਉਣ ਦਾ ਪ੍ਰਬੰਧ ਕੀਤਾ ਹੋਇਆ ਹੈ। ਆਪਣੀ ਸ਼ੈਤਾਨ ਬੁੱਧੀ ਰਾਹੀਂ ਗੁਰਬਾਣੀ ਦੇ ਗਲਤ ਅਰਥ ਕੱਢ ਕੇ ਡੇਰੇ `ਤੇ ਆਉਣ ਵਾਲੇ ਸ਼ਰਧਾਲੂਆਂ ਨੂੰ ਆਪਣੀਆਂ ਸੋਹਣੀਆਂ ਸੁਨੱਖੀਆਂ ਕੁੜੀਆਂ ਨੂੰ ਡੇਰੇ `ਤੇ ਸਮਰਪਤ ਕਰਨ ਲਈ ਕਹਿੰਦਾ ਹੈ। ਆਪਣੇ ਆਲੇ ਦੁਆਲੇ ਦੇ ਨੌਜਵਾਨ ਮੁੰਡਿਆਂ ਨੂੰ ਡੇਰੇ `ਤੇ ਆਉਣ ਲਈ ਕਹਿੰਦਾ ਹੈ। ਇਸ ਵਕਤ ਨੂਰ ਮਹਿਲ ਦੇ ਚਿੱਕੜ ਵਿਚ ਸੈਂਕੜੇ ਮੁੰਡੇ-ਕੁੜੀਆਂ ਗ਼ਰਕ ਹੋ ਰਹੇ ਹਨ ਜਿਨ੍ਹਾਂ ਨੂੰ ਡੇਰੇ ਅੰਦਰ ਹੀ ਤਰ੍ਹਾਂ-ਤਰ੍ਹਾਂ ਦੀਆਂ ਕਾਮ ਵਾਸਨਾ ਦੀਆਂ ਦਵਾਈਆਂ ਖੁਆ ਕੇ ਕਾਮ ਵਾਸਨਾ ਲਈ ਉਤੇਜਿਤ ਕੀਤਾ ਜਾਂਦਾ ਹੈ। ਲੋਕਾਂ ਨੂੰ ਭੁਲੇਖਾ ਪਾਉਣ ਲਈ ਨਸ਼ੀਲੀਆਂ ਦਵਾਈਆਂ ਦੇ ਸਟੋਰ ਦੇ ਬਾਹਰ ਆਯੁਰਵੈਦਿਕ ਤੇ ਹੋਮਿਓਪੈਥਿਕ ਡਿਸਪੈਂਸਰੀ ਲਿਖਿਆ ਹੋਇਆ ਹੈ। ਬਿਹਾਰੀ ਭਈਆ ਆਸ਼ਤੋਸ਼ ਆਪ ਵੀ ਸਿਰੇ ਦੀ ਕਾਮ ਵਾਸਨਾ ਦਾ ਭੁੱਖਾ ਹੈ। ਲੇਕਿਨ ਆਪਣੇ ਆਪ ਨੂੰ ਲੋਕਾਂ ਵਿਚ ਬ੍ਰਹਮਚਾਰੀ ਦੱਸਦਾ ਹੈ। ਜਦੋਂ ਉਸ ਦੇ ਡਰਾਈਵਰ ਪੂਰਨ ਸਿੰਘ ਨੇ ਆਸ਼ੂਤੋਸ਼ ਦੀਆਂ ਕਰਤੂਤਾਂ ਤੋਂ ਪਰਦਾ ਲਾਹਿਆ ਤਾਂ ਉਸ ਵੱਲੋਂ ਦਿੱਤੇ ਸਬੂਤਾਂ ਤੋਂ ਪਤਾ ਲੱਗਾ ਕਿ ਇਸ ਭਈਏ ਨੇ ਘਟੋ-ਘੱਟ ਤਿੰਨ ਪਤਨੀਆਂ ਰੱਖੀਆਂ ਹੋਈਆਂ ਨੇ ਜਿਨ੍ਹਾਂ ਵਿਚੋਂ ਇਕ ਪਹਿਲੀ ਪਤਨੀ ਹੀ ਕਾਨੂੰਨੀ ਹੈ ਜੋ ਬਿਹਾਰ ਵਿਖੇ ਰਹਿ ਰਹੀ ਹੈ ਤੇ ਜਿਸ ਦਾ ਮਾਧੋਪੁਰ 83 ਵਿਧਾਨ ਸਭਾ ਨਿਰਵਾਚਤ ਸੂਚੀ ਭਾਗ ਨੰ: 30 ਦੇ ਕੁਮਾਰ ਨੰ: : 275 ਨਾਜ਼ੇਦੀ ਦੇਵੀ ਪਤਨੀ ਮਹੇਸ਼ ਕੁਮਾਰ ਝਾਅ ਅਤੇ 276 ਨੰ: ਦਲੀਪ ਕੁਮਾਰ ਝਾਅ ਪੁੱਤਰ ਮਹੇਸ਼ ਕੁਮਾਰ ਝਾਅ ਦਾ ਵੋਟਰ ਸੂਚੀ ਵਿਚ ਨਾਂ ਦਰਜ ਹੈ ਜਿਸ ਨੂੰ ਕੁਝ ਲਾਲਚ ਅਤੇ ਡਰ ਦੇ ਕੇ ਪੰਜਾਬ ਆਉਣ ਤੋਂ ਮਨ੍ਹਾਂ ਕੀਤਾ ਹੋਇਆ ਹੈ।

ਪੰਜਾਬ ਦੇ ਅੰਦਰ ਇਸ ਨੇ ਸਿੱਖ ਦੀ ਅਣਖ ਨੂੰ ਵੰਗਾਰਿਆ। ਤਰਨ ਤਾਰਨ ਆ ਕੇ ਇਸ ਦੇ ਪ੍ਰਚਾਰਕ ਸ਼ਰਧਾ ਨੰਦ ਨੇ ਇਕ ਮੰਦਰ ਵਿਚ ਸਿੱਖ ਸਿਧਾਤਾਂ ਨੂੰ ਠੇਸ ਪਹੁੰਚਾਉਣ ਵਾਲਾ ਪ੍ਰਚਾਰ, ਗੁਰਬਾਣੀ ਦੇ ਅਰਥ ਤੋੜ ਮਰੋੜ ਕੇ ਕਰਨੇ ਸ਼ੁਰੂ ਕੀਤੇ, ਜਾਗਦੀ ਜ਼ਮੀਰ ਵਾਲੇ ਸਿੰਘ ਇਕੱਠੇ ਹੋਏ। ਇੱਟ ਵੱਟਾ ਵੀ ਚੱਲਿਆ, ਸ: ਜੋਗਿੰਦਰ ਸਿੰਘ ਫੌਜੀ ਤਰਨ ਤਾਰਨ ਅਤੇ ਹੋਰ ਸਿੰਘਾਂ ਨੇ ਇਸਦਾ ਕੂੜ ਪ੍ਰਚਾਰ ਬੰਦ ਕਰਵਾਇਆ ਇਹ ਕੇਸ ਅਜੇ ਵੀ ਤਰਨ ਤਾਰਨ ਅਦਾਲਤ ਵਿਚ ਚੱਲ ਰਿਹਾ ਹੈ।

31 ਜੁਲਾਈ ਨੂੰ ਮਲੋਟ ਵਿਚ ਜੋ ਕੁਝ ਹੋਇਆ, ਉਸ ਨੂੰ ਵੇਖ ਕੇ ਇਹ ਆਸ ਨਹੀਂ ਬੱਝਦੀ ਕਿ ਪੰਜਾਬ ਸਰਕਾਰ ਆਪਣਾ ਫਰਜ਼ ਪਹਿਚਾਣੇਗੀ। ਉਸ ਦੀਆਂ ਘਟਨਾਵਾਂ ਤੋਂ ਇਹ ਵੀ ਪਤਾ ਲੱਗ ਗਿਆ ਕਿ ਪੰਜਾਬ ਸਰਕਾਰ ਵਿਚ ਆਸ਼ੂਤੋਸ਼ ਹਮਾਇਤੀ ਤੱਤਾਂ ਦੀ ਕੋਈ ਕਮੀ ਨਹੀਂ। ਖ਼ਾਲਸਾ ਪੰਚਾਇਤ, ਸਿੱਖ ਸਟੂਡੈਂਟ ਫੈਡਰੇਸ਼ਨ ਤੇ ਕੁਝ ਹੋਰ ਜਥੇਬੰਦੀਆਂ ਦੇ ਵਰਕਰ ਉਸ ਦਿਨ ਪੁਰ ਅਮਨ ਢੰਗ ਨਾਲ ਆਸ਼ੂਤੋਸ਼ ਨੂੰ ਸਿੱਖ ਧਰਮ ਵਿਰੁੱਧ ਅਪਮਾਨਜਨਕ ਸ਼ਬਦ ਕਹਿਣੋਂ ਰੋਕਣ ਲਈ ਗਈਆਂ ਸਨ। ਮਲੋਟ ਦੇ ਬਾਹਰਵਾਰ ਆਸ਼ੂਤੋਸ਼ ਹਮਾਇਤੀ, ਡਾਂਗਾਂ ਚੁੱਕੀ, ਪੁਰਅਮਨ ਵਿਖਾਵਾਕਾਰਾਂ ਨੂੰ ਸਿੱਧਿਆਂ ਕਰਨ ਲਈ ਸੜਕ ਦੇ ਦੋਹੀਂ ਪਾਸੀਂ ਸਵੇਰ ਤੋਂ ਹੀ ਖੜ੍ਹੇ ਹੋ ਗਏ ਸਨ ਤੇ ਉਹਨਾਂ ਨੇ ਪੁਜੀਸ਼ਨਾਂ ਸੰਭਾਲ ਲਈਆਂ ਸਨ, ਪਰ ਪੁਲੀਸ ਨੇ ਨਾ ਤਾਂ ਉਹਨਾਂ ਨੂੰ ਉਥੋਂ ਖਦੇੜਿਆ ਹੀ ਅਤੇ ਨਾ ਹੀ ਉਹਨਾਂ ਵਿਰੁੱਧ ਹੋਰ ਕੋਈ ਕਾਰਵਾਈ ਕੀਤੀ। ਉਲਟਾ, ਆਪਣੇ ਧਾਰਮਿਕ ਹੱਕ ਦੀ ਵਰਤੋਂ ਕਰਨ ਵਾਲੇ ਪੁਰ ਅਮਨ ਸਿੱਖ ਵਿਖਾਵਾਕਾਰੀਆਂ ਉੱਤੇ ਲਾਠੀਚਾਰਜ ਕੀਤਾ ਗਿਆ ਤੇ ਉਹਨਾਂ ਦੀਆਂ ਕਾਰਾਂ, ਵੈਨਾਂ ਦੇ ਸ਼ੀਸ਼ੇ ਲਾਠੀਆਂ ਮਾਰ ਮਾਰ ਭੰਨ ਦਿੱਤੇ ਗਏ। ਇਕ ਪੁਲੀਸ ਅਫ਼ਸਰ ਨੇ ਆਪ ਖ਼ਾਲਸਾ ਪੰਚਾਇਤ ਦੇ ਚਰਨਜੀਤ ਸਿੰਘ ਚੰਨੀ ਦੀਆਂ ਲੱਤਾਂ ਵਿਚ ਦੋ ਗੋਲੀਆਂ ਉਸਦੇ ਕੋਲ ਆ ਕੇ ਮਾਰੀਆਂ ਜਦੋਂ ਕਿ ਉਹ ਪੁਰਅਮਨ ਰਹਿ ਕੇ ਨਾਹਰੇ ਮਾਰ ਰਹੇ ਸਨ।

