.

ਦਸਮ ਗ੍ਰੰਥ ਦਾ ਲਿਖਾਰੀ ਕੌਣ?

(ਭਾਗ ਪਹਿਲਾ, ਕਿਸ਼ਤ ਨੰ: 05)

ਜਸਬਿੰਦਰ ਸਿੰਘ ਖਾਲਸਾ

ਪਾਤਰ: ਬੰਦਿਸਾਲ ਨ੍ਰਿਪ, ਸੁਤ, ਮੰਤ੍ਰੀ ਤੇ ਨਾਰਦਾ ਬਾਨੋ

ਮਾਂ ਨੇ ਪੁੱਤ ਬਣਾ ਕੇ ਕੀਤਾ ਸੰਭੋਗ: ਸਵੇਰ ਹੁੰਦੇ ਹੀ ਬੰਦਿਸਾਲ ਦੇ ਰਾਜੇ ਨੇ ਪੁੱਤ ਨੂੰ ਨੇੜੇ ਸੱਦਿਆ। ਮੰਤ੍ਰੀ ਨੇ ਕਥਾ ਸੁਣਾਣੀ ਸ਼ੁਰੂ ਕੀਤੀ। ਇਸ ਨਾਲ ਚਿਤ੍ਰ ਸਿੰਘ ਦਾ ਭਰਮ ਦੂਰ ਹੋਇਆ। ਜਹਾਨਾਬਾਦ ਵਿੱਚ ਇੱਕ ਮੁਗਲ ਦੀ ਕੰਨਿਆ ਨੇ ਕੀਤਾ ਚਰਿਤ੍ਰ ਜੋ ਮੈਂ ਦੱਸ ਰਿਹਾ ਹਾਂ। ਉਹ ਅੰਤਾਂ ਦੀ ਸੋਹਣੀ ਤੇ ਮਨ ਮੋਹਣੀ ਸੀ ਮੁਗਲ ਹੋਰ ਹੋਰ ਔਰਤਾਂ ਨਾਲ ਭੋਗ ਕਰਦਾ ਪਰ ਅਪਣੀਆਂ ਔਰਤਾਂ ਨਾਲ ਨਹੀਂ ਜਿਸ ਤੋਂ ਖੁਨਸ ਖਾ ਕੇ ਇੱਕ ਨੌਜੁਆਨ ਬਾਲ ਨੂੰ ਪੁੱਤ ਬਣਾ ਕੇ ਅਪਣੇ ਪਾਸ ਰੱਖ ਲਿਆ। ਜਦ ਪਤੀ ਸੌ ਜਾਂਦਾ ਤਾਂ ਔਰਤ ਜਾਗ੍ਹ ਕੇ ਪਤੀ ਨੂੰ ਉਠਾਉਂਦੀ ਤੇ ਉਸ ਦੀ ਆਗਿਆ ਲੈ ਕੇ ਪੁੱਤ ਨਾਲ ਜਾ ਸੌਂਦੀ ਤੇ ਉਸ ਨਾਲ ਕੁਕਰਮ ਕਰਦੀ।

ਪਿਯ ਸੋਵਤ ਤ੍ਰਿਯਾ ਜਾਗਿਕੈ ਪਤ ਕੌ ਦਿਯੋ ਜਗਾਇ।।

ਆਗਯਾ ਸੁਤ ਬਨਕ ਕੇ ਸੰਗ ਬਿਹਾਰੀ ਜਾਇ।। ੧।। (ਉਨੀਸਵੋਂ ਚਰਿਤ੍ਰ ਪੰਨਾ ੮੩੬)

ਕਵੀ ਰਾਮ ਔਰਤਾਂ ਨੂੰ ਸਲਾਹ ਦੇਂਦਾ ਕਹਿੰਦਾ ਹੈ ਕਿ:-

ਅੜਿੱਲ।। ਪਿਯ ਕੋ ਪ੍ਰਿਥਮ ਜਵਾਇ ਆਪੁ ਪੁਨਿ ਖਾਇਯੈ।।

ਪਿਯ ਪੂਛੇ ਬਿਨੁ ਨੈਕ ਨ ਲਘੁ ਕਹ ਜਾਇਯੈ।।

ਪਿਯ ਆਇਸੁ ਦੇਇ ਸੁ ਸਿਰ ਪਰ ਲੀਜਿਯੈ।।

ਹੋ ਬਿਨੁ ਤਾਕੇ ਕਛੁ ਕਹੇ ਨ ਕਾਰਜ ਕੀਜਿਯੈ।। ੯।। (ਉਨੀਸਵੋਂ ਚਰਿਤ੍ਰ ਪੰਨਾ ੮੩੬)

ਆਮ ਲੋਕਾਂ ਲਈ ਕਵੀ ਰਾਮ ਦਾ ਉਪਦੇਸ ਹੈ ਕਿ:-

ਪਰੈ ਆਪਦਾ ਕੈਸਿਯੈ ਕੋਟ ਕਸ਼ਟ ਸਹਿ ਲੇਤ।।

ਸੁਘਰ ਨਰ ਇਸਤ੍ਰਿਯਨ ਭੇਦ ਨ ਅਪਨੋ ਦੇਤ।। ੧੩।। (ਉਨੀਸਵੋਂ ਚਰਿਤ੍ਰ ਪੰਨਾ ੮੩੭)

ਨੋਟ:- ਇਹ ਦਸਮ ਗ੍ਰੰਥ ਦੀ ਅਨਮੋਲ ਸਿੱਖਿਆ ਹੈ ਕਿ ਪੁੱਤ ਬਣਾ ਕੇ ਕਿਵੇਂ ਸੰਭੋਗ ਕਰੀਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੂੰ ਬਦਨਾਮ ਕਰਨ ਵਾਲਿਓ ਸ਼ਰਮ ਕਰੋ। ਹੁਣ ਤੱਕ ਦੀਆਂ ਰਚਨਾਵਾਂ ਕਵੀ ਰਾਮ ਦੀਆਂ ਹਨ।

ਇਲਾਕਾ: ਅਨੰਦਪੁਰ (ਕਾਹਲੂਰ ਰਾਜ ਚ) ਸਤਿਲੁਜ ਦੇ ਕੰਢੇ (ਈਕਸਵੋਂ ਚਰਿਤ੍ਰ ਪੰਨਾ ੮੩੮-੮੩੯)

ਪਾਤਰ: ਰਾਜਾ, ਸੁਤ, ਮੰਤ੍ਰੀ ਅਤੇ ਮਗਨਦਾਸ (ਵਿਚੋਲਾ)

ਗੁਰੂ ਗੋਬਿੰਦ ਸਿੰਘ ਜੀ ਦਾ ਘੋਰ ਅਪਮਾਨ: ਰਾਜੇ ਨੇ ਬੰਦ ਕਮਰੇ ਤੋਂ ਅਪਣੇ ਪੁੱਤ ਨੂੰ ਸੱਦਿਆ। ਸਵੇਰ ਵੇਲੇ ਮੰਤ੍ਰੀ ਸੰਗ। ਰਾਜਾ ਕਹਿੰਦਾ ਮੰਤ੍ਰੀ ਨੂੰ ਕਿ ਪੁਰਖਾਂ ਨਾਲ ਚਲਾਕ ਔਰਤਾਂ ਦੇ ਪ੍ਰਸੰਗ ਸੁਣਾੳ। ਮੰਤ੍ਰੀ ਕਥਾ ਛੇੜੀ ਕਿ ਸਤਿਲੁਜ ਦੇ ਕੰਢੇ ਇੱਕ ਅਨੰਦਪੁਰ ਪਿੰਡ ਹੈ ਜੋ ਕਾਹਲੂਰ ਦੇ ਰਾਜੇ ਦੇ ਰਾਜ ਵਿੱਚ ਪੈਂਦਾ ਹੈ। (ਨੋਟ: ਇਹ ਪਿੰਡ ਗਰੂ ਤੇਗ ਬਹਾਦਰ ਸਾਹਿਬ ਜੀ ਨੇ ਜਮੀਨ ਮੁੱਲ ਖਰੀਦ ਕੇ ਵਸਾਇਆ ਸੀ) ਉਥੇ ਸਿੱਖ ਸਖਾ ਬੜੇ ਉਤਸ਼ਾਹ ਨਾਲ ਆਉਂਦੇ ਅਤੇ ਮਨ ਭਉਂਦੇ ਵਰ ਤੇ ਸੁੱਖਾਂ ਪ੍ਰਾਪਤ ਕਰ ਕੇ ਘਰੋਂ ਘਰੀਂ ਚਲੇ ਜਾਂਦੇ। ਇੱਕ ਧੰਨਵਾਨ ਦੀ ਔਰਤ ਇਸ ਨਗਰ ਵਿੱਚ ਰਾਇ (ਗੋਬਿੰਦ ਰਾਇ) ਨੂੰ ਦੇਖਦੇ ਹੀ ਓਹਦੀ ਦੀਵਾਨੀ ਹੋ ਗਈ। ਉਸ ਨੇ ਮਗਨਦਾਸ ਵਿਚੋਲੇ ਨੂੰ ਸੱਦਿਆ ਤੇ ਥੋੜਾ ਧੰਨ ਦੇ ਕੇ ਉਸ ਨੂੰ ਕਿਹਾ ਕਿ ਮੈਨੂੰ ਅਪਣੇ ਨਗਰ ਦੇ ਰਾਇ ਨੁੰ ਮਿਲਵਾ ਦੇ ਮੈਂ ਹੋਰ ਬਹੁਤ ਸਾਰਾ ਧੰਨ ਦੇਵਾਂਗੀ। ਧੰਨ ਦੇ ਲੋਭ ਵਿੱਚ ਆ ਕੇ ਉਸ ਨੇ ਪੈਰ ਜੋੜ ਕੇ ਰਾਜੇ ਨੂੰ ਬੇਨਤੀ ਕੀਤੀ ਕਿ ਜੋ ਤੂੰ ਮੰਤ੍ਰ ਸਿੱਖਣਾ ਚਾਹੁੰਦਾ ਸੀ ਉਹ ਮੇਰੇ ਹੱਥ ਲੱਗਾ ਹੈ। (ਤੇ ਅਚਾਨਕ) :-

ਭੁਜੰਗ ਛੰਦ।। ਚਲਯੋ ਧਾਰਿ ਆਤੀਤ ਕੋ ਭੇਸ ਰਾਈ

ਮਨਾਪਨ ਬਿਖੈ ਸ੍ਰੀ ਭਗੌਤੀ ਮਨਾਈ।।

ਸੋ ਤਤਾ ਕੇ ਫਿਰਯੋ ਨਾਹਿ ਫੇਰੇ।।

ਧਸਯੋ ਜਾਇਕੈ ਵਾ ਤ੍ਰਿਯਾ ਕੇ ਸੁ ਡੇਰੇ।। ੧੦।। (ਈਕਸਵੋਂ ਚਰਿਤ੍ਰ ਪੰਨਾ ੮੩੮)

ਨੋਟ:- ਮੰਦਾ ਕਰਮ ਕਰਨ ਤੋਂ ਪੁਹਲਾਂ ਸ੍ਰੀ ਭਗੌਤੀ ਨੂੰ ਧਿਆਉਣਾ ਬੜਾ ਅਜੀਬ ਲੱਗਦਾ ਹੈ। ਸਿੱਖ ਧਰਮ ਵਿੱਚ ਕਿਸੇ ਭੀ ਪ੍ਰਕਾਰ ਦੀ ਭਗੌਤੀ ਨੂੰ ਕੋਈ ਥਾਂ ਜਾਂ ਮਾਨਤਾ ਨਹੀਂ ਹੈ। ਵੱਖਰੇ ਲੇਖ ਵਿੱਚ ਵਿਸਥਾਰ ਨਾਲ ਇਸ ਤੇ ਵਿਚਾਰ ਕੀਤੀ ਗਈ ਹੈ।

ਔਰਤ ਨੇ ਉਸ ਨੂੰ ਤੱਕ ਕੇ ਭੇਖ ਬਣਾਇਆ। ਫੁੱਲ ਪਾਨ ਤੇ ਸ਼ਰਾਬ ਮੰਗਾਈ ਤੇ ਅੱਗੇ ਹੋ ਕੇ ਆਓ ਭਗਤ ਕਰ ਕੇ ਸਾਰੇ ਸੋਕ ਦੂਰ ਕਰ ਲਏ।

ਚੌਪਈ।। ਲਖਿ ਤ੍ਰਿਯ ਤਾਹਿ ਸੁ ਭੇਖ ਬਨਾਯੋ।। ਫੁਲ ਪਾਨ ਅਰੁ ਕੈਫ ਮੰਗਾਯੋ।।

ਆਗੇ ਟਰਿ ਤਾਕੋ ਤਿਨ ਲੀਨਾ।। ਚਿਤ ਕੋ ਸ਼ੋਕ ਦੂਰਿ ਕਰਿ ਦੀਨਾ।। ੧੧।।

ਔਰਤ ਕਹਿੰਦੀ ਮੇਰੇ ਸੰਗ ਭੋਗ ਕਰੋ ਮੈਨੂੰ ਕਾਮ ਬਹੁਤ ਸਤਾ ਰਿਹਾ ਹੈ। ਰਾਇ ਸੋਚੀਂ ਡੁੱਬਾ ਕਿ ਆਇਆ ਮੈਂ ਮੰਤ੍ਰ ਲੈਣ ਸੀ ਇਥੇ ਤਾਂ ਕੁੱਝ ਹੋਰ ਹੀ ਹੈ। ਉਸ ਨੇ ਅਜਿਹਾ ਕਰਨ ਤੋਂ ਮਨਾ ਕੀਤਾ ਤਾਂ ਔਰਤ ਕਹਿੰਦੀ:-

ਦੋਹਰਾ।। ਕਾਮਾਤੁਰ ਹੈ ਜੋ ਤ੍ਰਿਯਾ ਆਵਤ ਨਰ ਕੇ ਪਾਸ।।

ਮਹਾ ਨਰਕ ਸੋ ਡਾਰਿਯੈ ਦੈ ਜੋ ਜਾਨ ਨਿਰਾਸ।। ੧੮।।

ਨੋਟ:- ਇਹੋ ਦੋਹਰਾ ਖੜਸਮੋਂ ਚਰਿਤ੍ਰ ਪੰਨਾ ੮੩੧ ਪੰਨੇ ਤੇ ਭੀ ਦਿੱਤਾ ਹੈ। ਉਥੇ ਭੀ ਸਤਿਲੁਜ ਦਾ ਕੰਢਾ ਤੇ ਇਥੇ ਭੀ ਸਤਿਲੁਜ ਦਾ ਕੰਢਾ ਕੇਵਲ ਪਾਤਰ ਹੀ ਬਦਲੀ ਹੈ ਇੱਕ ਫਰਕ ਹੋਰ ਭੀ ਹੈ ਕਿ ਇਸ ਦੋਹਰੇ ਨਾਲ ਜੁੜਿਆ ਦੂਜਾ ਬੰਦ ਬਦਲ ਦਿੱਤਾ ਗਿਆ ਹੈ।

