.

ਦਸਮ ਗ੍ਰੰਥ ਦਾ ਲਿਖਾਰੀ ਕੌਣ?

(ਭਾਗ ਪਹਿਲਾ, ਕਿਸ਼ਤ ਨੰ: 02)

ਜਸਬਿੰਦਰ ਸਿੰਘ ਖਾਲਸਾ

ੴ ਸ੍ਰੀ ਵਾਹਿਗੁਰੂ ਜੀ ਕੀ ਫਤਹਿ।।

ਅਥ

ਬਚਿਤ੍ਰ ਨਾਟਕ ਗ੍ਰੰਥ ਲਿਖਯਤੇ।। ਪਾਤਿਸ਼ਾਹੀ ੧੦।।

ਨੋਟ:- ਪਾਤਸ਼ਾਹੀ ੧੦ ਕਵੀ ਨੇ ਨਹੀਂ ਲਿਖਿਆ ਬਲਕਿ ਸੋਧ ਕਮੇਟੀ ਅਤੇ ਸੰਪਾਦਕ ਜਾਂ ਕਿਸੇ ਹੋਰ ਸਿੱਖ ਧਰਮ

ਦੀ ਕੱਟੜ ਦੁਸ਼ਮਣ ਸੰਸਥਾ ਨੇ ਲਿਖ ਦਿੱਤਾ ਹੈ।

ਦੋਹਰਾ।। ਨਮਸਕਾਰ ਸ੍ਰੀ ਖੜਗ ਕੋ ਕਰੌ ਸੁ ਹਿਤੁ ਚਿਤੁ ਲਾਇ।।

ਪੂਰਨ ਕਰੌ ਗਿਰੰਥ ਇਹ ਤੁਮ ਮੁਹਿ ਕਰਹੁ ਸਹਾਇ।। (ਪੰਨਾ ੩੯)

ਤ੍ਰਿਭੰਗੀ ਛੰਦ।। ਸ੍ਰੀ ਕਾਲ ਜੀ ਕੀ ਉਸਤਤਿ।।

ਜਿਹ ਜਿਹ ਬਿਧ ਜਨਮਨ ਸੁਧਿ ਆਈ।। ਤਿਮ ਤਿਮ ਕਹੇ ਗ੍ਰੰਥ ਬਨਾਈ।।

ਪ੍ਰਥਮੇ ਸਤਿਜੁਗ ਜਿਹ ਬਿਧਿ ਲਹਾ।। ਪ੍ਰਥਮੇ ਦੇਬਿ ਚਰਿਤ੍ਰ ਕੋ ਕਹਾ।। ੧੦।।

ਪਹਿਲੇ ਚੰਡੀ ਚਰਿਤ੍ਰ ਬਨਾਯੋ।। ਨਖ ਸਿਖ ਤੇ ਕ੍ਰਮ ਭਾਖ ਸੁਨਾਯੋ।।

ਛੋਰ ਕਥਾ ਤਬ ਪ੍ਰਥਮ ਸੁਨਾਈ।। ਅਬ ਚਾਹਤ ਫਿਰ ਕਰੌ ਬਡਾਈ।। ੧੧।। (ਪੰਨਾ ੭੩)

ਅਥ ਚੰਡੀ ਚਰਿਤ੍ਰ ਉਕਤਿ ਬਿਲਾਸ (ਪੰਨਾ ੭੩)

ਸ੍ਵੈਯਾ।। ਦੇਹਿ ਸਿਵਾ ਬਰ ਮੋਹਿ ਇਹੈ ………………………………।। ੨੩੧।।

ਚੰਡੀ ਚਰਿਤ੍ਰ ਕਵਿੱਤਨ ਮੈ ਬਰਨਿਓ ਸਭ ਹੀ ਰਸ ਰੁਦ੍ਰ ਮਈ ਹੈ।।

ਏਕ ਤੇ ਏਕ ਰਸਾਲ ਭਇਓ ਨਖ ਤੇ ਸਿਖ ਲਉ ਉਪਮਾ ਸੁ ਨਈ ਹੈ।।

ਕਉਤਕ ਹੇਰ ਕਰੀ ਕਵਿ ਨੇ ਸਤਿਜੁਗ ਕੀ ਕਥਾ ਇਹ ਪੂਰੀ ਭਈ ਹੈ।।

ਜਾਹਿ ਨਮਿੱਤ ਪੜੈ ਸੁਨਿ ਹੈ ਨਰ ਸੋ ਨਿਸਚੈ ਕਰਿ ਤਾਹਿ ਦਈ ਹੈ।। ੨੩੨।।

ਦੋਹਰਾ।। ਗ੍ਰੰਥ ਸਤਿਯਸ ਕੋ ਕਰਿਓ ਜਾ ਸਮ ਅਵਰੁ ਨ ਕੋਇ।।

ਜਿਹ ਨਿਮੱਤ ਕਵਿ ਨੇ ਕਹਿਓ ਸੁ ਦੇਹ ਚੰਡਕਾ ਸੋਇ।। ੨੩੩।। (ਪੰਨਾ ੯੬)

ਕਵੀ ਸੂਮ ਅਪਣੀ ਕਾਵਿ ਰਚਨਾ ਤੇ ਮੋਹਰ ਇਸ ਤਰ੍ਹਾਂ ਲਾਉਂਦਾ ਹੈ:-

ਪੜੇ ਮੂੜ ਧਨੰ ਧਾਮ ਬਾਢੇ।। ਸੁਨੈ ਸੂਮ ਸੋਫੀ ਲਰੈ ਜੁੱਧ ਗਾਢੇ।।

ਜਗੈ ਰੈਣਿ ਜੋਗੀ ਜਪੈ ਜਾਪ ਯਾਕੋ।। ਧਰੈ ਪਰਮ ਜੋਗੀ ਲਹੇ ਸਿੱਧਤਾ ਕੋ।। ੮।। ੨੬੦।।

(ਬਚਿਤ੍ਰ ਨਾਟਕੇ ਚੰਡੀ ਚਰਿਤ੍ਰੇ ਪੰਨਾ ੧੧੮)

ਕਵੀ ਸੂਮ ਅਪਣੀ ਕਾਵਿ ਰਚਨਾ ਦੇ ਜ਼ੌਹਰ ਤ੍ਰਿਯਾ ਚਰਿਤ੍ਰਾਂ ਵਿੱਚ ਖੂਬ ਦਿਖਾਉਂਦਾ ਹੋਇਆ ਅਪਣੇ ਕਵੀ ਹੋਣ ਦਾ

ਸਬੂਤ ਇਸ ਤਰ੍ਹਾਂ ਦੇਂਦਾ ਹੈ:-

ਸੂਰਨ ਕੇ ਲੋਮਾ ਭੇ ਖਰੇ।। ਕਾਤਰ ਨਿਰਖਿ ਧਾਮ ਰਨ ਬਰੇ।।

ਸੋਫੀ ਸੂਮ ਭਏ ਬਹੁ ਬਯਾਕੁਲ।। ਦਸੋ ਦਿਸਨ ਭਜਿ ਚਲੇ ਡਰਾਕਲ।। ੩੨੦।।

(ਚਾਰ ਸੌ ਚਾਰ ਚਰਿਤ੍ਰ ਪੰਨਾ ੧੩੮੨)

ਅਤੇ ਅੰਤ ਚ ਅਪਣੇ ਦੁਆਰਾ ਰਚੇ ਗਏ ਗ੍ਰੰਥ ਦੀ ਸਮਾਪਤੀ ਇਨ੍ਹਾਂ ਕਾਵਿ ਬੰਦਾਂ ਰਾਹੀਂ ਕਰਦਾ ਹੈ:-

ਕ੍ਰਿਪਾ ਕਰੀ ਹਮ ਪਰ ਜਗਮਾਤਾ।। ਗ੍ਰੰਥ ਕਰਾ ਪੂਰਨ ਸੁਭ ਰਾਤਾ।।

ਕਿਲਬਿਖ ਸਕਲ ਦੇਹ ਕੋ ਹਰਤਾ।। ਦੁਸ਼ਟ ਦੋਖਿਯਨ ਕੋ ਛੈ ਕਰਤਾ।। ੪੦੨।।

ਸ੍ਰੀ ਅਸਿਧੁਜ ਜਬ ਭਏ ਦਯਾਲਾ।। ਪੂਰਨ ਕਰਾ ਗ੍ਰੰਥ ਤਤਕਾਲਾ।।

ਮਨ ਬਾਂਛਤ ਫਲ ਪਾਵੈ ਸੋਈ।। ਦੂਖ ਨ ਤਿਸੈ ਬਿਆਪਤ ਕੋਈ।। ੪੦੩।।

ਚੌਪਈ।। ਸੰਬਤ ਸੱਤ੍ਰਹ ਸਹਸ ਭਣਿੱਜੈ।। ਅਰਧ ਸਹਸ ਫੁਨਿ ਤੀਨਿ ਕਹਿੱਜੈ।।

ਭਾਦ੍ਰਵ ਸੁਦੀ ਅਸ਼ਟਮੀ ਰਵਿਵਾਰਾ।। ਤੀਰ ਸਤੁੱਦ੍ਰਵ ਗ੍ਰੰਥ ਸੁਧਾਰਾ।। ੪੦੪।।

(ਚਾਰ ਸੌ ਚਾਰ ਚਰਿਤ੍ਰ ਪੰਨਾ ੧੩੮੮)

