.

ਦਸਮ ਗ੍ਰੰਥ ਦਾ ਲਿਖਾਰੀ ਕੌਣ?

(ਭਾਗ ਪਹਿਲਾ, ਕਿਸ਼ਤ ਨੰ: 04)

ਜਸਬਿੰਦਰ ਸਿੰਘ ਖਾਲਸਾ

ਸ਼ਹਿਰ ਕਾਲਪੀ ਬੰਦਿਸਾਲ (ਜੇਲ)

ਪਾਤਰ: ਭੁਪ, ਸੁਤ, ਸ੍ਰੀ ਮ੍ਰਿਗ ਚੱਛੁਮਤੀ ਅਤੇ ਸ੍ਰੀ ਮ੍ਰਿਗਨੈਨ ਮਤੀ (ਰਾਜਾ)

ਬੰਦਿਸਾਲ (ਜੇਲ) ਦੇ ਭੁਪ ਨੇ ਸਵੇਰ ਹੁੰਦੇ ਹੀ ਅਪਣੇ ਪੁੱਤ ਨੂੰ ਸੱਦਿਆ ਕਹਿੰਦਾ ਪੁਤੱਰਾ ਇੱਕ ਗਵਾਰ (ਮੁਰਖ) ਦੀ ਧੀ ਦੀ ਵਿਚਾਰ ਕਰਨ ਲੱਗਾ ਹਾਂ। ਹਾਂ ਓਹਦਾ ਇੱਕ ਮੋਟਾ ਯਾਰ ਸੀ ਤੇ ਦੂਜਾ ਪਤਲਾ। ਇਸ ਕੁੜੀ ਦਾ ਨਾਂ ਸੀ ਸ੍ਰੀ ਮ੍ਰਿਗ ਚੱਛੁਮਤੀ ਅੰਤਾਂ ਦੀ ਸੋਹਣੀ। ਊਚ ਨੀਚ ਦੀ ਪਰਵਾਹ ਕੀਤੇ ਬਿਨਾਂ ਸਭ ਨਾਲ ਹਮਬਿਸਤ੍ਰ ਹੋਏ। ਵਾਸਾ ਸੀ ਸ਼ਹਿਰ ਕਾਲਪੀ ਵਿੱਚ ਜਿੱਥੇ ਦਾ ਰਾਜਾ ਸੀ ਸ੍ਰੀ ਮ੍ਰਿਗਨੈਨ ਮਤੀ। ਇਸ ਕੁੜੀ ਦਾ ਮੋਟਾ ਯਾਰ ਸੀ ਬਿਰਧ ਤੇ ਪਤਲੇ ਵਾਲਾ ਜੁਆਨ। ਰਾਤ ਦਿਨ ਇਹ ਇਨ੍ਹਾਂ ਨਾਲ ਕਲੋਲਾਂ ਕਰੇ। ਕਵੀ ਦੀ ਨਿੱਜੀ ਸੋਚ ਅਜਿਹੇ ਜੋੜ ਪ੍ਰਤੀ ਇਉਂ ਹੈ:-

ਹੋਤ ਤਰੁਨ ਕੇ ਤਰੁਨਿ ਬਸਿ ਬਿਰਧ ਤਰੁਨਿ ਬਸਿ ਹੋਇ।।

ਇਹੈ ਰੀਤਿ ਸਭ ਜਗਤ ਕੀ ਜਾਨਤ ਹੈ ਸਭ ਕੋਇ।। ੬।। (ਦੁਤਿਯ ਚਰਿਤ੍ਰ ਪੰਨਾ ੮੧੬)

ਇਹ ਕੁੜੀ ਹਮੇਸ਼ਾ ਪਤਲੇ ਨਾਲ ਹੀ ਮੌਜ ਮੇਲਾ ਕਰੇ। ਮੋਟੇ ਦੇ ਨੇੜੇ ਨਾ ਢੁੱਕੇ। ਜੇ ਕਦੇ ਚਲੀ ਜਾਏ ਤਾਂ ਡਾਢੀ ਪਛੁਤਾਏ ਇੱਕ ਦਿਨ ਪਤਲੇ ਨਾਲ ਸਰੀਰਕ ਗੰਢ ਤੁੱਪ ਕਰਦਿਆਂ ਖੜਕਾ ਸੁਣਿਆ। ਸਰੀਰਕ ਨਿੱਘ ਦੀ ਸਿੱਖਰ ਛੂਹ ਕੇ ਉਸ ਨੂੰ ਕੰਧ ਟਪਾ ਦਿੱਤਾ। ਜਦ ਉੱਠ ਕੇ ਮੋਟੇ ਕੋਲ ਗਈ ਤਾਂ ਬੀਰਜ ਧਰਤੀ ਤੇ ਡਿੱਗ ਗਿਆ ਕਹਿੰਦੀ ਮੈਂ ਤੇਰਾ ਰੂਪ ਦੇਖ ਕੇ ਅਪਣੇ ਤੇ ਕਾਬੂ ਨਾ ਪਾ ਸਕੀ ਤੇ ਇਹ ਧਰਤੀ ਤੇ ਡਿੱਗ ਗਿਆ। ਇਹ ਸੁਣ ਕੇ ਪਸੂ ਫੁੱਲ ਗਿਆ।

