.

ਸੰਤਾਂ ਦੇ ਕੌਤਕ .....?
(ਭਾਗ ਦੂਜਾ, ਕਿਸ਼ਤ ਨੰ: 07)

ਭਾਈ ਸੁਖਵਿੰਦਰ ਸਿੰਘ 'ਸਭਰਾ'

ਸੰਤ ਪਦ ਨਿਰਣੈ

ਇਥੇ ਭਾਈ ਰਣਧੀਰ ਸਿੰਘ ਹੋਰਾਂ ਦੀ ਲਿਖੀ ਪੁਸਤਕ ਵਿਚੋਂ ਕੁੱਝ ਝਾਕੀਆਂ ਦਿਖਾਵਾਂਗਾ।
ਭਾਈ ਸਾਹਿਬ ਲਿਖਦੇ ਹਨ ਇਹਨਾਂ ਲੋਕਾਂ ਦਾ ਇਹ ਨਿਸ਼ਚਾ ਵੀ ਹੈ ਕਿ ਗੁਰੂ ਤੋਂ ਉਤਰ ਕੇ ਦੂਜਾ ਦਰਜਾ ਸੰਤਾਂ ਦਾ ਹੈ। ਸਿੱਖਾਂ ਦਾ ਦਰਜਾ ਸੰਤਾਂ ਤੋਂ ਹੇਠਾਂ ਹੈ। ਇਹ ਦਰਜੇ ਪੱਦਵੀਆਂ ਵਾਲਾ ਨਿਸ਼ਚਾ ਇਹਨਾਂ ਦਾ ਮਨਘੜ੍ਹਤ ਖ਼ਿਆਲ ਹੈ। ਬਲਕਿ ਇਉਂ ਕਹੋ ਕਿ ਜਾਣ-ਬੁਝ ਕੇ ਮਨਉਕਤ ਸੰਤ ਡੰਮ੍ਹ ਪ੍ਰਚਾਰ ਕਰਨ ਲਈ ਉਹਨਾਂ ਨੇ ਇਹ ਦਰਜੇ ਖੁਦ ਬਣਾਏ ਹੋਏ ਹਨ। ਜਿਨ੍ਹਾਂ ਨੂੰ ਸੰਤ ਬਣਨ ਦੀ ਆਦਤ ਪੈ ਗਈ ਹੈ। ਉਹ ਨਿਰੇ ਸੰਤ ਬਣਨ ਉੱਤੇ ਹੀ ਨਹੀਂ ਖਲੋਂਦੇ, ਸਗੋਂ ਗੁਰੂ ਗੁਰਦੇਵ ਦਾ ਦਰਜਾ ਵੀ ਆਪਣੇ ਆਪ ਉੱਤੇ ਅਰੋਪ ਲੈਂਦੇ ਹਨ। ਗੁਰੂ ਦੀ ਹਜ਼ੂਰੀ ਵਿੱਚ ਗੱਦੀਆਂ ਤਕੀਏ ਲਾ ਲਾ ਬਹਿੰਦੇ ਹਨ, ਕਈ ਬੇਅਦਬ ਗੁਰੂ ਡੰਮੀਏ ਸੰਤ ਤਾਂ ਆਪਣੇ ਉੱਪਰ ਚਵਰ ਝੁਲਾਉਣ ਦੀ ਢੀਠਤਾ ਵੀ ਨਿਰਲੱਜ ਹੋ ਕੇ ਕਰਦੇ ਹਨ। ਆਪਣੇ ਪੈਰਾਂ `ਤੇ ਮੱਥਾ ਟਿਕਾਉਂਦੇ ਹਨ, ਗੁਰੂ ਬਣ ਕੇ ਮੰਤਰ ਵੀ ਦਿੰਦੇ ਹਨ, ਇਹ ਸਾਰਾ ਕੁੱਝ ਹੀ ਗੁਰਮਤਿ ਦੇ ਉਲਟ ਹੈ।
ਭਾਈ ਰਣਧੀਰ ਸਿੰਘ ਸੰਤ ਪਦ ਨਿਰਣੇ ਪੰਨਾ 9
ਭਾਈ ਸਾਹਿਬ ਅੱਗੇ ਪੰਨਾ 10-11 `ਤੇ ਲਿਖਦੇ ਹਨ ਕਿ ਸਾਨੂੰ ਫ਼ਿਕਰ ਹੈ ਹੋਰ ਵੀ ਕਈ ਸੰਤ ਡੰਮੀਏ ਟੋਲੇ ਹਨ ਜੋ ਇਹਨਾਂ ਕੂਕਿਆਂ ਵਾਂਗੂੰ ਗੁਰੂ ਡੰਮੀਆਂ ਕੁਫ਼ਰ ਨਾ ਕਰਨ। ਤਾਂ ਤੇ ਗੁਰੂ ਪੰਥ ਦਾ ਫ਼ਰਜ ਬਣਦਾ ਹੈ ਕਿ ਉਹਨਾਂ ਨੂੰ ਇਸ ਸੰਤ ਡੰਮਤਾ ਦੀ ਬਿਮਾਰੀ ਤੋਂ ਹੁਣ ਤੋਂ ਹੀ ਅਰੋਗਤ ਕੀਤਾ ਜਾਵੇ। ਉਹਨਾਂ ਸੰਤ ਡੰਮੀਆਂ ਦੇ ਅੰਦਰ ਗੁੱਝਾ-ਗੁੱਝਾ ਇਹ ਖ਼ਿਆਲ ਸਮਾ ਗਿਆ ਹੈ ਕਿ ਨਾਮ ਜਪਾਉਣ ਵਾਲੇ ਸੰਤ ਦੀ ਵਿਅਕਤੀਗਤ ਅਵੱਸ਼ ਲੋੜ ਹੈ ਭਾਵੇਂ ਕਈਆਂ ਦਾ ਹੌਂਸਲਾ ਅਜੇ ਨਹੀਂ ਪਿਆ ਪਰ ਕੰਮ ਉਹਨਾਂ ਸੰਤਾਂ ਦੇ ਵੀ ਗੁਰੂਆਂ ਵਾਲੇ ਹੀ ਹਨ। ਇਹ ਸੰਤ ਡੰਮੀ ਇਹ ਵੀ ਕਹਿੰਦੇ ਹਨ ਕਿ ਦੇਹਧਾਰੀ ਗੁਰੂ ਦੀ ਲੋੜ ਹੈ, ਇਹ ਵੀ ਸੁਣਾਉਂਦੇ ਹਨ ‘ਸਤਿ ਪੁਰਖੁ ਜਿਨਿ ਜਾਨਿਆ, ਸਤਿਗੁਰੁ ਤਿਸ ਕਾ ਨਾਉ-ਪੰਨਾ 286
ਉਹ ਸੰਤ ਡੰਮੀ ਇਹ ਅਰਥ ਕਰਦੇ ਹਨ ਕਿ ਜਿਸ ਕਿਸੇ ਸੰਤ ਨੇ ਸਤਿਪੁਰਖ ਨੂੰ ਜਾਣ ਲਿਆ ਹੈ ਬਸ ਉਸਦਾ ਨਾਉਂ ਸਤਿਗੁਰੂ ਹੈ ਅਤੇ ਗੁਪਤੋ ਗੁਪਤੀ ਇਹ ਰਮਜਾਂ ਰਮਜਾਉਂਦੇ ਹਨ ਕਿ ਅਸੀਂ ਸਤਿਪੁਰਖੁ ਨੂੰ ਜਾਣ ਲਿਆ ਹੈ। ਇਸ ਲਈ ਉਹ ਆਪਣੇ ਉਪਰ ਸਤਿਗੁਰੁ ਪਦ ਨੂੰ ਘਟਾਉਂਦੇ ਹਨ। ਪਰ ਅਸੀਂ ਇਸ ਗੱਲ ਦੀ ਛਾਣਬੀਣ ਕਰਨੀ ਹੈ ਕਿ ‘‘ਸਤਿਪੁਰਖੁ ਜਿਨਿ ਜਾਨਿਆ’’ ਦੀ ਤੱਤ ਅਵਸਥਾ ਕੀ ਜਣੇ ਖਣੇ ਸਾਧ ਸੰਤ `ਤੇ ਘਟ ਸਕਦੀ ਹੈ। ਕੀ ਇਹਨਾਂ ਜਾਣ ਲਿਆ ਹੈ? ਜਾਣਨ ਜਾਣਨ ਵਿੱਚ ਫ਼ਰਕ ਹੈ ਜਿਹੜੀ ਜਾਣਨੀ ਸਤਿਗੁਰੂ ਨੇ ਸਤਿਪੁਰਖੁ ਨੂੰ ਜਾਣਿਆ ਹੈ ਹੋਰ ਕੋਈ ਵੀ ਨਹੀਂ ਜਾਣ ਸਕਦਾ। ਹੋਰ ਕਿਸੇ ਨੂੰ ਇਹ ਜਾਣਨਾ ਨਾ ਅੱਜ ਤੱਕ ਨਸੀਬ ਹੋਇਆ ਹੈ ਨਾ ਹੀ ਹੋਵੇਗਾ। ਕੋਈ ਵੱਡੇ ਤੋਂ ਵੱਡਾ ਸੰਤ ਗਿਆਨੀ ਵੀ ਇਹ ਨਹੀਂ ਕਹਿ ਸਕਦਾ ਕਿ ਜਾਣ ਲਿਆ ਹੈ।
ਭਾਈ ਰਣਧੀਰ ਸਿੰਘ ਸੰਤ ਪਦ ਨਿਰਣੇ ਪੰਨਾ 10-11
ਭਾਈ ਸਾਹਿਬ ਅੱਗੇ ਲਿਖਦੇ ਹਨ ਕਿ ਕਈ ਸੰਤਾਂ ਬਾਰੇ ਇਹ ਖ਼ਿਆਲ ਪ੍ਰਗਟ ਕੀਤਾ ਗਿਆ ਸੁਣਿਆ ਹੈ ਕਿ ਫਲਾਣੇ ਸੰਤ ਗੁਰੂ ਨਾਨਕ ਦੇ ਅਤੇ ਫਲਾਣੇ ਸੰਤ ਗੁਰੂ ਅੰਗਦ ਦੇਵ ਜੀ ਦੇ ਅਵਤਾਰ ਹਨ। ਹਾਲਾਂਕਿ ਦਸੇ ਗੁਰੂ ਜਨਮ ਮਰਨ ਤੋਂ ਰਹਿਤ ਹਨ ‘‘ਏਕਹਿ ਆਵਨ ਫਿਰਿ ਜੋਨਿ ਨ ਆਇਆ’’ ਪੰਨਾ-252 ਭਾਵ ਕਿ ਗੁਰੂ ਸਾਹਿਬ ਇੱਕ ਵਾਰ ਹੀ ਮਨੁੱਖੀ ਜਾਮੇ ਵਿੱਚ ਆਏ ਫਿਰ ਨਹੀਂ ਆਉਣਗੇ। ਸੋ ਕਿਸੇ ਸੰਤ ਨੂੰ ਗੁਰੂ ਦਾ ਅਵਤਾਰ ਕਹਿਣਾ ਨਿਰਾ ਧੋਖਾ ਅਤੇ ਕੁਫ਼ਰ ਹੈ। ਜਿੰਨ੍ਹਾਂ ਨੂੰ ਸਿੱਖ ਬਣਨ ਦਾ, ਸਦਾ ਹੀ ਸਿੱਖ ਬਣੇ ਰਹਿਣ ਦਾ ਚਾਉ ਉਮਾਹ ਨਹੀਂ ਹੈ ਉਹਨਾਂ ਨੇ ਪਰਮਾਰਥ ਦੀ ਅਗਾਂਹ ਅਤੇ ਅਥਾਹ ਮੰਜ਼ਲ ਨੂੰ ਤੈਅ ਕਰਨ ਦੀ ਕੀ ਸਿੱਖਿਆ ਲੈਣੀ ਹੈ। ਸਿੱਖ ਸਿੱਖਿਆ ਦਾ ਦਾਇਰਾ ਹੀ ਬੜਾ ਅਥਾਹ ਹੈ। ਸਿੱਖ ਨੂੰ ਤਾਂ ਸਿੱਖ ਬਣੇ ਰਹਿਣ ਵਿੱਚ ਬਹੁਤ ਹੀ ਆਨੰਦ ਹੈ। ਗੁਰ-ਸਿੱਖੀ ਛੱਡ ਕੇ ਗੁਰੂ ਦੀ ਰੀਸ ਵਾਲਿਆਂ, ਗੁਰੂ ਬਣਨ ਦਾ ਜਤਨ ਕਰ ਕਰ ਮਰਨ ਵਾਲਿਆਂ ਨੂੰ ਸਿਵਾਇ ਮਾਨ-ਪ੍ਰਤਿਸ਼ਠਾ ਦੇ ਫੋਕੇ ਚਸਕੇ ਦੇ ਹੋਰ ਕੁੱਝ ਵੀ ਹੱਥ ਨਹੀਂ ਆਉਣਾ।
ਸੰਤ ਪਦ ਨਿਰਣੇ, ਪੰਨਾ 13-14
ਭਾਈ ਰਣਧੀਰ ਸਿੰਘ ਅੱਗੇ ਲਿਖਦੇ ਹਨ ਕਿ ਸਤਿਪੁਰਖ ਦੀ ਥੋੜ੍ਹੀ ਜਾਣਨੀ ਰੂਪ ਗਿਆਨ ਤਾਂ ਹਰ ਇੱਕ ਸਚਿਆਰ ਸਿੱਖ ਨੂੰ ਹੋ ਹੀ ਜਾਣਾ ਹੋਇਆ। ਤਾਂ ਫਿਰ ਸਾਰੇ ਹੀ ਸਤਿਗੁਰੂ ਬਣ ਗਏ? ਸਿੱਖ ਫਿਰ ਕੌਣ ਰਹੇਗਾ। ਸਤਿਪੁਰਖੁ ਦੀ ਬਾਣੀ ਆਖਦੀ ਹੈ ਕਿ ਇਕੇ ਵਕਤ ਕੇਵਲ ਇੱਕ ਗੁਰੂ ਹੀ ਟਿੱਕਿਆ ਜਾ ਸਕਦਾ ਹੈ। ਇਹਨਾਂ ਸੰਤ ਡੰਮੀਆਂ ਦੇ ਮਨਮਤੇ ਅਨੁਸਾਰ ਜਣੇ-ਖਣੇ ਸਤਿਪੁਰਖੁ ਦੇ ਜਾਨਣਹਾਰੇ ਨੂੰ ਹੀ ਗੁਰੂ ਪਦਵੀ ਦਿੱਤੀ ਜਾਣੀ ਚਾਹੀਦੀ ਹੈ। ਸੋ ਇਹ ਸੰਤ ਡੰਮੀ ਕੁਫ਼ਰ ਤੋਲ ਰਹੇ ਹਨ।
ਸੰਤ ਪਦ ਨਿਰਣੇ, ਪੰਨਾ 15
