.

ਸ਼ਬਦ ਕਾਲ: ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ

ਸਰਜੀਤ ਸਿੰਘ ਸੰਧੂ, ਯੂ. ਅੱਸ. ਏ.

ਜਪੁਜੀ ਵਿੱਚ ਸਬਦ ‘ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ’, ਪਉੜੀ ੨੮ ਵਿੱਚਆਉਂਦਾ ਹੈ। ਜਦੋਂ ਅਸੀਂ ਪੁਰਾਣੇ ਧਰਮਾਂ ਦੇ ਇਤਿਹਾਸ ਵਿੱਚ ਮਿਸਰ ਦੇਸ਼ ਦੀ ਪੁਰਾਣੀ ਤਵਾਰੀਖ ਵਾਚਦੇ ਹਾਂ ਤਾਂ ਅਕਾਲਪੁਰਖ ਦੇ ਸਿਧਾਂਤ ਵਿੱਚ ਆਈ ਤਿੰਨ ਸੇਵਾਦਾਰ ਹਨ। ਜੋ ਹਰ ਵੇਲੇ ਅਕਾਲਪੁਰਖ ਕੋਲ਼ ਹਾਜ਼ਰ ਨਾਜ਼ਰ ਰਹਿੰਦੇ ਹਨ। ਇਸਤਿੱਕੜੀ ਨੂੰ ਆਈ ਸ਼ਬਦ ਨਾਲ ਮਿਸਰ ਦੇਸ਼ ਵਿੱਚ ਪੁਕਾਰਿਆ ਜਾਂਦਾ ਸੀ। ਅਕਾਲਪੁਰਖ ਜਾਂ ਜਗਤ ਦੇ ਸਿਰਜਨਹਾਰ ਕੋਲ ਹੋਰ ਕੋਈ ਨਹੀਂ ਸੀ ਜਾ ਸਕਦਾ। ਖਿਆਲ ਕੀਤਾ ਜਾਂਦਾ ਹੈ ਕਿ ਉਸ ਵੇਲੇ ਸਾਰੇ ਸੰਸਾਰ ਵਿੱਚ ਬੁੱਤ ਜਾਂ ਮੂਰਤੀ ਪੂਜਾ ਰਾਹੀਂ ਅਕਾਲਪੁਰਖ ਨੂੰ ਖੁਸ਼ ਕਰਨ ਲਈ ਇਨ੍ਹਾਂ ਤਿੰਨ ਸੇਵਾਦਾਰਾਂ ਨੂੰ ਹੀ ਰਾਜ਼ੀਕਰ ਲੈਣਾ ਜ਼ਰੂਰੀ ਸਮਝਿਆ ਜਾਂਦਾ ਸੀ। ਅੱਜ ਦੀ ਸ਼ਬਦਾਵਲੀ ਵਿੱਚ ਇਹ ਤਿੰਨ ਸੇਵਾਦਾਰਾਂ ਦੀ ਢਾਣੀ {ਤਿੱਕੜੀ} ਸਿਰਜਣਹਾਰ ਅਤੇ ਸਰਬੱਤ ਸੰਸਾਰ ਵਿੱਚ ਵਿਚੋਲਾ ਸੀ। ਯਹੂਦੀ ਧਰਮ ਦੇ ਅਸਰਰਸੂਖ ਦੇ ਵਧਣ ਨਾਲ ਬੁੱਤ ਪੂਜਾ ਦੇ ਖਿਲਾਫ ਪਰਚਾਰ ਅਰੰਭ ਹੋ ਗਿਆ ਸੀ। ਹੌਲੀ ਹੌਲੀ ਗੱਲ ਏਨੀ ਵੱਧ ਗਈ ਸੀ ਕਿ ਬੁੱਤ ਪੂਜਕਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਲੱਗ ਪਈਆਂ ਸਨ। ਉਹ ਆਪਣਾ ਪਾਸਾ ਕਮਜ਼ੋਰ ਵੇਖ ਕੇ ਉਸ ਇਲਾਕੇ ਨੂੰ ਛੱਡ ਕੇ ਹੋਰ ਦੇਸ਼ਾਂ ਦੀ ਤਲਾਸ਼ ਵਿੱਚ ਤੁਰ ਪਏ ਸਨ। ਇਨ੍ਹਾਂ ਲੋਕਾਂ ਵਿੱਚੋਂ ਅੱਜ ਦੇ ਭਾਰਤੀ ਬ੍ਰਹਾਮਣ ਹਨ। ਇਸਦਾ ਸਬੂਤ ਹੇਠਾਂ ਦਿੱਤਾ ਗਿਆ ਹੈ। ਸੰਖੇਪ ਵਿੱਚ ਹਿੰਦੂ ਧਰਮ ਦੇ ਦੇਵਤੇ ਬ੍ਰਹਮਾ, ਵਿਸ਼ਨੂੰ ਅਤੇ ਕਾਲ ਨੂੰ ਮਿਸਰ ਦੇਸ਼ ਦੇ ਆਈ ਦੀ ਪਿਛੋਕੜ ਵਿੱਚ ਵੇਖਿਆਂ ਇੰਜ ਜਾਪਦਾ ਹੈ, ਕਿ ਇਹ ਜਗਤ ਦੇ ਸਿਰਜਣਹਾਰ ਦੇ ਮਿਸਰੀ ਨੁਮਾਇੰਦੇ ਹੀ ਹਨ। ਕੇਵਲ ਇਨ੍ਹਾਂ ਦੀ ਕਿੱਤਾ ਵੰਡ ਭਾਰਤ ਦੇ ਬ੍ਰਾਹਮਣ ਨੇ ਕੀਤੀ ਮਿਲਦੀ ਹੈ। ਅਥਵਾ ਬ੍ਰਹਮਾ ਜਗਤ ਨੂੰ ਪੈਦਾ ਕਰਨ ਵਾਲਾ ਹੈ, ਵਿਸ਼ਨੂੰ ਜਗਤ ਦੀ ਪਾਲਣਾ ਕਰਨ ਵਾਲਾ ਹੈ, ਕਾਲ ਜਗਤ ਦੇ ਜੀਵਾਂ ਦੀ ਮੌਤ ਦਾ ਜ਼ੁੰਮੇਵਾਰ ਹੈ ਅਤੇ ਸਭ ਤੋਂ ਜ਼ਿਆਦਾ ਸ਼ਕਤੀ ਸ਼ਾਲੀ ਮੰਨਿਆ ਜਾਂਦਾ ਹੈ। ਇਨ੍ਹਾਂ ਦੇਵਤਿਆਂ ਦੇ ਨਾਉਂ ਅੱਜ ਗੋਤਾਂ ਦੇ ਰੂਪ ਵਿੱਚ ਅਰਬ ਦੇਸ਼ਾਂ ਵਿੱਚ ਅਤੇ ਨੇੜੇ ਲੱਗਦੇ ਹੋਰ ਦੇਸ਼ਾਂ ਵਿੱਚ ਮਿਲਦੇ ਹਨ। ਭਾਰਤ ਵਿੱਚ ਬ੍ਰਾਹਮਣਾਂ ਦਾ ਇੱਕ ਗੋਤ ਮਿਸ਼ਰਾ ਹੈ, {ਸ਼ਬਦ ਮਿਸਰਾ ਅਤੇ ਮਿਸਰੀ ਤੋਂ ਭਾਵ ਹੈ, ਮਿਸਰ ਦੇਸ਼ ਵਿੱਚ ਰਹਿਣ ਵਾਲਾ}। ਅੱਜ ਵੀ ਇਸਗੋਤ ਦੇ ਵਿਅਕਤੀ ਮਿਸਰ ਅਤੇ ਅਰਬ ਦੇਸ਼ਾਂ ਵਿੱਚ ਮੁਸਲਮਾਨਾਂ ਦੀਆਂ ਮਸੀਤਾਂ ਵਿੱਚ ਇਸਲਾਮ ਕਬੂਲ ਕਰਨ ਪਿਛੋਂ ਧਰਮ ਪੜ੍ਹਾਉਣ ਦਾ ਕੰਮ ਕਰ ਰਹੇ ਹਨ। ਪਾਕਿਸਤਾਨ ਦੇ ਪ੍ਰਧਾਨ ਜਨਰਲ ਮੁੱਸ਼ਰਫ਼ ਦਾ ਨਾਉਂ ਵੀ ਸ਼ਬਦ ਮਿਸ਼ਰਾ ਤੋਂ ਉਪਜਿਆ ਹੋਇਆ ਹੈ। ਬ੍ਰਹਮਾ (ਵਰਮਾ, ਵਰਮਾਨ, ਬਰਮਾਂ ਆਦਿਕ), ਵਿਸ਼ਨੂੰ (ਬਿਸਨ, ਬਿਸ਼ਨ ਆਦਿਕ), ਕਾਲ {ਕੌਲ, ਕਲ੍ਹਾ, ਕੋਲਿ ਆਦਿਕ} ਨਾਵਾਂ ਦੇ ਗੋਤ ਅਮਰੀਕਾ, ਕਨੇਡਾ, ਮੈਕਸੀਕੋ ਆਦਿਕ ਦੇਸ਼ਾਂ ਵਿੱਚ ਵੀ ਮਿਲਦੇ ਹਨ ਜੋ ਭਾਰਤ ਤੋਂ ਨਹੀਂ ਗਏ; ਬਲਕਿ ਯੌਰਪ, ਅਰਬ ਦੇਸ਼ਾਂ, ਇੰਗਲੈਂਡ ਆਦਿਕ ਦੇਸ਼ਾ ਤੋਂ ਆਏ ਸਨ। ਭਾਰਤ ਵਿੱਚ ਦੂਜੀ ਬ੍ਰਾਹਮਣਾਂ ਦੀ ਸ਼ਾਖ ਯੁਨਾਨ, ਯੂਕਰੇਨ ਆਦਿਕ ਦੇਸ਼ਾਂ ਵਿਚੋਂ ਆਈ ਹੋਈ ਹੈ। ਇਨ੍ਹਾਂ ਵਿਚੋਂ ਹਨ ਧਾਰ, ਸੁਕਲਾ, ਵਸ਼ਿਸ਼ਟ, ਬਾਲੀ, ਭਾਰਗੋ ਆਦਿਕ। ਇਹ ਦੂਜੀ ਸ਼ਾਖ ਵਿਚਲੇ ਬ੍ਰਾਹਮਨਬਹੁਤੇ ਕਸ਼ਮੀਰ ਵਿੱਚ ਪਹਿਲੋਂ ਆਏ ਸਨ ਅਤੇ ਫਿਰ ਹੌਲੀ ਹੌਲੀ ਬਾਕੀ ਭਾਰਤ ਵਿੱਚ ਫੈਲ ਗਏਹਨ। ਮਿਸਾਲ ਦੇ ਤੌਰ ਉੱਤੇ ਦਖੱਨੀ ਭਾਰਤ ਵਿੱਚ ਭੱਟ ਬ੍ਰਾਹਮਣ ਕਸ਼ਮੀਰ ਤੋਂ ਗਏ ਹੋਏ ਹਨ ਅਤੇ ਬੰਗਾਲ ਵਿੱਚ ਧਾਰ ਬ੍ਰਾਹਮਣ ਵੀ ਕਸ਼ਮੀਰ ਤੋਂ ਗਏ ਹੋਏ ਹਨ। ਨਹਿਰੂ ਨਾਮ ਨਾਲ ਬ੍ਰਾਹਮਣਾਂ ਦਾ ਗੋਤ ਕਿਤੇ ਵੀ ਨਹੀਂ ਮਿਲਦਾ, ਇਹ ਅਸਲ ਵਿੱਚ ਕਸ਼ਮੀਰੀ ਕੌਲ ਹਨ। ਗੰਗੂ ਬ੍ਰਾਹਮਣ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਨਾਲ ਕੀਤੇ ਮਾੜੇ ਵਤੀਰੇ ਕਾਰਨ ਉੱਸ ਦੀ ਔਲਾਦ ਨੇ ਸਿੱਖਾਂ ਤੋਂ ਡਰਦਿਆਂ ਆਪਣਾ ਗੋਤ {ਲੋਕਾਂ ਤੋਂ ਮੌਤ ਦੀ ਸਜ਼ਾ ਮਿਲਣ ਤੋਂ ਬਚਣ ਵਾਸਤੇ} ਨਹਿਰੂ ਵਿੱਚ ਬਦਲ ਲਿਆ ਸੀ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਡਾ. ਸੰਗਤ ਸਿੰਘ ਦੀ ਪੁਸਤਕ {ਸਿੱਖਸ ਇੱਨ ਹਿਸਟਰੀ} ਪੜ੍ਹੋ। ਭਾਰਤ ਦੇ ਬ੍ਰਾਹਮਣਾਂ ਦਾ ਜੱਦੀ ਪੇਸ਼ਾ ਧਰਮ ਦੇ ਨਾਉਂ ਉੱਤੇ ਰੋਟੀ ਕਮਾਉਣਾ ਸੀ। ਭਾਰਤ ਵਿੱਚ ਆਉਣ ਤੋਂ ਪਹਿਲਾਂ ਇਹ ਜਿੱਥੇ ਵੀ ਸਨ, ਇਨ੍ਹਾਂ ਇਹ ਕਿੱਤਾ ਜਾਰੀ ਰੱਖਿਆ ਹੈ। ਦੇਸ਼ ਅਤੇ ਧਰਮ ਕੋਈ ਵੀ ਹੋ ਸਕਦਾ ਹੈ। ਕੇਵਲ ਧਰਮ ਦੇ ਲੀਡਰ ਇਹ ਜਾਂ ਇਨ੍ਹਾਂ ਦੀ ਔਲ਼ਾਦੇ ਨਰੀਨਾ ਹੀ ਹੋਵੇਗੀ। ਇਸਵਿਸ਼ੇ ਉੱਪਰ ਵਿਸਤਾਰ ਪੂਰਵਕ ਚਰਚਾ ਕਿਸੇ ਹੋਰ ਪੁਸਤਕ ਵਿੱਚ ਕੀਤੀ ਜਾ ਰਹੀ ਹੈ। ਅਸੀਂ ਇਸਲੇਖ ਦੇ ਮੁੱਖ ਵਿਸ਼ੇ ਕਾਲ ਵੱਲ ਧਿਆਨ ਦੇਂਦੇ ਹੋਏ ਆਦਿ ਗੁਰੂ ਗ੍ਰੰਥ ਸਾਹਿਬ ਵਿਚੋਂ ਕਾਲ ਸ਼ਬਦ ਬਾਰੇ ਗੁਰੂ ਸ਼ਬਦ ਦੇਂਦੇ ਹਾਂ। ਸ਼ਬਦ ਕਾਲ ਕਈ ਅਰਥਾਂ ਵਿੱਚ ਗੁਰਬਾਣੀ ਵਿੱਚ ਵਰਤਿਆ ਗਿਆ ਹੈ। ਹੇਠਾਂ ਦਿੱਤੇ ਸਲੋਕ ਵੱਖਰੇ ਵੱਖਰੇ ਕਾਲ ਦੇ ਅਰਥਾਂ ਨੂੰ ਉਜਾਗਰ ਕਰਨ ਦਾ ਵਸੀਲਾ ਹਨ ਅਤੇ ਅਰਥਾਂ ਸਮੇਤ ਪਾਠਕਾਂ ਦੀ ਸੇਵਾ ਵਿੱਚ ਪੇਸ਼ ਹਨ।

