.

ਜੋ ਬ੍ਰਹਮੰਡੇ ਸੋਈ ਪਿੰਡੇ (ਬਲੈਕ ਹੋਲ)

ਪ੍ਰੋ: ਤਰਲੋਚਨ ਸਿੰਘ ਮਹਾਜਨ
ਫਿਜਿਕਸ ਵਿਭਾਗ
ਖਾਲਸਾ ਕਾਲਜ ਪਟਿਆਲਾ
+੯੧੯੮੮੮੧੬੯੨੨੬

ਬ੍ਰਹਿਮੰਡ ਦੀ ਵਿਸ਼ਾਲਤਾ ਦਾ ਅਨੁਮਾਨ ਲਾਉਣਾ ਮਨੁੱਖ ਦੇ ਵੱਸ ਦਾ ਨਹੀਂ। ਜਿਥੇ ਬ੍ਰਹਿਮੰਡ ਦੀ ਕੋਈ ਸੀਮਾ ਨਹੀਂ ਇਹ ਅਨੰਤ ਹੈ ਉਥੇ ਮਨੁੱਖੀ-ਦਿਮਾਗ ਸੀਮਾ ਦੀ ਕੈਦ ਵਿੱਚ ਹੈ। ਬ੍ਰਹਿਮੰਡ ਦੀ ਅਨੰਤਤਾ ਬਾਰੇ ਮਨੁੱਖੀ-ਦਿਮਾਗ ਸੋਚ ਹੀ ਨਹੀਂ ਸਕਦਾ।

ਅੰਤੁ ਨ ਜਾਪੈ ਕੀਤਾ ਆਕਾਰੁ।। ਅੰਤੁ ਨ ਜਾਪੈ ਪਾਰਾਵਾਰੁ।।
ਅੰਤ ਕਾਰਣਿ ਕੇਤੇ ਬਿਲਲਾਹਿ।। ਤਾ ਕੇ ਅੰਤ ਨ ਪਾਏ ਜਾਹਿ।। (੫)


ਵਿਗਿਆਨ ਇਹ ਸਿੱਧ ਕਰ ਚੁੱਕਾ ਹੈ ਕਿ ਬ੍ਰਹਿਮੰਡ ਵਿੱਚ ਜਿਹੜੇ ਤਾਰੇ, ਗ੍ਰਹਿ, ਉਪਗ੍ਰਹਿ ਅਸੀਂ ਵੇਖ ਰਹੇ ਹਾਂ ਉਹ ਬ੍ਰਹਿਮੰਡ ਵਿੱਚ ਫੈਲੇ ਕੁੱਲ ਪਦਾਰਥ ਦਾ ੧੦ % ਹਿੱਸਾ ਹਨ ੯੦ % ਮੈਟਰ ਦਾ ਅਜੇ ਸਾਨੂੰ ਕੋਈ ਇਲਮ ਨਹੀਂ। ਉਸ ਮੈਟਰ ਨੂੰ ਵਿਗਿਆਨੀ ਡਾਰਕ ਮੈਟਰ
(dark matter) ਕਹਿੰਦੇ ਹਨ। ਵਿਗਿਆਨੀ ਜਿਵੇਂ ਜਿਵੇਂ ਇਸ ਦੀਆਂ ਹੱਦਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਨ ਇਹ ਬ੍ਰਹਿਮੰਡ ਉਨ੍ਹਾਂ ਲਈ ਹੋਰ ਵਿਸ਼ਾਲ -ਹੋਰ ਵਿਸ਼ਾਲ ਹੁੰਦਾ ਚਲਾ ਜਾ ਰਿਹਾ ਹੈ।

ਏਹੁ ਅੰਤੁ ਨ ਜਾਣੈ ਕੋਇ।। ਬਹੁਤਾ ਕਹੀਐ ਬਹੁਤਾ ਹੋਇ।। (੫)