ਕਵੀ ਸੂਮ ਅਪਣੇ ਗ੍ਰੰਥ ਦੇ ਰਚੇ ਜਾਣ ਦਾ ਢੁਕਵਾਂ ਵੇਰਵਾ ਸੱਚੋ ਸੱਚ ਬਿਆਨ ਕਰਦਾ ਹੈ ਤੇ ਬੜੇ ਮਾਣ ਨਾਲ ਕਹਿੰਦਾ ਹੈ ਕਿ ਇਹ ਗ੍ਰੰਥ ਮੈ 1753 ਸੰਬਤ ਨੂੰ ਭਾਦੋਂ ਮਹੀਨੇ ਦੇ ਚਾਨਣ ਪੱਖ ਦੀ ਅੱਠਿਓਂ ਦਿਨ ਰਵੀਵਾਰ ਨੂੰ ਸਤਿਲੁਜ ਦੇ ਕੰਢੇ ਬੈਠ ਕੇ ਲਿਖਿਆ ਪਰ ਹਯਾ ਦੇ ਅੰਨੇ ਸਾਡੇ ਪੁਜਾਰੀ ਅਤੇ ਸੰਤ ਸਾਧ ਇਸ ਨੂੰ ਪਾਤਸ਼ਾਹੀ ੧੦ ਲਿਖ ਲਿਖ ਕੇ ਗੁਰ ਸਿੱਖਾਂ ਨੂੰ ਮੂਰਖ ਬਣਾਈ ਜਾ ਰਹੇ ਹਨ। ਕਵੀ ਸੂਮ ਤੋਂ ਬਾਦ ਗੱਲ ਕਰਦੇ ਹਾਂ ਕਵੀ ਸਯਾਮ ਦੀ ਜਿਸ ਨੂੰ ਸੋਧ ਕਮੇਟੀ ਅਤੇ ਸੰਪਾਦਕ ਨੇ ਦੂਜੇ ਨੰਬਰ ਤੇ ਰੱਖਿਆ ਹੈ। ਉਸ ਨੇ ਪਹਿਲਾਂ ਗਿਆਨ ਪ੍ਰਬੋਧ ਗ੍ਰੰਥ ਲਿਖਿਆ ਫਿਰ ਚਉਬੀਸ ਅਵਤਾਰ। ਉਸ ਦੁਆਰਾ ਸਬੂਤਾਂ ਦਾ ਵੇਰਵਾ ਮੈਂ ਆਪ ਸਮੂਹ ਸਿੱਖ ਜਗਤ ਸਾਮ੍ਹਣੇ ਪ੍ਰਗਟ ਕਰ ਰਿਹਾ ਹਾਂ:-

ੴ ਸ੍ਰੀ ਵਾਹਿਗੁਰੂ ਜੀ ਕੀ ਫਤਹਿ।। ਸ੍ਰੀ ਭਗਉਤੀ ਜੀ ਸਹਾਇ।।

ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ੧੦।। (ਪੰਨਾ ੧੧੮ ਤੋਂ ੧੨੭ ਤੱਕ)

ਅਤੇ

ੴ ਸਤਿਗੁਰ ਪ੍ਰਸਾਦਿ।। ਸ੍ਰੀ ਭਗਉਤੀ ਜੀ ਸਹਾਇ।।

ਅਥ ਗਿਆਨ ਪ੍ਰਬੋਧ ਗ੍ਰੰਥ ਲਿਖਯਤੇ।।

ਪਾਤਸ਼ਾਹੀ ੧੦ (ਪੰਨਾ ੧੧੮ ਤੋਂ ੧੨੭ ਤੱਕ)

ੴ ਸ੍ਰੀ ਵਾਹਿਗੁਰੂ ਜੀ ਕੀ ਫਤਹਿ।। ਪਾਤਸ਼ਾਹੀ ੧੦

ਅਥ ਚਉਬੀਸ ਅਉਤਾਰ (ਪੰਨਾ ੧੫੫ ਤੋਂ ੨੫੪ ਤੱਕ)

ਸਿੱਖ ਧਰਮ ਦੇ ਮਹਾਂ ਨਿੰਦਕਾਂ ਨੇ ਸਿੱਖ ਪੰਥ ਨੂੰ ਕਮਜੋਰ ਕਰਨ ਲਈ ਅਤੇ ਧੋਖਾ ਦੇਣ ਲਈ ੴ ਸ੍ਰੀ ਵਾਹਿਗੁਰੂ ਜੀ ਕੀ ਫਤਹਿ, ੴ ਸਤਿਗੁਰ ਪ੍ਰਸਾਦਿ ਅਤੇ ਪਾਤਸ਼ਾਹੀ ੧੦ ਲਿਖ ਦਿੱਤਾ ਤਾਂ ਕਿ ਇਹ ਪ੍ਰਭਾਵ ਦਿੱਤਾ ਜਾ ਸਕੇ ਕਿ ਇਹ ਦਸਮ ਪਾਤਸ਼ਾਹ ਦੀ ਹੀ ਬਾਣੀ ਹੈ ਪਰ ਕਿਉਂ ਕਿ ਕਵੀ ਸਯਾਮ ਭਗਾਉਤੀ ਦਾ ਪੁਜਾਰੀ ਹੈ ਉਹ ਅਪਣੀ ਹਰ ਰਚਨਾ ਚ ਉਸੇ ਦੀ ਜੈ ਜੈ ਕਾਰ ਕਰਦਾ ਹੈ। ਉਸ ਦੁਆਰਾ ਸੁਰੂ ਕੀਤੇ ਚਉਬੀਸ ਅਵਤਾਰ ਦੇ ਪਹਿਲੇ ਪੜਾਅ ਦਾ ਅੰਤ ਓਹ ਇਸ ਤਰ੍ਹਾਂ ਕਰਦਾ ਹੈ:-

ਸੰਮਤ ਸੱਤ੍ਰਹ ਸਹਸ ਪਚਾਵਨ।। ਹਾੜਵਦੀ ਪ੍ਰਿਥਮੈ ਸੁਖ ਦਾਵਨ।।

ਤ੍ਵ ਪ੍ਰਸਾਦਿ ਕਰਿ ਗ੍ਰੰਥ ਸੁਧਾਰਾ।। ਭੂਲ ਪਰੀ ਲਹੁ ਲੇਹੁ ਸੁਧਾਰਾ।। ੮੬੦।।

ਦੋਹਰਾ।। ਨੇਤ੍ਰ ਤੁੰਗ ਕੇ ਚਰਨ ਤਰ ਸਤਦ੍ਰੱਵ ਤੀਰ ਤਰੰਗ।।

ਸ੍ਰੀ ਭਗਵਤ ਪੂਰਨ ਕੀਯੋ ਰਘੁਬਰ ਕਥਾ ਪ੍ਰਸੰਗ।। ੮੬੧।।

ਸਾਧ ਅਸਾਧ ਜਾਨੋ ਨਹੀ ਬਾਦ ਸੁਬਾਦ ਬਿਬਾਦਿ।।

ਗ੍ਰੰਥ ਸਕਲ ਪੂਰਣ ਕੀਯੋ ਭਗਵਤ ਕ੍ਰਿਪਾ ਪ੍ਰਸਾਦਿ।। ੮੬੨।। (ਪੰਨਾ ੨੫੪)

ਕਵੀ ਸਯਾਮ ਕਹਿੰਦਾ ਹੈ ਕਿ ਸੰਮਤ ੧੭੫੫ ਦੇ ਹਾੜ ਮਹੀਨੇ ਦੇ ਹਨੇਰ ਪੱਖ ਦੀ ਏਕਮ (ਪਹਿਲੀ) ਨੂੰ ਸਤਿਲੁਜ ਦੀ ਪਹਾੜੀ ਦੇ ਕੰਢੇ ਬੈਠ ਕੇ ਮੈਂ ਇਸ ਸ੍ਰੀ ਭਗਵਤ ਗ੍ਰੰਥ ਨੂੰ ਸੰਪੂਰਣ ਕੀਤਾ ਜਿਸ ਵਿੱਚ ਰਾਮ ਚੰਦਰ ਦੀ ਕਥਾ ਦਾ ਵਰਨਣ ਹੈ। ਕਵੀ ਕਹਿੰਦਾ ਹੈ ਕਿ ਇਹ ਭਗਵਤ (ਭਗਾਉਤੀ) ਦੀ ਕ੍ਰਿਪਾ ਨਾਲ ਹੀ ਸੰਭਵ ਹੋਇਆ ਹੈ। ਪਹਿਲੇ ਪੜਾਅ ਦਾ ਪਹਿਲਾ ਗ੍ਰੰਥ ਸੰਪੂਰਣ ਕਰਨ ਤੋਂ ਬਾਦ ਕਵੀ ਅਪਣੇ ਦੂਜੇ ਗ੍ਰੰਥ ਦੀ ਸਮਾਪਤੀ ਇਨ੍ਹਾਂ ਅੱਖਰਾਂ ਨਾਲ ਕਰਦਾ ਹੈ:-