ਆਪੇ ਸਸਿ ਸੂਰਾ ਪੂਰੋ ਪੂਰਾ॥ ਆਪੇ ਗਿਆਨਿ ਧਿਆਨਿ ਗੁਰੁ ਸੂਰਾ॥ ਕਾਲੁ ਜਾਲੁ ਜਮੁ ਜੋਹਿ ਨ ਸਾਕੈ ਸਾਚੇ ਸਿਉ ਲਿਵ ਲਾਈ ਹੇ॥ ੪॥ ੧॥ ੧. ੧ ਮਾਰੂ ਸੋਹਲੇ ਮ: ੧ ਅ: ਗ: ਗ: ਸ: ਪੰਨਾ ੧੦੨੦

ਅਰਥ: ਹਰ ਥਾਂ ਚਾਨਣ ਦੇਣ ਵਾਲਾ ਅਕਾਲਪੁਰਖ ਆਪ ਹੀ ਸੂਰਜ ਹੈ ਅਤੇ ਆਪ ਹੀ ਚੰਦਰਮਾ ਹੈ। ਅਕਾਲਪੁਰਖ ਆਪ ਹੀ ਗਿਆਨ ਦਾ ਮਾਲਕ ਹੈ ਅਤੇ ਸੁਰਤ ਦਾ ਸੂਰਮਾ ਹੈ। ਜਿੱਸ ਵਿਅਕਤੀ ਨੇ ਅਕਾਲਪੁਰਖ ਦੇ ਸਬਦ ਨੂੰ ਸਮਝ ਕੇ ਆਪਣੇ ਜੀਵਨ ਲਈ ਸੱਚਾ ਅਤੇ ਸੁੱਚਾ ਮਾਰਗ ਚੁਣ ਲਿਆ ਹੈ ਜਮਰਾਜ ਉਸ ਵੱਲ ਤੱਕ ਵੀ ਨਹੀਂ ਸਕਦਾ। ੪। ੨।

ਗੁਰੂ ਨਾਨਕ ਜੀ ਨੇ ਇਸਸਲੋਕ ਵਿੱਚ ਜਮਰਾਜ, ਜੋ ਹਿੰਦੂ ਧਰਮ ਵਿੱਚ ਮੌਤ ਦਾ ਦੇਵਤਾ ਹੈ, ਬਾਰੇ ਮਨੁੱਖਤਾ ਦਾ ਭੈ ਅਤੇ ਭਰਮ ਦੂਰ ਕਰਨ ਲਈ ਇਹ ਸਲੋਕ ਰਚਿਆ ਜਾਪਦਾ ਹੈ। ਅਗਲਾ ਸਲੋਕ ਵੀ ਏਸੇ ਵਿਸ਼ੇ ਉੱਪਰ ਹੈ। ਆਉ ਇਸਨੂੰ ਅਤੇ ਇਸਦੇ ਅਰਥਾਂ ਨੂੰ ਵਿਚਾਰੀਏ ਜੋ ਹੇਠਾਂ ਦਿੱਤੇ ਗਏ ਹਨ।

ਮਨ ਮੇਰਿਆ ਤੂ ਸਦਾ ਸਚੁ ਸਮਾਲਿ ਜੀਉ॥ ਆਪਣੈ ਘਰਿ ਤੂ ਸੁਖਿ ਵਸਹਿ ਪੋਹਿ ਨ ਸਕੈ ਜਮਕਾਲੁ ਜੀਉ॥ ਕਾਲੁ ਜਾਲੁ ਜਮੁ ਜੋਹਿ ਨ ਸਾਕੈ ਸਬਦਿ ਲਿਵ ਲਾਏ॥ ਸਦਾ ਸਚਿ ਰਤਾ ਮਨੁ ਨਿਰਮਲ ਆਵਣੁ ਜਾਣੁ ਰਹਾਏ॥ ੧॥ ੩॥ ੧. ੨ ਵਡਹੰਸੁ ਮ: ੩ ਅ: ਗ: ਗ: ਸ: ਪੰਨਾ ੫੬੯

ਅਰਥ: ਹੇ ਮੇਰੇ ਮਨ ਤੂੰ ਅਕਾਲਪੁਰਖ ਨੂੰ ਸਦਾ ਆਪਣੇ ਮਨ ਵਿੱਚ ਵਸਾਈ ਰੱਖ। ਇਸਦੀ ਬਰਕਤ ਦੁਆਰਾ ਆਤਮਿਕ ਅਨੰਦ ਨਾਲ ਟਿਕਿਆ ਰਹੇਂਗਾ। ਆਤਮਿਕ ਮੌਤ ਤੇਰੇ ਉੱਪਰ ਆਪਣਾ ਅਸਰ ਨਹੀਂ ਪਾ ਸਕੇਗੀ। ਜੇਹੜਾ ਵਿਅਕਤੀ ਅਕਾਲਪੁਰਖ ਵਿੱਚ, ਗੁਰੂ ਦੇ ਸਬਦ ਦੁਆਰਾ, ਆਪਣੀ ਸੁਰਤੀ ਜੋੜੀ ਰੱਖਦਾ ਹੈ, (ਆਤਮਿਕ) ਮੌਤ ਉਸ ਵੱਲ ਤਕ ਵੀ ਨਹੀਂ ਸਕਦੀ। ਉਸ ਦਾ ਮਨ ਹਮੇਸ਼ਾ ਆਕਾਲਪੁਰਖ ਦੇ ਰੰਗ ਵਿੱਚ ਪਵਿੱਤਰ ਹੋ ਜਾਂਦਾ ਹੈ ਅਤੇ ਮਨ ਸਦਾ ਸ਼ਾਤ ਸਥਿਤੀ ਵਿੱਚ ਰਹਿੰਦਾ ਹੈ। ੧। ੩।

