.

ਸੰਤਾਂ ਦੇ ਕੌਤਕ .....?
(ਭਾਗ ਦੂਜਾ, ਕਿਸ਼ਤ ਨੰ: 22)

ਭਾਈ ਸੁਖਵਿੰਦਰ ਸਿੰਘ 'ਸਭਰਾ'

ਦੇਹਧਾਰੀ ਗੁਰੂ ਡੰਮ ਬਨਾਮ ਸੰਤ ਡੰਮ
(ਦੋਹਾਂ ਦੇ ਇਕੋ ਕੰਮ)

ਦੇਹਧਾਰੀ ਗੁਰੂ ਡੰਮ

ਸੰਤ ਡੰਮ

1: ਗੁਰੂ, ਸਤਿਗੁਰੂ, ਮਹਾਰਾਜ, ਪਾਤਸ਼ਾਹ ਕਹਾਉਂਦੇ ਹਨ
2: ਵੰਨ-ਸੁਵੰਨੇ ਭੇਖ ਦਿਖਾਉਂਦੇ ਹਨ।
3: ਗੱਦੀਆਂ ਲਾਉਂਦੇ ਹਨ।
4: ਮੱਥੇ ਟਿਕਾਉਂਦੇ ਹਨ।
5: ਧਰਮ ਨੂੰ ਦੁਕਾਨਦਾਰੀ ਬਣਾਇਆ ਹੈ।
6: ਥਾਪੜੇ, ਅਸ਼ੀਰਵਾਦ ਦਿੰਦੇ ਹਨ।
7: ਵੱਡੇ ਵੱਡੇ ਡੇਰੇ ਬਣਾਏ ਹੋਏ ਹਨ।
8: ਲੋਕਾਂ ਦਾ ਸ਼ੋਸ਼ਣ ਕਰਨ ਵਿਚ ਬੜੇ ਹੁਸ਼ਿਆਰ ਹਨ।
9: ਅੰਦਰੋਂ ਹੋਰ ਬਾਹਰੋਂ ਹੋਰ।
10: ਕਦੇ ਸਿੱਖਾਂ ਵਾਲਾ ਭੇਖ, ਕਦੇ ਮੁਸਲਮਾਨਾਂ ਵਾਲਾ, ਕਦੇ ਹਿੰਦੂਆਂ ਵਾਲਾ, ਕਦੇ ਕਿਸੇ ਵਾਲਾ।
11: ਇਹ ‘ਗੁਰੂ ਗ੍ਰੰਥ ਸਾਹਿਬ’ ਦੇ ਵੱਡੇ ਸ਼ਰੀਕ ਹਨ।

12: ਇਹ ਪਾਸੇ ਬੈਠ ਕੇ ਦਾੜ੍ਹੀ ਖੋਂਹਦੇ ਹਨ।
13: ਇਹ ਬਾਹਰ ਦੇ ਦੁਸ਼ਮਣ ਹਨ।
14: ਦੂਰ ਬੈਠਾ ਦੁਸ਼ਮਣ ਜ਼ਿਆਦਾ ਨੁਕਸਾਨ ਨਹੀਂ ਕਰ ਸਕਦਾ।
15: ਇਹ ਕਿਰਤੀ ਨਹੀਂ ਹਨ, ਵਿਹਲੜ ਹਨ।
16: ਇਹ ਵਲ ਛਲ ਕਰ ਕੈ ਖਾਂਵਦੇ।
17: ਇਹ ਸਮਾਜ ਵਿਚ ਵਹਿਮ ਭਰਮ ਫੈਲਾਉਂਦੇ ਹਨ।
18: ਆਪਣੇ ਆਪ ਨਾਲ ਜੋੜਦੇ ਹਨ।
19: ਤੱਤ ਸੱਚ ਗੁਰਮਤਿ ਤੋਂ ਕੋਹਾਂ ਦੂਰ ਹਨ।
20: ਵੰਨ-ਸੁਵੰਨੀਆਂ ਮਰਯਾਦਾ ਘੜਨ ਵਾਲੇ।
21: ਆਪਣਾ ਗੁਰੂਪੁਣਾ ਚਮਕਾਉਣ ਵਾਸਤੇ ਸਾਰਾ ਜ਼ੋਰ ਲਾ ਰਹੇ ਹਨ।
22: ਹੋਰ ਵੀ ਕਈ ਕੁਝ ਕਰਦੇ ਹਨ। ਜੋ ਅਖ਼ਬਾਰਾਂ ਵਿਚ ਵੀ ਆ ਜਾਂਦਾ ਹੈ।
23: ਜਗਤ ਦਾ ਮਸੀਹਾ ਬਣਨਾ ਚਾਹੁੰਦੇ ਹਨ।