ਅੱਗੇ ਲਿਖਦੇ ਹਨ ਕਿ ਅੱਜਕਲ ਜਿਹੜੀ ਵੀ ਸੰਤ ਡੰਮੀ ਸ਼੍ਰੇਣੀ ਉੱਠਦੀ ਹੈ ਉਹ ਹੀ ਆਪਣੀ ਗੁਰ-ਪ੍ਰਣਾਲੀ ਚਲਾ ਲੈਂਦੀ ਹੈ। ਹੁਣ ਇਹਨਾਂ ਦੀ ਗਿਣਤੀ ਕਰਨੀ ਵੀ ਔਖੀ ਹੋ ਗਈ ਹੈ। ਕਿਉਂ ਨਹੀਂ ਇਹਨਾਂ ਨੂੰ ਸੁਮਤਿ ਪੈਂਦੀ ਕਿ ਇਹ ਸਿੱਖ ਬਣੇ ਰਹਿਣ ਵਿੱਚ ਹੀ ਸ਼ਾਕਰ ਰਹਿਣ। ਅਨੇਕਾਂ ਪਿਛਲੱਗ ਅਣਜਾਨ ਲੋਕ ਇਹਨਾਂ ਬਣਾਉਟੀ ਸੰਤ ਡੰਮੀਆਂ ਦੇ ਪਿੱਛੇ ਲੱਗੇ ਫਿਰਦੇ ਹਨ। ਇਹਨਾਂ ਸੰਤ ਡੰਮੀਆਂ ਦੇ ਮੂੰਹ `ਤੇ ਹੀ ਇਹਨਾਂ ਦੀਆਂ ਤਾਰੀਫ਼ਾਂ ਕਰੀ ਜਾਂਦੇ ਹਨ ਪਰ ਤਾਰੀਫਾਂ ਕਰਾਉਣ ਵਾਲੇ ਸੰਤ ਵੀ ਬੜੇ ਬੇਸ਼ਰਮ ਹਨ ਜੋ ਤਾਰੀਫਾਂ ਸੁਣ ਫੁਲ-ਫੁਲ ਬਹਿੰਦੇ ਹਨ। ਇਹਨਾਂ ਪਰਥਾਏ ਇਹ ਲਿਖਿਆ ਹੈ ‘‘ਕੁਲਹਾਂ ਦੇਦੇ ਬਾਵਲੇ ਲੈਦੇ ਵਡੇ ਨਿਲਜ।। ਚੂਹਾ ਖਡ ਨ ਮਾਣਈ ਤਿਕਲਿ ਬੰਨੈ ਛਜ।।’ ‘ ਪੰਨਾ-1286 ਆਪਣੇ ਆਪ ਨੂੰ ਸੱਚੇ ਪਾਤਸ਼ਾਹ ਕਹਾਉਦਿਆਂ ਇਹਨਾਂ ਨੂੰ ਰਤਾ ਸ਼ਰਮ ਨਹੀਂ ਆਉਂਦੀ।
ਭਾ: ਰਣਧੀਰ ਸਿੰਘ, ਸੰਤ ਪਦ ਨਿਰਣੇ, ਪੰਨਾ 16
ਅੱਗੇ ਭਾਈ ਰਣਧੀਰ ਸਿੰਘ ਨੇ ਸੰਤ ਪਦ ਗੁਰੂ ਪ੍ਰਥਾਇ ਸਿਰਲੇਖ ਅਧੀਨ ਇੰਝ ਲਿਖਿਆ ਹੈ: ਗੁਰਬਾਣੀ ਅੰਦਰ ‘ਸੰਤ’ ਪਦ ਗੁਰੂ ਪ੍ਰਥਾਇ ਭੀ ਹੈ। ਸਾਰੇ ਸੁਖਮਨੀ ਸਾਹਿਬ ਅੰਦਰ ਖਾਸ ਕਰ ਸਤਵੀਂ ਅਤੇ ਤੇਰਵੀਂ ਅਸ਼ਟਪਦੀ ਅੰਦਰ ‘ਸੰਤ’ , ‘ਸਾਧ’ ਪਦ ਜੋ ਵਰਤੇ ਗਏ ਹਨ ਨਿਰੋਲ ਗੁਰੂ ਪ੍ਰਥਾਇ ਹੀ ਵਰਤੇ ਹਨ। ਹੋਰ ਵੀ ਜਿੱਥੇ ਕਿਤੇ ਸੰਤ ਦੀ ਉੱਚ ਮਹਿਮਾ ਹੈ ਉਥੇ ਸੰਤ ਪਦ ਗੁਰੂ ਪ੍ਰਥਾਇ ਹੀ ਵਰਤਿਆ ਹੈ। ਜਿਸ ਪ੍ਰਕਾਰ ਗੁਰੂ ਚੌਥੀ ਪਾਤਸ਼ਾਹੀ ਨੇ ਜਿਥੇ ਕਿਥੇ ਵੀ ਸੰਤ ਦੀ ਮਹਿਮਾ ਗੁਰੂ ਸਰੂਪ ਵਿੱਚ ਗਾਈ ਹੈ, ਤਿਥੇ ਉਹਨਾਂ ਦਾ ਸਨਮੁੱਖ ਨਿਸ਼ਾਨਾ ਸ੍ਰੀ ਗੁਰੂ ਅਮਰਦਾਸ ਜੀ ਦੀ ਅਲੌਕਿਕ ਪਵਿੱਤਰ ਹਸਤੀ ਉੱਤੇ ਹੀ ਹੈ। ਏਸੇ ਪ੍ਰਕਾਰ ਗੁਰੂ ਤੀਜੀ ਪਾਤਸ਼ਾਹੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਗੁਰ-ਸੰਤ ਹਸਤੀ ਨੂੰ ਹੀ ਸਨਮੁੱਖ ਰੱਖ ਕੇ ਗੁਰੂ ਸਰੂਪ ਵਿੱਚ ‘ਸੰਤ’ ਪਦ ਦੀ ਉਪਮਾ ਕੀਤੀ। ਗੁਰੂ ਅੰਗਦ ਸਾਹਿਬ ਨੇ ਪਹਿਲੀ ਪਾਤਸ਼ਾਹੀ ਨੂੰ ਗੁਰੂ ਸੰਤ ਸੌਹੇਂ ਰੱਖ ਕੇ ‘ਸੰਤ’ ਪਦ ਨੂੰ ਗੁਰੂ ਦੇ ਥਾਉਂ ਵਰਤਿਆ ਹੈ। ਇਸ ਪਰਕਾਰ ਸ੍ਰੀ ਗੁਰੂ ਪੰਚਮ ਪਾਤਸ਼ਾਹ ਨੇ ਗੁਰ-ਮਹਿਮਾ ਮਈ ਵਾਕਾਂ ਵਿੱਚ ਗੁਰੂ ਰਾਮਦਾਸ ਸਾਹਿਬ ਚੌਥੀ ਪਾਤਸ਼ਾਹੀ ਦਾ ਸਰੂਪ ਹੀ ਸਨਮੁੱਖ ਰੱਖ ਕੇ ਸੰਤ ਪਦ ਦੀ ਵਡਿਆਈ ਕੀਤੀ ਹੈ।
ਭਾ: ਰਣਧੀਰ ਸਿੰਘ, ਸੰਤ ਪਦ ਨਿਰਣੇ, ਪੰਨਾ 17
ਗੁਰਬਾਣੀ ਪ੍ਰਮਾਣ ਹੇਠ ਲਿਖੇ ਹਨ:

1: ਸਾਧੂ ਸਤਗੁਰੁ ਜੇ ਮਿਲੇ ਤਾ ਪਾਈਐ ਗੁਣੀ ਨਿਧਾਨੁ, ਪੰਨਾ-21
ਗੁਰੂ ਵਾਸਤੇ
2: ਸੰਤਨ ਮੋ ਕਓ ਹਰਿ ਮਾਰਗਿ ਪਾਇਆ।
ਸਾਧ ਕਿਰਪਾਲ ਹਰਿ ਸੰਗਿ ਗਿਝਾਇਆ।। ਪੰਨਾ-100
ਸਾਧ ਕ੍ਰਿਪਾਲ-ਗੁਰੂ ਵਾਸਤੇ
3: ਸੰਤ ਕ੍ਰਿਪਾ ਤੇ ਮਿਟੇ ਮੋਹ ਭਰਮ।। ਸਾਧ ਰੇਣ ਮਜਨ ਸਭਿ ਧਰਮ।।
ਸਾਧ ਕ੍ਰਿਪਾਲ ਦਇਆਲ ਗੋਵਿੰਦੁ।। ਸਾਧਾ ਮਹਿ ਇਹ ਹਮਰੀ ਜਿੰਦੁ।।, ਪੰਨਾ-183
ਗੁਰੂ ਵਾਸਤੇ
4: ਸਾਧੂ, ਜਨ ਰਾਮੁ ਰਸਨ ਵਖਾਣੀ।। ਰਹਾਓ।।, ਪੰਨਾ-192
ਗੁਰੂ ਵਾਸਤੇ
5: ਅਹੰਬੁਧਿ ਮਨ ਪੂਰਿ ਥਿਧਾਈ।। ਸਾਧ ਧੂਰਿ ਕਰਿ ਸੁਧ ਮੰਜਾਈ।।, ਪੰਨਾ-200
ਗੁਰੂ ਵਾਸਤੇ
6: ਆਪਹੁ ਕੋਈ ਮਿਲੈ ਨ ਭੂਲੈ।। ਜਿਸੁ ਕ੍ਰਿਪਾਲ ਤਿਸੁ ਸਾਧ ਸੰਗਿ ਘੂਲੈ।।
ਗੁਰੂ ਵਾਸਤੇ
7: ਇਹ ਨੀਸਾਣੀ ਸਾਧ ਕੀ ਜਿਸੁ ਭੇਟਤ ਤਰੀਐ।।, ਪੰਨਾ-320
ਗੁਰੂ ਵਾਸਤੇ
8: ਸਤਿਗੁਰ ਸਾਧੁ ਨ ਸੇਵਿਆ ਹਰਿ ਭਗਤਿ ਨਾ ਭਾਈ।।, ਪੰਨਾ-422
ਗੁਰੂ ਵਾਸਤੇ
9: ਮਿਟੇ ਅੰਦੇਸਿਆ ਹਾਂ।। ਸੰਤ ਉਪਦੇਸਿਆ ਮੇਰੇ ਮਨਾ।।, ਪੰਨਾ-410
ਗੁਰੂ ਵਾਸਤੇ
10: ਸਾਧੂ ਪੂਰਿ ਲਾਈ ਮੁਖਿ ਮਸਤਕਿ ਕਾਮ ਕ੍ਰੋਧ ਬਿਖੁ ਜਾਰਉ।।, ਪੰਨਾ-532
ਗੁਰੂ ਵਾਸਤੇ
11: ਦੇਖਿ ਦੇਖਿ ਜੀਵਾ ਸਾਧ ਗੁਰ ਦਰਸ਼ਨ ਜਿਸੁ ਹਿਰਦੈ ਨਾਮ ਮੁਰਾਰੀ।।, ਪੰਨਾ-528
ਗੁਰੂ ਵਾਸਤੇ
12: ਸਾਧੂ ਪਰਸਤ ਹੀ ਪ੍ਰਭੂ ਪਾਇਆ ਗੋਬਿੰਦ ਸਰਣਿ ਤੁਮਾਰੀ।।, ਪੰਨਾ-607
ਗੁਰੂ ਵਾਸਤੇ
13: ਸੰਤ ਅਸਥਾਨਿ ਬਸੇ ਸੁਖ ਸਹਜੇ ਸਗਲੇ ਦੂਖ ਮਿਟਾਇਆ।।, ਪੰਨਾ-829
ਗੁਰੂ ਵਾਸਤੇ
14: ਸੁਣਿ ਸੁਣਿ ਮਹਾ ਤ੍ਰਿਪਤਿ ਮਨੁ ਪਾਵੈ ਸਾਧੂ ਅੰਮ੍ਰਿਤ ਬਾਨੀ।। ਰਹਾਉ।।, ਪੰਨਾ 611
ਗੁਰੂ ਵਾਸਤੇ
15: ਸਾਧ ਪ੍ਰਸਾਦਿ ਹਰਿ ਹਰਿ ਹਰਿ ਗਾਏ ਬਿਖੈ ਬਿਆਧ ਤਬ ਹੂਟੋ।।, ਪੰਨਾ-673
ਗੁਰੂ ਵਾਸਤੇ
16: ਆਨਿ ਤਿਆਗ ਭਏ ਇੱਕ ਆਸਰ ਸਰਣਿ ਸਰਣਿ ਕਰਿ ਆਏ।।
ਸੰਤ ਅਨੁਗ੍ਰਹ ਭਏ ਮਨ ਨਿਰਮਲ ਨਾਨਕ ਹਰਿ ਗੁਨ ਗਾਏ।।, ਪੰਨਾ-679
ਗੁਰੂ ਵਾਸਤੇ
17: ਦਰਸ਼ਨ ਸਾਧ ਮਿਲਿਉ ਵਡਭਾਗੀ ਸਭਿ ਕਿਲਬਿਖ ਗਏ ਗਵਾਝਾ।। ਪੰਨਾ 697
ਗੁਰੂ ਵਾਸਤੇ
18: ਹਰਿ ਹਰਿ ਮੇਲਿ ਮੇਲਿ ਜਨ ਸਾਧੂ ਹਮ ਸਾਧ ਜਨਾ ਦਾ ਕੀੜਾ।।
ਜਨ ਨਾਨਕ ਪ੍ਰੀਤ ਲਗੀ ਪਗ ਸਾਧ ਗੁਰ ਮਿਲਿ
ਸਾਧੂ ਪਾਖਾਣੁ ਹਰਿਉ ਮਨੁ ਮੂੜਾ।।, ਪੰਨਾ 698
ਗੁਰੂ ਵਾਸਤੇ
19: ਭਜੁ ਸੰਗਿ ਸਾਧੂ ਇਕੁ ਅਰਾਧੁ ਜਨਮ ਮਰਨ ਦੁਖ ਨਾਸਏ।। ਪੰਨਾ-691
ਗੁਰੂ ਵਾਸਤੇ
20: ਦਰਸ਼ਨ ਸੰਤ ਦੇਹੁ ਸੁਖੁ ਪਾਵੈ ਪ੍ਰਭ ਲੋਚ ਪੂਰਿ ਜਨੁ ਤੁਮਗਾ।। ਪੰਨਾ-731
ਗੁਰੂ ਵਾਸਤੇ
21: ਸਾਧ ਮੂਰਤਿ ਗੁਰੁ ਭੇਟਿਉ ਨਾਨਕ ਮਿਲਿ ਸਾਗਰ ਬੂੰਦ ਨਹੀਂ ਅਨਹੇਰਾ।।, ਪੰਨਾ 827
ਗੁਰੂ ਵਾਸਤੇ
22: ਜਪਿ ਜਪਿ ਅੰਮ੍ਰਿਤ ਨਾਮੁ ਅਘਾਏ।। ਸੰਤ ਪ੍ਰਸਾਦਿ ਸਗਲ ਫਲ ਪਾਏ।। ਪੰਨਾ 865
ਗੁਰੂ ਵਾਸਤੇ
23: ਤਜਿ ਅਭਿਮਾਨ ਜਾਨੁ ਪ੍ਰਭੁ ਸੰਗਿ।। ਸਾਧ ਪ੍ਰਸਾਦਿ ਹਰਿ ਸਿਉ ਮਨੁ ਰੰਗਿ।। ਪੰਨਾ 866
ਗੁਰੂ ਵਾਸਤੇ
24: ਕੁੰਭ ਬਿਨਾ ਜਲੁ ਨਾ ਟੀਕਾਵੈ।। ਸਾਧੂ ਬਿਨੁ ਐਸੇ ਅਬਗਤੁ ਜਾਵੈ।।
ਘੁੰਡੀ ਬਿਨੁ ਕਿਆ ਗੰਠਿ ਚੜਾਈਐ।। ਸਾਧੂ ਬਿਨੁ ਤੈਸੇ ਅਬਗਤੁ ਜਾਈਐ।।
ਘੋਰ ਬਿਨਾ ਕੈਸੇ ਅਸਵਾਰ।। ਸਾਧੂ ਬਿਨੁ ਨਾਹੀ ਦਰਬਾਰ।। ਪੰਨਾ 872
ਗੁਰੂ ਵਾਸਤੇ