ਗੁਰੂ ਅਰਜਨ ਜੀ ਦਾ ਰਾਗ ਗਉੜੀ ਵਿੱਚ ਸਬਦ ਅਰਥਾਂ ਸਮੇਤ ਪਾਠਕਾਂ ਦੀ ਵਿਚਾਰ ਵਾਸਤੇ ਹੇਠਾਂ ਦਿੱਤਾ ਗਿਆ ਹੈ।

ਦ੍ਰਿੜੁ ਕਰਿ ਮਾਨੈ ਮਨਹਿ ਪ੍ਰਤੀਤਿ॥ ਕਾਲ ਨ ਆਵੈ ਮੂੜੈ ਚੀਤਿ॥ ੪॥ ੭॥ ੧. ੩ ਗਉੜੀ ਮ: ੫ ਅ: ਗ: ਗ: ਸ: ਪੰਨਾ ੨੬੭

ਅਰਥ: ਵਿਅਕਤੀ ਨੇ ਆਪਣੇ ਆਪ ਦੇ ਅਮਰ ਹੋਣ ਦਾ ਯਕੀਨ ਮਨ ਵਿੱਚ ਬਨਾਇਆ ਹੋਇਆ ਹੈ; ਪਰ ਮੂਰਖ ਦੇ ਚਿੱਤ ਵਿੱਚ ਮੌਤ ਦਾ ਖਿਆਲ ਕਦੇ ਵੀ ਨਹੀਂ ਆਉਂਦਾ। ੪। ੭।

ਗੁਰੂ ਤੇਗ ਬਹਾਦਰ ਜੀ ਦਾ ਸਲੋਕ ਰਾਗ ਜੈਜਾਵੰਤੀ ਵਿਚੋਂ ਕਾਲ ਦੇ ਬਾਰੇ ਅਰਥਾਂ ਸਮੇਤ ਹੇਠਾਂ ਪਾਠਕਾਂ ਦੀ ਸੇਵਾ ਵਿੱਚ ਪੇਸ਼ ਕਰ ਰਹੇ ਹਾਂ।

ਬੀਤ ਜੈਹੈ ਬੀਤ ਜੈਹੈ ਜਨਮੁ ਅਕਾਜੁ ਰੇ॥ ਨਿਸਿ ਦਿਨੁ ਸੁਨਿ ਕੈ ਪੁਰਾਨ ਸਮਝਤ ਨਹ ਰੇ ਅਜਾਨ॥ ਕਾਲੁ ਤਉ ਪਹੂਚਿਓ ਆਨਿ ਕਹਾ ਜੈਹੈ ਭਾਜਿ ਰੇ॥ ੧॥ ਰਹਾਉ॥ ੪॥ ੧. ੪ ਜੈਜਾਵੰਤੀ ਮ: ੯ ਅ: ਗ: ਗ: ਸ: ਪੰਨਾ ੧੩੫੨

ਅਰਥ: ਹੇ ਵਿਅਕਤੀ! ਅਕਾਲਪਰਖ ਦੇ ਹੁਕਮ ਨੂੰ ਸਮਝੇ ਬਿਨਾ ਤੇਰਾ ਜੀਵਨ ਜੀਵਨ-ਮਨੋਰਥ ਹਾਸਲ ਕੀਤੇ ਬਿਨਾ ਲੰਘਦਾ ਜਾ ਰਿਹਾ ਹੈ। ਹੇ ਮੂਰਖ! ਤੂੰ ਰਾਤ ਦਿਨ ਪੁਰਾਣ ਆਦਿਕ ਪੁਸਤਕਾਂ ਸੁਣਕੇ ਵੀ ਨਹੀਂ ਸਮਝਦਾ ਕਿ ਤੂੰ ਏਥੇ ਸਦਾ ਬੈਠਾ ਨਹੀਂ ਰਹਿਣਾ। ਮੌਤ ਦਾ ਸਮਾਂ ਤਾਂ ਨੇੜੇ ਆਗਿਆ ਹੈ। ਇਸਕੋਲੋਂ ਭੱਜ ਕੇ ਤੂੰ ਕਿੱਥੇ ਚਲਾ ਜਾਵੇਂਗਾ। ੧। ਰਹਾਉ। ੪।

ਕਬੀਰ ਜੀ ਮਾਰੂ ਰਾਗ ਵਿੱਚ ਇਸਵਿਸ਼ੇ ਉੱਤੇ ਆਪਣਾ ਸਲੋਕ ਦੇਂਦੇ ਹਨ। ਅਸੀਂ ਇਹ ਸਲੋਕ ਅਰਥਾਂ ਸਮੇਤ ਪਾਠਕਾਂ ਦੀ ਸੇਵਾ ਵਿੱਚ ਹੇਠਾਂ ਪੇਸ਼ ਕੀਤਾ ਹੈ।

ਕਾਲੁ ਅਕਾਲੁ ਖਸਮ ਕਾ ਕੀਨਾ ਇਹੁ ਪਰਪੰਚੁ ਬੰਧਾਵਨੁ॥ ਕਹਿ ਕਬੀਰ ਤੇ ਅੰਤੇ ਮੁਕਤੇ ਜਿਨ੍ਹ ਹਿਰਦੈ ਰਾਮ ਰਸਾਇਨੁ॥ ੨॥ ੬॥ ੧. ੫ ਮਾਰੂ ਕਬੀਰ ਜੀ ਅ: ਗ: ਗ: ਸ: ਪੰਨਾ ੧੧੦੪

ਅਰਥ: ਕਬੀਰ ਜੀ ਆਖਦੇ ਹਨ ਕਿ ਇਹ ਮੌਤ-ਰਹਿਤ, ਮੌਤ-ਸਹਿਤ ਅਤੇ ਬੰਧਨ ਰੂਪ ਜਗਤ ਅਕਾਲਪੁਰਖ ਦੇ ਹੀ ਬਣਾਏ ਹੋਏ ਹਨ। ਇਨ੍ਹਾਂ ਤੋਂ ਉਹ ਵਿਅਕਤੀ ਹੀ ਬਚਦਾ ਹੈ ਜਿੱਸ ਦੇ ਹਿਰਦੇ ਵਿੱਚ ਅਕਾਲਪੁਰਖ ਦਾ ਸਬਦ ਵੱਸਦਾ ਹੈ। ੨। ੬।