24: ਸੱਚ ਦੇ ਰਾਹ ਦੇ ਰੋੜੇ ਹਨ।
25: ਇਹਨਾਂ ਤੋਂ ਬਚਣ ਦੀ ਲੋੜ ਹੈ।
26: ਇਹਨਾਂ ਵਿਚੋਂ ਕਈਆਂ ਨੇ ਆਪਣੇ ਵੱਖਰੇ ਗ੍ਰੰਥ ਅਤੇ ਪੋਥੀਆਂ ਜੋ ਮਨਮੱਤ ਦਾ ਪ੍ਰਚਾਰ ਕਰ ਰਹੀਆਂ ਹਨ ਲਿਖੇ ਹਨ।
27: ਲੋਕਾਂ ਨੂੰ ਮਾਨਸਿਕ ਰੋਗੀ ਬਣਾ ਰਹੇ ਹਨ।
28: ਇਹਨਾਂ ਦੇ ਘਰੇ ਅਵਤਾਰ ਹੀ ਜੰਮਦੇ ਹਨ।

1: ਇਹ ਵੀ ਮਹਾਰਾਜ ਕਹਾਉਂਦੇ ਹਨ, ਪਾਤਸ਼ਾਹ ਕਹਾਉਂਦੇ ਹਨ। ਇਹਨਾ ਦੇ ਹਾਮੀ ਸਪੀਕਰਾਂ `ਤੇ ਕਹਿ ਰਹੇ ਹਨ ਕਿ ਇਹ ਗੁਰੂ ਹਨ ਸਤਿਗੁਰੂ ਹਨ, ਮਹਾਰਾਜ ਹਨ
2: ਇਹ ਵੀ ਵੰਨ-ਸੁਵੰਨੇ ਭੇਖ ਦਿਖਾਉਂਦੇ ਹਨ।
3: ਪਲੰਘੇ ਡਾਹ ਕੇ ਸਿਰਹਾਣੇ ਰੱਖ ਰੱਖ ਬੈਠਦੇ ਹਨ।
4: ਇਹ ਵੀ ਮੱਥੇ ਟਿਕਾਉਂਦੇ ਹਨ।
5: ਗੁਰੂ ਨੂੰ ਦੁਕਾਨਦਾਰੀ ਬਣਾਇਆ ਹੈ।
6: ਇਹ ਵੀ ਥਾਪੜੇ ਅਸ਼ੀਰਵਾਦਾਂ ਦਿੰਦੇ ਹਨ।
7: ਇਹਨਾਂ ਵੀ ਵੱਡੇ ਵੱਡੇ ਡੇਰੇ ਬਣਾਏ ਹੋਏ ਹਨ।
8: ਇਹ ਵੀ ਬੜੇ ਹੁਸ਼ਿਆਰ ਹਨ ਇਸ ਕੰਮ ਵਿਚ।
9: ਇਹ ਵੀ ਅੰਦਰੋਂ ਹੋਰ ਬਾਹਰੋਂ ਹੋਰ।
10: ਇਹ ਵੀ ਕਦੇ ਕਾਲੇ ਚੋਲੇ, ਕਦੇ ਲਾਲ ਚੋਲੇ, ਕਦੇ ਚਿੱਟੇ ਚੋਲੇ, ਕਦੇ ਤਾਰਾਂ ਵਾਲੀ ਪੱਗ ਕਦੇ ਗੋਲ ਕਦੇ ਕੋਈ। ਵੰਨ-ਸੁਵੰਨੇ ਪੋਜ਼ ਬਣਾ ਕੇ (ਕੱਲ ਜੰਮੀ ਭੂਤਨੀ ਸਿਵਿਆਂ `ਚ ਅੱਧ) ਸਾਨੂੰ ਦਿਖਾਉਂਦੇ ਹਨ।
11: ਇਹ ‘ਗੁਰੂ ਗ੍ਰੰਥ ਸਾਹਿਬ’ ਦੇ ਨਿੱਕੇ ਸ਼ਰੀਕ ਹਨ।