ਉਸੇ ਦਿਨ ਸ਼੍ਰੋਮਣੀ ਖ਼ਾਲਸਾ ਪੰਚਾਇਤ ਦੇ ਕਨਵੀਨਰ ਭਾਈ ਰਜਿੰਦਰ ਸਿੰਘ ਨੇ ਜੋਸ਼ ਭਰੀ ਤਕਰੀਰ ਕਰਦਿਆਂ ਇੰਝ ਕਿਹਾ ‘ਜੇ ਜੀਵੈ ਪਤਿ ਲਥੀ ਜਾਇ ਸਭੁ ਹਰਾਮੁ ਜੇਤਾ ਕਿਛ ਖਾਇ।। ਜਿਹੜੀਆਂ ਕੌਮਾਂ ਸੱਚ ਵੱਲੋਂ ਮੂੰਹ ਮੋੜ ਲੈਂਦੀਆਂ ਹਨ, ਉਹ ਮੌਤ ਦੇ ਰਾਹ ਪੈ ਜਾਂਦੀਆਂ ਹਨ, ਸਰੀਰਕ ਮੌਤ, ਮੌਤ ਨਹੀਂ ਹੁੰਦੀ। ਜ਼ਮੀਰ ਦਾ ਮਰ ਜਾਣਾ ਹੀ ਮੌਤ ਹੁੰਦੀ ਹੈ। ਦਿੱਲੀ ਦੀਆਂ ਏਜੰਸੀਆਂ ਨੇ ਬਿਹਾਰੀ ਭਈਏ ਨੂੰ ਪੰਜਾਬ ਭੇਜ ਕੇ ਅੱਜ ‘ਗੁਰੂ ਗ੍ਰੰਥ’ ਅਤੇ ਗੁਰੂ ਪੰਥ ਨੂੰ ਚੈਲੰਜ ਕੀਤਾ ਹੈ। ਗੋਲੀਆਂ ਦਾ ਡਰਾਵਾ ਦੇ ਕੇ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਦੇ ਸਿੰਘਾਂ ਨੂੰ ਰੋਕਿਆ ਨਹੀਂ ਜਾ ਸਕਦਾ। ਖ਼ਾਲਸਾ ਜੀ ਜਾਗੋ! ਆਓ ਸੰਘਰਸ਼ ਕਰੀਏ।

ਆਓ! ਸਮੂਹ ਖ਼ਾਲਸਾ ਪੰਥ ਦੀ ਸ਼ਕਤੀ ਨੂੰ ਖ਼ਾਲਸਾ ਪੰਚਾਇਤਾਂ ਰਾਹੀਂ ਇਕੱਠੀ ਕਰੀਏ ਤੇ ਨਰਕਧਾਰੀਏ ਅਤੇ ਭਨਿਆਰੀਏ ਵਾਂਗ ਸਿੱਖ ਪੰਥ ਦੀ ਅਣਖ ਨੂੰ ਵੰਗਾਰਨ ਵਾਲੇ ਬਿਹਾਰੀ ਭਈਏ ਆਸ਼ੂਤੋਸ਼ ਨੂਰ ਮਹਿਲੀਏ ਦੇ ਚੁੰਗਲ ਵਿਚੋਂ ਸਿੱਖ ਕੌਮ ਦੀਆਂ ਧੀਆਂ, ਭੈਣਾਂ ਨੂੰ ਆਜ਼ਾਦ ਕਰਾਈਏ। ਐਸੀ ਮਾਰ ਮਾਰੀਏ ਕਿ ਅੱਗੇ ਤੋਂ ਕੋਈ ਪਾਖੰਡੀ ਸਾਧ ਕੌਮ ਦੀ ਅਣਖ ਨੂੰ ਵੰਗਾਰਨ ਦੀ ਹਿੰਮਤ ਨਾ ਕਰ ਸਕੇ।

: ਰਜਿੰਦਰ ਸਿੰਘ ਕਨਵੀਨਰ ਸ਼੍ਰੋਮਣੀ ਖਾਲਸਾ ਪੰਚਾਇਤ

ਆਸ਼ੂਤੋਸ਼ ਤੇ ਉਸ ਦੇ ਚੇਲਿਆਂ ਦੇ ਸਿੱਖਾਂ ਅਤੇ ਸਿੱਖੀ ਪ੍ਰਤੀ ਅਪਮਾਨਜਨਕ ਕੁਝ ਪ੍ਰਵਚਨ

‘ਯੇ ਦੁਸ਼ਟ ਲੋਕ ਪਾਕਿਸਤਾਨ ਕੇ ਏਜੰਟ (ਸਿੱਖ ਪ੍ਰਚਾਰਕ) ਅਪਨੇ ਆਪ ਨੂੰ ‘ਖ਼ਾਲਸਾ’ ਕਹਤੇ ਹੈਂ::: ਕਿਆ ਖ਼ਾਲਸਾ ਐਸਾ ਹੋਤਾ ਹੈ? ਖ਼ਾਲਸਾ ਤੋ ਵੋ ਹੈ ਜਿਸ ਕੇ ਬਾਰੇ ਮੇਂ ਕਹਾ ਗਯਾ ਹੈ ਕਿ ‘ਖ਼ਾਲਸਾ ਸੋ ਜੋ ਨਿੰਦਾ ਤਿਆਗੈ’।

“ਗੁਰੂ ਗੋਬਿੰਦ ਸਿੰਘ ਜੀ ਨੇ ਸ਼ਿਵਾ (ਸਿਵ ਭਗਵਾਨ) ਕੀ ਅਰਾਧਨਾ ਕੀ।”

“ਤੁਮਹਾਰੇ ਸਿੱਖ ਤੋਂ ਬਾਹਰ ਸੇ ਪ੍ਰਕਾਸ਼ ਕਰਤੇ ਹੈਂ ਹਮਾਰੇ ਭੀਤਰ ਪ੍ਰਕਾਸ਼ ਹੈ, ਹਮ ਹੈਂ ਖ਼ਾਲਸਾ।”

“ਯਹ (ਪਾਕਿਸਤਾਨੀ) ਭਾਰਤ ਕੋ ਤੋੜਨਾ ਚਾਹਤੇ ਹੈਂ: ਹਮ ਭਾਰਤ ਮੇਂ ਹੀ ਉਨ ਕੋ ਮਿਲਾ ਲੇਂਗੇ।”

“ਜਬ ਪੰਜਾਬ ਮੇਂ ਆਤੰਕਵਾਦ ਥਾ, ਆਸ਼ੂਤੋਸ਼ ਜੀ ਨੇ ਅੰਮ੍ਰਿਤਸਰ, ਗੁਰਦਾਸਪੁਰ ਆਦਿ ਸਥਾਨੋਂ ਕੀ ਯਾਤਰਾ ਕੀ। ਲੋਗ ਆਤੰਕਵਾਦ ਸੇ ਬਹੁਤ ਦੁਖੀ ਥੇ। ਸਤਿਗੁਰੂ ਆਸ਼ੂਤੋਸ਼ ਜੀ ਨੇ ਕਹਾ ਕਿ “ਮੈਂ ਸਿਖੋਂ ਕੇ ਹੀ ਬਦਲ ਡਾਲੂੰਗਾ।” ਵੈਸਾ ਹੀ ਸਮਾਂ ਆਇਆ। ਅਬ 20 ਲਾਖ ਸੇ ਜ਼ਿਆਦਾ ਸਿੱਖ ਸਤਿਗੁਰੂ ਆਸ਼ੂਤੋਸ਼ ਕੇ ਸ਼ਿਸ ਹੈਂ।”

“ਪੰਜਾਬ ਕੇ ਅਖ਼ਬਾਰ (ਕੁਝ ਪੰਥਕ ਰਸਾਲਿਆਂ ਦਾ ਨਾਂ ਲੈ ਕੇ) ਪਾਕਿਸਤਾਨ ਦੀ ਪ੍ਰਤੀਨਿਧਤਾ ਕਰ ਰਹੇ ਹੈਂ।”

“ਦੇਸ਼ ਮੇਂ ਸ਼ਾਂਤੀ ਔਰ ਰਾਸ਼ਟਰੀ ਏਕਤਾ ਕੀ ਬਾਤ ਕੁਛ ਅਖ਼ਬਾਰ ਹੀ ਕਰਤੇ ਹੈਂ, ਜੈਸੇ ਇੰਡੀਅਨ ਐਕਸਪ੍ਰੈਸ, ਟਾਈਮਜ਼ ਆਫ਼ ਇੰਡੀਆ, ਹਿੰਦ ਸਮਾਚਾਰ ਗਰੁੱਪ, ਅਮਰ ਉਜਾਲਾ, ਦੈਨਿਕ ਜਾਗਰਨ।”

“ਹਮ ਬਹੁਤ ਦੇਰ ਦੇਖਤੇ ਰਹੇ ਹੈਂ::: ਅਬ ਨਹੀਂ ਦੇਖੇਂਗੇ::: ਭੈ ਭੀ ਦਿਖਾਨਾ ਪੜਤਾ ਹੈ।”

“ਪੰਜਾਬ ਮੇਂ ਪੋਟੋ ਕਾ ਇਸਤੇਮਾਲ ਕਰਨਾ ਚਾਹੀਏ।”

“ਇਕ ਦਿਨ ਸਭ ਕੋ ਸ੍ਰੀ ਆਸ਼ੂਤੋਸ਼ ਜੀ ਕੀ ਸ਼ਰਨ ਮੇਂ ਆਨਾ ਹੀ ਪੜੇਗਾ।”