ਅਤਿ ਰਤਿ ਤਾਸੌ ਮਾਨਿਕੈ ਯਾਰ ਪਤਰਿਯਹਿ ਟਾਰਿ।।

ਭਰਭਰਾਇ ਉਠ ਠਾਢਭੀ ਜਾਨਿ ਮੋਟਿਯੋ ਯਾਰ।। ੧੦।।

ਬੀਰਜ ਭੂ ਪਰ ਗਿਰਯੋ ਲਖਯੋ ਮੋਟਿਯੋ ਯਾਰ।।

ਤੁਰਤੁ ਬਤਾਈਯੈ ਭੇਦ ਰਮੈ ਸੁ ਕੁਮਾਰਿ।। ੧੧।।

ਅਧਿਕ ਤਿਹਾਰੋ ਰੂਪ ਲਖਿ ਮੋਹਿ ਨ ਰਹੀ ਸੰਭਾਰ।। (ਤ੍ਰਿਤਯ ਚਰਿਤ੍ਰ ਪੰਨਾ ੮੧੬)

ਨੋਟ:- ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਮਹਾਨ ਸੰਪਾਦਕ ਅਤੇ ਸੋਧਕ ਕਮੇਟੀ ਕਹਿੰਦੀ ਹੈ ਕਿ ਇਹ ਰਚਨਾਵਾਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਹਨ, ਪਰ ਪਾਠਕਾਂ ਦੁਆਰਾ ਅਧਿਐਨ ਕਰਨ ਪਿਛੋਂ ਇਹ ਉਨ੍ਹਾਂ ਦੇ ਸੰਘੋਂ (ਗਲੇ) ਹੇਠਾਂ ਨਹੀਂ ਉਤੱਰ ਰਹੀਆਂ। ਇਤਨਾ ਘੋਰ ਗੰਦ ਮੰਦ ਗੁਰੂ ਜੀ ਦੀ ਮੋਹਰ ਹੇਠਾਂ ਛਾਪਣਾ ਜਿਥੇ ਗੈਰ ਕਨੂੰਨੀ ਹੈ ਉਥੇ ਉਹ ਸਮਾਜ ਲਈ ਪੱਤਣ ਦੀ ਨਿਸ਼ਾਨੀ ਹੈ। ਜਿਹੜੀਆਂ ਸੰਪ੍ਰਦਾਵਾਂ-ਜਥੇਬੰਦੀਆਂ ਤੇ ਲੋਕ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਰਤ ਮੰਨਦੀਆਂ ਤੇ ਮੰਨਦੇ ਹਨ ਸਿੱਖ ਧਰਮ ਦੇ ਅੰਗ ਨਹੀਂ ਆਖੇ ਜਾ ਸਕਦੇ।

ਬੰਦਿਸਾਲ (ਜੇਲ) (ਚਤੁਰਥੋ ਚਰਿਤ੍ਰ ਪੰਨਾ ੮੧੬-੧੭)