ਦੋਹਰਾ।। ਸੱਤ੍ਰਹ ਸੈ ਪੈਤਾਲ ਮੈ ਕੀਨੀ ਕਥਾ ਸੁਧਾਰ।।

ਚੂਕ ਹੋਇ ਜਹ ਤਹ ਸੁ ਕਬਿ ਲੀਜਹੁ ਸਕਲ ਸੁਧਾਰ।। ੭੫੫।।

ਬਿਨਤ ਕਰੋ ਦੋਊ ਜੋਰਿ ਕਰਿ ਸੁਨੋ ਜਗਤ ਕੇ ਰਾਏ।।

ਮੋ ਮਸਤਕ ਤ੍ਵੈ ਪਗ ਸਦਾ ਰਹੈ ਦਾਸ ਕੇ ਭਾਇ।। ੭੫੬।।

(ਇਤਿ ਸ੍ਰੀ ਦਸਮ ਸਿਕੰਧੇ ਪੁਰਾਣੇ ਬਚਿਤ੍ਰ ਨਾਟਕ ਪੰਨਾ ੩੫੪)

ਇਸ ਤੋਂ ਬਾਦ ਕਵੀ ਸਯਾਮ ਦੁਆਰਾ ਸੰਪੂਰਣ ਕੀਤੇ ਤੀਜੇ ਗ੍ਰੰਥ ਦੀ ਪੁਸਟੀ ਉਸ ਦੀ ਅਪਣੀ ਹੀ ਜੁਬਾਨੀ ਇਸ ਤਰ੍ਹਾਂ ਹੁੰਦੀ ਹੈ:-

ਦੋਹਰਾ।। ਸਤ੍ਰਹ ਸੈ ਚਵਤਾਲ ਮੈਂ ਸਾਵਨ ਸੁਦਿ ਬੁਧਵਾਰ।।

ਨਗਰ ਪਾਵਟਾ ਮੋ ਤੁਮੋ ਰਚਿਯੋ ਗ੍ਰੰਥ ਸੁਧਾਰ।। ੯੮੩।।

ਦੋਹਰਾ।। ਖੜਗਪਾਨ ਕੀ ਕ੍ਰਿਪਾ ਤੇ ਪੋਥੀ ਰਚੀ ਬਿਚਾਰ।।

ਭੂਲਿ ਹੋਇ ਜਹਂ ਤਹਿਂ ਸੁ ਕਬਿ ਪੜੀਅਹੁ ਸਭੈ ਸੁਧਾਰ।। ੯੮੪।।

(ਇਤਿ ਸ੍ਰੀ ਦਸਮ ਸਿਕੰਧੇ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਪੰਨਾ ੩੮੬)

ਕਵੀ ਸਯਾਮ ਅਪਣੇ ਚੌਥੇ ਅਤੇ ਅੰਤਿਮ ਗ੍ਰੰਥ ਦੇ ਸੰਪੂਰਣ ਹੋਣ ਦੀ ਪੁਸਟੀ ਕਰਦਿਆਂ ਕਹਿੰਦਾ ਹੈ ਕਿ:-

ਦੋਹਰਾ।। ਸੱਤ੍ਰਹ ਸੈ ਪੈਤਾਲ ਮਹਿ ਸਾਵਨ ਸੁਦਿ ਥਿਤਿ ਦੀਪ।।

ਨਗਰ ਪਾਂਵਟ ਸੁਭ ਕਰਨ ਜਮਨਾ ਬਹੈ ਸਮੀਪ।। ੨੪੯੦।।

ਦਸਮ ਕਥਾ ਭਾਗਉਤ ਕੀ ਭਾਖਾ ਕਰੀ ਬਨਾਇ।।

ਅਵਰ ਬਾਸਨਾ ਨਾਹਿ ਪ੍ਰਭ ਧਰਮ ਜੁੱਧ ਕੇ ਚਾਇ।। ੨੪੯੧।। (ਦਸਮ ਸਿਕੰਧੇ ਪੁਰਾਣੇ ਪੰਨਾ ੩੮੬)

ਨੋਟ:- ਆਪ ਜੀ ਨੇ ਚੰਗੀ ਤਰ੍ਹਾਂ ਘੋਖ ਹੀ ਲਿਆ ਹੋਏਗਾ ਕਿ ਸੰਮਤ 1755 ਪਹਿਲਾਂ ਆਉਂਦਾ ਹੈ ਜਾਂ 1745 ਅਤੇ 1744 ਤੇ ਫਿਰ 1745 ਇਹ ਇਸ ਤਰ੍ਹਾਂ ਹੋ ਗਿਆ ਕਿਉਂਕਿ ਸੋਧ ਕਮੇਟੀ ਅਤੇ ਸੰਪਾਦਕ ਸਣੇ ਪੁਜਾਰੀਆਂ ਅਤੇ ਸੰਤਾਂ ਸਾਧਾਂ ਦੇ, ਗੁਰਸਿੱਖਾਂ ਨੂੰ ਮੂਰਖ ਸਮਝਦੇ ਹਨ। ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਉਨ੍ਹਾਂ ਦੇ ਕੁਫਰ ਅੱਗੇ ਕਿਸੇ ਨੇ ਸਾਹ ਨਹੀਂ ਕੱਢਣਾ ਤੇ ਜੇਕਰ ਕਿਸੇ ਬੋਲਣ ਦੀ ਹਿੰਮਤ ਕੀਤੀ ਤਾਂ ਪੰਥ ਤੋਂ ਛੇਕਣ ਦਾ ਫਤਵਾ ਜੜ ਦੇਵਾਂਗੇ ਅਤੇ ਦੂਜੇ ਉਨ੍ਹਾਂ ਨੇ ਪਹਿਲਾਂ ਗੁਰੂਆਂ ਦੀ ਉਪਮਾ ਕੀਤੀ ਤੇ ਫਿਰ ਤਰਤੀਬ ਨਾਲ ਅਪਣੀ ਸ਼ਰਧਾ ਅਨੁਸਾਰ ਸਥਾਨ ਦੇ ਦਿੱਤਾ। ਲੱਗ-ਭੱਗ 500 ਵਾਰ ਤੋਂ ਵੀ ਵੱਧ ਹਰ ਸੱਵਯੇ ਤੇ ਚੌਪਈ ਅਥਵਾ ਹੋਰ ਛੰਦ ਬੰਦੀ ਦੇ ਨਾਲ ਓਹ ਅਪਣੇ ਆਪ ਨੂੰ ਕਬਿ ਸਯਾਮ ਪ੍ਰਗਟ ਕਰਦਾ ਹੈ ਪਰ ਉਸ ਨੂੰ ਅਣਡਿੱਠਾ ਕਰ ਕੇ ਮਹਾਂ ਗੰਦੇ ਤੇ ਬੇਸ਼ਰਮ ਲੋਕ ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਕਹੀਂ ਜਾਂਦੇ ਹਨ ਕਵੀ ਸਯਾਮ ਦੀ ਕਾਵਿ ਰਚਨਾਂ ਦੇ ਸੁੰਦਰ ਰੰਗ ਤ੍ਰਿਯਾ ਚਰਿਤ੍ਰਾਂ ਚ ਖੂਬ ਦੇਖਣ ਨੂੰ ਮਿਲਦੇ ਹਨ। ਕਵੀ ਸਯਾਮ ਨੇ ਅਪਣੇ ਬਾਕੀ ਦੇ ਗ੍ਰੰਥ ਨਗਰ ਪਾਂਵਟਾ (ਪਾਉਂਟਾ) ਸੰਬਤ 1744 ਅਤੇ 1745 ਵਿੱਚ ਸਾਵਣ ਮਹੀਨੇ ਦੀ ਪੂਰਨਮਾਸੀ ਦਿਨ ਬੁੱਧਵਾਰ ਅਤੇ ਸਾਵਣ ਮਹੀਨੇ ਦੀ ਹੀ ਪੂਰਨਮਾਸੀ ਨੂੰ ਅਗਲੇ ਸਾਲ ਸੰਪੂਰਣ ਕੀਤੇ ਹਨ ਇਸ ਗੱਲ ਚ ਕੋਈ ਦਮ ਨਹੀਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਪਾਉਂਟਾ ਨਗਰ ਜਮਨਾ ਦੇ ਕੰਢੇ ਕੋਈ ਗ੍ਰੰਥ ਲਿਖਿਆ ਹੈ।