ਇਨ੍ਹਾਂ ਆਦਿ ਗੁਰੂ ਗ੍ਰੰਥ ਸਾਹਿਬ ਵਿਚੋਂ ਦਿੱਤੇ ਸਲੋਕਾਂ ਵਿੱਚ ਕਾਲ ਦੇ ਅਰਥ ਮੌਤ ਹੋ ਜਾਣ ਜਾਂ ਨਸ਼ਟ ਹੋ ਜਾਣ ਵਾਲੀ ਛੈ, ਅਥਵਾ ਜੀਵ ਦੇ ਹਨ ਅਤੇ ਕਾਲ ਸਮੇਂ ਦੇ ਅਰਥਾਂ ਵਿੱਚ ਵੀ ਵਰਤਿਆ ਗਿਆ ਹੈ। ਕੁੱਝ ਸਲੋਕਾਂ ਵਿੱਚ ਜਮਰਾਜ ਦਾ ਅਰਥ ਵੀ ਨਿਕਲਦਾ ਹੈ।

ਦਸਮ ਗ੍ਰੰਥ ਵਿੱਚ ਸ਼ਬਦ ਕਾਲ ਦੀ ਵਰਤੋਂ: ਸ: ਹਰਿੰਦਰ ਸਿੰਘ ਮਹਿਬੂਬ ਅਤੇ ਕੁੱਝ ਹੋਰ ਵਿਦਵਾਨਾਂ {ਦਲਜੀਤ ਸਿੰਘ, ਪਿਆਰਾ ਸਿੰਘ ਪਦਮ ਆਦਿਕ} ਅਨੁਸਾਰ ਜਾਪੁ, ਅਕਾਲ ਉਸਤਤਿ, ਸਬਦ ਹਜ਼ਾਰੇ, ੩੩ ਸਵੇਯੈ ਅਤੇ ਜ਼ਫ਼ਰਨਾਮਾ ਦਸਮ ਗ੍ਰੰਥ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਾਣੀਆਂ ਹਨ। ਅਸੀਂ ਇਨ੍ਹਾਂ ਬਾਣੀਆਂ ਵਿਚੋਂ ਸ਼ਬਦ ਕਾਲ ਦੀ ਵਰਤੋਂ ਵਾਲੇ ਸਲੋਕ ਚੁਣ ਕੇ ਉਨ੍ਹਾਂ ਵਿੱਚ ਕਾਲ ਦੇ ਅਰਥਾਂ ਬਾਰੇ ਸੋਚ ਵਿਚਾਰ ਕਰਨ ਦੇ ਮਨੋਰਥ ਨਾਲ ਅੱਗੇ ਤੁਰ ਰਹੇ ਹਾਂ। ਸਭ ਤੋਂ ਪਹਿਲਾਂ ਅਸੀਂ ਜਾਪੁ ਵਿਚੋਂ ਕਾਲ ਸ਼ਬਦ ਦੀ ਵਰਤੋਂ ਵਾਲੇ ਸਲੋਕ ਅਤੇ ਇਨ੍ਹਾਂ ਦੇ ਅਰਥ ਪਾਠਕਾਂ ਦੀ ਸੇਵਾ ਵਿੱਚ ਹੇਠਾਂ ਪੇਸ਼ ਕਰ ਰਹੇ ਹਾਂ।

ਜਾਪੁ: ਨਮੋ ਸਰਬ ਕਾਲੇ। ਨਮੋ ਸਰਬ ਦਿਆਲੇ। ਨਮੋ ਸਰਬ ਖਾਪੇ। ਨਮੋ ਸਰਬ ਧਾਪੇ। ਨਮੋ ਸਰਬ ਰੂਪੇ। ਨਮੋ ਸਰਬ ਭੂਪੇ। ੧੯। ਨਮੋ ਸਰਬ ਕਾਲੇ। ਨਮੋ ਸਰਬ ਪਾਲੇ। ੨੦। ੧. ੬ ਦਸਮ ਗ੍ਰੰਥ ਭਾਗ ੧ ਜੱਗੀ-ਜੱਗੀ ਪੰਨਾ ੪

ਅਰਥ: ਹੇ ਸਾਰਿਆਂ ਦੇ ਕਾਲ ਰੂਪ! (ਤੈਨੂੰ) ਨਮਸਕਾਰ ਹੈ, ਹੇ ਸਾਰਿਆਂ ਦੇ ਉੱਤੇ ਦਿਆਲੂ! (ਤੈਨੂੰ) ਨਮਸਕਾਰ ਹੈ। ਹੇ ਸਾਰਿਆਂ ਰੂਪਾਂ ਵਾਲੇ! (ਤੈਨੂੰ) ਨਮਸਕਾਰ ਹੈ, ਹੇ ਸਾਰਿਆਂ ਦੇ ਰਾਜੇ! (ਤੈਨੂੰ) ਨਮਸਕਾਰ ਹੈ। ੧੯। ਹੇ ਸਰਿਆਂ ਨੂੰ ਖਪਾਉਣ ਵਾਲੇ! (ਤੈਨੂੰ) ਨਮਸਕਾਰ ਹੈ, ਹੇ ਸਾਰਿਆਂ ਨੂੰ ਸਥਾਪਤ ਕਰਨ ਵਾਲੇ! (ਤੈਨੂੰ) ਨਮਸਕਾਰ ਹੈ। ਹੇ ਸਾਰਿਆਂ ਦੇ ਕਾਲ ਰੂਪ! (ਤੈਨੂੰ) ਨਮਸਕਾਰ ਹੈ, ਹੇ ਸਾਰਿਆਂ ਦੇ ਪਾਲਕ! (ਤੈਨੂੰ) ਨਮਸਕਾਰ ਹੈ। ੨੦।

ਇਨ੍ਹਾਂ ਸਲੋਕਾਂ ਵਿੱਚ ਕਾਲ, ਸ਼ਿਵਜੀ ਹੈ ਜੋ ਦੁਨੀਆਂ ਦਾ ਨਾਸ਼ ਕਰਦਾ ਹੈ, ਉਸ ਨੂੰ ਨਮਸਕਾਰ ਕੀਤੀ ਗਈ ਹੈ। ਸਿੱਖ ਧਰਮ ਵਿੱਚ ਤਾਂ ਸਰਬ ਸ਼ਕਤੀਮਾਨ ਕੇਵਲ ਅਕਾਲਪੁਰਖ ਹੀ ਮੰਨਿਆ ਗਿਆ ਹੈ, ਜਿੱਸ ਦਾ ਕੋਈ ਸਰੀਕ ਨਹੀਂ ਸਵੀਕਾਰ ਕੀਤਾ ਗਿਆ।

ਅਕਾਲ ਉਸਤਤਿ ਦੇ ਅਰੰਭ ਵਿੱਚ ਸਲੋਕ ਹੈ ਜਿੱਸ ਦੀ ਦੂਜੀ ਪੰਗਤੀ ਵਿੱਚ ਸ਼ਬਦ ਕਾਲ ਦੀ ਵਰਤੋਂ ਕੀਤੀ ਗਈ ਹੈ। ਇਹ ਪੰਗਤੀ ਅਤੇ ਇਸਦੇ ਅਰਥ ਪਾਠਕਾਂ ਦੀ ਸੇਵਾ ਵਿੱਚ ਹੇਠਾਂ ਹਾਜ਼ਰ ਹਨ।