ਕੁਛ ਲੋਕ ਯੇ ਕਹਤੇ ਹੈਂ ਕਿ ਗੁਰਬਾਣੀ ਸਿਰਫ਼ ਉਨ ਕੀ ਹੈ। ਅਰੇ ਦੁਸ਼ਟ ਤੁਮ ਭੇਖੀ ਖ਼ਾਲਸੇ ਹੋ, ਅਸਲੀ ਖ਼ਾਲਸੇ ਹਮ ਹੈਂ (ਸ੍ਰੀ) ਆਸ਼ੂਤੋਸ਼ ਮਹਾਰਾਜ ਕੇ ਚੇਲੇ। ਬਾਲ ਲੰਬੇ ਰਖ ਕਰ ਤੁਮ ਅਪਨੇ ਆਪ ਕੋ ਖ਼ਾਲਸਾ ਸਮਝਨੇ ਲਗੇ। ਯੇ ਬਾਹਰੀ ਭੇਖ ਹੈ। ਖ਼ਾਲਸੇ ਕੇ ਲਿਯੇ ਕੇਸ ਰਖਨੇ ਕੀ ਕੋਈ ਜ਼ਰੂਰਤ ਨਹੀਂ।

“ਹਮ ਬਹੁਤ ਦੁਖੀ ਹੂਆ ਕਰਤੇ ਥੇ ਕਿ ਹਮ ਭੀ ਗੁਰੂ ਜੀ ਕੇ ਸਮੇਂ ਪੈਦਾ ਹੂਏ ਹੋਤੇ ਤੋਂ ਗੁਰੂ ਜੀ ਸੇ ਦੀਖਸ਼ਾ ਲੇਤੇ, ਸਿਮਰਨ ਕਰਤੇ ਵ ਸ਼ਹੀਦੀ ਪ੍ਰਾਪਤ ਕਰਤੇ। ਗੁਰੂ ਜੀ ਹਮ ਸੇ ਬਿਛੜ ਗਏ ਥੇ। ਬਹੁਤ ਲੰਬੇ ਸਮੇਂ ਕੇ ਬਾਅਦ ਗੁਰੂ ਜੀ ਫਿਰ (ਆਸ਼ੂਤੋਸ਼ ਦੀ ਫ਼ੋਟੋ ਵੱਲ ਇਸ਼ਾਰਾ ਕਰ ਕੇ) ਪ੍ਰਗਟ ਹੂਏ ਹੈਂ। ਗੁਰੂ ਜੀ ਨੇ ਹਮੇਂ ਭੀ ਵੋ ਸਭ ਕੁਝ ਸਿਖਾਯਾ ਹੈ ਜੋ ਉਸ ਸਮਯ ਸਿਖਾਯਾ ਥਾ। ਸਭੀ ਹੁਨਰ ਗੁਰੂ ਜੀ ਨੇ ਹਮੇਂ ਸਿਖਾ ਦੀਏ ਹੈਂ। ਆਜ ਭੀ ਹਮ ਸਭ ਸਤਿਗੁਰੂ ਮਹਾਰਾਜ ਜੀ ਕੇ ਸ਼ਿਸ਼ ਸਬ ਕੁਛ ਨਿਛਾਵਰ ਕਰਨੇ ਕੇ ਲੀਏ ਤੈਯਾਰ ਹੈਂ। ਸੁਨ ਲੋ ਸਾਰੇ, ਖ਼ੁਦਾ ਨੂਰ ਮਹਿਲ ਮੇਂ ਰਹਤਾ ਹੈ।

“ਹਮੇਂ ਸਤਸੰਗ ਕਰਨੇ ਵਾਲੇ ਸਾਧੂ ਮੱਤ ਸਮਝਨਾ, ਹਮ ਸੰਤ ਸਿਪਾਹੀ ਹੈਂ। ਸਤਸੰਗ ਸੇ ਜੋ ਨਾ ਸਮਝੇ, ਉਸੇ ਹਮ ਬਦਸੰਗ ਸੇ ਸਮਝਾਤੇ ਹੈਂ। ਜੋ ਬਦਸੰਗ ਸੇ ਭੀ ਨਾ ਸਮਝੇ, ਉਸ ਹਮ ਉਸੇ ਹਮ (ਖੱਬੀ ਬਾਂਹ ਨੱਕ ਦੀ ਸੇਧ ਵਿਚ ਲੰਬੀ ਕਰ ਕੇ ਸੱਜੇ ਹੱਥ ਦਾ ਕਲਮ, ਅੰਗੂਠੇ ਦੇ ਨਾਲ ਉਂਗਲ ਮੋੜ ਕੇ ਅਤੇ ਸੱਜੇ ਹੱਥ ਮੋਢੇ ਦੇ ਬਰਾਬਰ ਕਰ ਕੇ) ਐਸੇ ਸਮਝਾਤੇ ਹੈਂ (ਭਾਵ ਗੋਲੀ ਮਾਰ ਦਿੰਦੇ ਹਾਂ)। ਹਮਾਰੇ ਪਾਸ ਭੀ ਸਭ ਕੁਝ ਹੈ, ਜੋ ਗੁਰੂ ਜੀ ਕੇ ਪਾਸ ਥਾ। ਹਮੇਂ ਭੀ ਸਤਿਗੁਰੂ ਮਹਾਰਾਜ ਨੇ ਸਭ ਹੁਨਰ ਸਿਖਾਏ ਹੈਂ।”

“ਕੁਛ ਲੋਕ ਸਤਿਗੁਰੂ ਮਹਾਰਾਜ ਪਰ ਲਾਂਛਨ ਲਗਾ ਰਹੇ ਹੈਂ। ਮੈਂ ਉਨਹੇਂ ਕਹਤਾ ਹੂੰ ਅਗਰ ਡੂਬੇਗੀ ਕਸ਼ਤੀ ਤੋ ਡੂਬੋਗੇ ਤੁਮ ਸਾਰੇ। ਤੁਮ ਸਭ ਮਾਰੇ ਜਾਉਗੇ।”

“ਕੁਛ ਅਖ਼ਬਾਰ ਜੋ ਅਪਨੇ ਆਪ ਕੋ ਪੰਜਾਬ ਦੀ ਆਵਾਜ਼ ਕਹਿਤੇ ਹੈਂ, ਉਗਰਵਾਦ ਕੇ ਵਕਤ ਵੋਹ ਉਗਰਵਾਦੀਉਂ ਕੇ ਇਸ਼ਤਿਹਾਰ ਛਾਪਤੇ ਥੇ। ਇਨ ਕੇ ਪੱਤਰਕਾਰ ਵ ਸੰਪਾਦਕ ਰਹਿਤ ਤੋਂ ਪੰਜਾਬ ਮੇਂ ਹੈਂ ਔਰ ਇਨ ਕੀ ਸੁਰ ਮਿਲਤੀ ਹੈ ਪਾਕਿਸਤਾਨ ਸੇ। ਯੇ ਪਾਕਿਸਤਾਨ ਕੇ ਏਜੰਟ ਹੈਂ। ਮੁਸ਼ਰੱਫ ਕੇ ਚਮਚੇ ਹੈਂ। ਯੇ ਭਾਰਤ ਕੋ ਤੋੜਨਾ ਚਾਹਤੇ ਹੈਂ। ਯੇ ਸੁਨ ਲੋ ਅਰੇ ਦੁਸ਼ਟੋ, ਅਬ ਹਮ ਸਹਿਨ ਨਹੀਂ ਕਰੇਂਗੇ::: ਬਹੁਤ ਹੋ ਗਿਆ::: ਅਬ ਤੋ ਵਕਤ ਆ ਗਿਆ ਹੈ::: ।”

ਦਿਵਿਯ ਜਯੋਤੀ ਜਾਗ੍ਰਤੀ ਸੰਸਥਾਨ ਦੇ ਮੁਖੀ ਸ੍ਰੀ ਆਸ਼ੂਤੋਸ਼ ਦੇ ਸਾਬਕਾ ਡਰਾਇਵਰ ਪੂਰਨ ਸਿੰਘ ਦੇਸਲ ਨੇ ਆਸ਼ੂਤੋਸ਼ ਦੇ ਚਰਿੱਤਰ ਦੇ ਖਿਲਾਫ਼ ਸਨਸਨੀਖੇਜ ਦੋਸ਼ ਲਗਾ ਕੇ ਨੂਰਮਹਿਲੀਆਂ ਦੇ ਖੇਮੇ ਵਿਚ ਤਹਿਲਕਾ ਮਚਾ ਦਿੱਤਾ ਹੈ।

ਸ਼ਹੀਦਾਂ ਦੇ ਸਿਰਤਾਜ, ਬਾਣੀ ਕੇ ਬੋਰਿਥ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਵਸਾਈ ਗਈ ਨਗਰੀ ਤਰਨ-ਤਾਰਨ ਸਾਹਿਬ ਵਿਖੇ ਹਰ ਸਾਲ ਪਿਛਲੇ ਕੁਝ ਸਾਲਾਂ ਤੋਂ ਦਿਵਯ ਜਯੋਤੀ ਜਾਗਰਣ ਸੰਸਥਾਨ ਵੱਲੋਂ ਸਮਾਗਮ ਕੀਤਾ ਜਾਂਦਾ ਹੈ। ਇਸ ਪਾਖੰਡੀ ਸੰਸਥਾ ਦੇ ਗੁਰੂ ਪੰਥ ਦੋਖੀ ਪ੍ਰਚਾਰਕਾਂ ਵੱਲੋਂ ਦਿਵਯ ਜੋਤੀ ਜਾਗਰਣ ਸੰਸਥਾਨ ਦੇ ਮੁਖੀ “ਆਸ਼ੂਤੋਸ਼” ਭਈਏ ਦੀ ਤੁਲਨਾ ਗੁਰੂ ਸਾਹਿਬਾਨ ਨਾਲ ਕੀਤੀ ਜਾਂਦੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੀਆਂ ਸ਼ਬਦ/ਤੁਕਾਂ ਨੂੰ ਤੋੜ ਮਰੋੜ ਕੇ ਅਤੇ ਗਲਤ ਅਰਥ ਕਰਕੇ ਭਾਵ ਆਪਣੇ ਸੁਆਰਥ ਲਈ ਵਰਤਿਆ ਜਾਂਦਾ ਹੈ। ਜਦੋਂ ਵੀ ਆਸ਼ੂਤੋਸ਼ ਦੇ ਕਰਿੰਦੇ ਐਸੀ ਕੋਝੀ ਹਰਕਤ ਕਰਦੇ ਹਨ, ਤਾਂ ਗੁਰਸਿੱਖਾਂ ਦੇ ਕਲੇਜੇ ਅੱਗ ਲੱਗਦੀ ਹੈ ਤੇ ਉਹ ਘਰਾਂ ਤੋਂ ਉੱਠ ਕੇ ਭੱਜਦੇ ਹਨ ਅਤੇ ਗੁਰੂ ਘਰ ਦੇ ਦੋਖੀਆਂ ਨੂੰ ਅਜਿਹਾ ਕਰਨ ਤੋਂ ਰੋਕਦੇ ਹਨ।