ਰਾਇ ਕਹਿੰਦਾ ਕਿ ਲੋਕ ਮੇਰੇ ਪੈਰੀਂ ਪੈਂਦੇ ਹਨ, ਮੇਰੀ ਪੂਜਾ ਕਰਦੇ ਹਨ ਤੇ ਇਸ ਤਰ੍ਹਾਂ ਮੇਰੇ ਤੇ ਰੀਝਦੇ ਤੈਨੂੰ ਸ਼ਰਮ ਨਹੀਂ ਆਉਂਦੀ? ਰਾਇ ਨੇ ਬਥੇਰਾ ਗਿਆਨ ਦੇਣ ਦੀ ਕੋਸ਼ਿਸ ਕੀਤੀ-ਬਥੇਰਾ ਦੱਸਿਆ ਕਿ ਪਰਾਈ ਔਰਤਾਂ ਦਾ ਸੰਗ ਚੰਗਾ ਨਹੀਂ ਹੁੰਦਾ। ਅਪਣੇ ਸ਼ਾਦੀ ਸੁਦਾ ਹੋਣ ਦੀ ਦੁਹਾਈ ਦਿੱਤੀ ਪਰ ਔਰਤ ਦਾ ਮਨ ਨਾ ਪਸੀਜਿਆ। ਕਹਿੰਦੀ ਕ੍ਰਿਸ਼ਨ ਨੂੰ ਜੱਗ ਪੂਜਦਾ ਹੈ ਉਸ ਨੇ ਰਾਧਾ ਨਾਲ ਰਾਸ ਲੀਲਾ ਕੀਤੀ ਤੇ ਉਸ ਨੂੰ ਭੋਗਿਆ ਉਹ ਤਾਂ ਨਰਕ ਨਹੀਂ ਗਿਆ। ਔਰਤ ਤੇ ਮਰਦ ਦੇ ਸਰੀਰ ਪੰਜ ਤੱਤ ਦੇ ਰੱਬ ਨੇ ਬਣਾਏ ਤੇ ਕਾਮ ਦੀ ਭੁੱਖ ਦੋਹਾਂ ਵਿੱਚ ਬਰਾਬਰ ਰੱਖੀ। ਬਸ ਹੁਣ ਮੇਰੇ ਨਾਲ ਭੋਗ ਕਰੋ। ਰਾਇ ਕਹਿੰਦਾ ਸ਼ਿਵ ਜੀ ਦਾ ਧਿਆਨ ਧਰ ਕਾਮ ਬਸ ਹੋ ਜਾਏਗਾ (ਪਤਾ ਨਹੀਂ ਧਰਮੀ ਪੁਰਖਾਂ ਨੇ ਗੁਰੁ ਗ੍ਰੰਥ ਸਾਹਿਬ ਜੀ ਦਾ ਅਧਿਐਨ ਕਿਉਂ ਨਹੀਂ ਕੀਤਾ ਨਹੀਂ ਤਾਂ ਰੱਬ ਨੂੰ ਛੱਡ ਸਿਵ ਜੀ ਦਾ ਧਿਆਨ ਧਰੌਣ ਦੀ ਲੋੜ ਹੀ ਨਾ ਪੈਂਦੀ) ਮੈਂ ਤੇਰੇ ਨਾਲ ਭੋਗ ਨਹੀਂ ਕਰਾਂਗਾ। ਮੇਰਾ ਧਰਮ ਨਾਸ ਹੋ ਜਾਏਗਾ। ਮੈਂ ਲੋਕਾਂ ਵਿੱਚ ਬਦਨਾਮ ਹੋਵਾਂਗਾ। ਔਰਤ ਨੇ ਬਥੇਰਾ ਜੋਰ ਦਿੱਤਾ, ਬਥੇਰੇ ਹਾਵ ਭਾਵ ਕੀਤੇ ਤੇ ਦਲੀਲਾਂ ਦਿੱਤੀਆਂ ਪਰ ਰਾਇ ਅਪਣੇ ਆਚਰਣ ਅਤੇ ਗੁਰ ਗਿਆਨ ਦਾ ਵਾਸਤਾ ਪਾਉਂਦਾ ਰਿਹਾ। ਕਹਿੰਦਾ:-

ਛੰਦ।। ਸੁਧਿ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ।।

ਪੂਤ ਇਹੈ ਪ੍ਰਨ ਤੋਹਿ ਪ੍ਰਾਨ ਜਬ ਲਗ ਘਟ ਥਾਰੇ।।

ਨਾਰੀ ਕੇ ਸਾਥ ਨੇਹੁ ਤੁਮ ਨਿੱਤ ਬਢੈਯਹੁ।।

ਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਨ ਜੈਯਹੁ।। ੫੧।।

ਨੋਟ: ਇਨ੍ਹਾਂ ਕਥਾ ਕਹਾਣੀਆਂ ਦਾ ਲੇਖਕ ਕਵੀ ਰਾਮ ਹੈ। ਧਰਮ ਦੀ ਸੌੜੀ ਸੋਚ ਅਤੇ ਅਗਿਆਨਤਾ ਕਾਰਣ ਅਸੀਂ ਹਰ ਮੰਦੀ ਤੋਂ ਮੰਦੀ ਰਚਨਾ ਤੇ ਭੀ ਗੁਰੂ ਗੋਬਿੰਦ ਸਿੰਘ ਜੀ ਦੀ ਮੋਹਰ ਪਾਤਸ਼ਾਹੀ ੧੦ ਜੜ੍ਹ ਦਿੱਤੀ। ਕਵੀ ਨੇ ਵੇਸਵਾ ਨਾਲ ਹੋਈ ਵਾਰਤਾਲਾਪ ਬੜੇ ਰੋਚਕ ਢੰਗ ਨਾਲ ਲਿਖੀ ਹੈ। ਇਹ ਉਸ ਦੀ ਖੂਬੀ ਕਹੀ ਜਾ ਸਕਦੀ ਹੈ ਉਸ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਦਿਲ ਖੋਲ੍ਹ ਕੇ ਅਪਮਾਨ ਕਰਨ ਤੋਂ ਬਾਦ ਭੀ ਸਿੱਖਾਂ ਦੀ ਸ਼ਰਧਾ ਨੂੰ ਜ਼ਰਕ ਨਹੀਂ ਲੱਗਣ ਦਿੱਤੀ। ਉਹ ਗੁਰੂ ਸਾਹਿਬ ਨੂੰ ਡਰਪੋਕ ਕਹਿੰਦਾ ਹੈ। ਉਹ ਕਹਿੰਦਾ ਹੈ ਕਿ ਰਾਇ ਅਪਣੀ ਜੁੱਤੀ ਉਥੇ ਹੀ (ਔਰਤ ਦੇ ਘਰ) ਛੱਡ ਕੇ ਨੰਗੇ ਪੈਰੀਂ ਭੱਜਿਆ ਤੇ ਅਪਣੇ ਮਨ ਦੀ ਸੁੱਧ ਬੁੱਧ ਖੋ ਬੈਠਾ।

ਸੁਨਤ ਚੋਰ ਕੋ ਬਚ ਸ੍ਰਵਨ ਅਧਿਕ ਡਰਯੋ ਨਰਨਾਹਿ।।

ਪਾਮਰੀ ਤਜਿ ਭਜਯੋ ਸੁਧਿ ਨ ਰਹੀ ਮਨ ਮਾਹਿ।। ੬੦।। (ਇਕੀਸਵੋਂ ਚਰਿਤ੍ਰ ਪੰਨਾ ੮੪੨-੪੩)

ਸਿੱਖ ਧਰਮ ਅੰਦਰ ਵਿੱਚਰ ਰਹੀਆਂ ਵੱਡੀਆਂ ਵੱਡੀਆਂ ਜਥੇਬੰਦੀਆਂ ਸੰਤ-ਸਾਧ-ਬ੍ਰਹਮ ਗਿਆਨੀ-ਪੂਰਣ ਬ੍ਰਹਮ ਗਿਆਨੀ-ਅਲੌਕਿਕ ਕਥਾ ਵਾਚਕ-ਧਰਮ ਦੇ ਵੱਡੇ ਵੱਡੇ ਠੇਕੇਦਾਰ ਤੇ ਪੁਜਾਰੀ ਇਸ ਤੋਂ ਵੱਧ ਅਪਣੇ ਗੁਰੂ ਦਾ ਹੋਰ ਕੀ ਅਪਮਾਨ ਕਰ ਸਕਦੇ ਹਨ? ਆਖਦੇ ਹਨ ਕਿ ਇਹ ਮਹਾਂ ਪਵਿੱਤ੍ਰ ਧਾਰਮਿਕ ਗ੍ਰੰਥ ਹੈ ਇਸ ਦਾ ਪ੍ਰਕਾਸ ਤਖਤਾਂ ਤੇ ਕਰੋ। ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪਾਲਕੀ ਵਿੱਚ ਸਜਾਓ। ਢੱਕ ਲਿਯਾ ਬਦਨ ਧਰਮ ਕੇ ਪਰਦੇ ਮੇਂ ਮਗਰ ਸ਼ਰਮ ਤੋ ਆਤੀ ਨਹੀ (ਜਸ) ਨਗਨ ਹੋ ਜਾਨੇ ਕੇ ਬਾਦ।।

ਰਾਇ (ਗੁਰੂ ਗੋਬਿੰਦ ਸਿੰਘ ਜੀ) ਦਾ ਘੋਰ ਅਪਮਾਨ

ਔਰਤ ਦੁਆਰਾ ਚੋਰ ਚੋਰ ਦਾ ਰੋਲਾ ਪਾਉਣ ਤੇ ਰਾਇ ਡਰ ਕੇ ਉਠਿਆ। ਅਪਣੀ ਰੇਸ਼ਮੀ ਜੁੱਤੀ ਉੱਥੇ ਹੀ ਛੱਡ ਮਨ ਚ ਡਰ ਲੈ ਕੇ ਭੱਜਾ। ਚੋਰ ਦੀ ਅਵਾਜ ਸੁਣ ਕੇ ਸਾਰੇ ਹੀ ਭੱਜੇ ਹੱਥ ਵਿੱਚ ਕ੍ਰਿਪਾਨਾ ਲੈ ਕੇ ਕਹਿੰਦੇ ਅਸੀਂ ਤੈਨੂੰ ਜਾਣ ਨਹੀਂ ਦੇਵਾਂਗੇ। ਅੱਗੇ ਪਿੱਛੇ ਖੱਬੇ ਸੱਜੇ ਹਰ ਪਾਸਿਓਂ ਰਾਇ ਨੂੰ ਘੇਰ ਲਿਆ। ਪੰਜ ਸੱਤ ਕਦਮ ਬੜੀ ਮੁਸ਼ਕਲ ਗਿਆ ਹੋਏਗਾ ਜਦ ਜਾ ਦਬੋਚਿਆ।

ਚੋਰਿ ਸੁਨਤ ਜਾਗੇ ਸਭੈ ਭਜੈ ਨ ਦੀਨਾ ਰਾਇ।।

ਪਾਂਚ ਸਾਤਕ ਲਗੇ ਮਿਲੇ ਸਿਤਾਬੀ ਆਇ।। ੨।। (ਬਾਈਸਵੋਂ ਚਰਿਤ੍ਰ ਪੰਨਾ ੮੪੩)

ਭੱਜਣ ਦੀ ਬਥੇਰੀ ਕੋਸ਼ਿਸ ਕੀਤੀ ਰਾਇ ਨੇ ਪਰ ਬਿਆਰਥ। ਉਹਦੀ ਦਾਹੜੀ ਫੜ ਕੇ ਪੱਗ ਉਤਾਰ ਲਈ। ਚੋਰ ਚੋਰ ਚੋਰ ਕਹਿ ਕੇ ਹੱਥਾਂ ਨਾਲ ਦੋ ਕੁ ਜੁੱਤੀਆਂ ਝਾੜ ਦਿੱਤੀਆਂ। ਜੁੱਤੀਆਂ ਦੀ ਮਾਰ ਖਾਂਦੇ ਹੀ ਮੂਰਛਾ ਖਾ ਕੇ ਧਰਤੀ ਤੇ ਡਿੱਗ ਪਿਆ।

ਵਾਕੀ ਕਰ ਦਾਰੀ ਧਰੀ ਪਗਿਯਾ ਲਈ ਉਤਾਰਿ।।

ਚੋਰ ਕਰਿ ਤਿਹ ਗਹਯੋ ਦੈ ਕ ਮੁਤਹਰੀ ਝਾਰਿ।। ੫।।

ਲਗੇ ਮੁਤਹਰੀ ਕੇ ਗਿਰਯੋ ਭੂਮਿ ਮੂਰਛਨਾ ਖਾਇ।।

ਭੇਦ ਨ ਕਾਹੂੰ ਨਰ ਲਹਿਯੋ ਮੁਸਕੈਂ ਲਈ ਚੜ੍ਹਾਇ।। ੬।। (ਬਾਈਸਵੋਂ ਚਰਿਤ੍ਰ ਪੰਨਾ ੮੪੩)

ਲੱਤਾਂ ਮੁੱਕਿਆ ਨਾਲ ਉਹ ਦੀ ਬਹੁਤ ਪਿਟਾਈ ਕੀਤੀ ਏਨੇ ਨੂੰ ਓਹਦੇ ਸਿੱਖ ਪਹੁੰਚ ਗਏ। ਔਰਤ ਭਾਂਤ ਭਾਂਤ ਦੀ ਬੋਲੀ ਬੋਲੇ। ਪਰ ਕਿਸੇ ਨੂੰ ਭੀ ਉਸ ਨੂੰ ਛੁਡਾ ਸਕਣ ਦੀ ਹਿੰਮਤ ਨਾ ਪਏ।

ਲਾਤ ਮੁਸਟ ਬਾਜਨ ਲਗੀ ਸਿਖਯ ਪਹੂੰਚੇ ਆਇ।।

ਭ੍ਰਾਤ ਭ੍ਰਾਤ ਤ੍ਰਿਯ ਕਹਿ ਰਹੀ ਕੋਊ ਨ ਸਕਯੋ ਛੁਰਾਇ।। ੭।।

ਉਹਦੇ ਸਿਰ ਵਿੱਚ ਬਹੁਤ ਜੁੱਤੀਆਂ ਮਾਰੀਆਂ ਤੇ ਮੁਸ਼ਕਾਂ ਬੰਨ੍ਹ ਕੇ ਜੇਲ ਬੰਦ ਕਰ ਦਿੱਤਾ। ਸਿੱਖਾਂ ਨੇ ਭੇਦ ਅਭੇਦ ਨਾ ਜਾਣਿਆ ਤੇ ਉਸ ਨੂੰ ਚੋਰ ਸਮਝ ਲਿਆ।

ਨੋਟ: ਗੁਰਸਿੱਖਾਂ ਦੀ ਇਸ ਤੋਂ ਵੱਡੀ ਹੋਰ ਕੀ ਬਦਕਿਸਮਤੀ ਹੋ ਸਕਦੀ ਹੈ? ਕਿਉਂਕਿ ਉਨ੍ਹਾਂ ਖੁਦ ਹੀ ਪੁਜਾਰੀ ਸ੍ਰੇਣੀ ਨੂੰ ਅਥਾਹ ਤਾਕਤਾਂ ਦੇ ਕੇ ਕੌਮ ਦੇ ਮਾਲਿਕ ਬਣਾ ਦਿੱਤਾ। ਦਿਨ ਦੀਵੀਂ ਉਹ ਗੁਰੂ ਦਾ ਅਪਮਾਨ ਕਰਦੇ ਹਨ। ਇਸ ਗੰਦੀ ਕਿਤਾਬ ਦੇ ਅਖੰਡ ਪਾਠ ਅਤੇ ਸਹਿਜ ਪਾਠ ਕਰਦੇ ਹਨ। ਭੋਲੇ ਭਾਲੇ ਗੁਰਸਿੱਖਾਂ ਨੂੰ ਧੋਖਾ ਦੇਂਦੇ ਹਨ ਅਤੇ ਗੁਰੂ ਹਜੂਰੀ ਰੱਜ ਕੇ ਝੂਠ ਬੋਲਦੇ ਹਨ। ਕਹਿੰਦੇ ਇਹ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਹੈ। ਧੋਖੇ ਬਾਜੋ ਜਰਾ ਜਗਤ ਨੂੰ ਦੱਸਣਾ ਕਿ ਕੋਈ ਲਿਖਾਰੀ ਅਪਣੇ ਹੋਏ ਅਪਮਾਨ ਨੂੰ ਇਉਂ ਜੱਗ ਜ਼ਾਹਿਰ ਕਰਦਾ ਹੈ? ਇਹ ਤਾਂ ਕਵੀ ਰਾਮ ਹੈ ਜੋ ਗੁਰੂ ਘਰ ਨਾਲ ਈਰਖਾ ਵੱਸ ਹੋ ਕੇ ਅਪਣੇ ਮਨ ਦੀ ਭੜਾਸ ਕੱਢ ਰਿਹਾ ਹੈ। ਇਹ ਪਹਿਲੇ ਹੀ ੨੧ ਵੋਂ ਚਰਿਤ੍ਰ ਦੇ ਤਿੰਨ ਭਾਗ ਕਰ ਕੇ ਤਿੰਨ ਚਰਿਤ੍ਰ ਬਣਾ ਦਿੱਤੇ ਹਨ। ਹਕੀਕਤ ਵਿੱਚ ਇਹ ਇਕਸਵੋਂ ਚਰਿਤ੍ਰ ਦਾ ਹੀ ਹਿੱਸਾ ਹੈ। ਧੋਖੇ ਬਾਜ ਤੇ ਮਕਾਰ ਸੰਪਾਦਿਕ-ਸੋਧ ਕਮੇਟੀ ਤੇ ਛਾਪਕ ਕੀ ਕੀ ਗੁੱਲ ਖਿਲਾਉਂਦੇ ਹਨ ਅੱਗੇ ਪੜੋ।