ਪਾਤਰ: ਬੰਦਿਸਾਲ ਨ੍ਰਿਪ, ਪੁੱਤ, ਮਹਾਂਨੰਦ ਮੁਰਦਾਰ ਅਤੇ ਮਹਾਂਨੰਦ ਦੀ ਪਤਨੀ ਘੁਰਕੀ

ਬੰਦਿਸਾਲ ਦੇ ਨ੍ਰਿਪ ਨੇ ਸਵੇਰ ਹੁੰਦੇ ਹੀ ਅਪਣੇ ਪੁੱਤ ਨੂੰ ਪਕੜ ਬੁਲਾਇਆ ਮੰਤ੍ਰੀ ਨੇ ਰਾਜੇ ਅੱਗੇ ਇਉਂ ਕਿਹਾ ਮਹਾਂਨੰਦ ਮੁਰਦਾਰ ਦੀ ਇੱਕ ਸੀ ਬਹੂ ਜਿਸ ਨਾਲ ਅਨੇਕਾਂ ਹੀ ਹਿੰਦੂ ਅਤੇ ਤੁਰਕ ਸਰੀਰਕ ਸਾਂਝ ਕਰਦੇ ਸਨ। ਇਸ ਔਰਤ ਦਾ ਨਾਂ ਸੀ ਘੁਰਕੀ। ਅੱਠੇ ਪਹਿਰ ਹੀ ਅਪਣੇ ਖਸਮ ਨੂੰ ਘੂਰਦੀ ਰਹਿੰਦੀ ਸੀ। ਇੱਕ ਅੱਖ ਤੋਂ ਕਾਣਾ ਵਿਚਾਰਾ ਮਹਾਂਨੰਦ। ਜਦ ਉਹ ਬਾਹਰ ਕੰਮ ਤੇ ਜਾਏ ਤਾਂ ਘੁਰਕੀ ਜੁਆਨ ਪੁਰਖਾਂ ਨਾਲ ਮੌਜ ਮੇਲਾ ਕਰਦੀ। ਜਦ ਉਸ ਨੇ ਖਸਮ ਦੇ ਆਉਣ ਬਾਰੇ ਸੁਣਿਆ ਤਾਂ ਝੱਟ ਹੀ ਗਲੇ ਲਗਾ ਲਿਆ। ਬੜੀਆਂ ਬਚਿਤ੍ਰ ਗੱਲਾਂ ਕੀਤੀਆਂ। ਦੋਨੇ ਹੱਥਾਂ ਨਾਲ ਕੰਨ ਪਕੜ ਕੇ ਕਰਾਰੀ ਚੁੰਮੀ ਲਈ ਤੇ ਇਉਂ ਧੋਖੇ ਨਾਲ ਮਿਤ੍ਰ ਵਿਦਾ ਕਰ ਦਿੱਤਾ। ਕੰਨਾਂ ਤੋਂ ਖੜਕਾ ਸੁਣਿਆ ਪਰ ਇੱਕ ਅੱਖ ਤੋਂ ਦੇਖ ਨਾ ਸਕਿਆ। ਘੁਰਕੀ ਕਹਿਣ ਲੱਗੀ ਤੇਰਾ ਰੂਪ ਦੇਖ ਮੈਂ ਦੀਵਾਨੀ ਹੋ ਗਈ ਤੇ ਅਪਣੇ ਤੇ ਕਾਬੂ ਨਾ ਰੱਖ ਸਕੀ। ਮਹਾਂਨੰਦ ਇਹ ਗੱਲ ਸੁਣ ਕੇ ਫੁੱਲ ਗਿਆ ਤੇ ਉਸ ਨਾਲ ਹੋਰ ਵਧੇਰੇ ਪਿਆਰ ਕੀਤਾ। ਲੱਭੀ ਗੁਰਮਤਿ? ਪਿਆਰਿਓ ਇਸ ਨੂੰ ਕਹਿੰਦੇ ਹਨ ਦਸਮ ਗ੍ਰੰਥ ਜੋ ਧਰਮ ਦੇ ਕੱਟੜ ਦੋਖੀਆਂ ਦੀ ਸਿੱਖ ਧਰਮ ਨੂੰ ਦੇਣ ਹੈ। ਕਹਿੰਦੇ ਇਹ ਗੁਰੁ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਹਨ ਤੁਸੀਂ ਕੀ ਸੋਚਦੇ ਹੋ ਅਜਿਹੀ ਲੱਚਰ ਦੇਣ ਗੁਰੁ ਗੋਬਿੰਦ ਸਿੰਘ ਜੀ ਦੇ ਸਕਦੇ ਹਨ? ਅਪਣੀ ਵਿਚਾਰ ਲਿਖਣਾ ਨਾ ਭੁੱਲਣਾ।

ਸ਼ਹਿਰ ਕਾਸਿਕਰ ਨਗਰ ਸਾਲ ਪੁਰ (ਪੰਚਮੋ ਚਰਿਤ੍ਰ ਪੰਨਾ ੮੧੭-੧੮)

ਪਾਤਰ: ਬੰਦਿਸਾਲ ਦਾ ਭੂਪ, ਸੁਤ ਅਤੇ ਸਹਜ ਕਲਾ (ਸੁਤਾ)