ਇਸੇ ਤਰ੍ਹਾਂ ਹੀ ਆਸ਼ੂਤੋਸ਼ ਪਾਖੰਡੀ ਦੇ ਚਾਟੜਿਆਂ ਵੱਲੋਂ 17-20 ਅਪ੍ਰੈਲ ਨੂੰ ਸਮਾਗਮ ਕਰਨ ਲਈ ਮਦਨ ਮੋਹਨ ਮੰਦਰ ਵਿਖੇ ਪਾਖੰਡ ਮੰਡਲ ਰਚਾਇਆ ਗਿਆ। ਜਿਸ ਵਿਚ 19 ਅਪ੍ਰੈਲ ਨੂੰ ਰਾਤ ਦੇ ਸਮੇਂ ਆਸ਼ੂਤੋਸ਼ ਦੇ ਪ੍ਰਚਾਰਕ (ਸ਼ਰਧਾ ਨੰਦ) ਨੇ ਭੌਂਕਦਿਆਂ ਹੋਇਆਂ ਆਸ਼ੂਤੋਸ਼ ਦੀ ਤੁਲਨਾ ਗੁਰੂ ਸਾਹਿਬਾਨ ਨਾਲ ਕੀਤੀ, ਸਿੱਖਾਂ ਨੂੰ ਉੱਲੂ ਅਤੇ ਆਈ: ਐੱਸ: ਆਈ: ਦੇ ਏਜੰਟ ਦੱਸਿਆ। ਏਥੋਂ ਤਕ ਕੇ ਪੰਥਕ ਮੈਗ਼ਜੀਨਾਂ ਦੇ ਵਿਰੁੱਧ ਵੀ ਬਹੁਤ ਕੂੜ ਪ੍ਰਚਾਰ ਕੀਤਾ। ਉਸਨੇ ਇਹ ਵੀ ਕਿਹਾ ਕਿ ਜੇਕਰ ਕੋਈ ਪ੍ਰੇਮ ਨਾਲ ਨਾ ਸਮਝੇ ਤਾਂ ਸਾਨੂੰ (ਹਥਿਆਰ ਚਲਾਉਣ ਵਾਲਾ ਐਕਸ਼ਨ ਕਰਕੇ) ਇਸ ਤਰ੍ਹਾਂ ਵੀ ਸਮਝਾਉਣਾ ਆਉਂਦਾ ਹੈ।

ਜੇਕਰ ਕੋਈ ਦੁਸ਼ਟ ਗੁਰਸਿੱਖਾਂ ਦੀ ਨਗਰੀ ਵਿਚ ਇਸ ਤਰ੍ਹਾਂ ਜ਼ਹਿਰ ਉਗਲ ਰਿਹਾ ਹੋਵੇ, ਤਾਂ ਸਿੱਖ ਚੁੱਪ ਕਰਕੇ ਕਿਵੇਂ ਸਹਿਣ ਕਰ ਸਕਣਗੇ। ਸ਼ਰਧਾਨੰਦ ਦੇ ਕੂੜ ਪ੍ਰਚਾਰ ਨੇ ਸਿੱਖਾਂ ਦੇ ਕਲੇਜਿਆਂ `ਤੇ ਡੂੰਘੇ ਫੱਟ ਲਾਏ ਹਨ, ਪੰਥ ਪ੍ਰਤੀ ਦਰਦ ਰੱਖਣ ਵਾਲਿਆਂ ਨੇ ਆ ਕੇ ਇਸ ‘ਕੂੜ ਮੰਡਪ’ ਨੂੰ ਰੋਕਣ ਲਈ ਪ੍ਰਸ਼ਾਸਨ ਨੂੰ ਕਿਹਾ, ਪਰ ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਸਿੱਖ ਪੁਲੀਸ ਵਾਲਿਆਂ ਦੀ ਸੁੱਤੀ ਹੋਈ ਜਮੀਰ, ਇਸ ਕੂੜ ਪ੍ਰਚਾਰ ਦੇ ਆਏ ਹੋਏ ਤੂਫ਼ਾਨ ਨੂੰ ਸੁਣਦਿਆਂ-ਵੇਖਦਿਆਂ ਵੀ ਨਾ ਜਾਗੀ, ਤੇ ਉਹਨਾਂ ਨੂੰ ਉਲਟਾ ਪੰਥ ਦਰਦੀਆਂ `ਤੇ ਲਾਠੀ ਚਾਰਜ ਕੀਤਾ, ਪਰ ਆਸ਼ੂਤੋਸ਼ ਦੇ ਕਰਿੰਦਿਆਂ `ਤੇ ਕੋਈ ਵੀ ਕਾਨੂੰਨੀ ਕਾਰਵਾਈ ਨਾ ਕੀਤੀ। ਸੰਗਤਾਂ ਦੇ ਮਨ ਵਿਚ ਇਹ ਵੀਚਾਰ ਉੱਠਦੀ ਹੋਵੇਗੀ ਕਿ ਇਹ ਦਿਵਯ ਜਯੋਤੀ ਜਾਗਰਨ ਸੰਸਥਾਨ ਕੀ ਹੈ? ਆਸ਼ੂਤੋਸ਼ ਕੌਣ ਹੈ? ਇਹ ਪਾਖੰਡ ਦੀ ਲਹਿਰ ਕਿਵੇਂ ਚੱਲਦੀ ਹੈ?

ਪੇਸ਼ ਹੈ: ਜਸਮੇਲ ਸਿੰਘ ਚੀਦਾ ਅਤੇ ਨਿਸ਼ਾਨ ਸਿੰਘ ਗੰਡੀਵਿੰਡ ਪੱਤਰਕਾਰਾਂ ਵੱਲੋਂ ਪੂਰਨ ਸਿੰਘ ਦੇਸਲ ਨਾਲ ਕੀਤੀ ਭੇਂਟ ਵਾਰਤਾ (ਇੰਟਰਵਿਊ) ਦਾ ਵੇਰਵਾ:

ਸਵਾਲਦੇਸਲ ਜੀ ਸਤਿ ਸ੍ਰੀ ਅਕਾਲ-ਪਹਿਲਾਂ ਆਪਣੇ ਪਿਛੋਕੜ ਬਾਰੇ ਕੁਝ ਦੱਸਣ ਦੀ ਕ੍ਰਿਪਾ ਕਰੋ?

ਜਵਾਬਮੇਰਾ ਨਾਂ ਪੂਰਨ ਸਿੰਘ ਅਤੇ ਪਿਤਾ ਦਾ ਨਾਮ ਸ: ਬੁੱਧ ਸਿੰਘ ਹੈ ਮੇਰਾ ਪਿੰਡ ਕਪੂਰਥਲਾ ਜ਼ਿਲ੍ਹੇ ਵਿਚ ਦੇਸਲ ਹੈ। ਇਸ ਸਮੇਂ ਮੈਂ ਆਪਣੀ ਧਰਮ ਪਤਨੀ ਨਿਰਮਲ ਕੌਰ ਅਤੇ ਚਾਰ ਬੱਚਿਆਂ ਸਮੇਤ ਨੂਰ ਮਹਿਲ ਤੋਂ ਥੋੜ੍ਹੀ ਦੂਰ ਪਿੰਡ ਬਾਠ ਵਿਖੇ ਰਹਿ ਰਿਹਾ ਹਾਂ। ਮੈਂ ਸਿਰਫ਼ 8 ਜਮਾਤਾਂ ਪੜ੍ਹਿਆ ਹਾਂ ਅਤੇ ਕਿੱਤੇ ਵਜੋਂ ਡਰਾਇਵਰ ਹਾਂ। ਮੇਰੀ ਉਮਰ ਇਸ ਸਮੇਂ 38 ਸਾਲ ਹੈ।

ਸਵਾਲਅੱਛਾ ਦੇਸਲ ਜੀ ਪਹਿਲਾਂ ਸਾਨੂੰ ਇਹ ਦੱਸੋ ਕਿ ਦਿਵਯ ਜਯੋਤੀ ਜਾਗਰਣ ਸੰਸਥਾਨ ਕੀ ਹੈ ਅਤੇ ਇਸ ਨੂੰ ਕੌਣ ਚਲਾ ਰਿਹਾ ਹੈ?

ਜਵਾਬਇਹ ਪਾਖੰਡ ਦੀ ਲਹਿਰ (ਦਿਵਯ ਜਯੋਤੀ ਜਾਗਰਣ ਸੰਸਥਾਨ) 17-18 ਸਾਲ ਤੋਂ ਨੂਰ ਮਹਿਲ ਵਿਖੇ ਸ਼ੁਰੂ ਹੋਈ ਅਤੇ ਇਸ ਨੂੰ ਚਲਾਉਣ ਵਾਲਾ ਬਿਹਾਰ ਦੇ ਪਿੰਡ ਲਖਨੌਰ ਦਾ ਰਹਿਣ ਵਾਲਾ ਭਈਆ ਹੈ ਜੋ ਆਪਣਾ ਨਾਮ ਆਸ਼ੂਤੋਸ਼ ਰੱਖੀ ਬੈਠਾ ਹੈ।

ਸਵਾਲਤੁਸੀਂ ਨੂਰ ਮਹਿਲੀਆਂ ਦੇ ਸੰਪਰਕ ਵਿਚ ਕਿਵੇਂ ਆਏ?

ਜਵਾਬਕਾਫ਼ੀ ਸਮਾਂ ਪਹਿਲਾਂ ਮੈਂ ਪੰਜਾਬੀ ਲੋਕ ਗਾਇਕ ਬਰਕਤ ਸਿੱਧੂ ਪਾਸੋਂ ਸੰਗੀਤ ਸਿੱਖਦਾ ਹੁੰਦਾ ਸੀ। ਉਥੇ ਮੇਰੀ ਮੁਲਾਕਾਤ ਇਕ ਹੋਰ ਗਾਇਕ ਸ੍ਰੀ ਮਕਬੂਲ ਮਾਈਕਲ ਨਾਲ ਹੋਈ, ਜਿਸਨੇ ਨੂਰ ਮਹਿਲੀਆਂ ਪਾਸੋਂ ਨਾਮ ਲਿਆ ਹੋਇਆ ਸੀ। ਉਸਦੇ ਨਾਲ ਮੈਂ ਵੀ ਕਈ ਵਾਰ ਨੂਰ ਮਹਿਲ ਡੇਰੇ ਵਿਚ ਗਿਆ ਤੇ ਫਿਰ 1988 ਵਿਚ ਮੈਂ ਇਸ ਸੰਸਥਾਨ ਪਾਸੋਂ ਬਕਾਇਦਾ ਨਾਮ ਲਿਆ।

ਸਵਾਲਤੁਸੀਂ ਕਹਿੰਦੇ ਹੋ ਕਿ ਮੈਂ ਸੰਸਥਾਨ ਦੇ ਮੁਖੀ ਸ੍ਰੀ ਆਸ਼ੂਤੋਸ਼ ਦਾ ਨਿੱਜੀ ਡਰਾਇਵਰ ਰਿਹਾ ਹਾਂ। ਤੁਹਾਨੂੰ ਉਹਨਾਂ ਆਪਣਾ ਡਰਾਇਵਰ ਕਿਵੇਂ ਰੱਖਿਆ?