ਕਵੀ ਸਯਾਮ ਤੋਂ ਬਾਦ ਵਾਰੀ ਆਉਂਦੀ ਹੈ ਕਬਿ ਰਾਮ ਦੀ। ਤ੍ਰਿਯ ਚਰਿਤ੍ਰਾਂ ਦਾ ਇਹ ਮੁਢਲਾ ਕਵੀ ਹੋਣ ਦਾ ਮਾਣ ਰੱਖਦਾ ਹੈ। ਇਸ ਦੁਆਰਾ ਰਚੇ ਚਰਿਤ੍ਰਾਂ ਦੀ ਵਿਚਾਰ ਆਪ ਜੀ ਇਸੇ ਪੁਸਤਕ ਵਿੱਚ ਪੜ੍ਹਨ ਜਾ ਰਹੇ ਹੋ। ਕਵੀ ਰਾਮ ਨੇ 150 ਤੋਂ ਵੀ ਵੱਧ ਕਾਵਿ ਰਚਨਾਵਾਂ ਰੱਚ ਕੇ ਬਹੁਤਿਆਂ ਤੋਂ ਵਾਹ ਵਾਹ ਖੱਟੀ ਹੈ। ਸਾਡੇ ਪੁਜਾਰੀ ਇਸ ਵਿਚਾਰੇ ਨੂੰ ਗੁਰੂ ਗੋਬਿੰਦ ਸਿੰਘ ਜੀ ਦੱਸੀਂ ਜਾ ਰਹੇ ਹਨ। ਸੋਧ ਕਮੇਟੀ ਅਤੇ ਸੰਪਾਦਕ ਨੇ ਉਸ ਦੁਆਰਾ ਰਚੇ ਗ੍ਰੰਥ ਦਾ ਸਮਾਂ ਤੇ ਸਥਾਨ ਲੁਕੋ ਲਿਆ ਹੈ ਫਿਰ ਵੀ ਚੋਰ ਦੀ ਦਾੜ੍ਹੀ ਚ ਤਿਣਕੇ ਦੀ ਤਰ੍ਹਾਂ ਅਸਲੀ ਚੇਹਰਾ ਪ੍ਰਗਟ ਹੋ ਜਾਣ ਤੇ ਸਿੱਖ ਪੰਥ ਲਈ ਖੁਸ਼ੀ ਦੀ ਗੱਲ ਹੈ।

ਕਵੀ ਸਯਾਮ ਦੀ ਤਰ੍ਹਾਂ ਕਬਿ ਕਾਲ ਵੀ ਅਜਿਹਾ ਕਵੀ ਹੈ ਕਿ ਉਸ ਦੇ ਆਦਿ ਤੇ ਅੰਤ ਦਾ ਖੁਰਾ ਖੋਜ ਮਿਟਾ ਦਿੱਤਾ ਗਿਆ ਹੈ। ਫਿਰ ਵੀ ਉਸ ਦੀਆਂ ਰਚਨਾਵਾਂ ਦੀ ਸਹਿਕਦੀ ਧੜ ਤੜਫ ਤੜਫ ਕੇ ਆਖਦੀ ਹੈ ਹੇ ਗੁਰਸਿੱਖੋ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਨਾ ਬਣਾਓ ਮੈ ਉਸ ਜੋਗਾ ਨਹੀਂ ਹਾਂ ਮੇਰੇ ਤੇ ਤਰਸ ਕਰੋ ਪਰ ਮਾਫੀਆ ਗਿਰੋਹ ਉਸ ਦੀ ਸੁਣਦਾ ਕਿੱਥੇ ਹੈ। ਹੁਣ ਵਿਦਵਾਨਾਂ ਦੀ ਕਚੈਹਿਰੀ ਚ ਵਿਚਾਰਾ ਫਰਿਯਾਦ ਲੈ ਕੇ ਹਾਜ਼ਰ ਹੈ ਦੇਖਣਾ ਹੈ ਓਹ ਉਸ ਨੂੰ ਇਨਸਾਫ ਦੇਂਦੇ ਹਨ ਜਾਂ ਨਹੀਂ।

ਦਸਮ ਗ੍ਰੰਥ ਸਾਨੂੰ ਹੇਠ ਲਿਖੇ ਉਪਦੇਸ ਦੇਂਦਾ ਹੈ:-

੧. ਪਿਓ ਅਪਣੀ ਧੀ ਨਾਲ ਸੰਭੋਗ ਕਰ ਸਕਦਾ ਹੈ।

੨. ਮਾਂ ਅਪਣੇ ਹੀ ਪੁੱਤ ਨਾਲ ਸੰਭੋਗ ਕਰ ਸਕਦੀ ਹੈ ਜਾਂ ਯਾਰ ਨੂੰ ਪੁੱਤ ਬਣਾ ਕੇ ਹਮ ਬਿਸਤ੍ਰ ਹੋ ਸਕਦੀ ਹੈ।

੩. ਭੈਣ ਅਪਣੇ ਸਕੇ ਭਰਾ ਨਾਲ ਸੰਭੋਗ ਕਰ ਸਕਦੀ ਹੈ।

੪. ਦੇਵਰ ਅਤੇ ਜੇਠ ਅਪਣੀ ਭਰਜਾਈ ਨਾਲ ਸੰਭੋਗ ਕਰ ਸਕਦੇ ਹਨ।

੫. ਮੁੰਡਾ ਮੁੰਡੇ ਨਾਲ ਸੰਭੋਗ ਕਰ ਸਕਦਾ ਹੈ।

੬. ਧੀ ਅਪਣੇ ਪਿਓ ਨਾਲ ਸੰਭੋਗ ਕਰ ਸਕਦੀ ਹੈ।

੭. ਪੁੱਤ ਅਪਣੀ ਮਾਂ ਨਾਲ ਸੰਭੋਗ ਕਰ ਸਕਦਾ ਹੈ।

੮. ਭਰਾ ਅਪਣੀ ਸਕੀ ਭੈਣ ਨਾਲ ਸੰਭੋਗ ਕਰ ਸਕਦਾ ਹੈ।

੯. ਭਰਜਾਈ ਦੇਵਰ ਤੇ ਜੇਠ ਨਾਲ ਸੰਭੋਗ ਕਰ ਸਕਦੀ ਹੈ।

੧੦. ਗੁਰਸਿੱਖ ਭਾਂਗ, ਹਫੀਮ, ਚਰਸ, ਤੰਮਾਕੂ, ਗਾਂਜਾ, ਸ਼ਰਾਬ ਤੇ ਪੋਸਤ ਖੁੱਲ੍ਹ ਕੇ ਖਾ ਪੀ ਸਕਦਾ ਹੈ।

੧੧. ਗੁਰਸਿੱਖ ਬਾਲ ਸਫ਼ਾ ਲਗਾ ਕੇ ਰੋਮਾਂ ਨੂੰ ਸਾਫ ਕਰ ਸਕਦਾ ਹੈ।

੧੨. ਕੁੱਠਾ ਖਾਣ ਨੂੰ ਪਵਿੱਤ੍ਰ ਸਮਝਦਾ ਹੈ ਤੇ ਨਸ਼ੇ ਨਾਲ ਕਬਾਬ ਖਾਣ ਲਈ ਪ੍ਰੇਰਨਾ ਦੇਂਦਾ ਹੈ।

੧੩. ਗੁਰਸਿੱਖ ਬਾਲ ਸਫ਼ਾ ਲਗਾ ਕੇ ਦਾੜ੍ਹੀ ਮੁੱਛਾਂ ਸਾਫ ਕਰ ਕੇ ਔਰਤ ਦਾ ਭੇਸ ਧਾਰ ਕੇ ਪਰਾਈਆਂ ਔਰਤਾਂ ਭੋਗ ਸਕਦਾ ਹੈ।

ਦਸਮ ਗ੍ਰੰਥ ਰਹਿਤ ਮਰਯਾਦਾ ਦਾ ਭੋਗ ਪਾਉਂਦਾ ਹੈ:-

੧. ਪਰਾਈ ਇਸਤ੍ਰੀ ਜਾਂ ਪਰਾਏ ਮਰਦ ਦਾ ਸੰਗ ਨਹੀਂ ਕਰਨਾ - ਦੇ ਸਿਧਾਂਤ ਅਤੇ ਸਿੱਖਿਆ ਨੂੰ ਮੂਲੋਂ ਹੀ ਨਿਕਾਰਦਾ ਹੈ।

੨. ਨਸ਼ਿਆਂ ਦੀ ਵਰਤੋਂ ਨਹੀਂ ਕਰਨੀ – ਦੀ ਉੱਤਮ ਸਿੱਖਿਆ ਨੂੰ ਓਹ ਟਿੱਚਰਾਂ ਕਰਦਾ ਹੈ। ਭਾਂਗ, ਹਫੀਮ, ਚਰਸ, ਤੰਮਾਕੂ, ਗਾਂਜਾ, ਸ਼ਰਾਬ ਤੇ ਪੋਸਤ ਖਾਣ ਪੀਣ ਨੂੰ ਕਹਿੰਦਾ ਹੈ।