25: ਦਰਸਨ ਸੰਤ ਦੇਹੁ ਕਰਿ ਕਿਰਪਾ ਸਭ ਦਾਲਦੁ ਦੁਖੁ ਲਹਿ ਜਾਇ।। ਪੰਨਾ 881
ਗੁਰੂ ਵਾਸਤੇ
26: ਸਾਧੂ ਧੂਰਿ ਕਰਉ ਨਿਤ ਮਜਨੁ ਸਭ ਕਿਲਬਿਖ ਪਾਪ ਗਵਾਇਣ।। ਪੰਨਾ 979
ਗੁਰੂ ਵਾਸਤੇ
27: ਸਾਧੂ ਪੁਰਖੁ ਸਾਧ ਜਨ ਪਾਏ ਇੱਕ ਬਿਨਉ ਕਰਉ ਗੁਰ ਪਿਆਰੇ।। ਪੰਨਾ 983
ਗੁਰੂ ਵਾਸਤੇ
28: ਗੁਰੁ ਪੂਰਾ ਵਡਭਾਗੀ ਪਾਈਐ।। ਮਿਲਿ ਸਾਧੂ ਹਰਿ ਨਾਮੁ ਧਿਆਈਐ।।
ਅਵਰ ਕਰਮ ਸਭਿ ਲੋਕਾਚਾਰ।। ਮਿਲਿ ਸਾਧੂ ਸੰਗਿ ਹੋਇ ਉਧਾਰ।।
ਜਨ ਨਾਨਕ ਕਉ ਪ੍ਰਭ ਕਿਰਪਾ ਕਰੀਐ।। ਸਾਧੂ ਧੂਰਿ ਮਿਲੈ ਨਿਸਤਰੀਐ।। ਪੰਨਾ 804
ਗੁਰੂ ਵਾਸਤੇ
29: ਤੇ ਸਾਧੂ ਹਰਿ ਮੇਲਹੁ ਸੁਆਮੀ ਜਿਨ ਜਪਿਆ ਗਤਿ ਹੋਇ ਹਮਾਰੀ।। ਪੰਨਾ 1135
ਗੁਰੂ ਵਾਸਤੇ
30: ਸਾਧੂ ਧੂਰਿ ਪੁਨੀਤ ਕਰੀ।। ਪੰਨਾ 1152
ਗੁਰੂ ਵਾਸਤੇ
31: ਪਾਰਬ੍ਰਹਮ ਜਬ ਹੋਇ ਦਇਆਲ।। ਸਾਧ ਜਨ ਕੀ ਕਰੈ ਰਵਾਲ।। ਪੰਨਾ 869
ਗੁਰੂ ਵਾਸਤੇ
32: ਅੰਮ੍ਰਿਤ ਬਚਨ ਸਾਧ ਕੀ ਬਾਣੀ।।
ਸਾਧੂ ਧੂਰਿ ਮੁਖਿ ਮਸਤਕਿ ਲਾਈ।। ਨਾਨਕ ਉਧਰੇ ਹਰਿ ਗੁਰ ਸਰਣਾਈ।। ਪੰਨਾ 744
ਗੁਰੂ ਵਾਸਤੇ
33: ਮਾਧੋ ਸਾਧੂ ਜਨ ਦੇਹੁ ਮਿਲਾਇ।।
ਸਾਧੂ ਪੁਰਖੁ ਪੁਰਖੁ ਪਤਿ ਪਾਇਆ ਅਗਿਆਨ ਅੰਧੇਰ ਗਵਾਇਆ।।
ਜਗੰਨਾਥ ਜਗਦੀਸ ਗੁਸਾਂਈ ਕਰਿ ਕਿਰਪਾ ਸਾਧੁ ਮਿਲਾਵੈ।।
ਗੁਰੂ ਵਾਸਤੇ
34: ਸਾਧ ਰੂਪ ਅਪਨਾ ਤਨੁ ਧਾਰਿਆ।। ਮਹਾ ਅਗਨਿ ਤੇ ਆਪਿ ਉਬਾਰਿਆ।। ਪੰਨਾ 1005
ਗੁਰੂ ਵਾਸਤੇ
35: ਸਤਿਗੁਰ ਕੀ ਮਹਿਮਾ ਸਤਿਗੁਰੁ ਜਾਣੈ।। ਜੋ ਕਿਛੁ ਕਰੇ ਸੁ ਆਪਣ ਭਾਣੈ।।
ਸਾਧੂ ਧੂਰਿ ਜਾਚਹਿ ਜਨ ਤੇਰੇ ਨਾਨਕ ਸਦ ਕੁਰਬਾਨਾਂ ਹੈ।। ਪੰਨਾ 1075
ਗੁਰੂ ਵਾਸਤੇ
36: ਸਾਧ ਕ੍ਰਿਪਾਲ ਦਇਆਲ ਭਏ ਹੈ ਇਹੁ ਛੇਦਿਉ ਦੁਸਟੁ ਬਿਗਾਨਾ।। ਰਹਾਉ।। ਪੰਨਾ 1210
ਗੁਰੂ ਵਾਸਤੇ
37: ਸਾਧ ਨਾਵ ਬੈਠਾਵਹੁ ਨਾਨਕ ਭਵ ਸਾਗਰੁ ਪਾਰਿ ਉਤਾਰਾ।। ਪੰਨਾ 1220
ਗੁਰੂ ਵਾਸਤੇ
38: ਸਤਿਗੁਰੁ ਸੰਤੁ ਮਿਲੈ ਸਾਂਤਿ ਪਾਈਐ ਕਿਲਵਿਖ ਦੁਖ ਕਾਟੇ ਸਭਿ ਦੂਰਿ।।
ਗੁਰੂ ਵਾਸਤੇ
39: ਸਤਿਗੁਰਿ ਸੰਤੁ ਮਿਲਾਇਆ ਮਸਤਕਿ ਧਰਿ ਕੈ ਹਥੁ।।
ਵਡਾ ਸਾਹਿਬੁ ਗੁਰੂ ਮਿਲਾਇਆ ਜਿਨਿ ਤਾਰਿਆ ਸਗਲ ਜਗਤੁ।।
ਪੰਨਾ 958-59
ਗੁਰੂ ਵਾਸਤੇ
ਸੋ ਹੋਰ ਵੀ ਐਸੇ ਪ੍ਰਮਾਣ ਦਿੱਤੇ ਜਾ ਸਕਦੇ ਹਨ ਕਿ ਇਥੇ ਸਾਧ, ਸੰਤ ਪਦ ਕੇਵਲ ਗੁਰੂ ਵਾਸਤੇ ਵਰਤੇ ਹਨ ਪੁਸਤਕ ਦਾ ਆਕਾਰ ਵਧਣ ਕਰਕੇ ਸੰਖੇਪ ਕਰਦਾ ਜਾ ਰਿਹਾ ਹੈ।
ਅੱਗੇ ਹੁਣ ਗੱਲ ਕਰਦੇ ਹਾਂ ਕਿ ਸਾਧ ਸੰਤ ਪਦ ਜਿਥੇ ਬਹੁ-ਵਚਨ ਵਿੱਚ ਆਇਆ ਹੈ। ਉਹ ਕੇਵਲ ਸਿੱਖਾਂ ਦੀ ਸੰਗਤਿ ਵਾਸਤੇ ਵਰਤੇ ਹਨ ਜਿਸਨੂੰ ਗੁਰਬਾਣੀ ਅੰਦਰ ਸਾਧ ਸੰਗਤਿ, ਸੰਤ ਸੰਗਤਿ, ਗੁਰ ਸੰਗਤਿ, ਸਤਿ ਸੰਗਤਿ, ਸੰਤ ਸਜਨ, ਸੰਤ ਜਨਾਂ, ਸੰਤ ਸਭਾ ਆਦਿ ਕਰਕੇ ਲਿਖਿਆ ਮਿਲਦਾ ਹੈ। ਸਾਧ ਸਰਣਿ, ਸੰਤ ਸਰਣਿ, ਗੁਰ ਸਰਣਿ ਆਦਿ ਵੀ ਇਕੇ ਹੀ ਅਰਥ ਦੇ ਲਖਾਇਕ ਹਨ, ਸੰਤਨ ਪਦ ਬਹੁਵਚਨ ਵਿੱਚ ਸਿੱਖਾਂ ਦੀ ਸੰਗਤਿ ਵਾਸਤੇ ਵਰਤਿਆ ਹੈ। ਕਿਸੇ ਵੀ ਇੱਕ ਇਕੱਲੇ ਬੰਦੇ ਦੇ ਨਾਮ ਨਾਲ ਲਾਉਣ ਵਾਸਤੇ ਇਹਨਾਂ ਵਿਚੋਂ ਇੱਕ ਵੀ ਪਦ ਨਹੀਂ ਹੈ। ਸੋ ਇਹ ਡੇਰੇਦਾਰ ਅਤੇ ਹੋਰ ਕਈ ਧੱਕੇਸ਼ਾਹੀ ਨਾਲ ਇਹ ਪਦ ਆਪਣੇ ਨਾਵਾਂ ਨਾਲ ਜੋੜੀ ਫਿਰਦੇ ਹਨ। ਇਹ ਇਹਨਾਂ ਨੇ ਬਹੁਤ ਵੱਡਾ ਧੋਖਾ ਕੀਤਾ ਹੈ, ਗੁਰ ਪ੍ਰਮਾਣ ਹੇਠ ਲਿਖੇ ਅਨੁਸਾਰ ਹਨ:
1: ਸੰਤ ਸਾਜਨ ਸਿਖ ਭਏ ਸੁਹੇਲੇ।। ਗੁਰਿ ਪੂਰੈ ਪ੍ਰਭ ਸਿਉ ਲੈ ਮੇਲੇ।। ਪੰਨਾ 1340
ਇਥੇ ਇੱਕ ਤੋਂ ਵੱਧ ਸਤਸੰਗੀ ਸਿੱਖਾਂ ਦੀ ਗੱਲ ਕਰ ਰਹੇ ਹਨ।
2: ਸੰਤ ਭਗਤ ਹਰਿ ਨਾਮੁ ਅਰਾਧਹਿ ਕਟੀਐ ਜਮ ਕੀ ਫਾਸੀ ਰਾਮ।।
ਸੰਤ ਸਜਨ ਸੁਖਿ ਮਾਣਹਿ ਰਲੀਆ ਦੂਖ ਦਰਦ ਭ੍ਰਮ ਨਾਸੀ।। ਪੰਨਾ 783
ਇਥੇ ਵੀ ਇੱਕ ਤੋਂ ਵੱਧ ਸਿੱਖ ਸਤਸੰਗੀਆਂ ਦਾ ਬਚਨ ਹੈ।
3: ਸੰਤ ਸਜਨ ਸੁਨਹੁ ਸਭਿ ਮੀਤਾ ਝੂਠਾ ਏਹੁ ਪਾਸਾਰਾ।। ਪੰਨਾ 380
ਬਹੁਵਚਨ ਵਿੱਚ ਸਿੱਖਾਂ ਮਿੱਤਰਾਂ ਸਤਸੰਗੀਆਂ ਵਾਸਤੇ।
4: ਸੰਤ ਸਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ।। ਪੰਨਾ 922
ਉਪਰ ਵਾਲਾ ਹੀ ਅਰਥ।
5: ਸੰਤ ਸਜਨ ਮਨ ਮਿਤ੍ਰ ਸੇ ਲਾਇਨਿ ਪ੍ਰਭ ਸਿਉ ਰੰਗੁ ਜੀਉ।।
ਆਇ ਮਿਲਹੁ ਸੰਤੁ ਸਜਣਾ ਨਾਮੁ ਜਪਹ ਮਨ ਮਿਤ ਜੀਊ।। ਪੰਨਾ 760
ਇਥੇ ਵੀ ਇੱਕ ਤੋਂ ਵੱਧ ਸਿੱਖਾਂ ਸਤਸੰਗੀਆਂ ਵਾਸਤੇ।
6: ਸੰਤ ਜਨਾ ਕੀ ਰੇਨੁ ਮਨਿ ਭਾਈ ਮਿਲਿ ਹਰਿ ਜਨ ਹਰਿ ਨਿਸਤਾਰੇ।। ਪੰਨਾ 983
ਸਿਖ ਸੰਗਤਾਂ ਦੀ ਰੇਨ। ਸੰਗਤ ਵਿੱਚ ਵਿਚਾਰ ਵਟਾਂਦਰਾ।
7: ਸੰਤਨ ਸੰਤ ਸਾਧ ਮਿਲਿ ਰਹੀਐ ਗੁਣ ਬੋਲਹਿ ਪਰਉਪਕਾਰੇ।। ਪੰਨਾ 983
ਸੰਤੈ ਸੰਤੁ ਮਿਲੈ ਮਨੁ ਬਿਗਸੈ ਜਿਉ ਜਲ ਮਿਲਿ ਕਮਲ ਸਵਾਰੇ।। ਪੰਨਾ 983
ਇਥੇ ਵੀ ਸਤਸੰਗੀ ਸਿੱਖਾਂ ਦੇ ਸਮੂਹ ਵਾਸਤੇ।
ਸਿੱਖਾਂ ਦੀ ਸੰਗਤਿ ਵਿਚ, ਗੁਰੂ ਸੰਤੁ ਦਾ ਮਿਲਾਪ, ਗੁਰੂ ਗੁਰਬਾਣੀ ਹੈ।
8: ਸੰਤ ਸੇਵਕ ਭਗਤ ਹਰਿ ਤਾ ਕੇ ਨਾਨਕ ਮਨੁ ਲਾਗਾ ਤੈ ਤਾਹੀ।। ਪੰਨਾ 824
ਸਿੱਖਾਂ ਸੇਵਕਾਂ ਵਾਸਤੇ।
9: ਸੰਤ ਸਭਾ ਓਟ ਗੁਰ ਪੂਰੇ ਧੁਰਿ ਮਸਤਕਿ ਲੇਖੁ ਲਿਖਾਏ।। ਪੰਨਾ 1266
ਸਤਸੰਗੀਆਂ ਸਿੱਖਾਂ ਵਾਸਤੇ।
10: ਜਿਸ ਕਉ ਚਾਹਹਿ ਸੁਰਿ ਨਰ ਦੇਵ।। ਸੰਤ ਸਭਾ ਕੀ ਲਗਹੁ ਸੇਵ।। ਪੰਨਾ 1182
ਸਿੱਖਾਂ ਦੀ ਸਭਾ, ਸਿੰਘਾਂ ਦੀ ਸਭਾ (ਸੰਗਤਿ)
11: ਕਰਣੀ ਕੀਰਤਿ ਗੁਰਮਤਿ ਸਾਰੁ।। ਸੰਤ ਸਭਾ ਗੁਣ ਗਿਆਨ ਬੀਚਾਰੁ।।
ਪੰਨਾ 1343
ਸਿੱਖ ਸੰਗਤਾਂ ਵਾਸਤੇ।
12: ਸੰਤ ਸਭਾ ਮਹਿ ਬੈਸਿ ਕਿ ਕੀਰਤਿ ਮੈਂ ਕਹਾਂ।। ਪੰਨਾ 1361
ਸਿੱਖ ਸੰਗਤਾਂ ਵਾਸਤੇ।