ਜਿਥੇ ਬ੍ਰਹਿਮੰਡ ਦਾ ਪਸਾਰਾ ਆਨੰਤਤਾ ਤਕ ਹੈ, ਉਥੇ ਮਨੁੱਖ ਅੰਦਰਲੀ ਆਨੰਤਤਾ ਦੀ ਵੀ ਕੋਈ ਸੀਮਾ ਨਹੀਂ। ਜੋ ਕੁੱਝ ਬ੍ਰਹਿਮੰਡ ਵਿੱਚ ਹੈ ਉਹੋ ਕੁੱਝ ਸਾਡੇ ਸ਼ਰੀਰ ਅੰਦਰ ਹੈ

ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ।। (੬੯੫)

ਜਿਥੇ ਵਿਗਿਆਨੀ ਬਾਹਰ ਖੋਜਦੇ ਹਨ ਉਥੇ ਸਾਡੇ ਗੁਰੂਆਂ ਪੀਰਾਂ ਫਕੀਰਾਂ ਦੀ ਖੋਜ ਸਰੀਰ ਦੇ ਅੰਦਰ ਦੀ ਰਹੀ ਹੈ। ਉਨ੍ਹਾਂ ਨੇ ਇਸ ਖੋਜ ਵਿਚੋਂ ਲੱਭਿਆ ਕਿ ਮਨੁੱਖੀ ਸਰੀਰ ਅੰਦਰ ਕਾਲੇ-ਕੂਪ (ਅੰਨ੍ਹੇ ਖੂਹ) ਹਨ। ਮਨੁੱਖ ਇਨ੍ਹਾਂ ਦੀਆਂ ਡੂੰਘਾਈਆਂ ਵਿੱਚ ਉਤਰਦਾ ਚਲਿਆ ਜਾਂਦਾ ਹੈ। ਮਨੁੱਖ ਆਪਣੀਆਂ ਸਿਆਣਪਾਂ ਨਾਲ ਮੋਹ ਮਾਇਆ ਦੇ ਅੰਨ੍ਹੇ ਖੂਹ ਵਿਚੋਂ ਬਾਹਰ ਨਹੀਂ ਨਿਕਲ ਸਕਦਾ। ਹਾਂ ਗੁਰੂ ਦੀ ਕ੍ਰਿਪਾ, ਉਸਦੀ ਨਦਰ, ਉਸਦੀ ਮੇਹਰ ਅਤੇ ਉਸਦੀ ਪ੍ਰਸੰਨਤਾ ਉਸ ਨੂੰ ਅੰਨ੍ਹੇ ਖੂਹ ਵਿਚੋਂ ਬਾਹਰ ਕੱਢ ਸਕਦੀ ਹੈ।

ਅੰਧ ਕੂਪ ਤੇ ਕੰਢੈ ਚਾੜੇ।। ਕਰਿ ਕਿਰਪਾ ਦਾਸ ਨਦਰਿ ਨਿਹਾਲੇ।। (੧੩੨)
ਅੰਧ ਕੂਪ ਤੇ ਕਾਢੇ ਆਪਿ।। ਗੁਣ ਗੋਵਿੰਦ ਅਚਰਜ ਪਰਤਾਪ।। (੧੯੮)
ਅੰਧ ਕੂਪ ਮਹਿ ਹਾਥ ਦੇ ਰਾਖਹੁ ਕਛੂ ਸਿਆਨਪ ਉਕਤਿ ਨ ਮੋਰੀ।। (੨੦੮)
ਅੰਧ ਕੂਪ ਤੇ ਤਿਹ ਕਢਹੁ ਜਿਹ ਹੋਵਹੁ ਸੁਪ੍ਰਸੰਨ।। (੨੫੫)