ਗੁਰੂ ਗੋਬਿੰਦ ਸਿੰਘ ਜੀ ਦਾ ਘੋਰ ਅਪਮਾਨ (ਤੇਈਸਵੋਂ ਚਰਿਤ੍ਰ ਪੰਨਾ ੮੪੩-੪੪)

ਸਵੇਰ ਹੁੰਦੇ ਹੀ ਸਾਰੇ ਜਾਗ੍ਹ ਪਏ ਤੇ ਅਪਣੇ ਅਪਣੇ ਕੰਮ ਧੰਦਿਆਂ ਵਿੱਚ ਲੱਗ ਗਏ। ਰਾਇ ਭਵਨ ਤੋਂ ਬਾਹਰ ਆਇਆ ਤੇ ਸਭਾ ਵਿੱਚ ਕਹਿੰਦਾ ਕਿ ਕਿਸੇ ਮੇਰੀ ਰੇਸ਼ਮੀ ਜੁੱਤੀ ਚੁਰਾਈ ਹੈ ਜੋ ਮੈਨੂੰ ਇਸ ਬਾਰੇ ਦੱਸੇਗਾ ਮੌਤ ਉਸ ਦੇ ਨੇੜੇ ਨਹੀਂ ਜਾਏਗੀ। ਗੁਰੂ ਦਾ ਬਚਨ ਸੁਣ ਕੇ ਸਿੱਖਾਂ ਦੱਸ ਦਿੱਤਾ ਕਿ ਜੁੱਤੀ ਕਿਸ ਔਰਤ ਪਾਸ ਹੈ। ਰਾਇ ਨੇ ਸਿੱਖਾਂ ਨੂੰ ਕਿਹਾ ਉਸ ਨੂੰ ਪਕੜ ਕੇ ਮੇਰੇ ਪਾਸ ਲਿਆਓ। ਉਸ ਨੂੰ ਰੇਸ਼ਮੀ ਜੁੱਤੀ ਸਮੇਤ ਲਿਆਉਣਾ। ਉਸ ਤੇ ਮੇਰੇ ਕਹੇ ਬਿਨਾ ਤਰਸ ਨਹੀਂ ਖਾਣਾ। ਰਾਇ ਦੇ ਬਚਨ ਸੁਣ ਕੇ ਲੋਕ ਟੁੱਟ ਕੇ ਪੈ ਗਏ ਤੇ ਰੇਸ਼ਮੀ ਜੁੱਤੀ ਸਮੇਤ ਔਰਤ ਪਕੜ ਲਿਆਂਦੀ। ਰਾਇ ਕਹਿੰਦਾ ਕਿ ਸੁੰਦਰੀ ਕਿਸ ਕਾਰਣ ਤੂੰ ਮੇਰੇ ਬਸਤ੍ਰਾਂ ਦੀ ਚੋਰੀ ਕੀਤੀ ਹੈ ਅਤੇ ਦੱਸ ਜੋ ਚੋਰੀ ਕਰੇ ਉਸ ਨੂੰ ਕੀ ਸਜਾ ਦਿੱਤੀ ਜਾਏ ਜਾਂ ਫਿਰ ਨਾਰਿ ਜਾਣ ਕੇ ਤੈਨੂੰ ਛੱਡ ਦਿੱਤਾ ਜਾਏ। ਉਹ ਬਹੁਤ ਡਰੀ। ਗੁਰੂ ਤਰਸ ਖਾਧਾ ਤੇ ਗੁਨਾਹ ਮੁਆਫ ਕਰ ੨੦ ਹਜਾਰ ਟਕਾ ਛਿਮਾਹੀ ਬੰਨ੍ਹ ਦਿੱਤਾ।

ਇਹ ਦਸਮ ਗ੍ਰੰਥ ਹੈ ਪਿਆਰਓ ਜੋ ਗੁਰੂ ਦਾ ਹਰ ਸਤਰ ਵਿੱਚ ਅਪਮਾਨ ਕਰਦਾ ਹੈ ਫਿਰ ਭੀ ਗੁਰੂ ਦੇ ਭੁੱਲੜ ਲਾਲ ਇਸ ਗੰਦ ਨੂੰ ਨਮਸਕਾਰਾਂ ਕਰਦੇ ਹਨ। ਜੇਕਰ ਕੋਈ ਗੁਰੂ ਦੁਲਾਰਾ ਇਨ੍ਹਾਂ ਨੂੰ ਮੱਤ ਦੇਣ ਦੀ ਕੋਸ਼ਿਸ ਕਰੇ ਤਾਂ ਉਸ ਨੂੰ ਜਾਨੋ ਮਾਰ ਦੇਣ ਦੀਆਂ ਧਮਕੀਆਂ ਭੀ ਦੇਂਦੇ ਹਨ। ਧਮਕੀਆਂ ਦੇਣ ਵਾਲੇ ਓਹੋ ਹੀ ਹਨ ਜੋ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੱਕ ਗੁਰੂ ਘਰ ਤੋਂ ਛੇਕੇ ਗਏ। ਹੁਣ ਇਨ੍ਹਾਂ ਨੇ ਅਪਣੇ ਸਰੂਪ ਬਦਲ ਲਏ ਹਨ ਤੇ ਨਵੇਂ ਪੈਂਤਰੇ ਖੇਡ ਕੇ ਗੁਰੂ ਦਾ ਘੋਰ ਅਪਮਾਨ ਕਰਦੇ ਹਨ।

ਪਾਤਰ: ਨੰਦ ਮਤੀ, ਨਾਥ ਤੇ ਕਵੀ (ਉਨਚਾਸਵੋਂ ਚਰਿਤ੍ਰ ਪੰਨਾ ੮੭੨-੭੩)

ਅਨੰਦ ਪੁਰ ਸਾਹਿਬ ਦੀ ਇੱਕ ਹੋਰ ਗੰਦੀ ਕਥਾ ਤੇ ਗੁਰਸਿੱਖਾਂ ਦਾ ਅਪਮਾਨ: ਅਨੰਦ ਪੁਰ ਵਿੱਚ ਇੱਕ ਨਾਇਨ (ਨੈਣ) ਰਹਿੰਦੀ ਸੀ ਨਾਂ ਸੀ ਓਹਦਾ ਨੰਦ ਮਤੀ-ਖਸਮ ਓਹਦਾ ਮਹਾਂ ਮੂਰਖ। ਨੰਦਮਤੀ ਕੋਲ ਘਰ ਅਨੇਕਾਂ ਬੰਦੇ ਆਉਂਦੇ ਤੇ ਰਾਤ ਦਿਨ ਉਸ ਨਾਲ ਭੋਗ ਕਰਦੇ ਪਰ ਮੂਰਖ ਸਾਡੇ ਘਰ ਪਿਆ ਰਹਿੰਦਾ।

ਚੌਪਈ।। ਤਾਕੇ ਧਾਮ ਬਹੁਤ ਜਨ ਆਵੈਂ।। ਨਿਸ ਦਿਨ ਤਾ ਸੋ ਭੋਗ ਕਮਾਵੈ।।

ਜੜ ਪਰਾ ਹਮਾਰੇ ਰਹਈ।। ਤਾਕੋ ਕਛੁ ਨ ਮੁਖ ਤੇ ਕਹਈ।। ੨।। (ਉਨਚਾਸਵੋਂ ਚਰਿਤ੍ਰ ਪੰਨਾ ੮੭੨)

ਨੋਟ:- ਕਵੀ ਅਨੰਦਪੁਰ ਸਾਹਿਬ ਦਾ ਵਸਿੰਦਾ ਹੈ ਅਤੇ ਗੁਰੂ ਘਰ ਦਾ ਕੱਟੜ ਦੁਸਮਣ। ਉਸ ਤੋਂ ਭੀ ਕੱਟੜ ਦੁਸਮਣ ਸਿੱਖੀ ਭੇਖ ਅੰਦਰ ਵਿਚਰ ਰਹੇ ਮਨੁੱਖ ਜੋ ਹਰ ਹਰਬਾ ਵਰਤ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਬਦਨਾਮ ਕਰਦੇ ਹਨ। ਅੰਨ੍ਹਿਆਂ ਦਾ ਤਾਂ ਇਲਾਜ ਹੋ ਜਾਂਦਾ ਹੈ। ਪਰ ਜੋ ਹਯਾ ਦੇ ਅੰਨ੍ਹੇ ਹੋ ਜਾਣ ਉਨ੍ਹਾਂ ਦਾ ਇਲਾਜ ਕਿਤੇ ਨਹੀਂ ਹੁੰਦਾ। ਕਵੀ ਪਿੱਟ ਰਿਹਾ ਹੈ ਕਿ ਉਹ ਸਾਡੇ ਘਰ ਪਿਆ ਰਹਿੰਦਾ ਸੀ, ਪਰ ਬੇਸ਼ਰਮ ਕਹਿੰਦੇ ਹਨ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਹਨ ਜੋ ਕਹਿ ਰਹੇ ਹਨ। ਸਿਆਣੇ ਕਹਿੰਦੇ ਹਨ ਝੂਠ ਦਾ ਬੇੜਾ ਗ਼ਰਕ।

ਹਾਂ ਜਦ ਕਦੇ ਉਹ ਅਪਣੇ ਘਰ ਜਾਂਦਾ ਉਦੋਂ ਓਹਦੀ ਔਰਤ ਕਹਿੰਦੀ ਕਿ ਏਹਨੂੰ ਕਲਜੁੱਗ ਦੀ ਹਵਾ ਲੱਗੀ-ਈ-ਨੀ। ਮੇਰਾ ਖਸਮ ਬੜਾ ਵਡਭਾਗੀ ਹੈ। ਇਹ ਰਾਤ ਦਿਨ ਸਬਦ ਗਾਉਂਦਾ ਰਹਿੰਦਾ ਹੈ ਸਾਰੇ ਹੀ ਸਾਧਾਂ ਦਾ ਰਾਜਾ ਹੈ। ਮੇਰਾ ਪਤੀ ਗੁਰੂ (ਗੁਰੂ ਗੋਬਿੰਦ ਸਿੰਘ) ਦਾ ਭਗਤ ਹੈ ਇਸ ਨੂੰ ਕਲਜੁਗ ਦੀ ਹਵਾ ਈ-ਨੀ -ਲੱਗੀ। ਮੂਰਖ ਇਹ ਬਚਨ ਸੁਣ ਕੇ ਫੁੱਲ ਜਾਂਦਾ ਤੇ ਅਪਣੇ ਆਪ ਨੂੰ ਵੱਡਾ ਸਾਧ ਅਖਵਾਉਂਦਾ। ਓਹ ਆਪ ਰਾਤ ਦਿਨ ਯਾਰਾਂ ਨਾਲ ਮੌਜ ਮੇਲਾ ਕਰਦੀ ਪਰ ਇਹ ਮੂੰਹੋਂ ਕੁੱਝ ਨਾ ਕਹਿੰਦਾ।

ਦੋਹਰਾ।। ਨਿਸੁਦਿਨ ਸ਼ਬਦਨ ਗਾਵਹੀ ਸਭ ਸਾਧਨ ਕੋ ਰਾਉ।।

ਮੋ ਪਤਿ ਗੁਰ ਕੋ ਭਗਤਿ ਹੈ ਲਗੀ ਨ ਕਲਿ ਕੀ ਬਾਉ।। ੪।।

।। ਯਹ ਜੜ ਫੂਲਿ ਬਚਨ ਸੁਨਿ ਜਾਵੈ।। ਅਧਿਕ ਆਪੁ ਕਹ ਸਾਧੁ ਕਹਾਵੈ।।

ਜਾਰਨ ਸੌ ਨਿਸੁ ਦਿਨ ਰਹਈ।। ਇਹ ਕਚੁ ਤਿਨੈ ਨ ਮੁਖ ਤੇ ਕਹਈ।। ੫।।

(ਉਨਚਾਸਵੋਂ ਚਰਿਤ੍ਰ ਪੰਨਾ ੮੭੩)

ਨੋਟ:- ਇਸ ਤੋਂ ਵੱਧ ਗੁਰੂ ਅਤੇ ਗੁਰਸਿੱਖਾਂ ਦਾ ਘੋਰ ਅਪਮਾਨ ਹੋਰ ਕੀ ਹੋ ਸਕਦਾ ਹੈ। ਸਾਡੇ ਵੱਡੇ ਪੁਜਾਰੀ ਧਰਮ ਦੇ ਠੇਕੇਦਾਰ ਦਸਮ ਗ੍ਰੰਥ ਦੀ ਹਮਾਇਤ ਕਰਨ ਵਾਲੀਆਂ ਜਥੇਬੰਦੀਆਂ ਤੇ ਸਿਆਸੀ ਨਿੱਘ ਲੈਣ ਵਾਲੇ ਨੇਤਾ। ਸਟੇਜਾਂ ਤੇ ਬਾਹਵਾਂ ਉਲਾਰ ਉਲਾਰ ਕੇ ਭਾਸਣ ਦੇਣ ਵਾਲੇ ਕਥਾ ਵਾਚਕ ਤੇ ਕੀਰਤਨੀਏ ਸਿੰਘ ਕਦ ਤੱਕ ਸਿੱਖ ਕੌਮ ਨੂੰ ਬੁੱਧੂ ਬਣਾਣਗੇ ਤੇ ਗੁਰੂ ਗੋਬਿੰਦ ਸਿੰਘ ਜੀ ਅਥਵਾ ਗੁਰਸਿੱਖਾਂ ਦਾ ਅਪਮਾਨ ਕਰਦੇ ਰਹਿਣਗੇ? ਜੇਕਰ ਤੁਹਾਡੇ ਦਿਲ ਚ ਰੱਤੀ ਭਰ ਭੀ ਗੁਰੂ ਪ੍ਰਤੀ ਸ਼ਰਧਾ ਬਾਕੀ ਹੈ ਤਾਂ ਕਮਰਕਸੇ ਕਰ ਕੇ ਧਰਮ ਦੇ ਦੋਖੀਆਂ ਤੋਂ ਸਪੱਸਟੀ ਕਰਣ ਪੁੱਛੋ ਜੀ।