13: ਅੰਮ੍ਰਿਤ ਗੁਣ ਸੰਤ ਬੋਲਤੇ ਸੁਣਿ ਗ੍ਰਹਿ ਪੀਲਾਵਉ।।
ਜਬ ਭਗਤਿ ਕਰਹਿ ਸੰਤ ਮੰਡਲੀ ਤਿਨ ਮਿਲਿ ਹਰਿ ਗਾਵਉ।।
ਕਰਉ ਨਮਸਕਾਰ ਭਗਤ ਜਨ ਧੂਰਿ ਮੁਖਿ ਲਾਵਉ।। ਪੰਨਾ 813
ਇਥੇ ਵੀ ਸਾਰੇ ਥਾਈ ਸਿੱਖ ਸੰਗਤਾਂ ਵਾਸਤੇ।
14: ਸੰਤ ਸਭਾ ਜਹ ਬੈਸਹਿ ਪ੍ਰਭ ਪਾਸੇ।। ਪੰਨਾ 1077
ਸਿੱਖਾਂ ਸੰਗਤਾਂ ਵਾਸਤੇ।
15: ਰਾਮ ਨਾਮ ਗੁਰ ਬਚਨੀ ਬੋਲਹੁ।। ਸੰਤ ਸਭਾ ਮਹਿ ਇਹੁ ਰਸੁ ਟੋਲਹੁ।। ਪੰਨਾ 1030
ਸਿੱਖ ਸੰਗਤ ਵਾਸਤੇ।
16: ਸੰਤਾਂ ਸੇਤੀ ਰੰਗੁ ਨਾ ਲਾਏ। ਸਾਕਤ ਸੰਗਿ ਵਿਕਰਮ ਕਮਾਏ।। ਪੰਨਾ 105
ਗੁਰੂ ਦੇ ਸਿੱਖਾਂ ਦੀ ਸੰਗਤਿ ਵਾਸਤੇ।
17: ਹੁਕਮੀ ਵਰਸਣ ਲਾਗੇ ਮੇਹਾ।। ਸਾਜਲ ਸੰਤ ਮਿਲਿ ਨਾਮੁ ਜਪੇਹਾ।। ਪੰਨਾ 104
ਸਿੱਖ ਸੰਗਤਿ ਵਾਸਤੇ।
18: ਆਉ ਸਾਜਨ ਸੰਤ ਮੀਤ ਪਿਆਰੇ।। ਮਿਲਿ ਗਾਵਹੁ ਗੁਣ ਅਗਮ ਅਪਾਰੇ।। ਪੰਨਾ 104
ਸਿੱਖਾਂ ਸਤਸੰਗੀਆ ਵਾਸਤੇ।
19: ਸਾਜਨ ਸੰਤ ਹਮਾਰੇ ਮੀਤਾ ਬਿਨੁ ਹਰਿ ਹਰਿ ਆਨੀਤਾ ਰੇ।।
ਸਾਧ ਸੰਗਿ ਮਿਲਿ ਹਰਿ ਗੁਣ ਗਾਏ ਇਹੁ ਜਨਮੁ ਪਦਾਰਥ ਜੀਤਾਰੇ।। ਪੰਨਾ 400
ਗੁਰੂ ਦੇ ਸਿੱਖਾਂ ਨੂੰ ਸਾਜਨ ਆਖਿਆ
ਸਾਧ ਸੰਗਿ ਤੋਂ ਭਾਵ ਸਿੱਖ ਸੰਗਤਿ ਹੀ ਹੈ।
20: ਸਾਜਨ ਸੰਤ ਕਰਹੁ ਇਹੁ ਕਾਮ।। ਪੰਨਾ 290
ਸਤਸੰਗੀ ਸਿੱਖਾਂ ਤੋਂ ਭਾਵ ਹੈ।
21: ਭਾਈ ਰੇ ਸੰਤ ਜਨਾ ਕੀ ਰੇਣੁ।। ਪੰਨਾ 18
ਸਿੱਖਾਂ ਸੰਗਤਾਂ ਦੀ ਧੂੜੀ ਦੀ ਗੱਲ ਹੈ।
22: ਸੰਤ ਜਨਾ ਮਿਲਿ ਕਰਹੁ ਬੀਚਾਰੁ।। ਪੰਨਾ 288
ਸਿੱਖ ਸੰਗਤਿ ਵਾਸਤੇ।
23: ਸੰਤ ਸੰਗਤਿ, ਮੇਲਾਪੁ ਕਰਿ ਹਰਿ ਨਾਮੁ ਮਿਲੈ ਪਤਿ ਸਾਖੁ।। ਪੰਨਾ 997
ਸਿੱਖਾਂ ਦੀ ਸੰਗਤਿ।
24: ਸੰਤ ਸੰਗਿ ਜਸੁ ਗਾਇਆ।। ਇਹੁ ਪੂਰਨ ਹਰਿ ਧਨ ਪਾਇਆ।। ਪੰਨਾ 628
ਸਤਸੰਗੀ ਸਿੱਖਾਂ ਦੀ ਸੰਗਤਿ। ਗੁਰੂ ਦੇ ਸਿੱਖਾਂ ਦੀ ਸੰਗਤਿ।
25: ਸੰਤ ਸੰਗਤਿ ਸਿਉ ਮੇਲ ਭਇਆ ਹਰਿ ਹਰਿ ਨਾਮਿ ਧਿਆਏ ਰਾਮ।। ਪੰਨਾ 771
ਉਹੀ।
26: ਮਿਹਰ ਕਰੇ ਤਾ ਖਸਮ ਧਿਆਈ।। ਸੰਤਾਂ ਸੰਗਤਿ ਨਰਕਿ ਨਾ ਪਾਈ।। ਪੰਨਾ 1020
ਉਹੀ।
27: ਸੰਤਾਂ ਸੰਗਤਿ ਪਾਈਐਜੇ ਮੇਲੇ ਮੇਲਣਹਾਰ।। ਪੰਨਾ 56
ਉਹੀ।
28: ਸੰਤਾ ਸੰਗਤਿ ਪਾਈਐ।। ਜਿਤੁ ਜਮ ਕੈ ਪਥਿ ਨਾ ਪਾਈਐ।। ਪੰਨਾ 132
ਉਹੀ।
29: ਸੰਤਾ ਸੰਗਤਿ ਮਨਿ ਵਸੈ ਪ੍ਰਭੁ ਪ੍ਰੀਤਮ ਬਖਸ਼ਿੰਦੁ।। ਪੰਨਾ 48 49
ਉਹੀ।
30: ਸੰਤਾ ਸੰਗਤਿ ਮਿਲਿ ਰਹੈ ਤਾ ਸਚਿ ਲਗੈ ਪਿਆਰ।। ਪੰਨਾ 756
ਉਹੀ।
31: ਸੰਤਾ ਸੰਗਤਿ ਮਿਲਿ ਰਹੇ ਜਪਿ ਰਾਮ ਨਾਮੁ ਸੁਖ ਪਾਇ।। ਪੰਨਾ 37
ਉਹੀ।
32: ਸੰਤਾ ਸੰਗਿ ਨਿਧਾਨ ਅੰਮ੍ਰਿਤ ਚਾਖੀਐ।। ਪੰਨਾ 91
ਉਹੀ।
33: ਸੰਤਹੁ ਐਸੀ ਕਥਹੁ ਕਹਾਣੀ।। ਪੰਨਾ 883
ਸੰਬੋਧਨ ਵਾਚਕ ਹੇ ਗੁਰੂ ਦੇ ਸਿੱਖੋ! ਜਗਿਆਸੂਉ!
34: ਅੰਮ੍ਰਿਤ ਸੰਤ ਚੁਗਹਿ, ਨਹੀ ਦੂਰੇ।। ਪੰਨਾ 685
ਗੁਰਮੁਖ ਸਿੱਖਾਂ ਵਾਸਤੇ।
35: ਸੰਤਹੁ ਸੁਖ ਹੋਆ ਸਭ ਥਾਈ।। ਪੰਨਾ 628
ਹੇ ਗੁਰੂ ਦੇ ਸਿੱਖੋ! ਜਗਿਆਸੂਉ!
36: ਸੰਤਹੁ ਸੰਗੁ ਸੰਤ ਸੰਭਾਖਨੁ ਹਰਿ ਕੀਰਤਨ ਮਨੁ ਜਾਗੈ।। ਪੰਨਾ 674
ਸਿੱਖਾਂ ਸੰਗਤਾਂ ਵਾਸਤੇ।
37: ਸੰਤਹ ਸੰਗਿ ਬੈਸਿ ਗੁਨ ਗਾਇ।। ਪੰਨਾ 194
ਸਿੱਖਾਂ ਸੰਗਤਾਂ ਵਾਸਤੇ।
38: ਸੰਤਹ ਸੰਗਿ ਮਿਲੈ ਜਪਿ ਪੂਰਨ ਕਾਮਾ ਰਾਮ।। ਪੰਨਾ 546
ਉਹੀ।
39: ਸੰਤਹੁ ਸਾਗਰੁ ਪਾਰਿ ਉਤਰੀਐ।। ਪੰਨਾ 747
ਸੰਬੋਧਨ ਹੇ ਸਿੱਖੋ! ਜਗਿਆਸੂਉ!
40: ਆਵਹੁ ਸੰਤ ਮਿਲਹੁ ਮੇਰੇ ਭਾਈ ਮਿਲਿ ਹਰਿ ਹਰਿ ਕਥਾ ਕਰਹੁ।। ਪੰਨਾ 799-800
ਸਿੱਖ ਸੰਗਤਾਂ ਵਾਸਤੇ।
41: ਧੰਨਿ ਧੰਨਿ ਹਰਿ ਸਾਧ ਜਨ ਸਖੀਏ ਨਾਨਕ ਜਿਨੀ ਨਾਮ ਧਿਆਇਆ।। ਪੰਨਾ 803
ਗੁਰਮੁਖ ਸਿੱਖਾਂ ਵਾਸਤੇ।
42: ਸੰਤਹੁ ਸਾਚੀ ਸਰਣ ਸੁਆਮੀ।। ਪੰਨਾ 627
ਸੰਬੋਧਨ ਸਿੱਖਾਂ ਵਾਸਤੇ।
43: ਸੰਤਹੁ ਸਾਚੇ ਕੀ ਵਡਿਆਈ।। ਜਿਨਿ ਅਚਰਜ ਸੋਭ ਬਣਾਈ।। ਪੰਨਾ 629
ਉਹੀ।
44: ਸੰਤਹੁ ਸੁਨਹੁ ਸੁਨਹੁ ਜਨ ਭਾਈ ਗੁਰਿ ਕਾਢੀ ਬਾਹ ਕੁਕੀਜੈ।। ਪੰਨਾ 1326
ਉਹੀ।
45: ਸੰਤਹੁ ਪ੍ਰਭੁ ਮੇਰਾ ਸਦਾ ਦਇਆਲਾ।। ਪੰਨਾ 629
ਉਹੀ।
46: ਸੰਤਹੁ ਹਰਿ ਹਰਿ ਹਰਿ ਆਰਾਧਹੁ।। ਪੰਨਾ 627
ਉਹੀ।
47: ਜੋ ਹਰਿ ਸੇਵਹਿ ਸੰਤ ਭਗਤ ਤਿਨ ਕੇ ਸਭਿ ਪਾਪ ਨਿਵਾਰੀ।।
ਸਿੱਖ ਸੰਗਤਾਂ ਵਾਸਤੇ।
48: ਆਵਹੁ ਸੰਤ ਪਿਆਰਿਹੋ ਅਕਥ ਕੀ ਕਰਹ ਕਹਾਣੀ।। ਪੰਨਾ 918
ਸਿੱਖ ਸੰਗਤਾਂ ਵਾਸਤੇ।
49: ਹਰਿ ਕੇ ਸੰਤ ਜਨਾ ਹਰਿ ਜਪਿਉ।। ਪੰਨਾ 667
ਸਿੱਖ ਸੰਗਤਾਂ ਵਾਸਤੇ।
50: ਹਰਿ ਕੇ ਸੰਤ ਜਪਹੁ ਹਰਿ ਜਪਣਾ ਹਰਿ ਸੰਤੁ ਚਲੈ ਹਰਿ ਨਾਲੀ।। ਪੰਨਾ 667
ਸਿੱਖ ਸੰਗਤਾਂ ਵਾਸਤੇ।
51: ਹਰਿ ਕੇ ਸੰਤ ਸੁਨਹੁ ਜਸੁ ਕਾਨੀ।। ਪੰਨਾ 667
ਸਿੱਖ ਸੰਗਤਾਂ ਵਾਸਤੇ।
52: ਹਰਿ ਕੇ ਸੰਤ ਸੁਣਹੁ ਜਨ ਭਾਈ ਗੁਰੁ ਸੇਵਹਿੁ ਬੇਗਿ ਬੇਗਾਲੀ।। ਪੰਨਾ 667
ਉਹੀ।
53: ਹਰਿ ਕੇ ਸੰਤ ਜਪਿਉ ਮਨਿ ਹਰਿ ਹਰਿ ਲਗਿ ਸੰਗਤਿ ਸਾਧ ਜਨਾ ਕੀ।। ਪੰਨਾ 668
54: ਹਰਿ ਕੇ ਸੰਤ ਜਨਾ ਹਰਿ ਜਪਿਉ ਗੁਰ ਰੰਗ ਚਲੂਲੈ ਰਾਤੀ।। ਪੰਨਾ 668
ਉਹੀ।
55: ਸੰਤਹੁ ਹਰਿ ਹਰਿ ਨਾਮ ਧਿਆਈ।। ਪੰਨਾ 620
ਸਿੱਖਾਂ ਵਾਸਤੇ।
56: ਸੰਤਹੁ ਗੁਰਮੁਖਿ ਦੇਇ ਵਡਿਆਈ।। ਰਹਾਓ।। ਪੰਨਾ 909
ਉਹੀ।
57: ਸੰਤਹੁ ਗੁਰਮੁਖਿ ਨਾਮਿ ਨਿਸਤਾਰੀ।। ਪੰਨਾ 910
ਉਹੀ।
58: ਹਰਿ ਕੀ ਪੂਜਾ ਦੁਲੰਭ ਹੈ ਸੰਤਹੁ ਕਹਣਾ ਕਛੂ ਨ ਜਾਈ।। ਪੰਨਾ 910
ਇਸ ਸਾਰੇ ਸ਼ਬਦ ਵਿੱਚ 6 ਵਾਰੀ ਸੰਤਹੁ ਪਦ ਆਇਆ ਹੈ ਜੋ ਸਿੱਖਾਂ ਵਾਸਤੇ ਹੈ।
59: ਸੰਤਹੁ ਗੁਰਮੁਖਿ ਮੁਕਤਿ ਗਤਿ ਪਾਈ।। ਪੰਨਾ 911-12