ਸਵੇਰ ਹੁੰਦੇ ਹੀ ਫੇਰ ਬੰਦਿਸਾਲ ਦੇ ਭੂਪ ਨੇ ਅਪਣੇ ਨੇੜੇ ਪੁੱਤ ਬੁਲਾ ਲਿਆ। ਮੰਤ੍ਰੀ ਨੇ ਰਾਜੇ ਅੱਗੇ ਫੇਰ ਕਹਾਣੀ ਸ਼ੁਰੂ ਕੀਤੀ ਮਾਨੋ ਸਾਰੇ ਸ਼ੋਕ ਦੂਰ ਕਰ ਦਿੱਤੇ। ਕਹਿੰਦਾ ਇੱਕ ਜੋਗੀ ਬਨ ਵਿੱਚ ਰਹਿੰਦਾ ਸੀ ਉਹ ਇੱਕ ਸ਼ਾਹ ਦੀ ਧੀ ਨੂੰ ਮੰਤ੍ਰ ਸ਼ਕਤੀ ਨਾਲ ਅਪਣੇ ਨਾਲ ਲੈ ਗਿਆ। ਉਸ ਨੇ ਦ੍ਰਖਤ ਦਾ ਤਣਾ ਖੋਦ ਕੇ ਘਰ ਬਣਾਇਆ ਤੇ ਉਸ ਅੱਗੇ ਟਾਕੀ ਲਗਾ ਦਿੱਤੀ। ਰਾਤ ਦਿਨ ਜੋਗੀ ਇਸ ਕੁੜੀ ਨਾਲ ਭੋਗ ਕਰਦਾ। ਟਾਕੀ ਬੰਦ ਕਰਕੇ ਆਪ ਭਿੱਖਿਆ ਮੰਗਣ ਤੁਰ ਪੈਂਦਾ ਤੇ ਮੁੜ ਆ ਕੇ ਤਾੜੀ ਵਜਾਉਂਦਾ। ਕੁੜੀ ਤਾਕੀ ਖੋਲਦੀ ਤੇ ਜੋਗੀ ਅੰਦਰ ਦਾਖਲ ਹੁੰਦਾ। ਉਸੀ ਨਗਰ ਵਿੱਚ ਭੂਪ ਦਾ ਇੱਕ ਸੁੰਦਰ ਪੁੱਤ ਰਹਿੰਦਾ ਸੀ। ਇਸ ਨੇ ਜੋਗੀ ਦਾ ਪਿੱਛਾ ਕੀਤਾ। ਜਦ ਜੋਗੀ ਬ੍ਰਿਛ ਵਿੱਚ ਵੜ ਗਿਆ ਉਹ ਆਪ ਬ੍ਰਿਛ ਤੇ ਚੜ੍ਹ ਕੇ ਛੁੱਪ ਗਿਆ। ਸਵੇਰੇ ਜੋਗੀ ਭਿੱਖਿਆ ਮੰਗਣ ਗਿਆ। ਰਾਜਕੁਮਾਰ ਬ੍ਰਿਛ ਤੋਂ ਉਤਰਿਆ ਤੇ ਤਾਕੀ ਤੇ ਦਸਤਕ ਕੀਤੀ। ਕੁੜੀ ਨੇ ਤਾਕੀ ਖੋਲ੍ਹੀ ਤੇ ਰਾਜਕੁਮਾਰ ਨਾਲ ਰੱਜ ਕੇ ਸੰਭੋਗ ਕੀਤਾ। ਉਸ ਨੇ ਲੇਹਜ-ਪੇਹਜ ਤੇ ਭੱਛ (ਦੁੱਧਚਟਣੀ ਤੇ ਰੋਟੀ) ਨਾਲ ਰਾਜਕੁਮਾਰ ਦੀ ਖੂਬ ਸੇਵਾ ਕੀਤੀ। ਔਰਤ ਨੇ ਜੋਗੀ ਭੁਲਾ ਦਿੱਤਾ ਤੇ ਸ਼ਾਹ ਸੁੱਤ ਨਾਲ ਦੋਸਤੀ ਗੰਢ ਲਈ। ਕਵੀ ਅਪਣੇ ਮਨ ਚ ਉਪਜੇ ਖਿਆਲ ਪ੍ਰਗਟ ਕਰਦਿਆਂ ਇਉਂ ਕਹਿੰਦਾ ਹੈ: -

ਅੜਿੱਲ।। ਭਲੋ ਹੇਰਿ ਕਰਿ ਬੁਰੌ ਨ ਕਬਹੂ ਨਿਹਾਰੀਯੈ।।

ਚਤੁਰ ਪੁਰਖੁ ਕੋ ਪਾਇ ਨ ਮੂਰਖ ਚਿਤਾਰੀਯੈ।।

ਚਤੁਰ ਅਰੁ ਤਰੁਨਿ ਤਰੁਨਿ ਜੋ ਪਾਇ ਹੈ।।

ਹੋ ਬਿਰਧ ਕਰੂਪ ਨਿਧਨ ਜੜ ਪੈ ਕਿਯੋ ਜਾਇ ਹੈ।। ੧੫।। (ਪੰਚਮੋ ਚਰਿਤ੍ਰ ਪੰਨਾ ੮੧੮)

ਸਾਹ ਦੀ ਧੀ ਨੇ ਕਿਹਾ ਕਿ ਮੈਨੂੰ ਅਪਣੇ ਨਾਲ ਲੈ ਚਲੋ। ਮੈਂ ਜੋਗ ਤਿਆਗ ਦੇਵਾਂਗੀ। ਤੇਰੇ ਸੰਗ ਭੋਗ ਕਰਕੇ ਖੂਬ ਰਿਝਾਵਾਂਗੀ। ਸ਼ਾਹ ਸੁਤ ਨਾਲ ਸੁਤਾ ਕੁਟੀਆ ਤੋਂ ਭੱਜ ਉਠੀ। ਇਸ ਤੋਂ ਅੱਗੇ ਅਸ਼ਲੀਲਤਾ ਹੈ ਜੋ ਕਲਮ ਲਿਖਣ ਤੋਂ ਕੰਬਦੀ ਹੈ।