ਅਕਾਲ ਉਸਤਤਿ ਸਰਬ ਕਾਲ ਜੀ ਦੀ ਰਛਿਆ ਹਮਨੈ। ਸਰਬ ਲੋਹ ਜੀ ਦੀ ਰਛਿਆ ਹਮਨੈ। ੧. ੭ ਦਸਮ ਗ੍ਰੰਥ ਭਾਗ ੧ ਜੱਗੀ-ਜੱਗੀ ਪੰਨਾ ੩੦

ਅਰਥ: ਸਾਨੂੰ ਸਭ ਦੇ ਕਾਲ (ਪ੍ਰਭੂ) ਦੀ ਰਖਿਆ ਹੈ, ਸਾਨੂੰ ਸਦਾ ਸਰਬ ਲੋਹ ਸਰੂਪ ਪ੍ਰਭੂ ਦੀ ਰਖਿਆ ਹੈ।

{ਨੋਟ: ਇਹ ਅੰਸ਼ ਗੁਰੂ ਗੋਬਿੰਦ ਸਿੰਘ ਜੀ ਦੇ ਆਪਣੇ ਹੱਥਾਂ ਨਾਲ ਲਿਖਿਆ ਹੋਇਆ ਹੈ (ਡਾ ਰਤਨ ਸਿੰਘ ਜੱਗੀ)} ਕੀ ਡਾ ਜੱਗੀ ਇਸਦਾ ਕੋਈ ਸਬੂਤ ਦੇ ਸਕਦਾ ਹੈ? ਜੇ ਉਹ ਸਬੂਤ ਡਾ ਜੱਗੀ ਦੀ ਕਲਪਣਾ ਵਿੱਚ ਹੀ ਹੈ ਤਾਂ ਉਸ ਨੂੰ ਸਾਂਭ ਕੇ ਰੱਖਣਾ ਠੀਕ ਜਾਪਦਾ ਹੈ। ਡਾ ਜੱਗੀ ਨੇ ਤਾਂ ਕਾਲ ਨੂੰ ਪ੍ਰਭੂ ਜਾਂ ਅਕਾਲਪੁਰਖ ਕਹਿਣ ਦੀ ਖੁਲ੍ਹ ਵੀ ਆਪਣੇ ਆਪ ਤੋਂ ਬੜੀ ਸੌਖੀ ਸਮਝਕੇ ਲੈ ਲਈ ਹੈ, ਕੀ ਸਿੱਖ ਸੰਗਤ ਇਸਨੂੰ ਸਵੀਕਾਰ ਕਰੇਗੀ? ਇਸਪ੍ਰਸੰਗ ਵਿੱਚ ਹੇਠਾਂ ਦਿੱਤਾ ਗੁਰੂ ਸਬਦ ਪਾਠਕਾਂ ਦੇ ਮੁਲਾਹਜ਼ੇ ਵਾਸਤੇ ਦੇਣਾ ਲਾਹੇਵੰਦ ਹੋਵੇਗਾ।

ਸਿਖੀ ਸਿਖਿਆ ਗੁਰ ਵੀਚਾਰਿ॥ ਨਦਰੀ ਕਰਮਿ ਲਘਾਏ ਪਾਰਿ॥ ੨॥ ੧. ੮ਆਸਾ ਮ: ੧ ਸ: ਗ: ਗ: ਸ: ਪੰਨਾ ੪੬੫

ਅਰਥ: ਇਹ ਸਿੱਖਿਆ ਜਿਨ੍ਹਾਂ ਨੇ ਗੁਰੂ ਦੀ ਦਿੱਤੀ ਮੱਤ ਦੁਆਰਾ ਸਿੱਖ ਲਈ ਹੈ, ਅਕਾਲਪੁਰਖ ਦੀ ਮਿਹਰ ਅਤੇ ਬਖਸ਼ਸ਼ ਉਨ੍ਹਾਂ ਨੂੰ ਸੰਸਾਰ ਸਮੁੰਦਰ ਵਿਚੋਂ ਪਾਰ ਲੰਘਾ ਦੇਂਦੀ ਹੈ। ੨।

ਹੁਣ ਅਸੀਂ ਸ਼ਬਦ ਹਜ਼ਾਰੇ ਵਿਚੋਂ ਰਾਗ ਤਿਲੰਗ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਹੇਠਾਂ ਦਿੱਤੀ ਬਾਣੀ ਦੇ ਇੱਕ ਸਲੋਕ ਬਾਰੇ ਵਿਚਾਰ ਕਰਨ ਲਈ, ਇਹ ਸਲੋਕ ਅਤੇ ਇਸਦੇ ਅਰਥ ਪਾਠਕਾਂ ਦੀ ਜਾਣਕਾਰੀ ਵਾਸਤੇ ਹੇਠਾਂ ਦੇਂਦੇ ਹਾਂ।

ਕੇਵਲ ਕਾਲ ਈ ਕਰਤਾਰ। ਆਦਿ ਅੰਤਿ ਅਨੰਤ ਮੂਰਤਿ ਗੜਨ ਭੰਜਨ ਹਾਰ। ੧। ਰਹਾਉ। ੧. ੯ ਦਸਮ ਗ੍ਰੰਥ ਭਾਗ ੩ ਜੱਗੀ-ਜੱਗੀ ਪੰਨਾ ੩੮੪

ਅਰਥ: ਕੇਵਲ ਕਾਲ ਹੀ ਸਭ ਦਾ ਕਰਤਾ ਹੈ। ਆਦਿ ਤੋਂ ਅੰਤ ਤਕ ਅਨੰਤ ਮੂਰਤਾਂ ਬਨਾਉਣ ਅਤੇ ਭੰਨਣ ਵਾਲਾ ਹੈ। ੧। ਰਹਾਉ।

ਦਸਮ ਗ੍ਰੰਥ ਵਿੱਚ ਕਾਲ ਹੌਲੀ ਹੌਲੀ ਕਰਤਾਰ, ਜੋ ਕਰਤਾ ਪੁਰਖ ਦੇ ਸਮਾਨ ਹੈ, ਦੀ ਪਦਵੀ ਲੈ ਕੇ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤੀ ਅਕਾਲ ਮੂਰਤ ਨੂੰ ਆਪਣੀ ਲਪੇਟ ਵਿੱਚ ਲੈ ਲੈਂਦਾ ਹੈ। ਸਿੱਖ ਧਰਮ ਵਿੱਚ ਵਿਸ਼ਵਾਸ ਰੱਖਣ ਵਾਲੇ ਸ਼ਰਧਾਲੂਆਂ ਨੂੰ ਇਹ ਭੰਬਲ ਭੂਸੇ ਵਿੱਚ ਪਾ ਕੇ ਹਿੰਦੂ ਧਰਮ ਦੇ ਬੂਹੇ ਉੱਪਰ ਲੈ ਜਾ ਕੇ ਖੜੇ ਕਰ ਦੇਂਦਾ ਹੈ। ਕੀ ਸਿੱਖ ਧਰਮ ਦੇ ਵਿਦਵਾਨ ਇਸ ਗੁੰਝਲ ਨੂੰ ਸਮਝਣ ਵਿੱਚ ਅਸਫਲ ਰਹੇ ਹਨ? ਇਹ ਫੈਸਲਾ ਪਾਠਕਾਂ ਦੀ ਬੜੀ ਵੱਡੀ ਸਮੱਸਿਆ ਬਣ ਚੁੱਕੀ ਹੈ। ਸਿੱਖਾਂ ਵਾਸਤੇ ਸਧਾਰਨ ਸੱਚ ਦੀ ਪਰਖ਼ ਸੌਖੀ ਹੈ, ਕੀ ਕਾਲ ਅਤੇ ਅਕਾਲ ਬਰਾਬਰ ਹਨ? ਜੇ ਇਹ ਬਰਾਬਰ ਹਨ ਤਾਂ ਸਿੱਖ ਧਰਮ ਅਤੇ ਹਿੰਦੂ ਧਰਮ ਵਿੱਚ ਕੀ ਫਰਕ ਹੈ? ਸਵੇਯੈ ਪਾਤਸ਼ਾਹੀ ੧੦ ਵਿੱਚ ਸ਼ਬਦ ਕਾਲ ਸਲੋਕ ੨੩, ੨੪ ਅਤੇ ੨੫ ਵਿੱਚ ਵਰਤਿਆ ਗਿਆ ਹੈ। ਇਹ ਸਲੋਕ ਅਰਥਾਂ ਸਮੇਤ ਪਾਠਕਾਂ ਦੀ ਸੇਵਾ ਵਿੱਚ ਹੇਠਾਂ ਦਿੱਤੇ ਗਏ ਹਨ।