੩. ਰੋਮਾਂ ਦੀ ਬੇਅਦਬੀ ਨਹੀਂ ਕਰਨੀ – ਬਾਲ ਸਫ਼ਾ ਲਗਾ ਕੇ ਬਾਲ ਸਾਫ਼ ਕਰਨ ਦੀ ਦੁਹਾਈ ਦੇਂਦਾ ਹੈ।

੪. ਕੁੱਠਾ ਨਹੀਂ ਖਾਣਾ – ਦੀ ਖੁੱਲ ਕੇ ਮੁਖ਼ਾਲਫ਼ਿਤ ਕਰਦਾ ਹੈ।

੫. ਦਸਮ ਗ੍ਰੰਥ ਕਤਲ ਕਰਨ ਦੇ ਰੁਝਾਨ ਪੈਦਾ ਕਰਦਾ ਹੈ।

੬. ਦਸਮ ਗ੍ਰੰਥ ਕੁੜੀਆਂ ਨੂੰ ਮਿੱਤਰ ਨਾਲ ਭੱਜ ਜਾਣ ਲਈ ਵਰਗਲਾਉਂਦਾ ਹੈ।

੭. ਦਸਮ ਗ੍ਰੰਥ ਚੋਰੀ ਕਰਨ ਲਈ ਅਤੇ ਠੱਗੀਆਂ ਮਾਰਨ ਲਈ ਉਤਸ਼ਾਹਿਤ ਕਰਦਾ ਹੈ।

੮. ਦਸਮ ਗ੍ਰੰਥ ਪਤੀ ਪਤਨੀ ਦੇ ਪਵਿੱਤ੍ਰ ਰਿਸ਼ਤੇ ਨੂੰ ਸ਼ੱਕੀ ਬਣਾਉਂਦਾ ਹੈ।

੯. ਦਸਮ ਗ੍ਰੰਥ ਸਮੁੱਚੀ ਔਰਤ ਜਾਤ ਨੂੰ ਦਬਾ ਕੇ ਰੱਖਣ ਦੀ ਦੁਹਾਈ ਦੇਂਦਾ ਹੈ।

੧੦. ਦਸਮ ਗ੍ਰੰਥ ਔਰਤ ਨੂੰ ਕੁੱਟ ਕੇ ਕਾਬੂ ਚ ਰੱਖਣ ਲਈ ਕਹਿੰਦਾ ਹੈ।

੧੧. ਦਸਮ ਗ੍ਰੰਥ ਦੂਜਿਆਂ ਦੇ ਘਰ ਲੁੱਟਣ ਦੀ ਪ੍ਰੇਰਨਾ ਦੇਂਦਾ ਹੈ।

ਦਸਮ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਦੀ ਹਰ ਸਿੱਖਿਆ ਦਾ ਵਿਰੋਧ ਕਰਦਾ ਹੈ ਅਤੇ ਪੁਰਾਣੇ ਰਾਹਾਂ ਨੂੰ ਮੁੜ ਉਸਾਰਦਾ ਹੈ:-

੧. ਦਸਮ ਗ੍ਰੰਥ ਮੂਰਤੀ ਪੂਜਾ ਚ ਵਿਸ਼ਵਾਸ ਪੈਦਾ ਕਰਦਾ ਹੈ।

੨. ਦਸਮ ਗ੍ਰੰਥ ਸਮੂਹ ਦੇਵੀ ਦੇਵਤਾਵਾਂ ਦੀ ਪੂਜਾ ਲਈ ਪ੍ਰੇਰਦਾ ਹੈ।

੩. ਦਸਮ ਗ੍ਰੰਥ ਵੇਦਾਂ ਦਾ ਪਾਠ-ਪਰਾਣਾਂ ਅਤੇ ਸਿਮ੍ਰਤੀਆਂ ਦੇ ਪਾਠ ਪੂਜਾ ਲਈ ਜ਼ੋਰ ਦੇਂਦਾ ਹੈ।

੪. ਦਸਮ ਗ੍ਰੰਥ ਤੀਰਥ ਇਸ਼ਨਾਨ ਕਰਨ ਨੂੰ ਕਹਿੰਦਾ ਹੈ।

੫. ਦਸਮ ਗ੍ਰੰਥ ਅਕਾਲ ਪੁਰਖ ਨੂੰ ਨਹੀਂ ਬਲ ਕਿ ਕਾਲ ਪੁਰਖ ਨੂੰ ਮੰਨਦਾ ਹੈ।

੬. ਦਸਮ ਗ੍ਰੰਥ ਰੱਬੀ ਹੋਂਦ ਤੋਂ ਮੁਨਕਰ ਹੈ।

੭. ਦਸਮ ਗ੍ਰੰਥ ਕਬਰਾਂ ਦੀ ਪੂਜਾ ਕਰਨ ਨੂੰ ਕਹਿੰਦਾ ਹੈ।

੮. ਦਸਮ ਗ੍ਰੰਥ ਜੁਗਾਂ ਚ ਵਿਸ਼ਵਾਸ ਪੈਦਾ ਕਰਦਾ ਹੈ।

੯. ਦਸਮ ਗ੍ਰੰਥ ਭੂਤਾਂ ਪ੍ਰੇਤਾਂ ਦੀ ਹੋਂਦ ਨੂੰ ਸਵੀਕਾਰਦਾ ਹੈ।

੧੦. ਦਸਮ ਗ੍ਰੰਥ ਬਲੀ ਦੇਣ ਨੂੰ ਪੁੰਨ ਸਮਝਦਾ ਹੈ।

੧੧. ਦਸਮ ਗ੍ਰੰਥ ਹਵਨ ਤੇ ਜੱਗ ਕਰਾਉਣ ਲਈ ਪੁਕਾਰ ਕਰਦਾ ਹੈ।

੧੨. ਸ੍ਰਿਸਟੀ ਰਚਨਾ ਬਾਰੇ ਦਸਮ ਗ੍ਰੰਥ ਦੀ ਸਿੱਖਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਤੋਂ ਬਿਲਕੁਲ ਉਲਟੀ ਹੈ।