ਜਿਥੇ ਇਹ ਕਾਲੇ-ਕੂਪ ਸ਼ਰੀਰ ਅੰਦਰਲੀਆਂ ਮਨੁੱਖੀ ਚੰਗਿਆਈਆਂ ਨੂੰ ਖਾ ਰਹੇ ਹਨ ਉਥੇ ਇਹ ਕੂਪ ਇਸ ਬ੍ਰਹਿਮੰਡ ਵਿੱਚ ਵੀ ਮੌਜੂਦ ਹਨ। ਵਿਗਿਆਨੀਆਂ ਨੇ ਇਨ੍ਹਾਂ ਨੂੰ ਬਲੈਕ-ਹੋਲ (ਕਾਲੇ-ਕੂਪ) ਦਾ ਨਾਮ ਦਿੱਤਾ ਹੈ। ਇਸ ਦੀ ਖੋਜ ਵਿਗਿਆਨੀ ਲੈਪਲੈਸ ਅਤੇ ਜੋਨ ਮਿਤਲ ਨੇ ੧੮ਵੀਂ ਸਦੀ ਦੇ ਅੰਤ ਵਿੱਚ ਕੀਤੀ ਸੀ। ਛੋਟੇ ਵੱਡੇ ਸਾਰੇ ਕਾਲੇ-ਕੂਪਾਂ ਨੂੰ ਮਿਲਾ ਕੇ ਸਾਡੇ ਬ੍ਰਹਿਮੰਡ ਵਿੱਚ ਇਨ੍ਹਾਂ ਦੀ ਗਿਣਤੀ ਤਕਰੀਬਨ ਇੱਕ ਲੱਖ ਹੈ। ਇਹ ਕਾਲੇ ਕੂਪ (ਬਲੈਕ-ਹੋਲ) ਆਪਣਾ ਵਿਸ਼ਾਲ ਮੂੰਹ ਖੋਲ੍ਹੀਂ ਬ੍ਰਹਿਮੰਡ ਵਿੱਚ ਤੈਰ ਰਹੇ ਹਨ ਅਤੇ ਆਪਣੀ ਸੀਮਾ ਵਿੱਚ ਆਉਣ ਵਾਲੀ ਹਰ ਵਸਤੂ ਨੂੰ ਨਿਗਲ ਜਾਂਦੇ ਹਨ। ਇਹ ਗ੍ਰਹਿਆਂ, ਉਪਗ੍ਰਹਿਆਂ ਅਤੇ ਤਾਰਿਆਂ ਤਕ ਨੂੰ ਹਜਮ ਕਰ ਜਾਂਦੇ ਹਨ। ਰੋਸ਼ਨੀ ਦੀ ਕਿਰਨ ਜੇ ਕਦੀਂ ਭੁੱਲ-ਭੁਲੇਖੇ ਇਨ੍ਹਾਂ ਦੀ ਹੱਦ ਵਿੱਚ ਆ ਜਾਏ ਤਾਂ ਇਹ ਉਸ ਨੂੰ ਵੀ ਹੜੱਪ ਜਾਂਦੇ ਹਨ। ਇਹ ਬੇਹੱਦ ਭਾਰੇ ਹੁੰਦੇ ਹਨ। ਇਨ੍ਹਾਂ ਦੇ ਭਾਰ ਦਾ ਅੰਦਾਜਾ ਇਥੋਂ ਲਾਇਆ ਜਾ ਸਕਦਾ ਹੈ: ਇੱਕ ਸੈਂਟੀਮੀਟਰ ਵਿਆਸ ਵਾਲੇ ਕਾਲੇ ਕੂਪ (ਬਲੈਕ ਹੋਲ) ਦਾ ਭਾਰ ਸਾਡੀ ਧਰਤੀ ਦੇ ਭਾਰ ਦੇ ਬਰਾਬਰ ਅਤੇ ਕੁੱਝ ਕੁ ਕਿਲੋਮੀਟਰ ਵਾਲੇ ਦਾ ਭਾਰ ਸੂਰਜ ਦੇ ਭਾਰ ਦੇ ਬਰਾਬਰ ਹੁੰਦਾ ਹੈ। ਇਹ ਮਨੁੱਖੀ ਅੱਖਾਂ ਨਾਲ ਨਹੀਂ ਵੇਖੇ ਜਾ ਸਕਦੇ।