ਨਗਰ: ਪਾਂਵਟਾ (ਪਾਉਂਟਾ) ਜਮੁਨਾ ਨਦੀ ਦੇ ਕੰਢੇ ਦੇਸ: ਸਾਰਮੌਰ ਤੀਰਥ: ਮੁਚਨ ਕਪਾਲ

ਪਾਤਰ: ਰਾਇ (ਗੋਬਿੰਦ ਰਾਇ) ਤੇ ਗੁਰੂ ਦੇ ਸਿੱਖ (ਇਕਹੱਤਰੋ ਚਰਿਤ੍ਰ ਪੰਨਾ ੯੦੧-੯੦੨)

ਧਰਮ ਦੇ ਦੋਖੀਆਂ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਘੋਰ ਅਪਮਾਨ: ਸਾਰਮੌਰ (ਸਿਰਮੌਰ) ਦੇਸ ਵਿੱਚ ਜਮੁਨਾ ਨਦੀ ਦੇ ਕੰਢੇ ਵਸਿਆ ਹੈ ਨਗਰ ਪਾਂਵਟਾ (ਪਾਉਂਟਾ ਸਾਹਿਬ) ਇੱਥੇ ਹੀ ਜਮੁਨਾ ਕੰਢੇ ਮੁਚਨ-ਕਪਾਲ ਤੀਰਥ ਭੀ ਹੈ। ਪਾਂਵਟਾ ਨਗਰ ਛੱਡ ਕੇ ਅਸੀਂ ਉਥੇ ਆ ਗਏ (ਨੋਟ:-ਕਵੀ ਨੇ ਇਹ ਦਰਸਾਣ ਦੀ ਕੋਸ਼ਿਸ ਕੀਤੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਖੁਦ ਅਪਣੀ ਕਲਮ ਨਾਲ ਅਪਣੀ ਹੱਡ ਬੀਤੀ ਬਿਆਨ ਕਰ ਰਹੇ ਹਨ ਜਦ ਕਿ ਇਹ ਕੋਰਾ ਝੂਠ ਹੈ ਅਤੇ ਗੁਰੂ ਜੀ ਨੂੰ ਬਦਨਾਮ ਕਰਨ ਦੀ ਗਹਿਰੀ ਚਾਲ ਹੈ) ਫੇਰ ਅਸੀਂ ਸ਼ਿਕਾਰ ਖੇਡਿਆ-ਕਈ ਸੂਰ ਅਤੇ ਬੇਅੰਤ ਮ੍ਰਿਗਾਂ ਨੂੰ ਮਾਰ ਮੁਕਾਇਆ। ਫੇਰ ਅਸੀਂ ਉਸ ਥਾਂ ਵੱਲ ਰਸਤਾ ਲਿਆ ਤੇ ਉਸ ਤੀਰਥ (ਮੁਚਨ-ਕਪਾਲ) ਦੇ ਦਰਸ਼ਨ ਕੀਤੇ। ਉਥੇ ਸਾਡੇ ਬੇਅੰਤ ਸਿੱਖ ਆ ਪਹੁੰਚੇ। ਉਨ੍ਹਾਂ ਨੂੰ ਸਿਰਪਾਇ (ਸਿਰੋਪਾਉ) ਦੇਣ ਦੀ ਸੋਚੀ। ਪਾਉਂਟੇ ਨਗਰ ਚ ਭੈੜਿਆਂ ਲੋਕ ਤਾਂ ਬੁਲਾ ਲਏ ਪਰ ਕਿਸੇ ਦੇ ਸਿਰ ਤੇ ਪਗੜੀ ਨਾ। ਇੱਕ ਵੀ ਪੱਗ ਮੁੱਲ ਨਾ ਖ੍ਰੀਦੀ। ਤਦ ਮੈਂ ਸਕੀਮ ਬਣਾਈ ਕਿ ਜਿਹੜਾ ਏਥੇ ਮੂਤੇ ਉਸ ਦੀ ਧੀਂਗੋਜੋਰੀ ਪੱਗ ਉਤਾਰ ਲਿਆਓ।

ਚੋਪਈ।। ਮੋਲਹਿ ਏਕ ਪਾਗ ਨਹਿ ਪਾਈ।। ਤਬ ਮਸਲਤਿ ਹਮ ਜਿਯਹਿ ਬਨਾਈ।।

ਇਹਾਂ ਮੂਤਤਿ ਲਖਿ ਪਾਵੋ।। ਤਾਕੀ ਛੀਨ ਪਗਰਿਯਾ ਲਯਾਵੋ।। ੬।। (ਇਕਹੱਤਰੋ ਚਰਿਤ੍ਰ ਪੰਨਾ ੯੦੧)

ਜਦ ਸਿਪਾਹੀਆਂ ਇਹ ਸੁਣਿਆ ਤਾਂ ਸਭਨਾਂ ਨੇ ਉਸ ਤੇ ਅਮਲ ਕੀਤਾ। ਜਿਹੜਾ ਮਨਮੁਖ ਤੀਰਥ ਤੇ ਆਇਆ ਉਸ ਨੂੰ ਪੱਗ ਤੋਂ ਬਿਨਾਂ ਨੰਗਾ ਕਰ ਕੇ ਭੇਜਿਆ। ਇੱਕ ਰਾਤ ਵਿੱਚ ਅੱਠ ਸੌ ਪਗੜੀ ਉਤਾਰੀ ਤੇ ਸਵੇਰੇ ਧੋ ਕੇ ਸਿੱਖਾਂ ਨੂੰ ਪਹਿਨਣ ਲਈ ਦੇ ਦਿੱਤੀ।

ਦੋਹਰਾ।। ਰਾਤਿ ਬੀਚ ਕਰਿ ਆਠ ਸੈ ਪਗਰੀ ਲਈ ਉਤਾਰਿ।।

ਤਿਨੈ ਹਮ ਦੀਹ ਮੈ ਧੋਵਨ ਦਈ ਸੁਧਾਰਿ।। ੮।। (ਇਕਹੱਤਰੋ ਚਰਿਤ੍ਰ ਪੰਨਾ ੯੦੨)

ਜਿਹੜੀ ਬਚੀ ਓਹ ਵੇਚ ਦਿੱਤੀ ਤੇ ਜੋ ਹੋਰ ਬਚੀ ਉਹ ਸਿਪਾਹੀਆਂ ਨੂੰ ਦੇ ਦਿੱਤੀ।

ਚੋਪਈ।। ਪ੍ਰਾਤ ਲੇਤ ਸਭ ਧੋਇ ਮਗਾਈ।। ਸਭ ਹੀ ਸਿਖਯਨ ਕੋ ਬੰਧਵਾਈ।।

ਸੁ ਬੇਚਿ ਤੁਰਤੁ ਤਹ ਲਈ।। ਬਾਕੀ ਬਚੀ ਸਿਪਾਹਿਨ ਦਈ।। (ਇਕਹੱਤਰੋ ਚਰਿਤ੍ਰ ਪੰਨਾ ੯੦੨)

ਪਗੜੀਆਂ ਵੰਡ ਕੇ ਮਨ ਚ ਖੁਸ਼ੀ ਲੈ ਕੇ ਰਾਇ (ਗੋਬਿੰਦ ਰਾਇ) ਕਿਧਰ ਗਏ ਮੂਰਖ ਨਗਰ ਨਿਵਾਸੀ ਨਾ ਜਾਣ ਸਕੇ ਇਹ ਭੇਦ:- ਦੋਹਰਾ।। ਬਟਿਕੈ ਪਗਰੀ ਨਗਰ ਕੋ ਜਾਤ ਭਏ ਸੁਖ ਪਾਇ।।

ਮੂਰਖਨ ਨਾ ਲਹਯੋ ਕਹਾ ਗਯੋ ਕਰਿ ਰਾਇ।। ੧੦।। (ਇਕਹੱਤਰੋ ਚਰਿਤ੍ਰ ਪੰਨਾ ੯੦੨)

ਨੋਟ:- ਇਹ ਉਹ ਧਾਰਮਿਕ ਗ੍ਰੰਥ ਹੈ ਜਿਸ ਦਾ ਸਿੱਖ ਧਰਮ ਵਿੱਚ ਮਿੱਥੇ ਗਏ ਦੋ ਤਖਤਾਂ ਤੇ ਪੁਜਾਰੀਆਂ ਵੱਲੋਂ ਬੇਸ਼ਰਮੀ ਨਾਲ ਪ੍ਰਕਾਸ਼ ਕੀਤਾ ਜਾਂਦਾ ਹੈ ਅਤੇ ਇਸ ਅੱਗੇ ਅਰਦਾਸਾਂ ਤੇ ਡੰਡਾਉਤਾਂ ਕਰਦੇ ਹਨ, ਅਪਣੇ ਧਰਮ ਅਤੇ ਅਪਣੇ ਹੀ ਗੁਰੂ ਦਾ ਘੋਰ ਅਪਮਾਨ ਹੋਰ ਕੀ ਕਰ ਸਕਦੇ ਹਨ। ਇਹ ਭੇਖੀ ਸਿੱਖ, ਜਿਨ੍ਹਾਂ ਦੇ ਹਿਰਦੇ ਅਪਣੇ ਧਰਮ ਅਤੇ ਗੁਰੂ ਪ੍ਰਤੀ ਪਿਆਰ ਤੇ ਸਤਿਕਾਰ ਹੈ ਉਹ ਭੀ ਧੰਨਤਾ ਜੋਗ ਅਤੇ ਸਲੳਹੁਣ ਜੋਗ ਹੈ। ਇਥੇ ਗੱਲ ਕੇਵਲ ਉਨ੍ਹਾਂ ਦੀ ਕੀਤੀ ਜਾ ਰਹੀ ਹੈ ਜੋ ਦਸਮ ਗ੍ਰੰਥ ਜਿਹੀ ਮਹਾਂ ਗੰਦੀ ਕਿਤਾਬ ਨੂੰ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲਿਖੀ ਮੰਨਦੇ ਹਨ ਤੇ ਪ੍ਰਚਾਰਦੇ ਹਨ। ਮੈਂ ਜਾਣਦਾ ਹਾਂ ਤੁਸੀਂ ਮੇਰੇ ਨਾਲੋਂ ਵੱਧ ਪੀੜ ਮਹਿਸੂਸ ਕਰ ਰਹੇ ਹੋਵੋਗੇ। ਇਸ ਪੀੜ ਨੂੰ ਦੰਦਾ ਥੱਲੇ ਦਬਾ ਦੇਣ ਨਾਲ ਜਮੀਰ ਦੇ ਮਰ ਜਾਣ ਦਾ ਖ਼ਤਰਾ ਵੱਧ ਜਾਂਦਾ ਹੈ ਸੁਚੇਤ ਰਹਿਣਾ ਜੀ।

ਇਲਾਕਾ: ਬਟਾਲਾ (ਇਕ ਸੌ ਤਿਰਾਸੀਵੋਂ ਚਰਿਤ੍ਰ ਪੰਨਾ ੧੦੭੫-੭੭)

ਪਾਤਰ: ਮੈਗਲ ਖਾਨ, ਰਿਤ ਰਾਜ ਪ੍ਰਭਾ ਤੇ ਕਟਨੀ

ਦਾਰੂ ਪੀ ਕੇ ਅਪਣੀ ਹੀ ਧੀ ਨਾਲ ਸੰਭੋਗ: ਬਟਾਲਾ ਸ਼ਹਿਰ ਦਾ ਮੈਗਲ ਖਾਂਨ ਪਠਾਣ ਦਾਰੂ ਪੀ ਕੇ ਰਾਤ ਦਿਨ ਧੁੱਤ ਰਹਿੰਦਾ। ਮਹੀਨੇ ਦੀ ਤੀਜ ਆਈ ਸਭ ਕੁੜੀਆਂ ਪੀਂਘ ਝੂਟਦੀਆਂ ਨੇ ਸੁਰੀਲੀ ਆਵਾਜ ਵਿੱਚ ਗਾਣਾ ਸੁਰੂ ਕੀਤਾ। ਏਧਰ ਕੁੜੀਆਂ ਦੇ ਮਿੱਠੇ ਗੀਤ, ਉੱਤੇ ਘਨਘੋਰ ਘਟਾ ਤੇ ਬਿਜਲੀ ਦੇ ਲਿਸ਼ਕਾਰਿਆਂ ਵਿੱਚ ਕੁੜੀਆਂ ਹੋਰ ਲਿਸ਼ਕਦੀਆਂ ਇਨ੍ਹਾਂ ਕੁੜੀਆਂ ਚ ਇੱਕ ਰਿਤ ਰਾਜ (ਰਾਜ ਦੁਲਾਰੀ) ਜਿਸ ਦੀ ਸੁੰਦਰਤਾ ਤੇ ਖਗ ਮ੍ਰਿਗ ਤੇ ਖੜੱਪੇ ਸੱਪ ਮੋਹੇ ਜਾਂਦੇ ਨੂੰ ਪੀਂਘ ਝੂਟਦੀ ਨੂੰ ਖਾਨ ਨੇ ਤੱਕਿਆ ਤੇ ਬੇਹੋਸ਼ ਹੋ ਕੇ ਡਿੱਗ ਪਿਆ। ਉਸ ਨੇ ਕਟਨੀ ਨਾਂ ਦੀ ਕੁੜੀ ਨੂੰ ਸੱਦਿਆ ਅਤੇ ਅਪਣੇ ਮਨ ਦੀ ਬਿਰਥਾ ਦੱਸੀ। ਕਟਨੀ ਕਿਸੇ ਬਹਾਨੇ ਉਸ ਨੂੰ ਖਾਨ ਕੋਲ ਲੈ ਆਈ। ਖਾਨ ਨੇ ਉਸ ਨਾਲ ਸਭੋਗ ਕਰਨਾ ਚਾਹਿਆ ਤਾਂ ਉਹ ਕਹਿੰਦੀ ਮੈਨੂੰ ਮਾਹਵਾਰੀ ਆਈ ਹੈ ਮੈਂ ਪਰਸੋਂ ਫਿਰ ਆਵਾਂਗੀ ਫਿਰ ਤੂੰ ਮੇਰੇ ਨਾਲ ਕਲੋਲਾਂ ਕਰੀ। ਤੂੰ ਰੱਜ ਕੇ ਸ਼ਰਾਬ ਪੀਵੀਂ ਮੈਂ ਅੱਧੀ ਰਾਤ ਨੂੰ ਆਵਾਂਗੀ ਤੇ ਤੇਰੀ ਲੜਕੀ ਕੋਲ ਸੌਵਾਂਗੀ। ਖਾਨ ਨੇ ਇਹ ਸੁਣ ਕੇ ਉਸ ਨੂੰ ਛੱਡ ਦਿੱਤਾ ਤੇ ਪਰਸੋਂ ਦੀ ਉਡੀਕ ਕਰਨ ਲੱਗਾ। ਰਿਤ ਰਾਜ ਪ੍ਰਭਾ ਕੀਤਾ ਕੌਲ ਨਿਭਾਉਣ ਆਈ ਤੇ ਖਾਨ ਦੀ ਧੀ ਕੋਲ ਸੌਂ ਗਈ। ਜਦ ਲੋਕ ਸੌਂ ਗਏ ਓਹ ਚੁੱਪ ਚੁਪੀਤੇ ਉਠੀ ਤੇ ਅਪਣੇ ਘਰ ਚਲੇ ਗਈ। ਖਾਨ ਉਸ ਦੀ ਭਾਲ ਵਿੱਚ ਅਪਣੀ ਧੀ ਦੇ ਕਮਰੇ ਆਇਆ ਤੇ ਫਿਰ:-