੧੩. ਦਸਮ ਗ੍ਰੰਥ ਦਾਨ ਕਰਨ ਨੂੰ ਬੜੀ ਮਹਤੱਤਾ ਦੇਂਦਾ ਹੈ।

੧੪. ਦਸਮ ਗ੍ਰੰਥ ਅਪਣੀ ਔਰਤ ਬਾਮ੍ਹਣ ਨੂੰ ਦਾਨ ਕਰਨ ਲਈ ਕਹਿੰਦਾ ਹੈ।

੧੫. ਦਸਮ ਗ੍ਰੰਥ ਰੱਬ ਨੂੰ ਮਾਂ ਦੇ ਪੇਟ ਤੋਂ ਪੈਦਾ ਕਰਦਾ ਹੈ।

੧੬. ਦਸਮ ਗ੍ਰੰਥ ਨੀਵੀਆਂ ਜਾਤਾਂ ਨੂੰ ਮਖੌਲ ਕਰਦਾ ਹੈ।

੧੭. ਦਸਮ ਗ੍ਰੰਥ ਸਗਨਾਂ ਅਪਸਗਨਾਂ ਦਾ ਖੂਬ ਪ੍ਰਚਾਰ ਕਰਦਾ ਹੈ।

੧੮. ਦਸਮ ਗ੍ਰੰਥ ਦੂਜਿਆਂ ਦੀਆਂ ਔਰਤਾਂ ਜਬਰਦਸਤੀ ਖੋਹ ਕੇ ਅਪਣੇ ਘਰ ਰੱਖਣ ਲਈ ਉਤਸ਼ਾਹਿਤ ਕਰਦਾ ਹੈ।

੧੯. ਦਸਮ ਗ੍ਰੰਥ ਅਵਤਾਰਾਂ ਚ ਵਿਸ਼ਵਾਸ ਪੈਦਾ ਕਰਦਾ ਹੈ।

੨੦. ਦਸਮ ਗ੍ਰੰਥ ਚ ਨਰਕ ਤੇ ਸਵਰਗ ਦੋਵੇਂ ਥਾਵਾਂ ਕਾਇਮ ਹਨ।

੨੧. ਦਸਮ ਗ੍ਰੰਥ ਚ ਕਾਮ ਹੀ ਸਭ ਤੋਂ ਵੱਡੀ ਪ੍ਰਾਪਤੀ ਹੈ।

੨੨. ਦਸਮ ਗ੍ਰੰਥ ਕੋਕ ਸਾਸਤ੍ਰ ਪੜ੍ਹਨ ਅਤੇ ਉਸ ਅਨੁਸਾਰ ਭੋਗ ਕਰਨ ਨੂੰ ਕਹਿੰਦਾ ਹੈ।

ਕੁੱਝ ਅਪਣੇ ਬਾਰੇ:-ਮੈਂ ਪਹਿਲੀ ਜਨਵਰੀ 2003 ਨੂੰ ਦਸਮ ਗ੍ਰੰਥ ਬਾਰੇ ਲਿਖਣਾ ਸ਼ੁਰੂ ਕੀਤਾ। ਜਦ ਮੈਨੂੰ ਸਪੋਕਸਮੈਨ ਮੈਗਜੀਨ ਰਾਹੀਂ ਇਹ ਜਾਣਕਾਰੀ ਮਿਲੀ ਕਿ ਚੰਡੀਗੜ੍ਹ ਵਰਲਡ ਸਿੱਖ ਕੰਨਵੈਨਸ਼ਨ ਅਕਤੂਬਰ ਵਿੱਚ ਹੋਣ ਜਾ ਰਹੀ ਹੈ ਤਾਂ ਮੈਂ ਇਸ ਕੰਨਵੈਨਸ਼ਨ ਵਿੱਚ ਹਾਜ਼ਰੀ ਭਰਨ ਲਈ ਸਪੋਕਸਮੈਨ ਚ ਦਿੱਤੇ ਫਾਰਮ ਨੂੰ ਫੋਟੋ ਸਮੇਤ ਉਨ੍ਹਾਂ ਦੇ ਦਫਤਰ ਭੇਜ ਦਿੱਤਾ ਅਤੇ ਰਾਤ ਦਿਨ ਅਣਥੱਕ ਮਿਹਨਤ ਕਰ ਕੇ ਦਸਮ ਗ੍ਰੰਥ ਬਾਰੇ ਤਕੜੀ ਸਮੱਗ੍ਰੀ ਇਕੱਠੀ ਕਰ ਲਈ। ਮੇਰੀ ਇੱਛਾ ਸੀ ਕਿ ਮੈਂ ਸਰਬੱਤ ਖਾਲਸਾ ਸਮੇਲਨ ਦੀ ਸਟੇਜ ਤੋਂ ਅਪਣੇ ਵਿਚਾਰ ਰੱਖਾਂ। ਮੈਂ 1960 ਤੋਂ (ਬਾਲ ਉਮਰ ਤੋਂ ਲੈ ਕੇ ਅੱਜ ਤਾਂਈ) ਗੁਰੂ ਗ੍ਰੰਥ ਸਾਹਿਬ ਜੀ ਦੇ ਸਬਦਾਂ ਦੀ ਵਿਚਾਰ, ਕਵਿਤਾਵਾਂ ਤੇ ਲੈਕਚਰ ਨਿਸ਼ਕਾਮ ਰਹਿ ਕੇ ਸਿੱਖ ਸਟੇਜਾਂ ਤੋਂ ਕਰਦਾ ਆ ਰਿਹਾ ਹਾਂ। 16 ਅਕਤੂਬਰ 2003 ਨੂੰ ਮੈਂ ਚੰਡੀਗੜ੍ਹ, ਪਹੁੰਚ ਕੇ ਸਭ ਤੋਂ ਪਹਿਲਾਂ ਸਤਿਕਾਰ ਯੋਗ ਮੇਜਰ ਜਨਰਲ ਨਰਿੰਦਰ ਸਿੰਘ ਜੀ ਨੂੰ ਉਨ੍ਹਾਂ ਦੇ ਨਿਵਾਸ ਸਥਾਨ ਤੇ ਮਿਲਿਆ ਅਤੇ ਅਪਣੇ ਵੱਲੋਂ ਲਿਖੇ ਲੇਖ ਉਨ੍ਹਾਂ ਨੂੰ ਦਿਖਾਏ। ਮੇਜਰ ਸਾਹਿਬ ਝੱਟ ਹੀ ਮੈਨੂੰ ਅਪਣੀ ਕਾਰ ਤੇ ਸ੍ਰ: ਗੁਰਤੇਜ ਸਿੰਘ ਜੀ ਪ੍ਰੋਫੈਸਰ ਆਫ਼ ਸਿੱਖਇਜ਼ਮ ਦੇ ਕੋਲ ਲੈ ਗਏ ਜਿੱਥੇ ਕਈ ਪੁਰਾਣੇ ਮਿੱਤ੍ਰਾਂ (ਮਹਿੰਦਰ ਸਿੰਘ ਜੋਸ਼, ਕੰਵਰ ਮਹਿੰਦਰ ਪ੍ਰਤਾਪ ਸਿੰਘ ਤੇ ਗੁਰਚਰਨ ਸਿੰਘ ਗਰੋਵਰ) ਨੂੰ ਮਿਲ ਕੇ ਮਨ ਨੂੰ ਬੜੀ ਖੁਸ਼ੀ ਹੋਈ। ਮੈਂ ਅਪਣੇ ਵੱਲੋਂ ਲਿਖੇ ਲੇਖ ਸ੍ਰ: ਗੁਰਤੇਜ ਸਿੰਘ ਜੀ ਨੂੰ ਪੜ੍ਹਨ ਲਈ ਦਿੱਤੇ ਅਤੇ ਇਸੇ ਤਰ੍ਹਾਂ ਮੈਂ ਸ੍ਰ: ਜੋਗਿੰਦਰ ਸਿੰਘ ਜੀ ਸਪੋਕਸਮੈਨ ਨੂੰ ਲਿਖੇ ਗਏ ਸਾਰ ਅਤੇ ਲੇਖ ਦਿਖਾਏ। ਸ੍ਰ: ਜੋਗਿੰਦਰ ਸਿੰਘ ਨੇ ਕੁੱਝ ਪੰਨੇ ਹੋਰ ਲਿਖਣ ਦੀ ਸਲਾਹ ਦਿੱਤੀ ਜਦ ਕਿ ਗੁਰਤੇਜ ਸਿੰਘ ਜੀ ਨੇ ਮੇਰੇ ਵੱਲੋਂ ਲਿਖੇ ਗਏ ਤ੍ਰਿਯਾ ਚਰਿਤ੍ਰਾਂ ਦੇ ਸਾਰਾਂ ਨੂੰ ਹੋਰ ਵਿਸਥਾਰ ਦੇਣ ਲਈ ਕਿਹਾ, ਮੇਰੇ ਮਿਤ੍ਰ ਗੁਰਚਰਨ ਸਿੰਘ ਗਰੋਵਰ ਨੇ ਲੇਖਾਂ ਨੂੰ ਛੋਟੇ ਛੋਟੇ ਟ੍ਰੈਕਟਾਂ ਚ ਛਾਪਣ ਲਈ ਅਪਣੀ ਇੱਛਾ ਜ਼ਾਹਿਰ ਕੀਤੀ ਪਰ ਮੈਨੂੰ ਸ੍ਰ: ਗੁਰਤੇਜ ਸਿੰਘ ਜੀ ਅਤੇ ਸ੍ਰ: ਜੋਗਿੰਦਰ ਸਿੰਘ ਜੀ ਦੀ ਸਲਾਹ ਬਹੁਤ ਪਸੰਦ ਆਈ। ਮੈਂ ਸਰਬੱਤ ਖਾਲਸਾ ਸਮੇਲਨ ਵਿੱਚ ਸਭ ਤੋਂ ਆਖਿਰ ਚ ਪਰ ਸ੍ਰ: ਹਰਦੇਵ ਸਿੰਘ ਗਿੱਲ ਯੂ. ਐਸ. ਏ. ਤੋਂ ਪਹਿਲਾਂ ਬੋਲਿਆ। ਮੈਂ ਸਟੇਜ ਤੋਂ ਇਹ ਚੈਲਿੰਜ ਕਰ ਦਿੱਤਾ ਕਿ ਜੇਕਰ ਕੋਈ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਹੋਇਆ ਸਾਬਤ ਕਰ ਦੇਵੇ ਤਾਂ ਉਸ ਨੂੰ ਭਾਈ ਲਾਲੋ ਫਾਉਂਡੇਸ਼ਨ ਵੱਲੋਂ ਇੱਕ ਮਿਲੀਅਨ (ਦਸ ਲੱਖ) ਰੁਪਇਆ ਇਨਾਮ ਵੱਜੋਂ ਦਿੱਤਾ ਜਾਏਗਾ ਅਤੇ ਇੱਕ ਮਿਲੀਅਨ (ਦਸ ਲੱਖ) ਰੁਪਇਆ ਉਸ ਸੰਤ-ਸਾਧ ਨੂੰ ਦਿੱਤਾ ਜਾਏਗਾ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕਸਵੱਟੀ ਤੇ ਅਪਣੇ ਆਪ ਨੂੰ ਸੰਤ ਸੰਗਤਿ ਵਿੱਚ ਸਿੱਧ ਕਰ ਦੇਵੇ। ਇਸ ਤੋਂ ਬਾਦ 03-12-2003 ਨੂੰ ਮੋਹਾਲੀ ਫੇਜ 6 ਦੇ ਗੁਰਦੁਆਰਾ ਸਾਹਿਬ ਦੇ ਪਿੱਛੇ ਬਣੇ ਲੰਗਰ ਦੀ ਇਮਾਰਤ ਤੇ ਪਹਿਲੀ ਮੰਜਿਲ ਤੇ ਇੱਕ ਇਕੱਤ੍ਰਤਾ ਹੋਈ ਜਿਸ ਵਿੱਚ ਸ਼ਾਮਿਲ ਹੋਣ ਲਈ ਸ੍ਰ: ਮਹਿੰਦਰ ਸਿੰਘ ਜੀ ਜੋਸ਼ ਨੇ ਮੈਨੂੰ ਵੀ ਸੱਦ ਲਿਆ। ਇਸ ਇਕਤ੍ਰੱਤਾ ਵਿੱਚ ਵਿਸਵ ਸਿੱਖ ਬੁਲੇਟਿਨ ਦੇ ਸੰਪਾਦਿਕ ਸ੍ਰ: ਗੁਰਤੇਜ ਸਿੰਘ ਜੀ, ਕੰਵਰ ਮਹਿੰਦਰ ਪ੍ਰਤਾਪ ਸਿੰਘ ਜੀ, ਗਿਆਨੀ ਜਗਮੋਹਣ ਸਿੰਘ ਜੀ, ਸ੍ਰ: ਮਹਿੰਦਰ ਸਿੰਘ ਜੀ ਜੋਸ਼, ਸ੍ਰ: ਉਪਕਾਰ ਸਿੰਘ ਜੀ ਫਰੀਦਾਬਾਦ, ਸ੍ਰ: ਸੁਰਜੀਤ ਸਿੰਘ ਜੀ, ਸ੍ਰ: ਇੰਦਰ ਸਿੰਘ ਜੀ ਘੱਗਾ, ਸ੍ਰ: ਹਰਬੰਸ ਸਿੰਘ ਜੀ ਕਾਲਰਾ, ਦਮਦਮੀ ਟਕਸਾਲ ਦੇ ਮੁਖ ਬੁਲਾਰੇ ਅਤੇ ਖੰਡੇਧਾਰ ਦੇ ਸੰਪਾਦਕ ਭਾਈ ਮੋਹਕਮ ਸਿੰਘ ਜੀ, ਸ੍ਰ: ਸੁਖਦੇਵ ਸਿੰਘ ਜੀ ਤੋਂ ਇਲਾਵਾ ਕੁੱਝ ਹੋਰ ਪੰਥ ਦਰਦੀ ਜੁੜ ਬੈਠੇ ਸਨ ਜਿਸ ਵਿੱਚ ਮੁੱਖ ਵਿਸ਼ਾ ਦਸਮ ਗ੍ਰੰਥ ਹੀ ਸੀ। ਸ੍ਰ: ਇੰਦਰ ਸਿੰਘ ਜੀ ਘੱਗਾ ਭਾਈ ਮੋਹਕਮ ਸਿੰਘ ਜੀ ਪਾਸੋਂ ਦਸਮ ਗ੍ਰੰਥ ਬਾਰੇ ਸਪੱਸਟੀ-ਕਰਣ ਮੰਗਦੇ ਰਹੇ ਕਿ ਦਸਮ ਗ੍ਰੰਥ ਦੀ ਕਥਾ ਅਤੇ ਪ੍ਰਕਾਸ਼ ਦਮਦਮੀ ਟਕਸਾਲ ਚ ਕਿਉਂ ਕੀਤਾ ਜਾਂਦਾ ਹੈ? ਉਹ ਅਪਣੇ ਸੁਭਾ ਜਾਂ ਜਥੇਬੰਦੀ ਦੀ ਰਣਨੀਤੀ ਦੇ ਦਬਾਓ ਜਾਂ ਝੁਕਾਓ ਕਾਰਨ ਗੱਲ ਗੋਲ ਮੋਲ ਕਰਦੇ ਰਹੇ ਤੇ ਆਖਰ ਕਹਿਣ ਲੱਗੇ ਕਿ ਅਸੀਂ ਰਾਗ ਮਾਲਾ-ਚੌਪਈ-ਸਸਤ੍ਰ ਨਾਮ ਮਾਲਾ ਪੁਰਾਣ ਚੌਬੀਸ ਅਵਤਾਰ ਤੇ ਗੱਲ ਕਰਨ ਨੂੰ ਤਿਆਰ ਨਹੀਂ। ਸ੍ਰ: ਗੁਰਤੇਜ ਸਿੰਘ ਜੀ ਨੇ ਦੱਖਲ ਦੇਂਦੇ ਹੋਏ ਕਿਹਾ ਕਿ ਤ੍ਰਿਯਾ ਚਰਿਤ੍ਰਾਂ ਬਾਰੇ ਤੁਹਾਡੀ ਕੀ ਰਾਇ ਹੈ? ਪਰਨੋਗ੍ਰਾਫੀ ਨੂੰ ਵੀ ਤੁਸੀਂ ਗੁਰਬਾਣੀ ਮੰਨਦੇ ਹੋ? ਇੱਥੇ ਆ ਕੇ ਭਾਈ ਮੋਹਕਮ ਸਿੰਘ ਜੀ ਘਬਰਾ ਗਏ ਪਰ ਕਿਸੇ ਗੱਲ ਦਾ ਓਹ ਢੁਕਵਾਂ ਉੱਤਰ ਨਾ ਦੇ ਸਕੇ। ਮੈਂ ਪੂਰੇ ਠਰੰਮੇ ਨਾਲ ਸਭ ਦੀ ਵਿਚਾਰ ਸੁਣਨ ਤੋਂ ਬਾਦ ਆਖਿਆ ਕਿ ਜੇਕਰ ਗੁਰੂ ਗੋਬਿੰਦ ਸਿੰਘ ਜੀ ਦੀ ਕਿਸੇ ਰਚਨਾ ਨੂੰ (ਜੇਕਰ ਉਨ੍ਹਾਂ ਲਿਖੀ ਹੈ) ਕੋਕ ਸ਼ਾਸਤ੍ਰ ਜਾਂ ਕਾਮ ਸ਼ਾਸਤ੍ਰ ਨਾਲ ਨੱਥੀ ਕਰ ਕੇ ਉਸ ਅੱਗੇ ਮੱਥੇ ਟੇਕੇ ਤੇ ਟਿਕਵਾਏ ਜਾਣ ਕੀ ਇਹ ਸ਼ਰਮ ਦੀ ਗੱਲ ਨਹੀਂ ਹੋਏਗੀ? ਸਭ ਨੇ ਮੇਰੀ ਇਸ ਗੱਲ ਦੀ ਪ੍ਰੋੜਤਾ ਕੀਤੀ। ਮੈਂ ਫਿਰ ਕਿਹਾ ਕਿ ਜੇਕਰ ਜਪੁ ਜੀ ਸਾਹਿਬ ਨੂੰ ਇਨ੍ਹਾਂ ਕਾਮ ਭਰਪੂਰ ਕਾਵਿ ਰਚਨਾਵਾਂ ਨਾਲ ਨੱਥੀ ਕਰ ਕੇ ਕਿਹਾ ਜਾਏ ਕਿ ਇਹ ਤੁਹਾਡਾ ਗ੍ਰੰਥ ਹੈ ਤਾਂ ਕੀ ਸ਼ਰਮਨਾਕ ਨਹੀਂ ਹੋਏਗਾ? ਫਿਰ ਸਭ ਨੇ ਹਾਂ ਚ ਸਹਿਮਤੀ ਪ੍ਰਗਟਾਈ। ਇਕੱਤ੍ਰਤਾ ਦੀ ਸਮਾਪਤੀ ਤੋਂ ਪਹਿਲਾਂ ਮੈਂ ਸਭ ਵਿਦਵਾਨ ਵੀਰਾਂ ਨੂੰ ਬੇਨਤੀ ਕੀਤੀ ਕਿ ਓਹ ਪੇਂਡੂ ਵੀਰਾਂ ਨੂੰ ਅਨਪੜ੍ਹ ਨਾ ਸਮਝਣ ਬਲਕਿ ਅਪਣੇ ਪ੍ਰਚਾਰ ਕਰਨ ਦੇ ਤੌਰ ਤਰੀਕੇ ਅਤੇ ਬੋਲੀ ਨੂੰ ਪੇਂਡੂ ਸੁਭਾਓ ਅਨਸਾਰ ਢਾਲਣ।