ਹੂਰੂ ਨਾਮ ਦੇ ਸੈਟਲਾਈਟ ਨੇ ਇੱਕ ਅਜਿਹੀ ਕਾਲੇ-ਕੂਪ (ਬਲੈਕ ਹੋਲ) ਦੀ ਖੋਜ ਕੀਤੀ ਹੈ ਜਿਥੋਂ ਬਣੀਆਂ ਤੀਬਰ ਐਕਸ-ਕਿਰਣਾਂ ਆ ਰਹੀਆਂ ਹਨ। ਇਸ ਦਾ ਨਾਮ ਸਾਈਗਨਸ ਐਕਸ-੧ ਰਖਿਆ ਗਿਆ ਹੈ। ਇਸ ਦੇ ਗੁਆਂਢ ਵਿੱਚ ਐਚ-ਡੀ-ਈ 226868 ਨਾਮ ਦਾ ਇੱਕ ਵਿਸ਼ਾਲ ਨੀਲਾ ਤਾਰਾ ਹੈ ਜਿਸ ਦਾ ਭਾਰ ਸੂਰਜ ਦੇ ਭਾਰ ਤੋਂ ੨੦ ਗੁਣਾਂ ਜ਼ਿਆਦਾ ਹੈ। ਇਸ ਤਾਰੇ ਦੇ ਗੁਆਂਢ ਵਿੱਚ ਬਿਰਾਜਮਾਨ ਕਾਲੇ ਕੁੱਪ (ਬਲੈਕ ਹੋਲ) ਦਾ ਭਾਰ ਸੂਰਜ ਦੇ ਭਾਰ ਤੋਂ ੧੦ ਗੁਣਾ ਜਿਆਦਾ ਹੈ ਅਤੇ ਇਸ ਦਾ ਘੇਰਾ ੩੦੦ ਕਿਲੋਮੀਟਰ ਦਾ ਹੈ।
ਕਾਲੇ-ਕੂਪ ਅੰਦਰ ਗਰੂਤਾ ਆਕਰਸਣ ਬੇਹੱਦ ਤੀਬਰ ਹੁੰਦਾ ਹੈ। ਉਹ ਹਰ ਵਸਤੂ ਨੂੰ ਆਪਣੇ ਵਲ ਖਿਚ ਰਿਹਾ ਹੈ ਜਿਹੜੀ ਵਸਤੂ ਇਸ ਦੀ ਪਕੜ ਅੰਦਰ ਆ ਜਾਂਦੀ ਹੈ ਜਾਂ ਇਸ ਗਰੂਤਾ-ਆਕਰਸ਼ਣ ਦੇ ਖੂਹ ਵਿੱਚ ਡਿਗ ਜਾਂਦੀ ਹੈ ਉਸ ਨੂੰ ਇਹ ਇਸ ਤਰਾਂ ਚੀਰ ਫਾੜ ਦਿੰਦਾ ਹੈ ਕਿ ਉਸ ਦਾ ਨਾਮੋ-ਨਿਸ਼ਾਨ ਹੀ ਮਿਟ ਜਾਂਦਾ ਹੈ। ਇਹ ਸਭ ਕਰਨ ਲਈ ਗਰੂਤਾ ਆਕਰਸਣ ਨੂੰ ਇੱਕ ਸੈਕਿੰਡ ਦੇ ਹਜ਼ਾਰਵੇਂ ਹਿਸੇ ਤੋਂ ਵੀ ਘੱਟ ਸਮਾਂ ਲਗਦਾ ਹੈ।