ਸਿੱਖਾਂ ਵਾਸਤੇ।
60: ਸੰਤਹੁ ਘਟਿ ਘਟਿ ਰਹਿਆ ਸਮਾਹਿਉ।। ਪੰਨਾ 617
ਉਹੀ।
61: ਸੰਤਹੁ ਦਿਨੁ ਦਿਨੁ ਚੜੇ ਨਵਾਈ।। ਪੰਨਾ 626
ਉਹੀ।
62: ਸੰਤਹੁ ਤਿੁਸ ਬਿਨੁ ਅਵਰ ਨ ਕੋਈ।। ਪੰਨਾ 626
ਉਹੀ।
63: ਸਿੱਖ ਸੰਤ ਸਰਸੇ ਹੋਏ ਹਰਿ ਹਰਿ ਨਾਮੁ ਧਿਆਈ।। ਪੰਨਾ 626
ਸਿੱਖ ਸੰਗਤਾਂ ਵਾਸਤੇ।
64: ਜੋ ਮੰਗਹਿ ਸੋ ਲੇਵਹਿ।। ਪ੍ਰਭ ਆਪਣਿਆਂ ਸੰਤਾ ਦੇਵਹਿ।। ਪੰਨਾ 626
ਸਿੱਖਾਂ ਵਾਸਤੇ।
65: ਸੰਤਹੁ ਬਨਜਿਆ ਨਾਮੁ ਗੋਬਿੰਦ ਕਾ ਐਸੀ ਖੇਪ ਹਮਾਰੀ।। ਪੰਨਾ 1123
ਸਿੱਖਾਂ ਵਾਸਤੇ।
66: ਸੰਤਹੁ ਮਾਖਲੁ ਖਾਇਆ ਛਾਛਿ ਪੀਐ ਸੰਸਾਰ।। ਪੰਨਾ 1365
ਸਿੱਖਾਂ ਵਾਸਤੇ।
67: ਸੰਤਹੁ ਮਨ ਪਵਨੈ ਸੁਖੁ ਬਨਿਆ।। ਕਿਛੁ ਜੋਗੁ ਪਰਾਪਤਿ ਗਨਿਆ।। ਪੰਨਾ 656
ਸਿੱਖਾਂ ਪ੍ਰਥਾਇ।
68: ਹਮ ਸੰਤਨ ਕੀ ਰੇਨੁ ਪਿਆਰੇ ਹਮ ਸੰਤਨ ਕੀ ਸਰਣਾ।। ਪੰਨਾ 614
ਇਸ ਸ਼ਬਦ ਅੰਦਰ 10 ਵਾਰ ਸੰਤਨ, ਸੰਤ ਪਦ ਆਏ ਹਨ। ਇਹ ਸਾਰੇ ਹੀ ਪਦ ਸਿੱਖ ਸੰਗਤਿ ਪ੍ਰਥਾਇ ਵਰਤੇ ਹਨ।
69: ਸੰਤਹੁ ਰਾਮ ਜਪਤ ਸੁਖੁ ਪਾਇਆ।। ਪੰਨਾ 629
ਸਿੱਖਾਂ ਪ੍ਰਥਾਇ।
70: ਸੰਤ ਅਸਥਾਨਿ ਬਸੇ ਸੁਖ ਸਹਿਜੇ ਸਗਲੇ ਦੂਖ ਮਿਟਾਇਆ।। ਪੰਨਾ 629
ਸਿੱਖ ਸੰਗਤਿ ਵਾਸਤੇ।
71: ਸੰਤਹੁ ਰਾਮਦਾਸ ਸਰੋਵਰ ਨੀਕਾ।। ਪੰਨਾ 623
ਸਿੱਖਾਂ ਵਾਸਤੇ।
72: ਸੰਤਹੁ ਰਾਮੁ ਨਾਮਿ ਨਿਸਰੀਐ।। ਪੰਨਾ 622
ਸਿੱਖਾਂ ਵਾਸਤੇ।
73: ਸੰਤਾਂ ਕੀ ਇਹ ਰੀਤ ਨਿਰਾਲੀ।।
ਸਿੱਖਾਂ ਵਾਸਤੇ।
74: ਸੰਤਾ ਕੀ ਹੋਇ ਦਾਸਰੀ ਇਹੁ ਆਚਾਰਾ ਸਿਖੁ ਰੀ।। ਪੰਨਾ 400
ਸਿੱਖ ਸੰਗਤਾਂ ਵਾਸਤੇ।
75: ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ।। ਪੰਨਾ 783
ਸਿੱਖਾਂ ਵਾਸਤੇ।
76: ਸੰਤੀ ਜੀਤਾ ਜਨਮ ਅਪਾਰ।। ਪੰਨਾ 889
ਸਿੱਖਾਂ ਵਾਸਤੇ।
77: ਸੰਤ ਉਧਰਣੰ ਦਇਆਲੰ ਅਸਾਰੰ ਗੋਪਾਲ ਕੀਰਤਨਹ।। ਪੰਨਾ 709
ਸਿੱਖਾਂ ਵਾਸਤੇ।
78: ਸੰਤ ਜਨਾ ਸਿਉ ਸੰਗੁ ਪਾਈਐ ਵਡੈ ਪੁਨ।। ਪੰਨਾ 709
ਸਿੱਖ ਸੰਗਤਿ ਵਾਸਤੇ।
79: ਸੰਤ ਜਨਾ ਸਿਉ ਸਦਾ ਸੰਗੁ।। ਪੰਨਾ 1183
ਉਹੀ।
80: ਸੰਤ ਜਨਾ ਸਿਉ ਪ੍ਰੀਤ ਬਨਿ ਆਈ।। ਪੰਨਾ 164
ਉਹੀ।
81: ਸੰਤ ਜਨਹੁ ਸੁਣਿ ਭਾਈ ਹੋ ਛੂਟਨੁ ਸਾਚੈ ਨਾਇ।। ਪੰਨਾ 52-53
ਸਿੱਖ ਸੰਗਤਾਂ ਵਾਸਤੇ।
82: ਸੰਤ ਜਨਾ ਮਿਲਿ ਭਾਈਆ ਕਟਿਆੜਾ ਜਮ ਕਾਲ।। ਪੰਨਾ 52
ਸਿੱਖ ਸੰਗਤਾਂ ਵਾਸਤੇ।
83: ਸੰਤ ਜਨਹੁ ਮਿਲਿ ਭਾਈ ਹੋ ਸਚਾ ਨਾਮੁ ਸਮਾਲਿ।। ਪੰਨਾ 49
ਸਿੱਖ ਸੰਗਤਾਂ ਵਾਸਤੇ।
84: ਸੰਤ ਜਨਾ ਕਾ ਸਦਾ ਸਹਾਈ।। ਪੰਨਾ 898
ਸਿੱਖਾਂ ਪ੍ਰਥਾਇ।
85: ਸੰਤ ਜਨਾ ਹਰਿ ਧਨੁ ਜਸੁ ਪਿਆਰਾ।। ਪੰਨਾ 1043
ਸਿੱਖਾਂ ਵਾਸਤੇ।
86: ਸੰਤ ਜਨਾ ਹਰਿ ਮੇਲੁ ਹਰਿ ਪਾਇਆ ਵਡਭਾਗੀਆ ਬਲਿਰਾਮੁ ਜੀਓ।। ਪੰਨਾ 774
ਸਿੱਖਾਂ ਵਾਸਤੇ।
87: ਸੰਤ ਜਨਾ ਹਰਿ ਮੰਤ੍ਰ ਦ੍ਰਿੜਾਇਆ ਹਰਿ ਸਾਜਨ ਵਸਗਤਿ ਕੀਨੇ ਰਾਮ।। ਪੰਨਾ 782
ਸਿੱਖਾਂ ਵਾਸਤੇ।
88: ਸੰਤ ਜਨਾ ਕਉ ਜਮੁ ਜੋਹਿ ਨ ਸਾਕੈ ਰਤੀ ਅੰਚ ਦੂਖ ਨ ਲਾਈ।। ਪੰਨਾ 1155
ਸਿੱਖਾਂ ਵਾਸਤੇ।
89: ਸੰਤ ਜਨਾ ਕੈ ਸੰਗਿ ਮਿਲੁ ਬਉਰੇ ਤਉ ਪਾਵਹਿ ਮੋਖ ਦੁਆਰ।।
ਸਿੱਖ ਸੰਗਤਾਂ ਵਾਸਤੇ।
90: ਸੰਤ ਜਨਾ ਕੀ ਨਿੰਦਾ ਕਰਹਿ ਦੁਸਟੁ ਦੈਤੁ ਚਿੜਾਇਆ।। ਪੰਨਾ 1133
ਗੁਰੂ ਦੇ ਸਿੱਖਾਂ ਵਾਸਤੇ।
91: ਸੰਤ ਜਨਾ ਕਾ ਹਰਿ ਜੀਉ ਰਾਖਾ ਦੈਤੈ ਕਾਲੁ ਨੇੜਾ ਆਇਆ।। ਪੰਨਾ 1133
ਸਿੱਖਾਂ ਵਾਸਤੇ।
92: ਸੰਤ ਜਨਾ ਕੇ ਹਰਿ ਜੀਉ ਕਾਰਜ ਸਵਾਰੇ।। ਪੰਨਾ 1133
ਸਿੱਖਾਂ ਵਾਸਤੇ।
93: ਸੰਤ ਜਨਾ ਕੀ ਨਿੰਦਾ ਵਿਆਪਨ ਪਸ਼ੂ ਪਏ ਕਦੇ ਹੋਹਿ ਨ ਨੀਕੇ।। ਪੰਨਾ 1126
ਸਿੱਖਾਂ ਵਾਸਤੇ।
94: ਸੰਤ ਜਨਾ ਕੀ ਪਗ ਪੰਕਜ ਧੂਰਿ।। ਪੰਨਾ 1174
ਸਿੱਖ ਸੰਗਤਾਂ ਵਾਸਤੇ।
95: ਹਰਿ ਕੇ ਸੰਤ ਮਿਲਹਿ ਮਨਿ ਪ੍ਰੀਤਮ ਕਟਿ ਦੇਵਉ ਹੀਅਰਾ ਤੇਨ।।
ਪੰਨਾ 1294-95
ਗੁਰੂ ਦੇ ਸਿੱਖਾਂ ਵਾਸਤੇ।
96: ਹਰਿ ਕੇ ਸੰਤ ਮਿਲਿ ਪ੍ਰੀਤ ਲਗਾਨੀ ਵਿਚੇ ਗਿਰਹ ਉਦਾਸ।। ਪੰਨਾ 1295
ਉਹੀ।
97: ਹਰਿ ਕੇ ਸੰਤ ਮਿਲੇ ਹਰਿ ਪ੍ਰਗਟੇ ਉਧਰਿ ਗਏ ਬਿਖਿਆਨੇ ਤਾਕ।। ਪੰਨਾ 1295
ਉਹੀ।
98: ਹਰਿ ਕੇ ਸੰਤ ਸੰਤ ਜਨ ਨੀਕੇ ਜਿਨ ਮਿਲਿਆ ਮਨੁ ਰੰਗਿ ਰੰਗੀਤ।।
ਉਹੀ।
99: ਹਉ ਪਾਣੀ ਪਖਾ ਪੀਸਉ ਸੰਤ ਆਗੈ ਪਗ ਮਲਿ ਮਲਿ ਧੂਰਿ ਮੁਖਿ ਲਾਈਐ।। ਪੰਨਾ 881
ਸਿੱਖ ਸੰਗਤਾਂ ਵਾਸਤੇ।
100: ਸੰਤ ਜਨਾ ਕਉ ਮਿਲਿ ਰਹੈ ਧਨੁ ਧਨੁ ਜਸੁ ਗਾਏ।। ਪੰਨਾ 422
ਸਿੱਖਾਂ ਵਾਸਤੇ। ਸੰਗਤਿ ਵਾਸਤੇ।
101: ਸੰਤ ਜਨਾ ਕੈ ਸੰਗਿ ਹਉਮੈ ਰੋਗੁ ਜਾਇ।। ਪੰਨਾ 961
ਸਿੱਖ ਸੰਗਤਿ ਵਾਸਤੇ।
102: ਵਡਭਾਗੀ ਤੇ ਸੰਤਜਨ ਜਿਨ ਮਨਿ ਵੁਠਾ ਆਇ।। ਪੰਨਾ 961
ਸਿੱਖਾਂ ਵਾਸਤੇ।
103: ਹੋਹ ਕ੍ਰਿਪਾਲ ਸੁਆਮੀ ਮੇਰੇ ਸੰਤਾਂ ਸੰਗਿ ਵਿਹਾਵੇ।। ਪੰਨਾ 961
ਸਿੱਖਾਂ ਦੀ ਸੰਗਤਿ।
104: ਸੰਤ ਜਨਾ ਕੈ ਸੰਗਿ ਦੁਖੁ ਮਿਟਾਇਆ।। ਪੰਨਾ 517
ਸਿੱਖ ਸੰਗਤਿ ਵਾਸਤੇ। ਗੁਰੂ ਦੇ ਸਿੱਖਾਂ ਵਾਸਤੇ।
105: ਸੰਤ ਜਨਾ ਕੀ ਹਰਿ ਪੈਜ ਰਖਾਈ ਭਗਤਿ ਵਛਲੁ ਅੰਗੀਕਾਰੁ ਕਰਈਆ।। ਪੰਨਾ 835
ਸਿੱਖਾਂ ਵਾਸਤੇ।
106: ਉਕਤਿ ਸਿਆਣਪ ਸਗਲੀ ਤਿਆਗੁ।। ਸੰਤ ਜਨਾ ਕੀ ਚਰਣੀ ਲਾਗੁ।। ਪੰਨਾ 176
ਸਤਸੰਗੀ ਸਿੱਖਾਂ ਨਾਲ ਰਲ-ਮਿਲ ਕੇ ਗੁਰੂ ਦਾ ਬਚਨ ਮੰਨਣਾ ਹੀ ਚਰਣੀ ਲੱਗਣਾ ਹੈ। ਕਿਸੇ ਮਨੁੱਖ ਦੇ ਹੱਡ ਮਾਸ ਦੇ ਪੈਰਾਂ `ਤੇ ਮੱਥਾ ਟੇਕਣਾ ਗੁਰੂ ਦੀ ਨਿਰਾਦਰੀ ਹੈ।
107: ਪ੍ਰਭੁ ਕੀ ਉਸਤਤਿ ਕਰਹੁ ਸੰਤ ਮੀਤ।। ਪੰਨਾ 295