ਮੈਂ 23.12.2003 ਨੂੰ ਵਾਪਿਸ ਦੁਬਈ ਪੁੱਜਾ। ਇੱਕ ਹਫਤਾ ਪਹਾੜ ਜਿੱਡੇ ਕਾਰਜ ਨੂੰ ਸਫਲ ਬਣਾਉਣ ਹਿੱਤ ਮੈਂ ਸੋਚਾਂ ਸੋਚਦਾ ਰਿਹਾ। ਮੈਂ ਗੁਰੂਦੁਆਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਖੜੇ ਹੋ ਕੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਮੈਨੂੰ ਸੱਚ ਲਿਖਣ ਅਤੇ ਬੋਲਣ ਲਈ ਬਿਬੇਕ ਬੁੱਧੀ ਦੇਣੀ ਤਾਂ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਅਪਮਾਨ ਕਰਨ ਵਾਲਿਆਂ ਅਤੇ ਸਿੱਖ ਕੌਮ ਨੂੰ ਬੁੱਧੂ ਬਨਾਣ ਵਾਲਿਆਂ ਦੇ ਚੇਹਰੇ ਨੰਗੇ ਕਰ ਕੇ ਗੁਰੂ ਜੀ ਦੀ ਸਹੀ ਦਿਖ ਪੇਸ਼ ਕਰ ਸਕਾਂ। ਗੁਰੂ ਜੀ ਦੀ ਅਪਾਰ ਕ੍ਰਿਪਾ ਨਾਲ ਮੈਂ ਪਹਿਲੀ ਜਨਵਰੀ 2004 ਨੂੰ ਦਸਮ ਗ੍ਰੰਥ ਦੇ ਤ੍ਰਿਯ ਚਰਿਤ੍ਰਾਂ ਦੇ ਦੁਬਾਰਾ ਤੋਂ ਸਾਰ ਲਿਖਣੇ ਸ਼ੁਰੂ ਕਰ ਦਿੱਤੇ। ਸਾਰ ਲਿਖਦਿਆਂ ਅਨੇਕਾਂ ਵਾਰ ਮੈਂ ਅਪਣੇ ਆਪ ਵਿੱਚ ਹੀ ਸ਼ਰਮ ਮਹਿਸੂਸ ਕਰਦਾ ਕਿ ਮੇਰੇ ਬਾਰੇ ਸਮਾਜ ਕੀ ਸੋਚੇਗਾ? ਰਿਸ਼ਤੇਦਾਰ ਕੀ ਕਹਿਣਗੇ? ਮੇਰੇ ਅਪਣੇ ਬੱਚੇ ਕੀ ਆਖਣਗੇ ਕਿ ਪਿਓ ਨੇ ਕਿਹੜਾ ਵਿਸ਼ਾ ਚੁਣਿਆ ਹੈ? ਦੂਜੇ ਪਾਸੇ ਮੇਰੀ ਜਾਗ੍ਹਦੀ ਜ਼ਮੀਰ ਰਾਤ ਦਿਨ ਮੈਨੂੰ ਹੁੱਜਾਂ ਮਾਰਦੀ ਕਿ ਜਸਬਿੰਦਰ ਸਿੰਘ ਜੇ ਗੁਰੂ ਨੂੰ ਛੁਪਾਏਂਗਾ ਅਤੇ ਪੰਥ ਵਿਰੋਧੀਆਂ ਦੇ ਟੋਲੇ ਚ ਰਲੇਂਗਾ ਤਾਂ ਤੇਰੇ ਤੋਂ ਨਿਕੰਮਾ ਮਨੁੱਖ ਹੋਰ ਕੋਈ ਨਹੀਂ ਜੰਮਣਾ। ਕਈ ਵਾਰ ਭਾਵੁਕ ਹੋ ਕੇ ਮੈਂ ਭੁੱਬਾਂ ਮਾਰ ਕੇ ਇਕੱਲਾ ਬਹਿ ਕੇ ਰੋਇਆ। ਮੇਰੇ ਸਾਮ੍ਹਣੇ ਹੁਣ ਦੋ ਹੀ ਰਸਤੇ ਸਨ, ਇੱਕ ਇਹ ਕਿ ਮੈਂ ਬਾਕੀ ਵਿਦਵਾਨਾਂ ਦੀ ਤਰ੍ਹਾਂ ਸਮਾਜ ਦੀ ਸ਼ਰਮ ਤੋਂ ਡਰ ਕੇ ਚੁੱਪ ਕਰ ਜਾਵਾਂ ਤੇ ਦੂਜਾ ਗੁਰੂ ਦੇ ਹੋ ਰਹੇ ਅਤੇ ਕੀਤੇ ਜਾ ਰਹੇ ਅਪਮਾਨ ਨੂੰ ਜੱਗ ਜਾਹਿਰ ਕਰ ਦੇਵਾਂ। ਮੈਂ ਦੂਜੇ ਰਸਤੇ ਨੂੰ ਚੁਣਨ ਦਾ ਫੈਸਲਾ ਕਰ ਲਿਆ। ਮੈਨੂੰ ਦੁਬਈ ਅਪਣੇ ਨਿੱਘੇ ਮਿੱਤ੍ਰਾਂ ਤੇ ਬੜਾ ਮਾਣ ਹੈ। ਮੈਂ ਅਪਣੇ ਮਨ ਦੀ ਅਵਸੱਥਾ ਉਨ੍ਹਾਂ ਅੱਗੇ ਜ਼ਾਹਿਰ ਕਰ ਦਿੱਤੀ। ਮੇਰੇ ਮਿਤ੍ਰ ਰੂਪ ਛੋਟੇ ਵੀਰ ਸ੍ਰ: ਸਤਜੀਤ ਸਿੰਘ ਸ਼ਾਰਜਾ ਵਾਲਿਆਂ ਨੇ ਮੇਰੀ ਹਰ ਲਿਖਤ ਨੂੰ ਕੰਪਿਯੂਟਰ ਤੇ ਪੂਰੀ ਲਗਨ ਅਤੇ ਤਨ ਦੇਹੀ ਨਾਲ ਛਾਪਣਾ ਸੁਰੂ ਕਰ ਦਿੱਤਾ। ਪਰਮ ਪਿਆਰੇ ਮਿੱਤ੍ਰ ਸ੍ਰ: ਪ੍ਰਭਜੀਤ ਸਿੰਘ ਜੀ ਧਵਨ ਨੇ ਮੈਨੂੰ ਹਰ ਪੱਲ ਹੱਲਾ ਸ਼ੇਰੀ ਦਿੱਤੀ ਅਤੇ ਹਰ ਪ੍ਰਕਾਰ ਦੀ ਸਹਾਇਤਾ ਕਰਨ ਦਾ ਭਰੋਸਾ ਦਿੱਤਾ। ਸ੍ਰ: ਰਘਬੀਰ ਸਿੰਘ ਜੀ ਅਲਾਇਨ (ਯੂ. ਏ. ਈ.) ਨੇ ਜਿੱਥੇ ਇਸ ਪੁਸਤਕ ਨੂੰ ਸਫਲ ਹੋਣ ਲਈ ਦੁਆਵਾਂ ਦਿੱਤੀਆਂ ਉੱਥੇ ਅਪਣਾ ਬਣਦਾ ਯੋਗਦਾਨ ਵੀ ਦਿੱਤਾ। ਮੈਂ ਯੂ. ਏ. ਈ. ਦੇ ਸਮੂਹ ਗੁਰਸਿੱਖਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਹਰ ਸਮੇਂ ਮੈਨੂੰ ਸਲਾਹਿਆ ਅਤੇ ਹੱਲਾਸ਼ੇਰੀ ਦਿੱਤੀ।