ਜਵਾਬਪਹਿਲਾਂ ਪਹਿਲ ਨੂਰਮਹਿਲੀਆਂ ਦੇ ਸ਼ਰਧਾਲੂਆਂ ਦੀ ਗਿਣਤੀ ਘੱਟ ਹੁੰਦੀ ਸੀ। ਆਪਣਾ ਕਾਰੋਬਾਰ ਵਧਾਉਣ ਲਈ ਬਾਹਰੋਂ ਆਏ ਲੋਕਾਂ ਨਾਲ ਪਹਿਲਾਂ ਅਸੀਂ ਗੱਲਬਾਤ ਕਰਦੇ ਅਤੇ ਫਿਰ ਅਸੀਂ ਆਸ਼ੂਤੋਸ਼ ਨੂੰ ਸੰਬੰਧਤ ਵਿਅਕਤੀ ਦੇ ਦੁਖ ਦਰਦ ਤੋਂ ਜਾਣੂੰ ਕਰਵਾ ਦੇਂਦੇ ਅਤੇ ਜਦੋਂ ਆਸ਼ੂਤੋਸ਼ ਸਾਡੇ ਵੱਲੋਂ ਦੱਸੀਆਂ ਗਈਆਂ ਗੱਲਾਂ ਸੰਬੰਧਤ ਵਿਅਕਤੀ ਨਾਲ ਸਾਂਝੀਆਂ ਕਰਦੇ ਤਾਂ ਆਪਣੇ ਪ੍ਰਤੀ ਸੱਚੀਆਂ ਗੱਲਾਂ ਸੁਣ ਕੇ ਲੋਕਾਂ ਦਾ ਆਸ਼ੂਤੋਸ਼ ਵਿਚ ਵਿਸ਼ਵਾਸ ਬੱਝ ਜਾਂਦਾ। ਮੇਰੀ ਭੂਮਿਕਾ ਇਸ ਕੰਮ ਵਿਚ ਮੋਹਰੀ ਵਜੋਂ ਗਿਣੀ ਜਾਣ ਲੱਗੀ ਅਤੇ ਖੁਸ਼ ਹੋ ਕੇ ਆਸ਼ੂਤੋਸ਼ ਨੇ ਮੈਨੂੰ ਆਪਣਾ ਡਰਾਇਵਰ ਰੱਖ ਲਿਆ।

ਸਵਾਲਕੀ ਤੁਹਾਨੂੰ ਡਰਾਇਵਰ ਵਜੋਂ ਕੋਈ ਤਨਖਾਹ ਮਿਲਦੀ ਸੀ ਜਾਂ ਸੇਵਾ ਭਾਵਨਾ ਨਾਲ ਕੰਮ ਕਰਦੇ ਸੀ?

ਜਵਾਬਮੈਨੂੰ ਬਕਾਇਦਾ ਤਨਖਾਹ ਮਿਲਦੀ ਸੀ। ਪਹਿਲਾਂ ਪਹਿਲ ਮੈਨੂੰ 500 ਰੁਪਿਆ ਮਹੀਨਾ ਅਤੇ ਰੋਟੀ ਪਾਣੀ ਮਿਲਦਾ ਸੀ। ਫਿਰ ਮੈਨੂੰ 1000 ਰੁਪਿਆ ਮਹੀਨਾ ਅਤੇ ਰੋਟੀ ਪਾਣੀ ਮਿਲਦਾ ਰਿਹਾ। ਇਸ ਤੋਂ ਇਲਾਵਾ ਕਈ ਵਾਰ ਚੜ੍ਹਾਵੇ ਦੇ ਪੈਸਿਆਂ ਵਿਚੋਂ 500, 100 ਅਤੇ 50-50 ਦੇ ਨੋਟ ਬਾਬਾ ਰੱਖ ਲੈਂਦਾ ਸੀ ਅਤੇ ਭਾਨ ਵਗੈਰਾ ਸਾਨੂੰ ਦੇ ਦਿੰਦਾ ਸੀ। ਕਿਉਂਕਿ ਮੈਂ ਬਾਬੇ ਨੂੰ ਕਾਰ ਚਲਾਉਣ ਦੀ ਜਾਚ ਵੀ ਸਿਖਾਉਂਦਾ ਸੀ।

ਸਵਾਲਕੀ ਆਸ਼ੂਤੋਸ਼ ਨੂੰ ਖ਼ੁਦ ਕਾਰ ਚਲਾਉਣ ਦੀ ਜਾਚ ਨਹੀਂ ਸੀ?

ਜਵਾਬਨਹੀਂ। ਬਾਬੇ ਨੂੰ ਕਾਰ ਚਲਾਉਣ ਦੀ ਜਾਚ ਨਹੀਂ ਸੀ। ਬਾਬਾ ਅੱਧੀ ਰਾਤ ਤੋਂ ਬਾਅਦ ਮੇਰੇ ਪਾਸੋਂ ਕਾਰ ਚਲਾਉਣ ਦੀ ਜਾਂਚ ਸਿੱਖਦਾ ਸੀ ਤਾਂ ਕਿ ਲੋਕਾਂ ਨੂੰ ਪਤਾ ਨਾ ਲੱਗ ਸਕੇ—ਇਕ ਵਾਰ ਬਾਬੇ ਨੇ ਕਾਰ ਸਿੱਖਦੇ ਸਿੱਖਦੇ ਨੂਰ ਮਹਿਲ ਤੋਂ ਭੰਡਾਲ ਨੂੰ ਜਾਂਦਿਆਂ ਫੀਏਟ ਕਾਰ ਤੀਰਥ ਰਾਮ ਦੇ ਭੱਠੇ ਲਾਗੇ ਮਾਰ ਦਿੱਤੀ ਜਿਸ `ਤੇ ਅਸੀਂ ਉਸ ਸਮੇਂ ਦੋਂਨੋਂ ਮਰਦੇ-ਮਰਦੇ ਮਸਾਂ ਬਚੇ।

ਸਵਾਲਕੀ ਤੁਸੀਂ ਆਸ਼ੂਤੋਸ਼ ਦੇ ਪਿਛੋਕੜ ਬਾਰੇ ਜਾਣਦੇ ਹੋ?

ਜਵਾਬਆਸ਼ੂਤੋਸ਼ ਦਾ ਅਸਲੀ ਨਾਮ ਮਹੇਸ਼ ਕੁਮਾਰ ਝਾਅ ਅਤੇ ਪਿਤਾ ਦਾ ਨਾਮ ਦੇਵਾਨੰਦ ਝਾਅ ਹੈ। ਇਹ ਬਿਹਾਰ ਦੇ ਪਿੰਡ ਲਖਨੌਰ, ਤਹਿਸੀਲ ਲਾਲ ਬਾਗ ਜ਼ਿਲ੍ਹਾ ਦਰਬੰਗਾ ਦਾ ਰਹਿਣ ਵਾਲਾ ਹੈ। ਪਹਿਲਾਂ ਪਹਿਲ ਇਹ ਮਾਨਵ ਧਰਮ ਦਿੱਲੀ ਵਾਲਿਆਂ ਦਾ ਪ੍ਰਚਾਰਕ ਹੁੰਦਾ ਸੀ ਉਸਨੇ ਆਪਣਾ ਦੂਜਾ ਨਾਮ ਵੇਦ ਪ੍ਰਪੱਕਤਾ ਨੰਦ ਰੱਖ ਲਿਆ। ਫਿਰ ਉਹਨਾਂ ਇਸ ਨੂੰ ਕੱਢ ਦਿੱਤਾ ਅਤੇ ਇਸਨੇ ਆਪਣਾ ਵੱਖਰਾ ਸਥਾਨ ਬਣਾ ਲਿਆ।

ਸਵਾਲਕੀ ਤੁਹਾਡੇ ਕੋਲ ਕੋਈ ਸਬੂਤ ਹੈ?

ਜਵਾਬਹਾਂ ਜੀ, “ਸਤਪਾਲ” ਨੂੰ ਮੱਥਾ ਟੇਕ ਰਹੇ ਆਸ਼ੂਤੋਸ਼ ਦੀਆਂ ਮੇਰੇ ਕੋਲ ਫੋਟੋਆਂ ਹਨ।

ਸਵਾਲਆਸ਼ੂਤੋਸ਼ ਨੂੰ ਇੰਨਾ ਵੱਡਾ ਸੰਸਥਾਨ ਚਲਾਉਣ ਲਈ ਪੈਸਾ ਕਿੱਥੋਂ ਮਿਲਦਾ ਹੈ?

ਜਵਾਬਪਹਿਲਾਂ ਪਹਿਲ ਕਨੇਡਾ ਦਾ ਇਕ ਸ਼ਰਧਾਲੂ ਬਲਵੰਤ ਸਿੰਘ ਇਸਨੂੰ ਬਹੁਤ ਪੈਸੇ ਭੇਜਿਆ ਕਰਦਾ ਸੀ ਅਤੇ ਅੱਜਕਲ੍ਹ ਚੜ੍ਹਾਵਾ ਬਹੁਤ ਚੜ੍ਹਦਾ ਹੈ, ਲੋਕ ਆਸ਼ੂਤੋਸ਼ ਨੂੰ ਮੱਥਾ ਟੇਕਦੇ ਹਨ ਅਤੇ ਜੇਕਰ ਇਹ ਕਿਤੇ ਬਾਹਰ ਗਿਆ ਹੋਵੇ ਤਾਂ ਫਿਰ ਉਸਦੀ ਖਾਲੀ ਕੁਰਸੀ ਨੂੰ ਮੱਥਾ ਟੇਕੀ ਜਾਂਦੇ ਹਨ। ਮੈਨੂੰ ਹੋਰ ਨਹੀਂ ਪਤਾ ਕਿ ਪੈਸੇ ਕਿੱਥੋਂ ਕਿੱਥੋਂ ਆਉਂਦੇ ਹਨ, ਪਰ ਇਸ ਪਾਸ ਬਹੁਤ ਪੈਸਾ ਹੈ।

ਸਵਾਲਕੀ ਆਸ਼ੂਤੋਸ਼ ਸ਼ਰਾਬ ਜਾਂ ਨਸ਼ੇ ਵਾਲੀਆਂ ਚੀਜ਼ਾਂ ਦਾ ਸੇਵਨ ਕਰਦਾ ਹੈ ਜਾਂ ਮੁਰਗਾ-ਮੀਟ ਖਾ ਲੈਂਦਾ ਹੈ?