ਨੋਟ:- ਕਵੀ ਨੇ ਅਤਿ ਦਰਜੇ ਦੀ ਅਸ਼ਲੀਲ ਭਰੀ ਭਾਸ਼ਾ ਵਰਤ ਕੇ ਅਪਣੇ ਮਨ ਚ ਉਪਜੇ ਕਾਮ ਨੂੰ ਚੰਗੀ ਤਰ੍ਹਾਂ ਪ੍ਰਗਟ ਕੀਤਾ ਹੈ। ਇਹ ਸਿੱਖ ਕੌਮ ਦੀ ਬਦਕਿਸਮਤੀ ਹੈ ਕਿ ਇਸ ਅਸ਼ਲੀਲ ਤੇ ਲੱਚਰ ਕਵਿ ਰਚਨਾਂ ਤੇ ਪਾਤਸ਼ਾਹੀ ੧੦ ਲਿਖ ਕੇ ਅਸੀਂ ਅਪਣੇ ਗੁਰੂ ਦਾ ਘੋਰ ਨਿਰਾਦਰ ਕੀਤਾ ਹੈ। ਸਾਡੇ ਮੱਥੇ ਅਗਿਆਨਤਾ ਦਾ ਜੜ੍ਹਿਆ ਕਲੰਕ ਲੰਮਾਂ ਸਮਾਂ ਨਹੀਂ ਲੱਥਣਾ ਕਿੳਂਕਿ ਸਿੱਖ ਕੌਮ ਦੇ ਮਰਜੀਵੜੇ ਅਗਿਆਨਤਾ ਦੀ ਗੁੜਤੀ ਵਿੱਚ ਘੂਕ ਸੁੱਤੇ ਪਏ ਹਨ।

ਇਲਾਕਾ ਲੰਗ ਚਲਾਲਾ (ਖਸਟਮੋਂ ਚਰਿਤ੍ਰ ਪੰਨਾ ੮੧੮-੧੯)

ਪਾਤਰ: ਮਧੁਕਰ ਸ਼ਾਹ, ਮਾਲਮਤੀ, ਬੰਦਿਸਾਲ ਦਾ (ਭੂਪ), ਸੁਤ ਅਤੇ ਮੰਤ੍ਰੀ

ਬੰਦਿਸਾਲ ਦੇ ਭੂਪ ਨੇ ਸਵੇਰ ਹੁੰਦੇ ਹੀ ਪੁੰਨ ਅਪਣਾ ਪੁੱਤ ਸੱਦਿਆ। ਫੇਰ ਮੰਤ੍ਰੀ ਨੇ ਇੱਕ ਔਰਤ ਦੀ ਗੱਲ ਕਹੀ। ਮਾਲਮਤੀ ਇੱਕ ਜੱਟ ਦੀ ਮੂਰਖ ਔਰਤ ਸੀ। ਜਿਸ ਨਾਲ ਲੰਗ ਚਲਾਲਾ ਦੇ ਪ੍ਰਸਿੱਧ ਰਾਇ ਨੇ ਸ਼ਿਕਾਰ ਖੇਡਣ ਓਧਰ ਆਇਆ ਸੀ ਇਸ਼ਕ ਕੀਤਾ। ਇਸੇ ਸਮੇਂ ਜੱਟ ਅਪਣੇ ਰਿੱਛ ਨਾਲ ਉੱਥੇ ਆ ਟਪਕਿਆ। ਰਾਇ ਬਹੁਤ ਡਰਿਆ ਜੱਟੀ ਕਹਿਣ ਲੱਗੀ ਪਿਆਰੇ ਡਰੋ ਨਾ ਤੈਨੂੰ ਜੱਟ ਦੇ ਸਿਰ ਤੇ ਪੈਰ ਰਖਾ ਕੇ ਘਰੋਂ ਕੱਢਾਂਗੀ। ਇੱਕ ਕੋਠੜੀ ਵਿੱਚ ਰਾਵ ਨੂੰ ਰੱਖਿਆ। ਰੋ ਰੋ ਕੇ ਜੱਟ ਨੂੰ ਆਖੇ ਮੈਨੂੰ ਇੱਕ ਬੁਰਾ ਸੁਪਨਾ ਆਇਆ ਹੈ ਜਾਣੋ ਇੱਕ ਕਾਲੇ ਸੱਪ ਨੇ ਤੈਨੂੰ ਚਬਾ ਲਿਆ ਹੈ। ਇਸੇ ਕਰਕੇ ਮੈਂ ਅਪਣੇ ਘਰ ਦਿਜਬਰ (ਬ੍ਰਾਮ੍ਹਣ) ਸੱਦਿਆ। ਉਸ ਨੇ ਮੈਨੂੰ ਸਮਝਾਇਆ ਕਿ ਜੇਕਰ ਪਤਿਬ੍ਰਤਾ ਨਾਰ ਇੱਕ ਚਿੱਤ ਜਾਪ ਜਪੇ ਤਾਂ ਅਕਸ ਮਾਤਰ ਇੱਕ ਪੁਰਖ ਭੂਪ (ਰਾਜੇ) ਦੇ ਰੂਪ ਵਿੱਚ ਪ੍ਰਗਟ ਹੋਏਗਾ। ਉਹ ਬਡਭਾਗੀ ਤੇਰੇ ਸਿਰ ਤੇ ਪੈਰ ਰੱਖੇਗਾ। ਇਉਂ ਤੂੰ ਜਿੰਦਾ ਰਹੇਂਗਾ ਤੇ ਮੇਰਾ ਸੁਹਾਗ ਬਚੇਗਾ। ਇਸੇ ਲਈ ਮੈਂ ਜਾਪ ਕਰਨ ਚਲੀ। ਤੇਰੇ ਲਈ ਮੈਂ ਸੜ ਮਰਨ ਨੂੰ ਤਿਆਰ ਹਾਂ। ਤੂੰ ਸੁਖੀ ਵਸੇਂ। ਜੇ ਮੈਂ ਸੱਚੀ ਪਤੀਬ੍ਰਤਾ ਹਾਂ ਤਾਂ ਇੱਕ ਪੁਰਖ ਤੇਰੇ ਸਿਰ ਤੇ ਪੈਰ ਰੱਖ ਕੇ ਜਾਏਗਾ। ਇਹ ਸੁਣ ਕੇ ਰਾਜਾ ਉਠਿਆ ਤੇ ਜੱਟ ਦੇ ਸਿਰ ਤੇ ਪੈਰ ਰੱਖ ਕੇ ਚਲਦਾ ਬਣਿਆ। ਮੂਰਖ ਬੜਾ ਪ੍ਰਸੰਨ ਹੋਇਆ ਕਿ ਮੇਰੀ ਔਰਤ ਕਿਤਨੀ ਪਤੀਬ੍ਰਤਾ ਹੈ। ਇਹ ਦਸਮ ਗ੍ਰੰਥ ਹੈ ਪਿਆਰਿਓ ਜਿਸ ਤੇ ਸਿੱਖ ਧਰਮ ਦੇ ਦੋਖੀਆਂ ਪਾਤਸ਼ਾਹੀ ੧੦ ਲਿਖ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਮਜਾਕ ਉਡਾਇਆ ਹੈ। ਇਸ ਬਾਰੇ ਤੁਹਾਡੀ ਕੀ ਸੋਚ ਹੈ? ਤੁਸੀਂ ਜਾਣੋ ਪਰ ਇਹ ਕ੍ਰਿਤਾਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਨਹੀਂ ਹਨ।