M87 is an active galaxy, one in which we see interesting objects. Near its core (or centre) there is a spiral-shpaed disc of hot gas. The first picture places it in context. The second superposes spectra from opposite sides. This allows us to determine the speed of rotation of the disk and its size. From this we can weigh the size of the invisible object at the centre. Although the object is no bigger than our solar system it weighs three billion times as much as the sun. This means that gravity is so strong that light cannot escape. We have a black

This Hubble Space Telescope image contains three main features. The outer white area is the core or centre of the galaxy NGC4261. Inside the core there is a brown spiral-shaped disk. It weighs on hundred thousand times as much as our sun. Because it is rotating we can measure the radii and speed of its constituents, and hence weigh the object at its centre. This object is about as large as our solar system, but weighs,200,000,000 times as much as our sun. This means that gravity is about one million times as strong as on the sun. Almost certainly this object is a black hole.

ਕੀੜੀਆਂ ਤੋਂ ਲੈ ਕੇ ਡਾਇਨਾਸੋਰਾਂ ਤੱਕ, ਇੱਕ ਸੈਲ ਜੀਵ ਤੋਂ ਲੈ ਕੇ ਮਨੁੱਖ ਤੱਕ, ਗ੍ਰਹਿਆਂ ਤੋਂ ਲੈ ਕੇ ਗਲੈਕਸੀਆਂ ਤੱਕ ਸਾਰਿਆਂ ਵਿੱਚ ਕੁਦਰਤ ਦਾ ਇਕੋ ਨਿਯਮ ਵਰਤ ਰਿਹਾ ਹੈ, ਉਹ ਨਿਯਮ ਹੈ ਜੀਵਨ ਤੇ ਫਿਰ ਮੌਤ। ਭਾਵੇਂ ਅਸੀਂ ਆਪਣੇ ਆਲੇ ਦੁਆਲੇ ਜੀਵਾਂ ਨੂੰ ਜਨਮ ਲੈਂਦੇ ਅਤੇ ਫਿਰ ਮਰਦੇ ਵੇਖਦੇ ਹਾਂ ਪਰ ਫਿਰ ਵੀ ਇਹ ਜਾਣ ਕੇ ਹੈਰਾਨੀ ਹੁੰਦੀ ਹੈ ਕਿ ਤਾਰੇ ਅਤੇ ਦੈਂਤਕਾਰ ਕੂਪ ਵੀ ਜੰਮਦੇ ਅਤੇ ਮਰਦੇ ਹਨ।

ਜੋ ਦੀਸੈ ਸੋ ਚਲਸੀ ਕੂੜਾ ਮੋਹੁ ਨ ਵੇਖੁ।। (੬੧)
ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ।। (੪੭੪)