ਜਵਾਬਨਹੀਂ। ਸ਼ਰਾਬ ਬਿਲਕੁਲ ਨਹੀਂ ਪੀਂਦਾ ਅਤੇ ਨਾ ਹੀ ਉਹ ਮੀਟ ਵਗੈਰਾ ਖਾਂਦਾ ਹੈ। ਸਿਰਫ਼ ਚਾਵਲ ਅਤੇ ਫਰੂਟ ਵਗੈਰਾ ਖਾਂਦਾ ਹੈ ਅਤੇ ਆਪਣੀ ਜੂਠ ਪ੍ਰਸ਼ਾਦ ਵਜੋਂ ਆਪਣੇ ਸ਼ਰਧਾਲੂਆਂ ਵਿਚ ਵੰਡ ਦਿੰਦਾ ਹੈ।

ਸਵਾਲਆਸ਼ੂਤੋਸ਼ ਭਜਨ ਬੰਦਗੀ ਕਿਸ ਸਮੇਂ ਕਰਦਾ ਹੈ।

ਜਵਾਬਮੈਂ ਕਦੀ ਵੀ ਇਸ ਨੂੰ ਭਜਨ ਬੰਦਗੀ ਕਰਦੇ ਨਹੀਂ ਵੇਖਿਆ ਜਦੋਂ ਵੀ ਇਹ ਵਿਹਲਾ ਹੁੰਦਾ ਓਦੋਂ ਵੀ: ਸੀ: ਆਰ: ਤੇ ਫਿਲਮਾਂ ਵੇਖਦਾ ਰਹਿੰਦਾ ਹੈ।

ਸਵਾਲਦੇਸਲ ਜੀ, ਤੁਸੀਂ ਕਿੰਨਾ ਸਮਾਂ ਆਸ਼ੂਤੋਸ਼ ਨਾਲ ਰਹੇ?

ਜਵਾਬਮੈਂ 1988 ਤੋਂ 1992 ਤਕ ਆਸ਼ੂਤੋਸ਼ ਦਾ ਨਿਜੀ ਡਰਾਇਵਰ ਹੋਣ ਦੇ ਨਾਤੇ ਉਸ ਦੇ ਨਾਲ ਰਿਹਾ ਹਾਂ।

ਸਵਾਲਤੁਸੀਂ ਆਖ਼ਰ ਆਸ਼ੂਤੋਸ਼ ਨਾਲ ਕਿਉਂ ਨਰਾਜ ਹੋਏ, ਜਦ ਕਿ ਤੁਹਾਡੇ ਕਹਿਣ ਅਨੁਸਾਰ ਆਸ਼ੂਤੋਸ਼ ਜੀ ਪਾਸੋਂ ਤੁਹਾਨੂੰ ਸਾਰੀਆਂ ਸਹੂਲਤਾਂ ਮਿਲਦੀਆਂ ਸਨ।

ਜਵਾਬਇਹ ਇਕ ਮਹੱਤਵਪੂਰਨ ਸਵਾਲ ਹੈ। ਇਹ 1992 ਦੀ ਗੱਲ ਹੈ। ਅਸੀਂ ਨੂਰ ਮਹਿਲ ਤੋਂ 6 ਆਦਮੀ ਜਿਹਨਾਂ ਵਿਚ ਆਸ਼ੂਤੋਸ਼ ਸ੍ਰੀ ਮਸਤ ਰਾਮ, ਸੁਖਦੇਵ ਸਿੰਘ ਅਤੇ ਮੈਂ ਸ਼ਾਮਿਲ ਸੀ ਅਤੇ ਇਸ ਤੋਂ ਇਲਾਵਾ ਦੋ ਕੁੜੀਆਂ ਮੁਕਤਾ ਅਤੇ ਸਵੀਟੀ ਵੀ ਸਾਡੇ ਨਾਲ ਦਿੱਲੀ ਸਤਿਸੰਗ ਕਰਨ ਗਏ ਅਸੀਂ ਉਥੇ ਰਾਜੌਰੀ ਗਾਰਡਨ ਵਿਖੇ ਸ੍ਰੀ ਵਿਜੇ ਕੁਮਾਰ ਦੀ ਕੋਠੀ ਨੰਬਰ ਟੀ-8 ਵਿਚ ਠਹਿਰੇ ਸੀ। ਇਹ ਕੋਠੀ 6 ਕਮਰਿਆਂ ਦੀ ਹੈ, ਇਥੇ ਆਸ਼ੂਤੋਸ਼ ਲਾਗਲੇ ਘਰਾਂ ਅਤੇ ਇਸੇ ਕੋਠੀ ਵਿਚ ਸਤਿਸੰਗ ਕਰਦਾ ਹੁੰਦਾ ਸੀ। ਰਾਤ ਸਮੇਂ ਜਦ ਆਸ਼ੂਤੋਸ਼ ਆਰਾਮ ਕਰਦਾ ਸੀ ਤਾਂ ਅਸੀਂ ਵਾਰੀ ਵਾਰੀ ਕਮਰੇ ਦੇ ਬਾਹਰ ਪਹਿਰਾ ਦਿੰਦੇ ਸੀ। ਇਕ ਰਾਤ ਤਕਰੀਬਨ ਇਕ ਡੇਢ ਵਜੇਂ ਮੈਂ ਦੇਖਿਆ ਕਿ ਸਵੀਟੀ ਆਪਣੇ ਕਮਰੇ ਵਿਚੋਂ ਉੱਠ ਕੇ ਆਸ਼ੂਤੋਸ਼ ਦੇ ਕਮਰੇ ਵਿਚ ਦਾਖਲ ਹੋਈ ਪਰ ਜਦੋਂ 5-7 ਮਿੰਟ ਤਕ ਸਵੀਟੀ ਬਾਹਰ ਨਾ ਆਈ ਤਾਂ ਮੈਨੂੰ ਸ਼ੱਕ ਹੋਇਆ ਅਤੇ ਮੈਂ ਇਕ ਦਮ ਕਮਰੇ ਵਿਚ ਦਾਖਲ ਹੋਇਆ। ਮੈਂ ਦੇਖਿਆ ਕਿ ਸਵੀਟੀ ਅਤੇ ਆਸ਼ੂਤੋਸ਼ ਅਲਫ਼ ਨੰਗੀ ਹਾਲਤ ਵਿਚ ਬਹੁਤ ਹੀ ਇਤਰਾਜਯੋਗ ਹਾਲਤ ਵਿਚ ਸਨ। ਜਿਸ `ਤੇ ਮੈਂ ਗੁੱਸੇ ਵਿਚ ਅੱਗ ਬਬੂਲਾ ਹੋ ਉਠਿਆ ਜਿਸ ਆਸ਼ੂਤੋਸ਼ ਨੂੰ ਮੈਂ ਰੱਬ ਦੇ ਸਮਾਨ ਸਮਝਦਾ ਸੀ ਅੱਜ ਉਸ ਨੂੰ ਮੈਂ ਅਸ਼ਲੀਲ ਕਰਦੇ ਆਪਣੇ ਅੱਖੀਂ ਦੇਖਿਆ ਸੀ। ਸਵੀਟੀ ਕੱਪੜੇ ਪਾ ਕੇ ਇਕ ਦਮ ਕਮਰੇ `ਚੋਂ ਬਾਹਰ ਚਲੀ ਗਈ ਪਰ ਮੈਂ ਆਸ਼ੂਤੋਸ਼ ਨੂੰ ਵਾਲਾਂ ਤੋਂ ਫੜ ਲਿਆ। ਉਹ ਮੇਰੇ ਤਰਲੇ ਕਰ ਰਿਹਾ ਸੀ ਕਿ ਮੈਂ ਇਹ ਗੱਲ ਕਿਸੇ ਨੂੰ ਨਾ ਦੱਸਾਂ ਪਰ ਮੈਂ ਉਸੇ ਪਲ ਹੀ ਆਸ਼ੂਤੋਸ਼ ਨੂੰ ਛੱਡ ਦੇਣ ਦਾ ਫੈਸਲਾ ਕੀਤਾ ਤਾਂ ਕਿ ਇਸ ਦੀਆਂ ਕਰਤੂਤਾਂ ਤੋਂ ਲੋਕਾਂ ਨੂੰ ਜਾਣੂੰ ਕਰਵਾ ਸਕਾਂ। ਮੈਂ ਕਮਰੇ ਵਿਚੋਂ ਬਾਹਰ ਨਿਕਲ ਆਇਆ ਤੇ ਵਾਪਿਸ ਨੂਰ ਮਹਿਲ ਆ ਗਿਆ।

ਸਵਾਲਕੀ ਤੁਸੀਂ ਆਸ਼ੂਤੋਸ਼ ਦੇ ਇਸ ਕਾਰਨਾਮੇ ਬਾਰੇ ਉਥੇ ਮੌਜੂਦ ਦੂਸਰੇ ਵਿਅਕਤੀਆਂ ਨੂੰ ਦੱਸਿਆ ਸੀ?

ਜਵਾਬਹਾਂ। ਮੈਂ ਰੌਲਾ ਪਾਇਆ, ਸਾਡੇ ਬਾਕੀ ਸਾਥੀ ਇਕੱਠੇ ਹੋਏ ਪਰ ਉਹਨਾਂ ਇਸ ਘਟਨਾ ਨੂੰ ਆਸ਼ੂਤੋਸ਼ ਦੇ ਕੌਤਕ ਵਜੋਂ ਲੈਂਦਿਆਂ ਮੈਨੂੰ ਚੁੱਪ ਰਹਿਣ ਲਈ ਕਿਹਾ। ਮੈਨੂੰ ਨਹੀਂ ਪਤਾ ਕਿ ਉਹਨਾਂ ਲੋਕਾਂ ਨੇ ਮੇਰੇ ਵਾਂਗ ਉਸ ਦੇ ਖਿਲਾਫ਼ ਆਵਾਜ਼ ਕਿਉਂ ਨਹੀਂ ਉਠਾਈ। ਇਹ ਵੀ ਹੋ ਸਕਦਾ ਹੈ ਕਿ ਉਹ ਵੀ ਉਸ ਦੀਆਂ ਕਾਲੀਆਂ ਕਰਤੂਤਾਂ ਵਿਚ ਭਾਗੀਦਾਰ ਹੋਣ।

ਸਵਾਲਕੀ ਤੁਸੀਂ ਦਿੱਲੀ ਵਾਲੀ ਇਸ ਘਟਨਾ ਤੋਂ ਬਾਅਦ ਲੁਕ ਕੇ ਦਿਨ ਕੱਟਦੇ ਰਹੇ?