12: ਇਹ ਕੁੱਛੜ ਬੈਠ ਕੇ ਦਾੜ੍ਹੀ ਖੋਂਹਦੇ ਹਨ।
13: ਇਹ ਅੰਦਰ ਦੇ ਦੁਸ਼ਮਣ ਹਨ। (ਬੁੱਕਲ ਦੇ ਸੱਪ)
14: ਨੇੜੇ ਬੈਠਾ ਦੁਸ਼ਮਣ ਜ਼ਿਆਦਾ ਨੁਕਸਾਨ ਕਰ ਸਕਦਾ ਹੈ। ਇਹ ਸਾਧ ਬਹੁਤ ਨੁਕਸਾਨ ਕਰ ਰਹੇ ਹਨ।
15: ਇਹ ਵੀ ਕਿਰਤੀ ਨਹੀਂ ਹਨ ਵਿਹਲੜ ਹਨ।
16: ਇਹ ਵੀ ਵਲ ਛਲ ਕਰ ਕੈ ਖਾਂਵਦੇ।
17: ਇਹ ਵੀ ਵਹਿਮ ਭਰਮ ਫੈਲਾਉਂਦੇ ਹਨ।
18: ਭੁਲੇਖਾ ਪਾ ਕੇ ਆਪਣੇ ਆਪ ਨਾਲ ਜੋੜਦੇ ਹਨ।
19: ਤੱਤ ਸੱਚ ਗੁਰਮਤਿ ਤੋਂ ਕੋਹਾਂ ਦੂਰ ਹਨ।
20: ਇਹ ਵੀ ਵੰਨ-ਸੁਵੰਨੀਆਂ ਮਰਯਾਦਾ ਘੜਦੇ ਰਹਿੰਦੇ ਹਨ।
21: ਆਪਣਾ ਸੰਤਪੁਣਾ ਚਮਕਾਉਣ `ਤੇ ਸਾਰਾ ਜ਼ੋਰ ਲਾ ਰਹੇ ਹਨ। ਇਹ ਵੀ ਗੁਰੂ ਬਣਨਾ ਚਾਹੁੰਦੇ ਹਨ।
22: ਇਹਨਾਂ ਦਾ ਵੀ ਇਹੀ ਹਾਲ ਹੈ ਕਈ ਸੰਤ ਬਲਾਤਕਾਰਾਂ ਦੇ ਕੇਸਾਂ ਵਿਚ ਜੇਲ੍ਹ ਭੁਗਤ ਰਹੇ ਹਨ। ਕਈ ਹੋਰ ਜੇਲ੍ਹ ਜਾਣ ਦੀਆਂ ਤਿਆਰੀਆਂ ਕਰ ਰਹੇ ਹਨ।
23: ਇਹ ਵੀ ਜਗਤ ਦਾ ਮਸੀਹਾ ਬਣਨਾ ਚਾਹੁੰਦੇ ਹਨ।

24: ਇਹ ਵੀ ਸੱਚ ਦੇ ਰਾਹ ਦੇ ਰੋੜੇ ਹਨ।
25: ਇਹਨਾਂ ਤੋਂ ਬਚਣ ਦੀ ਲੋੜ ਹੈ।
26: ਇਹਨਾਂ ਵਿਚੋਂ ਕਈਆਂ ਨੇ ਵੱਖਰੇ ਗ੍ਰੰਥ (ਜਿਵੇਂ ਭਨਿਆਰੇ ਵਾਲੇ ਸਾਧ ਨੇ ਭਵਸਾਗਰ ਲਿਖਿਆ) ਜੇਠੂਵਾਲੀਏ ਸਾਧ ਨੇ ਵੱਖਰਾ ਗ੍ਰੰਥ ਲਿਖਿਆ ਅਤੇ ਕਈ ਸਾਧ ਪੋਥੀਆਂ ਅਤੇ ਮੈਗ਼ਜੀਨਾਂ ਰਾਹੀਂ ਮਨਮੱਤ ਦਾ ਪ੍ਰਚਾਰ, ਹਿੰਦੂ ਮੱਤ ਦਾ ਪ੍ਰਚਾਰ ਕਰ ਰਹੇ ਹਨ।
27: ਇਹ ਵੀ ਲੋਕਾਂ ਨੂੰ ਮਾਨਸਿਕ ਰੋਗੀ ਬਣਾ ਰਹੇ ਹਨ।
28: ਇਹਨਾਂ ਦੇ ਘਰੇ ਵੀ ਅਵਤਾਰ ਹੀ ਜੰਮਦੇ ਹਨ।
.