ਅੱਜ 22 ਅਪ੍ਰੈਲ 2004 ਦਿਨ ਵੀਰਵਾਰ ਵੈਸਾਖ ਸੁਦੀ ਨੂੰ ਦਸਮ ਗ੍ਰੰਥ ਦੇ ਪਹਿਲੇ ਪੜਾ ਨੂੰ ਸੰਪੂਰਣ ਕਰ ਕੇ ਮੈਂ ਖੁਸ਼ੀ ਮਹਿਸੂਸ ਕਰ ਰਿਹਾ ਹਾਂ। ਸਮੂਹ ਵਿਦਵਾਨਾਂ ਅਤੇ ਸਮੂਹ ਤਖਤਾਂ ਅਥਵਾ ਤਿੰਨੋ ਯੁਨੀਵਰਸਿਟੀਆਂ ਤੇ ਇਸ ਲਿਖਤ ਨੂੰ ਨਜ਼ਰਸਾਨੀ ਕਰਾਣ ਤੋਂ ਬਾਦ ਪੁਸਤਕ ਰੂਪ ਵਿੱਚ ਛਪਵਾ ਕੇ ਮੈਨੂੰ ਹੋਰ ਵੀ ਖੁਸ਼ੀ ਹੋ ਰਹੀ ਹੈ। ਮੈਂ ਇੱਕ ਛੋਟੇ ਜਿਹੇ ਪਿੰਡ ਵਿੱਚ ਪੈਦਾ ਹੋਇਆ ਹਾਂ ਜੋ ਚੰਡੀਗੜ੍ਹ ਰੋਪੜ ਸ਼ਾਹੀ ਸੜਕ ਦੇ ਕੰਢੇ ਵੱਸਦਾ ਹੈ। ਮੈਂ ਪਿੰਡ ਦੇ ਸਰਕਾਰੀ ਸਕੂਲ ਵਿਚੋਂ ਹੀ ਮੁਢਲੀ ਵਿੱਦਿਆ ਗ੍ਰਹਿਣ ਕੀਤੀ ਹੈ। ਮੇਰੀ ਬੋਲੀ ਅਤੇ ਲਿਖਤ ਬਿਲਕੁਲ ਪੇਂਡੂ ਹੈ ਜਿਸ ਤੇ ਮੈਨੂੰ ਬੜਾ ਮਾਣ ਹੈ। ਮੈਂ ਅਪਣੀ ਇਸ ਪੁਸਤਕ ਵਿੱਚ ਇਲਾਕੇ ਦੀ ਬੋਲੀ ਜਾਂਦੀ ਬੋਲੀ ਨੂੰ ਹੀ ਵਧੇਰੇ ਵਰਤਿਆ ਹੈ। ਜੇਕਰ ਸਰਲ ਅਤੇ ਸਾਦੀ ਬੋਲੀ ਨਾਲ ਕਿਸੇ ਦੇ ਮਨ ਨੂੰ ਤਕਲੀਫ਼ ਪਹੁੰਚੇ ਤਾਂ ਮੈਨੂੰ ਇੱਕ ਪੇਂਡੂ ਵੀਰ ਜਾਣ ਕੇ ਮੁਆਫ ਕਰ ਦੇਣਾ। ਤੁਹਾਡੇ ਵਡ ਮੁੱਲੇ ਵਿਚਾਰਾਂ ਦੀ ਮੈਂ ਉਡੀਕ ਕਰਾਂਗਾ ਜਿਹੜੇ ਵੀਰ ਮੇਰਾ ਵਿਰੋਧ ਗਿਆਨ ਦੇ ਅਦਾਰ ਤੇ ਕਰਨਗੇ ਮੈਂ ਉਨ੍ਹਾਂ ਦਾ ਵੀ ਧੰਨਵਾਦੀ ਹੋਵਾਂਗਾ ਤੇ ਜਿਹੜੀ ਮੇਰੀ ਲਿਖਤ ਨੂੰ ਸਲਾਹੁਣਗੇ ਉਨ੍ਹਾਂ ਦਾ ਵੀ ਰਿਣੀ ਹੋਵਾਂਗਾ।

ਦਾਸਨ ਦਾਸ; ਮੇਰਾ ਪਤਾ;

Jasbinder Singh Khalsa

ਜਸਬਿੰਦਰ ਸਿੰਘ ਖਾਲਸਾ Ludas

ਮੁਖ ਸੇਵਾਦਾਰ P. O. Box # 50237

ਭਾਈ ਲਾਲੋ ਫਾਉਂਡੇਸ਼ਨ Dubai (U. A. E.)
.