ਜਵਾਬਨਹੀਂ ਮੈਂ ਆਸ਼ੂਤੋਸ਼ ਤੋਂ ਡਰਦਾ ਕਿਉਂ ਲੁਕਦਾ ਸਗੋਂ ਉਸ ਨੂੰ ਮੇਰੇ ਕੋਲ ਡਰਨਾ ਚਾਹੀਦਾ ਹੈ। ਮੈਂ ਉਸ ਤੋਂ ਬਾਅਦ ਨੂਰ ਮਹਿਲ ਹੀ ਆਪਣੇ ਪਰਿਵਾਰ ਸਮੇਤ ਰਹਿੰਦਾ ਰਿਹਾ। ਹਾਂ ਇਕਵਾਰ ਬਾਬੇ ਦੇ ਪਾਲਤੂ ਗੁੰਡਿਆਂ ਜਿਨ੍ਹਾਂ ਵਿਚ ਕੁਝ ਪੁਲਿਸ ਕਰਮਚਾਰੀ ਵੀ ਸ਼ਾਮਿਲ ਸਨ, ਨੇ ਮੈਨੂੰ ਉਸ ਦੇ ਡੇਰੇ ਵਿਚ ਕੁੱਟ ਮਾਰ ਕੀਤੀ ਸੀ। ਮੈਂ ਇਸ ਸੰਬੰਧੀ ਨੂਰ ਮਹਿਲ ਥਾਣੇ ਵਿਚ ਨੂਰ ਮਹਿਲੀਆਂ ਦੇ ਖਿਲਾਫ਼ ਸ਼ਿਕਾਇਤ ਕੀਤੀ ਸੀ ਪਰ ਉਹਨਾਂ ਮੇਰੇ ਪਾਸੋਂ ਮੁਆਫ਼ੀ ਮੰਗ ਲਈ ਅਤੇ ਮਾਮਲਾ ਖਤਮ ਹੋ ਗਿਆ। ਇਸ ਦੇ ਬਾਅਦ ਮੈਂ ਨੂਰ ਮਹਿਲੀਆਂ ਦੇ ਖਿਲਾਫ਼ ਨੂਰ ਮਹਿਲ ਵਿਖੇ ਇਕ ਤਰਕਸ਼ੀਲ ਮੇਲਾ ਕਰਵਾਇਆ ਜਿਸ ਨੂੰ ਕਰੀਬ 10, 000 ਲੋਕਾਂ ਨੇ ਵੇਖਿਆ।

ਸਵਾਲਸੁਣਿਆ ਹੈ ਕਿ ਤੁਸੀਂ ਆਸ਼ੂਤੋਸ਼ ਨੂੰ ਹਲਫੀਆ ਬਿਆਨ ਲਿਖਕੇ ਦਿੱਤਾ ਸੀ ਕਿ ਮੈਂ ਉਸ ਦੇ ਖਿਲਾਫ਼ ਕੋਈ ਗੱਲ ਨਹੀਂ ਕਰਾਂਗਾ। ਕੀ ਇਹ ਸੱਚ ਹੈ?

ਜਵਾਬਹਾਂ। ਇਹ ਸੱਚ ਹੈ।

ਸਵਾਲਕੀ ਤੁਸੀਂ ਬਾਬੇ ਪਾਸੋਂ ਪੈਸੇ ਲੈ ਕੇ ਜਾਂ ਫਿਰ ਬਾਬੇ ਤੋਂ ਡਰਦਿਆਂ ਹਲਫੀਆ ਬਿਆਨ ਲਿਖਿਆ ਸੀ?

ਜਵਾਬਨਹੀਂ ਮੈਂ ਬਾਬੇ ਤੋਂ ਕੋਈ ਪੈਸਾ ਨਹੀਂ ਲਿਆ ਅਤੇ ਨਾ ਹੀ ਮੈਨੂੰ ਆਸ਼ੂਤੋਸ਼ ਨੇ ਧਮਕੀ ਦੇ ਕੇ ਹਲਫੀਆ ਬਿਆਨ ਲਿਖਵਾਇਆ।

ਸਵਾਲਫਿਰ ਤੁਸੀਂ ਹਲਫੀਆ ਬਿਆਨ ਕਿਉਂ ਦਿੱਤਾ।

ਜਵਾਬਮੈਂ ਹਲਫੀਆ ਬਿਆਨ ਦੇ ਕੇ ਬਾਬੇ ਦੀ ਨਿਗਾਹ ਵਿਚ ਚੰਗਾ ਬਣਨਾ ਚਾਹੁੰਦਾ ਸੀ ਤਾਂਕਿ ਮੈਂ ਬਾਬੇ ਦੇ ਰਹਿੰਦੇ ਰਾਜ ਵੀ ਜਾਣ ਸਕਾਂ ਅਤੇ ਮੈਂ ਇਕ ਮਹੀਨੇ ਦੇ ਵਿਚ ਆਸ਼ੂਤੋਸ਼ ਦੇ ਬਾਕੀ ਰਹਿੰਦੇ ਸਾਰੇ ਰਾਜ ਜਾਣ ਲਏ ਹਨ। ਇਹਨਾਂ ਵਿਚੋਂ ਕਈ ਦਸਤਾਵੇਜ ਸਬੂਤਾਂ ਵਜੋਂ ਮੇਰੇ ਪਾਸ ਮੌਜੂਦ ਹਨ।

ਸਵਾਲਕੀ ਇਹ ਸੱਚ ਹੈ ਕਿ ਦਿਵਯ ਜਯੋਤ ਜਾਗਰਨ ਸੰਸਥਾਨ ਹਰ ਨਾਮ ਲੈਣ ਵਾਲੇ ਵਿਅਕਤੀ ਨੂੰ ਪਰਮਾਤਮਾ ਦੇ ਦਰਸ਼ਨ ਕਰਵਾ ਦਿੰਦੇ ਹਨ?

ਜਵਾਬਇਹ ਕੋਰਾ ਝੂਠ ਹੈ ਨਾਮ ਲੈਣ ਵਾਲੇ ਵਿਅਕਤੀ ਨੂੰ ਰੱਬ ਦੇ ਦਰਸ਼ਨ ਨਹੀਂ ਹੁੰਦੇ ਮੈਂ ਵੀ ਨਾਮ ਲਿਆ ਸੀ। ਮੈਨੂੰ ਕੁਝ ਨਹੀਂ ਦਿਸਿਆ। ਅਸਲ ਵਿਚ ਜਿਨ੍ਹਾਂ ਵਿਅਕਤੀਆਂ ਨੇ ਨਾਮ ਲੈਣਾ ਹੁੰਦਾ ਹੈ ਉਹਨਾਂ ਦੀ ਲਿਸਟ ਤਿਆਰ ਕਰ ਕਰ ਥੋੜ੍ਹੀ ਥੋੜ੍ਹੀ ਵਿੱਥ ਦੇ ਫਾਸਲੇ `ਤੇ ਇਕ ਹਾਲ ਵਿਚ ਬਿਠਾ ਦਿੱਤਾ ਜਾਂਦਾ ਹੈ ਅਤੇ ਹਾਲ ਦੇ ਗੇਟਾਂ ਨੂੰ ਤਾਲੇ ਲਾ ਦਿੱਤੇ ਜਾਂਦੇ ਹਨ। ਨਾ ਹੀ ਕੋਈ ਵਿਅਕਤੀ ਹਾਲ ਦੇ ਅੰਦਰ ਆ ਸਕਦਾ ਹੈ ਤੇ ਨਾ ਹੀ ਜਾ ਸਕਦਾ ਹੈ। ਇਹ ਪ੍ਰਕਿਰਿਆ ਤਿੰਨ ਘੰਟੇ ਦੀ ਹੁੰਦੀ ਹੈ। ਤਕਰੀਬਨ ਤਿੰਨ ਘੰਟੇ ਹਰ ਨਾਮ ਲੈਣ ਵਾਲੇ ਵਿਅਕਤੀ ਨੂੰ ਚੌਂਕੜੀ ਮਾਰ ਕੇ ਬੈਠਣਾ ਪੈਂਦਾ ਹੈ। ਅਤੇ ਸਤਿਸੰਗ ਹੁੰਦਾ ਰਹਿੰਦਾ ਹੈ। ਸਤਿਸੰਗ ਕਰਦੇ ਸਮੇਂ ਪ੍ਰਚਾਰਕ ਦੱਸਦੇ ਹਨ ਕਿ ਜੇ ਕਿਸੇ ਵਿਅਕਤੀ ਨੂੰ ਪਰਮਾਤਮਾ ਦੇ ਦਰਸ਼ਨ ਨਾ ਹੋਣ ਤਾਂ ਉਹ ਮਹਾਂ ਪਾਪੀ ਹੈ। ਫਿਰ ਨਾਮ ਲੈਣ ਵਾਲੇ ਵਿਅਕਤੀ ਦੀਆਂ ਅੱਖਾਂ ਜ਼ੋਰ ਨਾਲ ਘੁੱਟ ਦਿੱਤੀਆਂ ਜਾਂਦੀਆਂ ਹਨ ਜਿਸ ਕਰਕੇ ਉਸਨੂੰ ਆਪਣੀਆਂ ਅੱਖਾਂ ਅੱਗੇ ਭੰਬਰ ਤਾਰੇ ਦਿਸਦੇ ਹਨ ਇਸੇ ਨੂੰ ਨੂਰ ਮਹਿਲੀਏ ਕਹਿ ਦਿੰਦੇ ਹਨ ਕਿ ਇਹ ਪਰਮਾਤਮਾ ਦਾ ਪ੍ਰਕਾਸ਼ ਹੈ। ਫਿਰ ਇਕ ਹੋਰ ਪਾਖੰਡ ਕੀਤਾ ਜਾਂਦਾ ਹੈ। ਪਹਿਲਾਂ ਤਿੰਨ ਘੰਟੇ ਨਾਮ ਲੈਣ ਲਈ ਥੱਕੇ ਬੈਠੇ ਵਿਅਕਤੀ ਨੂੰ ਆਪਣੀ ਜੁਬਾਨ ਤਾਲੂ ਨਾਲ ਲਾਉਣ ਲਈ ਕਿਹਾ ਜਾਂਦਾ ਹੈ। ਭੁੱਖਾ ਤਿਹਾਇਆ ਬੈਠਾ ਵਿਅਕਤੀ ਜਦ ਜੁਬਾਨ ਤਾਲੂ ਨਾਲ ਲਗਾਉਂਦਾ ਹੈ ਤਾਂ ਉਹ ਆਪਣੇ ਅੰਦਰ ਆਪਣੇ ਥੁੱਕ ਦੇ ਘੁੱਟ ਲੰਘਾਉਂਦਾ ਹੈ, ਜਿਸ ਨੂੰ ਨੂਰ ਮਹਿਲੀਏ ਕਹਿੰਦੇ ਹਨ ਕਿ ਇਹ ਧੁਰੋਂ ਹੀ ਆਇਆ ਅੰਮ੍ਰਿਤ ਹੈ ਅਤੇ ਅੰਤ ਵਿਚ ਨਾਮ ਲੈਣ ਵਾਲਿਆਂ ਨੂੰ “ਸੋਂਹ” ਸ਼ਬਦ ਨਾਮ ਵਜੋਂ ਦਿੱਤਾ ਜਾਂਦਾ ਹੈ ਅਤੇ ਆਸ਼ੂਤੋਸ਼ ਮਹਾਰਾਜ ਜੀ ਦੀ ਜੈ ਕਹਿਣ ਲਈ ਵੀ ਪ੍ਰੇਰਿਆ ਜਾਂਦਾ ਹੈ। ਇਸ ਤੋਂ ਵੱਧ ਹੋਰ ਕੁਝ ਨਹੀਂ ਹੈ। ਜਦੋਂ ਕੰਨਾਂ ਵਿਚ ਸ਼ਾਂ-ਸ਼ਾਂ ਹੋਣ ਲੱਗਦੀ ਹੈ, ਇਹ ਕਹਿੰਦੇ ਹਨ ਕਿ ਅਨਹਦ ਨਾਦ ਵੱਜ ਰਿਹਾ ਹੈ।