ਸਿੱਖ ਸੰਗਤਾਂ ਵਾਸਤੇ।
108: ਸੰਤ ਭਗਤ ਪਰਵਾਣੁ ਜੋ ਪ੍ਰਭਿ ਭਾਇਆ।।
ਸੰਤ ਜਨਾ ਕੀ ਧੂਰਿ ਮਸਤਿਕ ਲਾਇਆ।। ਪੰਨਾ 652
ਉਪਰਲਾ ਅਰਥ ਸਿੱਖਾਂ ਵਾਸਤੇ। ਥੱਲੇ ਵਾਲੇ ਵਾਸਤੇ ਵੇਖੋ ਅਰਥ 106 ਵਾਲਾ।
109: ਸੰਤ ਜਨਾਂ ਕੀ ਨਿੰਦਾ ਵਿਆਪੇ ਨਾ ਉਰਿਵਾਰ ਨ ਪਾਰੀ।। ਪੰਨਾ 507
ਸੱਚ ਦੇ ਧਾਰਨੀ ਸਿੱਖਾਂ ਵਾਸਤੇ।
110: ਸੰਤ ਜਨਾ ਮਿਲਿ ਕਰਹੁ ਬੀਚਾਰੁ।। ਪੰਨਾ 288
ਸਿੱਖ ਸੰਗਤਾਂ ਵਾਸਤੇ।
111: ਸੰਤ ਜਨਾ ਕਾ ਮੁਖੁ ਊਜਲੁ ਕੀਨਾ।। ਪੰਨਾ 804
ਸਿੱਖਾਂ ਵਾਸਤੇ। ਸੱਚ ਦੇ ਧਾਰਨੀ ਸਿੱਖਾਂ ਵਾਸਤੇ।
112: ਸੰਤ ਜਨਾ ਕੈ ਮਨਿ ਬਿਸ੍ਰਾਮ।।
ਹਰਿ ਜਸ ਕਰਤ ਸੰਤ ਦਿਨੁ ਰਾਤਿ।। ਪੰਨਾ 264
ਹੁਕਮੁ ਅਨੁਸਾਰੀ ਜੀਵਨ ਬਤੀਤ ਕਰਨ ਵਾਲੇ ਸਿੱਖਾਂ ਵਾਸਤੇ।
113: ਸੰਤ ਜਨਾ ਕੀ ਰੇਣੁਕਾ ਲੈ ਮਾਥੈ ਲਾਵਉ।।
ਸਿੱਖਾਂ ਨਾਲ ਬੈਠ ਕੇ ਗੁਰਮਤਿ ਵਿਚਾਰਧਾਰਾ ਸਾਂਝੀ ਕਰਨੀ ਗੁਰੂ ਦਾ ਬਚਨ ਕਮਾਉਣਾ ਹੀ ਰੇਣ ਹੋ ਜਾਣਾ ਹੈ। ਧੂੜੀ ਮੱਥੇ ਲਾਉਣਾ ਇਸਨੂੰ ਹੀ ਕਿਹਾ ਹੈ। ਕਿਸੇ ਮਨੁੱਖ ਦੇ ਪੈਰਾਂ ਦੀ ਮਿੱਟੀ ਮੱਥੇ `ਤੇ ਲਾਉਣੀ ਨਿਰ੍ਹੀ ਮੂਰਖਤਾਈ ਹੈ।
114: ਅੰਮ੍ਰਿਤ ਗੁਣ ਸੰਤ ਬੋਲਤੇ ਸੁਣਿ ਮਨਹਿ ਪੀਲਾਵਉ।।
ਜਬ ਭਗਤਿ ਕਰਹਿ ਸੰਤ ਮੰਡਲੀ ਤਿਨੁ ਮਿਲਿ ਹਰਿ ਗਾਵਉ।। ਪੰਨਾ 813
ਸਿੱਖ ਸੰਗਤਿ ਵਾਸਤੇ।
115: ਸੰਤਨ ਸੰਤ ਸਾਧ ਮਿਲਿ ਰਹੀਐ ਗੁਣ ਬੋਲਹਿ ਪਰਉਪਕਾਰੇ।।
ਸੰਤੈ ਸੰਤੁ ਮਿਲੈ ਮਨੁ ਬਿਗਸੈ ਜਿਉ ਜਲ ਮਿਲਿ ਕਮਲ ਸਵਾਰੇ।। ਪੰਨਾ 983
ਉਪਰ ਸਿੱਖ ਸੰਗਤਿ ਵਾਸਤੇ। ਥੱਲੇ ਗੁਰੂ ਦੇ ਸਿੱਖਾਂ ਵਾਸਤੇ ਆਪਸੀ ਮਿਲਾਪ ਵਾਸਤੇ।
116: ਸੰਤ ਜਨਾ ਕਰਿ ਮੇਲੁ ਗੁਰਬਾਣੀ ਗਾਵਾਈਆ ਬਲਿਰਾਮ ਜੀਉ।। ਪੰਨਾ 773
ਸਿੱਖ ਸੰਗਤਾਂ ਵਾਸਤੇ।
117: ਹਰਿ ਕੇ ਸੰਤ ਸਦਾ ਪਰਵਾਣ।। ਸੰਤ ਜਨਾ ਮਸਤਕਿ ਨੀਸਾਣ।। ਪੰਨਾ 897
ਸਿੱਖਾਂ ਵਾਸਤੇ।
118: ਸੰਤ ਜਨਾ ਕੀ ਲੇਹੁ ਮਤੇ।। ਸਾਧ ਸੰਗਿ ਪਾਵਹੁ ਧਰਮਗਤੇ।। ਪੰਨਾ 1137
ਸਿੱਖ ਸੰਗਤਿ ਵਿੱਚ ਗੁਰਬਾਣੀ ਗੁਰੂ ਦੀ ਮੱਤਿ ਲੈਣ ਵਾਸਤੇ।
119: ਸੰਤ ਜਨਾ ਪਹਿ ਕਰਉ ਬੇਨਤੀ ਮਨਿ ਦਰਸ਼ਨ ਕੀ ਪਿਆਸਾ।। ਪੰਨਾ 1268
ਸਿੱਖ ਸੰਗਤਿ ਜਿਥ ਗੁਰੂ ਅੱਗੇ ਅਰਦਾਸ ਕਰਨ ਵਾਸਤੇ ਕਿਹਾ ਹੈ।
120: ਧੂਰਿ ਸੰਤਨ ਕੀ ਮਸਤਕਿ ਲਾਇ।। ਪੰਨਾ 897
ਸਿੱਖਾਂ ਸੰਗਤਾਂ ਵਾਸਤੇ ਹੈ—ਸੰਗਤਿ ਵਿੱਚ ਬੈਠ ਕੇ ਗੁਰਬਾਣੀ ਗੁਰੂ ਦਾ ਬਚਨ ਸੁਣਨਾ, ਸਮਝਣਾ, ਮੰਨਣਾ—ਇਹ ਹੈ ਧੂਰੀ ਨੂੰ ਮੱਥੇ `ਤੇ ਲਾਉਣਾ। (ਇਥੇ ਮਿੱਟੀ-ਘੱਟੇ ਦੀ ਗੱਲ ਨਹੀਂ ਹੈ।
121: ਸਾਧਹ ਸਰਣੀ ਪਾਈਐ ਹਰਿ ਜੀਉ ਗੁਣ ਗਾਵਹ ਹਰਿ ਨੀਤਾ ਰਾਮ।।
ਸੰਗਤਿ ਦੀ ਸ਼ਰਣ ਆਉਣਾ ਕੀ ਹੈ? ਹਰੀ ਪ੍ਰਮਾਤਮਾ ਦੇ ਰੋਜ਼ ਗੁਣ ਗਾਉਣੇ।
122: ਸੰਤ ਜਨਾ ਮਿਲਿ ਹਰਿ ਜਸ ਗਾਇਓ।। ਪੰਨਾ 720
ਸਿੱਖ ਸੰਗਤਾਂ ਨਾਲ ਮਿਲ ਕੇ ਹਰ ਜਸ ਗਾਉਣਾ ਗੁਰਬਾਣੀ ਪੜ੍ਹਨੀ, ਸੁਣਨੀ ਤੇ ਮੰਨਣੀ।
123: ਸੰਤ ਜਨਾ ਮਿਲਿ ਸੰਗਤੀ ਗੁਰਮੁਖਿ ਤੀਰਥੁ ਹੋਇ।। ਪੰਨਾ 597
ਸਿੱਖ ਸੰਗਤਾਂ ਵਾਸਤੇ।
124: ਸੰਤ ਜਨਾ ਮਿਲਿ ਹਰਿ ਰਸ ਪਾਇਆ ਹਰਿ ਮਨਿ ਤਨਿ ਮੀਠ ਲਗਾਨੀ।। ਪੰਨਾ 1199
ਸਿੱਖ ਸੰਗਤਾਂ ਵਾਸਤੇ।
125: ਸੰਤ ਜਨਾ ਮਿਲਿ ਪਾਇਆ ਸੁਣਿ ਅਕਥ ਕਥਾ ਮਨਿ ਭਾਣੀ।। ਪੰਨਾ 997
ਸਿੱਖ ਸੰਗਤਾਂ ਵਾਸਤੇ।
126: ਸੰਤ ਜਨਾ ਮਿਲਿ ਪਾਇਆ ਮੇਰੇ ਗੋਬਿੰਦਾ ਮੇਰਾ ਹਰਿ ਪ੍ਰਭੁ ਸਜਣ ਸੈਣੀ ਜੀਉ।। ਪੰਨਾ 173
ਸਿੱਖਾਂ ਸੰਗਤਾਂ ਵਾਸਤੇ।
127: ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ।। ਪੰਨਾ 133
ਉਹੀ।
128: ਸੰਤ ਜਨਾ ਮਿਲਿ ਬੋਲਹੁ ਰਾਮ।। ਪੰਨਾ 865
ਸਿੱਖ ਸੰਗਤਾਂ ਵਾਸਤੇ।
129: ਸੰਤ ਜਨਾ ਮਿਲਿ ਮੰਗਲ ਗਾਏ ਹਰਿ ਜੀਉ ਆਪਿ ਸਵਾਰੀ।। ਪੰਨਾ 775
ਸਿੱਖ ਸੰਗਤ ਵਿੱਚ ਬੈਠ ਕੇ ਗੁਣ ਗਾਉਣ ਵਾਸਤੇ।
130: ਸੰਤ ਜਨਾ ਵਡਭਾਗੀ ਪਾਇਆ ਹਰਿ ਕਥੀਐ ਅਕਥ ਕਹਾਣੀ।। ਪੰਨਾ 774
ਸਿੱਖਾਂ ਵਾਸਤੇ।
131: ਸੰਤਨ ਕੈ ਮਨਿ ਮਹਾ ਆਨੰਦੁ।। ਸੰਤੁ ਜਪਹਿ ਗੁਰਦੇਉ ਭਗਵੰਤ।। ਪੰਨਾ 869
ਸਿੱਖ ਸੰਗਤਾਂ ਵਾਸਤੇ।
132: ਸੰਤ ਜਨਾ ਵਿਣੁ ਭਾਈਐ ਹਰਿ ਕਿਨੈ ਨ ਪਾਇਆ ਨਾਉ।। ਪੰਨਾ 82
ਸਿੱਖ ਸੰਗਤਾਂ ਬਿਨਾਂ।
133: ਭਗਤ ਜਨਾ ਕਾ ਰਾਖਣਹਾਰਾ।। ਸੰਤ ਜੀਵਹਿ ਜਪਿ ਪ੍ਰਾਨ ਅਧਾਰਾ।।
ਪੰਨਾ 100
ਸਿੱਖ ਸੰਗਤਾਂ ਵਾਸਤੇ।
134: ਸੰਤ ਜੀਵਹਿ ਪ੍ਰਭ ਓਟ ਤੁਮਾਰੀ।। ਪੰਨਾ 182
ਸਿੱਖਾਂ ਵਾਸਤੇ।
135: ਜੋ ਜੋ ਨਿੰਦ ਕਰੇ ਸੰਤਨ ਕੀ ਤਿਉ ਸੰਤਨ ਸੁਖੁ ਮਾਨਾ।। ਪੰਨਾ 381
ਗੁਰੂ ਪ੍ਰਮਾਤਮਾ ਦੇ ਸੇਵਕ ਸਿੱਖਾਂ, ਗੁਰਣਵਾਨ ਸਿੱਖਾਂ ਦੀ ਗੱਲ ਹੈ ਇਹ ਸਾਰਾ ਸ਼ਬਦ ਇਸੇ ਪ੍ਰਥਾਇ ਹੈ।
136: ਸੰਤਨ ਅਵਰ ਨ ਕਾਹੂ ਜਾਨੀ।। ਪੰਨਾ 711
ਸਿੱਖਾਂ ਵਾਸਤੇ ਹੈ ਉਹ ਗੁਰੂ ਪ੍ਰਮਾਤਮਾ ਬਿਨ੍ਹਾਂ ਹੋਰ ਕਿਸੇ ਨੂੰ ਕੁੱਝ ਨਹੀਂ ਜਾਣਦੇ।
137: ਸੰਤ ਪ੍ਰਹਲਾਦ ਕੀ ਪੈਜ ਜਿਨਿ ਰਾਖੀ ਹਰਨਾਖਸੁ ਨਖ ਬਿਦਰਿਉ।। ਪੰਨਾ 846
ਰੱਬ ਵੱਲੋਂ ਸੱਚੇ ਪ੍ਰਹਲਾਦ ਦੀ, ਸੇਵਕ ਪ੍ਰਹਲਾਦ ਦੀ, ਜਨ ਪ੍ਰਹਲਾਦ ਦੀ, ਗੁਰੂ ਪ੍ਰਮਾਤਮਾ ਦਾ ਸ਼ਿਸ਼ ਪ੍ਰਹਲਾਦ, ਭਗਤ ਪ੍ਰਹਲਾਦ ਦੀ ਪੈਜ ਰੱਖੀ।