ਰੁਤਸਿ ਪ੍ਰਭਾ ਦੁਹਿਤਾ ਲਖਿ ਧਰੀ।। ਦ੍ਰਿੜ ਗਹਿ ਜਾਂਘ ਦੋਊ ਰਤਿ ਕਰੀ।।

ਹਾਇ ਹਾਇ ਕਰਿ ਰਹੀ ਪਠਾਨੀ।। ਮਦ ਪੀਏਂ ਜੜ੍ਹ ਕਛੂ ਨ ਜਾਨੀ।। ੧੬।।

।। ਲਪਟਿ ਲਪਟਿ ਤਾਸੌ ਰਮਯੋ ਰੁਤਿਸ ਪ੍ਰਭਾ ਤਿਹ ਜਾਨਿ।।

ਮਦ ਉਤਰੇ ਤਿਹ ਤਜਿ ਦਿਯੋ ਅਪਣੀ ਸੁਤਾ ਪਛਾਨਿ।। ੧੭।। (ਇਕ ਸੌ ਤਿਰਾਸੀਵੋਂ ਚਰਿਤ੍ਰ ਪੰਨਾ ੧੦੭੬)

ਨੋਟ:- ਸਿੱਖ ਧਰਮ ਦੇ ਵੱਡੇ ਪੁਜਾਰੀ-ਸੰਤ ਸਾਧ-ਬ੍ਰਹਮਗਿਆਨੀ-ਅਨੇਕਾਂ ਅਖੌਤੀ ਵਿਦਵਾਨ ਤੇ ਬੁੱਧੀ ਜੀਵੀ ਅਨੇਕਾਂ ਹੀ ਧਾਰਮਿਕ ਆਖੀਆਂ ਜਾਂਦੀਆਂ ਅਧਾਰਮਿਕ ਜਥੇਬੰਦੀਆਂ ਅਤੇ ਬੇਅੰਤ ਪ੍ਰਚਾਰਿਕ ਤੇ ਕਥਾ ਕਾਰ ਦਸਮ ਗ੍ਰੰਥ ਦੀ ਬੜੀ ਉਪਮਾ ਕਰਦੇ ਹਨ। ਇਸ ਦਾ ਪ੍ਰਕਾਸ ਸਿੱਖ ਧਰਮ ਵੱਲੋਂ ਥਾਪੇ ਗਏ ਦੋ ਤਖ਼ਤਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਰਦੇ ਹਨ। ਕਈ ਅਨਪੜ੍ਹ ਤੇ ਜਿੱਦੀ ਲੋਕ ਇਸ ਵਿੱਚੋਂ ਹੁਕਮਨਾਮੇ ਭੀ ਲੈਂਦੇ ਹਨ। (ਕਾਮ ਉਤੇਜਿਤ ਕਰਨ ਲਈ) ਅਨੇਕਾਂ ਹੀ ਮਾਨਯੋਗ ਵਿਦਵਾਨਾਂ ਭਾਈ ਕਾਨ੍ਹ ਸਿੰਘ ਜੀ ਨਾਭਾ, ਕਰਮ ਸਿੰਘ ਹਿਸਟੋਰੀਅਨ, ਗਿਆਨੀ ਭਾਗ ਸਿੰਘ ਜੀ (ਭਾਗ ਮੱਲ) ਗਿਆਨੀ ਦਿੱਤ ਸਿੰਘ ਜੀ ਅਤੇ ਹੋਰ ਅਨੇਕਾਂ ਨੇ ਇਸ ਦਸਮ ਗ੍ਰੰਥ ਬਾਰੇ ਸਪੱਸਟ ਲਿਖਿਆ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਨਹੀਂ ਲਿਖਿਆ। ਫਿਰ ਵੀ ਮਹਾਂ ਮੂਰਖ ਜਿੱਦ ਕਰੀਂ ਜਾਂਦੇ ਹਨ। ਜੇਕਰ ਉਨ੍ਹਾਂ ਦੀ ਮਨਸਾ ਨੂੰ ਨੇੜਿਓਂ ਦੇਖੀਏ ਤਾਂ ਉਹ ਅਪਣੇ ਆਪ ਵਿੱਚ ਠੀਕ ਜਾਪਦੇ ਹਨ। ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਤੋਂ ਕਾਂਬਾ ਛਿੜ ਜਾਂਦਾ ਹੈ। ਉਹ ਨਹੀਂ ਚਾਹੁੰਦੇ ਕਿ ਇਸ ਦਾ ਗਿਆਨ ਫੈਲੇ। ਦੂਜੀ ਹਾਲਤ ਵਿੱਚ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਘੋਰ ਅਪਮਾਨ ਕਰ ਕੇ ਸਿੱਖਾਂ ਨੂੰ ਇਹ ਦੱਸਣਾ ਚਾਹੁੰਦੇ ਹਨ ਕਿ ਤੁਹਾਡਾ ਗੁਰੂ ਅਤ ਦਰਜੇ ਦਾ ਕਾਮੀ ਪੁਰਖ ਸੀ। ਇਸ ਘਿਣਾਉਣੀ ਸਾਜਿਸ ਦਾ ਪਰਦਾਫਾਸ ਕਰਨਾ ਸਾਡਾ ਧਰਮ ਭੀ ਹੈ ਅਤੇ ਹੱਕ ਭੀ। ਕਿਸੇ ਨੂੰ ਭੀ ਭਾਵੇਂ ਉਹ ਸਿੱਖ ਧਰਮ ਦੇ ਕਿਸੇ ਭੀ ਰੁਤਬੇ ਤੇ ਬੈਠਾ ਹੋਏ ਗੁਰੂ ਜੀ ਦਾ ਅਪਮਾਨ ਕਰਨ ਦੀ ਇਜਾਜਿਤ ਨਹੀਂ ਦਿੱਤੀ ਜਾ ਸਕਦੀ। ਬਾ ਹੋਸਿਆਰ-ਖ਼ਬਰਦਾਰ। ਜਾਗਦੇ ਰਹਿਓ!

ਮਿੱਤ੍ਰ ਨੂੰ ਧਰਮ ਭਰਾ ਬਣਾ ਕੇ ਸੰਭੋਗ ਕਰੋ

ਪਾਤਰ: ਸ੍ਰੀ ਕਰਨਾਟਕ ਸੈਨ (ਨ੍ਰਿਪਤਿ), ਕਰਨਾਟਕ ਦੇਈ (ਨਾਰੀ) ਸ਼ਾਹ, ਅਪੂਰਬ ਦੇ (ਸੁਤਾ) ਤੇ ਬੀਰਜ ਕੇਤ

ਕਰਨਾਟਕ ਦੇਸ ਦੇ ਰਾਜਾ ਕਰਨਾਟਕ ਸੈਨ ਦੀ ਔਰਤ ਕਰਨਾਟਕ ਦੇਈ ਨਿਰੀ ਸੂਰਜ ਦਾ ਟੁਕੜਾ, ਉੱਥੇ ਇੱਕ ਸ਼ਾਹ ਰਹਿੰਦਾ ਜਿਸ ਦੀ ਧੀ ਦਾ ਨਾਂ ਸੀ, ਅਪੂਰਬ ਦੇ ਉਹ ਇੱਕ ਸ਼ਾਹ ਦੇ ਪੁੱਤ ਬੀਰਜ ਕੇਤ ਨਾਲ ਵਿਆਹੀ ਗਈ। ਜਦ ਉਹ ਵਿਆਹ ਕੇ ਅਪਣੇ ਘਰ ਲੈ ਗਿਆ ਤਾਂ ਔਰਤ ਨੇ ਇੱਕ ਹੋਰ ਖੂਬਸੂਰਤ ਮਰਦ ਦੇਖਿਆ ਜੋ ਉਸ ਦੇ ਖਸਮ ਤੋਂ ਸੁੰਦਰ ਸੀ। ਔਰਤ ਦੀ ਓਹਦੇ ਨਾਲ ਅੱਖ ਲੜ ਗਈ ਤੇ ਫਿਰ:-

ਨਿਰਖਤ ਤਾਂਹਿ ਲਗਨ ਤਿਹ ਲਾਗੀ।। ਨੀਂਦ ਭੁਖਿ ਤਬ ਹੀ ਤੇ ਭਾਗੀ।।

ਸਹਚਰੀ ਤਾਹਿ ਬੁਲਾਵੈ।। ਕਾਮ ਭੋਗ ਰੁਚਿ ਮਾਨ ਕਮਾਵੈ।। ੫।। (ਤੀਨ ਸੌ ਨੌਂ ਚਰਿਤ੍ਰ ਪੰਨਾ ੧੨੬੪)

ਉਸ ਨੌਜੁਆਨ ਨਾਲ ਹੀਰ ਰਾਂਝੇ ਜਿਹਾ ਪਿਆਰ ਹੋ ਗਿਆ। ਉਸ ਨੇ ਖਸਮ ਭੁਲਾ ਦਿੱਤਾ। ਉਹ ਮਿਤ੍ਰ ਨੂੰ ਧਰਮ ਭਰਾ ਕਰ ਕੇ ਬੁਲਾਉਂਦੀ। ਇੱਕ ਦਿਨ ਉਸ ਨੇ ਅਪਣੇ ਖਸਮ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਉਸ ਨੇ ਬੜੇ ਰੋਣੇ-ਰੋਏ, ਕੀਰਨੇ ਪਾਏ ਤੇ ਆਖਰ ਧਨ ਇਕੱਠਾ ਕਰ ਕੇ ਮਿਤ੍ਰ ਰੂਪੀ ਭਰਾ ਦੇ ਘਰ ਜਾ ਵਸੀ:-

ਤਾ ਤੇ ਲੈ ਸਭ ਹੀ ਧਨ ਧਾਮਾ।। ਅਪੁਨੇ ਗਈ ਭਾਇ ਕੇ ਬਾਮਾ।।

ਭੇਦ ਅਭੇਦ ਨ ਸਕਤ ਬਿਚਰਿਕੈ।। ਗਈ ਜਾਰ ਕੇ ਨਾਥ ਸੰਘਰਿਕੈ।। ੧੨।।

(ਤੀਨ ਸੌ ਨੌਂ ਚਰਿਤ੍ਰ ਪੰਨਾ ੧੨੬੪)

ਨੋਟ:- ਸਿੱਖ ਧਰਮ ਦੇ ਪੁਜਾਰੀਆਂ-ਸੰਤਾਂ ਸਾਧਾਂ ਬ੍ਰਹਮ ਗਿਆਨੀਆਂ-ਧਰਮ ਦੇ ਠੇਕੇਦਾਰਾਂ ਸੋਧਕ ਕਮੇਟੀ ਅਤੇ ਸੰਪਾਦਿਕ ਸਾਹਿਬ ਨੇ ਧੀਆਂ ਭੈਣਾਂ ਨੂੰ ਇਹ ਸਿੱਖਿਆ ਦਿੱਤੀ ਹੈ ਇਸ ਕਾਵਿ ਰਚਨਾ ਰਾਹੀਂ ਕਿ ਕਿਵੇਂ ਯਾਰ ਨੂੰ ਧਰਮ ਭਰਾ ਬਣਾ ਕੇ ਉਸ ਨਾਲ ਰੰਗਰਲੀਆਂ ਮਨਾਈ ਦੀਆਂ ਹਨ। ਜੇਕਰ ਸਿੱਖ ਸਮਾਜ ਦੀਆਂ ਬੱਚੀਆਂ ਨੇ ਇਸ ਸਿੱਖਿਆ ਤੇ ਤੁਰਨਾ ਸੁਰੂ ਕਰ ਦਿੱਤਾ ਤਾਂ ਉਸ ਲਈ ਜੁੰਮੇਵਾਰ ਕੌਣ ਹੋਏਗਾ? ਧਰਮ ਦਾ ਬੁਰਕਾ ਪਾ ਕੇ ਕਿਸੇ ਨੂੰ ਵੀ ਸਿੱਖ ਸਮਾਜ ਨੂੰ ਗੰਦਾ ਕਰਨ ਦੀ ਇਜਾਜਿਤ ਨਹੀਂ ਦਿੱਤੀ ਜਾ ਸਕਦੀ ਭਾਵੇਂ ਓਹ ਕਿੱਡੇ ਹੀ ਰੁਤਬੇ ਤੇ ਕਿਉਂ ਨਾ ਹੋਏ। ਇਹ ਹਰ ਇੱਕ ਗੁਰਸਿੱਖ ਅਤੇ ਬੱਚੀ ਦਾ ਫਰਜ਼ ਹੈ ਕਿ ਜੇਕਰ ਧਰਮੀ ਲੋਕ ਇਸ ਗੰਦੇ ਗ੍ਰੰਥ ਦਾ ਭੋਗ ਨਹੀਂ ਪਾਉਂਦੇ ਤਾਂ ਅਪਣੇ ਹੱਥਾਂ ਨਾਲ ਆਪ ਹੀ ਕਾਰਜ ਸਿਰੇ ਚਾੜ੍ਹ ਦੇਣ। ਇਹ ਗ੍ਰੰਥ ਸਿੱਖ ਧਰਮ ਅਤੇ ਹਰ ਸਿੱਖ ਦੇ ਮੱਥੇ ਤੇ ਕਲੰਕ ਹੈ। ਬਾ ਹੋਸ਼ਿਆਰ-ਖ਼ਬਰਦਾਰ-ਜਾਗਦੇ ਰਹਿਓ!

ਦੇਸ: ਗਾਰਵ (ਤੀਨ ਸੌ ਦਸ ਚਰਿਤ੍ਰ ਪੰਨਾ ੧੨੬੪-੬੫)

ਪਾਤਰ: ਗੌਰ ਸੈਨ (ਰਾਜਾ) ਤੇ ਸ੍ਰੀ ਰਸ ਤਿਲਕ ਦੇਇ (ਦਾਰਾ)

ਪਤੀ ਦਾ ਕਤਲ ਕਰੋ ਤੇ ਮੌਜਾਂ ਲੁੱਟੋ: ਫਿਰ ਮੰਤ੍ਰੀ ਕਹਿੰਦਾ ਹੇ ਰਾਜਾ ਸੁਣ ਕਿ ਗੌਰਵ ਦੇਸ ਦੇ ਰਾਜਾ ਗੌਰ ਸੈਨ ਦੀ ਰਾਣੀ ਸ੍ਰੀ ਰਸ ਤਿਲਕ ਦੇਇ ਜਣੋਂ ਚੰਦ ਦਾ ਟੁਕੜਾ। ਉਥੇ ਉਹ ਇੱਕ ਸੁੰਦਰ ਸ਼ਾਹ ਦੇ ਪੁੱਤ ਨੂੰ ਦੇਖ ਕੇ ਦੀਵਾਨੀ ਹੋ ਗਈ।

ਨੋਟ:- ਆਪ ਜੀ ਨੂੰ ਯਾਦ ਹੋਏਗਾ ਕਿ ਤ੍ਰਿਯਾ ਚਰਿਤ੍ਰ ਦੀ ਸੁਰੂਆਤ ਚਿਤ੍ਰ ਸਿੰਘ ਰਾਜੇ ਅਤੇ ਮੰਤ੍ਰੀ ਦੇ ਔਰਤਾਂ ਬਾਰੇ ਵਾਰਤਾਲਾਪ ਤੋਂ ਸੁਰੂ ਹੁੰਦੀ ਹੈ। ਇਨ੍ਹਾਂ ਪ੍ਰਸੰਗਾਂ ਦਾ ਮੁਖ ਲੇਖਕ ਕਬਿ ਰਾਮ ਹੈ। ਜਿੰਨੇ ਵੀ ਚਰਿਤ੍ਰ ਜਿਨ੍ਹਾਂ ਨਾਲ ਪੁੰਨ ਮੰਤ੍ਰੀ ਇਹ ਕਥਾ ਵਿਚਾਰੀ ਬਗੈਰਾ ਲਿਖਿਆ ਹੈ ਓਹ ਸਭ ਕਵੀ ਰਾਮ ਦੇ ਪ੍ਰਸੰਗਾਂ ਦਾ ਹੀ ਹਿੱਸਾ ਹੈ। ਇਥੇ ਵੀ ਲੜੀ ਨੂੰ ਤੋਰਦਾ ਕਵੀ ਕਹਿੰਦਾ ਹੈ ਪੁੰਨਿ ਮੰਤ੍ਰੀ ਇਹ ਭਾਂਤਿ ਉਚਾਰਾ।। ਸਾਫ ਜ਼ਾਹਿਰ ਹੈ ਕਿ ਇਹ ਰਚਨਾ ਵੀ ਕਵੀ ਰਾਮ ਦੀ ਲਿਖੀ ਹੈ।