ਸਵਾਲਕੀ ਇਹ ਸੱਚ ਹੈ ਕਿ ਕੁਝ ਲੋਕਾਂ ਨੇ ਆਪਣੀਆਂ ਲੜਕੀਆਂ ਡੇਰੇ ਨੂੰ ਸਮਰਪਿਤ ਕੀਤੀਆਂ ਹੋਈਆਂ ਹਨ?

ਜਵਾਬਹਾਂ ਇਹ ਸੱਚ ਹੈ ਅਜਿਹੀਆਂ ਕਈ ਨੌਜਵਾਨ ਲੜਕੀਆਂ ਡੇਰੇ ਵਿਚ ਰਹਿੰਦੀਆਂ ਹਨ।

ਸਵਾਲਕੀ ਆਸ਼ੂਤੋਸ਼ ਦੇ ਡੇਰੇ `ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੈ?

ਜਵਾਬਹਾਂ ਜੀ। ਡੇਰੇ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਸਰੂਪ ਹੁੰਦੇ ਸਨ।

ਸਵਾਲਕੀ ਗੁਰੂ ਜੀ ਦੇ ਸਰੂਪ ਆਦਰ ਸਹਿਤ ਰੱਖੇ ਜਾਂਦੇ ਹਨ।

ਜਵਾਬਜੀ ਨਹੀਂ। ਚੰਦੋਏ ਪੀੜ੍ਹੇ ਰੁਮਾਲੇ ਆਦਿਕ ਬਗੈਰ ਫਰਸ਼ `ਤੇ ਹੀ ਰੱਖ ਕੇ ਪੜ੍ਹਦੇ ਸਨ।

ਸਵਾਲਕੀ ਆਸ਼ੂਤੋਸ਼ ਖ਼ੁਦ ਗੁਰਬਾਣੀ ਪੜ੍ਹਦਾ ਹੈ।

ਜਵਾਬਨਹੀਂ ਆਸ਼ੂਤੋਸ਼ ਨਾ ਹੀ ਪੰਜਾਬੀ ਬੋਲ ਸਕਦਾ ਹੈ ਤੇ ਨਾ ਹੀ ਪੜ੍ਹ ਸਕਦਾ ਹੈ ਤੇ ਉਸਨੂੰ ਗੁਰਬਾਣੀ ਦਾ ਉੱਕਾ ਹੀ ਗਿਆਨ ਨਹੀਂ।

ਸਵਾਲਕੀ ਪ੍ਰਚਾਰਕਾਂ ਨੂੰ ਕੁਦਰਤੀ ਗਿਆਨ ਹੈ ਜਾਂ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ।

ਜਵਾਬਪ੍ਰਚਾਰਕਾਂ ਨੂੰ ਡੇਰੇ ਵਿਚ ਟ੍ਰੇਨਿੰਗ ਦਿੱਤੀ ਜਾਂਦੀ ਹੈ।

ਸਵਾਲਕੀ ਇਹ ਸੱਚ ਹੈ ਕਿ ਹੁਣ ਆਸ਼ੂਤੋਸ਼ ਦੇ ਸ਼ਰਧਾਲੂਆਂ ਦੀ ਗਿਣਤੀ ਲੱਖਾਂ ਵਿਚ ਹੈ।

ਜਵਾਬਹਾਂ ਇਹ ਸੱਚ ਹੈ। ਉਹਨਾਂ ਦੇ ਪ੍ਰਚਾਰਕਾਂ ਦੀ ਗਿਣਤੀ ਵੀ ਇਸ ਸਮੇਂ 500 ਤੋਂ ਵੱਧ ਹੈ।

ਸਵਾਲਸ: ਪੂਰਨ ਸਿੰਘ ਜੀ, ਤੁਸੀਂ ਗੁੰਮਰਾਹ ਹੋਈ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ।

ਜਵਾਬ—ਵੀਰ ਜੀ ਮੈਂ ਦੋਵੇਂ ਹੱਥ ਜੋੜ ਕੇ ਸਿੱਖ ਸੰਗਤ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਸਿੱਖ ਧਰਮ ਸਭ ਤੋਂ ਨਿਆਰਾ ਤੇ ਪਿਆਰਾ ਧਰਮ ਹੈ, ਸਾਡੇ ਕੋਲ ਗੁਰੂ ਸਾਹਿਬਾਨ ਵੱਲੋਂ ਗਿਆਨ ਦਾ ਅਥਾਹ ਭਰਿਆ ਹੋਇਆ ਸਾਗਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਸ ਵਿਚ ਨਾਮ ਰੂਪੀ ਹੀਰੇ ਜਵਾਹਰ ਹਨ, ਪਰ ਆਪ ਭੁੱਲ ਕੇ ਅਖੌਤੀ ਪਾਖੰਡੀਆਂ ਦੇ ਡੇਰੇ `ਤੇ ਜਾ ਕੇ ਭਾਵ ਛਪੜੀ ਵਿਚ ਹੱਥ ਮਾਰ ਰਹੇ ਹੋ। ਯਾਦ ਰਹੇ ਕਿ ਛਪੜੀ ਵਿਚ ਚਿੱਕੜ ਹੀ ਲੱਭੇਗਾ।

ਸਵਾਲਕੀ ਤੁਹਾਡੀ ਆਸ਼ੂਤੋਸ਼ ਨਾਲ ਕੋਈ ਨਿੱਜੀ ਦੁਸ਼ਮਣੀ ਹੈ?

ਜਵਾਬਨਹੀਂ।

ਸਵਾਲਕੀ ਤੁਹਾਡਾ ਪਰਿਵਾਰ ਤੁਹਾਡੇ ਇਸ ਵਿਢੇ ਹੋਏ ਸੰਘਰਸ਼ ਤੋਂ ਸੰਤੁਸ਼ਟ ਹੈ?

ਜਵਾਬਜੀ ਹਾਂ, ਸਾਰਾ ਹੀ ਪਰਿਵਾਰ ਮੈਨੂੰ ਆਸ਼ੂਤੋਸ਼ ਦੇ ਪਾਖੰਡ ਦਾ ਭਾਂਡਾ ਫੋੜਨ ਵਾਸਤੇ ਉਤਸ਼ਾਹ ਦੇ ਰਿਹਾ ਹੈ। ਪਰਿਵਾਰ ਮੇਰਾ ਤਾਂ ਇਹ ਵੀ ਕਹਿੰਦਾ ਹੈ, ਕਿ ਤੁਹਾਡੇ ਵਰਗੇ ਸਿੱਖ ਜੋ ਆਪਣੀ ਡਫਲੀ ਵਜਾ ਰਹੇ ਹਨ, ਜੇ ਇਕ ਹੋ ਜਾਣ ਤਾਂ ਮਿੰਟਾਂ-ਸਕਿੰਟਾਂ ਵਿਚ ਪਾਖੰਡੀ ਗੁਰੂਆਂ ਨੂੰ ਪੰਜਾਬ `ਚੋਂ ਕੀ ਹਿੰਦੁਸਤਾਨ ਵਿਚੋਂ ਕੱਢ ਸਕਦੇ ਹਾਂ।

ਸਵਾਲਤੁਸੀਂ ਕਹਿੰਦੇ ਹੋ ਕਿ ਮੈਂ ਹੁਣ ਸਿਰਫ਼ ਸਿੱਖ ਕੌਮ ਵਾਸਤੇ ਹੀ ਪ੍ਰਚਾਰ ਕਰਾਂਗਾ ਪਰ ਤੁਸੀਂ ਆਪਣੀ ਦਾੜ੍ਹੀ ਕੱਟੀ ਹੋਈ ਹੈ ਅਤੇ ਅੰਮ੍ਰਿਤ ਵੀ ਨਹੀਂ ਛਕਿਆ।

ਜਵਾਬਮੈਂ ਕੋਸ਼ਿਸ਼ ਕਰਾਂਗਾ ਕਿ ਥੋੜ੍ਹੇ ਸਮੇਂ ਵਿਚ ਅੰਮ੍ਰਿਤ ਪਾਨ ਕਰ ਲਵਾਂ।

ਦੇਸਲ ਜੀ ਤੁਹਾਡਾ ਧੰਨਵਾਦ ਕਿ ਤੁਸੀਂ ਆਪਣੇ ਕੀਮਤੀ ਸਮੇਂ ਵਿਚੋਂ ਸਮਾਂ ਕੱਢ ਕੇ ਮਾਸਿਕ ਅਕਾਲ ਉਪਮਾ ਦੇ ਦਫ਼ਤਰ ਫੋਕਲ ਪੁਆਇੰਟ ਤਰਨ-ਤਾਰਨ ਪੁੱਜੇ ਅਤੇ ਸਾਡੇ ਨਾਲ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ।

(ਅਕਾਲ ਉਪਮਾ ਵਿਚੋਂ ਧੰਨਵਾਦ ਸਹਿਤ)
.