ਜਦੋਂ 275 ਸਾਲਾਂ ਦੇ ਕਰੀਬ ਕਿਸੇ ਵੀ ਸਿੱਖ ਨੇ ਸਿੰਘ ਨੇ ਆਪਣੇ ਨਾਂ ਨਾਲ ਕਦੇ ਵੀ ਸੰਤ ਪਦ ਨਾ ਲਾਇਆ। ਕੀ ਉਸ ਸਮੇਂ ਸਿੱਖਾਂ ਦੀ ਪੈਜ ਨਹੀਂ ਰਹਿੰਦੀ ਰਹੀ? ਕਈ ਕਹਿੰਦੇ ਕਿ ਸੰਤ ਦੀ ਸੰਗਤ ਜ਼ਰੂਰੀ ਹੈ ਤਾਂ ਦੱਸੋ ਕਿ ਭਾਈ ਗੁਰਦਾਸ ਜੀ ਦੇ ਨਾਂ ਨਾਲ ਵੀ ਸੰਤ ਅੱਖਰ ਨਹੀਂ ਹੈ। ਉਸ ਵੇਲੇ ਸਿੰਘ ਕਿਹੜੇ ਸੰਤ ਦੀ ਸੰਗਤਿ ਕਰਦੇ ਰਹੇ ਹਨ। ‘‘ਧੰਨ ਗੁਰੂ ਗ੍ਰੰਥ ਸਾਹਿਬ’’ ਹਾਜ਼ਰ-ਨਾਜ਼ਰ ਜ਼ਾਹਰਾ ਜ਼ਹੂਰ ਹਨ। ਇਹਨਾਂ ਦੇ ਹੁੰਦਿਆਂ ਨਾ ਕੋਈ ਸੰਤ ਕਹਾ ਸਕਦਾ ਹੈ ਨਾ ਹੀ ਸੰਤ ਅੱਖਰ ਆਪਣੇ ਨਾਂ ਨਾਲ ਜੋੜ ਸਕਦਾ ਹੈ। ਜੋ ਸਿੱਖਾਂ ਵਾਸਤੇ ਸੰਗਤ ਵਾਸਤੇ ਇਹ ਪਦ ਆਏ ਹਨ ਅਤੇ ਇੱਕ ਵਚਨ ਵਿੱਚ ਗੁਰੂ ਅਤੇ ਪ੍ਰਮਾਤਮਾ ਵਾਸਤੇ ਆਏ ਹਨ ਅੱਗੇ ਚੱਲ ਕੇ ਹੋਰ ਵੀ ਸਪੱਸ਼ਟ ਕਰ ਦੇਵਾਂਗਾ।
138: ਕਾਹੂ ਬਿਹਾਵੈ ਰੰਗ ਰਸ ਰੂਪ।। ਕਾਹੂ ਬਿਹਾਵੈ ਮਾਇ ਬਾਪ ਪੂਤ।।
ਪੰਨਾ913
ਇਸ ਬਾਰੇ ਸ਼ਬਦ ਅੰਦਰ ਜਿਥੇ ਸੰਤ ਬਿਹਾਵੇ (ਬਿਹਾਵੇ) ਪਦ ਆਏ ਹਨ, ਇਹ ਕੇਵਲ ਸਿੱਖਾਂ (ਸਿੰਘਾਂ) ਵਾਸਤੇ ਹਨ।
139: ਸੰਤਾ ਬਿਨੁ ਤੈ ਕੋਇ ਨ ਛਾਡਿਆ ਸੰਤ ਪਰੇ ਗੋਬਿੰਦ ਕੀ ਪਾਖੀ।। ਪੰਨਾ 1227
ਸਿੱਖਾਂ ਵਾਸਤੇ (ਤੱਤ ਗੁਰਮਤਿ ਦੇ ਧਾਰਨੀ ਸਿੱਖਾਂ ਵਾਸਤੇ)
140: ਜਾ ਕੀ ਭਗਤਿ ਹੇਤੁ ਮੁਖਿ ਨਾਮੁ।। ਸੰਤ ਭਗਤ ਕੀ ਸੰਗਤਿ ਰਾਮ।। ਪੰਨਾ 416
ਸਿੱਖ ਸੰਗਤ ਵਾਸਤੇ ਪ੍ਰਮਾਣ ਹੈ’ ਵਿਚਿ ਸੰਗਤਿ ਹਰਿ ਪ੍ਰਭ ਵਸੈ ਰਾਮੁ’ ।।
141: ਤੂੰ ਭਾਰੋ ਸੁਆਮੀ ਮੇਰਾ।। ਸੰਤਾਂ ਭਰਵਾਸਾ ਤੇਰਾ।। ਪੰਨਾ 629-30
ਸਿੱਖਾਂ ਵਾਸਤੇ।
142: ਸੰਤ ਮੰਡਲ ਹਰਿ ਜਸੁ ਕਥਹਿ ਬੋਲਹਿ ਸਤਿ ਸੁਭਾਇ।। ਪੰਨਾ 298
ਸਿੱਖ ਸੰਗਤਾਂ ਵਾਸਤੇ।
143: ਸੰਤ ਮੰਡਲ ਮਹਿ ਹਰਿ ਮਨਿ ਵਸੈ।। ਸੰਤ ਮੰਡਲ ਮਹਿ ਦੁਰਤੁ ਸਭੁ ਨਸੈ।। ਪੰਨਾ 1146
ਜੋ ਗੁਰੂ ਸਾਹਿਬਾਂ ਨੇ ਗੁਰਬਾਣੀ ਉਚਾਰੀ ਕੋਈ ਸੰਤ ਨਹੀਂ ਸੀ ਸਾਰੇ ਭਾਈ ਸਨ। ਇਹ ਸੰਤ ਮੰਡਲ ਉਦੋਂ ਕਿਥੇ ਸਨ? ਗੁਰੂ ਨੇ ਸੰਤ ਮੰਡਲ ਸਿੱਖ ਸੰਗਤਾਂ ਦੇ ਇਕੱਠ ਨੂੰ ਆਖਿਆ ਹੈ ਕਿਸੇ ਵਿਸ਼ੇਸ਼ ਬੰਦੇ ਨੂੰ ਨਹੀਂ।
144: ਸੰਤਾ ਮਾਨਉ ਦੂਤਾ ਡਾਨਉ ਇਹ ਕੁਟਵਾਰੀ ਮੇਰੀ।। ਪੰਨਾ 969
ਗੁਰਮੁਖਾਂ ਸਿੱਖਾਂ ਵਾਸਤੇ।
145: ਸੰਤਨ ਸੰਗ ਜਾਤਾ ਪੁਰਖੁ ਬਿਧਾਤਾ ਘਟਿ ਘਟਿ ਨਦਰਿ ਨਿਹਾਲਿਆ।।
ਪੰਨਾ 1122
ਸਿੱਖ ਸੰਗਤਾਂ ਵਾਸਤੇ।
146: ਹਰਿ ਹਰਿ ਨਾਮੁ ਸੰਤਨ ਕੀ ਓੁਟਾ।। ਪੰਨਾ 628
ਸਿੱਖਾਂ ਵਾਸਤੇ।
147: ਜਿਨ ਕੈ ਹੀਅਰੈ ਬਸਿਉ ਮੇਰਾ ਸਤਿਗੁਰੁ ਤੇ ਸੰਤ ਭਲੇ ਭਲ ਭਾਂਤ।। ਪੰਨਾ 1246
ਗੁਰੂ ਦੇ ਸਿੱਖਾਂ ਵਾਸਤੇ।
148: ਸੰਤ ਸਗਲ ਕਰਹਿ ਕੰਤੂਹਲ ਤਿਨ ਜਮ ਤ੍ਰਾਸ ਮਿਟਿਉ ਦੁਖ ਕਾਗਰ।।
ਸਿਖਾਂ ਵਾਸਤੇ।
149: ਸੰਤਤ ਹੀ ਸਤਸੰਗਤਿ ਸੰਗ ਸੁਰੰਗ ਰਤੇ ਜਸੁ ਗਾਵਤ ਹੈ।। ਪੰਨਾ 1404
ਗੁਰੂ ਦੇ ਸਿੱਖਾਂ ਵਾਸਤੇ।
150: ਸੰਤ ਮਿਲੈ ਕਿਛੁ ਸੁਨੀਐ ਕਹੀਐ।। ਮਿਲੈ ਅਸੰਤ ਮਸਟਿ ਕਰਿ ਰਹੀਐ।। ਪੰਨਾ 870
ਭਾਈ ਭਾਈ ਸਿੱਖਾਂ ਦੇ ਮਿਲਣ ਦੀ ਗੱਲ ਹੈ ਮਨਮੁਖਿ ਦੀ ਸੰਗਤਿ ਨਹੀਂ ਕਰਨੀ।
151: ਸੰਤ ਤ੍ਰਿਪਤਾਸੇ ਹਰਿ ਹਰਿ ਧ੍ਰਾਇ।। ਪੰਨਾ 394-95
ਸਿੱਖਾਂ ਵਾਸਤੇ।
152: ਸਾਧ ਜਨਾ ਤੇ ਬਾਹਰੀ ਸੇ ਰਹਿਨ ਇਕੇਲੜੀਆਹ।। ਪੰਨਾ 135
ਸਿੱਖ ਸੰਗਤਾਂ ਵਾਸਤੇ।
153: ਲੂਟਿ ਲੇਹਿ ਸਾਕਤ ਪਤਿ ਖੋਵਹਿ।। ਸੰਤ ਜਨਾ ਪਗ ਮਲਿ ਮਲਿ ਧੋਵਹਿ।। ਪੰਨਾ 865
ਸੰਗਤਿ ਵਿੱਚ ਬੈਠ ਕੇ ਰੱਬੀ ਬਾਣੀ ਸੁਣਨ, ਸਮਝਣ, ਮੰਨਣ, ਕਮਾਉਣ ਨੂੰ ਹੀ ਸਿੱਖ ਸੰਗਤਾਂ ਦੀ ਸੇਵਾ ਆਖਿਆ ਹੈ ਹੋਰ ਸਹਾਇਕ ਸੇਵਾਵਾਂ ਵੀ ਹਨ ਜਿਵੇਂ, ਜੋੜੇ ਝਾੜਨੇ, ਪੱਖੇ ਝੱਲਣੇ, ਸੰਗਤਾਂ ਨੂੰ ਜਲਪਾਣੀ ਛਕਾਉਣਾ ਆਦਿ। ਜਿਵੇਂ ਬਚਨ ਹੈ ‘‘ਚਰਨ ਸਾਧ ਕੈ ਧੋਇ ਧੋਇ ਪੀਓ”॥ (ਸੁਖਮਨੀ ਸਾਹਿਬ) ਇਸ ਸਾਰੀ ਅਸ਼ਟਪਦੀ ਅੰਦਰ ਸਾਧ ਪਦ ਗੁਰੂ ਵਾਸਤੇ ਵਰਤਿਆ ਹੈ ਕਿਸੇ ਬੰਦੇ ਵਾਸਤੇ ਨਹੀਂ। ਅਰਥ ਹੈ ਗੁਰੂ ਦੇ ਚਰਨ ਧੋ ਧੋ ਕੇ ਪੀਉ। ਗਰੂ ਦੇ ਚਰਨ ਕਿਹੜੇ ਹਨ ਗੁਰਬਾਣੀ ਸ਼ਬਦ। ਇਸ ਗੁਰਬਾਣੀ ਨੂੰ ਸੁਣਨਾ, ਸਮਝਣਾ, ਮੰਨਣਾ ਹੀ ਗੁਰੂ ਦੇ ਚਰਨ ਧੋ ਧੋ ਪੀਣੇ ਹਨ। ਕਿਸੇ ਬੰਦੇ ਸਾਧ ਦੇ ਪੈਰਾਂ ਦੀ ਮੈਲ ਧੋ ਕੇ ਪੀਣ ਵਾਲੀ ਕਿਤੇ ਵੀ ਕੋਈ ਗੱਲ ਨਹੀਂ ਹੈ।
154: ਸਾਧਨ ਕਾ ਸੰਗੁ ਸਾਧ ਸਿਉ ਗੋਸਟਿ ਹਰਿ ਸਾਧਲ ਸਿਉ ਲਿਵ ਲਾਉ।। ਪੰਨਾ 1202
ਸਿੱਖ ਸੰਗਤਾਂ ਦੇ ਆਪਸੀ ਮਿਲਾਪ ਵਾਸਤੇ।
155: ਸਾਧੁ ਮਿਲੈ ਸਾਧੂ ਜਨੈ ਸੰਤੋਖੁ ਵਸੈ ਗੁਰ ਭਾਇ।। ਪੰਨਾ 62
ਸਿੱਖਾਂ ਦੇ ਆਪਸੀ ਮਿਲਾਪ ਵਾਸਤੇ।
‘ਭਗਤ’ ਪਦ ਵੀ ਗੁਰਬਾਣੀ ਅੰਦਰ ਬਹੁਤ ਆਇਆ ਹੈ ਪਰ ਕਿਸੇ ਇੱਕ ਨੇ ਵੀ ਭਗਤ ਅੱਖਰ, ਕਿਸੇ ਡੇਰੇਦਾਰ ਨੇ ਆਪਣੇ ਨਾਮ ਨਾਲ ਨਹੀਂ ਜੋੜਿਆ। ਇਹਨਾਂ ਨੇ ਮਨਮਰਜ਼ੀਆਂ ਕੀਤੀਆਂ ਹਨ। ਗੁਰੂ ਦਾ ਕੋਈ ਹੁਕਮ ਇਹਨਾਂ ਨਹੀਂ ਮੰਨਿਆ। ਸੰਤ ਅਤੇ ਬ੍ਰਹਮਗਿਆਨੀ ਪਦ ਇਹਨਾਂ ਨੇ ਆਪਣੇ ਨਾਵਾਂ ਨਾਲ ਜੋੜੇ ਹੋਏ ਹਨ। ਉੱਪਰ ਸਪੱਸ਼ਟ ਕਰ ਆਏ ਹਾਂ ਕਿ ਇਹ ਪਦ ਬਿਲਕੁਲ ਇਹਨਾਂ ਵਾਸਤੇ ਨਹੀਂ ਹਨ। ਭਗਤ, ਭਗਤਾਂ, ਭਗਤ ਜਨਾਂ ਇਹ ਪਦ ਵੀ ਸਿੱਖਾਂ ਵਾਸਤੇ ਸੰਗਤਾਂ ਵਾਸਤੇ ਹੀ ਗੁਰਬਾਣੀ ਅੰਦਰ ਆਏ ਹਨ। ਜਿਵੇਂ:
1: ਭਗਤਾਂ ਕਾ ਭੋਜੁਨੁ ਹਰਿ ਨਾਮ ਨਿਰੰਜੁਨੁ ਪੈਨੁਣ ਭਗਤਿ ਬਡਾਈ।। ਪੰਨਾ 1233
2: ਭਗਤ ਜਨਾਂ ਕਾ ਪ੍ਰੀਤਮ ਪਿਆਰਾ।। ਪੰਨਾ 1072
3: ਸੇ ਭਗਤ ਸਚੇ ਤੇਰੈ ਮਨਿ ਭਾਏ।।
ਦਰਿ ਕੀਰਤਨ ਕਰਹਿ ਗੁਰ ਸਬਦਿ ਸੁਹਾਏ।। ਪੰਨਾ 1056
4: ਭਗਤਾ ਕਾ ਗੁਣਕਾਰੀ ਕਰਤਾ ਬਖਸ਼ਿ ਲਏ ਵਡਿਆਈ ਰੇ।। ਪੰਨਾ 1028
5: ਨਦਰੀ ਭਗਤਾ ਲੈਹੁ ਮਿਲਾਏ।।
ਭਗਤ ਸਲਾਹਨਿ ਸਦਾ ਲਿਵ ਲਾਏ।। ਪੰਨਾ 1068
6: ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ।। ਪੰਨਾ 145
7: ਭਗਤ ਅਰਾਧਹਿ ਏਕ ਰੰਗਿ ਗੋਬਿੰਦ ਗੁਪਾਲ।। ਪੰਨਾ 816