ਕਾਲੇ-ਕੂਪ (ਬਲੈਕ-ਹੋਲ) ਦਾ ਜਨਮ ਤਾਰੇ ਦੀ ਮੌਤ ਨਾਲ ਹੁੰਦਾ ਹੈ। ਤਾਰੇ ਦੀ ਮੌਤ ਉਦੋਂ ਹੁੰਦੀ ਹੈ ਜਦੋਂ ਉਸ ਵਿੱਚ ਬਲਣ ਵਾਲਾ ਨਿਊਕਲੀਅਰ ਬਾਲਣ “ਹਾਈਡਰੋਜਨ ਅਤੇ ਹੀਲੀਅਮ” ਖਤਮ ਹੋਣ ਲਗਦਾ ਹੈ ਤਾਂ ਗਰੂਤਾ ਸ਼ਕਤੀ ਐਨੀ ਜਿਆਦਾ ਵਧ ਜਾਂਦੀ ਹੈ ਕਿ ਪਹਾੜਾਂ ਪਹਾੜਾਂ ਜਿਡੇ ਪਦਾਰਥ ਇੱਕ ਬਿੰਦੂ ਤੇ ਸਿਮਟਣ ਲਗਦੇ ਹਨ। ਇਸ ਕ੍ਰਿਆ ਦੇ ਅੰਤ ਵਿੱਚ ਤਾਰਾ ਆਪਣਾ ਪੁਰਾਣਾ ਚੋਲਾ ਉਤਾਰ ਕੇ ਨਿਊਟਰਾਨ ਸਟਾਰ ਜਾਂ ਵਾਈਟ ਡਵਾਰਫ ਜਾਂ ਬਲੈਕ ਹੋਲ ਦੀ ਸ਼ਕਲ ਧਾਰਨ ਕਰ ਲੈਂਦਾ ਹੈ। ਮਰਨ ਸਮੇਂ ਉਸ ਦਾ ਭਾਰ ਕੀ ਸੀ, ਨਵਾਂ ਰੂਪ ਇਸ ਤੇ ਨਿਰਭਰ ਕਰਦਾ ਹੈ। ਜੇ ਭਾਰ ਸੂਰਜ ਦੇ ਭਾਰ ਤੋਂ ਤਿੰਨ ਗੁਣਾ ਜਾਂ ਇਸ ਤੋਂ ਘਟ ਹੋਇਆ ਤਾਂ ਨਿਉਟਰਾਨ ਸਟਾਰ ਜਾਂ ਵਾਈਟ ਡਵਾਰਫ ਬਣਨ ਦੀ ਸੰਭਾਵਨਾ ਹੋਵੇਗੀ ਅਤੇ ਜੇ ਇਸ ਤੋਂ ਜਿਆਦਾ ਹੋਇਆ ਤਾਂ ਕਾਲਾ-ਕੂਪ (ਬਲੈਕ-ਹੋਲ) ਜਨਮ ਲਵੇਗਾ। ਬ੍ਰਹਿਮੰਡੀ ਵਿਗਿਆਨੀਆਂ ਅਨੁਸਾਰ ਸਾਡੀ ਆਪਣੀ ਦੂਧੀਆ ਅਕਾਸ਼-ਗੰਗਾ (ਲੱਖਾਂ ਤਾਰਿਆਂ ਦਾ ਸਮੂਹ) ਦੇ ਨਿਊਕਲੀਅਸ ਵਿੱਚ ਕਾਲੇ-ਕੂਪ ਤੋਂ ਕਈ ਕਰੋੜ ਗੁਣਾ ਵਿਸ਼ਾਲ ਦੈਂਤਾਕਾਰ ਕਾਲਾ ਕੂਪ ਹੈ ਜਿਸ ਦਾ ਭਾਰ ਕਈ ਹਜ਼ਾਰਾਂ ਸੂਰਜਾਂ ਦੇ ਭਾਰ ਦੇ ਬਰਾਬਰ ਹੈ। ਜਦੋਂ ਤੋਂ ਉਹ ਬਣਿਆ ਹੈ ਉਦੋਂ ਤੋਂ ਹੀ ਉਸ ਨੇ ਤਾਰਿਆਂ ਨੂੰ ਖਾਣਾ ਸ਼ੁਰੂ ਕੀਤਾ ਹੋਇਆ ਹੈ। ਇਸ ਨਾਲ ਉਸ ਦੀ ਕਾਇਆ ਅਤੇ ਗਰੂਤਾ ਆਕਰਸਣ ਹੋਰ ਵਿਸ਼ਾਲ ਹੁੰਦਾ ਜਾ ਰਿਹਾ ਹੈ। ਵਿਗਿਆਨੀਆਂ ਦਾ ਅਨੁਮਾਨ ਹੈ ਕਿ ਜੇ ਉਸ ਦੀ ਖੁਰਾਕ ਇਸੇ ਤਰ੍ਹਾਂ ਜਾਰੀ ਰਹੀ ਤਾਂ ਇੱਕ ਦਿਨ ਇਹ ਦੂਧੀਆ ਅਕਾਸ਼-ਗੰਗਾ ਆਪਣੇ ਸੋਹਣੇ ਚਮਕਦੇ ਤਾਰਿਆਂ ਤੋਂ ਸਖਣੀ ਹੋ ਜਾਏਗੀ ਤੇ ਫਿਰ ਇਸ ਅਕਾਸ਼-ਗੰਗਾ ਦੇ ਨਾਲ ਨਾਲ ਉਹ ਵਿਸ਼ਾਲ ਦੈਂਤਾਕਾਰ ਕੂਪ ਵੀ ਅਲੋਪ ਹੋ ਜਾਵੇਗਾ ਤਾਂ ਫਿਰ ਇਸ ਤੋਂ ਬਾਅਦ ਕੀ ਹੋਵੇਗ? ਕੀ ਇਹੋ ਕੁੱਝ ਦੂਜੀ ਅਕਾਸ਼ ਗੰਗਾ ਵਿੱਚ ਵਾਪਰੇਗਾ? ਇਸ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਕੁਦਰਤ ਦਾ ਭੇਦ ਨਹੀਂ ਪਾਇਆ ਜਾ ਸਕਦਾ ਇਸ ਦੀਆਂ ਹੱਦਾਂ ਨੂੰ ਜਾਣਨ ਵਾਲਿਆਂ ਦਾ ਆਪੂੰ ਅੰਤ ਹੋ ਜਾਂਦਾ ਹੈ।

ਅੰਤ ਕਾਰਣਿ ਕੇਤੇ ਬਿਲਲਾਹਿ।। ਤਾ ਕੇ ਅੰਤ ਨ ਪਾਏ ਜਾਹਿ।।
ਏਹੁ ਅੰਤੁ ਨ ਜਾਣੈ ਕੋਇ।। ਬਹੁਤਾ ਕਹੀਐ ਬਹੁਤਾ ਹੋਇ।। (੫)




.