ਸਵੇਯੈ: ਅੰਤ ਮਰੇ ਪਛੁਤਾਇ ਪ੍ਰਿਥੀ ਪਰਿ ਜੋ ਜਗ ਮੈ ਅਵਤਾਰ ਕਹਾਇ। ਰੇ ਮਨ ਲੈਲ ਇਕੇਲ਼ ਹੀ ਕਾਲ ਕੋ ਲਾਗਤ ਕਾਹਿ ਨ ਪਾਇਨ ਧਾਏ। ੨੩। ਕਾਲ ਹੀ ਪਾਇ ਭਇਓ ਬ੍ਰਹਮਾ ਗਹਿ ਦੰਡ ਕਮੰਡਲ ਭੂਮਿ ਭ੍ਰਮਾਨਯੋ। ਕਾਲ ਹੀ ਪਾਇ ਸਦਾ ਸਿਵ ਜੂ ਸਭ ਦੇਸ ਬਦੇਸ ਭਇਆ ਹਮ ਜਾਨਯੋ। ਕਾਲ ਹੀ ਪਾਇ ਭਯੋ ਮਿਟ ਗਯੋ ਜਗ ਯਾ ਹੀ ਤੇ ਤਾਹਿ ਸਭੋ ਪਹਿਚਾਨਯੋ। ਬੇਦ ਕਤੇਬ ਕੇ ਭੇਦ ਸਬੈ ਤਜਿ ਕੇਵਲ ਕਾਲ ਕ੍ਰਿਪਾ ਨਿਧਿ ਮਾਨਯੋ। ੨੪। ਕਾਲ ਗਯੋ ਇਨ ਕਾਮਨ ਸਿਉ ਜੜ ਕਾਲ ਕ੍ਰਿਪਾਲ ਹੀਐ ਨ ਚਿਤਾਰਯੋ। ਲਾਜ ਕੋ ਛਾਡਿ ਨ੍ਰਿਲਾਜ ਅਰੇ ਤਜਿ ਕਾਜਿ ਅਕਾਜ ਕੇ ਕਾਜ ਸਵਾਰਯੋ। ੨੫। ੧. ੧੦ ਦਸਮ ਗ੍ਰੰਥ ਭਾਗ ੩ ਜੱਗੀ-ਜੱਗੀ ਪੰਨਾ ੩੯੪-੯੬

ਅਰਥ: ਜੋ ਜਗਤ ਵਿੱਚ ਆਪਣੇ ਆਪ ਨੂੰ ਅਵਤਾਰ ਕਹਾਉਂਦੇ ਸਨ, ਉਹ ਵੀ ਅੰਤ ਵਿੱਚ ਪਛਤਾਉਂਦੇ ਹੋਏ ਪ੍ਰਿਥਵੀ ਉੱਤੇ ਮਰ ਗਏ ਸਨ। ਹੇ ਮੰਦ ਭਾਗੇ ਮਨ (ਤੂੰ) ਭੱਜ ਕੇ ਇਕੱਲੇ ਕਾਲ (ਪਰਮ ਸੱਤਾ) ਦੇ ਚਰਨੀ ਹੀ ਕਿਉਂ ਨਹੀਂ ਲੱਗ ਜਾਂਦਾ। ੨੩।

ਕਾਲ ਦੀ ਆਗਿਆ ਪ੍ਰਾਪਤ ਕਰ ਕੇ ਬ੍ਰਹਮਾ ਹੋਂਦ ਵਿੱਚ ਆਇਆ ਹੈ, ਜੋ ਡੰਡਾ ਅਤੇ ਕੁਮੰਡਲ ਪਕੜ ਕੇ ਸਾਰੀ ਧਰਤੀ ਉੱਤੇ ਫਿਰਦਾ ਰਿਹਾ ਹੈ। ਕਾਲ ਦੀ ਆਗਿਆ ਪ੍ਰਾਪਤ ਕਰ ਕੇ ਸਦਾ ਸ਼ਿਵਜੀ ਸਾਰੇ ਦੇਸਾਂ ਅਤੇ ਬਦੇਸਾਂ ਵਿੱਚ ਫਿਰਦਾ ਰਿਹਾ ਹੈ, {ਅਸੀਂ} ਇਹ ਜਾਣਦੇ ਹਾਂ। ਕਾਲ {ਦੀ ਆਗਿਆ} ਪ੍ਰਾਪਤ ਕਰ ਕੇ ਜਗਤ ਹੋਂਦ ਵਿੱਚ ਆਉਂਦਾ ਅਤੇ ਮਿੱਟ ਦਾ ਰਿਹਾ ਹੈ। ਇਸ ਲਈ ਉਸ ਦੇ ਸੁਬਾਰੇ (ਰੂਪ) ਪਛਾਣੇ ਹਨ। ਵੇਦਾਂ ਅਤੇ ਕਤੇਬਾਂ ਵਿੱਚ ਦੱਸੇ ਭੇਦਾਂ (ਫਰਕਾਂ) ਨੂੰ ਤਿਆਗ ਕੇ ਕੇਵਲ ਕਾਲ (ਪਰਮਾਤਮਾ) ਨੂੰ ਹੀ ਕ੍ਰਿਪਾ ਨਿਧੀ ਮੰਨਿਆ ਹੈ। ੨੪।