8: ਭਗਤ ਸੋਈ ਕਲਿ ਮਹਿ ਪਰਵਾਨੁ।।
ਜਾ ਕਉ ਠਾਕੁਰਿ ਦੀਆ ਮਾਨੁ।। ਪੰਨਾ 888
9: ਭਗਤ ਸੋਹਨਿ ਗੁਣ ਗਾਵਦੇ ਗੁਰਮਤਿ ਅਚਲੈ।। ਪੰਨਾ 956
10: ਭਗਤ ਸੰਗਿ ਪ੍ਰਭੁ ਗੋਸਟਿ ਕਰਤ।। ਪੰਨਾ 894
11: ਭਗਤ ਸੋਹਹਿ ਦਰਵਾਰਿ ਸਬਦਿ ਸੁਹਾਇਆ ਜੀਉ।। ਪੰਨਾ 688-89
12: ਭਗਤ ਸਚੇ ਦਰਿ ਸੋਹਦੇ ਅਨਦ ਕਰਹਿ ਦਿਨੁ ਰਾਤ।। ਪੰਨਾ 218
13: ਭਗਤ ਸਰਣਿ ਜੋ ਆਵੈ ਪ੍ਰਾਣੀ ਤਿਸੁ ਈਹਾ ਊਹਾ ਨ ਹਾਰਣਾ।। ਪੰਨਾ 915
ਭਗਤ ਸਰਣਿ ਭਾਵ ਸੰਗਤ ਸਰਣਿ ਸਿੱਖਾਂ ਦੀ ਸੰਗਤਿ।।
14: ਭਗਤਾਂ ਕਾ ਸਹਾਈ ਜੁਗਿ ਜੁਗਿ ਜਾਣਿਆ।। ਪੰਨਾ 398
15: ਭਗਤਿ ਖਜਾਨਾ ਭਗਤਨ ਕਉ ਦੀਆ ਨਾਉ ਹਰਿ ਧਨੁ ਸਚੁ ਸੋਇ।। ਪੰਨਾ 600
ਇਥੇ ਸੰਤਨ ਦੀ ਥਾਂ ਭਗਤਨ ਅੱਖਰ ਵਰਤਿਆ ਹੈ।
ਸੋ ਹੋਰ ਵੀ ਬਹੁਤ ਪ੍ਰਮਾਣ ਗੁਰਬਾਣੀ ਵਿਚੋਂ ਦਿੱਤੇ ਜਾ ਸਕਦੇ ਹਨ ਪਰ ਪੁਸਤਕ ਦਾ ਅਕਾਰ ਵੱਧ ਰਿਹਾ ਹੈ। ਕੀ ਕੋਈ ਇਹਨਾਂ ਡੇਰੇਦਾਰਾਂ ਨੂੰ ਪੁੱਛਣ ਵਾਲਾ ਹੈ ਕਿ ਭਗਤ ਅੱਖਰ ਨਾਵਾਂ ਨਾਲ ਕਿਉਂ ਨਹੀਂ ਲਾਇਆ? ਸੋ ਇਹ ਨਿਰਣਾ ਹੋਇਆ ਕਿ ਸਾਧ, ਸੰਤ, ਗੁਰਮੁਖਿ, ਗੁਰਸਿਖ, ਭਗਤ, ਜਨ, ਸੇਵਕ, ਸਿਖ ਆਦਿ ਪਦ ਕਈ ਥਾਈਂ ਪ੍ਰਮਾਤਮਾ ਵਾਸਤੇ, ਗੁਰੂ ਵਾਸਤੇ, ਸਿੰਘਾਂ, ਸਿੱਖਾਂ ਸੰਗਤ ਵਾਸਤੇ ਆਏ ਹਨ। ‘ਬ੍ਰਹਮਗਿਆਨੀ’ ਪਦ ਕੇਵਲ ਪ੍ਰਮਾਤਮਾ ਵਾਸਤੇ ਹੈ। ‘ਸਾਹਿਬ’ ਵੀ ਕੇਵਲ ਪ੍ਰਮਾਤਮਾ ਵਾਸਤੇ ਹੈ। ਇਹਨਾਂ ਡੇਰੇਦਾਰਾਂ ਨੇ ਅਤੇ ਨਕਲੀ ਦੇਹਧਾਰੀ ਗੁਰੂਆਂ ਨੇ ਇਹ ਪਦ ਆਪਣੇ ਨਾਵਾਂ ਨਾਲ ਲਾ ਕੇ ਬਹੁਤ ਵੱਡਾ ਧੋਖਾ ਕੀਤਾ ਹੈ। ‘‘ਉਲਟੀ ਵਾੜ ਖੇਤ ਕਉ ਖਾਈ’’ ਵਾਲਾ ਰੋਲ ਇਹਨਾਂ ਨਿਭਾਇਆ ਹੈ। ‘‘ਮਾਇਆ ਕੀ ਕ੍ਰਿਤ ਛੋਡਿ ਗਵਾਈ ਭਗਤੀ ਸਾਰੁ ਨ ਜਾਨੈ’’ ।। (ਪੰਨਾ-381) । ਇਹਨਾਂ ਸਾਧਾਂ ਦੀ ਇਹ ਹਾਲਤ ਹੈ।

ਨੋਟ: ਜਿਥੇ ਪ੍ਰਮਾਤਮਾ ਨੂੰ ਹੋਰ ਕਈ ਨਾਵਾਂ ਨਾਲ ਸੰਬੋਧਨ ਕੀਤਾ ਹੋਇਆ ਹੈਉਥੇ ਸਤਿਪੁਰਖੁ ਅਤੇ ‘ਸਤਿਗੁਰ’ ਵੀ ਕਈ ਥਾਈਂ ਕੇਵਲ ਪ੍ਰਮਾਤਮਾ ਵਾਸਤੇ ਵਰਤੇ ਹਨ ਗੁਰੂ ਨੂੰ ਕਈ ਥਾਈਂ ‘ਸਤਿਗੁਰ’ ਵੀ ਕਿਹਾ ਹੈ। ‘ਖਾਲਸਾ’ ਵੀ ਸਮੂਹ ਖਾਲਸਾ ਪੰਥ ਨੂੰ ਆਖਿਆ ਹੈ। ਇਹ ਵੀ ਕਈਆਂ ਨੇ ਆਪਣੇ ਨਾਮ ਨਾਲ ਜੋੜਿਆ ਹੋਇਆ ਹੈ। ਜੋ ਸਰਾਸਰ ਗ਼ਲਤ ਹੈ। ਸੁਖਮਨੀ ਸਾਹਿਬ ਦੀ 7ਵੀਂ ਅਸ਼ਟਪਦੀ ਵਿਚ ‘ਸਾਧ’ ਪਦ ਕੇਵਲ ਗੁਰੂ ਵਾਸਤੇ ਹੈ ਅਤੇ 8ਵੀਂ ਅਸ਼ਟਪਦੀ ਵਿਚ ਬ੍ਰਹਮਗਿਆਨੀ ਕੇਵਲ ਪ੍ਰਮਾਤਮਾ ਵਾਸਤੇ ਹੈ। ਕਿਸੇ ਮਨੁੱਖ ਦੀ ਸਿਫਤ ਇਥੇ ਨਹੀਂ ਕੀਤੀ ਗਈ, ਭੁਲੇਖੇ ਤੋਂ ਬਚੋ। ‘‘ਨਾਨਕ ਆਪਸ ਕਉ ਆਪਹਿ ਪਹੂਚਾ’’ ਸੁਖਮਨੀ ਸਾਹਿਬ ਦੀ 13ਵੀਂ ਅਸ਼ਟਪਦੀ ਵਿਚ ਸੰਤ ਪਦ ਕੇਵਲ ਗੁਰੂ ਵਾਸਤੇ ਹੈ। ਪ੍ਰਮਾਤਮਾ ਵਾਸਤੇ ਗੁਰਬਾਣੀ ਅੰਦਰ ਆਏ ਸਾਧ, ਸੰਤ, ਬ੍ਰਹਮਗਿਆਨੀ ਪਦ ਆਪਿ ਉਪਦੇਸੇ ਸਮਝੇ ਆਪ ਵਾਲੇ ਪ੍ਰਮਾਣ ਹਾਜ਼ਰ ਹਨ।
1: ਭਾਗੁ ਹੋਆ ਗੁਰਿ ਸੰਤੁ ਮਿਲਾਇਆ।।
ਪ੍ਰਭੁ ਅਬਿਨਾਸੀ ਘਰ ਮਹਿ ਪਾਇਆ।। ਪੰਨਾ 97

ਪ੍ਰਮਾਤਮਾ ਵਾਸਤੇ।
2: ਨਾਨਕੁ ਬ੍ਰਹਮਗਿਆਨੀ ਆਪਿ ਪਰਮੇਸਰੁ।। ਪੰਨਾ 273
ਪ੍ਰਮਾਤਮਾ ਵਾਸਤੇ ਹੈ ਕਿ ਉਹ ਆਪ ਹੀ ਕੇਵਲ ਬ੍ਰਹਮਗਿਆਨੀ ਹੈ। ਉਸ ਵਰਗਾ ਦੂਜਾ ਹੋਰ ਕੋਈ ਹੋ ਹੀ ਨਹੀਂ ਸਕਦਾ। ਗੁਰੂ ਸਾਹਿਬ ਖੁਦ ਕਹਿੰਦੇ ਹਨ ‘‘ਤੇਰਾ ਅੰਤ ਨਾ ਪਾਰਾਵਰਿਆ’’ ਭਾਵ ਕਿ ਹੇ ਪ੍ਰਭੂ! ਤੇਰਾ ਅੰਤ ਕੋਈ ਵੀ ਮਨੁੱਖ ਨਹੀਂ ਪਾ ਸਕਦਾ। ‘‘ਤੂੰ ਪਾਰਬ੍ਰਹਮ ਬੇਅੰਤ ਬੇਅੰਤ ਜੀ:: । ਪੰਨਾ 348
3: ਬ੍ਰਹਮਗਿਆਨੀ ਪੂਰਨ ਪੁਰਖੁ ਬਿਧਾਤਾ।। ਪੰਨਾ 273
ਪ੍ਰਮਾਤਮਾ ਵਾਸਤੇ। ਕੀ ਕੋਈ ਮਨੁੱਖ ਡੇਰੇਦਾਰ ਪੂਰਨ ਪੁਰਖੁ ਬਿਧਾਤਾ ਹੋ ਸਕਦਾ ਹੈ। ਕਦੇ ਨਹੀਂ। ਭੁਲੇਖਿਆਂ ਤੋਂ ਬਚੋ।
4: ਬ੍ਰਹਮਗਿਆਨੀ ਸਭ ਸ੍ਰਿਸਟਿ ਕਾ ਕਰਤਾ।। ਪੰਨਾ 273
ਪ੍ਰਮਾਤਮਾ ਵਾਸਤੇ ਹੈ। ਕੀ ਕੋਈ ਡੇਰੇਦਾਰ ਮਨੁੱਖ ਸਾਰੀ ਸ੍ਰਿਸ਼ਟੀ ਦਾ ਕਰਤਾ ਹੋ ਸਕਦਾ ਹੈ? ਕਦੇ ਵੀ ਨਹੀਂ।
5: ਬ੍ਰਹਮਗਿਆਨੀ ਕੀ ਕੀਮਤਿ ਨਾਹਿ।।
ਪ੍ਰਮਾਤਮਾ ਵਾਸਤੇ। ਕਿਉਂਕਿ ਇਕ ਪ੍ਰਮਾਤਮਾ ਹੀ ਅਮੁੱਲ ਹੈ। ਇਹ ਡੇਰੇਦਾਰ ਸਾਧ ਤਾਂ 10, 000 ਰੁਪਏ ਪਿਛੇ ਲੜੀ ਮਰੀ ਜਾ ਰਹੇ ਹਨ। ਇਹਨਾਂ ਨੂੰ ਕੌਣ ਦੱਸੇ ਕਿ ‘‘ਗੋਬਿੰਦ ਭਜਨ ਕੀ ਮਤਿ ਹੈ ਹੋਰਾ”।। (ਪੰਨਾ 38) ਅਤੇ ਹੁਕਮੁ ਬੂਝਿ ਰੰਗ ਰਸ ਮਾਣੇ।। (ਪੰਨਾ 385)
ਇਹਨਾਂ ਡੇਰੇਦਾਰਾਂ ਦੀ ਇਹ ਹਾਲਤ ਬਣੀ ਹੋਈ ਹੈ।
ਹਿਰਦੈ ਜਿਨੁ ਕੈ ਕਪਟੁ ਵਸੈ ਬਾਹਰਹੁ ਸੰਤੁ ਕਹਾਹਿ।। (ਪੰਨਾ-491)
ਅਤੇ ‘‘ਤ੍ਰਿਸ਼ਨਾ ਮੂਲਿ ਨ ਚੂਕਈ ਅੰਤਿ ਗਏ ਪਛੁਤਾਹਿ।।’ ‘
‘‘ਉਇ ਹਰਿ ਕੇ ਸੰਤੁ ਨ ਆਖੀਅਹਿ ਬਾਨਾਰਸਿ ਕੇ ਠਗ।।’ ‘
‘‘ਐਸੇ ਸੰਤ ਨ ਮੋਕਉ ਭਾਵਹਿ।।’ ‘ (ਪੰਨਾ 476)
ਅਤੇ ‘‘ਸਾਧੋ ਮਨ ਕਾ ਮਾਨ ਤਿਆਗੋ।।’ ‘
6: ਕਬੀਰ ਜਉ ਤੁਹਿ ਸਾਧ ਪਿਰੰਮ ਕੀ ਸੀਸੁ ਕਾਟਿ ਕਰਿ ਗੋਇ।। ਪੰਨਾ 1377
ਪ੍ਰਭੂ ਪ੍ਰੇਮ ਭਾਵ ਪ੍ਰਮਾਤਮਾ ਵਾਸਤੇ ਇਥੇ ਸਾਧ ਪਦ ਵਰਤਿਆ ਹੈ।
7: ਕਬੀਰ ਜਉ ਤੁਹਿ ਸਾਥ ਪਿਰੰਮ ਕੀ ਪਾ ਕੇ ਸੇਤੀ ਖੇਲੁ।।
ਇਥੇ ਵੀ ਸਾਧ ਪਦ ਪ੍ਰਭੂ (ਪ੍ਰਮਾਤਮਾ) ਵਾਸਤੇ ਵਰਤਿਆ ਹੈ।
8: ਸਤਿਗੁਰਿ ਸੰਤੁ ਮਿਲਾਇਆ ਮਸਤਕਿ ਧਰਿ ਕੈ ਹਥੁ।। ਪੰਨਾ 948
9: ਨਾਨਕ ਸੰਤ ਸੰਤ ਹਰਿ ਏਕੋ:: :
ਪ੍ਰਮਾਤਮਾ ਵਾਸਤੇ।
ਸੰਤ ਪਦ ਪ੍ਰਭੂ (ਪ੍ਰਮਾਤਮਾ) ਵਾਸਤੇ।
ਸੋ ਸਪੱਸ਼ਟ ਹੋ ਗਿਆ ਹੈ ਕਿ ਗੁਰਬਾਣੀ ਅੰਦਰ ਆਏ ਸਾਧ, ਸੰਤ, ਬ੍ਰਹਮਗਿਆਨੀ, ਖਾਲਸਾ ਆਦਿ ਪਦ ਕਿਸੇ ਵੀ ਮਨੁੱਖ (ਡੇਰੇਦਾਰ) ਦੇ ਨਾਮ ਨਾਲ ਨਹੀਂ ਲੱਗ ਸਕਦੇ।
.