ਤਬ ਤਿਹ ਬੋਲਿ ਲੀਯੋ ਅਪਨੇ ਘਰ।। ਕਾਮ ਕੇਲ ਕੀਨਾ ਅਤਿ ਰੁਚਿ ਕਰਿ।।

ਭਾਂਤਿ ਭਾਂਤਿ ਤਿਹ ਗਰੇ ਲਗਾਯੋ।। ਅਬਲਾ ਅਧਿਕ ਹ੍ਰਿਦੈ ਸੁਖੁ ਪਾਯੋ।। ੫।।

(ਤੀਨ ਸੌ ਦਸ ਚਰਿਤ੍ਰ ਪੰਨਾ ੧੨੬੫)

ਲਓ ਐਨੇ ਨੂੰ ਰਾਜਾ ਆ ਗਿਆ। ਉਸ ਨੂੰ ਪਕੜ ਕੇ ਮਹਿਲ ਤੋਂ ਹੇਠਾਂ ਸੁੱਟ ਦਿੱਤਾ ਤੇ ਉਹ ਟੁਕੜੇ ਟੁਕੜੇ ਹੋ ਕੇ ਬਿਖਰ ਗਿਆ। ਉਹ ਰੋ ਰੋ ਕੇ ਕਹਿੰਦੀ ਕਿ ਦੇਵਤੇ ਨੇ ਪਕੜ ਕੇ ਇਸ ਨੂੰ ਮਾਰ ਦਿੱਤਾ। ਓਹ ਮੇਰੇ ਨਾਲ ਭੋਗ ਕਰਦਾ ਸੀ। ਉਸ ਨੇ ਏਹਨੂੰ ਅਪਵਿਤ੍ਰ ਜਾਣਿਆ ਤੇ ਮਾਰ ਦਿੱਤਾ। ਇਸ ਤਰ੍ਹਾਂ ਯਾਰ ਬਚਾ ਕੇ ਘਰੋਂ ਕੱਢ ਦਿੱਤਾ।

ਨਿਜੁ ਨਾਇਕ ਕੌ ਮਹਲ ਤੇ ਤਿਹ ਹਿਤ ਦਿਯੋ ਗਿਰਾਏ।।

ਬਚਾਯੋ ਆਪਨੋ ਨੈਕ ਨ ਰਹੀ ਲਜਾਇ।। ੯।। (ਤੀਨ ਸੌ ਦਸ ਚਰਿਤ੍ਰ ਪੰਨਾ ੧੨੬੫)

ਨੋਟ:- ਦਸਮ ਗ੍ਰੰਥ ਦੀ ਇਹ ਕਾਵਿ ਰਚਨਾਂ ਧੀਆਂ ਭੈਣਾਂ ਨੂੰ ਅਪਣੇ ਪਤੀ ਕਤਲ ਕਰ ਕੇ ਰੰਗ ਰਲੀਆਂ ਮਨਾਣ ਲਈ ਪ੍ਰੇਰਦੀ ਹੈ। ਦੇਖਣਾ ਹੈ ਕਿ ਸਿੱਖ ਬੱਚੀਆਂ ਅਜਿਹੀਆਂ ਸਿੱਖਿਆਵਾਂ ਦਾ ਕੀ ਨੋਟਿਸ ਲੈਂਦੀਆਂ ਹਨ ਤੇ ਪੁਜਾਰੀਆਂ ਨਾਲ ਕਿਵੇਂ ਨਿਬੜਦੀਆਂ ਹਨ।

ਪਾਤਰ: ਬਿਰਤ ਸੈਨ (ਨ੍ਰਿਪਤਿ), ਬਿਰਹ ਮੰਜਰੀ (ਰਾਨੀ), ਸੁਤ ਤੇ ਸੁਤਾ (ਤੀਨ ਸੌ ਗਯਾਰਹ ਚਰਿਤ੍ਰ ਪੰਨਾ ੧੨੬੫-੬੬)

ਇਸ਼ਕ ਜਿਨ੍ਹਾਂ ਦੇ ਹੱਡੀਂ ਰਚਿਆ:

ਬਿਰਤ ਸੈਨ ਰਾਜੇ ਦੀ ਖੂਬਸੂਰਤ ਰਾਣੀ ਬਿਰਹ ਮੰਜਰੀ ਨੇ ਇੱਕ ਸੁੰਦਰ ਪੁੱਤ ਜੰਮਿਆ। ਉੱਥੇ ਹੀ ਇੱਕ ਸ਼ਾਹ ਦੀ ਖੂਬਸੂਰਤ ਧੀ ਰਹਿੰਦੀ ਸੀ ਜਿਸ ਨੇ ਰਾਜਕੁਮਾਰ ਨੂੰ ਤੱਕਿਆ ਤੇ ਦੀਵਾਨੀ ਹੋ ਗਈ। ਉਸ ਨੇ ਬੜਾ ਧਨ ਲੁਟਾਇਆ-ਕਈ ਸਹੇਲੀਆਂ ਭੇਜੀਆਂ ਹੋਰ ਕਈ ਯਤਨ ਕੀਤੇ ਪਰ ਓਹ ਹੱਥ ਨਾ ਆਇਆ। ਕਾਮ ਚ ਘਿਰੀ ਕਦੇ ਹਸਦੀ, ਕਦੇ ਗਾਉਂਦੀ, ਕਦੇ ਰੋਣ ਲੱਗਦੀ ਤੇ ਕਦੇ ਨੱਚਦੀ। ਓਹਦੀ ਇੱਕ ਸਹੇਲੀ ਕਹਿੰਦੀ ਜੇ ਮੈਂ ਮਿਤ੍ਰ ਮਿਲਾਂ ਦੇਵਾਂ ਤਾਂ ਕੀ ਦਏਂਗੀ। ਓਹ ਵਚਨਲੈ ਕੇ ਰਾਜ ਕੁਮਾਰ ਕੋਲ ਗਈ ਉਸ ਨੂੰ ਪਟਾਇਆ ਤੇ ਕਰਾ ਦਿੱਤਾ ਮਿਲਾਪ:-

ਦਿਯਾ ਬੁਝਾਇ ਦਯੋ ਆਗੇ ਤ੍ਰਿਯ।। ਆਵਤ ਭਯੋ ਅੰਧੇਰੇ ਘਰ ਪਿਯ।।

ਚਿਤ ਅਟਕਾ ਜਾਸੌ ਸੋ ਜਾਨੀ।। ਕਾਮ ਕ੍ਰਿਯਾ ਤਾਸੌ ਕਸਿ ਠਾਨੀ।। ੧੩।।

ਭੋਗ ਕਰਿ ਧਾਮ ਸਿਧਾਰਯੋ।। ਮੂਰਖ ਕਛੁ ਨ ਬਿਚਾਰ ਬਿਚਾਰਯੋ।।

ਬੁਝਾਇ ਤ੍ਰਿਯ ਰੋਜ ਬੁਲਾਵੈ।। ਕਾਮ ਕੇਲ ਕਰਿ ਕੁਵਤਿ ਕਮਾਵੈ।। ੧੪।।

ਕਹਾ ਸੁ ਦੂਤਯਹਿ ਦੀਨਾ।। ਕਾਮ ਭੋਗ ਨ੍ਰਿਪ ਸੁਤ ਤਨ ਕੀਨਾ।।

ਜੜ੍ਹ ਭੇਦ ਅਭੇਦ ਨ ਪਾਯੋ।। ਇਹ ਛਲ ਅਪਨੋ ਮੂੰਡ ਮੁੰਡਾਯੋ।। ੧੫।।

(ਤੀਨ ਸੌ ਗਯਾਰਹ ਚਰਿਤ੍ਰ ਪੰਨਾ ੧੨੬੬)

ਨੋਟ:- ਇਹ ਕਾਵਿ ਰਚਨਾਂ ਦਸਮ ਗ੍ਰੰਥ ਦੀ ਧੀਆਂ ਭੈਣਾਂ ਨੂੰ ਇਹ ਸਿੱਖਿਆ ਦੇਂਦੀ ਹੈ ਕਿ ਰਾਹ ਜਾਂਦਾ ਜਿਹੜਾ ਬੰਦਾ ਪਸੰਦ ਆ ਗਿਆ ਹਰ ਹੀਲਾ ਹਰਬਾ ਵਰਤ ਕੇ ਉਸ ਨਾਲ ਭੋਗ ਕਰੋ। ਕੀ ਸਾਡੇ ਪੁਜਾਰੀ ਤੇ ਸੰਤ ਸਾਧ ਇਹੋ ਸਿੱਖਿਆ ਧੀਆਂ ਭੈਣਾਂ ਨੂੰ ਦੇਣੀ ਚਾਹੁੰਦੇ ਹਨ? ਜਾਂ ਗੁਰੂ ਨਾਨਕ ਦਾ ਧਰਮ? ਲਗਦਾ ਨਹੀਂ ਬਈ ਓਹ ਗੁਰੂ ਨਾਨਕ ਦੀ ਗੱਲ ਕਰਨਗੇ।

ਪਿੰਡ: ਗਨਪਾਵਤੀ (ਤੀਨ ਸੌ ਚੌਂਸਠਿ ਚਰਿਤ੍ਰ ਪੰਨਾ ੧੩੧੮-੧੯)

ਗੁਰੂ ਤੋਂ ਬਾਦ ਪੰਜਾਂ ਪਿਆਰਿਆਂ ਨੂੰ ਰਗੜੇ

ਪਾਤਰ: ਗਨਪਤਿ ਸਿੰਘ (ਰਾਜਾ), ਸ੍ਰੀ ਮਹਿਤਾਬ ਪ੍ਰਭਾ (ਰਾਨੀ) ਤੇ ਮੁਹਕਮ ਸਿੰਘ (ਛੱਤ੍ਰੀ)

ਗਨਪਾਵਤੀ ਨਗਰ ਦੇ ਰਾਜਾ ਗਨਪਤਿ ਸਿੰਘ ਦੀ ਰਾਣੀ ਦਾ ਰੂਪ ਤੱਕ ਤੱਕ ਔਰਤਾਂ ਸ਼ਰਮਾ ਜਾਂਦੀਆਂ। ਉੱਥੇ ਇੱਕ ਮੁਹਕਮ ਸਿੰਘ ਛੱਤ੍ਰੀ ਦਾ ਰੂਪ ਰੰਗ ਤੱਕ ਕੇ ਰਾਣੀ ਆਸ਼ਿਕ ਹੋ ਗਈ:-

ਮੁਹਕਮ ਸਿੰਘ ਏਕ ਛੱਤ੍ਰੀ ਜਹ।। ਜਿਹ ਸਮ ਉਪਜਾ ਦੁਤਿਯ ਨ ਮਹਿ ਮਹ।।

ਰਾਨੀ ਜਬ ਤਾਕੋ ਲਖਿ ਪਾਯੋ।। ਕਾਮ ਭੋਗ ਗ੍ਰਹਿ ਬੋਲਿ ਕਮਾਯੋ।। ੨।।

ਲਗਿ ਆਇ ਗਯੋ ਰਾਜਾ ਤਹ।। ਜਾਰ ਹੁਤੋ ਭੋਗਤ ਤਾਕੌ ਜਹ।।

ਨਾਥ ਤ੍ਰਿਯ ਚਰਿਤ੍ਰ ਬਿਚਾਰਾ।। ਹਾਰ ਤੋਰਿ ਅੰਗਨਾ ਮਹਿ ਡਾਰਾ।। ੩।।

(ਤੀਨ ਸੌ ਚੌਂਸਠਿ ਚਰਿਤ੍ਰ ਪੰਨਾ ੧੩੧੯)

ਉਹ ਰਾਜੇ ਨੂੰ ਕਹਿੰਦੀ ਖ਼ਸਮਾ ਮੇਰਾ ਹਾਰ ਲੱਭ ਦੇ ਪਤਾ ਨੀ ਚੰਦਰਾ ਕਿੱਥੇ ਗੁਆਚ ਗਿਆ। ਜੇ ਕਿਸੇ ਹੋਰ ਦੇ ਹੱਥ ਲੱਗ ਗਿਆ ਨਾ ਫਿਰ ਹੱਥ ਨਹੀਂ ਆਉਣਾ ਕਿਤੇ ਮੇਰੇ ਪਹਿਨਣ ਤੋਂ ਵੀ ਜਾਂਦਾ ਰਹੇ। ਰਾਜਾ ਵਿਚਾਰਾ ਸਿਰ ਨੀਵਾਂ ਕਰਕੇ ਹਾਰ ਲੱਭਣ ਲੱਗਾ ਐਨੇ ਨੂੰ ਮੌਕਾ ਤਾੜ ਕੇ ਮਿਤ੍ਰ ਭਜਾ ਦਿੱਤਾ।

ਨੋਟ:- ਇਹ ਦਸਮ ਗ੍ਰੰਥ ਹੈ ਪਿਆਰਿਓ। ਪਹਿਲਾਂ ਇਸੇ ਵਿੱਚ ਗੁਰੂ ਨੂੰ ਲੋਕਾਂ ਦੀਆਂ ਪਗੜੀਆਂ ਖੋਹ ਕੇ (ਜੋ ਮੂਤਣ ਆਏ ਸਨ) ਵੇਚਦੇ ਤੇ ਵੰਡਦੇ ਪੜ੍ਹਿਆ। ਫਿਰ ਵੇਸਵਾ ਦੇ ਡੇਰੇ ਪੁੱਜਦਾ ਕੀਤਾ ਤੇ ਫਿਰ ਜੁੱਤੀ ਛੱਡ ਕੇ ਭੱਜਦਾ ਦਿਖਾਇਆ ਤੇ ਹੁਣ ਵਿਚਾਰੇ ਮੋਹਕਮ ਸਿੰਘ ਤੇ ਪਰ ਨਾਰੀ ਭੋਗਣ ਦਾ ਦੋਸ। ਰੱਬਾ, ਕਿੱਡਾ ਝੂਠ ਬੋਲਦੇ ਨੇ ਸਿੱਖ ਪੁਜਾਰੀ ਤੇ ਭੇਖ ਧਾਰੀ ਸੰਤ ਬਾਬੇ ਪਤਾ ਨਹੀਂ ਤੂੰ ਉਨ੍ਹਾਂ ਨੂੰ ਕਿਹੜਾ ਦੰਡ ਦਏਂਗਾ। ਜੇ ਮੇਰੀ ਮੰਨੇ ਤਾਂ ੳਨ੍ਹਾਂ ਨੂੰ ਕਦੇ ਵੀ ਬੰਦੇ ਦਾ ਪੁੱਤ ਨਾ ਬਣਾਈਂ। ਵਿਸਟਾ ਦੇ ਕੀੜੇ ਵਿਸਟਾ ਚ ਹੀ ਚੰਗੇ ਲਗਦੇ ਹਨ। ਜੇ ਗੰਗੂ ਬਾਈ ਸਾਲ ਨਮਕ ਖਾ ਕੇ ਹਰਾਮ ਕਰ ਗਿਆ ਤਾਂ ਇਨ੍ਹਾਂ ਤੋਂ ਕੋਈ ਚੰਗੇ ਦੀ ਆਸ ਨਹੀਂ ਰੱਖੀ ਜਾ ਸਕਦੀ। ਕਹਿੰਦੇ ਮੋਹਕਮ ਸਿੰਘ ਔਰਤਾਂ ਭੋਗਦਾ ਰਿਹਾ। ਬਾ ਹੋਸ਼ਿਆਰ-ਖ਼ਬਰਦਾਰ-ਜਾਗਦੇ ਰਹਿਓ!