ਇਲਾਕਾ ਜਹਾਨਾਬਾਦ (ਸਪਤਮੋਂ ਚਰਿਤ੍ਰ ਪੰਨਾ ੮੧੯-੨੦)

ਪਾਤਰ: ਜੈਨਾਂ ਬਾਦੀ ਜਾਹਿਦ ਖਾਂ ਬੇਗਯੂਸਫ ਅਤੇ ਬੈਦ

ਸ਼ਾਹ ਜਹਾਨਾਬਾਦ ਵਿੱਚ ਇੱਕ ਤੁਰਕ ਦੀ ਨਾਰ ਨੇ ਇੱਕ ਚਰਿਤ੍ਰ ਕੀਤਾ। ਰਾਤ ਦਿਨ ਉਹ ਅਨੇਕਾਂ ਪੁਰਖਾਂ ਨਾਲ ਸਰੀਰਕ ਸਬੰਧ ਜੋੜਦੀ। ਉਹ ਦੀ ਇਹ ਕਰਤੂਤ ਦੇਖ ਕੇ ਕੁੱਤਿਆਂ ਨੂੰ ਭੀ ਸ਼ਰਮ ਅਉਂਦੀ ਕਿੳਂਕਿ ਉਸ ਕੋਲ ਇੱਕ ਪੁਰਖ ਆਉਂਦਾ ਤੇ ਦੂਜਾ ਜਾਂਦਾ। ਬੜੀ ਢੀਠ ਤੇ ਬੇਸ਼ਰਮ ਸੀ ਉਹ। ਜ਼ਾਹਿਦ ਖਾਂ ਅੱਗੇ ਵਧਿਆ – ਬੇਗਯੂਸਫ ਬਾਹਰ ਨਿਕਲਿਆ। ਕਾਹਲੀ ਨਾਲ ਉੱਠੀ ਤੇ ਬੈਦ ਕੋਲ ਪੁੱਜੀ ਜਿੱਥੇ ਠਹਿਰਿਆ ਸੀ। ਅੱਗੇ ਚਲ ਕੇ ਕਹਿਣ ਲੱਗੀ ਕਿ ਮੈਂ ਤੇਰਾ ਵਚਨ ਮੰਨ ਕੇ ਬੇਗਿ ਨੂੰ ਇਲਾਜ ਲਈ ਬੁਲਾਇਆ ਹੈ। ਏਹਨੂੰ ਦੋਰੇ ਪੈਂਦੇ ਹਨ-ਹੌਂਕਦਾ ਹੈ ਤੇ ਉਲਟਾ ਹੋ ਕੇ ਸੌਂਦਾ ਹੈ ਤੇ ਗੋਡੇ ਦਰਦ ਕਰਦੇ ਹਨ ਬਸ ਇਹੋ ਬੀਮਾਰੀ ਹੈ। ਮੈਂ ਤੇਰਾ ਇਲਾਜ ਕਰਾਂਗਾ ਮਜਾਕ ਨ ਸਮਝੀਂ। ਬੈਦ ਤੋਂ ਕੁੱਝ ਛੁਪਾਣਾ ਨਹੀਂ ਭਲਾ ਹੋਰ ਕਿਸ ਅੱਗੇ ਦੁਖ ਦੱਸਿਆ ਜਾ ਸਕਦਾ ਹੈ। ਕਵੀ ਅਪਣੀ ਮੱਤ ਦੇਂਦਾ ਹੈ:-