ਹੇ ਮੂਰਖ! ਇਨ੍ਹਾਂ ਕੰਮਾ ਕਰ ਕੇ ਹੀ ਸਾਰਾ ਸਮਾਂ ਬੀਤ ਗਿਆ ਹੈ ਅਤੇ ਕ੍ਰਿਪਾਲ ਕਾਲ (ਪ੍ਰਭੂ) ਨੂੰ (ਕਦੇ) ਹਿਰਦੇ ਵਿੱਚ ਯਾਦ ਨਹੀਂ ਕੀਤਾ। ਹੇ ਮੂਰਖ! ਲ਼ਾਜ ਨੂੰ ਛੱਡ ਕੇ ਨਿਰਲੱਜ (ਹੋ ਰਿਹਾ ਹੈਂ) ਅਤੇ ਚੰਗੇ ਕੰਮ ਛੱਡ ਕੇ ਮਾੜੇ ਕੰਮਾਂ ਨੂੰ ਕਰ ਕੇ ਕੰਮ ਸਵਾਰਨ ਦਾ ਯਤਨ ਕਰ ਰਿਹਾ ਹੈਂ। ੨੫।

ਆਉ ਕਾਲ ਦੇ ਅਰਥ ਜੋ ਡਾ ਜੱਗੀ ਨੇ, ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਜੋੜੀਆਂ ਉੱਪਰ ਦਿੱਤੀਆਂ ਬਾਣੀਆਂ ਦੇ ਸਲੋਕਾਂ ਵਿੱਚ, ਕੀਤੇ ਹਨ ਇਨ੍ਹਾਂ ਦਾ ਲੇਖਾ ਜੋਖਾ ਕਰ ਲਈਏ। ਇਹ ਹਨ ਕਾਲ ਰੂਪ, ਪ੍ਰਭੂ, ਕਰਤਾਰ ਅਤੇ ਪਰਮ ਸੱਤਾ। ਸਿੱਖ ਧਰਮ ਵਿੱਚ ਕਾਲਪੁਰਖ ਨੂੰ ਛੱਡਕੇ ਇਹੋ ਅਰਥ ਹਨ ਸ਼ਬਦ ਅਕਾਲਪੁਰਖ ਦੇ। ਇਸਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਇਸਦਾ ਸਿੱਟਾ ਹੇਠਾਂ ਦਿੱਤੀ ਸਮੀਕਰਣ ਨਿਕਲਦਾ ਹੈ।

ਅਕਾਲਪੁਰਖ {ਸ੍ਰੀ ਗੁਰੂ ਗ੍ਰੰਥ ਸਾਹਿਬ} - ਕਾਲ ਜਾਂ ਕਾਲਪੁਰਖ {ਪ੍ਰਭੂ, ਕਰਤਾਰ, ਪਰਮ ਸੱਤਾ ਆਦਿਕ ਦਸਮ ਗ੍ਰੰਥ}

ਇਸਗੂੱਝੀ ਮਾਰ ਦਾ ਸਿੱਖ ਧਰਮ ਉੱਤੇ ਕੀ ਅਸਰ ਪਵੇਗਾ ਇਸਬਾਰੇ ਅੱਖਾਂ ਖੋਲ੍ਹ ਕੇ ਵੇਖੋ ਤਾਂ ਤੁਹਾਡੇ ਦੁਆਲੇ ਸਭ ਕੁੱਝ ਹੋ ਰਿਹਾ ਹੈ। ਕੇਵਲ ਤੁਸੀਂ ਹੀ ਅੱਖਾਂ ਮੀਟੀਆਂ ਹੋਈਆਂ ਹਨ-ਰਾਸ਼ਟ੍ਰੀ ਸਿੱਖ ਸੰਗਤ। ਹੇਠਾਂ ਦਿੱਤੇ ਸਵਾਲਾਂ ਦੇ ਉੱਤਰ ਭਾਲਣੇ ਸਿੱਖਾਂ ਵਾਸਤੇ ਜਰੂਰੀ ਹੋ ਗਏ ਹਨ।

ਕੀ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਦੀ ਰਚਨਾ ਹੋ ਸਕਦੀ ਹੈ? ਕੀ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਦੀ ਦਸਵੀਂ ਜੋਤ ਨਹੀਂ ਸਨ? ਆਦਿ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ ਦੀਆਂ ਬਾਣੀਆਂ ਸ਼ਬਦ ਕਾਲ ਦੀ ਕਿਉਂ ਇਕਸਾਰ ਵਰਤੋਂ ਨਹੀਂ ਕਰਦੀਆਂ ਜੇ ਇਹ ਗੁਰੂ ਸਹਿਬਾਨ ਦੀਆਂ ਰਚੀਆਂ ਹੋਈਆਂ ਹਨ? ਗੱਲ ਏਥੇ ਹੀ ਨਹੀਂ ਨਿਬੜਦੀ। ਅਮਰੀਕਾ ਅਤੇ ਕਨੇਡਾ ਦੇ ਗੁਰਦੁਆਰਿਆਂ ਵਿੱਚ ਜਾ ਕੇ ਵੇਖੋ ਤਾਂ ਕਈ ਗੁਰਦੁਆਰਿਆਂ ਵਿੱਚ ਆਦਿ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਸੁਬਹੁ ਜਪੁ ਜੀ ਆਦਿਕ ਪੜ੍ਹਨ ਪਿਛੋਂ ਦੁੱਧ ਦਾ ਗਲਾਸ ਅਤੇ ਮੱਖਣ ਨਾਲ ਟੋਸਟ ਵੀ ਖੁਆਇਆ ਜਾਂਦਾ ਹੈ। ਲ਼ੰਗਰ ਵਰਤਾਉਣ ਤੋਂ ਪਹਿਲਾਂ ਪਰੋਸੀ ਹੋਈ ਥਾਲੀ ਵੀ ਭੇਂਟ ਕੀਤੀ ਜਾਂਦੀ ਹੈ। ਇੱਕ ਸਿੰਘ ਨੇ ਦਾਸ ਨੂੰ ਅਮਰੀਕਾ ਦੇ ਇੱਕ ਸ਼ਹਿਰ ਵਿੱਚ ਦੱਸਿਆ ਕਿ ੳਨ੍ਹਾਂ ਦੇ ਗੁਰਦੁਆਰੇ ਦਾ ਨਿਸ਼ਕਾਮ ਸੇਵਕ ਗ੍ਰੰਥੀ ਉਸ ਨੂੰ ਬੁਰਾ ਬੋਲਿਆ ਕਿ ਉਸ ਨੇ ਪਾਣੀ ਦਾ ਗਲਾਸ ਬੀੜ ਨੂੰ ਭੋਗ ਲਵਉਣ ਵੇਲੇ ਕਿਉਂ ਨਹੀਂ ਨਾਲ ਲੈ ਆਂਦਾ। ਬਾਬਾ ਜੀ ਦੀ ਪਿਆਸ ਕਿਵੇਂ ਬੁਝੇਗੀ? ਇਹ ਹਨ ਸਿੱਖ ਜੋ ਮੰਤਰ ਪਾਠ ਕਰ ਕੇ ਰੋਟੀ ਕਮਾਉਂਦੇ ਹਨ ਅਤੇ ਸਿੱਖੀ ਦੇ ਠੇਕੇਦਾਰ ਬਣੇ ਹੋਏ ਹਨ।




.