ਦੇਸ: ਸਗਰ (ਤੀਨ ਸੌ ਸਤਾਨਵੋਂ ਚਰਿਤ੍ਰ ਪੰਨਾ ੧੩੫੨)

ਮਾਂ ਬਾਪ ਦਾ ਕਤਲ ਇੰਜ ਵੀ ਕਰੀਦੈ

ਪਾਤਰ: ਸਗਰ ਸੈਨ (ਰਾਜਾ), ਸਗਰ ਦੇਇ (ਸੁਤਾ) ਤੇ ਗਜਨੀ ਰਾਇ:

ਸਗਰ ਦੇਸ ਦੇ ਰਾਜਾ ਸਗਰ ਸੈਨ ਦੀ ਧੀ ਸਗਰ ਦੇਇ ਐਨੀ ਸੋਹਣੀ ਬਈ ਚੰਦ ਤੇ ਸੂਰਜ ਵੀ ਦੇਖ ਕੇ ਸ਼ਰਮਾ ਜਾਂਦੇ। ਇੱਕ ਦਿਨ ਓਹ ਸੋਹਣੇ ਸਨੁੱਖੇ ਗਜਨੀ ਰਾਇ ਨੂੰ ਦੇਖ ਕੇ ਸੋਚਣ ਲੱਗੀ ਕਿ ਜੇਕਰ ਅਜਿਹਾ ਮੈਨੂੰ ਮਿਲ ਜਾਏ ਤਾਂ ਹਰ ਜਨਮ ਬਲਿਹਾਰੇ ਜਾਵਾਂ ਉਸ ਨੇ ਸਖੀ ਭੇਜ ਕੇ ਉਸ ਨੂੰ ਕਿਵੇਂ ਨਾ ਕਿਵੇਂ ਬੁਲਾਇਆ ਤੇ ਫਿਰ:-

ਸਖੀ ਏਕ ਤਿਹ ਤੀਰ ਪਠਾਇ।। ਜਿਹ ਤਿਹ ਬਿਧਿ ਕਰਿ ਲੀਯਾ ਬੁਲਾਇ।।

ਅਪਨ ਸੇਜ ਪਰਤਿਹ ਬੈਠਾਰਾ।। ਕਾਮ ਭੋਗ ਕਾ ਰਚਾ ਅਖਾਰਾ।। ੩।।

ਸੇਜ ਪਰ ਦੋਇ ਕਲੋਲਹਿ।। ਮਧੁਰ ਮਧੁਰ ਧੁਨਿ ਮੁਖ ਤੇ ਬੋਲਹਿ।।

ਭਾਂਤਿ ਭਾਂਤਿ ਤਨ ਕਰਤ ਬਿਲਾਸਾ।। ਤਾਤ ਮਾਤ ਕੋ ਤਜਿ ਕਰ ਤ੍ਰਾਸਾ।। ੪।। (ਤੀਨ ਸੌ ਸਤਾਨਵੋਂ ਚਰਿਤ੍ਰ ਪੰਨਾ ੧੩੫੨)

ਜਦ ਮਾਂ ਬਾਪ ਦਾ ਡਰ ਲਾਹ ਕੇ ਕਈ ਤਰ੍ਹਾਂ ਦੇ ਭੋਗ ਕੀਤੇ ਜਾਣ ਤਾਂ ਅਗਲਾ ਕਦਮ ਪੁੱਟਣਾ ਹੋਰ ਵੀ ਆਸਾਨ ਹੁੰਦਾ ਹੈ:-

ਪੋਸਤ ਭਾਂਗ ਅਫੀਮ ਮੰਗਾਵਹਿ।। ਏਕ ਖਾਟ ਪਰ ਬੈਠ ਚੜ੍ਹਾਵਹਿ।।

ਤਰੁਨਿ ਉਰ ਸੌ ਉਰਝਾਈ।। ਰਸਿ ਰਸਿ ਕਸਿ ਕਸਿ ਭੋਗ ਕਮਾਈ।। ੫।। (ਤੀਨ ਸੌ ਸਤਾਨਵੋਂ ਚਰਿਤ੍ਰ ਪੰਨਾ ੧੩੫੨)

ਰਾਜਾ ਰਾਣੀ ਨੂੰ ਲੈ ਕੇ ਧੀ ਦੇ ਘਰ ਆਇਆ। ਧੀ ਨੂੰ ਹੋਰ ਤਾਂ ਕੁੱਝ ਨਾ ਸੁੱਝਿਆ ਮਾਂ ਬਾਪ ਦਾ ਕਤਲ ਕਰਕੇ ਦਬਾ ਦਿੱਤਾ ਤੇ ਘਰ ਨੂੰ ਅੱਗ ਲਗਾ ਦਿੱਤੀ। ਮਿਤ੍ਰ ਨੂੰ ਭਜਾ ਕੇ ਰੋ ਪਿੱਟ ਕੇ ਕਹਿੰਦੀ ਦਾਰੂ ਨੂੰ ਅੱਗ ਲੱਗ ਗਈ ਜਿਹਦੇ ਨਾਲ ਇਹ ਦੋਨੋ ਉੱਡਗੇ। ਕਈ ਸਾਲ ਆਪ ਰਾਜ ਕਰਨ ਤੋਂ ਬਾਦ ਮਿਤ੍ਰ ਨਾਲ ਸ਼ਾਦੀ ਕੀਤੀ।

ਨੋਟ:- ਇਹ ਕਾਵਿ ਰਚਨਾ ਨੌਜੁਆਨ ਪੀੜ੍ਹੀ ਨੂੰ ਇਹ ਸਿੱਖਿਆ ਦੇਂਦੀ ਹੈ ਕਿ ਜੇਕਰ ਕੁਕਰਮ ਦਾ ਭੇਦ ਫਟਣ ਦਾ ਖਤਰਾ ਜਾਪੇ ਤਾਂ ਮਾਂ ਬਾਪ ਦਾ ਕਤਲ ਕਰ ਕੇ ਧਰਤੀ ਚ ਗੱਡ ਦਿਓ। ਪੋਸਤ ਭਾਂਗ ਅਫੀਮ ਤੇ ਦਾਰੂ ਦੇ ਭਾਰੀ ਨਸ਼ੇ ਕਰਕੇ ਪਰਾਏ ਮਰਦ ਤੇ ਪਰਾਈਆਂ ਔਰਤਾਂ ਦਿਲ ਖੋਲ੍ਹ ਕੇ ਭੋਗੋ। ਇਸ ਪੁਸਤਕ ਦਾ ਨਾਂ ਹੈ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ। ਕਹਿੰਦੇ ਨੇ ਸਾਡੇ ਪੁਜਾਰੀ ਬਈ ਇਹ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੈ ਪੁਜਾਰੀ ਇਸ ਦੇ ਅਖੰਡ ਪਾਠ ਵੀ ਕਰਦੈ ਐਂ। ਮੈਂ ਪੁਜਾਰੀਆਂ ਨੂੰ ਮੰਦ ਕਰਮੀ ਆਖਦਾ ਹਾਂ ਕਿਉਂਕਿ ਓਹ ਝੂਠੇ ਅਤੇ ਧੋਖੇ ਬਾਜ ਹਨ। ਅਪਣੇ ਹੀ ਗੁਰੂ ਦਾ ਘੋਰ ਅਪਮਾਨ ਕਰਦੇ ਐਂ ਅਤੇ ਸਿੱਖ ਸੰਗਤ ਨੂੰ ਗੁਮਰਾਹ ਵੀ। ਜਾਗਦੇ ਰਹਿਓ!

ਪਗੜੀ ਉਤਾਰ ਕੇ ਰਾਜੇ ਦੇ ਸਿਰ ਚ ਸੋਲਾਂ ਸੌ ਜੁੱਤੀ ਮਾਰੀ

ਪਾਤਰ: ਚਿੰਗਸ ਸੈਨ (ਨਰਾਧਿਪ), ਗੈਹਰ ਮਤੀ (ਨਾਰਿ), ਬਲਵੰਡ ਸਿੰਘ (ਸ਼ਾਹ) ਤੇ ਸਦਾ ਕੁਅਰਿ (ਸੁਤ) : ਚਿੰਜੀ ਸ਼ਹਿਰ ਦੇ ਰਾਜਾ ਚਿੰਗਸ ਸੈਨ ਦੀ ਨਾਰ ਗੈਹਰਮਤੀ ਵਰਗੀ ਸੋਹਣੀ ਸੁਰਪੁਰ ਵਿੱਚ ਹੋਰ ਕੋਈ ਨਹੀਂ। ਉੱਥੇ ਇੱਕ ਸ਼ਾਹ ਬਲਵੰਡ ਅਪਣੀ ਧੀ ਸਦਾ ਕੁਅਰਿ ਨਾਲ ਰਹਿੰਦਾ। ਓਹ ਚਮੇਲੀ ਦੇ ਫੁੱਲ ਵਰਗੀ ਸੋਹਣੀ ਕੁੜੀ ਨੇ ਜਦ ਰਾਜੇ ਨੂੰ ਦੇਖਿਆ ਤਾਂ ਸਰੀਰਕ ਠੰਢ ਭੱਜ ਗਈ। ਉਸ ਨੇ ਇੱਕ ਸਹੇਲੀ ਬੁਲਾਈ ਕਹਿੰਦੀ ਰਾਜੇ ਨੂੰ ਕਹੀਂ ਮੈਂ ਤੇਰਾ ਰੂਪ ਦੇਖ ਕੇ ਦੀਵਾਨੀ ਹੋ ਗਈ ਹਾਂ। ਮੇਰਾ ਕਾਮ ਦਾ ਤਾਪ ਸਿਖਰਾਂ ਤੇ ਹੈ। ਇੱਕ ਵਾਰ ਮੈਨੂੰ ਬੁਲਾ ਕੇ ਤਪਿਆ ਕਾਮ ਠੰਢਾ ਕਰੋ:-

ਮੈਂ ਤਵ ਰੂਪ ਨਿਰਖਿ ਉਰਝਾਨੀ।। ਮਦਨ ਤਾਪ ਤੇ ਭਈ ਦਿਵਾਨੀ।।

ਬਾਰ ਤੁਮ ਮੁਝੈ ਬੁਲਾਵੋ।। ਕਾਮ ਤਪਤ ਕਰਿ ਕੇਲ ਮਿਟਾਵੋ।। ੫।। (ਚਾਰ ਸੌ ਦੋਇ ਚਰਿਤ੍ਰ ਪੰਨਾ ੧੩੫੬)

ਜੇ ਤੂੰ ਅਪਣੇ ਘਰ ਮੈਨੂੰ ਨਹੀਂ ਬੁਲਾ ਸਕਦਾ ਤਾਂ ਮੇਰੇ ਘਰ ਆ ਜਾਓ ਤੇ ਆ ਕੇ ਮੇਰੇ ਸੰਗ ਜਵਾਨੀ ਦਾ ਰਸ ਮਾਣੋ। ਰਾਜੇ ਨੇ ਉਸ ਨੂੰ ਘਰ ਨਾ ਸੱਦਿਆ ਤੇ ਆਪ ਚਲਿਆ ਗਿਆ। ਕੁੜੀ ਨੇ ਦੀਵੇ ਬਾਲ ਉਸ ਦੀ ਆਰਤੀ ਉਤਾਰੀ, ਰਾਜੇ ਨੂੰ ਧੁਪ ਦੇ ਕੇ ਧੁਖਾਇਆ, ਸੇਜ ਤੇ ਬਿਠਾ ਕੇ ਭਾਂਗ ਅਫੀਮ ਸ਼ਰਾਬ ਮੰਗਾਈ ਕਹਿੰਦੀ ਪਹਿਲਾਂ ਇਹ ਪੀਓ ਤੇ ਫਿਰ ਮੇਰੇ ਨਾਲ ਭੋਗ ਕਰੋ:-

ਸੁਭਰ ਸੇਜ ਊਪਰ ਬੈਠਾਯੋ।। ਭਾਂਗ ਅਫੀਮ ਸ਼ਰਾਬ ਮੰਗਾਯੋ।।

ਕਹਾ ਨ੍ਰਿਪ ਸੌ ਇਨ ਪੀਜੈ।। ਬਹੁਰਿ ਮੁਝੈ ਮਦ ਨੰਕੁਸ ਦੀਜੈ।। ੮।। (ਚਾਰ ਸੌ ਦੋਇ ਚਰਿਤ੍ਰ ਪੰਨਾ ੧੩੫੬)

ਰਾਜਾ ਸੁਣ ਕੇ ਰਾਜੀ ਨਾ ਹੋਇਆ ਓਹ ਜੰਮ ਦੇ ਡੰਡੇ ਤੋਂ ਡਰ ਗਿਆ ਕਹਿੰਦਾ:-

ਕਹਯੋ ਨ ਮੈ ਤੌਸੌ ਰਤਿ ਕਰਿਹੋ।। ਘੋਰ ਨਰਕ ਮੋ ਭੂਲਿ ਨ ਪਰਿਹੌ।। ੯।। (ਚਾਰ ਸੌ ਦੋਇ ਚਰਿਤ੍ਰ ਪੰਨਾ ੧੩੫੬)

ਜਿਉਂ ਜਿਉਂ ਔਰਤ ਗਲ ਚ ਪੱਲੂ ਪਾ ਕੇ ਰਾਜੇ ਦੀਆਂ ਅੱਖਾਂ ਚ ਅੱਖਾਂ ਪਾ ਉਸ ਨੂੰ ਨਿਹਾਰਦੀ ਕਿ:-

ਹਾਇ ਹਾਇ ਮੁਹਿ ਭੂਪਤਿ ਭਜਿਯੈ।। ਕਾਮ ਕ੍ਰਿਯਾ ਮੋਰੇ ਸੰਗ ਸਜਿਯੈ।। ੧੦।। (ਚਾਰ ਸੌ ਦੋਇ ਚਰਿਤ੍ਰ ਪੰਨਾ ੧੩੫੬)

ਰਾਜਾ ਨਾਂਹ ਕਰੀਂ ਜਾਏ ਤੇ ਕੁੜੀ ਓਹਦੇ ਪੈਰੀਂ ਪਈਂ ਜਾਏ ਤੇ ਆਖੀਂ ਜਾਏ:-

ਹਹਾ ਨ੍ਰਿਪਤਿ ਮੁਹਿ ਕਰਹੁ ਬਿਲਾਸਾ।। ਕਾਮ ਭੋਗ ਕੀ ਪੁਰਵਹੁ ਆਸਾ।। ੧੧।। (ਚਾਰ ਸੌ ਦੋਇ ਚਰਿਤ੍ਰ ਪੰਨਾ ੧੩੫੬)

ਜਦ ਰਾਜਾ ਨਾ ਮੰਨਿਆ ਤਾਂ ਕਹਿੰਦੀ:-

ਹਾਇ ਹਾਇ ਮੁਹਿ ਭੋਗ ਨ ਕਰਈ।। ਤਾਂਤੇ ਜੀਅ ਹਮਾਰਾ ਜਰਈ।। ੧੨।। (ਚਾਰ ਸੌ ਦੋਇ ਚਰਿਤ੍ਰ ਪੰਨਾ ੧੩੫੬)