ਕਬਿਤੁ।। ਦਾਦੁਰੀ ਚਬਾਈ ਤਾਕੇ ਮੂਰਿਯੌ ਧਸਾਈ ਘਨੀ

ਛੇਰਿਨ ਚੁਗਾਈ ਵਾਹਿ ਜੂਤਿਨ ਕੀ ਮਾਰਿ ਕੈ।।

ਸਿਰ ਪਾਈ ਤਾਕੀ ਮੂੰਛੈ ਭੀ ਮੁੰਡਾਈ ਦੋਊ

ਲੀਕੈ ਲਾਈ ਕੋਊ ਸਕੈ ਨ ਉਚਾਰਿਕੈ।।

ਡਰਾਈ ਤਾਂ ਤੇ ਭੀਖ ਭੀ ਮੰਗਾਈ

ਐਸੋ ਕੈ ਚਰਿਤ੍ਰ ਤਾਹਿ ਗ੍ਰਹਿ ਤੇ ਨਿਕਾਰਿ ਕੈ।।

ਕੋ ਐਸੋ ਚਰਿਤ੍ਰ ਵਾਹਿ ਕੋ ਦਿਖਾਇ ਜਾਰ

ਆਪੁ ਟਰਿ ਗਯੋ ਮਹਾ ਮੂਰਖ ਕੋ ਟਾਰਿਕੈ।। ੮।। (ਸਪਤਮੋਂ ਚਰਿਤ੍ਰ ਪੰਨਾ ੮੧੯-੨੦)

ਨੋਟ:- ਇਨ੍ਹਾਂ ਕਬਿਤਾਂ ਜਾਂ ਹੋਰ ਰਚਨਾਵਾਂ ਤੇ ਪਾਤਸ਼ਾਹੀ ੧੦ ਲਿਖਣ ਵੇਲੇ ਪਤਾ ਨਹੀਂ ਧਰਮ ਦੇ ਠੇਕੇਦਾਰਾਂ ਨੂੰ ਸ਼ਰਮ ਆਈ ਜਾਂ ਨਹੀਂ ਪਰ ਹਰ ਗੁਰਸਿੱਖ ਨੂੰ ਜਿਸ ਦਾ ਸਬੰਧ ਸਿੱਖ ਧਰਮ ਨਾਲ ਹੈ ਜਰੂਰ ਆ ਰਹੀ ਹੋਏਗੀ। ਨਾ ਰੱਬ ਦਾ ਡਰ ਤੇ ਨਾ ਗੁਰੂ ਦਾ ਖੌਫ ਅਲਫ਼ ਨੰਗੇ ਹੋ ਕੇ ਅਸੀਂ ਤੁਰੇ ਹਾਂ ਗੁਰੂ ਨੂੰ ਬੇਪੱਤ ਕਰਨ, ਕੀ ਇਸੇ ਨੂੰ ਦਸਮ ਗ੍ਰੰਥ ਕਹਿੰਦੇ ਹੋ ਜੀ? ਜਿਸ ਦਾ ਪ੍ਰਕਾਸ਼ ਕਰਨ ਲਈ ਗੁਰੂ ਘਰਾਂ ਵਿੱਚ ਤੁਸੀਂ ਉਤਾਵਲੇ ਹੋ। ਵਰਤੀ ਗਈ ਅਸ਼ਲੀਲ ਭਾਸ਼ਾ ਅਤੇ ਨੰਗੇਜ ਤੇ ਕੱਪੜੇ ਪਾਉਣ ਦੀ ਕੋਸ਼ਿਸ ਕੀਤੀ ਹੈ ਤਾਹਿਓਂ ਕੇਵਲ ਸਾਰ ਲਿਖਿਆ ਜਾ ਰਿਹਾ ਹੈ।

ਸ਼ਹਿਰ ਅਕਬਰਾਬਾਦ (ਅਸ਼ਟਮੋ ਚਰਿਤ੍ਰ ਪੰਨਾ ੮੨੦-੨੧)

ਪਾਤਰ: ਸ੍ਰੀ ਅਨੁਰਾਗ ਮਤੀ ਕੁਅਰਿ, ਸੈਯਦ, ਸੇਖ ਅਤੇ ਪਠਾਣ

ਸ੍ਰੀ ਅਨੁਰਾਗ ਮਤੀ ਕੁਅਰਿ ਸ਼ਹਿਰ ਅਕਬਰਾਬਾਦ ਵਿੱਚ ਇੱਕ ਬਦਚਲਣ ਔਰਤ ਜੋ ਜੰਤ੍ਰ-ਮੰਤ੍ਰ ਅਤੇ ਤੰਤ੍ਰ ਵਿੱਚ ਪਰਲੇ ਦਰਜੇ ਦੀ ਨਿਪੁੰਨ ਤੇ ਅੰਤਾਂ ਦੀ ਸੋਹਣੀ ਸੀ, ਰਹਿੰਦੀ ਸੀ। ਓਹਦਾ ਹੁਸਨ ਤੱਕ ਕੇ ਸੁਰ-ਅਸੁਰੀ ਤੇ ਕਿੰਨ੍ਰਨੀ ਰੀਝਦੀਆਂ ਸਨ। ਓਹ ਕਿਸੇ ਦੀ ਭੀ ਸ਼ਰਮ ਅਪਣੇ ਹਿਰਦੇ ਵਿੱਚ ਲਿਆਏ ਬਿਨਾਂ ਬਹੁਤੇ ਮੁੱਨਖਾਂ ਨਾਲ ਭੋਗ ਕਰਦੀ। ਅਪਣੀ ਵਾਰੀ ਦੀ ਉਡੀਕ ਵਿੱਚ ਸੈਯਦ-ਸੇਖ-ਪਠਾਣ ਤੇ ਮੁਗਲ ਖੜੇ ਰਹਿੰਦੇ।

ਦੋਹਰਾ।। ਐਸੇ ਹੀ ਤਾਂ ਸੌ ਸਭੈ ਨਿਤ ਪ੍ਰਤਿ ਭੋਗ ਕਮਾਂਹਿ।।

ਬਰਿਯਾ ਅਪਨੀ ਆਪਨੀ ਇੱਕ ਆਵੈ ਇੱਕ ਜਾਂਹਿ।।

ਪਹਰ ਸੈਯਦ ਰਮੈਂ ਸ਼ੇਖ ਦੂਸਰੇ ਆਨਿ।।

ਤ੍ਰਿਤਿਯ ਪਹਰ ਮੁਗਲਾਵਈ ਚੌਥੇ ਪਹਰ ਪਠਾਣ।। ੫।। (ਅਸ਼ਟਮੋ ਚਰਿਤ੍ਰ ਪੰਨਾ ੮੨੦-੨੧)

ਨੋਟ:-ਇਸ ਅਸ਼ਲੀਲ ਰਚਨਾਂ ਦੇ (ਜੋ ਹੋਰ ਭੀ ਲੰਮੀ ਚੌੜੀ ਲਿਖੀ ਗਈ ਹੈ) ਅਰਥ ਤਾਂ ਸਾਡੇ ਮਹਾਨ ਧਰਮੀ ਪੁਰਖ ਹੀ ਚੰਗੀ ਤਰ੍ਹਾਂ ਕਰ ਸਕਦੇ ਹਨ ਮੇਰੇ ਜਿਹੇ ਨਿਮਾਣੇ-ਨਿਤਾਣੇ ਲਈ ਔਖਾ ਲਗਦਾ ਹੈ। ਪਰ ਇੱਕ ਗੱਲ ਉਨ੍ਹਾਂ ਤੋਂ ਜਰੂਰ ਪੁੱਛ ਲਿਓ ਜੋ ਦਸਮ ਗ੍ਰੰਥ ਦੇ ਗੁਣ ਗਾਉਦੇ ਨਹੀਂ ਥੱਕਦੇ ਕਿ ਆਖਰ ਇਨ੍ਹਾਂ ਗੰਦੀਆਂ ਰਚਨਾਵਾਂ ਤੇ ਪਾਤਸ਼ਾਹੀ ੧੦ ਜੜ ਦੇਣ ਪਿੱਛੇ ਤੁਹਾਡਾ ਅੰਦਰੂਨੀ ਮਨੋਰਥ ਕੀ ਹੈ। ਇਨਾਂ ਰਚਨਾਵਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਮੜਨ ਵਾਲੇ ਗੁਰੂ ਦੇ ਸਿੱਖ ਨਹੀਂ ਬਲਕਿ ਸਿੱਖ ਧਰਮ ਦੇ ਦੁਸ਼ਮਣ ਸਮਝੇ ਜਾਣਗੇ।

ਹਾਂ ਫੇਰ ਅਚਾਨਕ ਕੁਟਿਯਾ ਦੇ ਪਿੱਛੇ ਪਿਯਾਦੇ (ਪੁਲਸ) ਆ ਗਏ। ਉਸ ਨੂੰ ਦੇਖ ਕੇ ਮੁਗਲ ਭਜਾ ਦਿੱਤਾ। ਜਦ ਪਿਯਾਦਨ ਨੇ ਘੇਰ ਲਈ ਕੋਈ ਉਪਾਅ ਨਾ ਰਿਹਾ ਆਪ ਘਰ ਤੋਂ ਬਾਹਰ ਆ ਕੇ ਅਪਣੇ ਘਰ ਨੂੰ ਅੱਗ ਲਗਾ ਦਿੱਤੀ ਤੇ ਦੋਹਾਂ ਹੱਥਾਂ ਨਾਲ ਪਿੱਟ ਪਿੱਟ ਕੇ ਆਖੇ ਓਏ ਮੇਰਾ ਘਰ ਸੜ ਗਿਆ। ਚਾਰੋਂ ਹੀ ਜਲ ਕੇ ਮਰ ਗਏ ਕਿਸੇ ਨੇ ਭੀ ਰਾਖ ਫਰੋਲ ਕੇ ਨਾ ਦੇਖੀ।
.