ਕੁੜੀ ਰਾਜੇ ਦਾ ਸਖ਼ਤ ਰੁਖ ਦੇਖ ਕੇ ਕਹਿੰਦੀ:-

ਸਵੈਯਾ।। ਆਸਨ ਔਰ ਅਲਿੰਗਨ ਚੁੰਬਨ ਆਜੁ ਭਲੇ ਤੁਮਰੇ ਕਸਿ ਲੈਹੌ।।

ਰੀਝਿ ਹੈਂ ਜੌਨ ਉਪਾਇ ਗੁਮਾਨੀ ਤੈਂ ਤਾਹਿ ਉਪਾਇ ਸੋ ਤੋਹਿ ਰਿਝੈਹੌ।।

ਭਾਂਗ ਅਫੀਮ ਸ਼ਰਾਬ ਖਵਾਇ ਤੁਮੈ ਤਬ ਆਪੁ ਚੜੈ ਹੌ।।

ਕੋਟ ਉਪਾਵ ਕਰੌ ਕਯੋਂ ਨ ਮੀਤ ਪੈ ਕੇਲ ਕਰੇ ਬਿਨੁ ਜਾਨ ਨ ਦੈ ਹੌ।। ੧੩।। (ਚਾਰ ਸੌ ਦੋਇ ਚਰਿਤ੍ਰ ਪੰਨਾ ੧੩੫੭)

ਕਹਿੰਦੀ ਕਿੰਨੀਆਂ ਗੱਲਾਂ ਬਣਾ ਮੈਂ ਤੇਰੇ ਨਾਲ ਭੋਗ ਕਰਨ ਤੋਂ ਟਲਣ ਵਾਲੀ ਨਹੀਂ। ਤੂੰ ਅੱਜ ਮਿਲਿਆ ਹੈਂ ਮੈਂ ਤੇਰਾ ਰੂਪ ਤੱਕ ਕੇ ਜਲਾਂਗੀ, ਮੈਂ ਤੇਰੇ ਲਈ ਹਾਰ ਸ਼ਿੰਗਾਰ ਘਰ ਬਾਰ ਸਭ ਇਕੋ ਵਾਰ ਤੱਜ ਦਊਂਗੀ, ਮੇਰੇ ਨਾਲ ਇੱਕ ਵਾਰ ਪਿਆਰ ਕਰ ਨਹੀਂ ਤਾਂ ਦਿਲ ਫਾੜ ਕੇ ਮਰ ਜਾਊਂਗੀ, ਤੂੰ ਇੱਕ ਵਾਰ ਮੇਰੇ ਨਾਲ ਭੋਗ ਕਰ ਮੈਂ ਤੇਰਾ ਰੂਪ ਤੱਕ ਕੇ ਵਿੱਕ ਗਈ ਹਾਂ। ਮੈਨੂੰ ਤੇਰੇ ਤੋਂ ਬਿਨਾਂ ਹੋਰ ਕੋਈ ਠਿਕਾਣਾ ਨਹੀਂ, ਤੂੰ ਮੇਰੇ ਜਖਮ ਨਹੀਂ ਜਾਣਦਾ ਤੇ ਨਾ ਮੇਰੀ ਗੱਲ ਮੰਨਦਾ ਹੈਂ ਪਰ ਦੇਖ ਸਾਡੀ ਦੋਨਾਂ ਦੀ ਜਵਾਨੀ ਜਾ ਰਹੀ ਹੈ। ਓਹ ਤੌਰ ਭੋਰ ਹੋਇਆ ਦੇਖਦਾ ਰਿਹਾ ਤੇ ਮੂੰਹੋਂ ਕੁੱਝ ਨਾ ਬੋਲਿਆ। ਉਸ ਦੇ ਪੈਰੀਂ ਪੈਣ-ਮਿੰਨਤਾਂ ਤਰਲੇ ਕਰਨ ਦੀ ਭੋਰਾ ਕਦਰ ਨਾ ਕੀਤੀ। ਜਦ ਰਾਜਾ ਭੋਰਾ ਨਾ ਪਿਘਲਿਆ ਤਾਂ ਸ਼ਾਹ ਸੁਤਾ ਨੂੰ ਗੁੱਸਾ ਚੜ੍ਹਿਆ। ਸਹੇਲੀਆਂ ਨੂੰ ਅੱਖਾਂ ਦਾ ਇਸ਼ਾਰਾ ਕੀਤਾ ਤੇ ਰਾਜਾ ਪਕੜ ਲਿਆ। ਪਹਿਲਾਂ ਉਸ ਦੀ ਪੱਗ ਉਤਾਰੀ ਫਿਰ ਸੱਤ ਸੌ ਜੁੱਤੀ ਓਹਦੇ ਸਿਰ ਚ ਮਾਰੀ-ਕੋਈ ਉਸ ਦੀ ਮਦੱਦ ਲਈ ਨਾ ਬੌਹੜਿਆ:-

ਪਕਰਿ ਰਾਵ ਕੀ ਪਾਗ ਉਤਾਰੀ।। ਪਨਹੀ ਮੂੰਡ ਸਾਤ ਸੈ ਝਾਰੀ।।

ਦੁਤਿਯ ਪੁਰਖ ਕੋਈ ਤਿਹ ਨ ਨਿਹਾਰੌ।। ਆਨਿ ਰਾਵ ਕੌ ਕਰੈ ਸਹਾਰੌ।। ੧੮।।

ਲਜਤ ਨਹਿ ਹਾਇ ਬਖਾਨੈ।। ਜਿਨਿ ਕੋਈ ਨਰ ਮੁਝੈ ਪਛਾਨੈ।।

ਸ਼ਾਹ ਸੁਤਾ ਇਤ ਨ੍ਰਿਪਹਿ ਨ ਛੌਰੈ।। ਪਨਹੀ ਵਾਹਿ ਮੂੰਡ ਪਰ ਤੋਰੈ।। ੧੯।। (ਚਾਰ ਸੌ ਦੋਇ ਚਰਿਤ੍ਰ ਪੰਨਾ ੧੩੫੭)

ਰਾਜੇ ਨੇ ਸੋਚਿਆ ਬਈ ਇਹ ਹੁਣ ਮੈਨੂੰ ਮਾਰ ਦਊ ਮੇਰਾ ਤਾਂ ਕੋਈ ਹਮਦਰਦੀ ਵੀ ਨਹੀਂ ਪੁੱਜਾ:-

ਪਨਹੀਂ ਜਬ ਸੋਰਹ ਸੈ ਪਰੀ।। ਤਬ ਰਾਜਾ ਕੀ ਆਂਖ ਉਘਰੀ।।

ਇਹ ਅਬਲਾ ਗਹਿ ਮੋਹਿ ਸੰਘਰਿ ਹੈ।। ਕਵਨ ਆਨਿ ਹਯਾਂ ਮੁਝੈ ਉਬਰਿ ਹੈ।। ੨੧।।

ਰਾਜਾ ਇਹ ਭਾਂਤਿ ਬਖਾਨੋ।। ਮੈਂ ਤ੍ਰਿਯ ਤੋਰ ਚਰਿੱਤ੍ਰ ਨ ਜਾਨੋ।।

ਅਬ ਜੂਤਿਨ ਸੌ ਮੁਝੈ ਨ ਮਾਰੋ।। ਜੌ ਚਾਹੌ ਤੌ ਆਨਿ ਬਿਹਾਰੋ।। ੨੨।। (ਚਾਰ ਸੌ ਦੋਇ ਚਰਿਤ੍ਰ ਪੰਨਾ ੧੩੫੭)

ਸ਼ਾਹ ਦੀ ਧੀ ਨੇ ਜਦ ਇਹ ਸੁਣਿਆ ਤਾਂ ਅੱਖਾਂ ਦੇ ਇਸ਼ਾਰੇ ਨਾਲ ਸਖੀਆਂ ਨੂੰ ਪਰੇ ਹਟਾ ਦਿੱਤਾ ਤੇ ਆਪ ਚਲ ਕੇ ਰਾਜੇ ਪਾਸ ਗਈ ਤੇ ਫਿਰ:-

ਸ਼ਾਹ ਸੁਤਾ ਜਬ ਯੌ ਸੁਨਿ ਪਾਈ।। ਨੈਨ ਸੈਨ ਦੈ ਸਖੀ ਹਟਾਈ।।

ਗਈ ਰਾਜਾ ਪਹਿ ਧਾਇ।। ਕਾਮ ਭੋਗ ਕੀਨਾ ਲਪਟਾਇ।। ੨੩।। (ਚਾਰ ਸੌ ਦੋਇ ਚਰਿਤ੍ਰ ਪੰਨਾ ੧੩੫੮)

ਪੋਸਤ ਭਾਂਗ ਅਫੀਮ ਦੇ ਰੰਗ ਚ ਘੋਲਿਆ ਆਪਣਾ ਰੰਗ:-

ਪੋਸਤ ਭਾਂਗ ਅਫੀਮ ਮਿਲਾਇ।। ਆਸਨ ਤਾ ਤਰ ਦਿਯੋ ਬਨਾਇ।।

ਰਾਇ ਅਲਿੰਗਨ ਲਏ।। ਲਿੰਗ ਦੇਤ ਤਿਹ ਭਗ ਮੋ ਭਏ।। ੨੪।। (ਚਾਰ ਸੌ ਦੋਇ ਚਰਿਤ੍ਰ ਪੰਨਾ ੧੩੫੮)

ਲਿੰਗ ਅੰਦਰ ਜਾਣ ਦੀ ਦੇਰ ਸੀ ਫਿਰ:-

ਭਗ ਮੋ ਲਿੰਗ ਦਿਯੋ ਰਾਜਾ ਜਬ।। ਰੁਚਿ ਉਪਜੀ ਤਰਨੀ ਕੇ ਜਿਯ ਤਬ।।

ਲਪਟਿ ਲਪਟਿ ਆਸਨ ਤਰ ਗਈ।। ਚੁੰਬਨ ਕਰਤ ਭੁਪਨ ਕੇ ਭਈ।। ੨੫।।

ਗਹਿ ਤਿਹ ਕੋ ਗਰੇ ਲਗਾਵਾ।। ਆਸਨ ਸੌ ਆਸਨਹਿ ਛੁਹਾਵਾ।।

ਅਧਰਨ ਸੌ ਦੋਊ ਅਰਧ ਲਗਾਈ।। ਦੁਹੂੰ ਕੁਚਨ ਸੌ ਕੁਚਨ ਮਿਲਾਈ।। ੨੬।। (ਚਾਰ ਸੌ ਦੋਇ ਚਰਿਤ੍ਰ ਪੰਨਾ ੧੩੫੮)

ਇਸ ਤਰ੍ਹਾਂ ਰਾਜੇ ਨੇ ਸ਼ਾਹ ਦੀ ਧੀ ਨਾਲ ਭੋਗ ਕਰ ਕੇ ਅਪਣਾ ਰਾਹ ਪਕੜਿਆ:-

ਇਹ ਬਿਧਿ ਭੋਗ ਕਿਯਾ ਰਾਜਾ ਤਨ।। ਜਿਹ ਬਿਧਿ ਰੁਚਾ ਚੰਚਲਾ ਕੇ ਮਨ।।

ਰਾਵ ਬਿਦਾ ਕਰਿ ਦਿਯੋ।। ਅਨਤ ਦੇਸ ਕੋ ਮਾਰਗ ਲਿਯੋ।। ੨੭।। (ਚਾਰ ਸੌ ਦੋਇ ਚਰਿਤ੍ਰ ਪੰਨਾ ੧੩੫੮)

ਕਈ ਦਿਨਾਂ ਬਾਦ ਰਾਜੇ ਨੇ ਸ਼ਾਹ ਸੁਤਾ ਨੂੰ ਦੁਬਾਰਾ ਬੁਲਾਇਆ ਤੇ ਅਪਣੀ ਰਾਣੀ ਬਣਾ ਲਿਆ:-

ਦੋਹਰਾ।। ਕਿਤਕ ਦਿਨਨ ਨ੍ਰਿਪ ਚੰਚਲਾ ਪੁਨਿ ਵਹੁ ਲਈ ਬੁਲਾਇ।।

ਕਰ ਰਾਖੀ ਸਦਨ ਸਕਾ ਨ ਕੌ ਛਲ ਪਾਇ।। ੨੯।। (ਚਾਰ ਸੌ ਦੋਇ ਚਰਿਤ੍ਰ ਪੰਨਾ ੧੩੫੮)

ਨੋਟ:- ਅਸੀਂ ਅਨੇਕਾਂ ਹੀ ਕਾਵਿ ਰਚਨਾਂ ਚ ਸਿੱਖਾਂ ਦਾ ਘੋਰ ਅਪਮਾਨ ਪੜ੍ਹ ਚੁੱਕੇ ਹਾਂ ਕਿ ਸਿੱਖ ਨਮਰਦ ਹੁੰਦੇ ਹਨ। ਓਹ ਅਪਣੀਆਂ ਔਰਤਾਂ ਜੋਗੇ ਵੀ ਨਹੀਂ, ਉਨ੍ਹਾਂ ਦੀਆਂ ਔਰਤਾਂ ਗੈਰ ਮਰਦਾਂ ਨਾਲ ਖੇਹ ਖਾਂਦੀਆਂ ਹਨ, ਸਿੱਖ ਧੀਆਂ ਦੇ ਆਚਰਣ ਦੀਆਂ ਜੋ ਧੱਜੀਆਂ ਉਡਾਈਆਂ ਗਈਆਂ ਓਹ ਵੀ ਅਸੀਂ ਪੜ੍ਹੀਆਂ ਤੇ ਆਹ ਤਾਜਾ ਕਾਵਿ ਰਚਨਾ ਨੇ ਹੱਦ ਹੀ ਲਾਹਤੀ। ਕੁੜੀ ਦਾ ਆਚਰਣ ਐਨਾ ਗਿਰੀ ਪੱਧਰ ਦਾ ਦਿਖਾਇਆ ਰਹੇ ਰੱਬ ਦਾ ਨਾਂ ਓਹ ਵੀ ਪੋਸਤ ਭਾਂਗ ਅਫੀਮ ਖਾ ਖਾ ਕੇ ਪਰਾਏ ਮਰਦਾਂ ਦਾ ਭੋਗਣਾ। ਕੀ ਇਸੇ ਨੂੰ ਦਸਮ ਗ੍ਰੰਥ ਕਹਿੰਦੇ ਓ ਜੀ? ਕੀ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੈ? ਕੀ ਗੁਰੂ ਗੋਬਿੰਦ ਸਿੰਘ ਜੀ ਪੋਸਤ ਭਾਂਗ ਅਫੀਮ ਖਾ ਕੇ ਕੁੜੀਆਂ ਨੂੰ ਪਰਾਏ ਮਰਦ ਭੋਗਣ ਦੀ ਸਿੱਖਿਆ ਦੇ ਗਏ ਹਨ? ਕੀ ਰਹਿਤ ਮਰਿਯਾਦਾ ਇਹੋ ਸਿੱਖਿਆ ਦੇਂਦੀ ਹੈ? ਸਾਡੇ ਢੀਠ ਤੇ ਬੇਸ਼ਰਮ ਪੁਜਾਰੀ ਕਦ ਤੱਕ ਸਿੱਖ ਕੌਮ ਦੀ ਬੇਇੱਜਤੀ ਕਰਦੇ ਰਹਿਣਗੇ? ਕਦੋਂ ਤੱਕ ਸੰਤ ਸਾਧ ਔਰਤਾਂ ਦਾ ਸ਼ੋਸਣ ਕਰਦੇ ਰਹਿਣੇ? ਆਖਰ ਕਦੋਂ ਤੱਕ ਗੁਰੂ ਗੋਬਿੰਦ ਸਿੰਘ ਜੀ ਦਾ ਅਪਮਾਨ ਹੁੰਦਾ ਰਹੇਗਾ? ਆਖਰ ਕਦੋਂ ਤੱਕ ਕਦੋਂ ਤੱਕ… ਕਦੋਂ ਤੱਕ… ਕਦੋਂ ਤੱਕ… ਕਦੋਂ ਤੱਕ ਪੁਜਾਰੀਓ ਉੱਤਰ ਦਿਓ।
.